Punjabi Essay on “Shiv Kumar Batalvi”, “ਸ਼ਿਵ ਕੁਮਾਰ ਬਟਾਲਵੀ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਸ਼ਿਵ ਕੁਮਾਰ ਬਟਾਲਵੀ

Shiv Kumar Batalvi

ਜਨਮ : ਸ਼ਿਵ ਕੁਮਾਰ ਬਟਾਲਵੀ ਦਾ ਜਨਮ ਬੜਾ ਪਿੰਡ ਲੋਹਟੀਆਂ ਜ਼ਿਲ੍ਹਾ ਗੁਰਦਾਸਪੁਰ (ਅੱਜਕੱਲ੍ਹ ਪਾਕਿਸਤਾਨ) ਵਿਚ, 8 ਅਕਤੂਬਰ ਸੰਨ 1937 ਨੂੰ ਸ੍ਰੀ ਕ੍ਰਿਸ਼ਨ ਗੋਪਾਲ ਦੇ ਘਰ ਮਾਤਾ ਸ਼ਾਂਤੀ ਦੇਵੀ ਦੀ ਕੁੱਖੋਂ ਹੋਇਆ। ਸ਼ਿਵ ਦੇ ਪਿਤਾ ਤਹਿਸੀਲਦਾਰ ਸਨ।

ਪੜਾਈ : ਸ਼ਿਵ ਕੁਮਾਰ ਨੇ ਪ੍ਰਾਇਮਰੀ ਤਕ ਵਿੱਦਿਆ ਆਪਣੇ ਪਿੰਡ ਲੋਹਟੀਆਂ ਵਿਖੇ ਹੀ ਪ੍ਰਾਪਤ ਕੀਤੀ। ਕੁਝ ਦੇਰ ਡੇਰਾ ਬਾਬਾ ਨਾਨਕ ਵਿਚ ਪੜ੍ਹਣ ਤੋਂ ਬਾਅਦ ਉਹ ਬਟਾਲੇ ਸਾਲਵੇਸ਼ਨ ਆਰਮੀ ਹਾਈ ਸਕੂਲ ਵਿਚ ਦਾਖ਼ਲ ਹੋ ਗਿਆ। ਇੱਥੇ ਸੰਨ 1953 ਵਿਚ ਮੈਟਿਕ ਦੀ ਪ੍ਰੀਖਿਆ ਪਾਸ ਕੀਤੀ। ਬਾਅਦ ਵਿਚ ਐਫ ਐਸ ਸੀ. ਦੀ ਪੜ੍ਹਾਈ ਸ਼ੁਰੂ ਕੀਤੀ। ਘਰੇਲੂ ਹਾਲਾਤਾਂ ਕਾਰਨ ਉਸਨੂੰ ਇਹ ਪੜਾਈ ਵਿਚੇ ਹੀ ਛੱਡਣੀ ਪਈ।

ਨੌਕਰੀ ਕਰਨਾ : ਸ਼ਿਵ ਨੇ ਪਹਿਲਾਂ ਮਾਸਟਰੀ ਕੀਤੀ। ਫਿਰ ਪਟਵਾਰੀ ਦਾ ਕੰਮ ਕੀਤਾ। ਬੈਂਕ ਵਿਚ ਵੀ ਮੁਲਾਜ਼ਮ ਰਿਹਾ। ਪਰ ਉਸ ਬਿਰਹੋਂ ਕੁੱਠੇ ਸ਼ਾਇਰ ਨੂੰ ਕੋਈ ਕੰਮ ਰਾਸ ਨਾ ਆਇਆ।

ਸ਼ਿਵ ਦਾ ਵਿਆਹ : ਇਸ ਦੌਰਾਨ ਸ਼ਿਵ ਦਾ ਵਿਆਹ ਅਰੁਣ ਨਾਲ ਹੋਇਆ। ਉਨ੍ਹਾਂ ਦੇ ਘਰ ਬੱਚੇ ਵੀ ਹੋਏ।

ਕਵੀ ਕਿਵੇਂ ਬਣਿਆ ? : ਸ਼ਿਵ ਦੇ ਆਪਣੇ ਲਫਜ਼ਾਂ ਵਿਚ ਉਸਨੂੰ ਸ਼ਰਮ ਹੋ ਗਿਆ। ਬੁਖਾਰ ਸਿਰ ਨੂੰ ਚੜ੍ਹ ਗਿਆ। ਬੁਖਾਰ ਦੀ ਘੂਕੀ ਵਿਚ ਉਹ ਜੋ ਕੁਝ ਬੋਲਦਾ ਰਿਹਾ, ਉਹ ਕਵਿਤਾ ਬਣਦੀ ਗਈ। ਜ਼ਿੰਦਗੀ ਦੇ ਹਾਦਸਿਆਂ ਦੀ ਪੀੜ ਅਤੇ ਸਮੇਂ ਦੇ ਹਾਲਾਤ, ਸਮਾਜਿਕ ਕਦਰਾਂ ਕੀਮਤਾਂ, ਉਸਦੀ ਕਵਿਤਾ ਦਾ ਸਰੋਤ ਬਣੀਆਂ। ਸ਼ਿਵ ਕੁਮਾਰ ਬਿਰਹਾ ਦਾ ਕਵੀ ਹੈ। ਉਂਝ ਸ਼ਿਵ ਕੁਮਾਰ ਬੜਾ ਮਿਲਣਸਾਰ, ਕੋਮਲ ਦਿਲ ਅਤੇ ਕੋਮਲ ਰੁਚੀਆਂ ਦਾ ਮਾਲਕ ਸੀ।

ਸਟੇਜ ਦਾ ਕਵੀ : ਸ਼ਿਵ ਕੁਮਾਰ ਸ਼ੁਰੂ ਵਿਚ ਇਕ ਸਫਲ ਸਟੇਜੀ ਕਵੀ ਦੇ ਤੌਰ ‘ਤੇ ਜਾਣਿਆ ਜਾਂਦਾ ਸੀ। ਉਹ ਸਟੇਜ ’ਤੇ ਸੋਗ ਭਰਪੂਰ ਕਵਿਤਾਵਾਂ ਸੁਣਾ-ਸੁਣਾ ਕੇ ਲੋਕਾਂ ਦਾ ਦਿਲ ਮੋਹ ਲੈਂਦਾ ਸੀ। ਉਸਦਾ ਮਨੁੱਖੀ ਬੇਵਫਾਈ ਨਾਲ ਸਿੱਧਾ ਵਾਹ ਪਿਆ। ਇਸ ਬੇਵਫਾਈ ਨੂੰ ਹੀ ਕਵਿਤਾ ਵਿਚ ਘੋਲ-ਘੋਲ ਸਰੋਤਿਆਂ ਨੂੰ ਸਵਾਦ ਚਖਾਉਂਦਾ ਰਿਹਾ।

ਪਹਿਲਾ ਕਾਵਿ ਸੰਗ੍ਰਹਿ : ਸ਼ਿਵ ਦਾ ਪਹਿਲਾ ਕਾਵਿ ਸੰਗ੍ਰਹਿ “ਪੀੜਾਂ ਦਾ ਪਰਾਗਾ ਸੰਨ 1960 ਵਿਚ ਪੰਜਾਬੀ ਸਾਹਿਤ ਨੂੰ ਦਿੱਤਾ। ਇਸ ਕਾਵਿ ਸੰਗ੍ਰਹਿ ਤੋਂ ਬਾਅਦ ਸਟੇਜ ਕਵੀਆਂ ਦੀ ਕਤਾਰ ਵਿਚੋਂ ਕੱਢ ਕੇ ਆਧੁਨਿਕ ਕਵੀਆਂ ਦੀ ਲਾਈਨ ਵਿਚ ਲਿਆ ਖਲਾਰਿਆ।

ਇਸ ਤੋਂ ਇਲਾਵਾ ਹੋਰ ਕਾਵਿ ਸੰਗ੍ਰਹਿ ਹਨ-

(1) ਲਾਜਵੰਤੀ-1961

(2) ਆਟੇ ਦੀਆਂ ਚਿੜੀਆਂ-1962

(3) ਮੈਨੂੰ ਵਿਦਾ ਕਰੋ-1963

(4) ਬਿਰਹਾ ਤੂੰ ਸੁਲਤਾਨ-1964

(5) ਦਰਦਮੰਦਾਂ ਦੀਆਂ ਆਹੀਂ-1964

(6) ਲਣਾਂ-1965

(7) ਮੈਂ ਤੇ ਮੱ9

(8) ਆਰਤੀ ਚੋਣਵੀਂ ਕਵਿਤਾ- 1971

(9) ਬਿਰਹੜਾ-1973

(10) ਅਲਵਿਦਾ (ਸੋਧ) 1974

(11) ਅਸਾਂ ਤਾਂ ਜੋਬਨ ਰੁੱਤੇ ਮਰਨਾ (ਸੋਧ)–1976।

ਸ਼ਿਵ ਕੁਮਾਰ ਦਾ ਪਾਤਰ ਦੇ ਰੂਪ ਵਿਚ ਦਰਦ : ਸ਼ਿਵ ਦੇ ਕਾਵਿ ਸੰਗਿਨ੍ਹਾਂ ਵਿਚ ਉਹ ਜਿਸ ਬਾਰੇ ਵੀ ਕਵਿਤਾ ਲਿਖਦਾ ਸੀ, ਉਸ ਪਾਤਰ ਨੂੰ ਉਹ ਆਪਣੇ ਵਿਚ ਢਾਲ ਕੇ ਉਸ ਦੀ ਪੀੜ ਨੂੰ ਇੰਜ ਕਵਿਤਾ ਵਿਚ ਪਰੋਂਦਾ ਸੀ ਕਿ ਉਸਦਾ ਦਰਦ ਲਫਜ਼ਾਂ ਵਿਚ ਝਲਕ-ਝਲਕ ਪੈਂਦਾ ਸੀ।

ਜਿਵੇਂ ‘ਲਾਜਵੰਤੀ’ ਕਾਵਿ ਸੰਗ੍ਰਹਿ ਵਿਚ ਸ਼ਿਵ ਨਿਜ ਤੋਂ ਪਰਵਲ ਨੂੰ ਕਦਮ ਪੁੱਟਦਾ ਹੈ। ਉਸਨੂੰ ਪਰਾਈ ਪੀੜ ਵੀ ਨਿਜੀ ਪੀੜਾਂ ਵਾਂਗ ਚੁਭਦੀ ਹੈ। ‘ਸ਼ੀਸ਼ੋ’ ਇਕ ਗਰੀਬ ਘਰ ਦੀ ਜਾਈ ਦੇ ਇਕ ਅਮੀਰ ਧਨਾਢ ਕੋਲੋਂ ਪੈਸਿਆਂ ਬਦਲੇ ਪਰਨਾਏ ਜਾਣ ਕਰਕੇ ਉਸਨੂੰ ਦੁਖ ਹੁੰਦਾ ਹੈ ਤੇ ਉਹ ਕੁਰਲਾ ਉੱਠਿਆ—

“ਸ਼ਾਲਾ ! ਉਸ ਘਰ ਜੰਮੇ ਨਾ ਕੋਈ ਸ਼ੀਸ਼ੇ

ਜਿਸ ਘਰ ਹੋਣ ਨਾ ਦਾਣੇ”।

‘ਅਸਾਂ ਤਾਂ ਜੋਬਨ ਰੁੱਤੇ ਮਰਨਾ ਕਾਵਿ ਸੰਗ੍ਰਹਿ ਵਿਚ ਲਿਖਦਾ ਹੈ-

“ਅਸਾਂ ਤਾਂ ਜੋਬਨ ਰੁੱਤੇ ਮਰਨਾ

ਮੁੜ ਜਾਣਾ ਅਸੀਂ ਭਰੇ ਭਰਾਏ

ਹਿਜਰ ਤੇਰੇ ਦੀ ਕਰ ਪ੍ਰਕਰਮਾ

ਅਸਾਂ ਤਾਂ ਜੋਬਨ ਰੁੱਤੇ ਮਰਨਾ।

ਮਹਾਂਕਾਵਿ ਲੂਣਾਦੀ ਰਚਨਾ : ਇਸ ਮਹਾਂ ਕਾਵਿ ਵਿਚ ਉਹ ਇਸਤਰੀ ਜਾਤੀ ਦੀ ਵਕਾਲਤ ਕਰਦਾ ਹੈ ਅਤੇ ਸਫ਼ਲ ਵੀ ਹੁੰਦਾ ਹੈ। ਮਰਦ ਨੂੰ ਉਹ ਸੁਆਰਥੀ, ਹਵਸੀ ਅਤੇ ਬੇਦਿਲਾ ਦਸਦਾ ਹੈ। ਲੁਣਾ ਨੂੰ ਇਨਸਾਫ ਦਵਾਉਣ ਲਈ ਸ਼ਿਵ ਲੋਕਾਂ ਦੇ ਕਟਿਹਰੇ ਵਿਚ ਖਲੋ ਕੇ ਇੰਜ ਦਲੀਲ ਪੇਸ਼ ਕਰਦਾ ਹੈ-

ਜੇ ਪਿਉ ਧੀ ਦਾ ਰੂਪ ਹੰਢਾਵੇ

ਤਾਂ ਲੋਕਾਂ ਨੂੰ ਲਾਜ ਨਾ ਆਵੇ

ਜੇ ਲੂਣਾਂ ਪੂਰਣ ਨੂੰ ਚਾਹਵੇ

ਚਰਿੱਤਰਹੀਣ ਕਿਉਂ ਕਹੇ

ਜੀਭ ਜਹਾਨ ਦੀ ।

ਮੈਂ ਪੂਰਣ ਦੀ ਮਾਂ

ਪੂਰਣ ਦੇ ਹਾਣ ਦੀ ?

ਸ਼ਿਵ ਕੁਮਾਰ ਦਾ ਦੁਨੀਆਂ ਤੋਂ ਜਾਣਾ : ਗੀਤਾਂ ਅਤੇ ਕਵਿਤਾਵਾਂ, ਗ਼ਜ਼ਲਾਂ ਦਾ ਵਣਜਾਰਾ ਸ਼ਿਵ ਕੁਮਾਰ ਬਟਾਲਵੀ ਕਾਵਿ ਜਗਤ ਵਾਸਤੇ ਮਹਿਕਦੀ ਫੁਲਵਾੜੀ ਛੱਡ ਕੇ ਆਪ ਜ਼ੋਬਨ ਰੁੱਤੇ ਫੁੱਲ ਜਾਂ ਤਾਰਾ ਬਣਨ ਲਈ 6 ਮਈ, 1973 ਨੂੰ ਇਹ ਕਹਿੰਦਾ ਹੋਇਆ ਕਿ-

“ਮੈਨੂੰ ਵਿਦਾ ਕਰੋ ਮੇਰੇ ਰਾਮ

ਮੈਨੂੰ ਵਿਦਾ ਕਰੋ

ਕੋਸਾ ਹੰਝ ਸ਼ਗਨ ਪਾਉ ਸਾਨੂੰ

ਬਿਰਹਾ ਤਲੀ ਧਰੋ , ਮੈਨੂੰ ਵਿਦਾ ਕਰੋ….

ਦੁਨੀਆਂ ਨੂੰ ਛੱਡ ਰੱਬ ਦੇ ਘਰ ਜਾ ਬੈਠਾ।

Leave a Reply