Punjabi Essay on “Samay di Kadar”, “ਸਮੇਂ ਦੀ ਕਦਰ”, for Class 10, Class 12 ,B.A Students and Competitive Examinations.

ਸਮੇਂ ਦੀ ਕਦਰ

Samay di Kadar

ਨਿਬੰਧ ਨੰਬਰ : 01

ਜਾਣ-ਪਛਾਣ-ਸਮਾਂ ਬਹੁਤ ਹੀ ਕੀਮਤੀ ਹੈ । ਕੋਈ ਗਵਾਚੀ ਚੀਜ਼ ਤਾਂ ਹੱਥ ਆ ਸਕਦੀ ਹੈ, ਪਰ ਬੀਤਿਆਂ ਸਮਾਂ ਕਿਸੇ ਧਨ ਜਾਂ ਕੀਮਤ ਨਾਲ ਵੀ ਵਾਪਸ ਨਹੀਂ ਆਉਂਦਾ । ਇਸ ਕਰਕੇ ਸਾਨੂੰ ਸਮੇਂ ਦੇ ਨਿੱਕੇ ਤੋਂ ਨਿੱਕੇ ਅੰਸ਼ ਦਾ ਵੀ ਲਾਭ ਉਠਾਉਣਾ ਚਾਹੀਦਾ ਹੈ । ਭਾਈ ਵੀਰ ਸਿੰਘ ਜੀ ਮਨੁੱਖ ਨੂੰ ਸਮੇਂ ਦੇ ਚਲਾਇਮਾਨ ਸਭਾ ਨੂੰ ਦਰਸਾ ਕੇ ਸਾਨੂੰ ਇਸ ਦੀ ਕਦਰ ਕਰਨ ਤੇ ਇਸ ਨੂੰ ਸਫਲ ਕਰਨ ਦਾ ਉਪਦੇਸ਼ ਦਿੰਦੇ ਹੋਏ ਲਿਖਦੇ ਹਨ:-

ਰਹੀ ਵਾਸਤੇ ਘੱਤ, ਸਮੇਂ ਨੇ ਇਕ ਨਾ ਮੰਨੀ |

ਫੜ ਫੜ ਰਹੀ ਧਰੀਕ, ਸਮੇਂ ਖਿਸਕਾਈ ਕੰਨੀ ।

ਕਿਵੇਂ ਨਾ ਸੱਕੀ ਰੋਕ ਅਟੱਕ ਜੋ ਪਾਈ ਕੰਨੀ |

ਤ੍ਰਿਖੇ ਆਪਣੇ ਵੇਗ, ਗਿਆ ਟੱਪ ਬੰਨੇ ਬੰਨੀ ।

ਹੋ ਸੰਭਲ ! ਸੰਭਾਲ ਇਸ ਸਮੇਂ ਨੂੰ, ਕਰ ਸਫਲ ਉੱਡਦਾ ਜਾਂਦਾ ।

ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਂਵਦਾ ।

ਸਾਡੀਆਂ ਆਦਤਾਂ-ਪਰ ਭਾਰਤੀ ਲੋਕਾਂ ਵਿਚ ਇਹ ਨਕਸ ਆਮ ਹੈ ਕਿ ਉਹ ਸਮੇਂ ਦੀ ਕਦਰ ਕਰਨੀ ਨਹੀਂ ਜਾਣਦੇ | ਅਸੀਂ ਕਿਸੇ ਕੰਮ ਵਿਚ ਥੋੜ੍ਹਾ-ਬਹੁਤ ਵਧੇਰੇ ਸਮਾਂ ਲੱਗ ਜਾਣ ਨੂੰ ਇਕ ਮਾਮੂਲੀ ਗੱਲ ਸਮਝਦੇ ਹਾਂ । ਫਿਰ ਸਾਡੀਆਂ ਆਦਤਾਂ ਅਜਿਹੀਆਂ ਹਨ ਕਿ ਜੇਕਰ ਅਸੀਂ ਸੁੱਤੇ ਰਹਾਂਗੇ, ਤਾਂ ਸੱਤੇ ਹੀ ਰਹਾਂਗੇ, ਜੇਕਰ ਕਿਸੇ ਮਿੱਤਰ ਜਾਂ ਰਿਸ਼ਤੇਦਾਰ ਕੋਲ ਜਾਵਾਂਗੇ, ਤਾਂ ਉਸ ਦੇ ਕੋਲ ਬਹਿ ਕੇ ਬਹੁਤਾ ਸਮਾਂ ਨਸ਼ਟ ਕਰਨ ਨੂੰ ਅਸੀਂ ਚੰਗੀ ਗੱਲ ਸਮਝਦੇ ਹਾਂ । ਸਾਡੇ ਖਾਣ, ਪੀਣ, ਸੌਣ, ਜਾਗਣ, ਦਫ਼ਤਰ ਜਾਣ, ਖੇਡਣ ਤੇ ਪੜ੍ਹਨ ਦਾ ਕੋਈ ਸਮਾਂ ਨਹੀਂ । ਜਦੋਂ ਸਾਡਾ ਜੀ ਕਰਦਾ ਹੈ, ਅਸੀਂ ਖਾਣ ਬਹਿ ਜਾਂਦੇ ਹਾਂ, ਜਦੋਂ ਜੀ ਕਰਦਾ ਹੈ, ਸੌਂ ਜਾਂਦੇ ਹਾਂ ਤੇ ਜਦੋਂ ਜੀ ਕਰਦਾ ਹੈ, ਨੀਂਦਰ ਤੋਂ ਜਾਗਦੇ ਹਾਂ । ਕਈ ਵਾਰ ਨਾ ਅਸੀਂ ਸੁੱਤੇ ਹੁੰਦੇ ਹਾਂ ਤੇ ਨਾ ਹੀ ਜਾਗਦੇ, ਸਗੋਂ ਮੰਜੇ ‘ਤੇ ਪਏ ਇਧਰ-ਉਧਰ ਪਾਸੇ ਮਾਰਦੇ ਰਹਿੰਦੇ ਹਾਂ ਤੇ ਕਿਸੇ ਦੇ ਕਹਿਣ ‘ਤੇ ਵੀ ਨਹੀਂ ਉੱਠਦੇ ।ਇਸੇ ਪ੍ਰਕਾਰ ਹੀ ਜਾਂ ਅਸੀਂ ਖੇਡਣ ਵਿਚ ਰੁੱਝੇ ਰਹਾਂਗੇ ਜਾਂ ਰੇਡੀਓ ਸੁਣਨ, ਅਖ਼ਬਾਰਾਂ ਪੜਨ ਜਾਂ ਟੈਲੀਵਿਯਨ ਦੇਖਣ ਵਿਚ ਹੀ ਮਸਤ ਰਹਾਂਗੇ । ਜੇਕਰ ਆਪਣੇ ਘਰ ਵਿਚ ਟੈਲੀਵਿਯਨ ਨਾ ਹੋਵੇ, ਤਾਂ ਅਸੀਂ ਕੰਧ ਟੱਪ ਕੇ ਦੂਸਰੇ ਦੇ ਘਰ ਜਾ ਵੜਾਂਗੇ ।ਜੇਕਰ ਸੜਕਾਂ ਤੇ ਜਾਂਦਿਆਂ ਕੋਈ ਮਜ਼ਮਾ ਲੱਗਾ ਹੋਵੇ, ਤਾਂ ਅਸੀਂ ਉਸ ਦੁਆਲੇ ਜਮਾਂ ਹੋਏ ਝੁਰਮੁਟ ਵਿਚ ਜਾ ਵੜਾਂਗੇ ਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਭੁੱਲ ਕੇ ਸਮਾਂ ਨਸ਼ਟ ਕਰਾਂਗੇ ।

ਇਸੇ ਪ੍ਰਕਾਰ ਹੀ ਅਸੀਂ ਪ੍ਰਾਹੁਣਚਾਰੀ ਕਰਨ ਵਿਚ, ਵਿਆਹਾਂ-ਸ਼ਾਦੀਆਂ ਵਿਚ, ਜਲੂਸਾਂ ਵਿਚ, ਖੇਡਾਂ ‘ਤੇ ਗੱਪਾਂ ਵਿਚ ਅਤੇ ਸ਼ਰਾਰਤਾਂ ਕਰਨ ਵਿਚ ਆਪਣਾ ਬਹੁਮੁੱਲਾ ਸਮਾਂ ਨਸ਼ਟ ਕਰਦੇ ਹਾਂ ਤੇ ਕਈ ਵਾਰ ਆਪਣਾ ਸਮਾਂ ਤਾਂ ਅਸੀਂ ਗੁਆਉਣਾ ਹੀ ਹੁੰਦਾ ਹੈ, ਨਾਲ ਹੀ ਦੂਜਿਆਂ ਲਈ ਵੀ ਮੁਸੀਬਤ ਖੜੀ ਕਰ ਦਿੰਦੇ ਹਾਂ, ਜਿਵੇਂ ਵਿਆਹ-ਸ਼ਾਦੀ ਸਮੇਂ ਜਾਂ ਕਿਸੇ ਧਾਰਮਿਕ ਉਤਸਵ ਸਮੇਂ ਅਸੀਂ ਢੋਲਕੀਆਂ ਛੈਣੇ ਖੜਕਾਉਂਦੇ ਦੁਪਹਿਰ ਚੜ੍ਹਾ ਦਿੰਦੇ ਹਾਂ ਤੇ ਲਾਊਡ ਸਪੀਕਰ ਲਾ ਕੇ ਆਂਢੀਆਂ-ਗੁਆਂਢੀਆਂ ਦੇ ਕੰਨ ਖਾਂਦੇ ਹਾਂ । ਅਜਿਹੇ ਪ੍ਰੋਗਰਾਮ ਸਮੇਂ ਅਸੀਂ ਆਏ ਪ੍ਰਾਹੁਣਿਆਂ ਦੇ ਸਮੇਂ ਦੀ ਉੱਕੀ ਪ੍ਰਵਾਹ ਨਹੀਂ ਕਰਦੇ । ਸਿਸ਼ਟਾਚਾਰ ਦੇ ਮਾਰੇ ਉਹ ਨਾ ਉੱਠਣ ਜੋਗੇ ਹੁੰਦੇ ਹਨ ਤੇ ਨਾ ਧਿਆਨ ਨਾਲ ਕੁੱਝ ਸੁਣਨ ਜੋਗੇ । ਬੈਠੇ ਆਪਣੇ ਆਪ ਨੂੰ ਵੀ ਕੋਸਦੇ ਹਨ ਤੇ ਸਾਡੇ ਵਰਗੇ ਪ੍ਰਬੰਧਕਾਂ ਜੋ ਤੇ ਘਰ ਵਾਲਿਆਂ ਨੂੰ ਵੀ |

ਅਸੀਂ ਵਕਤ ਦਾ ਮੁੱਲ ਪਾਉਣਾ ਨਹੀਂ ਸਿੱਖੇ-ਇਨ੍ਹਾਂ ਸਾਰੀਆਂ ਗੱਲਾਂ ਦਾ ਕਾਰਨ ਇਹ ਹੈ ਕਿ ਅਸੀਂ ਵਕਤ ਦਾ ਨਹੀਂ ਸਿੱਖੋ | ਅਸੀਂ ਵਕਤ ਦੀ ਯੋਗ ਵੰਡ ਕਰਨੀ ਨਹੀਂ ਸਿੱਖੇ | ਅਸੀ ਵਕਤੋਂ ਖੁੰਝਣ ਨੂੰ ਰੁਝੇਵੇਂ ਦੀ ਨਿਸ਼ਾਨੀ ਇਹ ਅਣਗਹਿਲੀ ਦੀ ਨਿਸ਼ਾਨੀ ਹੈ । ਬੇਤਰਤੀਬੀ ਦੀ ਨਿਸ਼ਾਨੀ ਹੈ | ਪੰਜਾਬੀ ਅਖਾਣ ਹੈ-ਵੇਲੇ ਦੀ ਨਮਾਜ ਟੋਕਰਾਂ । ਸੋ ਅਸੀਂ ਵੇਲੇ ਤੋਂ ਖੁੰਝ ਕੇ ਹਰ ਕੰਮ ਨੂੰ ਟੱਕਰਾਂ ਜੋਗਾ ਬਣਾ ਲੈਂਦੇ ਹਾਂ । ਇਸ ਤਰ੍ਹਾਂ ਸਾਡੀ ਬਹੁਤ ਸਾਰੀ ਦੇ ਲੇਖੇ ਲੱਗ ਜਾਂਦੀ ਹੈ ਤੇ ਅਸੀਂ ਹਮੇਸ਼ਾ ਉਡੀਕ ਕਰਦੇ-ਕਰਦੇ ਸਮਾਂ ਗੁਆਈ ਜਾਂਦੇ ਹਾਂ ।

ਸਮਾਂ ਨਸ਼ਟ ਕਰਨ ਦੇ ਨੁਕਸਾਨ-ਸਮਾਂ ਨਸ਼ਟ ਕਰਨ ਦੇ ਨੁਕਸਾਨ ਤਾਂ ਸਪੱਸ਼ਟ ਹੀ ਹਨ । ਜ਼ਰਾ ਸੋਚੋ, ਜੇਕਰ ਅਧਿਆ ਵਿਦਿਆਰਥੀ ਸਕੂਲ ਜਾਂ ਕਾਲਜ ਵਿਚ ਸਮੇਂ ਸਿਰ ਨਾ ਪਹੁੰਚਣ ਤਾਂ ਕੀ ਹੋਵੇ ? ਜ਼ਰਾ ਸੋਚੋ, ਜੇਕਰ ਰੇਲਾਂ ਸਮੇਂ ਸਿਰ ਨਾ ਤਾ ਕੀ ਹੋਵੇ ? ਜ਼ਰਾ ਸੋਚੋ ਸਰਕਾਰੀ ਦਫ਼ਤਰਾਂ ਬੈਂਕਾਂ, ਡਾਕਖਾਨਿਆਂ, ਟੈਲੀਫ਼ੋਨਾਂ ਤੇ ਰੇਡੀਓ ਸਟੇਸ਼ਨਾਂ ਦੇ ਕਰਮਚਾਰੀ ਡਿਊਟੀ ਦੇਣ ਲਈ ਸਮੇਂ ਸਿਰ ਨਾ ਪੁੱਜਣ ਤਾਂ ਕੀ ਹੋਵੇ ? ਜੇਕਰ ਅਜਿਹਾ ਹੋਵੇ, ਤਾਂ ਸੱਚਮੁੱਚ ਹੀ ਬੜੀ ਗੜਬੜ ਮਚ ਚਾਰੇ ਪਾਸੇ ਦੁੱਖ ਤਕਲੀਫ਼ਾਂ ਫੈਲ ਜਾਣ ।

ਸਾਰ-ਅੰਸ਼-ਸੋ ਸਮਾਂ ਨਸ਼ਟ ਕਰ ਕੇ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਤੇ ਭਾਰੀ ਨੁਕਸਾਨ ਦੇ ਭਾਗੀ ਬਣਦੇ ਹਾਂ । ਸਾਡਾ ਕੋਈ ਵੀ ਕੰਮ ਠੀਕ ਸਮੇਂ ਸਿਰੇ ਨਹੀਂ ਚੜ੍ਹਦਾ ਤੇ ਕਈ ਜ਼ਰੂਰੀ ਕੰਮ ਖ਼ਰਾਬ ਹੋ ਜਾਂਦੇ ਹਨ । ਇਸ ਪ੍ਰਕਾਰ ਸਾਨੂੰ ਬੀਤੇ ਸਮੇਂ ਦੇ ਹੱਥੋਂ ਖੁੱਸਣ ਉੱਤੇ ਪਛਤਾਉਣਾ ਪੈਂਦਾ ਹੈ । ਸਮੇਂ ਦੀ ਕਦਰ ਨਾ ਕਰਨ ਵਾਲਾ ਮਨੁੱਖ ਆਪਣੇ ਲਈ ਵੀ ਤੇ ਦੂਜਿਆਂ ਲਈ ਵੀ ਇਕ ਮੁਸੀਬਤ ਬਣ ਜਾਂਦਾ ਹੈ । ਉਹ ਹਮੇਸ਼ਾ ਕਾਹਲੀ ਵਿਚ ਰਹਿੰਦਾ ਹੈ, ਪਰ ਉਹ ਨਾ ਕੋਈ ਕੰਮ ਸਿਰੇ ਚਾੜ੍ਹ ਸਕਦਾ ਹੈ ਨਾ ਹੀ ਸਮੇਂ ਦੀ ਸੰਭਾਲ ਕਰ ਸਕਦਾ ਹੈ । ਇਸ ਪ੍ਰਕਾਰ ਉਸ ਦੇ ਵਕਾਰ ਨੂੰ ਸੱਟ ਵਜਦੀ ਹੈ । ਅਜਿਹਾ ਆਦਮੀ ਹਮੇਸ਼ਾ ਇਹ ਸ਼ਿਕਾਇਤ ਕਰਦਾ ਹੈ ਕਿ ਉਸ ਕੋਲ ਨਾ ਚਿੱਠੀਆਂ ਲਿਖਣ ਲਈ ਸਮਾਂ ਹੈ, ਨਾ ਟੈਲੀਫ਼ੋਨ ਸੁਣਨ ਲਈ ਤੇ ਨਾ ਹੀ ਕੀਤੇ ਇਕਰਾਰ ਪੂਰੇ ਕਰਨ ਲਈ । ਅਜਿਹਾ ਆਦਮੀ ਸਮੇਂ ਦੀ ਚੰਗੀ ਤਰ੍ਹਾਂ ਨਾਲ ਸੰਭਾਲ ਕਰਨ ਵਾਲਾ ਨਹੀਂ ਹੁੰਦਾ, ਪਰੰਤੂ ਜਿਹੜਾ ਸਮੇਂ ਦੀ ਸੰਭਾਲ ਕਰਨੀ ਜਾਣਦਾ ਹੈ, ਉਸ ਦੇ ਸਾਰੇ ਕੰਮ ਆਪਣੇ ਆਪ ਸਿਰੇ ਚੜ੍ਹਦੇ ਹਨ ਤੇ ਉਹ ਥੋੜ੍ਹੇ ਸਮੇਂ ਵਿਚ ਬਹੁਤੇ ਕੰਮ ਕਰ ਲੈਂਦਾ ਹੈ । ਸਿਆਣਿਆਂ ਦਾ ਕਥਨ ਹੈ ਕਿ ਵੇਲੇ ਨੂੰ ਪਛਾਣਨ ਵਾਲਾ ਤੇ ਸਮੇਂ ਸਿਰ ਕੰਮ ਕਰਨ ਵਾਲਾ ਥੋੜੇ ਸਮੇਂ ਵਿਚ ਕੇਵਲ ਬਹੁਤਾ ਕੰਮ ਹੀ ਨਹੀਂ ਕਰ ਸਕਦਾ ਤੇ ਉਸ ਦਾ ਦਿਨ ਨਿਰਾ ਬਾਰਾਂ ਘੰਟਿਆਂ ਦਾ ਹੀ ਨਹੀਂ ਰਹਿੰਦਾ, ਸਗੋਂ ਛੱਤੀ ਘੰਟਿਆਂ ਦਾ ਹੋ ਜਾਂਦਾ ਹੈ । ਕੇਵਲ ਕੰਮ ਨਾ ਕਰਨ ਵਾਲੇ ਦਾ ਦਿਨ ਬਾਰਾਂ ਘੰਟਿਆਂ ਤੋਂ ਬਾਰਾਂ ਮਿੰਟਾਂ ਦਾ ਹੋ ਕੇ ਨਿਬੜ ਜਾਂਦਾ ਹੈ ।

 

ਨਿਬੰਧ ਨੰਬਰ : 02

 

ਸਮੇਂ ਦੀ ਕਦਰ 

Same di Kadar

ਰੂਪ-ਰੇਖਾ- ਭੁਮਿਕਾ, ਕੰਮ ਵੇਲੇ ਸਿਰ ਕਰਨਾ ਇੱਕ ਚੰਗੀ ਆਦਤ, ਸਮੇਂ ਦੇ ਸਬੰਧ ਵਿੱਚ ਆਮ ਆਦਤਾਂ, ਸਮੇਂ ਸਿਰ ਕੰਮ ਕਰਨ ਦੇ ਲਾਭ, ਵੱਡੇ ਆਦਮੀਆਂ ਨੂੰ ਸਮੇਂ ਦੀ ਕਦਰ, ਭਾਰਤੀਆਂ ਨੂੰ ਸਮੇਂ ਦੀ ਕਦਰ ਨਹੀਂ, ਸਮਾਂ ਨਸ਼ਟ ਕਰਨ ਦੇ ਨੁਕਸਾਨ, ਸਾਰ-ਅੰਸ਼

ਭੁਮਿਕਾ- ਸਮਾਂ ਸਭ ਤੋਂ ਕੀਮਤੀ ਚੀਜ਼ ਹੈ। ਸਾਨੂੰ ਇਸ ਦੀ ਕਦਰ ਕਰਨੀ ਚਾਹੀਦੀ ਹੈ। ਜੇ ਸਾਡੀ ਕੋਈ ਚੀਜ਼ ਗੁਆਚ ਜਾਵੇ ਤਾਂ ਅਸੀਂ ਉਸ ਨੂੰ ਲੱਭ ਸਕਦੇ ਹਾਂ ਜਾਂ ਨਵੀਂ ਖ਼ਰੀਦ ਸਕਦੇ ਹਾਂ ਪਰ ਬੀਤਿਆ ਸਮਾਂ ਕਦੀ ਦੁਬਾਰਾ ਨਹੀਂ ਆਉਂਦਾ। ਅੰਗਰੇਜ਼ੀ ਦੀ ਕਹਾਵਤ ਦੇ ਅਨੁਸਾਰ ‘Time once gone cannot be recalled? ਸ਼ੇਕਸਪੀਅਰ ਨੇ ਵੀ ਕਿਹਾ ਸੀ, ਜੋ ਸਮੇਂ ਨੂੰ ਨਸ਼ਟ ਕਰਦਾ ਹੈ, ਸਮਾਂ ਉਸਨੂੰ ਨਸ਼ਟ ਕਰ ਦਿੰਦਾ ਹੈ। ਸਾਨੂੰ ਸਮੇਂ ਦੇ ਨਿੱਕੇ ਤੋਂ ਨਿੱਕੇ ਅੰਸ਼ ਦਾ ਵੀ ਲਾਭ ਉਠਾਉਣਾ ਚਾਹੀਦਾ ਹੈ। ਭਾਈ ਵੀਰ ਸਿੰਘ ਜੀ ਨੇ ਸਮੇਂ ਦੀ ਮਹਾਨਤਾ ਇਸ ਤਰ੍ਹਾਂ ਪ੍ਰਗਟ ਕੀਤੀ ਹੈ-

ਰਹੀ ਵਾਸਤੇ ਘਤ, ਸਮੇਂ ਨੇ ਇੱਕ ਨਾ ਮੰਨੀ

ਫੜ-ਫੜ ਰਹੀ ਧਰੀਕ, ਸਮੇਂ ਖਿਸਕਾਈ ਕੰਨੀ।

ਕਿਵੇਂ ਨਾ ਸਕੀ ਰੋਕ, ਅਟੱਕ ਜੋ ਪਾਈ ਭੰਨੀ।

ਤਿਖੇ ਆਪਣੇ ਵੇਗ, ਗਿਆ ਟੱਪ ਬੰਨੇ ਬੰਨੀ।

ਹੋ ਸੰਭਲ! ਸੰਭਾਲ ਇਸ ਸਮੇਂ ਨੂੰ,

ਕਰ ਸਫ਼ਲ ਉਡੰਦਾ ਜਾਂਵਦਾ।

ਇਹ ਠਹਿਰਨ ਜਾਚ ਨਾ ਜਾਣਦਾ,

ਲੰਘ ਗਿਆ ਨਾ ਮੁੜ ਕੇ ਆਂਵਦਾ।

ਕੰਮ ਵੱਲੇ ਸਿਰ ਕਰਨਾ ਇੱਕ ਚੰਗੀ ਆਦਤ- ਕੰਮ ਨੂੰ ਸਮੇਂ ਸਿਰ ਕਰਨਾ ਇੱਕ ਅਜਿਹੀ ਆਦਤ ਹੈ, ਜਿਸ ਦੀ ਕਦਰ ਹਰ ਕੋਈ ਕਰਦਾ ਹੈ। ਇਹ ਆਦਤ ਬਹੁਤ ਘੱਟ ਲੋਕਾਂ ਵਿੱਚ ਦੇਖਣ ਨੂੰ ਮਿਲਦੀ ਹੈ। ਜਦੋਂ ਕਿਸੇ ਕੰਮ ਨੂੰ ਥੋੜ੍ਹਾ ਜਿਹਾ ਜ਼ਿਆਦਾ ਸਮਾਂ ਲੱਗ ਜਾਂਦਾ ਹੈ, ਅਸੀਂ ਸੋਚਦੇ ਹਾਂ ਕੋਈ ਗੱਲ ਨਹੀਂ। ਸਾਨੂੰ ਵੇਲੇ ਸਿਰ ਕੰਮ ਕਰਨ ਵਾਲਾ ਆਦਮੀ ਇਸ ਕਰਕੇ ਚੰਗਾ ਲੱਗਦਾ ਹੈ ਕਿ ਉਹ ਇਕਰਾਰ ਦਾ ਪੱਦਾ ਹੁੰਦਾ ਹੈ। ਜਿਸ ਕਰਕੇ ਦੋਹਾਂ ਧਿਰਾਂ ਨੂੰ ਮੁਸ਼ਕਲ ਨਹੀਂ ਆਉਂਦੀ।

ਸਮੇਂ ਦੇ ਸਬੰਧ ਵਿੱਚ ਆਮ ਆਦਤਾਂ- ਭਾਰਤੀਆਂ ਵਿੱਚ ਇਹ ਆਮ ਨੁਕਸ ਹੈ ਕਿ ਉਹ ਕੋਈ ਕੰਮ ਸਮੇਂ ਸਿਰ ਨਹੀਂ ਕਰਦੇ। ਕਈ ਲੋਕ ਤਾਂ ਇਹ ਵੀ ਸਮਝਦੇ ਹਨ ਕਿ ਦਿੱਤੇ ਹੋਏ ਸਮੇਂ ਅਨੁਸਾਰ ਪਹੁੰਚਾਂਗੇ ਤਾਂ ਕਦਰ ਨਹੀਂ ਹੋਵੇਗੀ। ਸਾਡੇ | ਖਾਣ-ਪੀਣ, ਸੌਣ-ਜਾਗਣ, ਖੇਡਣ, ਪੜ੍ਹਨ ਤੇ ਕੰਮ ਤੇ ਜਾਣ ਦਾ ਕੋਈ ਸਮਾਂ ਨਹੀਂ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਜਦੋਂ ਦਿਲ ਕਰਦਾ ਹੈ ਖਾਣ ਲੱਗ ਜਾਂਦੇ ਹਾਂ, ਜਦੋਂ ਦਿਲ ਕਰਦਾ ਹੈ ਸੌਂ ਜਾਂਦੇ ਹਾਂ, ਕਈ ਵਾਰ ਅਸੀਂ ਟੈਲੀਵੀਜ਼ਨ ਦੇਖਣ ਬੈਠਦੇ ਹਾਂ ਤਾਂ ਦੇਖੀ ਜਾਂਦੇ ਹਾਂ, ਜਿਸ ਕਾਰਨ ਬਹੁਤ ਸਮਾਂ ਨਸ਼ਟ ਹੁੰਦਾ ਹੈ। ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਕਿਸੇ ਦੀ ਲੜਾਈ ਵਿੱਚ ਖਾਹ-ਮਖਾਹ ਦਖ਼ਲ ਅੰਦਾਜ਼ੀ ਕਰਕੇ ਉਹਨਾਂ ਦਾ ਸਮਾਂ ਨਸ਼ਟ ਕਰ ਦਿੰਦੇ ਹਨ ਤੇ ਆਪਣੀਆਂ ਸਲਾਹਾਂ ਦੇਣ ਲੱਗ ਜਾਂਦੇ ਹਨ। ਕਈ ਵਾਰ ਅਸੀਂ ਫਾਲਤੂ ਦੀਆਂ ਗੱਪਾਂ ਵਿੱਚ ਸਮਾਂ ਨਸ਼ਟ ਕਰ ਦਿੰਦੇ ਹਾਂ। ਅਸੀਂ ਕਿਸੇ ਦੇ ਘਰ ਕਿਸੇ ਧਾਰਮਿਕ ਉਤਸਵ ਲਈ ਜਾਣਾ ਹੋਵੇ ਤਾਂ ਪਹਿਲਾਂ ਹੀ ਅੰਦਾਜ਼ਾ ਲਗਾ ਲੈਂਦੇ ਹਾਂ ਕਿ ਭੋਗ ਦਾ ਸਮਾਂ 1 ਵਜੇ ਦਾ ਹੈ, ਦੋ ਤਾਂ ਵੱਜ ਹੀ ਜਾਣਗੇ। ਜਿਨ੍ਹਾਂ ਦੇ ਘਰ ਪ੍ਰੋਗਰਾਮ ਹੁੰਦਾ ਹੈ, ਉਹ ਵੀ ਸਮਾਪਤੀ ਅੱਧਾ ਘੰਟਾ ਜਾ ਇੱਕ ਘੰਟਾ ਲੇਟ ਹੀ ਕਰਦੇ ਹਨ। ਉਹਨਾਂ ਨੂੰ ਦੂਸਰਿਆਂ। ਦੇ ਸਮੇਂ ਦੀ ਬਿਲਕੁਲ ਵੀ ਪ੍ਰਵਾਹ ਨਹੀਂ ਹੁੰਦੀ। ਜਿਹੜੇ ਕੀਰਤਨ ਜਾਂ ਕਿਸੇ ਹੋਰ ਧਾਰਮਿਕ ਸਮਾਗਮ ਤੇ ਗਏ ਹੁੰਦੇ ਹਨ। ਉਹਨਾਂ ਦਾ ਧਿਆਨ ਪਿੱਛੇ ਛੱਡੇ ਹੋਏ ਕੰਮ ਵਿੱਚ ਹੀ ਹੁੰਦਾ ਹੈ।

ਸਮੇਂ ਸਿਰ ਕੰਮ ਕਰਨ ਦੇ ਲਾਭ- ਸਮੇਂ ਸਿਰ ਕੰਮ ਕਰਨ ਦਾ ਗੁਣ ਇੱਕ ਅਜਿਹਾ ਗੁਣ ਹੈ ਜੋ ਦੂਸਰੇ ਗੁਣਾਂ ਦੇ ਨਾਲ-ਨਾਲ ਚਲਦਾ ਹੈ। ਜੇ ਇਹ ਗੁਣ ਨਾ ਹੋਵੇ ਤਾਂ ਬਾਕੀ ਗੁਣ ਵੀ ਸਾਥ ਛੱਡ ਦਿੰਦੇ ਹਨ। ਜਦੋਂ ਕੋਈ ਕੰਮ ਸਮੇਂ ਸਿਰ ਨਿਬੜ ਜਾਂਦਾ ਹੈ ਤਾਂ ਅਸੀਂ ਆਪ ਤਾਂ ਚਿੰਤਾ ਮੁਕਤ ਹੁੰਦੇ ਹੀ ਹਾਂ, ਇਸ ਦੇ ਨਾਲ ਦੁਸਰਿਆਂ ਨੂੰ ਵੀ ਖੁਸ਼ੀ ਮਿਲਦੀ ਹੈ।

ਵੱਡੇ ਆਦਮੀਆਂ ਨੂੰ ਸਮੇਂ ਦੀ ਕਦਰ- ਜਿੰਨੇ ਵੱਡੇ ਆਦਮੀ ਹੁੰਦੇ ਹਨ ਉਹਨਾਂ ਨੂੰ ਸਮੇਂ ਦੀ ਕਦਰ ਜ਼ਿਆਦਾ ਹੁੰਦੀ ਹੈ। ਜੇ ਉਹ ਆਪ ਸਮੇਂ ਦੇ ਪਾਬੰਦ ਨਹੀਂ ਹੋਣਗੇ ਤਾਂ ਆਪਣੇ ਕਰਮਚਾਰੀਆਂ ਤੋਂ ਕਦੀ ਠੀਕ ਢੰਗ ਦੇ ਕੰਮ ਦੀ ਆਸ ਨਹੀਂ ਕਰ ਸਕਣਗੇ। ਉਹਨਾਂ ਵਿੱਚ ਇਹ ਗੁਣ ਹੁੰਦਾ ਹੈ ਤਾਂ ਹੀ ਉਹ ਵੱਡੇ ਬਣ ਸਕਣ ਲਈ ਕਾਮਯਾਬ ਹੋਏ ਹੁੰਦੇ ਹਨ। ਨੈਪੋਲੀਅਨ ਕਹਿੰਦਾ ਹੁੰਦਾ ਸੀ, ਹਰ ਇੱਕ ਘੜੀ ਜੋ ਅਸੀਂ ਆਪਣੇ ਹੱਥੋਂ ਗੁਆ ਬੈਠਦੇ ਹਾਂ ਸਾਡੀ ਬਦਕਿਸਮਤੀ ਦੇ ਖਜ਼ਾਨੇ ਵਿੱਚ ਜਮਾਂ ਹੋ ਜਾਂਦੀ ਹੈ।

ਨੈਪੋਲੀਅਨ ਨੇ ਇੱਕ ਵਾਰੀ ਆਪਣੇ ਜਰਨੈਲਾਂ ਨੂੰ ਖਾਣੇ ਤੇ ਬੁਲਾਇਆ। ਜਦੋਂ ਸਮਾਂ ਹੋ ਗਿਆ ਤਾਂ ਨੈਪੋਲੀਅਨ ਨੇ ਖਾਣਾ ਖਾਣਾ ਸ਼ੁਰੂ ਕਰ ਦਿੱਤਾ। ਉਹ ਖਾਣਾ ਖਾ ਕੇ ਉਠਣ ਹੀ ਲਗਾ ਸੀ ਕਿ ਜਰਨੈਲ ਆ ਗਏ। ਨੈਪੋਲੀਅਨ ਨੇ ਕਿਹਾ, ‘‘ਖਾਣੇ ਦਾ ਸਮਾਂ ਬੀਤ ਚੁਕਾ ਹੈ। ਆਓ ,ਹੁਣ ਆਪਣੇ ਕੰਮ ਤੇ ਚਲੀਏ ਨਹੀਂ ਤਾਂ ਉਧਰੋਂ ਵੀ ਦੇਰ ਹੋ ਜਾਵੇਗੀ। ਉਹਨਾਂ ਜਰਨੈਲਾਂ ਨੂੰ ਭੁੱਖੇ ਪੇਟ ਹੀ ਨੈਪੋਲੀਅਨ ਨਾਲ ਕੰਮ ਤੇ ਜਾਣਾ ਪਿਆ।

ਭਾਰਤੀਆਂ ਨੂੰ ਸਮੇਂ ਦੀ ਕਦਰ ਨਹੀਂ- ਅਸੀਂ ਭਾਰਤੀ ਲੋਕ ਸਮੇਂ ਦੀ ਕਦਰ ਕਰਨਾ ਨਹੀਂ ਸਿੱਖੇ। ਅਸੀਂ ਸਮੇਂ ਦੀ ਯੋਗ ਵੰਡ ਨਹੀਂ ਕਰਦੇ। ਅਸੀਂ ਸਮੇਂ ਤੇ ਕੰਮ ਨਾ ਕਰਨ ਨੂੰ ਰੁਝੇਵੇਂ ਦੀ ਨਿਸ਼ਾਨੀ ਸਮਝਦੇ ਹਾਂ, ਪਰ ਇਹ ਅਣਗਹਿਲੀ ਦੀ ਨਿਸ਼ਾਨੀ ਹੈ। ਪੰਜਾਬੀ ਦਾ ਪ੍ਰਸਿੱਧ ਅਖਾਣ ਹੈ- “ਵੇਲੇ ਦੀ ਨਮਾਜ਼ ਅਤੇ ਕੁਵੇਲੇ ਦੀਆਂ ਟੱਕਰਾਂ। ਇਸ ਲਈ ਅਸੀਂ ਸਮੇਂ ਤੋਂ ਖੁੰਝ ਕੇ ਹਰ ਕੰਮ ਨੂੰ ਟੱਕਰਾਂ ਜੋਗਾ ਬਣਾ ਲੈਂਦੇ ਹਾਂ।

ਸਮਾਂ ਨਸ਼ਟ ਕਰਨ ਦੇ ਨੁਕਸਾਨ- ਸਮਾਂ ਵਿਅਰਥ ਗੁਆਉਣ ਦੇ ਨੁਕਸਾਨ ਬਹੁਤ ਹੁੰਦੇ ਹਨ। ਬ੍ਰਾ ਸੋਚ ਕੇ ਵੇਖੋ- ਜੇ ਰੇਲਾਂ ਤੇ ਬੱਸਾਂ ਸਮੇਂ ਸਿਰ ਨਾ ਚਲਣ ਤਾਂ ਕੀ ਵਾਪਰੇਗਾ ? ਸਰਕਾਰੀ ਦਫ਼ਤਰਾਂ, ਬੈਂਕਾਂ, ਡਾਕਖਾਨਿਆਂ, ਟੈਲੀਫ਼ੋਨ ਸਟੇਸ਼ਨਾਂ ਤੇ ਰੇਡੀਓ ਸਟੇਸ਼ਨਾਂ ਦੇ ਕਰਮਚਾਰੀ ਸਮੇਂ ਸਿਰ ਆਪਣੀ ਨੌਕਰੀ ਤੇ ਨਾ ਪਹੁੰਚਣ ਤਾਂ ਹਫੜਾ-ਦਫੜੀ ਪੈ ਜਾਵੇਗੀ। ਜੇ ਵਿਦਿਆਰਥੀ ਤੇ ਅਧਿਆਪਕ ਸਮੇਂ ਸਿਰ ਨਾ ਪੁੱਜਣ ਤਾਂ ਸਕੂਲਾਂ ਕਾਲਜਾਂ ਦਾ ਕੀ ਬਣੇਗਾ। ਜੇ ਡਾਕਟਰ ਸਮੇਂ ਸਿਰ ਹਸਪਤਾਲ ਨਾ ਪੁੱਜਣ ਤਾਂ ਮਰੀਜਾਂ ਦੀਆਂ ਦੁੱਖ-ਤਕਲੀਫਾਂ ਦਾ ਕੀ ਹੋਵੇਗਾ। | ਸਮਾਂ ਨਸ਼ਟ ਕਰਕੇ ਅਸੀਂ ਆਪਣੇ-ਆਪ ਨੂੰ ਧੋਖਾ ਦਿੰਦੇ ਹਾਂ। ਸਾਡਾ ਕੋਈ ਕੰਮ ਵੀ ਨੇਪਰੇ ਨਹੀਂ ਚੜ੍ਹਦਾ, ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਸਮਾਂ ਹੱਥ ਤੋਂ ਨਿਕਲ ਜਾਣ ਤੇ ਅਸੀਂ ਪਛਤਾਉਂਦੇ ਹਾਂ-

ਹੁਣ ਪਛਤਾਏ ਕੀ ਬਣੇ ਜਦੋਂ ਚਿੜੀਆ ਚੁੱਗ ਲਿਆ ਖੇਤ

ਸਾਰ-ਅੰਸ਼- ਉਪਰੋਕਤ ਵਿਚਾਰ ਤੋਂ ਬਾਅਦ ਅਸੀਂ ਇਸ ਸਿੱਟੇ ਤੇ ਪਹੁੰਚਦੇ। ਹਾਂ ਕਿ ਸਮਾਂ ਨਸ਼ਟ ਕਰਕੇ ਅਸੀਂ ਆਪਣੇ-ਆਪ ਨੂੰ ਸਭ ਤੋਂ ਜ਼ਿਆਦਾ ਧੋਖਾ ਦਿੰਦਾ ਹਾਂ ਤੇ ਭਾਰੀ ਨੁਕਸਾਨ ਦੇ ਭਾਗੀ ਬਣਦੇ ਹਾਂ। ਸਾਡਾ ਕੋਈ ਵੀ ਕੰਮ ਠੀਕ ਤਰ੍ਹਾਂ ਨਹੀਂ ਹੁੰਦਾ। ਬੀਤੇ ਸਮੇਂ ਦੇ ਹੱਥ ਤੋਂ ਖੁਸਣ ਤੋਂ ਬਾਅਦ ਸਾਨੂੰ ਪਛਤਾਉਣਾ ਪੈਂਦਾ ਹੈ। ਸਮੇਂ ਦੀ ਕਦਰ ਕਰਨ ਵਾਲਾ ਮਨੁੱਖ ਆਪਣਾ ਤਾਂ ਨੁਕਸਾਨ ਕਰਦਾ ਹੀ ਹੈ। ਤੇ ਨਾਲ ਹੀ ਦੂਜਿਆਂ ਲਈ ਵੀ ਮੁਸੀਬਤ ਬਣਦਾ ਹੈ। ਉਹ ਹਮੇਸ਼ਾ ਜਲਦੀ ਵਿੱਚ ਹੀ ਰਹਿੰਦਾ ਹੈ ਤੇ ਇੱਕ ਕੰਮ ਕਰਦਾ ਹੋਇਆ ਕਈ ਵਾਰੀ ਦੂਜਾ ਕੰਮ ਖ਼ਰਾਬ ਕਰ ਲੈਂਦਾ ਹੈ। ਜਿਹੜਾ ਮਨੁੱਖ ਸਮੇਂ ਦੀ ਸੰਭਾਲ ਕਰਦਾ ਹੈ ਉਸ ਦੇ ਸਾਰੇ ਕੰਮ ਆਪੇ ਹੀ ਸਿਰੇ ਚੜ੍ਹਦੇ ਹਨ। ਉਹ ਥੋੜੇ ਸਮੇਂ ਵਿੱਚ ਬਹੁਤ ਸਾਰੇ ਕੰਮ ਕਰ ਲੈਂਦਾ ਹੈ। ਜੋ ਮਨੁੱਖ ਸਮੇਂ ਦੀ ਨਬਜ਼ ਨਹੀਂ ਪਛਾਣਦਾ ਉਸ ਦਾ ਦਿਨ ਬਾਰਾਂ ਘੰਟਿਆਂ ਦਾ ਨਹੀਂ। ਸਗੋਂ ਬਾਰਾਂ ਮਿੰਟਾਂ ਦਾ ਹੋ ਜਾਂਦਾ ਹੈ। ਸਮੇਂ ਸਿਰ ਕੰਮ ਕਰਨ ਵਾਲੇ ਮਨੁੱਖ ਦਾ ਬਾਰਾਂ ਘੰਟਿਆਂ ਦਾ ਦਿਨ ਛੱਤੀ ਘੰਟਿਆਂ ਦਾ ਲੱਗਦਾ ਹੈ। ਉਹ ਸਮੇਂ ਸਿਰ ਕੰਮ ਖ਼ਤਮ ਕਰ ਕੇ ਪੂਜਾ-ਪਾਠ ਵੀ ਕਰ ਲੈਂਦਾ ਹੈ। ਸੋ ਸਮੇਂ ਦੀ ਕਦਰ ਕਰੋ ਤੇ ਇਸ ਨੂੰ ਵਿਅਰਥ ਨਾ ਗੁਆਓ।

  

10 Comments

  1. Arash February 10, 2020
  2. Jashanpreet singh April 29, 2020
  3. Puneet Thakur May 6, 2020
  4. Puneet Thakur May 6, 2020
  5. JAISIKA Sandhu September 7, 2020
  6. Moksh October 22, 2020
  7. Khushdeep kaur December 27, 2021
  8. Sargun Sharma February 29, 2024
  9. Sargun Sharma February 29, 2024
  10. Sargun Sharma February 29, 2024

Leave a Reply