Punjabi Essay on “Punjab ke Lok Khel”, “ਪੰਜਾਬ ਦੀਆਂ ਲੋਕ-ਖੇਡਾਂ”, Punjabi Essay for Class 10, Class 12 ,B.A Students and Competitive Examinations.

ਪੰਜਾਬ ਦੀਆਂ ਲੋਕ-ਖੇਡਾਂ

Punjab ke Lok Khel

 

ਜਾਣ-ਪਛਾਣ : ਖੇਡਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸਬੰਧ ਹੈ। ਹਰ ਉਮਰ, ਵਰਗ ਅਤੇ ਦੇਸ ਦੇ ਲੋਕ ਖੇਡਾਂ ਵੱਲ ਰੁਚਿਤ ਹੁੰਦੇ ਹਨ। ਲੋਕ-ਖੇਡਾਂ ਲੋਕ-ਸਮੂਹ ਦੀ ਸਮੂਹਿਕ ਰਚਨਾ ਹੁੰਦੀਆਂ ਹਨ ਅਤੇ ਸਹਿਜ ਰੂਪ ਵਿਚ ਨਿਮਦੀਆਂ-ਵਿਗਸਦੀਆਂ ਰਹਿੰਦੀਆਂ ਹਨ। ਹਰੇਕ ਜਾਤੀ ਦੀਆਂ ਖੇਡਾਂ ਵਿਚ ਵੱਡਾ ਭਾਗ ਲੋਕ-ਖੇਡਾਂ ਦਾ ਹੁੰਦਾ ਹੈ। ਲੋਕ-ਖੇਡਾਂ ਵਿਚ ਸਥਾਨਕ ਪੱਧਰ ਉੱਤੇ ਅਸਾਨੀ ਨਾਲ ਪ੍ਰਾਪਤ ਖੇਡ-ਸਮਗਰੀ ਵਾਲੀਆਂ ਖੇਡਾਂ ਪ੍ਰਚਲਤ ਹੁੰਦੀਆਂ ਹਨ।

ਲੋਕ-ਖੇਡਾਂ ਦਾ ਵਰਗੀਕਰਨ : ਲੋਕ-ਖੇਡਾਂ ਨੂੰ ਉਮਰ, ਲਿੰਗ ਦੇ ਅਧਾਰ ‘ਤੇ ਵੀ ਵੰਡਿਆ ਜਾ ਸਕਦਾ ਹੈ ਤੇ ਮਾਨਸਿਕ ਤੇ ਸਰੀਰਕ ਖੇਡਾਂ ਦੇ ਰੂਪ ਵਿਚ ਵੀ।ਜਿਵੇਂ ਛੋਟੇ ਬੱਚਿਆਂ ਦੀਆਂ ਖੇਡਾਂ ਲਾਟੂ, ਭੰਬੀਰੀਆਂ ਚਲਾਉਣਾ, ਆਕੜ-ਬਾਕੜ, ਬੰਟੇ ਖੇਡਣ ਆਦਿ।ਜਵਾਨਾਂ ਦੀਆਂ ਖੇਡਾਂ ਸਰੀਰਕ ਜ਼ੋਰ-ਅਜ਼ਮਾਈ ਵਾਲੀਆਂ ਹੁੰਦੀਆਂ ਹਨ, ਜਿਵੇਂ-ਕਬੱਡੀ, ਮੁਗਦਰ ਫੇਰਨੇ, ਮੁੰਗਲੀਆਂ ਫੇਰਨੀਆਂ ਆਦਿ, ਬਜ਼ੁਰਗਾਂ ਦੀਆਂ ਖੰਡਾਂ, ਤਾਸ਼ ਖੇਡਣਾ, ਸ਼ਤਰੰਜ, ਚੌਪਟ ਆਦਿ ਪਰ ਕੁਝ ਖੇਡਾਂ ਵਿਚ ਉਮਰ ਦੀ ਸੀਮਾ ਨਿਸ਼ਚਿਤ ਨਹੀਂ ਬਲਕਿ ਸਰੀਰਕ ਸਮਰੱਥਾ ਹੀ ਪ੍ਰਧਾਨ ਹੁੰਦੀ | ਹੈ। ਇਸੇ ਤਰ੍ਹਾਂ ਕੁੜੀਆਂ ਦੀਆਂ ਖੇਡਾਂ ਵਿਚ ਗੀਟੇ, ਟਾਹਣਾ, ਕੋਟਲਾ-ਛਪਾਕੀ, ਖਿੱਦੋ, ਗੁੱਡੀ ਫੂਕਣੀ, ਕਿੱਕਲੀ, ਛਟਾਪੂ ਆਦਿ ਹਨ।

 

ਪ੍ਰਮੁੱਖ ਲੋਕ-ਖੇਡਾਂ (ਪੁਰਾਤਨ ਖੇਡਾਂ ਦਾ ਵਰਨਣ ਇਸ ਪ੍ਰਕਾਰ ਹੈ :

  1. ਕਬਡੀ : ਕਬਡੀ ਕਈ ਕਿਸਮਾਂ ਦੀ ਹੁੰਦੀ ਹੈ, ਜਿਵੇਂ ਲੰਮੀ ਕਬੱਡੀ, ਛੋਟੀ ਜਾਂ ਜੱਫ਼ਲ ਕਬੱਡੀ ਆਦਿ। ਲੰਮੀ ਕਬੱਡੀ ਲਈ ਪੰਜ-ਛੇ ਕਦਮਾਂ ਦੀ ਦੂਰੀ ਤੇ ਆਹਮੋ-ਸਾਹਮਣੇ ਦੋ ਨਿਸ਼ਾਨ ਲਾ ਲਏ ਜਾਂਦੇ ਹਨ। ਦੋਵਾਂ ਟੀਮਾਂ ਦੇ ਖਿਡਾਰੀਆਂ ਦੀ ਗਿਣਤੀ ਬਰਾਬਰ ਹੁੰਦੀ ਹੈ। ਇਕ ਪਾਸੇ ਦਾ ਇਕ ਖਿਡਾਰੀ ‘ਕਬੱਡੀ-ਕਬਡੀ ਕਹਿੰਦਾ ਹੋਇਆ ਦੂਜੇ ਪਾਸੇ ਦੇ ਖਿਡਾਰੀਆਂ ਨੂੰ ਛੂਹਣ ਲਈ ਜਾਂਦਾ ਹੈ ਤੇ ਉਹ ਅੱਗੋਂ ਝਕਾਨੀਆਂ। ਦਿੰਦੇ ਹਨ। ਕਬੱਡੀ-ਕਬਡੀ ਕਰਨ ਵਾਲਾ ਖਿਡਾਰੀ ਕਿਸੇ ਵਿਰੋਧੀ ਨੂੰ ਛੂਹ ਲਵੇ ਤਾਂ ਉਹ ਹਾਰ ਗਿਆ ਸਮਝਿਆ ਜਾਂਦਾ ਹੈ ਤੇ ਜੇ ਉਹਦਾ ਵਾਪਸ ਆਉਂਦੇ ਸਮੇਂ ਦਮ ਟੁੱਟ ਜਾਵੇ ਤੇ ਵਿਰੋਧੀ ਖਿਡਾਰੀ ਨਿਸ਼ਾਨ ਤੋਂ ਪਹਿਲਾਂ ਉਸ ਨੂੰ ਹੱਥ ਵੀ ਲਾ ਦੇਵੇ ਤਾਂ ਵੀ ਉਹ ਹਾਰ ਗਿਆ ਸਮਝਿਆ ਜਾਂਦਾ ਹੈ। ਇਸ ਤਰ੍ਹਾਂ ਜਿਸ ਟੀਮ ਦੇ ਸਾਰੇ ਖਿਡਾਰੀ ਮਾਰੇ ਜਾਣ, ਉਹ ਹਾਰ ਜਾਂਦੀ ਹੈ।

ਕਬੱਡੀ ਦੀ ਅਗਲੀ ਕਿਸਮ ਜੱਫਲ ਕਬੱਡੀ ਹੁੰਦੀ ਹੈ। ਇਸ ਖੇਡ ਵਿਚ ਕਬੱਡੀ ਪਾਉਣ ਆਏ ਵਿਰੋਧੀ ਨੂੰ ਖਿਡਾਰੀ ਜੱਫਾ ਮਾਰ ਕੇ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹਨ। ਕਬੱਡੀ ਪਾਉਣ ਵਾਲੇ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਸ ਨੂੰ ਜੱਫਾ ਨਾ ਪਵੇ ਤੇ ਜੇਕਰ ਜੱਫਾ ਪੈ ਜਾਂਦਾ ਹੈ ਤਾਂ ਕਿਸੇ ਤਰ੍ਹਾਂ ਉੱਥੋਂ ਨਿਕਲ ਕੇ ਨਿਸ਼ਾਨ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ। ਪਰ ਜਿਹੜਾ ਹਾਰ ਗਿਆ, ਉਹ ਬੈਠ ਜਾਵੇਗਾ।

Read More  Punjabi Story, Moral Story “Nire Bhaga de Vishvas karan vale Murakh Hunde han ”, “ਨਿਰੇ ਭਾਗਾਂ ਤੇ ਵਿਸ਼ਵਾਸ ਕਰਨ ਵਾਲੇ ਮੂਰਖ ਹੁੰਦੇ ਹਨ” for Class 9, Class 10 and Class 12 PSEB.

  1. ਗੁੱਲੀ-ਡੰਡਾ : ਗੁੱਲੀ ਅਤੇ ਡੰਡਾ ਦੋਵੇਂ ਲੱਕੜ ਦੇ ਹੁੰਦੇ ਹਨ। ਗੁੱਲੀ ਨੂੰ ਸਿਰਿਆਂ ਤੋਂ ਘੜ ਕੇ ਤਿੱਖੀ ਕਰ ਲਿਆ ਜਾਂਦਾ ਹੈ। ਮੈਦਾਨ ਵਿਚ ਛੋਟਾ ਜਿਹਾ ਟੋਆ/ਰਾਬ ਪੁਟ ਲਿਆ ਜਾਂਦਾ ਹੈ। ਖਿਡਾਰੀ ਦੋ ਲਾਈਨਾਂ ਵਿਚ ਵੰਡੇ ਜਾਂਦੇ ਹਨ। ਵਾਰੀ ਪੁੱਗਣ ਤੋਂ ਬਾਅਦ ਪਹਿਲੀ ਵਾਰੀ ਲੈਣ ਵਾਲਾ ਗੁੱਲੀ ਨੂੰ ਰਾਬ ਤੇ ਰੱਖ ਕੇ ਡੰਡੇ ਨਾਲ ਦੂਰ ਸੁੱਟਦਾ ਹੈ। ਵਿਰੋਧੀ ਟੀਮ ਦੇ ਖਿਡਾਰੀ ਗੁੱਲੀ ਫੜ ਕੇ ਰਾਬ ਤੇ ਰੱਖੇ ਡੰਡੇ ਤੇ ਮਾਰਦੇ ਹਨ। ਜੇ ਨਿਸ਼ਾਨਾ ਝੰਡੇ ‘ਤੇ ਜਾ ਕੇ ਲੱਗੇ ਤਾਂ ਪਹਿਲੇ ਦੀ ਵਾਰੀ ਖ਼ਤਮ ਤੇ ਜੇ ਨਿਸ਼ਾਨਾ ਨਾ ਲੱਗੇ ਤਾਂ ਫਿਰ ਉਸੇ ਦੀ ਵਾਰੀ ਆ ਜਾਂਦੀ ਹੈ।

  1. ਖਿੱਦੋ-ਖੂੰਡੀ : ਇਸ ਖੇਡ ਵਿਚ ਪੰਜ-ਸੱਤ ਖਿਡਾਰੀ ਧਰਤੀ ਵਿਚ ਖੁੱਤੀਆਂ ਕੱਢ ਕੇ ਖੁੰਡੀਆਂ ਫੜ ਕੇ ਖਲੋ ਜਾਂਦੇ ਹਨ ਤੇ ਸਿਰਫ਼ ਇਕ ਖਿਡਾਰੀ ਹੀ ਅੱਗੇ ਜਾਂਦਾ ਹੈ। ਬਾਕੀ ਖਿਡਾਰੀ ਖੁੱਤੀਆਂ ਨੂੰ ਪੈਰਾਂ ਹੇਠ ਦਬਾ ਕੇ ਖਿਦੋ ਨੂੰ ਨਿਸ਼ਾਨਾ ਮਾਰਦੇ ਹਨ। ਅਗੇ ਲੱਗਾ ਖਿਡਾਰੀ ਖਿਦੋ ਫੜ ਕੇ ਕਿਸੇ ਨਾ ਕਿਸੇ ਖਿਡਾਰੀ ਦਾ ਖਿਦੋ ਨਾਲ ਨਿਸ਼ਾਨਾ ਫੁੰਡਣ ਦਾ ਜਤਨ ਕਰਦਾ ਹੈ। ਜੇ ਨਿਸ਼ਾਨਾ ਫੰਡ ਜਾਏ ਤਾਂ ਖਿਦੋ ਨੂੰ ਉੱਪਰ ਸੁੱਟਿਆ ਜਾਦਾ ਹੈ ਤਾਂ ਜੋ ਖੁੱਤੀ ਮੱਲ ਕੇ ਖਲੋਤੇ ਖਿਡਾਰੀ ਦਾ ਧਿਆਨ ਲਾਂਭੇ ਹੋ ਸਕੇ ਤੇ ਖਾਲੀ ਖੁੱਤੀ ਮੱਲੀ ਜਾ ਸਕੇ । ਕਿਸੇ ਇਕ ਕੋਸ਼ਿਸ਼ ਦੀ ਸਫ਼ਲਤਾ ਉਹਨੂੰ ਖੁੱਤੀ ਦਾ ਮਾਲਕ ਬਣਾ ਦਿੰਦੀ ਹੈ ਤੇ ਜਿਸ ਨੂੰ ਉਹਨੇ ਖਿਦੋ ਮਾਰਿਆ ਹੁੰਦਾ ਹੈ, ਉਹ ਫਿਰ ਖੁੱਡੀ ਉਹਨੂੰ ਦੇ ਕੇ ਅੱਗੇ ਲੱਗ ਜਾਵੇਗਾ । ਇਹ ਖੇਡ ਹੁਣ ਅਲੋਪ ਹੋ ਗਈ ਹੈ।

  1. ਰੱਸਾਕਸ਼ੀ: ਇਹ ਸਰੀਰਕ ਸਮਰੱਥਾ ਵਾਲੀ ਖੇਡ ਹੈ। ਇਸ ਵਿਚ ਵੱਡਾ ਸਾਰਾ ਮੋਟਾ ਰੱਸਾ ਹੁੰਦਾ ਹੈ। ਅੰਧੇ ਖਿਡਾਰੀ ਸੇ ਦੇ ਇੱਕ ਪਾਸੇ ਤੇ ਅੰਧੇ ਦੂਜੇ ਪਾਸੇ ਆਹਮਣੇ-ਸਾਹਮਣੇ ਮੂੰਹ ਕਰਕੇ ਰੱਸਾ ਆਪਣੇ-ਆਪਣੇ ਵੱਲ ਖਿੱਚਦੇ ਹਨ। ਜਿਹੜੀ ਟੀਮ ਆਪਣੇ ਵੱਲ ਰੱਸਾ ਖਿੱਚ ਲਵੇ, ਉਹ ਜਿੱਤ ਜਾਂਦੀ ਹੈ।

  1. ਲੁਕਣ-ਮੀਚੀ: ਇਹ ਖੇਡ ਛੋਟੇ-ਛੋਟੇ ਬੱਚਿਆਂ ਵਿਚ ਹਰਮਨ-ਪਿਆਰੀ ਹੈ। ਇਸ ਖੇਡ ਵਿਚ ਖਿਡਾਰੀਆਂ ਦੀ ਗਿਣਤੀ ਤਿੰਨ ਤੋਂ ਪੰਜ ਤੱਕ ਵੀ ਹੋ ਸਕਦੀ ਹੈ । ਇਸ ਵਿਚ ਇਕ ਬੱਚੇ ਦੀਆਂ ਅੱਖਾਂ ਢਕ ਕੇ ਜਾਂ ਬੰਦ ਕਰਕੇ ਬਾਕੀ ਬੱਚੇ ਲੁਕ ਜਾਂਦੇ ਹਨ। ਫਿਰ ਉਸ ਨੂੰ ਅੱਖਾਂ ਤੋਂ ਹੱਥ ਹਟਾ ਕੇ ਬਾਕੀਆਂ ਨੂੰ ਲੱਭਣ ਲਈ ਭੇਜਿਆ ਜਾਂਦਾ ਹੈ। ਜਿਹੜਾ ਸਭ ਤੋਂ ਪਹਿਲਾਂ ਲੱਭਿਆ ਜਾਵੇ, ਵਾਰੀ ਉਸ ਦੇ ਸਿਰ ਆ ਜਾਂਦੀ ਹੈ।

  1. ਕੋਟਲਾ-ਛਪਾਕੀ: ਇਹ ਖੇਡ ਬੜੀ ਦਿਲਚਸਪ ਤੇ ਕਸਰਤ ਵਾਲੀ ਹੈ। ਇਸ ਖੇਡ ਵਿਚ ਖਿਡਾਰੀ ਗੋਲ ਘੇਰਾ ਬਣਾ ਕੇ ਬੈਠ ਜਾਂਦੇ ਹਨ। ਤੋਂ ਆਪਣਾ ਸਿਰ ਨਿਵਾ ਲੈਂਦੇ ਹਨ। ਫਿਰ ਇਕ ਖਿਡਾਰੀ ਹੱਥ ਵਿਚ ਕੋਰੜਾ (ਕੱਪੜੇ ਦਾ ਵੱਟਿਆ ਹੋਇਆ) ਫੜ ਕੇ ਉਨਾਂ ਦੇ ਚਾਰ-ਚੁਫੇਰੇ ਕੋਟਲਾ-ਛਪਾਕੀ ਜੁੰਮੇ ਰਾਤ ਆਈ ਹੈ, ਆਈ ਹੈ ਬਈ ਆਈ ਹੈ, ਜਿਹੜਾ ਅੱਗੇ ਪਿੱਛੇ ਵੇਖੇ, ਉਹਦੀ ਸ਼ਾਮਤ ਆਈ ਹੈ, ਆਈ ਹੈ ਬਈ ਆਈ ਹੈ ਬੋਲਦਾ ਹੋਇਆ ਮਲਕੜੇ ਜਿਹੇ ਕੋਰੜਾ ਕਿਸੇ ਖਿਡਾਰੀ ਦੀ ਪਿੱਠ ਪਿਛੇ ਰੱਖ ਦਿੰਦਾ ਹੈ ਤੇ ਆਪ ਦੌੜ ਜਾਂਦਾ ਹੈ ਤੇ ਫਿਰ ਚੱਕਰ ਕੱਟਣ ਲੱਗ ਪੈਂਦਾ ਹੈ ਤੇ ਜੇਕਰ ਚੱਕਰ ਕੱਟਦੇ ਹੋਏ ਉੱਥੇ ਪੁੱਜਣ ਤੱਕ ਰੱਖੇ ਕੋਰੜੇ ਵਾਲੇ ਨੂੰ ਪਤਾ ਨਾ ਲੱਗੇ ਤਾਂ ਉਹ ਕੋਰੜਾ ਚੁੱਕ ਕੇ ਉਸ ਨੂੰ ਮਾਰਨ ਲੱਗ ਪੈਂਦਾ ਹੈ ਤੇ ਫਿਰ ਦੂਜੇ ਦੀ ਵਾਰੀ ਆ ਜਾਂਦੀ ਹੈ ਤੇ ਜੇ ਉਨ੍ਹਾਂ ਨੂੰ ਪਤਾ ਲੱਗ ਜਾਏ ਕਿ ਕੋਰੜਾ ਉਸ ਦੇ ਪਿੱਛੇ ਹੈ ਤਾਂ ਫਿਰ ਉਹ ਕੋਰੜਾ ਚੁੱਕ ਕੇ ਉਸ ਦੇ ਮਾਰਨ ਲਈ ਦੌੜਦਾ ਹੈ।
Read More  Punjabi Essay on “Cable TV labh te haniya”, “ਕੇਬਲ ਟੀ ਵੀ ਵਰ ਜਾਂ ਸਰਾਪ”, for Class 10, Class 12 ,B.A Students and Competitive Examinations.

  1. ਪਿੱਠੂ ਗਰਮ : ਇਸ ਖੇਡ ਵਿਚ ਪੰਜ-ਸੱਤ ਮਿੱਟੀ ਦੀਆਂ ਠੀਕਰੀਆਂ ਤੇ ਇਕ ਗੇਂਦ ਹੁੰਦੀ ਹੈ। ਪੰਜ-ਸੱਤ ਖਿਡਾਰੀ ਇਕ ਪਾਸੇ ਖੜ੍ਹੇ ਹੋ ਜਾਂਦੇ ਹਨ। ਉਨ੍ਹਾਂ ਵਿਚੋਂ ਇਕ ਕੋਲ ਗੇਂਦ ਹੁੰਦੀ ਹੈ। ਇਕ ਖਿਡਾਰੀ ਠੀਕਰੀਆਂ ਨੂੰ ਹੇਠਾਂ-ਉੱਪਰ ਰੱਖਦਾ ਹੈ। ਗੇਂਦ ਵਾਲਾ ਖਿਡਾਰੀ ਨਿਸ਼ਾਨਾ ਲਾ ਕੇ ਠੀਕਰੀਆਂ ਨੂੰ ਗੱਦ ਮਾਰ ਕੇ ਹੇਠਾਂ ਸੁੱਟ ਕੇ ਦੌੜ ਜਾਂਦਾ ਹੈ। ਫਿਰ ਗੱਦ ਵਾਰੀ ਵਾਲੇ ਪਹਿਲੇ ਖਿਡਾਰੀ ਕੋਲ ਹੁੰਦੀ ਹੈ ਉਹ ਗੱਦ ਲੈ ਕੇ ਬਾਕੀ ਖਿਡਾਰੀਆਂ ਦੇ ਪਿੱਛੇ ਦੌੜਦਾ ਹੈ ਤੇ ਗੇਂਦ ਕਿਸੇ ਦੀ ਪਿੱਠ ‘ਤੇ ਮਾਰਦਾ ਹੈ। ਜਿਸ ਦੀ ਪਿੱਠ ‘ਤੇ ਗੇਂਦ ਵੱਜ ਜਾਵੇ, ਠੀਕਰੀਆਂ ਜੋੜਨ ਦੀ ਵਾਰੀ ਉਸ ਦੇ ਸਿਰ ਆ ਜਾਂਦੀ ਹੈ।

  1. ਛਟਾਪੁ: ਇਹ ਖੇਡ ਕੁੜੀਆਂ ਦੁਆਰਾ ਖੇਡੀ ਜਾਂਦੀ ਹੈ। ਇਸ ਵਿਚ ਧਰਤੀ ਤੇ ਚੌਰਸ ਡੱਬਾ ਬਣਾ ਕੇ ਉਸ ਵਿਚ ਛੇ ਖਾਨੇ ਬਣਾ ਲਏ ਨ। ਇਕ ਖਿਡਾਰੀ ਠੀਕਰੀ ਨੂੰ ਆਪਣੇ ਪੈਰ ਨਾਲ ਅਗਲੇ ਡੱਬੇ ਵਿਚ ਪਾਈ ਜਾਂਦੀ ਹੈ ਤੇ ਜੇਕਰ ਠੀਕ ਜਾਂ ਪੈਰ ਲਾਈਨ ‘ਤੇ ਆ ਜਾਵੇ ਤਾਂ ਉਹ ਆਉਟ ਹੋ ਜਾਂਦਾ ਹੈ ਤੇ ਵਾਰੀ ਦੂਸਰੇ ਦੇ ਸਿਰ ਤੇ ਆ ਜਾਂਦੀ ਹੈ । ਇਹ ਖੇਡ ਵੀ ਅਲੋਪ ਹੋ ਰਹੀ ਹੈ।

 

9 ਗੀਟੇ-ਟਹਿਣੀਆਂ : ਇਹ ਖੇਡ ਵੀ ਕੁੜੀਆਂ ਦੁਆਰਾ ਖੇਡੀ ਜਾਂਦੀ ਹੈ। ਇਸ ਖੇਡ ਵਿਚ ਪੰਜ ਜਾਂ ਸੰਤ ਮਿਟੀ ਆਦਿ ਦੀਆਂ ਟਹਿਣਾਂ। 4ਖੀਆਂ ਹਨ ਤੇ ਗੰਦ ਨਾਲ ਖੇਡੀਆਂ ਜਾਂਦੀਆਂ ਹਨ। ਖੇਡਣ ਵਾਲੀ ਲੜਕੀ ਆਪਣੇ ਖੱਬੇ ਹੱਥ ਦਾ ਘਰ ਜਿਹਾ ਬਣਾ ਲੈਂਦੀ ਹੈ ਤੇ ਗੋਂਦ ਜਾ ਗੀਟਾ ਹੀ ਉੱਪਰ ਸੁੱਟ ਕੇ ਦੂਜੇ ਹੱਥ ਨਾਲ ਇਕ-ਇਕ ਜਾਂ ਦੋ-ਦੋ ਟਹਿਣਾਂ ਆਪਣੇ ਹੱਥ ਵਿਚਲੇ ਘਰ ਵਿਚ ਪਾਈ ਜਾਂਦੀ ਹੈ। ਜੇ ਟਹਿਣਾਂ ਘਰ ਵਿਚ ਪੈਣ ਤੋਂ ਪਹਿਲਾ ਗੁਦੇ ਜਾ ਗੀਟਾ ਕਾਬੂ ਨਹੀਂ ਕੀਤਾ ਜਾਂਦਾ ਤਾਂ ਖੇਡ ਖ਼ਤਮ ਹੋ ਜਾਂਦੀ ਹੈ ਤੇ ਜੇ ਸਾਰੀਆਂ ਟਹਿਣਾਂ ਘਰ ਵਿਚ ਪੈ ਜਾਣ ਆਉਣ ਸਾਰੀਆਂ ਟਹਿਣਾਂ ਆਪਣੇ ਪੁੱਠੇ ਹੱਥ ‘ਤੇ ਰੱਖ ਫਿਰ ਸਿੱਧੇ ਹੱਥ ਵਿਚ ਫੜੀਆਂ ਜਾਂਦੀਆਂ ਹਨ ਤੇ ਸਾਰੀਆਂ ਟਹਿਣਾਂ ਵਾਪਸ ਹੱਥ ਵਿਚ ਨਾ ਆਉਣ ਤਾਂ ਵਾਰੀ ਆਊਟ ਹੋ ਜਾਂਦੀ ਹੈ। ਪਰੰਤੂ ਇਹ ਖੇਡ ਵੀ ਅਲੋਪ ਹੋ ਰਹੀ ਹੈ।

Read More  Punjabi Essay on “Samay di Kadar”, “ਸਮੇਂ ਦੀ ਕਦਰ”, for Class 10, Class 12 ,B.A Students and Competitive Examinations.

  1. ਬਾਰਾਂ ਟਾਹਣੁ : ਧਰਤੀ ‘ਤੇ ਇਕ ਡੱਬਾ ਬਣਾ ਕੇ ਉਸ ਵਿਚ ਨੌਕਰਾਂ ਆਦਿ ਮਿਲਾ ਕੇ ਬਾਰਾਂ-ਬਾਰਾਂ ਖਾਨੇ ਬਣਾ ਲਏ ਜਾਂਦੇ ਹਨ। ਫਿਰ ਦੋ ਟੀਮਾਂ ਦੇ ਬਾਰਾਂ-ਬਾਰਾਂ ਟਾਹਣੂ ਜੋ ਵੱਖ-ਵੱਖ ਰੰਗਾਂ ਵਿਚ ਹੁੰਦੇ ਹਨ, ਰੱਖ ਲਏ ਜਾਂਦੇ ਹਨ ਤੇ ਇਕ ਖਾਨਾ ਖਾਲੀ ਛੱਡ ਦਿੱਤਾ ਜਾਂਦਾ ਹੈ। ਫਿਰ ਇਕ ਖਿਡਾਰੀ ਵੱਲੋਂ ਵਾਰੀ ਪੁੱਗਣ ਤੇ ਪਹਿਲਾਂ ਟਾਹਣ ਅੱਗੇ ਤੋਰਿਆ ਜਾਂਦਾ ਹੈ ਪਰ ਧਿਆਨ ਵਿਚ ਰੱਖਿਆ ਜਾਂਦਾ ਹੈ। ਉਸ ਦੇ ਟਾਹਣ ਦੇ ਅਗੇ ਕੋਈ ਘਰ ਖਾਲੀ ਨਾ ਹੋਵੇ ਨਹੀਂ ਤਾਂ ਉਸ ਦਾ ਟਾਹਣੁ ਮਾਰਿਆ ਜਾਵੇਗਾ। ਇਸ ਤਰ੍ਹਾਂ ਜੇ ਕਿਸੇ ਖਿਡਾਰੀ ਦੇ ਸਾਰੇ ਟਾਹਣੁ ਮਾਰੇ ਜਾਣ ਤਾਂ ਉਹ ਹਾਰ ਜਾਂਦਾ ਹੈ। ਇਹ ਵੀ ਖੇਡ ਅਲੋਪ ਹੋ ਰਹੀ ਹੈ।

  1. ਅੰਡੀ-ਛੜੱਪਾ: ਇਹ ਵੀ ਕੁੜੀਆਂ ਦੀ ਖੇਡ ਹੈ। ਇਸ ਵਿਚ ਆਹਮੋ-ਸਾਹਮਣੀ ਦੋ ਕੁੜੀਆਂ ਦੁਆਰਾ ਲੇਟਵੇਂ ਦਾਅ ‘ਤੇ ਲੱਤਾਂ ਦੁਆਰਾ ਬਣਾਏ ਸਮੁੰਦਰੀ ਜਾਂ ਖੂਹੀ ਅਕਾਰ ਨੂੰ ਦੂਜੀਆਂ ਕੁੜੀਆਂ ਵਾਰੋ-ਵਾਰੀ ਟੱਪਦੀਆਂ ਹਨ। ਇਸ ਨਾਲ ਲੰਮੀ ਛਾਲ ਦਾ ਅਭਿਆਸ ਹੁੰਦਾ ਹੈ । ਫਿਰ ਪੈਰਾਂ ਅਤੇ ਹੱਥਾਂ ਦੀਆਂ ਮੁੱਠਾਂ ਅਤੇ ਫਿਰ ਗਿੱਠਾਂ ਬਣਾ ਕੇ ਟੱਪਿਆ ਜਾਂਦਾ ਹੈ। ਅਜਿਹੀਆਂ ਖੇਡਾਂ ਅਲੋਪ ਹੋ ਚੁੱਕੀਆਂ ਹਨ।

ਇਨ੍ਹਾਂ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਪੁਰਾਤਨ ਖੇਡਾਂ ਹਨ ਜੋ ਹੁਣ ਅਲੋਪ ਹੋ ਚੁੱਕੀਆਂ ਹਨ ਜਿਵੇਂ ਡੰਡ ਪਰਾਂਗੜਾ, ਮੂੰਗਲੀਆਂ ਫੇਰਨੀਆਂ, ਬੋਰੀਆਂ ਚੁਕਣੀਆਂ, ਬਿਲ ਬੱਚਿਆਂ ਦੀ ਮਾਂ, ਲੂਣ-ਮਿਆਣੀ, ਮੈਂ ਰਾਜਾ ਪਟਵਾਰੀ, ਛੂਹਣ-ਛੁਪਾਈ, ਥਾਲ, ਗੁੱਡੀਆਂ ਪਟੋਲੇ, ਕਲੀ ਕਿ ਜੋਟਾ, ਲੀਡਰ ਬੁੱਝਣਾ, ਉਠਕ ਬੈਠਕ, ਚੋਰ ਸਿਪਾਹੀ, ਕਿਕਲੀ ਆਦਿ ਅਜਿਹੀਆਂ ਖੇਡਾਂ ਸਨ ਜਿਹੜੀਆਂ ਮਾਨਸਿਕ ਤੇ ਸਰੀਰਕ ਬਲ ਵਧਾਉਣ ਵਾਲੀਆਂ ਸਨ, ਜੋ ਕਿ ਵਰਤਮਾਨ ਸਮੇਂ ਵਿਚ ਪੂਰੀ ਤਰ੍ਹਾਂ ਅਲੋਪ ਹੋ ਚੁੱਕੀਆਂ ਹਨ। ਵਰਤਮਾਨ ਸਮੇਂ ਵਿਚ ਖੇਡਾਂ ਅਤੇ ਖੇਡਾਂ ਦੇ ਸਰੂਪ ਵੀ ਬਦਲ ਚੁੱਕੇ ਹਨ : ਜਿਵੇਂ ਕ੍ਰਿਕਟ, ਟੇਬਲ ਟੈਨਿਸ, ਤੀਰ-ਅੰਦਾਜ਼ੀ, ਕੁਸ਼ਤੀ, ਕਬਡੀ, ਦੌੜਾਂ, ਹਾਕੀ, ਬੈਡਮਿੰਟਨ, ਹੈਂਡਬਾਲ, ਬਾਸਕਟਬਾਲ, ਜੈਵਲਿਨ ਥੋ, ਹੈਮਰ ਥੋ, ਹਰਡਲ ਰੇਸ, ਰਿਲੇਅ ਰੇਸ, ਤੈਰਾਕੀ ਆਦਿ ਪ੍ਰਧਾਨ ਹੋ ਗਈਆਂ ਹਨ।

2 Comments

  1. Mamta Anwar January 3, 2022
  2. Mamta Anwar January 3, 2022

Leave a Reply