ਸਕੂਲ ਦਾ ਇਨਾਮ-ਵੰਡ ਸਮਾਰੋਹ
School ka Prize Distribution Function
ਇਨਾਮ-ਵੰਡ ਸਮਾਰੋਹ ਦੀਆਂ ਤਿਆਰੀਆਂ : ਸਾਡੇ ਸਕੂਲ ਵਿਚ ਹਰ ਸਾਲ ਇਨਾਮ-ਵੰਡ ਸਮਾਰੋਹ ਜਨਵਰੀ ਦੇ ਦੂਜੇ ਹਫ਼ਤੇ ਵਿਚ ਤੇ ਇਕ ਦਿਨ ਹੁੰਦਾ ਹੈ। ਇਸ ਸਾਲ ਇਹ ਸਮਾਗਮ 10 ਜਨਵਰੀ ਨੂੰ 10 ਵਜੇ ਹੋਇਆ। ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਮੁੱਖ-ਮਹਿਮਾਨ ਵਜੋਂ ਜ਼ਰੀ ਆਉਣ ਤੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਹੋਣ ਲੱਗ ਪਈਆਂ। ਪਿੰਸੀਪਲ ਸਾਹਿਬ ਨੇ ਸਟਾਫ਼ ਦੀ ਸਲਾਹ ਨਾਲ ਇਨਾਮ-ਪ੍ਰਬੰਧ ਟੀ, ਪੰਡਾਲ ਕਮੇਟੀ, ਸਜਾਵਟ ਕਮੇਟੀ, ਚਾਹ-ਪਾਰਟੀ ਕਮੇਟੀ, ਅਨੁਸ਼ਾਸ਼ਨ ਕਮੇਟੀ ਤੇ ਸਵਾਗਤੀ ਕਮੇਟੀ ਲਈ ਯੋਗ ਅਧਿਆਪਕ ਤੇ ਦਆਰਥੀ ਨਿਸਚਿਤ ਕੀਤੇ। ਉਨ੍ਹਾਂ ਸਕੂਲ ਦੀ ਸਲਾਨਾ ਰਿਪੋਰਟ ਲਿਖਣ, ਸੱਦਾ-ਪੱਤਰ ਛਪਵਾਉਣ ਤੇ ਸ਼ਹਿਰ ਦੇ ਪਤਵੰਤਿਆਂ ਵਿਚ ਵਾਉਣ ਦਾ ਕੰਮ ਆਪਣੇ ਜੁੱਮੇ ਲਿਆ।
ਪੰਡਾਲ ਦੀ ਸਜਾਵਟ ਤੇ ਪ੍ਰਬੰਧ : ਇਨਾਮ-ਬੰਧ ਕਮੇਟੀ ਨੇ ਪ੍ਰੀਖਿਆ ਵਿਚ ਸਿਰਕੱਢ ਵਿਦਿਆਰਥੀਆਂ ਲਈ ਉਨ੍ਹਾਂ ਦੀ ਸ਼੍ਰੇਣੀ ਅਨੁਸਾਰ 1 ਜਾਣਕਾਰੀ ਦੀਆਂ ਪੁਸਤਕਾਂ, ਵਧੀਆ ਖਿਡਾਰੀਆਂ ਲਈ ਕੱਪ ਅਤੇ ਸੱਭਿਆਚਾਰਕ ਤੇ ਵਿਦਿਅਕ ਪ੍ਰੋਗਰਾਮਾਂ ਦੇ ਜੇਤੂਆਂ ਲਈ ਮੈਡਲ ਆਦਿ ਖ਼ਰੀਦ ਕੇ ਪੰਡਾਲ ਵਿਚ ਰਾਖਵੇਂ ਰੱਖੇ । ਇਨਾਮ-ਮੇਜ਼ ਸੁਹਣੀ ਤਰ੍ਹਾਂ ਸਜਾਇਆ। ਪੰਡਾਲ-ਕਮੇਟੀ ਨੇ ਪੰਡਾਲ ਤਿਆਰ ਕਰਵਾਇਆ ਤੇ -ਮੈਦਾਨ ਵਿਚ ਲਗਾਏ ਸ਼ਾਮਿਆਨੇ ਹੇਠਾਂ ਸੋਫੇ ਤੇ ਕੁਰਸੀਆਂ ਨੂੰ ਸਲੀਕੇ ਨਾਲ ਰਖਵਾਇਆ। ਮੁੱਖ-ਮਹਿਮਾਨ ਲਈ ਉੱਚੀ ਸਟੇਜ ਬਣਵਾਈ। ਨਾਮ ਲੈਣ ਵਾਲਿਆਂ, ਸ਼ਹਿਰ ਦੇ ਪਤਵੰਤੇ ਸੱਜਣਾਂ, ਸਟਾਫ਼ ਤੇ ਮੁੱਖ-ਮਹਿਮਾਨ ਲਈ ਥਾਉਂ-ਥਾਈਂ ਸੀਟਾਂ ਲਵਾਈਆਂ : ਵਿਦਿਆਰਥੀਆਂ ਆਦਿ ਸ਼੍ਰੇਣੀ-ਵਾਰ ਸੀਟਾਂ ਦਾ ਪ੍ਰਬੰਧ ਕੀਤਾ। ਅਗਵਾਈ ਲਈ ਵਲੰਟੀਅਰ ਖੜੇ ਕੀਤੇ | ਸਜਾਵਟੀ ਕਮੇਟੀ ਨੇ ਮੁੱਖ ਗੇਟ ਤੋਂ ਪੰਡਾਲ ਤੱਕ ਰੰਗਗੇ ਝੰਡੇ ਲਵਾਏ ਅਤੇ ਰਸਤੇ ਦੇ ਦੋਵਾਂ ਪਾਸਿਆਂ ‘ਤੇ ਫੁੱਲਦਾਰ ਗਮਲੇ ਰਖਵਾਏ । ਸਾਰੇ ਪੰਡਾਲ ਨੂੰ ਝੰਡੀਆਂ ਤੇ ਗੁਲਦਸਤਿਆਂ ਨਾਲ ਸਜਾਇਆ । ਮੁੱਖ-ਮਹਿਮਾਨ, ਪ੍ਰਿੰਸੀਪਲ ਸਾਹਿਬ ਤੇ ਪ੍ਰਧਾਨ-ਪ੍ਰਬੰਧਕ ਕਮੇਟੀ ਦੀਆਂ ਤਿੰਨ ਕੁਰਸੀਆਂ ਤੇ ਵੱਡਾ ਮੇਜ਼ ਉੱਚੀ ਸਟੇਜ ਤੇ। ਵਾਇਆ। ਇਸ ਸਟੇਜ ਨੂੰ ਹੋਰ ਵੀ ਚੰਗੀ ਤਰ੍ਹਾਂ ਸਜਾਇਆ | ਸਲਾਨਾ ਰਿਪੋਰਟ ਤੇ ਪ੍ਰੋਗਰਾਮ ਦੀ ਕਾਪੀ ਚੋਣਵੇਂ ਮਹਿਮਾਨਾਂ ਦੀਆਂ ਸੀਟਾਂ ਤੇ ਰੱਖਵਾਈ | ਮੁੱਖ-ਮਹਿਮਾਨ ਲਈ ਪਾਣੀ ਦਾ ਗਲਾਸ ਤੇ ਇਕ ਗੁਲਦਸਤਾ ਉਨ੍ਹਾਂ ਦੇ ਮੇਜ਼ ‘ਤੇ ਰੱਖਿਆ। ਚਾਹ-ਪਾਰਟੀ ਕਮੇਟੀ ਨੇ ਸਾਢੇ ਬਾਰਾਂ ਜੋ ਦਿੱਤੀ ਜਾਣ ਵਾਲੀ ਚਾਹ ਲਈ ਇਕ ਵੱਖਰਾ ਪੰਡਾਲ ਸਜਾਇਆ ਤੇ ਖਾਣ-ਪੀਣ ਦੀਆਂ ਚੀਜ਼ਾਂ ਪਲੇਟਾਂ ਵਿਚ ਰਖਵਾਈਆਂ। ਗਰਮਮ ਚਾਹ ਤਿਆਰ ਕਰਵਾਈ। ਅਨੁਸ਼ਾਸਨ ਕਮੇਟੀ ਨੇ ਤਜਰਬੇਕਾਰ ਅਧਿਆਪਕਾਂ ਤੇ ਵਲੰਟੀਅਰਾਂ ਨੂੰ ਅਨੁਸ਼ਾਸਨ ਰੱਖਣ ਲਈ ਵਿਸ਼ੇਸ਼ ਥਾਵਾਂ ਨਿਯੁਕਤ ਕਰ ਦਿੱਤਾ। ਸਵਾਗਤੀ ਕਮੇਟੀ ਨੇ ਹਾਰਾਂ ਦਾ ਪ੍ਰਬੰਧ ਕਰਕੇ ਮੁੱਖ-ਮਹਿਮਾਨ ਦੇ ਪੁੱਜਣ ਤੇ ਹਰ ਮੈਂਬਰ ਨੂੰ ਇਕ-ਇਕ ਹਾਰ ਪਾਉਣ ਜੋ ਦਿੱਤਾ।
ਮੁੱਖ-ਮਹਿਮਾਨ ਦਾ ਸਵਾਗਤ : ਮੁੱਖ-ਮਹਿਮਾਨ ਠੀਕ 10 ਵਜੇ ਪੁੱਜ ਗਏ।ਪਿੰਸੀਪਲ ਸਾਹਿਬ, ਪ੍ਰਧਾਨ-ਪ੍ਰਬੰਧਕ ਕਮੇਟੀ ਤੇ ਅਧਿਆਪਕਾਂ ਉਨ੍ਹਾਂ ਨੂੰ ਹਾਰ ਪਾ ਕੇ ਸਨਮਾਨਿਆ। ਪ੍ਰਿੰਸੀਪਲ ਸਾਹਿਬ ਨੇ ਮੁੱਖ-ਮਹਿਮਾਨ ਦੀ ਪ੍ਰਧਾਨ-ਪ੍ਰਬੰਧਕ ਕਮੇਟੀ ਤੇ ਸਟਾਫ਼ ਨਾਲ ਜਾਣ-ਪਛਾਣ ਕਰਵਾਈ ਅਤੇ ਉਨ੍ਹਾਂ ਦੀ ਅਗਵਾਈ ਕਰਕੇ ਸਭਾਪਤੀ ਦੀ ਸੀਟ ‘ਤੇ ਪਹੁੰਚਾਇਆ। ਜਦ ਇਹ ਸਵਾਗਤੀ ਕਾਫ਼ਲਾ ਪੰਡਾਲ ਵਿਚੋਂ ਲੰਘਿਆ ਤਾਂ ਸਭ ਦਰਸ਼ਕਾਂ ਨੇ ਸਤਿਕਾਰ ਵਜੋਂ ਖੜੇ ਹੋ ਕੇ ਤਾੜੀਆਂ ਮਾਰੀਆਂ ਅਤੇ ਉਨ੍ਹਾਂ ਦੇ ਬੈਠਣ ਤੋਂ ਬਾਅਦ ਆਪ ਬੈਠ ਗਏ।
ਪ੍ਰੋਗਰਾਮ ਦੀ ਸ਼ੁਰੂਆਤ : ਪ੍ਰੋਗਰਾਮ ‘ਦੇਸ਼ ਸ਼ਿਵਾ ਬਰ ਮੋਹਿ ਇਹੈ ਦੇ ਸ਼ਬਦ ਦੀ ਗੰਜ ਨਾਲ ਸ਼ੁਰੂ ਹੋਇਆ। ਪ੍ਰਧਾਨ-ਪ੍ਰਬੰਧਕ ਕਮੇਟੀ ਨੇ। ਡੀ ਈ ਓ . ਸਾਹਿਬ ਤੋਂ ਸ਼ਹਿਰ ਦੇ ਪਤਵੰਤਿਆਂ ਨੂੰ ਜੀ ਆਇਆਂ ਕਿਹਾ। ਇਕ ਵਿਦਿਆਰਥੀ ਨੇ ਮੁੱਖ-ਮਹਿਮਾਨ ਦੇ ਚਰਨ ਪਾਉਣ ਸਬੰਧੀ ਖੁਸ਼ੀਆਂ ਭਰਿਆ ਗੀਤ ਗਾਇਆ ਅਤੇ ਇਕ ਹੋਰ ਨੇ ਇਸੇ ਖੁਸ਼ੀ ਵਿਚ ਕਵਿਤਾ ਪੜ੍ਹੀ।
ਪਿੰਸੀਪਲ ਵੱਲੋਂ ਸਲਾਨਾ ਰਿਪੋਰਟ ਤੇ ਪ੍ਰਾਪਤੀਆਂ ਦਾ ਜ਼ਿਕਰ : ਉਪਰੰਤ ਪਿੰਸੀਪਲ ਸਾਹਿਬ ਨੇ ਸਾਲਾਨਾ ਰਿਪੋਰਟ ਰਾਹੀਂ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਦੱਸਿਆ। ਦੋ ਵਿਦਿਆਰਥੀਆਂ ਵੱਲੋਂ ਦੇਸ-ਪਿਆਰ ਦੇ ਰੌਂਗਟੇ ਖੜੇ ਕਰਨ ਵਾਲੇ ਗੀਤ ਗਾਏ ਗਏ ਦੋ ਹੋਰ ਵਿਦਿਆਰਥੀਆਂ ਨੇ ਪ੍ਰੋ: ਮੋਹਨ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਦੀਆਂ ਕਵਿਤਾਵਾਂ ਪੜ੍ਹ ਕੇ ਨਿਹਾਲ ਕੀਤਾ।
ਇਨਾਮ-ਵੰਡ ਸਮਾਰੋਹ : ਇਕ ਵਿਦਿਆਰਥੀ ਨੇ ਇਨਾਮ-ਵੰਡ ਸਮਾਰੋਹਾਂ ਦੀ ਮਹੱਤਤਾ ਤੇ ਭਾਸ਼ਣ ਦਿੱਤਾ। ਇਸ ਤੋਂ ਬਾਅਦ ਇਨਾਮ ਵੰਡੇ ਗਏ । ਸਕੂਲ ਦੇ ਵਾਈਸ ਪ੍ਰਿੰਸੀਪਲ ਸਾਹਿਬ ਇਨਾਮਾਂ ਦੀ ਸੂਚੀ ਪੜਦੇ ਗਏ ਅਤੇ ਪਿੰਸੀਪਲ ਸਾਹਿਬ ਇਨਾਮ-ਵੰਡ ਕਮੇਟੀ ਤੋਂ ਇਨਾਮ ਲੈ ਕੇ ਮੁੱਖ-ਮਹਿਮਾਨ ਦੇ ਕਰ-ਕਮਲਾਂ ਤੋਂ ਦੁਆਉਂਦੇ ਗਏ ।ਲਗਪਗ ਅੱਧਾ ਘੰਟਾ ਇਨਾਮ ਵੰਡੇ ਜਾਂਦੇ ਰਹੇ।
ਮੁੱਖ-ਮਹਿਮਾਨ ਦਾ ਭਾਸ਼ਣ : ਇਸ ਪਿੱਛੋਂ ਮੁੱਖ-ਮਹਿਮਾਨ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸਕੂਲ ਦੇ ਪ੍ਰਿੰਸੀਪਲ ਤੇ ਅਧਿਆਪਕਾਂ ਦੀ। ਪ੍ਰਸੰਸਾ ਕੀਤੀ। ਵਿਦਿਆਰਥੀਆਂ ਨੂੰ, ਵਿਸ਼ੇਸ਼ ਕਰਕੇ ਇਨਾਮ ਜੇਤੂਆਂ ਨੂੰ ਜੀਵਨ ਵਿਚ ਕੁਝ ਬਣ ਕੇ ਖਾਨਦਾਨ, ਕੌਮ ਤੇ ਦੇਸ਼ ਦਾ ਨਾਂ ਰੋਸ਼ਨ ਕਰਨ ਲਈ ਉਭਾਰਿਆ।
ਪਿੰਸੀਪਲ ਵੱਲੋਂ ਧੰਨਵਾਦ ਤੇ ਚਾਹ-ਪਾਰਟੀ : ਅੰਤ ਵਿਚ ਪ੍ਰਿੰਸੀਪਲ ਸਾਹਿਬ ਨੇ ਸਭ ਆਏ ਪਤਵੰਤਿਆਂ, ਵਿਸ਼ੇਸ਼ ਕਰਕੇ ਡੀ ਈ ਓ . ਸਾਹਿਬ ਦਾ ਧੰਨਵਾਦ ਕੀਤਾ ਜਿਨ੍ਹਾਂ ਆਪਣੇ ਕੀਮਤੀ ਸਮੇਂ ਵਿਚੋਂ ਕੁਝ ਸਮਾਂ ਕੱਢ ਕੇ ਇਸ ਸਮਾਰੋਹ ਨੂੰ ਸਫ਼ਲ ਬਣਾਇਆ। ਉਨ੍ਹਾਂ ਅਗਲੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਅਤੇ ਅਧਿਆਪਕਾਂ, ਪ੍ਰਾਹੁਣਿਆਂ ਤੇ ਇਨਾਮ-ਜੇਤੂਆਂ ਨੂੰ ਬਾਹਰ ਪੰਡਾਲ ਵਿਚ ਮੁੱਖ-ਮਹਿਮਾਨ ਨਾਲ ਚਾਹ ਪੀਣ ਦੀ ਬੇਨਤੀ ਕੀਤੀ। ਉਪਰੰਤ ਖੜੇ ਹੋ ਕੇ ਕੌਮੀ ਤਰਾਨਾ ‘ਜਨ-ਗਨ-ਮਨ ਸਭ ਨੇ ਮਿਲ ਕੇ ਗਾਇਆ ਤੇ ਚਾਹ ਲਈ ਵੱਖਰੇ ਪੰਡਾਲ ‘ਚ ਪੁੱਜ ਗਏ।