Punjabi Essay on “Rashtriya Nirman me Nari ka Yogdan”, “ਰਾਸ਼ਟਰ ਨਿਰਮਾਣ ਵਿਚ ਇਸਤਰੀ ਦਾ ਯੋਗਦਾਨ”, Punjabi Essay for Class 10, Class 12 ,B.A Students and Competitive Examinations.

ਰਾਸ਼ਟਰ ਨਿਰਮਾਣ ਵਿਚ ਇਸਤਰੀ ਦਾ ਯੋਗਦਾਨ

Rashtriya Nirman me Nari ka Yogdan

 

ਭੂਮਿਕਾ : ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ` ਵਿਚ ਇਸਤਰੀ ਨੂੰ ਮਹਾਨ ਸ਼ਕਤੀ ਕਹਿ ਕੇ ਉਸ ਨੂੰ ਸਭ ਤੋਂ ਉੱਚਾ ਰੁਤਬਾ ਦਿੱਤਾ ਹੈ :

ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥

ਇਸਤਰੀ ਪਿਆਰ , ਸੁੰਦਰਤਾ, ਕੋਮਲਤਾ, ਮਮਤਾ, ਤਿਆਗ ਤੇ ਸ਼ਕਤੀ ਦਾ ਮੁਜੱਸਮਾ ਹੈ। ਸੰਸਾਰ ਇੱਕੀਵੀਂ ਸਦੀ ਵਿਚ ਪ੍ਰਵੇਸ਼ ਕਰ ਚੁੱਕਾ ਹੈ। ਨਾ ਹੁਣ ਅਬਲਾ ਨਹੀਂ, ਇਹ ਸਰਸਵਤੀ ਹੈ, ਲਕਸ਼ਮੀ ਹੈ, ਸ਼ਕਤੀ ਹੈ ਅਤੇ ਦਰਗਾ ਹੈ। ਵਿੱਦਿਆ, ਸਾਗਰ, ਪਹਾੜ, ਪੁਲਾੜ, ਵਿਗਿਆਨ। ਰਾਜਨੀਤੀ, ਕਲਾ, ਖੇਡਾਂ, ਸੁਰੱਖਿਆ ਅਤੇ ਮੈਡੀਕਲ ਖੇਤਰ ਵਿਚ ਇਸ ਨੇ ਵਿਸ਼ੇਸ਼ ਮੱਲਾਂ ਮਾਰ ਕੇ ਨਾਮਣਾ ਖੱਟਿਆ ਹੈ। ਦੋਸ, ਕੰਮ ਤੇ ਸਮਾਦ॥ ਦੀ ਸਿਰਜਣਾ ਵਿਚ ਇਸ ਦਾ ਮਹਾਨ ਯੋਗਦਾਨ ਹੈ।

ਹਰ ਖੇਤਰ ਵਿਚ ਇਸਤਰੀ ਦਾ ਸਥਾਨ : ਅਜਾਦ ਭਾਰਤ ਵਿਚ ਸਾਂਝੀ ਵਿੱਦਿਆ ਦੇ ਪੁਨਰ-ਜਨਮ ਨਾਲ ਇਸਤਰੀ ਦੀ ਦਸ਼ਾ ਸੁਧਾਰਨ। ਵੱਲ ਪੂਰਾ ਜ਼ੋਰ ਦਿੱਤਾ ਗਿਆ। ਇਸਤਰੀ ਨੂੰ ਬਰਾਬਰ ਦਾ ਦਰਜਾ ਦੇਣ ਲਈ ਸੰਵਿਧਾਨ ਵਿਚ ਕਾਨੂੰਨ ਬਣਾਇਆ ਗਿਆ | ਮਰਦ-ਪ੍ਰਧਾਨ ਸਮਾਜ ਵਿਚ ਇਸਤਰੀ ਦੇ ਆਪਣੇ ਹੱਕਾਂ ਦੀ ਰਾਖੀ ਲਈ ਕਾਨੂੰਨ ਬਣੇ, ਔਰਤ ਘਰ ਦੀ ਚਾਰਦੀਵਾਰੀ ਵਿਚ ਕੈਦ ਰਹਿਣ ਦੀ ਮਜਬੂਰੀ ਤੋਂ ਮੁਕਤ ਹੋਈ, ਵਿੱਦਿਆ ਗ੍ਰਹਿਣ ਕੀਤੀ, ਨੌਕਰੀ ਕਰਨ ਲੱਗੀ, ਪਰਿਵਾਰ ਚਲਾਉਣ ਲੱਗੀ ਤੇ ਖ਼ੁਦਮੁਖ਼ਤਾਰ ਹੋਂਦ ਨੂੰ ਸਥਾਪਤ ਕੀਤਾ। ਇਸ ਤਰ੍ਹਾਂ ਅੱਜ ਉਹ ਹਰ ਖੇਤਰ ਵਿਚ ਮਰਦਾਂ ਦੇ ਬਰਾਬਰ ਕੰਮ ਕਰਦੀ ਹੈ। ਕਈ ਖੇਤਰਾਂ ਵਿਚ ਤਾਂ ਇਸਤਰੀ ਨੇ ਮਰਦਾਂ ਨਾਲੋਂ ਵੀ ਵਧੇਰੇ ਤਰੱਕੀ ਕਰ ਲਈ ਹੈ।

Read More  Punjabi Essay on “Anpadhta ki Samasya”, “ਅਨਪੜਤਾ ਦੀ ਸਮਸਿਆਵਾਂ”, Punjabi Essay for Class 10, Class 12 ,B.A Students and Competitive Examinations.

ਵਿੱਦਿਆ ਦੇ ਖੇਤਰ ਵਿਚ ਔਰਤ ਅਧਿਆਪਕਾ, ਮੁੱਖ-ਅਧਿਆਪਕਾ, ਪ੍ਰੋਫੈਸਰ ਅਤੇ ਪ੍ਰਿੰਸੀਪਲ ਦੀ ਪਦਵੀ ‘ਤੇ ਬਿਰਾਜਮਾਨ ਹੈ। ਉਹ ਉੱਚ-ਯੋਗਤਾ ਪ੍ਰਾਪਤ ਹੈ। ਉਹ ਕੁਸ਼ਲ ਪ੍ਰਬੰਧਕ ਹੈ ਤੇ ਆਦਰਸ਼ ਅਧਿਆਪਕਾ ਹੈ। ਕਚਹਿਰੀ ਵਿਚ ਉਹ ਜੱਜ ਅਤੇ ਵਕੀਲ ਦੀ ਪਦਵੀ ‘ਤੇ ਬੈਠੀ ਮਿਲਦੀ ਹੈ। ਪ੍ਰਸ਼ਾਸਨਕ ਖੇਤਰ ਵਿਚ ਉਹ ਡੀ ਸੀ.. ਪੁਲਿਸ ਅਫ਼ਸਰ , ਐੱਸ ਡੀ ਐੱਮ. ਦੇ ਰੂਪ ਵਿਚ ਮਾਣ ਹਾਸਲ ਕਰੀ ਬੈਠੀ ਹੈ। ਸ੍ਰੀਮਤੀ ਕਿਰਨ ਬੇਦੀ। ਭਾਰਤ ਦੀ ਪਹਿਲੀ ਮਹਿਲਾ ਆਈ ਪੀ ਐੱਸ. ਅਫ਼ਸਰ ਹੈ।

ਰਾਜਨੀਤੀ ਦੇ ਖੇਤਰ ਵਿਚ ਤਾਂ ਇਸਤਰੀ ਵਧ-ਚੜ੍ਹ ਕੇ ਹਿੱਸਾ ਲੈ ਰਹੀ ਹੈ। ਸ੍ਰੀਮਤੀ ਇੰਦਰਾ ਗਾਂਧੀ ਦਾ ਨਾਂ ਭਾਰਤ ਵਿਚ ਤਾਂ ਕੀ ਸਾਰੇ ਸੰਸਾਰ ਵਿਚ ਬੜੇ ਮਾਣ ਨਾਲ ਲਿਆ ਜਾਂਦਾ ਹੈ । ਇੰਦਰਾ ਜੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਹਿ ਕੇ ਦੇਸ ਦੇ ਨਿਰਮਾਣ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ। ਸ੍ਰੀਮਤੀ ਪ੍ਰਤਿਭਾ ਪਾਟਿਲ ਭਾਰਤ ਦੇ ਪਹਿਲੀ ਮਹਿਲਾ ਰਾਸ਼ਟਰਪਤੀ ਵਜੋਂ ਪਦਵੀ ‘ਤੇ ਬਿਰਾਜਮਾਨ ਰਹਿ ਚੁੱਕੇ ਹਨ। ਸ੍ਰੀਮਤੀ ਸ਼ੀਲਾ ਦੀਕਸ਼ਿਤ, ਰਾਬੜੀ ਦੇਵੀ, ਮਾਇਆਵਤੀ, ਵਸੁੰਧਰਾ ਰਾਜੇ, ਸ੍ਰੀਮਤੀ ਸੋਨੀਆ ਗਾਂਧੀ, ਸ੍ਰੀਮਤੀ ਰਜਿੰਦਰ ਕੌਰ ਭੱਠਲ, ਡਾ ਉਪਿੰਦਰਜੀਤ ਕੌਰ ਆਦਿ ਦਾ ਨਾਂ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹੈ। ਇੱਥੋਂ ਤੱਕ ਕਿ ਕੁਝ ਭਾਰਤੀ ਇਸਤਰੀਆਂ ਵਿਦੇਸ਼ਾਂ ਵਿਚ ਮੇਅਰ ਅਤੇ ਹੋਰ ਉੱਚੇ ਅਹੁਦਿਆਂ ਤੇ ਬਿਰਾਜਮਾਨ ਹਨ।

Read More  Punjabi Essay on “Mann Jite Jag Jitu”, “ਮਨ ਜੀਤੈ ਜਗੁ ਜੀਤੁ”, Punjabi Essay for Class 10, Class 12 ,B.A Students and Competitive Examinations.

ਪਾਇਲਟ ਦੇ ਰੂਪ ਵਿਚ ਵੀ ਇਸਤਰੀਆਂ ਮੋਹਰੀ ਹਨ। ਪੁਲਾੜ ਖੇਤਰ ਵਿਚ ਵੀ ਇਸਤਰੀਆਂ ਦਾ ਯੋਗਦਾਨ ਮਿਲਦਾ ਹੈ। ਕਲਪਨਾ ਚਾਵਲਾ ਪਹਿਲੀ ਭਾਰਤੀ ਇਸਤਰੀ ਸੀ ਜੋ ਪੁਲਾੜ ਖੇਤਰ ਵਿਚ ਖੋਜ ਦੇ ਸਿਲਸਿਲੇ ਵਿਚ ਪਹੁੰਚੀ। ਉਸ ਤੋਂ ਬਾਅਦ ਸੁਨੀਤਾ ਵਿਲੀਅਮ ਅਰਸ਼ਾਂ ਦੀ ਉਡਾਰੀ ਲਾਉਂਦੀ ਹੋਈ ਪੁਲਾੜ ਖੇਤਰ ਵਿਚ ਪਹੁੰਚ ਚੁੱਕੀ ਹੈ।

ਸਾਹਿਤ ਦੇ ਖੇਤਰ ਵਿਚ ਇਸਤਰੀਆਂ ਦੀ ਗਿਣਤੀ ਬੇਸ਼ੁਮਾਰ ਹੈ। ਪੰਜਾਬੀ, ਹਿੰਦੀ ਅਤੇ ਹੋਰ ਭਾਸ਼ਾਵਾਂ ਵਿਚ ਇਸਤਰੀ ਨੇ ਸਾਹਿਤ ਰਚਨਾ ਕੀਤੀ। ਪੰਜਾਬੀ ਵਿਚ ਅੰਮ੍ਰਿਤਾ ਪ੍ਰੀਤਮ, ਡਾ: ਦਲੀਪ ਕੌਰ ਟਿਵਾਣਾ, ਅਜੀਤ ਕੌਰ, ਪ੍ਰਭਜੋਤ ਕੌਰ ਆਦਿ ਦੇ ਨਾਂ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹਨ । ਤਸਲੀਮਾ ਨਸਰੀਨ (ਬੰਗਾਲੀ ਲੇਖਕਾ) ਸਾਹਿਤ ਦੇ ਖੇਤਰ ਵਿਚ ਹਮੇਸ਼ਾ ਚਰਚਾ ਦਾ ਵਿਸ਼ਾ ਰਹੀ ਹੈ।

ਗਾਇਕੀ ਦੇ ਖੇਤਰ ਵਿਚ ਲਤਾ ਮੰਗੇਸ਼ਕਰ, ਅਨੁਰਾਧਾ ਪੌਡਵਾਲ, ਸੁਰਿੰਦਰ ਕੌਰ ਆਦਿ ਦੇ ਨਾਂ ਵਿਸ਼ੇਸ਼ ਤੌਰ ‘ਤੇ ਸਲਾਹੁਣਯੋਗ ਹਨ। | ਖੇਡਾਂ ਦੇ ਖੇਤਰ ਵਿਚ ਵੀ ਇਸਤਰੀਆਂ ਕਿਸੇ ਨਾਲੋਂ ਘੱਟ ਨਹੀਂ ਹਨ। ਵਿਸ਼ਵ ਕੱਪ ਹੋਵੇ, ਉਲੰਪਿਕ ਖੇਡਾਂ ਹੋਣ ਜਾਂ ਏਸ਼ੀਅਨ ਖੇਡਾਂ , ਭਾਰਤੀ ਇਸਤਰੀਆਂ ਉੱਥੇ ਵੀ ਧਾਕ ਜਮਾਈ ਬੈਠੀਆਂ ਹਨ। ਪੀ ਟੀ. ਊਸ਼ਾ ਨੇ ਭਾਰਤ ਨੂੰ ਸੋਨੇ ਦਾ ਤਮਗਾ ਦਿਵਾ ਕੇ ਰਾਸ਼ਟਰ ਦਾ ਮਾਣ ਵਧਾਇਆ ਹੈ॥ ਸਾਨੀਆ ਮਿਰਜ਼ਾ ਖੇਡਾਂ ਦੀ ਦੁਨੀਆ ਵਿਚ ਵੱਖਰੀ ਪਛਾਨਣਯੋਗ ਹਸਤੀ ਹੈ। ਇਸ ਤੋਂ ਇਲਾਵਾ ਹੋਰ ਵੀ ਇਸਤਰੀਆਂ ਹਨ ਜਿਨਾਂ ਨੇ ਖੇਡਾਂ ਦੇ। ਖੇਤਰ ਵਿਚ ਕਦਮ ਰੱਖਿਆ।

Read More  Punjabi Essay on “Rabindranath Tagore”, “ਰਵਿੰਦਰ ਨਾਥ ਟੈਗੋਰ”, Punjabi Essay for Class 10, Class 12 ,B.A Students and Competitive Examinations.

ਇਸ ਤਰਾਂ ਹਰ ਖੇਤਰ ਵਿਚ ਔਰਤ ਦਾ ਯੋਗਦਾਨ ਹੈ। ਉਹ ਸਵੈ-ਨਿਰਭਰ ਹੈ ਤੇ ਸਵੈ-ਵਿਸ਼ਵਾਸੀ ਵੀ ਹੈ। ਸਾਡੇ ਇਤਿਹਾਸ-ਮਿਥਿਹਾਸ ਵਿਚ ਔਰਤ ਵਿਚ ਦੇਵੀ ਸ਼ਕਤੀ ਦੀ ਹੋਂਦ ਕਰਕੇ ਉਸ ਨੂੰ ਦੇਵੀ ਦਾ ਦਰਜਾ ਮਿਲਿਆ ਹੈ ਜਦੋਂ ਕਿ ਵਰਤਮਾਨ ਸਮੇਂ ਵਿਚ ਔਰਤ ਨੇ ਆਪਣੀ ਮਾਨਸਕ ਸੂਝ-ਬੂਝ ਤੇ ਸਮਰੱਥਾ ਰਾਹੀਂ ਆਪਣੀ ਪਛਾਣ ਆਪ ਬਣਾਈ ਹੈ। ਅੱਜ ਦੀ ਇਸਤਰੀ ਆਪਣੇ ਨਾਲ ਹੁੰਦੇ ਅਨਿਆਂ ਵਿਰੁੱਧ ਕਨੂੰਨੀ ਸਹਾਇਤਾ ਦਾ ਆਸਰਾ ਲੈ ਸਕਦੀ ਹੈ। ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਸਕਦੀ ਹੈ।

ਸਾਰੰਸ਼ : ਭਾਵੇਂ ਇਸਤਰੀ ਅੱਜ ਹਰ ਖੇਤਰ ਵਿਚ ਮਰਦ ਦੇ ਬਰਾਬਰ ਮੱਲਾਂ ਮਾਰਦੀ ਹੋਈ ਨਿਰੰਤਰ ਵਿਕਾਸ ਤੇ ਪ੍ਰਗਤੀ ਦੀ ਰਾਹ ‘ਤੇ ਤੁਰ ਰਹੀ ਹੈ, ਫਿਰ ਵੀ ਇਸਤਰੀ ਨੂੰ ਕਿਸੇ ਲਾਲਚਵੱਸ ਜਾਂ ਕਿਸੇ ਵੀ ਮਜਬੂਰੀ ਕਾਰਨ ਆਪਣਾ ਇਸਤਰੀਤਵ ਨਹੀਂ ਭੁੱਲਣਾ ਚਾਹੀਦਾ। ਮਾਣਮਰਿਆਦਾ ਨੂੰ ਕਾਇਮ ਰੱਖਣਾ ਚਾਹੀਦਾ ਹੈ। ਉਹ ਪੱਛਮੀ ਰਹਿਣੀ-ਬਹਿਣੀ ਨੂੰ ਆਪਣੇ ‘ਤੇ ਹਾਵੀ ਨਾ ਹੋਣ ਦੇਵੇ। ਅਜਿਹਾ ਕਰਨ ਨਾਲ ਇਸਤਰੀ ਦਾ ਮਾਣ ਹੋਰ ਵਧੇਗਾ।

Leave a Reply