ਪੁਸਤਕਾਂ ਪੜ੍ਹਨ ਦੇ ਲਾਭ
Pustak Padhan de Labh
ਭੂਮਿਕਾ : ਪੁਸਤਕਾਂ ਗਿਆਨ ਦਾ ਸੋਮਾ ਹਨ, ਮਨੋਰੰਜਨ ਦਾ ਸਾਧਨ ਹਨ ਤੇ ਇਕੱਲਤਾ ਦਾ ਸਾਥੀ ਹਨ। ਪੁਸਤਕਾਂ ਦੀ ਦੁਨੀਆਂ ਬੜੀ ਨਿਰਾਲੀ ਹੈ। ਇਸ ਦੁਨੀਆ ਵਿਚ ਪ੍ਰਵੇਸ਼ ਕਰਨ ਵਾਲਾ ਮਨੁੱਖ ਗਿਆਨਵਾਨ ਹੋ ਕੇ ਨਿਕਲਦਾ ਹੈ। ਇਹ ਉਸ ਨੂੰ ਕਿਸੇ ਨਵੇਂ ਜੀਵਨ-ਪੰਧ ਉੱਤੇ ਤੋਰਨ ਵਿਚ ਸਹਾਈ ਹੁੰਦੀਆਂ ਹਨ।
ਪੁਸਤਕਾਂ ਦੀਆਂ ਕਿਸਮਾਂ : ਉਂਝ ਤਾਂ ਪੁਸਤਕਾਂ ਦੀਆਂ ਅਨੇਕਾਂ ਹੀ ਕਿਸਮਾਂ ਹਨ ਪਰ ਇਥੇ ਕੇਵਲ ਕੁਝ ਕੁ ਚੋਣਵੀਆਂ ਕਿਸਮਾਂ ਬਾਰੇ ਚਾਨਣਾ ਪਾਇਆ ਜਾਵੇਗਾ। ਇਕ ਪੁਸਤਕਾਂ ਤਾਂ ਉਹ ਹੁੰਦੀਆਂ ਹਨ ਜਿਹੜੀਆਂ ਵਿਦਿਆਰਥੀਆਂ ਦੇ ਸਿਲੇਬਸ ਵਿਚ ਨਿਰਧਾਰਤ ਕੀਤੀਆਂ ਹੁੰਦੀਆਂ ਹਨ ਤੇ ਦੂਜੀਆਂ ਸਿਲੇਬਸ ਤੋਂ ਬਾਹਰ । ਹੁਣ ਕਿਹੜੀਆਂ ਪੁਸਤਕਾਂ ਚੰਗੀਆਂ ਤੇ ਕਿਹੜੀਆਂ ਮਾੜੀਆਂ ਹੁੰਦੀਆਂ ਹਨ, ਇਨ੍ਹਾਂ ਦਾ ਵੀ ਨਿਰਨਾ ਕਰ ਲੈਣਾ ਜ਼ਰੂਰੀ ਹੈ। ਚੰਗੀਆਂ ਪੁਸਤਕਾਂ ਉਹ ਹੁੰਦੀਆਂ ਹਨ ਜਿਹੜੀਆਂ ਹਰੇਕ ਦੇ ਜੀਵਨ ਦਾ ਮਾਰਗ-ਦਰਸ਼ਨ ਕਰਨ। ਇਨ੍ਹਾਂ ਵਿਚ ਮਹਾਂਪੁਰਸ਼ਾਂ, ਸੰਤਾਂ, ਸੂਫ਼ੀਆਂ, ਗੁਰੂਆਂ, ਯੋਧਿਆਂ, ਵਿਗਿਆਨੀਆਂ, ਡਾਕਟਰਾਂ, ਫ਼ਿਲਾਸਫਰਾਂ, ਸਾਹਿਤਕਾਰਾਂ ਆਦਿ ਦੇ ਜੀਵਨ-ਫਲਸਫ਼ੇ ਜਾਂ ਇਨ੍ਹਾਂ ਵੱਲੋਂ ਲਿਖੀਆਂ ਪੁਸਤਕਾਂ ਸ਼ਾਮਲ ਹੁੰਦੀਆਂ ਹਨ। ਸੰਸਾਰ-ਸਾਹਿਤ ਵਿਚ ਕੁਝ ਕਲਾਸੀਕਲ ਪੁਸਤਕਾਂ ਅਜਿਹੀਆਂ ਹਨ ਜਿਹੜੀਆਂ ਹਰੇਕ ਯੁੱਗ ਵਿਚ ਇਕੋ ਜਿਹੀ ਲਗਨ ਨਾਲ ਪੜੀਆਂ ਤੇ ਵਿਚਾਰੀਆਂ ਜਾਂਦੀਆਂ ਰਹੀਆਂ ਹਨ ਤੇ ਅੱਜ ਵੀ ਉਸੇ ਲਗਨ ਤੇ ਸ਼ਰਧਾ ਨਾਲ ਪੜ੍ਹੀਆਂ ਜਾ ਰਹੀਆਂ ਹਨ ਜਿਵੇਂ ਰਾਮਾਇਣ, ਮਹਾਂਭਾਰਤ, ਪੁਰਾਣ, ਬਾਈਬਲ, ਸ਼ੈਕਸਪੀਅਰ ਦੀਆਂ ਰਚਨਾਵਾਂ, ਹੀਰ ਵਾਰਸ, ਭਾਈ ਵੀਰ ਸਿੰਘ, ਨਾਨਕ ਸਿੰਘ ਦੀਆਂ ਪੁਸਤਕਾਂ ਆਦਿ।
ਮਨੁੱਖ ਦੇ ਵਿਚਾਰਾਂ ਦੀ ਪਛਾਣ ਉਸ ਦੇ ਪੁਸਤਕਾਂ ਪੜ੍ਹਨ ਦੀ ਰੁਚੀ ਤੋਂ ਵੀ ਕੀਤੀ ਜਾ ਸਕਦੀ ਹੈ ਕਿਉਂਕਿ ਕੁਝ ਪੁਸਤਕਾਂ ਵਿਅਕਤੀ ਨੂੰ ਜਿੱਥੇ ਸੇਧ ਦਿੰਦੀਆਂ ਹਨ, ਉੱਥੇ ਕੁਝ ਪੁਸਤਕਾਂ ਅਸ਼ਲੀਲ, ਲੱਚਰ, ਕਾਮ-ਉਕਸਾਊ ਤੇ ਮਨਾਂ ਵਿਚ ਜ਼ਹਿਰ ਘੋਲਣ ਵਾਲੀਆਂ ਹਨ। ਅਜਿਹੀਆਂ। ਪੁਸਤਕਾਂ ਦੇ ਛਾਪਣ ਦਾ ਮਕਸਦ ਸਿਰਫ ਪੈਸਾ ਕਮਾਉਣਾ ਹੀ ਹੁੰਦਾ ਹੈ ਕਿਉਂਜੋ ਲੋਕਾਂ ਦੀ ਬਿਮਾਰ ਮਾਨਸਿਕਤਾ ਅਜਿਹੇ ਭੜਕਾਉ ਸਾਹਿਤ ਵੱਲ ਛੇਤੀ ਪ੍ਰਭਾਵਤ ਹੋ ਜਾਂਦੀ ਹੈ। ਇਨ੍ਹਾਂ ਦੀ ਵਿਕਰੀ ਵੀ ਜ਼ਿਆਦਾ ਹੁੰਦੀ ਹੈ। ਸਰਵੇਖਣਾਂ ਅਨੁਸਾਰ ਬੂਟਾ ਸਿੰਘ ਸ਼ਾਦ ਦੇ ਨਾਵਲ ‘ਕੁੱਤਿਆਂ ਵਾਲੇ । ਸਰਦਾਰ’ ਦੀ ਰਿਕਾਰਡ-ਤੋੜ ਵਿਕਰੀ ਹੋਈ ਜਦੋਂ ਕਿ ਉਸੇ ਹੀ ਸਮੇਂ ਛਪੇ ਗੁਰਦਿਆਲ ਸਿੰਘ ਦੇ ਉੱਚ-ਕੋਟੀ ਦੇ ਨਾਵਲ ‘ਪਰਸਾ’ ਨੂੰ ਕੋਈ ਪਾਠਕ ਨਹੀਂ ਮਿਲਿਆ, ਜੇ ਮਿਲੇ ਤਾਂ ਨਾਂ-ਮਾਤਰ ਜਿਹੇ।
ਕੁਝ ਪੁਸਤਕਾਂ ਵਿਵਾਦ-ਗਸਤ ਵੀ ਹੁੰਦੀਆਂ ਹਨ, ਜਿਵੇਂ ਤਸਲੀਮਾ ਨਸਰੀਨ ਵੱਲੋਂ ਲਿਖਿਆ ਗਿਆ ਨਾਵਲ ‘ ਲੱਜਾ ਏਨਾ ਵਿਚ ਗ੍ਰਸਤ ਹੋ ਗਿਆ ਕਿ ਉਸ ਨੂੰ ਦੇਸ਼-ਨਿਕਾਲਾ ਮਿਲ ਗਿਆ। ਉਸ ਦਾ ਦੂਸਰਾ ਨਾਵਲ ‘ਸ਼ਰਧਾ ਦਾ ਵੀ ਕਾਫੀ ਵਿਰੋਧ ਹੋਇਆ ਹੈ। ਇਸ ਤੋਂ ਪਹਿਲਾਂ ਗੁਰਬਖ਼ਸ਼ ਸਿੰਘ ਦੀ ਪੁਸਤਕ “ਪਰਮ ਮਨੁੱਖ ਵੀ ਵਿਵਾਦਾਂ ਦਾ ਸ਼ਿਕਾਰ ਰਹੀ ਹੈ।
ਪੁਸਤਕਾਂ ਪੜ੍ਹਨ ਦੇ ਲਾਭ : ਕਹਿੰਦੇ ਹਨ ਕਿ ਤਲਵਾਰ ਨਾਲੋਂ ਕਲਮ ਵਿਚ ਜ਼ਿਆਦਾ ਤਾਕਤ ਹੁੰਦੀ ਹੈ ਕਿਉਂਕਿ ਸਾਹਿਤ ਤੋਂ ਹੀ ਸਮਾਜ। ਪ੍ਰਭਾਵਤ ਹੁੰਦਾ ਹੈ ਅਤੇ ਕਾਂਤੀਕਾਰੀ ਤਬਦੀਲੀਆਂ ਆਉਂਦੀਆਂ ਹਨ। ਪੁਸਤਕਾਂ ਪੜ੍ਹਨ ਦਾ ਆਮ ਮਨੁੱਖ ਨੂੰ ਵੀ ਬਹੁਤ ਲਾਭ ਹੁੰਦਾ ਹੈ; ਜਿਵੇਂ
ਪੁਸਤਕਾਂ ਮਨੁੱਖ ਦਾ ਸਾਥੀ ਹਨ : ਜਿਸ ਨੂੰ ਪੁਸਤਕਾਂ ਪੜ੍ਹਨ ਦੀ ਲਗਨ ਲੱਗ ਗਈ ਹੋਵੇ, ਉਹ ਆਪਣਾ ਸਮਾਂ ਪੁਸਤਕਾਂ ਲਈ ਕੱਦ ਹੀ ਲੈਂਦਾ ਹੈ। ਉਹ ਕਦੇ ਵੀ ਆਪਣੇ-ਆਪ ਨੂੰ ਇਕੱਲਾ ਨਹੀਂ ਸਮਝਦਾ ਕਿਉਂਕਿ ਇਹ ਇਕੱਲ ਨੂੰ ਰੌਚਕ ਬਣਾ ਦਿੰਦੀਆਂ ਹਨ ਤੇ ਵਿਹਲ ਨੂੰ ਕਾਰਜਸ਼ੀਲ। ਮਨੁੱਖ ਭਾਵੇਂ ਉਦਾਸ ਹੋਵੇ ਜਾਂ ਸਫਰ ਦੌਰਾਨ ਇਕੱਲਾ, ਕਿਤਾਬਾਂ ਉਸ ਦਾ ਮਨੋਰੰਜਨ ਕਰਦੀਆਂ ਹਨ। ਉਸ ਨੂੰ ਸੰਕਟ ਵਿਚੋਂ ਕਦੀਆਂ ਹਨ, ਜੀਵਨ ਵਿਚ ਸਹੀ ਸੇਧ ਦਿੰਦੀਆਂ ਹਨ ਅਤੇ ਨਾਲ ਹੀ ਨਾਲ ਗਿਆਨ ਵਿਚ ਵਾਧਾ ਕਰਦੀਆਂ ਹਨ।
ਮਹਾਂਪੁਰਸ਼ਾਂ ਦੇ ਮਹਾਨ ਬਣਨ ਦਾ ਰਾਜ਼ : ਸਾਡੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਮਹਾਨ ਵਿਗਿਆਨੀ ਵੀ ਹਨ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਅਰਥ-ਸ਼ਾਸਤਰੀ ਹਨ | ਪੰਡਤ ਜਵਾਹਰ ਲਾਲ ਨਹਿਰੂ ਨੇ ਆਪ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ। ਮਹਾਰਾਜਾ ਰਣਜੀਤ ਸਿੰਘ ਭਾਵੇਂ ਆਪ ਪੜੇ-ਲਿਖੇ ਨਹੀਂ ਸਨ ਪਰ ਉਹ ਪੜੇ-ਲਿਖਿਆਂ ਦੀ ਕਦਰ ਕਰਨ ਵਾਲੇ ਸਨ। ਵਾਰਸ ਸ਼ਾਹ ਨੇ ਹੀਰ ਲਿਖ ਕੇ ਹੀਰ ਨੂੰ ਵੀ ਅਮਰ ਕੀਤਾ ਤੇ ਆਪ ਵੀ ਅਮਰ ਹੋ ਗਿਆ। ਸ਼ੈਕਸਪੀਅਰ, ਕੀਟਸ, ਸ਼ੈਲੇ, ਭਾਈ ਵੀਰ ਸਿੰਘ, ਨਾਨਕ ਸਿੰਘ, ਗੁਰਬਖ਼ਸ਼ ਸਿੰਘ ਆਦਿ ਅੱਜ ਆਪਣੀਆਂ ਰਚਨਾਵਾਂ ਕਰਕੇ ਹੀ ਜਾਣੇ ਜਾਂਦੇ ਹਨ। ਮਹਾਨ ਵਿਅਕਤੀਆਂ ਦੀਆਂ ਜੀਵਨੀਆਂ ਅਤੇ ਸਵੈ-ਜੀਵਨੀਆਂ ਪੜ ਕੇ ਸਾਨੂੰ ਉਨ੍ਹਾਂ ਬਾਰੇ ਜਾਣਕਾਰੀ ਵੀ ਮਿਲਦੀ ਹੈ ਤੇ ਨਾਲ-ਨਾਲ ਅਸੀਂ ਉਨ੍ਹਾਂ ਤੋਂ ਕੁਝ ਸਿੱਖਦੇ ਵੀ ਹਾਂ। |
ਪੁਸਤਕਾਂ ਮਨੋਰੰਜਨ ਦਾ ਸਾਧਨ ਹਨ : ਪੁਸਤਕਾਂ ਰਾਹੀਂ ਮਨੁੱਖ ਇਕੱਲਤਾ ਵਿਚ ਵੀ ਮਨੋਰੰਜਨ ਪੈਦਾ ਕਰ ਸਕਦਾ ਹੈ। ਇਸ ਦੀ ਪਰਚੀ । ਲਈ ਉਹ ਕਿੱਸੇ-ਕਹਾਣੀਆਂ, ਨਾਵਲ, ਨਾਟਕ, ਹਾਸ-ਵਿਅੰਗ ਦੀਆਂ ਪੁਸਤਕਾਂ ਦੀ ਚੋਣ ਕਰਦਾ ਹੈ।
ਮੁਕਾਬਲਿਆਂ ਅਤੇ ਰੋਜ਼ਾਨਾ ਜ਼ਿੰਦਗੀ ਵਿਚ ਕਾਮਯਾਬੀ ਦਾ ਸਾਧਨ : ਜਿਹੜਾ ਵਿਅਕਤੀ ਚੰਗੀਆਂ ਪੁਸਤਕਾਂ ਪੜ੍ਹਦਾ ਹੈ, ਉਹ ਮੁਕਾਬਲਿਆਂ ਦੀਆਂ ਪ੍ਰੀਖਿਆਵਾਂ ਵਿਚ ਵੀ ਪਾਸ ਹੋ ਜਾਂਦਾ ਹੈ ਤੇ ਚੰਗਾ ਬੋਲਚਾਲ ਤੇ ਚੰਗਾ ਸਲੀਕਾ ਪੁਸਤਕਾਂ ਪੜ੍ਹ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਲਈ ਜ਼ਿੰਦਗੀ ਵਿਚ ਕੁਝ ਬਣ ਸਕਣ ਦੇ ਕਾਬਲ ਹੋਣ ਲਈ ਕਿਤਾਬਾਂ ਦੀ ਬਹੁਤ ਅਹਿਮੀਅਤ ਹੁੰਦੀ ਹੈ।
ਸਵੈ-ਵਿਸ਼ਵਾਸ ਜਾਗਦਾ ਹੈ : ਕਿਤਾਬਾਂ ਪੜ੍ਹ ਕੇ ਮਨੁੱਖ ਵਿਚ ਸਵੈ-ਵਿਸ਼ਵਾਸ ਜਾਗਦਾ ਹੈ। ਖ਼ਾਸ ਕਰਕੇ ਵਿਦਿਆਰਥੀਆਂ ਵਿਚ ਇਨਾਂ ਪੁਸਤਕਾਂ ਦੇ ਜ਼ਰੀਏ ਉਹ ਕਿਸੇ ਵੀ ਮੁਕਾਬਲੇ ਵਿਚ ਹਿੱਸਾ ਲੈ ਸਕਦਾ ਹੈ ਤੇ ਉਸ ਦੇ ਵਿਚਾਰ ਰਟੇ-ਰਟਾਏ ਨਹੀਂ ਹੋਣਗੇ ਬਲਕਿ ਆਪਣੀ ਬੁੱਧੀ ਅਨੁਸਾਰ ਹੋਣਗੇ। ਅੱਜ-ਕਲ ਮਹਾਨ ਬਣਨ ਲਈ ਜਾਂ ਗਿਆਨਵਾਨ ਬਣਨ ਲਈ ਬਹੁਤ ਸਾਰੀਆਂ ਕਿਤਾਬਾਂ ਮਾਰਕੀਟ ਵਿਚ ਆ ਗਈਆਂ ਹਨ। ਜਿਨ੍ਹਾਂ ਵਿਚੋਂ ਸ਼ਿਵ ਖੇੜਾ ਅਤੇ ਮਾਰਕ ਟਵੇਨ ਵੱਲੋਂ ਲਿਖੀਆਂ ਪੁਸਤਕਾਂ ਹਰ ਇਕ ਦੀ ਪਹਿਲੀ ਪਸੰਦ ਹੈ।
ਸਾਰਸ਼ : ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪੁਸਤਕਾਂ ਜੀਵਨ ਦਾ ਇਕ ਬਹੁਤ ਹੀ ਮਹੱਤਵਪੂਰਨ ਅੰਗ ਹਨ। ਸਾਡੇ ਕੋਲ ਹਰ ਭਾਸ਼ਾ ਅਤੇ ਹਰ ਵਿਸ਼ੇ ਨਾਲ ਸਬੰਧਤ ਪੁਸਤਕਾਂ ਦੇ ਢੇਰ ਲੱਗੇ ਹੋਏ ਹਨ, ਸਿਰਫ਼ ਲੋੜ ਹੈ ਚੰਗੀਆਂ ਪੁਸਤਕਾਂ ਦੀ ਚੋਣ ਕਰਨ ਦੀ। ਜਿਨ੍ਹਾਂ ਨੂੰ ਚੰਗੀਆਂ ਪੁਸਤਕਾਂ ਦੀ ਚੋਣ ਕਰਨੀ ਆ ਗਈ, ਪੁਸਤਕਾਂ ਪੜਨ ਲਈ ਵਿਹਲ ਦੀ ਉਡੀਕ ਕੀਤੇ ਬਿਨਾਂ ਪੜਨ ਦੀ ਜਾਚ ਵੀ ਆ ਜਾਂਦੀ ਹੈ ਤੇ ਉਹ ਜ਼ਿੰਦਗੀ ਦੇ ਸਫ਼ਰ ਵਿਚ ਉੱਚ ਮੁਕਾਮ ਹਾਸਲ ਕਰ ਲੈਂਦੇ ਹਨ ਤੇ ਸਫ਼ਲਤਾ ਉਨ੍ਹਾਂ ਦੇ ਕਦਮਾਂ ਵਿਚ ਹੁੰਦੀ ਹੈ । ਨਿਰਸੰਦੇਹ ਜੀਵਨ ਵਿਚ ਪੁਸਤਕਾਂ ਦੀ ਮਹੱਤਤਾ ਦਿਨੋ-ਦਿਨ ਵਧ ਰਹੀ ਹੈ। ਕਿਸੇ ਵੀ ਕੌਮ ਦੇ ਜੀਵਨ ਅਤੇ ਉਸ ਦੀ ਉਸਾਰੀ ਵਿਚ ਇਨ੍ਹਾਂ ਦਾ ਵੱਡਾ ਹੱਥ ਹੁੰਦਾ ਹੈ। ਇਹ ਜੀਵਨ ਵਿਚ ਸੁਹਜਸੁਆਦ ਦਿੰਦੀਆਂ ਤੇ ਮਨੁੱਖੀ ਰਹਿਣੀ-ਬਹਿਣੀ ਨੂੰ ਉੱਚਾ ਚੁੱਕਦੀਆਂ ਹਨ। ਇਸ ਲਈ ਵੱਧ ਤੋਂ ਵੱਧ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰੋ ਤੇ ਕਿਸੇ ਮਿੱਤਰ/ਸਹੇਲੀ ਨੂੰ ਤੋਹਫ਼ੇ ਵਜੋਂ ਕਿਤਾਬਾਂ ਹੀ ਭੇਟ ਕਰੋ। ਜਿਹੜੇ ਸਕੂਲਾਂ/ਕਾਲਜਾਂ ਵਿਚ ਸਾਲਾਨਾ ਇਨਾਮ ਵੰਡ ਸਮਾਰੋਹਾਂ ਵਿਚ ਵਿਦਿਆਰਥੀਆਂ ਨੂੰ ਕਿਤਾਬਾਂ ਦਿੰਦੇ ਹਨ, ਨਿਰਸੰਦੇਹ ਉਹ ਹੀ ਉਨ੍ਹਾਂ ਦੀ ਸਹੀ ਰਾਹਨੁਮਾਈ ਕਰ ਰਹੇ ਹੁੰਦੇ ਹਨ।
Very nice
Very nice
It halped me a lot
This essay is very good
Thnx alot
It helped in making my project
Thank you so much!Helped alot🥹