Punjabi Essay on “Sade Tyohar”, “ਸਾਡੇ ਤਿਉਹਾਰ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਸਾਡੇ ਤਿਉਹਾਰ

Sade Tyohar

 

ਜਾਣ-ਪਛਾਣ : ਸਾਡਾ ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ ਹੈ। ‘ਤਿਉਹਾਰ’ ਉਸ ਖਾਸ ਦਿਨ-ਵਾਰ ਨੂੰ ਕਹਿੰਦੇ ਹਨ, ਜਿਸ ਦਿਨ ਕੋਈ ਇਤਿਹਾਸਿਕ, ਧਾਰਮਿਕ ਜਾਂ ਸਮਾਜਿਕ ਦਿਹਾੜਾ ਮਨਾਇਆ ਜਾਂਦਾ ਹੈ। ਇਹਨਾਂ ਦਾ ਰਿਸ਼ਤਾ ਵਿਸ਼ੇਸ਼ ਵਿਅਕਤੀਆਂ ਨਾਲ ਸੰਬੰਧਿਤ ਘਟਨਾਵਾਂ ਅਤੇ ਰੁੱਤਾਂ ਨਾਲ ਹੁੰਦਾ ਹੈ। ਇਹ ਸਾਡੇ ਜੀਵਨ ਦਾ ਅਭਿੰਨ ਅੰਗ ਹਨ। ਇਹਨਾਂ ਨੂੰ ਮਨਾਉਣ ਲਈ ਆਮ ਤੌਰ `ਤੇ ਮੇਲੇ ਲੱਗਦੇ ਹਨ, ਧਾਰਮਿਕ ਗ੍ਰੰਥਾਂ ਦੇ ਪਾਠਾਂ, ਤੀਰਥਇਸ਼ਨਾਨ, ਮਠਿਆਈਆਂ, ਖੇਡਾਂ, ਤਮਾਸ਼ਿਆਂ, ਨਾਚਾਂ ਅਤੇ ਭੰਗੜਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਤਿਉਹਾਰ ਦਾ ਦਿਨ ਚਾਅ, ਉਮੰਗ, ਰਾਗ-ਰੰਗ ਅਤੇ ਖੁਸ਼ੀਆਂ ਨਾਲ ਭਰਪੂਰ ਹੁੰਦਾ ਹੈ। ਸਾਲ ਵਿਚ ਸ਼ਾਇਦ ਕੋਈ ਹੀ ਮਹੀਨਾ ਅਜਿਹਾ ਹੁੰਦਾ ਹੋਵੇਗਾ, ਜਦੋਂ ਇਕ ਜਾਂ ਦੋ ਤਿਉਹਾਰ ਨਾ ਮਨਾਏ ਜਾਂਦੇ ਹੋਣ।

ਲੋਹੜੀ : ਜੇਕਰ ਅਸੀਂ ਮਨਾਏ ਜਾਣ ਵਾਲੇ ਸਾਲ ਭਰ ਦੇ ਤਿਉਹਾਰਾਂ ਵੱਲ ਡੂੰਘੀ ਨਜ਼ਰ ਮਾਰੀਏ ਤਾਂ ਇਹਨਾਂ ਦਾ ਸਾਡੇ ਜੀਵਨ ਵਿਚ ਮਹੱਤਵ ਅਤੇ ਪ੍ਰਸਿੱਧੀ ਸਪੱਸ਼ਟ ਹੋ ਜਾਂਦੀ ਹੈ। ਜਨਵਰੀ ਦੇ ਨਾਲ ਨਵੇਂ ਸਾਲ ਦੇ ਆਰੰਭ ਹੁੰਦਿਆਂ ਹੀ ਲੋਹੜੀ ਦਾ ਤਿਉਹਾਰ ਨੇੜੇ ਆ ਰਿਹਾ ਹੁੰਦਾ ਹੈ। ਹਰ ਰੋਜ਼ ਲੋਹੜੀ ਮੰਗਣ ਵਾਲੇ ਮੁੰਡੇ-ਕੁੜੀਆਂ ਸ਼ਾਮ ਵੇਲੇ ਆਪਣੇ ਗੀਤਾਂ ਨਾਲ ਵਾਤਾਵਰਨ ਨੂੰ ਗੂੰਜਾ ਦਿੰਦੇ ਹਨ। ਇਹ ਤਿਉਹਾਰ ਮਾਘੀ ਦੀ ਸੰਗਰਾਂਦ ਤੋਂ ਇਕ ਦਿਨ ਪਹਿਲਾਂ ( 13 ਜਨਵਰੀ ਨੂੰ ਮਨਾਇਆ ਜਾਂਦਾ ਹੈ। ਜਿਨ੍ਹਾਂ ਦੇ ਘਰੀਂ ਕਾਕੇ ਦਾ ਜਨਮ ਹੋਇਆ ਹੋਵੇ, ਉਹਨਾਂ ਦੇ ਘਰ ਇਹ ਦਿਨ ਵਿਸ਼ੇਸ਼ ਖੁਸ਼ੀਆਂ ਭਰਿਆ ਹੁੰਦਾ ਹੈ। ਇਹਨਾਂ ਘਰਾਂ ਵਿਚ ਕਾਕੇ ਦੇ ਜਨਮ ਦੀ ਖੁਸ਼ੀ ਵਿਚ ਇਕ ਦਿਨ ਪਹਿਲਾਂ ਹੀ ਲੋਹੜੀ ਵੰਡਣੀ ਆਰੰਭ ਕਰ ਦਿੱਤੀ ਜਾਂਦੀ ਹੈ। ਲੋਹੜੀ ਵਾਲੇ ਦਿਨ ਇਸ ਘਰ ਵਿਚ ਜਿੱਥੇ ਲੋਹੜੀ ਮੰਗਣ ਵਾਲੇ ਟੋਲੀਆਂ ਬਣਾਬਣਾ ਕੇ ਆਉਂਦੇ ਹਨ, ਉੱਥੇ ਇਕ ਵੱਡੀ ਧੂਣੀ ਲਾ ਕੇ ਗੀਤ ਗਾਏ ਅਤੇ ਨਾਚ ਕੀਤੇ ਜਾਂਦੇ ਹਨ। ਇਸ ਮੌਕੇ ਉੱਤੇ ਰਿਉੜੀਆਂ, ਮੁੰਗਫਲੀ ਵੰਡੀਆਂ ਅਤੇ ਖਾਧੀਆਂ ਜਾਂਦੀਆਂ ਹਨ।

ਮਾਘੀ : ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਪਵਿੱਤਰ ਤਿਉਹਾਰ ਆਉਂਦਾ ਹੈ। ਇਸ ਦਿਨ ਲੋਕ ਹਰਦੁਆਰ , ਪ੍ਰਯਾਗ ਅਤੇ ਬਨਾਰਸ ਆਦਿ ਤੀਰਥਾਂ ‘ਤੇ ਜਾ ਕੇ ਇਸ਼ਨਾਨ ਕਰਦੇ ਹਨ। ਪੰਜਾਬ ਵਿਚ ਮੁਕਤਸਰ ਵਿਖੇ ਮਾਘੀ ਦਾ ਮੇਲਾ ਲੱਗਦਾ ਹੈ।

ਬਸੰਤ : ਇਸ ਤੋਂ ਬਾਅਦ ਜਨਵਰੀ ਦੇ ਅਖ਼ੀਰ ਜਾਂ ਫਰਵਰੀ ਦੇ ਆਰੰਭ ਵਿਚ ਬਸੰਤ ਪੰਚਮੀ ਦਾ ਤਿਉਹਾਰ ਆਉਂਦਾ ਹੈ। ਇਹ ਸਰਦੀ ਦੀ ਰੁੱਤ ਬੀਤ ਜਾਣ ਅਤੇ ਬਹਾਰ ਦੀ ਰੱਤ ਦੇ ਆਉਣ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ। ਘਰਾਂ ਵਿਚ ਲੋਕ ਪੀਲੇ ਰੰਗ ਦਾ ਹਲਵਾ ਬਣਾਉਂਦੇ ਹਨ। ਕਈ ਮਰਦ ਬੰਸਤੀ ਪੱਗਾਂ ਬੰਦੇ ਅਤੇ ਔਰਤਾਂ ਬਸੰਤੀ ਚੁੰਨੀਆਂ ਲੈਂਦੀਆਂ ਹਨ। ਇਸ ਦਿਨ ਲੋਕ ਪਤੰਗਾਂ ਵੀ ਉਡਾਉਂਦੇ ਹਨ। ਸ਼ਿਵਰਾਤਰੀ ਦਾ ਤਿਉਹਾਰ ਵੀ ਇਸੇ ਮਹੀਨੇ ਵਿਚ ਹੀ ਮਨਾਇਆ ਜਾਂਦਾ ਹੈ।

ਹੋਲੀ ਅਤੇ ਵਿਸਾਖੀ : ਮਾਰਚ ਵਿਚ ਖੁਸ਼ੀ ਨਾਲ ਇਕ ਦੂਜੇ ਉੱਪਰ ਰੰਗ ਸੁੱਟ ਕੇ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤੋਂ ਅਗਲੇ ਦਿਨ ਸਿੱਖ ਹੋਲਾ-ਮਹੱਲਾ ਮਨਾਉਂਦੇ ਹਨ। ਇਸ ਸੰਬੰਧ ਵਿਚ ਆਨੰਦਪੁਰ ਸਾਹਿਬ ਵਿਚ ਇਕ ਵੱਡਾ ਮੇਲਾ ਲੱਗਦਾ ਹੈ। ਇਹ ਦਿਨਾਂ ਵਿਚ ਹੀ ਮਾਤਾ ਦੇ ਨਰਾਤੇ ਆਉਂਦੇ ਹਨ ਅਤੇ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਅਪੈਲ ਦੇ ਮਹੀਨੇ ਵਿਚ ਵਿਸਾਖੀ ਦਾ ਤਿਉਹਾਰ ਆਉਂਦਾ ਹੈ। ਇਸ ਮੌਕੇ ਉੱਪਰ ਕਣਕਾਂ ਪੱਕਣ ਦੀ ਖੁਸ਼ੀ ਵਿਚ ਥਾਂ-ਥਾਂ ਮੇਲੇ ਲੱਗਦੇ ਹਨ ਅਤੇ ਭੰਗੜੇ ਪਾਏ ਜਾਂਦੇ ਹਨ। ਇਹ ਤਿਉਹਾਰ ਪੰਜਾਬੀ ਜੀਵਨ ਵਿਚ ਬਹੁਤ ਹੀ ਮਹੱਤਵ ਰੱਖਦਾ ਹੈ। ਕਵੀਆਂ ਨੇ ਜਿਸ ਨਾਲ ਸੰਬੰਧਿਤ ਮੇਲਿਆਂ ਦੀ ਰੌਣਕ ਦੀ ਖੁਸ਼ੀ ਨੂੰ ਆਪਣੀਆਂ ਕਵਿਤਾਵਾਂ ਵਿਚ ਬਣੇ ਭਾਵੁਕ-ਅੰਦਾਜ਼ ਨਾਲ ਬਿਆਨ ਕੀਤਾ ਹੈ।

ਜਨਮ ਅਸ਼ਟਮੀ ਅਤੇ ਰੱਖੜੀ : ਇਸ ਪਿੱਛੋਂ ਅਗਸਤ ਮਹੀਨੇ ਵਿਚ ਜਨਮ ਅਸ਼ਟਮੀ ਅਤੇ ਉਸ ਤੋਂ ਬਾਅਦ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਜਨਮ ਅਸ਼ਟਮੀ ਦਾ ਸੰਬੰਧ ਗਵਾਨ ਕ੍ਰਿਸ਼ਨ ਦੇ ਜਨਮ ਨਾਲ ਹੈ। ਇਸ ਤੋਂ ਅਗਲੇ ਦਿਨ ਗੁੱਗੇ ਦੀ ਪੂਜਾ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਹਨਾਂ ਦਿਨਾਂ ਵਿਚ ਸਾਵਣ ਦਾ ਮਹੀਨਾ ਹੋਣ ਕਰਕੇ ਪੰਜਾਬ ਦੇ ਪਿੰਡਾਂ ਵਿਚ ਤੀਆਂ ਲੱਗਦੀਆਂ ਹਨ। ਜਿਸ ਦੌਰਾਨ ਗਿੱਧੇ ਪੈਂਦੇ ਹਨ ਅਤੇ ਖੀਰ ਪੜੇ ਖਾਧੇ ਜਾਂਦੇ ਹਨ।

ਦੁਸਹਿਰਾ ਅਤੇ ਦੀਵਾਲੀ: ਸਤੰਬਰ ਵਿਚ ਸਰਾਧਾਂ ਦੇ ਦਿਨ ਹੁੰਦੇ ਹਨ। ਇਹਨਾਂ ਦਿਨਾਂ ਵਿਚ ਪਿਤਰਾਂ ਦੀ ਯਾਦ ਵਿਚ ਬਾਹਮਣਾਂ ਨੂੰ ਭੋਜਨ ਆਦਿ ਛਕਾਏ ਜਾਂਦੇ ਹਨ। ਇਸ ਤੋਂ ਬਾਅਦ ਖੁਸ਼ੀਆਂ ਭਰਪੂਰ ਨਰਾਤੇ ਸ਼ੁਰੂ ਹੋ ਜਾਂਦੇ ਹਨ। ਇਹਨਾਂ ਦਿਨਾਂ ਵਿਚ ਲੋਕ ਮਾਤਾ ਦੇ ਦੇ ਦਰਸ਼ਨਾਂ ਲਈ ਜਾਂਦੇ ਹਨ, ਪੂਜਾ ਕਰਦੇ ਹਨ ਤੇ ਕੰਜਕਾਂ ਬਿਠਾਉਂਦੇ ਹਨ। ਇਹਨਾਂ ਦਿਨਾਂ ਵਿਚ ਹੀ ਰਾਤ ਨੂੰ ਰਾਮ-ਲੀਲਾ ਕੀਤੀ ਜਾਂਦੀ ਹੈ। ਦੁਸਹਿਰੇ ਦਾ ਤਿਉਹਾਰ ਆਮ ਤੌਰ ਤੇ ਅਕਤੂਬਰ ਵਿਚ ਤੇ ਦੀਵਾਲੀ ਦਾ ਤਿਉਹਾਰ ਇਸ ਤੋਂ ਵੀਹ ਦਿਨ ਬਾਅਦ ਕੱਤਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ। ਰਾਵਣ ਉੱਤੇ ਸ੍ਰੀ ਰਾਮਚੰਦਰ ਜੀ ਦੀ ਜਿੱਤ ਦੀ ਖੁਸ਼ੀ ਵਿਚ ਦੁਸਹਿਰਾ ਅਤੇ ਰਾਮਚੰਦਰ ਜੀ ਦੇ ਬਨਵਾਸ ਤੋਂ ਪਰਤਣ ਦੀ ਖੁਸ਼ੀ ਵਿਚ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਦੁਸਹਿਰੇ ਦੇ ਦਿਨ ਕਈ ਥਾਵਾਂ ਉੱਪਰ ਭਾਰੀ ਮੇਲਾ ਲੱਗਦਾ ਹੈ। ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜੇ ਜਾਂਦੇ ਹਨ। ਦੀਵਾਲੀ ਸਭ ਤੋਂ ਵੱਧ ਖੁਸ਼ੀ ਵਾਲਾ ਤਿਉਹਾਰ ਹੈ। ਲੋਕ ਆਪਣੇ ਮਕਾਨਾਂ ਦੀਆਂ ਸਫ਼ਾਈਆਂ ਕਰਦੇ ਹਨ, ਮਠਿਆਈਆਂ ਖਰੀਦਦੇ ਅਤੇ ਵੰਡਦੇ ਹਨ। ਇਸ ਦਿਨ ਲੱਛਮੀ ਜੀ ਦੀ ਪੂਜਾ ਕੀਤੀ ਜਾਂਦੀ ਹੈ। ਦੁਕਾਨਦਾਰ ਨਵੇਂ ਵਹੀ-ਖਾਤੇ ਸ਼ੁਰੂ ਕਰਦੇ ਹਨ। ਦੁਸਹਿਰੇ ਅਤੇ ਦੀਵਾਲੀ ਦੇ ਵਿਚਕਾਰ ਕਰਵਾ ਚੌਥ ਦਾ ਤਿਉਹਾਰ ਹੁੰਦਾ ਹੈ, ਜਿਸ ਦਿਨ ਔਰਤਾਂ ਵਰਤ ਰੱਖ ਕੇ ਆਪਣੇ ਪਤੀ ਦੀ ਸੁੱਖ ਮੰਗਦੀਆਂ ਹਨ।

ਗੁਰਪੁਰਬ : ਨਵੰਬਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਤੇ ਆਮ ਕਰਕੇ ਦਸੰਬਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਨਗਰ ਕੀਰਤਨ ਕੱਢ ਕੇ, ਦੀਵਾਨ ਸਜਾ ਕੇ, ਲੰਗਰ ਵਰਤਾ ਕੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।

ਇਸ ਤੋਂ ਇਲਾਵਾ ਮੁਸਲਮਾਨਾਂ ਦੀ ਈਦ ਸਾਲ ਵਿਚ ਦੋ ਵਾਰੀ ਮਨਾਈ ਜਾਂਦੀ ਹੈ-ਈਦੁਲ-ਫਿਤਰ ਅਤੇ ਈਦੁਲ ਜੁਹਾ। 25 ਦਸੰਬਰ ਨੂੰ ਈਸਾਈ ਕ੍ਰਿਸਮਿਸ ਦਾ ਤਿਉਹਾਰ ਮਨਾਉਂਦੇ ਹਨ। ਇਸੇ ਪ੍ਰਕਾਰ ਰਿਸ਼ੀ ਬਾਲਮੀਕ, ਮਹਾਤਮਾ ਬੁੱਧ, ਭਗਵਾਨ ਮਹਾਵੀਰ, ਗੁਰੂ ਰਵਿਦਾਸ ਅਤੇ ਹੋਰਨਾਂ ਧਰਮਾਂ ਅਤੇ ਸੰਪਰਦਾਵਾਂ ਦੇ ਮੁਖੀਆਂ ਦੇ ਜਨਮ ਦਿਨ ਵੀ ਸ਼ਰਧਾਲੂਆਂ ਵੱਲੋਂ ਤਿਉਹਾਰਾਂ ਦੇ ਰੂਪ ਵਿਚ ਹੀ ਖੁਸ਼ੀਆਂ ਅਤੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ।

ਮਹੱਤਵ : ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਸਾਡਾ ਜੀਵਨ ਤਿਉਹਾਰਾਂ ਦੀਆਂ ਖੁਸ਼ੀਆਂ ਨਾਲ ਭਰਿਆ ਹੈ। ਇਹ ਤਿਉਹਾਰ ਸਾਡੇ ਜੀਵਨ ਦਾ ਮਹੱਤਵਪੂਰਨ ਹਿੱਸਾ ਹਨ। ਇਹ ਸਾਡੀ ਜ਼ਿੰਦਗੀ ਨੂੰ ਅਧਿਆਤਮਿਕ ਖੁਸ਼ੀ ਨਾਲ ਭਰ ਕੇ ਸਵਸਥ ਬਣਾਉਂਦੇ ਹਨ।

One Response

  1. Gurshan singh February 18, 2022

Leave a Reply