Punjabi Essay on “Prikhyava wich Nakal di Samasiya”, “ਪ੍ਰੀਖਿਆਵਾਂ ਵਿਚ ਨਕਲ ਦੀ ਸਮਸਿਆ”, for Class 10, Class 12 ,B.A Students and Competitive Examinations.

ਪ੍ਰੀਖਿਆਵਾਂ ਵਿਚ ਨਕਲ ਦੀ ਸਮਸਿਆ

Prikhyava wich Nakal di Samasiya

ਜਾਣ-ਪਛਾਣ-ਸਾਡੇ ਦੇਸ਼ ਵਿਚ ਪ੍ਰੀਖਿਆਵਾਂ ਵਿਚ ਨਕਲ ਦੀ ਸਮੱਸਿਆ ਬੜਾ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ , ਵਿਚ ਕੋਈ ਅਜਿਹੀ ਯੂਨੀਵਰਸਿਟੀ ਜਾਂ ਸਿੱਖਿਆ ਬੋਰਡ ਨਹੀਂ, ਜਿੱਥੇ ਇਸ ਸਮੱਸਿਆ ਨੇ ਸੂਝਵਾਨ ਲੋਕਾਂ ‘ਤੇ ਈਮਾਨ ਸਿੱਖਿਆ-ਸ਼ਾਸਤਰੀਆਂ ਦੀ ਨੀਂਦ ਹਰਾਮ ਨਾ ਕੀਤੀ ਹੋਵੇ। ਇਸ ਬਿਮਾਰੀ ਨੇ ਕੇਵਲ ਕਮਜ਼ੋਰ ਵਿਦਿਆਰਥੀਆਂ ਉੱਤੇ । ਹਮਲਾ ਨਹੀਂ ਕੀਤਾ, ਸਗੋਂ ਹੁਸ਼ਿਆਰ ਤੇ ਲਾਇਕ ਵਿਦਿਆਰਥੀ ਵੀ ਮੁਕਾਬਲੇ ਵਿਚ ਚੰਗੀ ਪੁਜੀਸ਼ਨ ਪ੍ਰਾਪਤ ਕਰਨ ਲਈ ਇਸ਼ਦੇ ਸ਼ਿਕਾਰ ਹੋ ਚੁੱਕੇ ਹਨ । ਕਈ ਥਾਈਂ ਤਾਂ ਉੱਚੀਆਂ ਕਲਾਸਾਂ ਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਭਾਗ ਲੈਣ ਵਾਲੇ ਵਿਦਿਆਰਥੀ, ਜਿਨ੍ਹਾਂ ਵਿਚ ਕਈ ਉੱਚੇ ਸਰਕਾਰੀ ਅਫ਼ਸਰ ਵੀ ਭਾਗ ਲੈ ਰਹੇ ਹੁੰਦੇ ਹਨ, ਵੀ ਨਕਲ ਮਾਰਦੇ ਜਾਂ ਹੋਰ ਉਸ ਨੂੰ ਇਕ ਨਾਵਾਜਿਬ ਤਰੀਕੇ ਵਰਤਦੇ ਫੜੇ ਗਏ ਹਨ ।

ਨਕਲ ਦਾ ਵਰਤਾਰਾ-ਅੱਜ ਤੋਂ ਕੁੱਝ ਦਹਾਕੇ ਪਹਿਲਾਂ ਕੇਵਲ ਕੋਈ ਬਹੁਤ ਹੌਸਲੇ ਵਾਲਾ ਵਿਦਿਆਰਥੀ ਹੀ ਨਕਲ ਮਾਰਦਾ ਸੀ, ਪਰ ਅੱਜ ਤਾਂ ਇਸ ਢੰਗ ਨੂੰ ਵਰਤਣ ਲਈ ਕੇਵਲ ਵਿਦਿਆਰਥੀ ਹੀ ਨਹੀਂ, ਸਗੋਂ ਉਨ੍ਹਾਂ ਦੇ ਮਾਪੇ ਤੇ ਅਧਿਆਪਕ ਵੀ ਤਤਪਰ ਰਹਿੰਦੇ ਹਨ । ਜਦੋਂ ਪ੍ਰੀਖਿਆ ਦਾ ਦਿਨ ਹੁੰਦਾ ਹੈ, ਤਾਂ ਜਿਨ੍ਹਾਂ ਮਾਪਿਆਂ ਨੇ ਸਾਲ ਵਿਚ ਕਦੇ ਸਕੂਲ ਜਾਂ ਕਾਲਜ ਵਿਚ ਆਪਣੇ ਪੁੱਤਰਾਂ-ਧੀਆਂ ਦੀ ਪੜ੍ਹਾਈ ਬਾਰੇ ਜਾਣਨ ਲਈ ਗੇੜਾ ਤਕ ਨਹੀਂ ਮਾਰਿਆ ਹੁੰਦਾ, ਉਹ ਪ੍ਰੀਖਿਆ-ਕੇਂਦਰ ਦੇ ਦੁਆਲੇ । ਆ ਪ੍ਰਗਟ ਹੁੰਦੇ ਹਨ ਤੇ ਅਧਿਆਪਕਾਂ, ਸੁਪਰਿਟੈਂਡੈਂਟਾਂ, ਸੁਪਰਵਾਈਜ਼ਰਾਂ, ਕਲਰਕਾਂ ਤੇ ਸੇਵਾਦਾਰਾਂ ਨਾਲ ਗੰਢ-ਤੁੱਪ ਕਰਦੇ ਦਿਖਾਈ ਦਿੰਦੇ ਹਨ । ਵਿਦਿਆਰਥੀਆਂ ਨੂੰ ਨਕਲ ਕਰਾਉਣ ਲਈ ਉਹ ਕਿਤਾਬਾਂ ਤੇ ਕਾਪੀਆਂ ਪਾੜ-ਪਾੜ ਕੇ ਤੇ ਪਰਚੀਆਂ । ਬਣਾ ਬਣਾ ਕੇ, ਪ੍ਰੀਖਿਆ ਕੇਂਦਰ ਦੇ ਅੰਦਰ ਨਕਲ-ਸਾਮੱਗਰੀ ਭੇਜਦੇ ਰਹਿੰਦੇ ਹਨ | ਅੱਜ-ਕਲ੍ਹ ਤਾਂ ਇਸ ਕੰਮ ਲਈ . ਮੋਬਾਈਲ ਫੋਨਾਂ ਵਿਚ ਪ੍ਰਾਪਤ S.M.S. ਦੀ ਸਹੂਲਤ ਦਾ ਫ਼ਾਇਦਾ ਵੀ ਖੂਬ ਉਠਾਇਆ ਜਾਂਦਾ ਹੈ । ਇਸ ਸਮੇਂ ਫੋਟੋ ਸਟੇਟ ਵਾਲਿਆਂ ਦਾ ਬਿਜ਼ਨੈਸ ਵੀ ਖੂਬ ਚਲਦਾ ਹੈ । ਮੋਬਾਈਲ ਫੋਨ ਉੱਤੇ ਆਏ ਪ੍ਰਸ਼ਨਾਂ ਦੇ ਉੱਤਰਾਂ ਨੂੰ ਪ੍ਰੀਖਿਆਰਥੀ ਆਮ ਕਰਕੇ । ਬਾਥਰਮ ਦੇ ਬਹਾਨੇ ਬਾਹਰ ਆ ਕੇ ਪੜ ਲੈਂਦੇ ਹਨ ਤੇ ਇਸਦਾ ਪਤਾ ਬਹੁਤ ਘੱਟ ਲਗਦਾ ਹੈ । ਪਰਚੀਆਂ ਵੀ ਆਮ ਕਰਕੇ ਬਾਥਰੂਮ ਵਿੱਚ ਆ ਕੇ ਹੀ ਪ੍ਰਾਪਤ ਕੀਤੀਆਂ ਜਾਂਦੀਆਂ ਜਾਂ ਪਾਣੀ ਆਦਿ ਪਿਲਾਉਣ ਵਾਲੇ ਸੇਵਾਦਾਰਾਂ ਜਾਂ ਸੁਪਰਵਾਈਜ਼ਰਾਂ ਰਾਹੀਂ ਪਾਪਤ ਕਰਾਈਆਂ ਜਾਂਦੀਆਂ ਹਨ | ਕਈ ਵਾਰੀ ਸੁਪਰਿਟੈਂਡੈਂਟ ਜਾਂ ਸੁਪਰਵਾਈਜ਼ਰ, ਜਿਨ੍ਹਾਂ ਪੀਖਿਆਰਥੀਆਂ ਵਿਚ ਉਨਾਂ ਦੀ ਰਚੀ ਹੁੰਦੀ ਹੈ, ਦੀ ਮੁੰਹੋ ਬੋਲ ਕੇ, ਬਲੈਕ ਬੋਰਡ ਉੱਤੇ ਲਿਖ ਕੇ ਜਾਂ ਪਰਚੀਆਂ ਪੁਚਾ ਕੇ ਰੱਲੇ ਨਾ ਮ ਰੇ ਹਨ । ਇਸ ਕੰਮ ਵਿਚ ਮੂੰਹ-ਮਸ਼ਾਜੇ ਤੇ ਰਿਸ਼ਵਤ ਖੂਬ ਚਲਦੀ ਹੈ ।

ਨਕਲ ਰੋਕਣ ਦੇ ਪ੍ਰਬੰਧ ਤੇ ਅਸਲ ਹਾਲਾਤਾ-ਪ੍ਰੀਖਿਆਵਾਂ ਵਿਚ ਨਕਲ ਤੇ ਹੋਰ ਨਾਵਾਜਿਬ ਤਰੀਕਿਆਂ ਨੂੰ ਰੋਕਣ ਲਈ ਯੂਨੀਵਰਸਿਟੀਆਂ ਤੇ ਸਿੱਖਿਆ ਬੋਰਡਾਂ ਵਲੋਂ ਜਿੱਥੇ ਪ੍ਰੀਖਿਆ ਕੇਂਦਰਾਂ ਦੀ ਅਚਾਨਕ ਚੈਕਿੰਗ ਲਈ  ਫਲਾਇੰਗ ਸਕੁਐਡ ਬਣਾਏ ਤੇ ਭੇਜੇ ਜਾਂਦੇ ਹਨ, ਉੱਥੇ ਪ੍ਰਸ਼ਨ-ਪੱਤਰਾਂ ਦੇ ਵੀ ਇਕ ਤੋਂ ਵੱਧ ਸੈੱਟ ਤਿਆਰ ਕਰਾਏ ਜਾਂਦੇ ਹਨ ਤੇ ਨਾਲ ਹੀ ਪੁਲਿਸ ਦੀ ਪਬੰਧ ਵੀ ਕੀਤਾ ਜਾਂਦਾ ਹੈ, ਪਰੰਤੂ ਇਸਦੇ ਬਾਵਜੂਦ ਨਕਲ ਤੇ ਨਾਵਾਜਿਬ ਤਰੀਕੇ ਚਲਦੇ ਹਨ। ਇਸਦਾ ਪਤਾ ਉਦੋਂ ਲਗਦਾ ਹੈ, ਜਦੋਂ ਕਿਸੇ ਫਲਾਇੰਗ ਸਕੁਐਡ ਦੇ ਆਉਣ ਤੇ ਨਕਲ ਕਰਨ ਵਾਲੇ ਕਿਤਾਬਾਂ, ਕਾਪੀਆਂ ਤੇ ਪਰਚੀਆਂ ਵਗਾਹ-ਵਗਾਹ ਕੇ ਸੁੱਟਣ ਲੱਗਦੇ ਹਨ ਜਾਂ  ਸੁਪਰਵਾਈਜ਼ਰਾਂ ਤੇ ਹੋਰ ਅਮਲੇ ਨੂੰ ਫੜਾਉਂਦੇ ਹਨ ਤੇ ਬਾਹਰ ਉਨ੍ਹਾਂ ਦੇ ਢੇਰ ਲੱਗ ਜਾਂਦੇ । ਕਿਸੇ ਪੀਆ ਕਦੇਰ ਦੇ ਬਾਥਰੂਮ ਵਿਚ ਜਾ ਕੇ ਵੀ ਨਕਲ ਦੀ ਸਥਿਤੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।

ਨਕਲ ਦਾ ਕਾਰਨ-ਕਲ ਦਾ ਇਕ ਕਾਰਨ ਤਾਂ ਇਹ ਹੈ ਕਿ ਪ੍ਰੀਖਿਆ ਪਾਸ ਕਰ ਕੇ ਕਿਸੇ ਨੌਕਰੀ ਨੂੰ ਪ੍ਰਾਪਤ ਕਰਨ ਦੀ ਬ ਲਾਈ ਜਾਂਦੀ ਹੈ, ਪਰ ਅਜਿਹਾ ਬਹੁਤ ਘੱਟ ਹੁੰਦਾ ਹੈ । ਕੇਵਲ ਸਿਫ਼ਾਰਸੀਆਂ ਜਾਂ ਪੈਸਾ ਚੜਾਉਣ ਵਾਲਿਆਂ ਨੂੰ ਹੀ ਇਸਦਾ ਫ਼ਾਇਦਾ ਹੋ ਸਕਦਾ ਹੈ ਬਾਕੀ ਬੇਰੁਜ਼ਗਾਰੀ ਵਿਚ ਵਾਧਾ ਕਰਦੇ ਹਨ । ਇਸਦਾ ਦੂਜਾ ਕਾਰਨ ਵਿਦਿਆਰਥੀਆਂ ਦਾ ਪੜਾਈ ਵਲੋਂ ਸਾਰਾ ਸਾਲ ਲਾਪਰਵਾਹ ਰਹਿਣਾ ਹੈ, ਜਿਸ ਲਈ ਆਲੇ-ਦੁਆਲੇ ਦਾ ਵਾਤਾਵਰਨ, ਮਾਪੇ ਤੇ ਅਧਿਆਪਕ ਸਾਰੇ ਜਿੰਮੇਵਾਰ ਹਨ । ਭ੍ਰਿਸ਼ਟਾਚਾਰ ਭਰਿਆ ਵਾਤਾਵਰਨ ਅਜਿਹੀ ਲਾਪਰਵਾਹੀ ਨੂੰ ਉਤਸ਼ਾਹ ਦਿੰਦਾ ਹੈ ।

ਨੂਕਸਾਨ-ਅਸਲ ਵਿਚ ਪ੍ਰੀਖਿਆ ਵਿੱਚ ਨਕਲ ਜਾਂ ਨਾਵਾਜਿਬ ਤਰੀਕਿਆਂ ਦੀ ਵਰਤੋਂ ਵਿਦਿਆਰਥੀਆਂ ਦਾ ਕੁੱਝ ਨਹੀਂ ਸੁਆਰਦੀ । ਇਸ ਨਾਲ ਨਾਲਾਇਕ ਵਿਦਿਆਰਥੀ ਅੱਵਲ ਤਾਂ ਘੱਟ-ਵੱਧ ਹੀ ਪਾਸ ਹੁੰਦਾ ਹੈ ਪਰ ਜੇਕਰ ਉਹ ਪਾਸ ਹੋ ਵੀ ਹੋ ਜਾਵੇ ਤਾਂ ਪੱਲੇ ਹਕੀਕੀ ਪੜ੍ਹਾਈ ਨਾ ਹੋਣ ਕਰਕੇ ਇਕੱਲਾ ਸਰਟੀਫਿਕੇਟ ਜਾਂ ਡਿਗਰੀ ਉੱਸਦਾ ਕੁੱਝ ਨਹੀਂ ਸੁਆਰਦੀ । ਜਿਹੜੇ  ਵੀਦਿਆਰਥੀ ਸਿਰਫ਼ ਨਕਲ ਉੱਤੇ ਆਸ ਲਾ ਕੇ ਸਾਰਾ ਸਾਲ ਕੁੱਝ ਨਹੀਂ ਪੜ੍ਹਦੇ, ਉਨਾਂ ਦੇ ਦਿਮਾਗ ਘੋਗੇ ਹੀ ਰਹਿੰਦੇ ਹਨ ਤੇ ਉਹ ਅੱਜ ਦੇ ਮੁਕਾਬਲੇ ਦੇ ਕਾਰਪੋਰੇਟ ਜਗਤ ਵਿਚ ਕੋਈ ਚੰਗਾ ਅਹੁਦਾ ਨਹੀਂ ਪ੍ਰਾਪਤ ਕਰ ਸਕਦੇ । ਜੇਕਰ ਉਨ੍ਹਾਂ ਆਪ ਮਿਹਨਤ ਕਰ ਕੇ ਪ੍ਰੀਖਿਆ ਪਾਸ ਕੀਤੀ ਹੋਵੇ, ਤਾਂ ਉਨ੍ਹਾਂ ਦੇ ਅੱਗੇ ਵਧਣ ਦੇ ਮੌਕੇ ਕਾਇਮ ਰਹਿੰਦੇ ਹਨ ਕਿਉਂਕਿ ਮਿਹਨਤ ਉਨਾਂ ਦੇ ਚਰਿੱਤਰ ਦਾ ਅੰਗ ਹੁੰਦੀ ਹੈ । ਹੁਸ਼ਿਆਰ ਵਿਦਿਆਰਥੀਆਂ ਵਲੋਂ ਚੰਗੀ ਪੁਜ਼ੀਸ਼ਨ ਪ੍ਰਾਪਤ ਕਰਨ ਲਈ ਕੀਤੀ ਨਕਲ ਵੀ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ । ਇਸੇ ਕਰਕੇ ਡਾਕਟਰੀ ਇੰਜੀਨੀਅਰਿੰਗ ਤੇ ਹੋਰ ਕਿੱਤਿਆਂ ਵਿਚ ਦਾਖ਼ਲਾ ਦੇਣ ਸਮੇਂ ਉਨ੍ਹਾਂ ਦੀ ਮੁੜ ਪ੍ਰੀਖਿਆ ਲੈ ਕੇ ਨਵੀਂ ਮੈਰਿਟ ਲਿਸਟ ਬਣਾਈ ਜਾਂਦੀ ਹੈ ।

ਇਸ ਨਕਲ ਤੇ ਹੋਰ ਨਾਵਾਜਿਬ ਤਰੀਕਿਆਂ ਨਾਲ ਪਾਸ ਕਰਾ ਕੇ ਅਧਿਆਪਕ ਤੇ ਮਾਪੇ ਵਿਦਿਆਰਥੀਆਂ ਦੇ ਭਵਿੱਖ ਨਾਲ ਦਾ ਖਿਲਵਾੜ ਹੀ ਕਰਦੇ ਹਨ, ਸਗੋਂ ਇਸ ਨਾਲ ਉਹ ਉਨ੍ਹਾਂ ਦੇ ਚਰਿੱਤਰ ਵਿਚ ਧੋਖੇ ਦੇ ਬੀਜ ਬੀਜਦੇ ਹਨ, ਜਿਸ ਦੇ ਸਿੱਟੇ ਵਜੋਂ ਹੀ ਉਨਾਂ ਦੇ ਚਰਿੱਤਰ ਵਿਚ ਨੈਤਿਕਤਾ ਦੇ ਗੁਣ ਖ਼ਤਮ ਹੋ ਜਾਂਦੇ ਹਨ, ਜਿਸ ਕਰਕੇ ਉਹ ਕਿਸੇ ਵੀ ਜ਼ਿੰਮੇਵਾਰੀ ਲਈ ਗੰਭੀਰ ਨਹੀਂ । ਜਥੇ ਰਹਿੰਦੇ ਤੇ ਇਹ ਰੁਚੀ ਘਰ, ਪਰਿਵਾਰ, ਦਫ਼ਤਰ, ਕਾਰੋਬਾਰ ਤੇ ਕੌਮ ਲਈ ਮਾਰੂ ਸਿੱਧ ਹੁੰਦੀ ਹੈ ।

ਭ੍ਰਿਸ਼ਟਾਚਾਰ ਦਾ ਹੀ ਅੰਗ ਪ੍ਰੀਖਿਆ ਵਿਚ ਨਕਲ ਤੇ ਹੋਰਨਾਂ ਨਾਵਾਜਿਬ ਤਰੀਕਿਆਂ ਨੂੰ ਸਾਡੇ ਦੇਸ਼ ਦੇ ਕਣ-ਕਣ ਵਿਚ ਪਸਰੇ ਭ੍ਰਿਸ਼ਟਾਚਾਰ  ਦਾ ਹੀ ਅੰਗ ਸਮਝਣਾ ਚਾਹੀਦਾ ਹੈ। ਇਸ ਬੁਰਾਈ ਦਾ ਬੀਜ ਸਾਡੇ ਸਮਾਜ ਤੇ ਰਾਜਤੰਤਰ ਵਿਚ ਹੀ ਹੈ । ਜੇ ਅਸੀਂ ਆਪਣੇ ਦੇਸ਼ ਦੀ ਨੌਜਵਾਨ ਪੀੜ੍ਹੀ ਦਾ ਸਹੀ ਅਰਥਾਂ ਵਿਚ ਮਾਨਸਿਕ ਵਿਕਾਸ ਚਾਹੁੰਦੇ ਹਾਂ ਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣਾ ਚਾਹੁੰਦੇ ਹਾਂ ਤਾਂ ਪ੍ਰੀਖਿਆਵਾਂ ਵਿਚੋਂ ਨਕਲ ਤੇ ਨਾਵਾਜਿਬ ਤਰੀਕਿਆਂ ਦੇ ਕੋਹੜ ਨੂੰ ਵੱਢਣ ਦੀ ਤੱਟਫਟ ਜ਼ਰੂਰਤ ਹੈ ।

ਕਿਵੇ ਖ਼ਤਮ ਹੋਵੇ-ਇਸ ਬਿਮਾਰੀ ਦਾ ਖ਼ਾਤਮਾ ਕਰਨ ਲਈ ਵਿੱਦਿਅਕ ਸਿਸਟਮ ਦੇ ਸੂਤਰਧਾਰ ਅਧਿਆਪਕਾਂ ਦੀ ਜ਼ਿੰਮੇਵਾਰੀ ਵਧੇਰੇ ਹੈ । ਉਹ ਹੀ ਇਸਦਾ ਖ਼ਾਤਮਾ ਕਰ ਸਕਦੇ ਹਨ ਕਿਉਂਕਿ ਪ੍ਰੀਖਿਆ ਦੇਣ ਲਈ ਉਹ ਹੀ ਵਿਦਿਆਰਥੀਆਂ ਨੂੰ ਤਿਆਰ ਕਰਦੇ ਹਨ ਤੇ ਉਹ ਹੀ ਪ੍ਰੀਖਿਆ ਲੈਂਦੇ ਹਨ। ਮਾਪਿਆਂ ਦਾ ਵੀ ਫਰਜ਼ ਹੈ ਕਿ ਉਹ ਆਪਣੇ ਬੱਚਿਆਂ ਵਿਚ ਨਿਕਲ ਰਾਹੀਂ ਪਾਸ ਹੋਣ ਦੀ ਰੁਚੀ ਪੈਦਾ ਨਾ ਹੋਣ ਦੇਣ। ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹਦੇ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਨਜ਼ਰ ਰੱਖਣ ਲਈ ਉਹ ਉਨ੍ਹਾਂ ਦੇ ਅਧਿਆਪਕਾਂ ਤੇ ਪ੍ਰੋਫ਼ੈਸਰਾਂ ਨਾਲ ਤਾਲਮੇਲ ਰੱਖਣ । ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਸ ਸੰਬੰਧੀ ਕਾਨੂੰਨ ਨੂੰ ਲਾਗੂ ਕਰਨ ਵਿਚ ਪ੍ਰੀਖਿਅਕਾਂ ਦੀ ਪੂਰੀ ਮੱਦਦ ਕਰੇ । ਪ੍ਰੀਖਿਆਵਾਂ ਦਾ ਆਯੋਜਨ ਕਰਨ ਵਾਲਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਜ਼ਿੰਮੇਵਾਰ ਤੇ ਦਿਆਨਤਦਾਰ ਅਧਿਆਪਕਾਂ ਤੇ ਸਿੱਖਿਆ ਸ਼ਾਸਤਰੀਆਂ ਦੀਆਂ ਸੁਪਰਿੰਟੈਂਡੈਂਟਾਂ ਤੇ ਸੁਪਰਵਾਈਜ਼ਰਾਂ ਦੇ ਰੂਪ ਵਿਚ ਡਿਊਟੀਆਂ ਲਾਉਣ । ਇਸਦੇ ਨਾਲ ਹੀ ਯੂਨੀਵਰਸਿਟੀਆਂ ਤੇ ਸਿੱਖਿਆ ਬੋਰਡਾਂ ਨੂੰ ਨਕਲ ਕਰਨ ਵਾਲੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਬਿਲਕੁਲ ਬਖ਼ਸ਼ਣਾ ਨਹੀਂ ਚਾਹੀਦਾ ਤੇ ਪੁਲਿਸ ਨੂੰ ਨਕਲ ਕਰਾਉਣ ਲਈ ਖਿਆ ਕੇਂਦਰਾਂ ਦੁਆਲੇ ਮੰਡਰਾਉਂਦੇ ਮਾਪਿਆਂ ਤੇ ਹੋਰਨਾਂ ਹਿਤੈਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ

One Response

  1. poonam October 27, 2018

Leave a Reply