ਸਕੂਲ ਦੀ ਪ੍ਰਾਰਥਨਾ ਸਭਾ
School di Prarthna Sabha
ਸਕੂਲਾਂ ਵਿੱਚ ਅਕਸਰ ਵਿਦਿਆਰਥੀ ਸਵੇਰੇ ਸਕੂਲ ਲੱਗਣ ਦੀ ਘੰਟੀ ਤੋਂ 510 ਮਿੰਟ ਪਹਿਲਾਂ ਹੀ ਪਹੁੰਚ ਜਾਂਦੇ ਹਨ। ਕੁੱਝ ਵਿਦਿਆਰਥੀ ਘੰਟੀ ਵੱਜਣ ਦੇ । ਨਾਲ-ਨਾਲ ਹੀ ਪਹੁੰਚਦੇ ਹਨ। ਜਿਵੇਂ ਹੀ ਘੰਟੀ ਵੱਜਦੀ ਹੈ ਵਿਦਿਆਰਥੀ ਆਪਣੇ ਬਸਤੇ ਜਮਾਤਾਂ ਵਿੱਚ ਰੱਖਦੇ ਹਨ ਤੇ ਕਤਾਰਾਂ ਬੰਨ ਕੇ ਪ੍ਰਾਰਥਨਾ ਸਭਾ ਲਈ ਖੇਡ ਦੇ ਮੈਦਾਨ ਵਿੱਚ ਜਾਣੇ ਸ਼ੁਰੂ ਹੋ ਜਾਂਦੇ ਹਨ। ਜਿਹੜੇ ਦੇਰ ਨਾਲ ਪਹੁੰਚਦੇ ਹਨ ਉਹ ਵੀ ਦੌੜ-ਦੌੜ ਕੇ ਆ ਰਹੇ ਹੁੰਦੇ ਹਨ । ਕਤਾਰਾਂ ਵਿੱਚ ਵਿਦਿਆਰਥੀ ਆਪਣੇ ਕੱਦ ਦੇ ਅਨੁਸਾਰ ਖੜੇ ਹੋ ਜਾਂਦੇ ਹਨ। ਛੋਟੇ ਕੱਦ ਦੇ ਵਿਦਿਆਰਥੀ ਅੱਗੇ ਖੜੇ ਹੁੰਦੇ ਹਨ। ਤੇ ਲੰਮੇ ਕੱਦ ਦੇ ਪਿੱਛੇ। ਕੋਈ ਵਿਦਿਆਰਥੀ ਵੀ ਨੰਗੇ ਸਿਰ ਨਹੀਂ ਖੜਾ ਹੁੰਦਾ। ਇਹ ਇੱਕ ਪਵਿੱਤਰ ਤੇ ਦਿਲ-ਖਿੱਚਵਾਂ ਦ੍ਰਿਸ਼ ਹੁੰਦਾ ਹੈ। ਸਕੂਲ ਦੇ ਪੀ. ਟੀ. ਸਾਹਿਬ ਸਭ ਨੂੰ ਸਾਵਧਾਨ ਕਰਦੇ ਹਨ। ਵਿਸ਼ਰਾਮ ਦੀ ਅਵਸਥਾ ਤੋਂ ਬਾਅਦ ਸ਼ਬਦ ਦਾ ਗਾਇਨ ਕੀਤਾ ਜਾਂਦਾ ਹੈ। ਸਾਰੇ ਅਧਿਆਪਕ ਵੀ ਵਿਦਿਆਰਥੀਆਂ ਦੇ ਸਾਹਮਣੇ ਖੜੇ ਹੁੰਦੇ ਹਨ। ਸ਼ਬਦਾਂ ਦੇ ਗਾਇਨ ਤੋਂ ਬਾਅਦ ਕੁਝ ਬੱਚੇ ਦੇਸ਼-ਵਿਦੇਸ਼ . ਦੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਹਨ। ਕੁਝ ਬੱਚੇ ਨੈਤਿਕ ਸਿੱਖਿਆ ਦੇ ਬਾਰੇ ਕੁਝ ਬੋਲਦੇ ਹਨ। ਹਫ਼ਤੇ ਵਿੱਚ ਦੋ ਵਾਰ ਪੀ. ਟੀ. ਵੀ ਕਰਵਾਈ ਜਾਂਦੀ ਹੈ। ਮੁੱਖ ਅਧਿਆਪਕ ਸਾਹਿਬ ਵਿਦਿਆਰਥੀਆਂ ਨੂੰ ਕੋਈ ਸੰਦੇਸ਼ ਜਾਂ ਸੂਚਨਾਵਾਂ ਦਿੰਦੇ ਹਨ। ਉਹ ਵਿਦਿਆਰਥੀਆਂ ਨੂੰ ਪੜ੍ਹਾਈ ਵੱਲ ਧਿਆਨ ਦੇਣ, ਸਕੂਲ ਵਿੱਚ ਸਫਾਈ ਰੱਖਣ ਤੇ ਅਨੁਸ਼ਾਸਨ ਦੀ ਪਾਲਣਾ ਕਰਨ ਲਈ ਉਪਦੇਸ਼ ਦਿੰਦੇ ਹਨ ਇਸ ਤੋਂ ਮਗਰੋਂ ਸਾਰੇ ਵਿਦਿਆਰਥੀ ਤੇ ਅਧਿਆਪਕ ਸਾਵਧਾਨ ਅਵਸਥਾ ਵਿੱਚ ਖੜੇ ਹੋ ਜਾਂਦੇ ਹਨ ਤੇ ਕੌਮੀ ਗੀਤ ਜਨ-ਗਨ-ਮਨ ਦਾ ਗਾਇਨ ਕੀਤਾ ਜਾਂਦਾ ਹੈ। ਇਸ ਪਿੱਛੋਂ ਸਾਰੇ ਵਿਦਿਆਰਥੀ ਕਤਾਰਾਂ ਵਿੱਚ ਆਪਣੀਆਂ-ਆਪਣੀਆਂ । ਜਮਾਤਾਂ ਵਿੱਚ ਚਲੇ ਜਾਂਦੇ ਹਨ ਤੇ ਸਕੂਲ ਵਿੱਚ ਪੜਾਈ ਆਰੰਭ ਹੋ ਜਾਂਦੀ ਹੈ।
thank you so much for this