Punjabi Essay on “Sade Samaj vich Vahim ate Bharam”, “ਸਾਡੇ ਸਮਾਜ ਵਿਚ ਵਹਿਮ ਅਤੇ ਭਰਮ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਸਾਡੇ ਸਮਾਜ ਵਿਚ ਵਹਿਮ ਅਤੇ ਭਰਮ

Sade Samaj vich Vahim ate Bharam

ਜਾਣ-ਪਛਾਣ : ਵਹਿਮ ਅਤੇ ਭਰਮ ਹਰ ਦੇਸ਼, ਸਮਾਜ ਅਤੇ ਜਾਤੀ ਵਿਚ ਪਾਏ ਜਾਂਦੇ ਹਨ। ਅਜਿਹੀ ਕੋਈ ਜਾਤੀ ਨਹੀਂ ਹੈ ਜਿਸ ਵਿਚ ਕੋਈ ਨਾ ਕੋਈ ਵਹਿਮ ਭਰਮ ਨਾ ਹੋਵੇ। ਵਹਿਮਾਂ ਭਰਮਾਂ ਅਤੇ ਰਸਮਾਂ ਰਿਵਾਜ਼ਾਂ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਹੈ। ਵਹਿਮਾਂ ਤੁਰਮਾਂ ਦਾ ਕੋਈ ਅਧਾਰ ਨਹੀਂ ਹੁੰਦਾ। ਇਹ ਇਕ ਅਜਿਹੇ ਅਕਾਲਪਨਿਕ ਡਰ ਉੱਤੇ ਆਧਾਰਿਤ ਹੁੰਦੇ ਹਨ, ਜਿਸ ਦਾ ਆਪਣਾ ਕੋਈ ਆਧਾਰ ਨਹੀਂ ਹੁੰਦਾ। ਸੁਣੀਆਂ ਸੁਣਾਈਆਂ ਗੱਲਾਂ ਜਾਂ ਆਪਹੁਦਰੇਪਨ ਵਿਚ ਆਈਆਂ ਸੋਚਾਂ ਅਤੇ ਵਿਚਾਰ ਵਹਿਮਾਂ ਵਿਚ ਸ਼ਾਮਿਲ ਹੁੰਦੇ ਨ। ਰਸਮਾਂ ਅਤੇ ਰਿਵਾਜ਼ ਸਾਡੀ ਸੱਭਿਆਚਾਰਕ ਸਾਂਝ ਅਤੇ ਸੋਚ ਦਾ ਸਿੱਟਾ ਹੁੰਦੇ ਹਨ। ਸਮਾਂ, ਰੀਤਾਂ ਅਤੇ ਰਿਵਾਜ਼ ਹਰ ਸਮਾਜ ਅਤੇ ਕੌਮ ਵਿਚ ਵਿਦਮਾਨ ਹਨ। ਇਹਨਾਂ ਦੀ ਪਾਨਤਾ ਸਾਢੇ ਸਮਾਜਿਕ ਕੰਮਾਂ ਸਦਕਾ ਵੀ ਹੁੰਦੀ ਹੈ।

ਵਹਿਮ-ਭਰਮ ਕਈ ਤਰ੍ਹਾਂ ਦੇ : ਸਾਡੇ ਸਮਾਜ ਵਿਚ ਇਕ ਆਮ ਵਹਿਮ ਹੈ ਕਿ ਸਵੇਰੇਵਰ ਬਾਂਦਰ ਦਾ ਨਾਂ ਨਹੀਂ ਲੈਣਾ ਚਾਹੀਦਾ। ਇਸਦੇ ਨਾਂ ਲੈਣ ਨਾਲ ਕੀ-ਕੀ ਹਾਨੀਆਂ ਹੋ ਕਦੀਆਂ ਹਨ ? ਇਸ ਬਾਰੇ ਕਿਸੇ ਨੂੰ ਵੀ ਪੁੱਛ ਲਓ ਕੋਈ ਨਹੀਂ ਦੱਸੇਗਾ। ਕੋਈ ਦੱਸਣਾ ਚਾਹਵੀ ਨਹੀਂ ਦੱਸ ਸਕਦਾ ਕਿਉਂਕਿ ਕਿਸੇ ਨੂੰ ਇਸ ਬਾਰੇ ਕੁਝ ਪਤਾ ਹੀ ਨਹੀਂ ਹੈ। | ਹਿੰਦੂ ਸਮਾਜ ਵਿਚ ਮੋਇਆਂ ਦਾ ਸਰਾਧ : ਹਿੰਦੂ ਸਮਾਜ ਵਿਚ ਮਰੇ ਹੋਏ ਵਿਅਕਤੀਆਂ ਪੱਛੋਂ ਸਰਾਧ ਕਰਨ ਦਾ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਭਰਮ ਹੈ। ਕਿਹਾ ਜਾਂਦਾ ਹੈ ਕਿ ਤਸ ਧਰਤੀ ਤੇ ਜੇ ਅਸੀਂ ਆਪਣੇ ਪਿੱਤਰਾਂ, ਪੁਰਖਾ ਦੇ ਨਮਿਤ ਕਿਸੇ ਬਾਹਮਣ ਆਦਿ ਨੂੰ ਭਰ ਟ ਭੋਜਨ ਕਰਾਈਏ ਤਾਂ ਉਹਨਾਂ ਨੂੰ ਸਵਰਗ (ਜਾਂ ਨਰਕ) ਵਿਚ ਉਹ ਭੋਜਨ ਮਿਲਦਾ ਹੈ।

ਕਿੰਨੀ ਅਜੀਬ ਗੱਲ ਹੈ ਕਿ ਜਿਹੜਾ ਭੋਜਨ ਅਸੀਂ ਆਪ ਖਾਂਦੇ ਹਾਂ, ਉਹ ਸਾਡੇ ਬਿਲਕੁਲ ਕੋਲ ਖੜੇ ਬੰਦੇ ਦੇ ਢਿੱਡ ਵਿਚ ਤਾਂ ਜਾ ਨਹੀਂ ਸਕਦਾ ਅਤੇ ਉਹ ਉਸ ਅਣਬੁੱਝੀ ਅਤੇ ਅਣਜਾਣੀ ਥਾਂ ਤੇ ਵੱਸਦੇ ਸਾਡੇ ਪਿੱਤਰਾਂ ਕੋਲ ਕਿਵੇਂ ਪੁੱਜ ਸਕਦਾ ਹੈ । ਇਸ ਵਿਚਾਰ ਦੀ ਪੋਤਾ ਕਰਨ ਲਈ ਸਾਡੇ ਕੋਲ ਕੋਈ ਵਿਗਿਆਨਕ ਵਿਚਾਰ ਨਹੀਂ ਹੈ।

ਗੰਗਾ ਨਦੀ ਸੰਬੰਧੀ ਵਹਿਮ ਭਰਮ : ਗੰਗਾ ਨਦੀ ਆ ਇਕ ਪਵਿੱਤਰ ਨਦੀ ਹੈ। ਕਿਹਾ ਜਾਂਦਾ ਹੈ ਕਿ ਗੰਗਾ ਵਿਚ ਇਸ਼ਨਾਨ ਕਰਨ ਨਾਲ ਤਨ ਅਤੇ ਮਨ ਦੀ ਮੈਲ ਲੱਥ ਜਾਂਦੀ ਹੈ। ਤਨ ਦੀ ਮੈਲ ਧੋਤੀ ਜਾਂਦੀ ਹੈ ਇਹ ਗੱਲ ਤਾਂ ਸਮਝ ਆ ਸਕਦੀ ਹੈ, ਪਰ ਮਨ ਦੀ ਮੈਲ ਕਿਵੇਂ ਲੱਥ ਸਕਦੀ ਹੈ । ਜੇ ਗੰਗਾ ਇਸ਼ਨਾਨ ਨਾਲ ਮਨ ਦੀ ਮੈਲ ਅਰਥਾਤ ਝੁਨ, ਪਾਪ ਅਤੇ ਬੇਇਮਾਨੀ ਦਰ ਹੁੰਦੀ ਹੋਵੇ ਤਾਂ ਇਕ ਵਾਰੀ ਇੱਥੋਂ ਨਹਾ ਕੇ ਗਏ ਬੰਦੇ ਤਾਂ ਬਿਲਕੁਲ ਦੇਵਤੇ ਹੀ ਬਣ ਜਾਣ, ਜਦਕਿ ਐਸਾ ਹੁੰਦਾ ਨਹੀਂ ਹੈ। ਜਿਹੜਾ ਵਿਅਕਤੀ ਜਿੰਨਾ ਵੀ ਧਰਮ ਕਰਮ ਕਰਦਾ ਹੋਏਗਾ, ਉਹ ਓਨਾ ਹੀ ਜ਼ਾਲਮ, ਪਾਪੀ ਅਤੇ ਪਾਖੰਡੀ ਵੀ ਸਾਬਤ ਹੁੰਦਾ ਹੈ, ਇਹ ਤੱਕ ਆਮ ਜੀਵਨ ਵਿਚ ਵੇਖਿਆ ਗਿਆ ਹੈ।

ਭੂਤ-ਪ੍ਰੇਤਾਂ ਸੰਬੰਧੀ ਵਹਿਮ : ਭਤ-ਪ੍ਰੇਤਾਂ ਦਾ ਕੋਈ ਆਧਾਰ ਨਹੀਂ ਹੈ, ਪਰ ਸਾਡਾ ਸਾਰਾ ਸਮਾਜ ਇਹਨਾਂ ਦੀ ਹੋਂਦ ਵਿਚ ਵਿਸ਼ਵਾਸ ਰੱਖਦਾ ਹੈ। ਸਾਡਾ ਭਾਰਤੀ ਸਮਾਜ ਹੀ ਨਹੀਂ ਸਗੋਂ ਯੂਰਪ ਅਤੇ ਹੋਰ ਅਨੇਕਾਂ ਦੇਸ਼ਾਂ ਵਿਚ ਵੀ ਭੂਤਾਂ-ਪ੍ਰੇਤਾਂ ਦੇ ਹੋਣ ਬਾਰੇ ਹਾਂ ਵਿਚ ਚਰਚਾ ਹੁੰਦੀ ਹੈ। ਭੂਤਾਂ-ਪ੍ਰੇਤਾਂ ਨੂੰ ਲੈ ਕੇ ਬੜਾ ਸਾਹਿਤ ਰਚਿਆ ਗਿਆ ਹੈ ਅਤੇ ਅਨੇਕਾਂ ਫਿਲਮਾਂ ਵੀ ਬਣੀਆਂ ਹਨ। ਇਹਨਾਂ ਤੋਂ ਇਲਾਵਾ ਸੁਫਨਿਆਂ ਉੱਤੇ ਵੀ ਲੋਕਾਂ ਦਾ ਬਹੁਤ ਵੱਡਾ ਵਿਸ਼ਵਾਸ ਹੈ। ਲੋਕ ਸੁਫਨਿਆਂ ਦੇ ਚੰਗੇ ਮਾੜੇ ਨਤੀਜੇ ਕੱਢਦੇ ਹਨ। ਕਈ ਲੋਕ ਅਖ਼ਬਾਰਾਂ ਵਿਚ ਆਏ ਜੋਤਸ਼ ਅਤੇ ਰਾਸ਼ੀਫਲ ਤੇ ਬੜਾ ਭਰੋਸਾ ਕਰਦੇ ਹਨ। ਕਈ ਤਾਂ ਵਹਿਮਾਂ ਦੇ ਮਾਰੇ ਅਜਿਹੇ ਲੋਕ ਵੀ ਹੁੰਦੇ ਹਨ ਜੋ ਪੰਛਤ ਜਾਂ ਜੋਤਸ਼ੀ ਨੂੰ ਪੁੱਛੇ ਬਿਨਾਂ ਨਿੱਛ ਵੀ ਨਹੀਂ ਮਾਰਦੇ।

ਨਿੱਛ ਸੰਬੰਧੀ ਵਹਿਮ : ਨਿੱਛ ਤੋਂ ਇਕ ਹੋਰ ਵਹਿਮ ਦਾ ਪਤਾ ਲੱਗਦਾ ਹੈ। ਕੋਈ ਬੰਦਾ ਕਿਸੇ ਕੰਮਕਾਰ ਜਾਣ ਲੱਗਾ ਹੋਵੇ, ਜੋ ਪਿੱਛੇ ਕੋਈ ਨਿੱਛ ਮਾਰ ਦੇਵੇ ਤਾਂ ਉਸਨੂੰ ਬਦਸ਼ਗਨੀ ਮੰਨਿਆ ਜਾਂਦਾ ਹੈ। ਨਿੱਛ ਇਕ ਕੁਦਰਤੀ ਵੇਗ ਹੈ, ਜਿਹੜਾ ਕਿਸੇ ਦੇ ਚਾਹੁਣ ’ਤੇ ਨਾ ਤਾਂ ਰੋਕਿਆ ਜਾ ਸਕਦਾ ਹੈ ਤੇ ਨਾ ਹੀ ਬਿਨਾਂ ਵੇਗ ਤੋਂ ਮਾਰੀ ਜਾ ਸਕਦੀ ਹੈ। ਲੋਕ ਆਪਣੇ ਭਰਮ ਭੁਲੇਖਿਆਂ ਵਿਚ ਪਏ ਨਿੱਛ ਮਾਰਨ ਜਾਂ ਪਿੱਛੋਂ ਆਵਾਜ਼ ਮਾਰਨ ਜਾਂ ਬਿੱਲੀ ਦੇ ਅੱਗੋਂ ਲੰਘ ਜਾਣ ਨੂੰ ਬਹੁਤ ਬੁਰਾ ਸਮਝਦੇ ਹਨ। ਬਿੱਲੀਆਂ, ਕੁੱਤਿਆਂ, ਕਾਵਾਂ ਅਤੇ ਚਿੜੀਆਂ ਨੇ ਤਾਂ ਆਪਣੀ ਚਾਲੇ ਚੱਲਣਾ ਹੈ, ਫਿਰ ਇਹਨਾਂ ਦੇ ਅੱਗੋਂ ਪਿੱਛੋਂ ਗੁਜ਼ਰਨ ਨਾਲ ਕਿਵੇਂ ਕਿਸੇ ਦਾ ਕੰਮਕਾਰ ਰੁੱਕ ਜਾਂ ਖ਼ਰਾਬ ਹੋ ਜਾਂਦਾ ਹੈ ਇਹ ਗੱਲ ਸਮਝ ਤੋਂ ਬਾਹਰ ਹੈ।

ਹੋਰ ਦੇਸ਼ਾਂ ਵਿਚ ਵੀ ਵਹਿਮ : ਵਹਿਮਾਂ ਭਰਮਾਂ ਵਿਚ ਇੱਕਲਾ ਭਾਰਤ ਹੀ ਸ਼ਿਕਾਰ ਨਹੀਂ | ਹੈ, ਸਗੋਂ ਯੂਰਪ ਦੇ ਕਈ ਦੇਸ਼ ਵੀ ਇਸ ਲਾਅਨਤ ਨਾਲ ਬੱਝੇ ਹੋਏ ਹਨ। ਇੰਗਲੈਂਡ ਅਤੇ ਫਰਾਂਸ ਵਿਚ 13 ਦੇ ਅੰਕ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਉੱਥੇ ਘਰਾਂ ਦੇ ਨੰਬਰ , ਕਾਰਾਂ ਦੇ ਨੰਬਰ ਅਤੇ ਹੋਟਲਾਂ ਦੇ ਕਮਰਿਆਂ ਦੇ ਨੰਬਰ 13 ਨਹੀਂ ਰੱਖੇ ਜਾਂਦੇ। ਉੱਥੇ 12 ਤੋਂ ਬਾਅਦ 12 ਏ ਤੇ ਫਿਰ ਚੌਦਾਂ ਨੰਬਰ ਆਉਂਦਾ ਹੈ। ਚੰਡੀਗੜ੍ਹ ਨੂੰ ਵਸਾਉਣ ਵਾਲੇ ਫਰਾਂਸੀਸੀ ਆਰਕੀਟੈਕਚਰ ਲੈ ਕਾਰ ਬੂਜ਼ੇ ਨੇ ਚੰਡੀਗੜ ਵਿਚ ਸੈਕਟਰ 13 ਨਹੀਂ ਬਣਾਇਆ ਪਰ ਹਰ ਦੋ ਸੈਕਟਰਾਂ ਦਾ ਅਤਰ 13 ਜ਼ਰੂਰ ਰੱਖਿਆ ਸੀ, ਕਿਉਂ ? ਪਤਾ ਨਹੀਂ।

ਵਹਿਮ ਮਨ ਦਾ ਅਣਬੁੱਝਿਆ ਡਰ : ਸਾਡੇ ਹੀ ਨਹੀਂ ਬਲਕਿ ਪੂਰੇ ਮਨੁੱਖੀ ਸਮਾਜ ਵਿਚ ਵਹਿਮ-ਭਰਮ ਭਰੇ ਹੋਏ ਹਨ। ਇਹਨਾਂ ਦਾ ਕੋਈ ਸੱਪਸ਼ਟ ਅਤੇ ਵਿਗਿਆਨਕ ਅਧਾਰ ਤਾਂ ਪਤਾ ਨਹੀਂ ਲੱਗ ਸਕਿਆ ਪਰ ਇਕ ਆਮ ਸੋਚ ਹੈ ਕਿ ਆਦਮੀ ਸਦੀਆਂ ਤੋਂ ਹੀ ਕੁਝ ਅਣਡਿੱਠੇ ਅਤੇ ਬਗੈਰ ਵਿਚਾਰਾਂ, ਭਾਵਾਂ ਅਤੇ ਦਿਸ਼ਾਂ ਤੋਂ ਡਰਦਾ ਰਿਹਾ ਹੈ। ਇਹ ਡਰ ਪੀੜੀ ਦਰ ਪੀੜੀ, ਸਾਡੇ ਸਮਾਜ ਵਿਚ ਆਪਣਾ ਰੰਗ ਵਿਖਾਉਂਦੇ ਰਹੇ ਹਨ। ਉਂਝ ਤਾਂ ਸਾਨੂੰ ਅਸਮਾਨੀ ਬਿਜਲੀ ਦੇ ਚਮਕਣ ਨਾਲ ਡਰ ਨਹੀਂ ਆਉਂਦਾ। ਹਨੇਰੀ, ਤੁਫਾਨ, ਮੀਂਹ ਅਤੇ ਹੜ੍ਹ ਨੂੰ ਡਰਾ ਨਹੀਂ ਸਕਦੇ। ਸੁਰਜ, ਚੰਨ, ਤਾਰੇ ਅਤੇ ਹੋਰ ਗਹਿ-ਤਾਰਿਆਂ ਬਾਰੇ ਸਭ ਕੁਝ ਪਤਾ ਹੈ। ਪਰ ਸਦੀਆਂ ਪਹਿਲਾਂ ਦੇ ਸਾਡੇ ਪੁਰਖੇ ਵਿਚਾਰੇ ਤਾਂ ਇਹਨਾਂ ਵਸਤਾਂ ਤੋਂ ਡਰਦੇ ਰਹਿੰਦੇ ਸਨ, ਤਦੇ ਤਾਂ ਅੱਗ, ਪਾਣੀ, ਸੂਰਜ ਅਤੇ ਹਵਾ ਦੀ ਪੂਜਾ ਕੀਤੀ ਜਾਂਦੀ ਸੀ ਕਿਉਂਕਿ ਉਹਨਾਂ ਤੋਂ ਮਨੁੱਖ ਡਰ ਖਾਂਦਾ ਸੀ।

ਵਹਿਮ ਜ਼ਿੰਦਗੀ ਦਾ ਅੰਗ : ਵਿਗਿਆਨ ਦੇ ਵਾਧੇ ਨੇ ਭਾਵੇਂ ਸਾਡੇ ਅੰਦਰੋਂ ਅਨੇਕਾਂ ਵਹਿਮ ਮਿਟਾ ਅਤੇ ਮੁਕਾ ਦਿੱਤੇ ਹਨ, ਪਰ ਫਿਰ ਵੀ ਮਨੁੱਖੀ ਸਮਾਜ ਕਿਸੇ ਨਾ ਕਿਸੇ ਵਹਿਮ ਭਰਮ ਨਾਲ ਹਮੇਸ਼ਾਂ ਹੀ ਜੁੜਿਆ ਰਹਿੰਦਾ ਹੈ। ਅੱਜ ਵੀ ਅਸੀਂ ਆਪਣੇ ਘਰਾਂ ਵਿਚ ਰਾਤ ਨੂੰ ਝਾੜੂ ਨਹੀਂ ਫੇਰਦੇ। ਮੰਜੇ ਦੀ ਪਵਾਂਦ ਵੱਲ ਸਿਰ ਨਹੀਂ ਰੱਖਦੇ ਅਤੇ ਚੂਹੇ ਨੂੰ ਮਾਂ ਭੈਣ ਦੀ ਗਾਲ੍ਹ ਨਹੀਂ ਕੱਢਦੇ। ਕਿਉਂ ? ਮੈਨੂੰ ਤਾਂ ਆਪ ਪਤਾ ਨਹੀਂ ਹੈ।

Leave a Reply