Punjabi Essay on “Samay Di Kadar”, “ਸਮੇਂ ਦੀ ਕਦਰ”, for Class 10, Class 12 ,B.A Students and Competitive Examinations.

ਸਮੇਂ ਦੀ ਕਦਰ

Samay Di Kadar

 

ਨਿਬੰਧ ਨੰਬਰ : 01

ਜਿਹੜਾ ਵਿਅਕਤੀ ਸਮੇਂ ਦੀ ਕਦਰ ਨਹੀਂ ਕਰਦਾ ਉਹ ਜ਼ਿੰਦਗੀ ਦੀ ਦੌੜ ਵਿੱਚ ਬਹੁਤ ਪਿੱਛੇ ਰਹਿ ਜਾਂਦਾ ਹੈ । ਜਿਹੜਾ ਇਨਸਾਨ ਸਮੇਂ ਨੂੰ ਅਜਾਂਈਂ ਨਹੀਂ ਗੁਆਉਂਦਾ ਉਸ ਨੂੰ ਹਰ ਖੇਤਰ ਵਿੱਚ ਸਫਲਤਾ ਪ੍ਰਾਪਤ ਹੁੰਦੀ  ਹੈ । ਉਹ ਵਿਅਕਤੀ ਠੀਕ ਸਮੇਂ ਤੇ ਹਰ ਕੰਮ ਕਰਦਾ ਹੈ । ਇਸ ਕਰਕੇ ਅੰਤ ਸਮੇਂ ਉਸ ਦੇ ਸਿਰ ਤੇ ਵਾਧੂ ਦਾ ਬੋਝ ਨਹੀਂ ਰਹਿੰਦਾ । ਇਉਂ ਉਸ ਦਾ ਸੁਭਾਅ ਵੀ ਚਿੜਚਿੜਾ ਨਹੀਂ ਹੁੰਦਾ । ਸਮੇਂ ਦੀ ਕਦਰ ਕਰਨ ਵਾਲਾ ਵਿਅਕਤੀ ਇਕਰਾਰ ਦਾ ਪੱਕਾ ਰਹਿੰਦਾ ਹੈ। ਇਕਰਾਰ ਦੀ ਪਕਾਈ ਕਾਰਨ ਉਹ ਝੂਠ ਵੀ ਨਹੀਂ ਬੋਲਦਾ । ਇਸ ਪ੍ਰਕਾਰ ਸੱਚ ਬੋਲਣ ਦਾ ਗੁਣ ਵੀ ਉਸ ਵਿਚ ਆਪਣੇ ਆਪ ਸ਼ਾਮਲ ਹੋ ਜਾਂਦਾ ਹੈ । ਸਮੇਂ ਦੀ ਕਦਰ ਵਾਲਾ ਵਿਅਕਤੀ ਕਦੀ ਵੀ ਕਿਧਰੇ ਪੱਛੜ ਕੇ ਨਹੀਂ ਅੱਪੜਦਾ ਤੇ ਉਸਨੂੰ ਕਿਸੇ ਤਰ੍ਹਾਂ ਵੀ ਸ਼ਰਮਿੰਦਾ ਨਹੀਂ ਹੋਣਾ ਪੈਂਦਾ । ਇਸ ਪ੍ਰਕਾਰ ਸਮੇਂ ਦੀ ਕਦਰ ਕਰਨ ਵਾਲਾ ਵਿਅਕਤੀ ਹਰ ਖੇਤਰ ਵਿਚ ਆਪਣੀ ਕਦਰ ਕਰਵਾਉਂਦਾ ਹੈ।

ਨਿਬੰਧ ਨੰਬਰ : 02

ਸਮੇਂ ਦੀ ਪਾਬੰਦੀ

Same di Kadar

ਸਮਾਂ ਬਹੁਤ ਕੀਮਤੀ ਹੁੰਦਾ ਹੈ, ਇਹ ਦੁਬਾਰਾ ਹੱਥ ਨਹੀਂ ਆਉਂਦਾ। ਇਸ ਲਈ ਹੀ ਤਾਂ ਕਿਹਾ ਗਿਆ ਹੈ- Time once gone cannot be recalled. ਸ਼ੇਕਸਪੀਅਰ ਨੇ ਕਿਹਾ ਸੀ- ਜੋ ਸਮੇਂ ਨੂੰ ਨਸ਼ਟ ਕਰਦਾ ਹੈ, ਸਮਾਂ ਉਸ ਨੂੰ ਨਸ਼ਟ ਕਰ ਦਿੰਦਾ ਹੈ। ਸਮੇਂ ਦਾ ਪਾਬੰਦ ਹੋਣਾ ਮਨੁੱਖੀ ਜੀਵਨ ਵਿੱਚ ਸਫ਼ਲਤਾ ਦੇ ਬੁਨਿਆਦੀ ਨਿਯਮਾਂ ਵਿੱਚੋਂ ਇੱਕ ਹੈ। ਸਾਨੂੰ ਸਾਡੇ ਸਾਰੇ ਮਿੱਥੇ ਕੰਮ ਸਮੇਂ ਅਨੁਸਾਰ। ਕਰਨੇ ਚਾਹੀਦੇ ਹਨ। ਸਮੇਂ ਸਿਰ ਕੰਮ ਕਰਨ ਵਾਲਾ ਮਨੁੱਖ ਸਭ ਨੂੰ ਚੰਗਾ ਲੱਗਦਾ ਹੈ। ਸਮੇਂ ਸਿਰ ਕੰਮ ਕਰਨ ਨਾਲ ਦੋਨਾਂ ਧਿਰਾਂ ਨੂੰ ਸੁੱਖ ਮਿਲਦਾ ਹੈ। ਜਿਹੜਾ ਮਨੁੱਖ | ਸਮੇਂ ਸਿਰ ਕੰਮ ਕਰਨ ਦਾ ਆਦੀ ਨਹੀਂ ਹੁੰਦਾ ਉਹ ਆਪਣਾ ਤੇ ਦੂਸਰੇ ਦੂਸਰਿਆਂ ਦਾ ਨੁਕਸਾਨ ਕਰਦਾ ਹੈ। ਵੱਡੇ ਆਦਮੀਆਂ ਦੀ ਕਦਰ ਇਸ ਕਰਕੇ ਹੀ ਹੁੰਦੀ ਹੈ ਕਿ ਉਹ ਸਮੇਂ ਦੀ ਕਦਰ ਕਰਦੇ ਹਨ। ਇੱਕ ਵਾਰੀ ਨੈਪੋਲੀਅਨ ਨੇ ਆਪਣੇ ਜਰਨੈਲਾਂ ਨੂੰ ਖਾਣੇ ਤੇ ਬੁਲਾਇਆ। ਜਰਨੈਲ ਸਮੇਂ ਸਿਰ ਨਹੀਂ ਪੁੱਜੇ ਤਾਂ ਨੈਪੋਲੀਅਨ ਨੇ ਖਾਣਾ ਖਾਣਾ ਸ਼ੁਰੂ ਕਰ ਦਿੱਤਾ। ਜਦੋਂ ਉਹ ਖਾਣਾ ਖਾ ਚੁੱਕਾ ਸੀ ਤਾਂ ਜਰਨੈਲ ਆ ਗਏ। ਨੈਪੋਲੀਅਨ ਨੇ ਕਿਹਾ, “ਖਾਣੇ ਦਾ ਸਮਾਂ ਬੀਤ ਚੁੱਕਾ ਹੈ। ਆਓ ਹੁਣ ਕੰਮ ਤੇ ਚਲੀਏ । ਉਹਨਾਂ ਜਰਨੈਲਾਂ ਨੂੰ ਭੁੱਖੇ ਹੀ ਨੈਪੋਲੀਅਨ ਨਾਲ ਕੰਮ ਤੇ ਜਾਣਾ – ਪਿਆ। ਨੈਪੋਲੀਅਨ ਦੇ ਅਨੁਸਾਰ, “ਹਰ ਇੱਕ ਘੜੀ ਜੋ ਅਸੀਂ ਹੱਥੋਂ ਗੁਆ ਬੈਠਦੇ | ਹਾਂ, ਸਾਡੀ ਬਦਕਿਸਮਤੀ ਦੇ ਖਜ਼ਾਨੇ ਵਿੱਚ ਜਮਾਂ ਹੁੰਦੀ ਰਹਿੰਦੀ ਹੈ। ਸੋ ਸਮੇਂ ਦੀ ਪਾਬੰਦੀ ਸਾਡੇ ਜੀਵਨ ਲਈ ਬਹੁਤ ਜਰੂਰੀ ਹੈ। ਭਾਈ ਵੀਰ ਸਿੰਘ ਜੀਨੇ ਵੀ ਕਿਹਾ ਹੈ ਹੋ! ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫ਼ਲ ਉਡੰਦਾ ਜਾਂਵਦਾ।

Leave a Reply