Punjabi Essay on “Shaheed Bhagat Singh”, “ਸ਼ਹੀਦ ਭਗਤ ਸਿੰਘ”, Punjabi Essay for Class 10, Class 12 ,B.A Students and Competitive Examinations.

ਸ਼ਹੀਦ ਭਗਤ ਸਿੰਘ

Shaheed Bhagat Singh

 

ਤੇਗੋਂ ਕੇ ਸਾਏ ਮੇਂ ਹਮ ਪਲ ਕਰ ਜਵਾਂ ਹੂਏ ਹੈਂ।

ਇਕ ਖੇਲ ਜਾਨਤੇ ਹੈਂ, ਫਾਂਸੀ ਪੈ ਭੂਲ ਜਾਨਾ

ਜਾਣ-ਪਛਾਣ : ਭਾਰਤ ਦਾ ਇਤਿਹਾਸ ਸਰਬੀਰਾਂ, ਯੋਧਿਆਂ ਤੇ ਬਹਾਦਰਾਂ ਦੀ ਕੁਰਬਾਨੀ ਨਾਲ ਭਰਿਆ ਪਿਆ ਹੈ।ਇਹ ਵੀਰ ਯੋਧੇ ਦੋਸ ਦੀ ਸ਼ਾਨ ਹਨ, ਲੋਕ-ਦਿਲਾਂ ‘ਤੇ ਰਾਜ ਕਰਨ ਵਾਲੇ ਨਾਇਕ ਹਨ। ਦੇਸ ਦੀ ਆਜ਼ਾਦੀ ਦੀ ਖ਼ਾਤਰ, ਦੇਸ਼ ਤੋਂ ਕੁਰਬਾਨ ਹੋਣ ਵਾਲੇ ਸੂਰਬੀਰਾਂ ਦੀ ਸ਼ਹੀਦੀ ਸਦਕਾ ਹੀ ਅੱਜ ਅਸੀਂ ਅਜ਼ਾਦ ਭਾਰਤ ਦੇ ਵਸਨੀਕ ਹਾਂ। ਇਨ੍ਹਾਂ ਦੇ ਦਿਲਾਂ ਵਿਚ ਦੇਸ-ਭਗਤੀ ਦਾ ਜਜ਼ਬਾ ਠਾਠਾਂ ਮਾਰਦਾ ਸੀ ਤਾਂ ਹੀ ਤਾਂ ਇਹ ਬੋਲ ਉੱਠਦੇ ਸਨ :

ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ।

ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇਂ ਹੈ।

ਰਾਮ ਪ੍ਰਸਾਦ ਬਿਸਮਿਲ ਦੇ ਇਨ੍ਹਾਂ ਬੋਲਾਂ ਨੂੰ ਗੁਣਗੁਣਾਉਂਦਾ ਹੋਇਆ ਅਜਿਹਾ ਹੀ ਇਕ ਨਾਇਕ ਹੈ ‘ਸ਼ਹੀਦ ਭਗਤ ਸਿੰਘ, ਜਿਸ ਨੇ। ਅੰਗਰੇਜ਼ੀ ਸਾਮਰਾਜ ਨਾਲ ਟੱਕਰ ਲੈ ਕੇ ਫਾਂਸੀ ਦਾ ਰੱਸਾ ਚੰਮਿਆ ਅਤੇ ਭਾਰਤੀ ਕੌਮ ਵਿਚ ਇਕ ਅਜਿਹੀ ਲਹਿਰ ਪੈਦਾ ਕੀਤੀ ਜਿਸ ਨੇ ਅੰਗਰੇਜ਼ੀ ਸਾਮਰਾਜ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ।

ਜਨਮ ਅਤੇ ਬਚਪਨ : ਸ: ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਚੱਕ ਨੰਬਰ 5, ਗੈਸ ਬਰਾਂਚ, ਜ਼ਿਲ੍ਹਾ ਲਾਇਲਪੁਰ ਵਿਖੇ। ਹੋਇਆ। ਉਸ ਦਾ ਜੱਦੀ ਪਿੰਡ ਖਟਕੜ ਕਲਾਂ (ਜ਼ਿਲਾ ਜਲੰਧਰ) ਹੈ। ਉਸ ਦੀ ਮਾਤਾ ਦਾ ਨਾਂਅ ਵਿਦਿਆਵਤੀ ਤੇ ਪਿਤਾ ਦਾ ਨਾਂਅ ਕਿਸ਼ਨ ਸਿੰਘ ਸੀ। ਉਸ ਦੇ ਪਿਤਾ ਕਾਂਗਰਸ ਦੇ ਉੱਘੇ ਲੀਡਰ ਸਨ। ਚਾਚਾ ਅਜੀਤ ਸਿੰਘ ਜਲਾਵਤਨ ‘ਪਗੜੀ ਸੰਭਾਲ ਓ ਜੱਟਾ ਲਹਿਰ ਦੇ ਪ੍ਰਸਿੱਧ ਆਗੂ ਸਨ। ਜਿਸ ਦਿਨ ਭਗਤ ਸਿੰਘ ਦਾ ਜਨਮ ਹੋਇਆ ਉਸ ਦਿਨ ਉਸ ਦੇ ਚਾਚਾ ਅਜੀਤ ਸਿੰਘ ਜੇਲ ਵਿਚੋਂ ਰਿਹਾਅ ਹੋ ਕੇ ਘਰ ਆਏ ਸਨ ਤੇ ਪਿਤਾ ਕਿਸ਼ਨ ਸਿੰਘ ਵੀ ਜ਼ਮਾਨਤ ਤੇ ਘਰ ਵਾਪਸ ਆਏ ਸਨ। ਘਰ ਵਾਲਿਆਂ ਨੇ ਕਿਹਾ ‘ਇਹ ਮੰਨਾ ਭਾਗਾਂ ਵਾਲਾ ਹੈ। ਇੰਜ ਕਈ ਚਿਰ ਤਕ ਉਸ ਦਾ ਨਾਅ ‘ਭਾਗਾਂ ਵਾਲਾ ਹੀ ਰਿਹਾ , ਜੋ ਬਾਅਦ ਵਿਚ ਭਗਤ ਸਿੰਘ ਬਣ ਗਿਆ।

ਬਚਪਨ ਤੋਂ ਹੀ ਭਗਤ ਸਿੰਘ ਦੇ ਮਨ ਵਿਚ ਅੰਗਰੇਜ਼ ਸਰਕਾਰ ਵਿਰੁੱਧ ਨਫਰਤ ਸੀ। ਉਸ ਦੀਆਂ ਖੇਡਾਂ ਵੀ ਆਮ ਬੱਚਿਆਂ ਨਾਲੋਂ ਵੱਖ ਸਨ। ਉਹ ਖੇਤਾਂ ਵਿਚ ਤੇਲ ਗੱਡ ਕੇ ਕਹਿੰਦਾ ਹੁੰਦਾ ਸੀ ਕਿ ਉਹ ਦਮ ( ਬੰਦਕਾਂ) ਬੀਜ ਰਿਹਾ ਹੈ ਤਾਂ ਜੋ ਵੱਡਾ ਹੋ ਕੇ ਅੰਗਰੇਜ਼ਾਂ ਨੂੰ ਮਾਰ ਸਕੇ। ਬੱਚਿਆਂ ਵਿਚ ਇਸ ਦੀ ਪਛਾਣ ਮੁਕਾਂ ਬੀਜਣ ਵਾਲਾਂ ਕਰਕੇ ਹੋਈ।

ਕਰਤਾਰ ਸਿੰਘ ਸਰਾਭਾ ਤੋਂ ਪ੍ਰਭਾਵਿਤ : ਜਦੋਂ ਉਹ ਨੌਂ ਵਰਿਆਂ ਦਾ ਸੀ ਤਾਂ ਉਸ ਨੂੰ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਾ ਪਤਾ ਲੱਗਿਆ। ਕਰਤਾਰ ਸਿੰਘ ਸਰਾਭਾ ਨੇ ਵੀ ਦੇਸ਼ ਦੀ ਅਜ਼ਾਦੀ ਲਈ ਹੱਸ ਕੇ ਫਾਂਸੀ ਦਾ ਰੱਸਾ ਚੁੰਮ ਲਿਆ ਸੀ। ਭਗਤ ਸਿੰਘ ਉੱਤੇ ਸਰਾਭਾ ਦੀ ਕੁਰਬਾਨੀ ਦਾ ਬਹੁਤ ਅਸਰ ਹੋਇਆ। ਉਸ ਨੇ ਕਿਸੇ ਅਖ਼ਬਾਰ ਵਿਚੋਂ ਉਸ ਦੀ ਤਸਵੀਰ ਕੱਟ ਲਈ ਜੋ ਹਰ ਵਕਤ ਆਪਣੇ ਕੋਲ ਰੱਖਦਾ ਸੀ।

ਜਲਿਆਂਵਾਲਾ ਬਾਗ਼ ਦੇ ਸਾਕੇ ਦਾ ਅਸਰ : ਅੰਮ੍ਰਿਤਸਰ ਦੇ ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ ਸਮੇਂ ਉਸ ਦੀ ਉਮਰ ਮਸਾਂ ਬਾਰਾਂ ਕੁ ਸਾਲ ਦੀ ਹੀ ਹੋਵੇਗੀ। ਇਸ ਘਟਨਾ ਦੀ ਖ਼ਬਰ ਸੁਣ ਕੇ ਉਹ ਗੱਡੀ ਚੜ ਕੇ ਅੰਮ੍ਰਿਤਸਰ ਪਹੁੰਚ ਗਿਆ। ਉੱਥੇ ਉਸ ਨੇ ਬਾਗ ਵਿਚ ਸ਼ਹੀਦ ਹੋਏ ਲੋਕਾਂ ਦੇ ਲਹੂ ਨਾਲ ਭਿੱਜੀ ਮਿੱਟੀ ਨੂੰ ਇਕ ਸ਼ੀਸ਼ੀ ਵਿਚ ਪਾ ਲਿਆ। ਇਸ ਸਾਕੇ ਨੇ ਉਸ ਦੇ ਮਨ ਉੱਤੇ ਬੜਾ ਅਸਰ ਕੀਤਾ। ਉਸ ਦੇ ਮਨ ਨੂੰ ਦੁੱਖ ਸੀ ਕਿ ਅੰਗਰੇਜ਼ਾਂ ਨੇ ਬੇਕਸੂਰ ਲੋਕਾਂ ਨੂੰ ਗੋਲੀਆਂ ਨਾਲ ਕਿਉਂ ਭੰਨ ਦਿੱਤਾ?

ਨੌਜਵਾਨ ਭਾਰਤ ਸਭਾ : ਫਿਰ ਇਕ ਪਾਸੇ ਗੁਰਦੁਆਰਾ ਲਹਿਰ ਤੇ ਦੂਜੇ ਪਾਸੇ ਗਾਂਧੀ ਜੀ ਦੀ ਨਾ-ਮਿਲਵਰਤਨ ਲਹਿਰ ਚੱਲ ਪਈ। ਭਗਤ ਸਿੰਘ ਨੇ ਸੱਤਿਆੜ੍ਹੀਆਂ ਦੀ ਖੂਬ ਸੇਵਾ ਕੀਤੀ ਤੇ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ। ਨੈਸ਼ਨਲ ਕਾਲਜ ਵਿਚ ਦਾਖਲ ਹੋਣ ਤੇ ਉਸ ਦਾ ਮੋਲ ਸੁਖਦੇਵ ਸਿੰਘ ਨਾਲ ਹੋਇਆ ਤੇ ਇਨਾਂ ਨੇ ਮਿਲ ਕੇ 1925 ਈਸਵੀ ਵਿਚ ਨੌਜਵਾਨ ਭਾਰਤ ਸਭਾ ਬਣਾਈ ਤੇ ਲਾਹੌਰ ਦੇ ਬਰੈਡਲ ਹਾਲ ਵਿਚ ਸਰਾਭਾ ਦੀ ਬਰਸੀ ਵੀ ਮਨਾਈ।

ਸਾਂਡਰਸ ਨੂੰ ਮਾਰਨਾ : 1928 ਈਸਵੀ ਵਿਚ ਪ੍ਰਸਿੱਧ ਦੇਸ-ਭਗਤ ਲਾਲਾ ਲਾਜਪਤ ਰਾਇ ਦੀ ਮੌਤ ਅੰਗਰੇਜ਼ ਪੁਲਿਸ ਦੀਆਂ ਲਾਠੀਆਂ ਨਾਲ ਹੋ ਗਈ। ਭਗਤ ਸਿੰਘ ਤੇ ਉਸ ਦੇ ਸਾਥੀਆਂ ਤੋਂ ਇਹ ਬੇਇਜ਼ਤੀ ਸਹਾਰੀ ਨਾ ਗਈ। ਉਨ੍ਹਾਂ ਨੇ ਇਸ ਅਪਮਾਨ ਦਾ ਬਦਲਾ ਲੈਣ ਲਈ। ਲਾਲਾ ਜੀ ਦੇ ਕਾਤਲ ਮਿ: ਸਕਾਟ ਨੂੰ ਮਾਰਨ ਦਾ ਫੈਸਲਾ ਕੀਤਾ। ਇਸੇ ਸਮੇਂ ਸਾਂਡਰਸ ਉਨਾਂ ਦੇ ਘੇਰੇ ਵਿਚ ਆ ਗਿਆ। ਉਹ ਰਾਜਗੁਰੂ ਤੇ ਭਗਤ ਸਿੰਘ ਦੀਆਂ ਗਲੀਆਂ ਦਾ ਨਿਸ਼ਾਨਾ ਬਣ ਗਿਆ। ਗੋਲੀਆਂ ਦੀ ਆਵਾਜ਼ ਸੁਣ ਕੇ ਪੁਲਿਸ ਆ ਗਈ ਤੇ ਉਨ੍ਹਾਂ ਦੇ ਪਿੱਛੇ ਪੈ ਗਈ ਜਦੋਂ ਕਿ ਭਗਤ ਸਿੰਘ, ਰਾਜਗੁਰੂ ਤੇ ਚੰਦਰ ਸ਼ੇਖਰ ਆਜ਼ਾਦ ਗੋਲੀਆਂ ਚਲਾਉਂਦੇ ਹੋਏ ਕਾਲਜ ਵਿਚੋਂ ਬਚ ਨਿਕਲੇ। ਭਗਤ ਸਿੰਘ ਕਲਕੱਤੇ ਪੁੱਜ ਗਿਆ ਤੇ ਰਾਜਗੁਰੂ ਲਖਨਉ ॥

ਅਸੰਬਲੀ ਵਿਚ ਬੰਬ ਸੁੱਟਣਾ: ਇਸ ਤੋਂ ਬਾਅਦ ਭਗਤ ਸਿੰਘ ਦੀ ਪਾਰਟੀ ਨੇ ਦਿੱਲੀ ਦੀ ਵੱਡੀ ਅਸੰਬਲੀ ਵਿਚ ਬੰਬ ਸੁੱਟਣ ਦਾ ਪ੍ਰਗਰਾਮ ਬਣਾਇਆ। ਬੰਬ ਸੁੱਟਣ ਦੀ ਡਿਉਟੀ ਬੀ. ਕੇ. ਦੱਤ ਦੀ ਲੱਗੀ। 8 ਅਪ੍ਰੈਲ, 1929 ਨੂੰ ਵਾਇਸਰਾਇ ਨੇ ਅਸੰਬਲੀ ਵਿਚ ਅਜਿਹੇ ਬਿਲ ਪਾਸ ਕਰਨੇ ਸਨ ਜੋ ਲੋਕ-ਵਿਰੋਧੀ ਸਨ ਤੇ ਪਹਿਲਾਂ ਰੱਦ ਕਰ ਦਿੱਤੇ ਸਨ। ਭਗਤ ਸਿੰਘ ਹੋਰਾਂ ਨੇ ਇਸ ਐਲਾਨ ਦੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਦੇ ਬੰਬ ਸੁੱਟ। ਸਾਰਾ ਹਾਲ ਕੰਬ ਗਿਆ। ਭਾਜੜਾਂ ਪੈ ਗਈਆਂ ਪਰ ਭਗਤ ਸਿੰਘ ਤੇ ਦੱਤ ਉਥੋਂ ਨਾ ਭੇਜੋ, ਸਗੋਂ ਇਨਾਂ’ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦਿਆਂ ਗ੍ਰਿਫ਼ਤਾਰੀ ਦੇ ਦਿੱਤੀ। ਹਫਤੇ ਕੁ ਬਾਅਦ ਲਾਹੋਰ ਤੋਂ ਸੁਖਦੇਵ ਸਿੰਘ ਵੀ ਫੜਿਆ ਗਿਆ।

ਫਾਂਸੀ : ਜੇਲ੍ਹ ਦੇ ਦਰੋਗਿਆਂ ਨੇ ਇਨ੍ਹਾਂ ਨਾਲ ਬੁਰਾ ਸਲੂਕ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੇ ਨਤੀਜੇ ਵਜੋਂ ਸਾਰਿਆਂ ਨੇ ਭੁੱਖ ਹੜਤਾਲ ਕਰ ਦਿੱਤੀ । ਇਸ ਸਮੇਂ ਭਗਤ ਸਿੰਘ ਤੇ ਕਤਲ ਦਾ ਮੁਕੱਦਮਾ ਚਲਦਾ ਸੀ। ਭਗਤ ਸਿੰਘ ਨੇ ਸਪੈਸ਼ਲ ਅਦਾਲਤ ਵਿਚ ਬੜੀ ਬਹਾਦਰੀ ਤੇ ਨਿਡਰਤਾਂ ਨਾਲ ਅੰਗਰੇਜਾਂ ਦੀਆਂ ਕਾਲੀਆਂ ਕਰਕਤਾਂ ਤੋਂ ਪਰਦਾ ਲਾਹ ਦਿੱਤਾ। ਜਿਸ ਕਰਕੇ ਅਦਾਲਤ ਨੇ 7 ਅਕਤੂਬਰ, 1930 ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਇਸ ਸਮੇਂ ਗਾਂਧੀ-ਇਰਵਿਨ ਸਮਝੌਤਾ ਹੋਇਆ। ਆਸ ਸੀ ਕਿ ਹੋਰ ਕੈਦੀਆਂ ਦੇ। ਨਾਲ-ਨਾਲ ਭਗਤ ਸਿੰਘ ਦੀ ਫਾਂਸੀ ਦੀ ਸਜ਼ਾ ਮਾਫ਼ ਕਰ ਦਿੱਤੀ ਜਾਵੇਗੀ ਪਰ ਅਜਿਹਾ ਨਾ ਹੋਇਆ।

ਅੰਗਰੇਜ਼ਾਂ ਨੇ 23 ਮਾਰਚ 1931 ਨੂੰ ਉਨ੍ਹਾਂ ਤਿੰਨਾਂ ਨੂੰ ਫਾਂਸੀ ਦੇ ਦਿੱਤੀ। ਫਾਂਸੀ ਦੀ ਖਬਰ ਸੁਣ ਕੇ ਸਾਰਾ ਸ਼ਹਿਰ ਜਲ ਅੱਗੇ ਇਕੱਠਾ ਹੈ। ਗਿਆ। ਸਰਕਾਰ ਰਾਤ ਦੇ ਹਨੇਰੇ ਵਿਚ ਉਨਾਂ ਨੂੰ ਫਾਂਸੀ ਲਾ ਕੇ ਜੇਲ ਦੇ ਪਿਛਵਾੜਿਓਂ ਲਾਸ਼ਾਂ ਲੈ ਕੇ ਫ਼ਿਰੋਜ਼ਪੁਰ ਵੱਲ ਨਿਕਲ ਗਈ।ਉਨਾਂ ਦੀ। ਇਕੱਠੀ ਚਿਤਾ ਬਣਾ ਕੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਤੇ ਅੱਧ-ਸੜੀਆਂ ਲਾਸ਼ਾਂ ਸਤਲੁਜ ਵਿਚ ਰੋੜ ਦਿੱਤੀਆਂ।

ਇਸ ਤਰ੍ਹਾਂ 23-24 ਸਾਲ ਦੀ ਉਮਰ ਵਿਚ ਹੀ ਭਗਤ ਸਿੰਘ ਨੇ ਆਪਣੀ ਜਾਨ ਦੇਸ਼ ਦੇ ਲੇਖੇ ਲਾ ਦਿੱਤੀ ਅਤੇ ਭਾਰਤ ਮਾਂ ਦਾ ਲਾਲ ਅਮਰ ਹੋ ਗਿਆ।

ਸ: ਭਗਤ ਸਿੰਘ ਦੀ ਕੁਰਬਾਨੀ ਨੇ ਸਾਰੇ ਭਾਰਤ ਵਿਚ ਅੰਗਰੇਜ਼-ਵਿਰੋਧੀ ਘੋਲ, ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ। ਇਸ ਦੇ ਨਾਲ ਹੋਰ ਨੌਜਵਾਨਾਂ ਨੂੰ ਕੁਰਬਾਨੀਆਂ ਕਰਨ ਦਾ ਉਤਸ਼ਾਹ ਮਿਲਿਆ। ਅੰਤ ਅੰਗਰੇਜ਼ ਹਾਰ ਗਏ ਤੇ ਭਗਤ ਸਿੰਘ ਵਰਗਿਆਂ ਦੇ ਪੈਰ ਚਿੰਨ੍ਹਾਂ ਤੇ ਚੱਲਣ ਵਾਲ ਸਿਰਲੱਥ ਸੂਰਮਿਆਂ ਦੇ ਅੱਗੇ ਗੋਡੇ ਟੇਕ ਕੇ 15 ਅਗਸਤ, 1947 ਨੂੰ ਭਾਰਤ ਛੱਡ ਗਏ।

ਸ਼ਹੀਦੋਂ ਕੀ ਚਿਤਾਓ ਪਰ ਲਗੇ ਹਰ ਬਰਸ ਮੇਲੇ

ਵਤਨ ਪ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।

Leave a Reply