ਪ੍ਰਦੂਸ਼ਣ ਦੀ ਸਮਸਿਆ
Pradushan di Samasya
ਜਾਂ
ਵਾਤਾਵਰਨ ਪ੍ਰਦੂਸ਼ਣ
Vatavaran Pradushan
ਨਿਬੰਧ ਨੰਬਰ : 01
ਧਰਤੀ ਉੱਪਰ ਜੀਵਾਂ ਤੇ ਬਨਸਪਤੀ ਦੀ ਹੋਂਦ ਤੇ ਪ੍ਰਦੂਸ਼ਣ-ਸਰਜ ਨਾਲੋਂ ਟੁੱਟਣ ਮਗਰੋਂ ਧਰਤੀ ਦੇ ਟੁਕੜੇ ਨੂੰ ਠੰਢਾ ਹੋਣ ਫਿਰ ਉਸ ਉੱਤੇ ਅਜਿਹਾ ਵਾਤਾਵਰਨ ਬਣਨ ਨੂੰ ਕਰੋੜਾਂ ਸਾਲ ਲਗ ਗਏ, ਜਿਸ ਨਾਲ ਇਸ ਉੱਤੇ ਮਨੁੱਖਾ ਜੀਵਾ ਤੇ ਬਨਸਪਤੀ ਦਾ ਪੈਦਾ ਹੋਣਾ ਤੇ ਵਧਣਾ-ਫੁਲਣਾ ਸੰਭਵ ਹੋ ਸਕਿਆ । ਧਰਤੀ ਉੱਪਰਲੇ ਇਸ ਵਾਤਾਵਰਨ ਵਿਚ ਹਵਾ, ਪਾਣੀ, ਮਿੱਟੀ, ਸੂਰਜ ਦੀ ਗਰਮੀ ਤੇ ਹੋਰ ਅਨੇਕਾਂ ਕਿਸਮਾਂ ਦੀਆਂ ਉਰਜਾਵਾਂ ਦਾ ਮਿਸ਼ਰਨ ਹੈ । ਮਨੁੱਖਾਂ ਸਮੇਤ ਸਾਰੇ ਜੀਵਾਂ ਤੇ ਬਨਸਪਤੀ ਦੀ ਹੋਂਦ ਤਦ ਹੀ ਸੰਭਵ ਹੈ, ਜੇਕਰ ਧਰਤੀ ਉੱਤੇ ਇਨ੍ਹਾਂ ਸਾਰੇ ਤੱਤਾਂ ਦਾ ਆਪਣਾ ਰੂਪ ਤੇ ਉਨ੍ਹਾਂ ਦਾ ਆਪਸੀ ਤਾਲ-ਮੇਲ ਉਸੇ ਸੰਤੁਲਿਤ ਮਾਤਰਾ ਵਿੱਚ ਹੀ ਕਾਇਮ ਰਹੇ, ਜਿਸ ਵਿਚ ਜੀਵ-ਸੰਸਾਰ ਤੇ ਬਨਸਪਤੀ ਦਾ ਪੈਦਾ ਹੋਣਾ ਤੇ ਵੱਧਣਾਛਲਣਾ ਸੰਭਵ ਹੋਇਆ ਸੀ, ਪਰੰਤੂ ਉੱਪਰ ਦੱਸੇ ਅਨੁਸਾਰ ਜਿੱਥੇ ਮਨੁੱਖਾਂ ਜੀਵਾਂ ਤੇ ਬਨਸਪਤੀ ਦੇ ਪੈਦਾ ਹੋਣ ਤੇ ਉਸਦੀ ਹੋਂਦ ਲਈ ਧਰਤੀ ਉੱਤੇ ਢੁੱਕਵਾਂ ਵਾਤਾਵਰਨ ਪੈਦਾ ਹੋਣ ਲਈ ਕਰੋੜਾਂ ਸਾਲ ਲੱਗੇ ਸਨ, ਅੱਜ ਦੇ ਮਨੁੱਖ ਨੇ ਪਿਛਲੇ ਪੰਜਾਹ-ਸੱਠ ਸਾਲਾਂ ਵਿਚ ਹੀ ਉਸਨੂੰ ਬੁਰੀ ਤਰ੍ਹਾਂ ਪਲੀਤ ਕਰ ਕੇ ਰੱਖ ਦਿੱਤਾ ਹੈ ਤੇ ਧਰਤੀ ਉੱਤੇ ਸਮੁੱਚੇ ਜੀਵ-ਸੰਸਾਰ ਤੇ ਬਨਸਪਤੀ ਦੀ ਹੋਂਦ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ । ਇਸ ਪਲੀਤਣ ਨੂੰ ਪ੍ਰਦੂਸ਼ਣ’ ਕਿਹਾ ਜਾਂਦਾ ਹੈ । ਇਹ ਪ੍ਰਦੂਸ਼ਣ ਉਸਦੀ ਵਧਦੀ ਅਬਾਦੀ, ਉਸਦੇ ਵਿਗਿਆਨਕ ਵਿਕਾਸ ਤੇ ਉਸਦੀਆਂ ਲਾਲਸਾਵਾਂ ਭਰੀਆਂ ਵਪਾਰਕ ਰੁਚੀਆਂ ਨੇ ਪੈਦਾ ਕੀਤਾ ਹੈ, ਜਿਸ ਕਰਕੇ ਅੱਜ ਉਸ ਦੇ ਜੀਵਨ ਨੂੰ ਕਾਇਮ ਰੱਖਣ ਵਾਲੀ ਧਰਤੀ ਦੀ ਮਿੱਟੀ, ਧਰਤੀ ਦੇ ਹੇਠਲਾ ਤੇ ਉੱਪਰਲਾ ਪਾਣੀ, ਖੁਰਾਕ, ਹਵਾ ਤੇ ਲੋੜੀਂਦੀਆਂ ਊਰਜਾਵਾਂ ਆਦਿ ਸਭ ਕੁੱਝ ਪਲੀਤ ਹੋ ਚੁੱਕਾ ਹੈ । ਇੱਥੋਂ ਤਕ ਕਿ ਅੱਜ ਸੂਰਜ ਦੀਆਂ ਕਿਰਨਾਂ ਤੇ ਗਰਮੀ ਵੀ ਸਾਡੇ ਤਕ ਉਸੇ ਰੂਪ ਵਿਚ ਨਹੀਂ ਪਹੁੰਚ ਰਹੀ, ਜਿਹੜੀ ਸਮੁੱਚੇ ਜੀਵ-ਸੰਸਾਰ ਤੇ ਬਨਸਪਤੀ ਦੀ ਹੋਂਦ ਲਈ ਜ਼ਰੂਰੀ ਹੈ । ਇਸਦੇ ਨਾਲ ਹੀ ਮਨੁੱਖ ਦੀਆਂ ਵਿਗਿਆਨਿਕ ਗਤੀਵਿਧੀਆਂ ਕਾਰਨ ਸ਼ੋਰ ਵੱਧ ਰਿਹਾ ਹੈ ਤੇ ਹਰ ਪਾਸੇ ਰੇਡੀਏਸ਼ਨ ਦਾ ਪ੍ਰਭਾਵ ਫੈਲ ਰਿਹਾ ਹੈ। ਪ੍ਰਦੂਸ਼ਣ ਦੇ ਇਸ ਭਿਆਨਕ ਰੂਪ ਨੇ ਅੱਜ ਧਰਤੀ ਉਤਲੀ ਸਮੁੱਚੀ ਜੈਵਿਕ ਹੋਂਦ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ । ਇਸ ਕਰਕੇ ਸਾਡਾ ਇਸ ਪ੍ਰਤੀ ਸੁਚੇਤ ਹੋਣਾ ਜ਼ਰੂਰੀ ਹੈ :
ਆਓ ਜ਼ਰਾ ਪ੍ਰਦੂਸ਼ਣ ਦੇ ਇਨ੍ਹਾਂ ਭਿੰਨ-ਭਿੰਨ ਪੱਖਾਂ ਬਾਰੇ ਜ਼ਰਾ ਵਿਸਥਾਰ ਨਾਲ ਵਿਚਾਰ ਕਰੀਏ ।
ਵਾਯੂ ਪ੍ਰਦੂਸ਼ਣ-ਜ਼ਹਿਰੀਲੇ ਕਣਾਂ ਅਤੇ ਗੈਸਾਂ ਦਾ ਹਵਾ-ਮੰਡਲ ਵਿਚ ਮੌਜੂਦ ਹੋਣਾ ਵਾਯੂ ਪ੍ਰਦੂਸ਼ਣ ਕਹਾਉਂਦਾ ਹੈ। ਅੱਜ ਸਾਡੇ ਆਲੇ-ਦੁਆਲੇ ਦੀ ਹਵਾ, ਜਿਸ ਵਿਚ ਮਨੁੱਖ ਸਮੇਤ ਹੋਰ ਸਾਰੇ ਜੀਵ ਅਤੇ ਬਨਸਪਤੀ ਸਾਹ ਲੈਂਦੀ ਹੈ, ਨੂੰ ਕੋਇਲੇ ਦੇ ਏਂ ਸੁਆਹ ਤੇ ਭਿੰਨ-ਭਿੰਨ ਗੈਸਾਂ ਨੂੰ ਹਵਾ ਵਿਚ ਖਿਲਾਰਨ ਵਾਲੀਆਂ ਸਨਅਤੀ ਇਕਾਈਆਂ ਤੇ ਪਾਵਰ ਹਾਉਸਾਂ ਦੀਆਂ ਚਿਮਨੀਆਂ, ਪੈਟਰੋਲ ਤੇ ਡੀਜ਼ਲ ਨਾਲ ਚੱਲਣ ਵਾਲੀਆਂ ਗੱਡੀਆਂ ਤੇ ਮੋਟਰਾਂ-ਕਾਰਾਂ ਅਤੇ ਘਰਾਂ ਵਿਚ ਬਾਲੀ ਜਾਂਦੀ ਲੱਕੜ ਵਿਚੋਂ ਨਿਕਲਦੇ ਧੂੰਏਂ ਨੇ ਸਲਫ਼ਰ ਡਾਇਆਕਸਾਈਡ, ਕਾਰਬਨ ਮੋਨੋਆਕਸਾਈਡ, ਕਾਰਬਨ ਡਾਇਆਕਸਾਈਡ, ਹਾਈਡਰੋਜਨ ਸਲਫਾਈਡ ਤੇ ਬਹੁਤ ਸਾਰੇ ਹੋਰ ਹਾਈਡਰੋਕਾਰਬਨਾਂ ਨਾਲ ਬੁਰੀ ਤਰ੍ਹਾਂ ਪਲੀਤ ਕਰ ਦਿੱਤਾ ਹੈ । ਰਹਿੰਦੀ ਕਸਰ ਕੀਟਨਾਸ਼ਕ ਅਤੇ ਨਦੀਨਨਾਸ਼ਕ ਦਵਾਈਆਂ ਨੇ ਪੂਰੀ ਕਰ ਦਿੱਤੀ ਹੈ, ਜਿਨ੍ਹਾਂ ਨਾਲ ਹਵਾ ਆਰਸੈਨਿਕ, ਫਾਸਫੇਟ, ਕਲੋਰੀਨੇਟ ਹਾਈਡਰੋਕਾਰਬਨ ਤੇ ਸਿੱਕਾ ਆਦਿ ਜ਼ਹਿਰਾਂ ਨਾਲ ਬੁਰੀ ਤਰ੍ਹਾਂ ਗੰਧਲੀ ਹੋ ਚੁੱਕੀ ਹੈ | ਪਰਮਾਣੂ-ਵਿਸਫੋਟਾਂ ਦੇ ਤਜਰਬਿਆਂ ਨੇ ਜ਼ਹਿਰੀਲੀਆਂ ਗੈਸਾਂ, ਐਲਫਾ ਬੀਟਾ ਕਣਾਂ ਤੇ ਗਾਮਾ ਕਿਰਨਾਂ ਨਾਲ ਹਵਾ ਤੇ ਵਾਤਾਵਰਨ ਨੂੰ ਇਸ ਤਰਾਂ ਗੰਦੇ ਤੇ ਜ਼ਹਿਰੀਲੇ ਕਰ ਦਿੱਤਾ ਕਿ ਇਸ ਵਿਚ ਮਨੁੱਖ ਤਾਂ ਕੀ ਧਰਤੀ ਉੱਤਲੇ ਹੋਰ ਜੀਵ ਤੇ ਬਨਸਪਤੀ ਵੀ ਉੱਭੇ ਸਾਹ ਲੈਣ ਲੱਗੀ ਹੈ । ਇਨ੍ਹਾਂ ਦੇ ਮਾਰੂ ਅਸਰ ਮਨੁੱਖਾਂ ਸਮੇਤ ਸਮੁੱਚੇ ਜੀਵਾਂ ਅਤੇ ਬਨਸਪਤੀ ਉੱਤੇ ਦੇਖੇ ਜਾ ਸਕਦੇ ਹਨ ।
ਜਲ-ਪ੍ਰਦਸ਼ਣ-ਅੱਜ ਕੇਵਲ ਹਵਾ ਹੀ ਨਹੀਂ, ਸਗੋਂ ਧਰਤੀ ਉਤਲਾ ਪਾਣੀ, ਜੋ ਕਿ ਸਮੁੱਚੇ ਜੀਵਨ ਦਾ ਆਧਾਰ ਹੈ ਵੀ ਬੁਰੀ ਤਰਾਂ ਜਹਿਰੀਲਾ ਹੋ ਚੁੱਕਾ ਹੈ । ਸ਼ਹਿਰਾਂ ਦੇ ਸੀਵਰੇਜ ਦਾ ਸਮੁੱਚਾ ਗੰਦ ਨਦੀਆਂ ਨਾਲਿਆਂ, ਦਰਿਆਵਾਂ ਤੇ ਸਮੁੰਦਰਾਂ ਵਿਚ ਸੁੱਟਿਆ ਜਾ ਰਿਹਾ ਹੈ । ਸਨਅੱਤਾਂ ਵਿਚੋਂ ਨਿਕਲਿਆ ਜ਼ਹਿਰੀਲਾ ਤਰਲ ਮਾਦਾ ਤੇ ਪਾਣੀ ਦਰਿਆਵਾਂ ਤੇ ਝੀਲਾਂ ਕਿ ਸੁੱਟਿਆ ਜਾ ਰਿਹਾ ਹੈ, ਜੋ ਅੰਤ ਸਮੁੰਦਰ ਵਿਚ ਜਾ ਮਿਲਦਾ ਹੈ । ਸਨਅੱਤਾਂ ਦੇ ਇਸ ਨਿਕਾਸ ਵਿਚ ਆਰਸੈਨਿਕ, ਕੈਡਮੀਅਮ ਸਿੱਕਾ, ਪਾਰਾ ਤੇ ਸਾਇਆਨਾਈਡ ਆਦਿ ਜ਼ਹਿਰਾਂ ਘੁਲੀਆਂ ਰਹਿੰਦੀਆਂ ਹਨ । ਖੇਤਾਂ ਵਿਚ ਪਾਈਆਂ ਖਾਦਾਂ ਤੇ ਜ਼ਹਿਰੀਲੀ ਦਵਾਈਆਂ ਦਾ ਛਿੜਕਾ ਧਰਤੀ ਹੇਠਾਂ ਪਾਣੀ ਵਿਚ ਜਾ ਕੇ ਮਿਲ ਰਿਹਾ ਹੈ ।
ਪ੍ਰਮਾਣੂ ਤਜਰਬਿਆਂ ਸਮੇਂ ਛੱਡਿਆ ਜਾਂਦਾ ਰੇਡੀਓ-ਐਕਟਿਵ ਕਚਰਾ ਵੀ ਪਾਣੀ ਨੂੰ ਬੁਰੀ ਤਰ੍ਹਾਂ ਖ਼ਰਾਬ ਕਰ ਰਿਹਾ ਹੈ। ਫਲਸਰੂਪ ਦਰਿਆਵਾਂ, ਝੀਲਾਂ ਤੇ ਸਮੁੰਦਰਾਂ ਦੇ ਜੀਵਾਂ ਲਈ ਭਿਆਨਕ ਖ਼ਤਰਾ ਪੈਦਾ ਹੋ ਗਿਆ ਹੈ । ਇਸ ਦੇ ਨਾਲ ਹੀ ਦਰਿਆਵਾਂ ਤੇ ਭੀਲਾਂ ਦਾ ਪਾਣੀ ਤੇ ਧਰਤੀ ਹੇਠਲਾ ਪਾਣੀ ਨਾ ਮਨੁੱਖੀ ਵਰਤੋਂ ਦੇ ਯੋਗ ਰਿਹਾ ਹੈ ਤੇ ਨਾ ਹੋਰਨਾਂ ਜੀਵਾਂ ਦੇ ।
ਮਿੱਟੀ-ਪ੍ਰਦੂਸ਼ਣ-ਹਵਾ ਤੇ ਪਾਣੀ ਤੋਂ ਬਿਨਾਂ ਵਰਤਮਾਨ ਸਮੇਂ ਵਿਚ ਮਿੱਟੀ ਵੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੀ ਹੈ । ਸਨਅੱਤੀ ਅਦਾਰੇ ਲੱਖਾਂ ਟਨ ਠੋਸ ਪਦਾਰਥ ਰੱਦੀ ਕਰਦੇ ਹਨ । ਕਾਗਜ਼ ਤੇ ਗੁੱਦੇ ਦੀਆਂ ਮਿੱਲਾਂ, ਤੇਲ ਸੋਧਕ ਕਾਰਖ਼ਾਨੇ ਤੇ ਢਲਾਈ ਦੇ ਕਾਰਖਾਨੇ ਕਈ ਪ੍ਰਕਾਰ ਦੇ ਰਸਾਇਣਾਂ ਮਿਲਿਆ ਕਚਰਾ ਤੇ ਸੁਆਹ ਧਰਤੀ ਉੱਤੇ ਸੁੱਟਦੇ ਹਨ । ਇਸ ਤੋਂ ਇਲਾਵਾ ਘਰੇਲ ਕੂੜਾ-ਕਰਕਟ, ਪੁਰਾਣੀਆਂ ਅਖ਼ਬਾਰਾਂ, ਫੁੱਟਾ-ਫੁੱਟਾ ਫ਼ਰਨੀਚਰ, ਪਲਾਸਟਿਕ ਦੇ ਲਿਫਾਫੇ, ਬੋਤਲਾਂ, ਲੋਹੇ, ਕੱਚ ਤੇ ਚੀਨੀ ਦਾ | ਸਮਾਨ, ਟਾਇਰ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਖਿਲਾਰਾ ਤੇ ਢੇਰ ਭੂ-ਦਿਸ਼ ਦਾ ਹੁਲੀਆ ਵਿਗਾੜ ਕੇ ਉਸਨੂੰ ਸੁਹਾਵਣੇ ਦੀ ਥਾਂ ਘਿਨਾਉਣਾ ਬਣਾਉਣ ਦੇ ਨਾਲ ਮਿੱਟੀ ਨੂੰ ਪ੍ਰਦੂਸ਼ਿਤ ਵੀ ਕਰਦੇ ਹਨ । ਧਰਤੀ ਤੋਂ ਜੰਗਲਾਂ ਦੇ ਕੱਟਣ ਨਾਲ ਤੇ ਕਾਰਖ਼ਾਨੇ ਲੱਗਣ ਨਾਲ ਕਾਰਬਨ ਡਾਇਆਕਸਾਈਡ ਦੀ ਮਾਤਰਾ ਵਧ ਰਹੀ ਹੈ, ਜੋ ਕਿ ਅਸਮਾਨਾਂ ਵਿਚ ਜਮਾਂ ਹੋ ਕੇ ਧਰਤੀ ਉੱਪਰ ਇਕੱਠੀ ਹੋ ਰਹੀ ਸੂਰਜ ਦੀ ਗਰਮੀ ਨੂੰ ਬਾਹਰ ਨਹੀਂ ਨਿਕਲਣ ਦਿੰਦੀ, ਜਿਸ ਕਰਕੇ ਸਾਵੇ ਘਰ ਦੀ ਪ੍ਰਭਾਵਿਕਤਾ ਵਧਣ ਨਾਲ ਧਰਤੀ ਉੱਤੇ ਗਰਮੀ ਵਧ ਰਹੀ ਹੈ ਤੇ ਹਵਾ ਵਿੱਚ ਇਕੱਠੀਆਂ ਹੋਈਆਂ ਜ਼ਹਿਰਾਂ ਦੇ ਬੱਦਲਾਂ ਵਿਚ ਮਿਲਣ ਕਾਰਨ ਤੇਜ਼ਾਬੀ ਮੀਂਹ ਪੈ ਰਹੇ ਹਨ । ਇਸ ਗਰਮੀ ਕਾਰਨ ਹੀ ਗਲੇਸ਼ੀਅਰ ਪਿਘਲ ਰਹੇ ਹਨ ਤੇ ਸਮੁੰਦਰਾਂ ਵਿਚ ਪਾਣੀ ਵਧ ਰਿਹਾ ਹੈ, ਜੋ ਕਿ ਦੀਪਾਂ ਤੇ ਮਹਾਂਦੀਪਾਂ ਦੀ ਹੋਂਦ ਲਈ ਖ਼ਤਰਾ ਬਣਦਾ ਜਾ ਰਿਹਾ ਹੈ ।
ਸਮੁੰਦਰਾਂ ਦੇ ਪਾਣੀ ਦੇ ਜ਼ਹਿਰੀਲਾ ਹੋਣ ਤੇ ਉਸ ਵਿਚ ਕਚਰਾ ਜਮਾਂ ਹੋਣ ਕਾਰਨ ਸਮੁੰਦਰੀ ਜੀਵ ਮਰ ਰਹੇ ਹਨ; ਨਾਲ । ਹੀ ਉਨ੍ਹਾਂ ਦੀ ਡੂੰਘਾਈ ਘਟ ਰਹੀ ਹੈ ਇਸੇ ਕਾਰਨ ਹੀ ਅਰਾਲ ਸਾਗਰ ਅੱਜ ਇਕ ਛੱਪੜ ਬਣ ਕੇ ਰਹਿ ਗਿਆ ਹੈ । ਜੰਗਲ ਕੱਟੇ ਜਾਣ ਨਾਲ ਜੰਗਲੀ ਜੀਵਾਂ ਤੇ ਪੰਛੀਆਂ (ਗਿਰਝਾਂ ਆਦਿ) ਦੀਆਂ ਨਸਲਾਂ ਖ਼ਤਮ ਹੋ ਰਹੀਆਂ ਹਨ, ਤੋਂ ਖੋਰ ਵਧ ਰਹੀ ਹੈ ; ਜਿਸ ਕਾਰਨ ਧਰਤੀ ਉਪਰਲੀ ਉਪਜਾਊ ਮਿੱਟੀ ਰੁੜ੍ਹ ਕੇ ਦਰਿਆਵਾਂ ਤੇ ਸਮੁੰਦਰਾਂ ਵਿਚ ਜਾ ਰਹੀ ਹੈ ।
ਓਜ਼ੋਨ ਵਿਚ ਮਘੋਰੇ-ਉੱਪਰ ਦੱਸੇ ਅਨੁਸਾਰ ਵਿਗਿਆਨ ਦੀ ਤਰੱਕੀ ਨੇ ਮਨੁੱਖ ਲਈ ਜੋ ਸਹੂਲਤਾਂ ਪੈਦਾ ਕੀਤੀਆਂ ਹਨ, ਉਨ੍ਹਾਂ ਵਿਚੋਂ ਹੀ ਇਹ ਖ਼ਤਰਨਾਕ ਚੀਜ਼ਾਂ ਜਨਮ ਲੈ ਰਹੀਆਂ ਹਨ । ਰੱਦੀ ਹੋਏ ਰੈਫਰੀਜ਼ਰੇਟਰਾਂ ਤੇ ਏਅਰ ਕੰਡੀਸ਼ਨਰਾਂ ਵਿਚੋਂ ਨਿਕਲਦੀਆਂ ਗੈਸਾਂ ਕਾਰਨ ਧਰਤੀ ਉੱਪਰ ਕੁਦਰਤ ਵਲੋਂ ਓਜ਼ੋਨ ਗੈਸ ਦਾ ਗਿਲਾਫ, ਜੋ ਕਿ ਧਰਤੀ ਉੱਪਰਲੇ ਮਨੁੱਖਾਂ ਤੇ ਜੀਵਾਂ ਨੂੰ ਸੂਰਜ ਦੀਆਂ ਖ਼ਤਰਨਾਕ ਪਰਾਬੈਂਗਣੀ ਕਿਰਨਾਂ ਤੋਂ ਬਚਾਉਂਦਾ ਹੈ, ਵਿਚ ਮਘੋਰੇ ਹੋ ਗਏ ਹਨ ਤੇ ਉਹ ਦਿਨੋ ਦਿਨ ਵਧ ਰਹੇ ਹਨ । ਇਨ੍ਹਾਂ ਦਾ ਵਧਣਾ ਸਮੁੱਚੇ ਜੀਵ-ਸੰਸਾਰ ਲਈ ਬੇਹੱਦ ਖ਼ਤਰਨਾਕ ਹੈ ।
ਧੁਨੀ-ਪ੍ਰਦੂਸ਼ਣ-ਹਵਾ, ਪਾਣੀ ਤੇ ਧਰਤੀ ਦੇ ਪ੍ਰਦੂਸ਼ਣ ਤੋਂ ਇਲਾਵਾ ਧਰਤੀ ਉੱਤੇ ਸ਼ੋਰ ਵੀ ਬਹੁਤ ਵਧਿਆ ਹੈ ਤੇ ਇਹ ਆਵਾਜਾਈ ਦੇ ਸਾਧਨਾਂ ਤੋਂ ਇਲਾਵਾ ਕਾਰਖ਼ਾਨਿਆਂ, ਬੰਬ ਵਿਸਫੋਟਾਂ, ਬੁਲਡੋਜ਼ਿੰਗ, ਪੀਸਣ ਤੇ ਨਿਰਮਾਣ ਦੇ ਕੰਮਾਂ ਤੋਂ ਇਲਾਵਾ ਘਰ-ਘਰ ਲੱਗੇ ਹੋਏ ਜੈਨਰੇਟਰਾਂ ਤੇ ਭਿੰਨ-ਭਿੰਨ ਸਮਾਗਮਾਂ ਉੱਤੇ ਲਾਏ ਜਾਂਦੇ ਡੀ. ਜੇ. ਸਿਸਟਮਾਂ ਤੇ ਲਾਊਡਸਪੀਕਰਾਂ ਨੇ ਵੀ ਪੈਦਾ ਕੀਤਾ ਹੈ, ਜਿਸਨੂੰ ਧੁਨੀ ਪ੍ਰਦੂਸ਼ਣ ਦਾ ਨਾਂ ਦਿੱਤਾ ਜਾਂਦਾ ਹੈ । ਇਸਨੇ ਸਾਡੇ ਆਮ ਜੀਵਨ ਅਤੇ ਸਾਡੇ-ਵਾਤਾਵਰਨ ਵਿਚ ਗੜਬੜ ਮਚਾ ਕੇ ਰੱਖ ਦਿੱਤੀ ਹੈ । ਇਸ ਨਾਲ ਜਿੱਥੇ ਸਾਡੇ ਕੰਨਾਂ ਦੀ ਸੁਣਨ-ਸ਼ਕਤੀ ਪ੍ਰਭਾਵਿਤ ਹੋ ਰਹੀ ਹੈ, ਉੱਥੇ ਬਹੁਤ ਸਾਰੇ ਮਾਨਸਿਕ ਰੋਗ ਤੇ ਤਣਾਓ ਵੀ ਪੈਦਾ ਹੋ ਰਹੇ ਹਨ |
ਰੇਡੀਓ ਐਕਟਿਵ ਪ੍ਰਦੂਸ਼ਣ-ਇਸ ਤੋਂ ਇਲਾਵਾ ਵਧ ਰਿਹਾ ਰੇਡੀਓ ਐਕਟਿਵ ਪ੍ਰਦੂਸ਼ਣ, ਜੋ ਕਿ ਪ੍ਰਮਾਣੂ ਹਥਿਆਰਾਂ ਤੇ ਨਿਊਕਲੀਅਰ ਪਾਵਰ ਪਲਾਂਟਾਂ ਤੋਂ ਪੈਦਾ ਹੋ ਰਿਹਾ ਹੈ ਅਤੇ ਇਲੈੱਕਟ੍ਰਾਨਿਕ ਉਪਕਰਨਾਂ ਵਿਚੋਂ ਨਿਕਲੀ ਰੇਡੀਏਸ਼ਨ ਮਨੁੱਖੀ ਸਿਹਤ ਲਈ ਖ਼ਤਰਨਾਕ ਸਿੱਧ ਹੋ ਰਹੇ ਹਨ ।
ਖੁਰਾਕ ਵਿਚ ਪ੍ਰਦੂਸ਼ਣ-ਹਵਾ, ਪਾਣੀ ਤੇ ਮਿੱਟੀ ਦੇ ਗੰਧਲਾ ਹੋਣ, ਕੀਟਨਾਸ਼ਕ ਦਵਾਈਆਂ ਦੇ ਛਿੜਕਾ ਤੇ ਖਾਦਾਂ ਦੀ ਵਰਤ ਤੇ ਬਹੁਤਾ ਲਾਭ ਲੈਣ ਦੀ ਵਪਾਰੀ ਰੁਚੀ ਨੇ ਸਾਡੀ ਖ਼ੁਰਾਕ ਵਿਚ ਸ਼ਾਮਿਲ ਫਲਾਂ, ਸਬਜ਼ੀਆਂ ਤੇ ਦੁੱਧ ਨੂੰ ਵੀ ਬੁਰੀ ਪ੍ਰਭਾਵਿਤ ਕੀਤਾ ਹੈ । ਇਸ ਕਰਕੇ ਅਸੀਂ ਸ਼ੁੱਧ ਖਾਣਿਆਂ ਦੀ ਥਾਂ ਜ਼ਹਿਰਾਂ ਮਿਲੇ ਖਾਣੇ ਖਾ ਰਹੇ ਹਾਂ ਤੇ ਨਿਤ ਬਿਮਾਰੀਆ ਸ਼ਿਕਾਰ ਹੋ ਰਹੇ ਹਾਂ ।
ਖ਼ਬਰਦਾਰ ਹੋਣ ਦੀ ਲੋੜ-ਉੱਪਰ ਲਿਖੇ ਤੱਥਾਂ ਤੋਂ ਭਿੰਨ-ਭਿੰਨ ਪ੍ਰਕਾਰ ਦੇ ਪਸ਼ਣਾਂ ਕਾਰਨ ਮਨੁੱਖਾਂ, ਜੀਵਾਂ ਤੇ ਬਨਸਪਤੀ ਲਈ ਪੈਦਾ ਹੋ ਰਹੇ ਖ਼ਤਰਿਆਂ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ । ਇਸਨੇ ਜਿੱਥੇ ਬਹੁਤ ਸਾਰੀਆਂ ਆਮ ਬਿਮਾਰੀਆਂ ਕਾਮ, ਖੰਘ, ਦਮਾ, ਬੋਲਾਪਨ, ਪੇਟ ਗੈਸ, ਖੂਨ ਦੇ ਦਬਾਓ, ਸਿਰ ਦਰਦ, ਮਾਨਸਿਕ ਤਣਾਓ, ਉਦਾਸੀ ਤੇ ਮਾਯੂਸੀ ਆਦਿ ਵਧਾਇਆ ਹੈ, ਉੱਥੇ ਮਨੁੱਖ ਦੀ ਸਮੁੱਚੀ ਹੋਂਦ ਨੂੰ ਹੀ ਖ਼ਤਰੇ ਵਿਚ ਪਾ ਦਿੱਤਾ ਹੈ ਕਿਉਂਕਿ ਧਰਤੀ ਉੱਤੇ ਮਨੁੱਖ ਸਮੇਤ ਭਾਰੇ ਜੀਵਾਂ ਤੇ ਬਨਸਪਤੀ ਦਾ ਜੀਵਨ ਸ਼ੁੱਧ ਹਵਾ, ਸ਼ੁੱਧ ਪਾਣੀ, ਸ਼ੁੱਧ ਖੁਰਾਕ, ਸ਼ੁੱਧ ਮਿੱਟੀ ਤੇ ਅਨੁਕੂਲ ਸੂਰਜੀ ਗਰਮੀ ਤੋਂ ਬਿਨਾਂ ਕਾਇਮ ਨਹੀਂ ਰਹਿ ਸਕਦਾ ਹੈ ਪਰ ਮਨੁੱਖ ਨੇ ਕੁਦਰਤ ਦੀਆਂ ਸੁਗਾਤਾਂ ਨੂੰ ਵਿਗਾੜ ਕੇ ਆਪਣੀ ਸਮੁੱਚੀ ਹੋਂਦ ਲਈ ਖਤਰਾ ਪੈਦਾ ਕਰ ਲਿਆ ਹੈ। ਕੁਦਰਤ ਵਿਚ ਮਨੁੱਖ ਦੇ ਇਸ ਦਖ਼ਲ ਨੇ ਕੁਦਰਤ ਦੇ ਵਰਤਾਰੇ ਨੂੰ ਵੀ ਬਦਲ ਦਿੱਤਾ ਹੈ, ਜਿਸ ਕਰਕੇ ਮੌਸਮ ਬੇਯਕੀਨੇ ਹੋ ਰਹੇ ਹਨ । ਕੁਦਰਤੀ ਆਫ਼ਤਾਂ ਦਾ ਰੂਪ ਵਧੇਰੇ ਭਿਆਨਕ ਹੁੰਦਾ ਜਾ ਰਿਹਾ ਹੈ । ਕਦੇ ਨਿਰਾ ਸੋਕਾ ਹੀ ਪਿਆ ਰਹਿੰਦਾ ਹੈ ਤੇ ਕਦੇ ਹੜ ਸਭ ਕੁੱਝ ਰੋੜ ਕੇ ਲੈ ਜਾਂਦਾ ਹੈ । ਕਦੇ, ਸਮੁੰਦਰ ਬਿਫ਼ਰ ਜਾਂਦਾ ਹੈ ਤੇ ਕਦੇ ਮੇਘ ।
ਸਾਰ-ਅੰਸ਼-ਮੁੱਕਦੀ ਗੱਲ ਇਹ ਹੈ ਕਿ ਮਨੁੱਖ ਨੂੰ ਧਰਤੀ ਉੱਪਰ , ਆਪਣੀ ਹੋਂਦ ਕਾਇਮ ਰੱਖਣ ਲਈ ਆਪਣੀ ਵਧਦੀ ਅਬਾਦੀ ਨੂੰ ਰੋਕਣਾ ਚਾਹੀਦਾ ਹੈ ਤੇ ਆਪਣੀਆਂ ਲਾਲਸਾਵਾਂ ਵਿਚੋਂ ਉਪਜੀਆਂ ਆਪਣੀਆਂ ਸਰਗਰਮੀਆਂ ਨੂੰ ਘੱਟ ਕਰਨਾ ਚਾਹੀਦਾ ਹੈ ।ਉਸਨੂੰ ਕੋਈ ਕੰਮ ਅਜਿਹਾ ਨਹੀਂ ਕਰਨਾ ਚਾਹੀਦਾ, ਜਿਸ ਨਾਲ ਕੁਦਰਤ ਦਾ ਆਪਣਾ ਸੰਤੁਲਨ ਵਿਗੜਦਾ ਹੋਵੇ ਤੇ ਧਰਤੀ ਉੱਪਰਲਾ ਵਾਤਾਵਰਨ ਪਲੀਤ ਹੁੰਦਾ ਹੋਵੇ ਅਬਾਦੀ ਘਟਣ ਨਾਲ ਹੀ ਕਾਰਖ਼ਾਨਿਆਂ, ਮੋਟਰਾਂ-ਗੱਡੀਆਂ, ਖੇਤੀ ਉਪਕਰਨਾਂ, ਕੀੜੇ-ਮਾਰ ਦਵਾਈਆਂ, ਖਾਦਾਂ ਤੇ ਧੁਨੀ-ਪ੍ਰਦੂਸ਼ਣ ਕਰਨ ਵਾਲੇ ਯੰਤਰਾਂ ਦੀ ਲੋੜ ਘਟੇਗੀ । ਇਨ੍ਹਾਂ ਦਾ ਉਤਪਾਦਨ ਘੱਟ ਹੋਣ ਨਾਲ ਪ੍ਰਦੂਸ਼ਣ ਵੀ ਘੱਟ ਹੋਵੇਗਾ। ਨਾਲ ਹੀ ਪ੍ਰਮਾਣੂ ਬੰਬਾਂ ਤੋਂ ਉਪਜਣ ਵਾਲੀਆਂ ਜ਼ਹਿਰਾਂ ਨੂੰ ਘੱਟ ਕਰਨ ਲਈ ਸੰਸਾਰ-ਅਮਨ ਕਾਇਮ ਰੱਖਣ ਲਈ ਜ਼ੋਰਦਾਰ ਕਦਮ ਪੁੱਟਣੇ ਚਾਹੀਦੇ ਹਨ|
ਨਿਬੰਧ ਨੰਬਰ : 02
ਪ੍ਰਦੂਸ਼ਨ
Pradushan
ਰੂਪ-ਰੇਖਾ- ਭੂਮਿਕਾ, ਵਾਤਾਵਰਨ ਪ੍ਰਦੂਸ਼ਨ ਦਿਵਸ, ਕਾਰਖ਼ਾਨਿਆਂ ਰਾਹੀਂ ਪ੍ਰਦੂਸ਼ਨ, ਵਾਹਨਾਂ ਰਾਹੀਂ ਪ੍ਰਦੁਸ਼ਨ, ਗੰਦੇ ਨਾਲਿਆਂ ਤੇ ਸੀਵਰੇਜ਼ ਰਾਹੀਂ ਪ੍ਰਦੂਸ਼ਨ, ਫ਼ਸਲਾਂ ਉੱਤੇ ਛਿੜਕੀਆਂ ਜਾਂਦੀਆਂ ਦਵਾਈਆਂ ਰਾਹੀਂ ਪ੍ਰਦੂਸ਼ਨ, ਦੂਰ ਕਰਨ ਦੇ ਉਪਾਅ, ਸਾਰ-ਅੰਸ਼
ਭੂਮਿਕਾ- ਵਾਤਾਵਰਨ ਪ੍ਰਦੂਸ਼ਨ ਦਾ ਅਰਥ ਹੈ, ਪ੍ਰਾਕ੍ਰਿਤਕ ਵਾਤਾਵਰਨ ਦਾ ਕਿਸੇ ਕਾਰਨਾ ਕਰਕੇ ਦੂਸ਼ਿਤ ਹੋਣਾ। ਮਨੁੱਖੀ ਜੀਵਨ ਪ੍ਰਕਿਰਤੀ ਦੇ ਸਾਫ਼ ਵਾਤਾਵਰਨ ਵਿੱਚ ਅਸਾਨੀ ਨਾਲ ਵੱਧਦਾ-ਫੁੱਲਦਾ ਅਤੇ ਵਿਕਸਿਤ ਹੁੰਦਾ ਹੈ, ਪਰ ਜੇਕਰ ਸਾਫ਼, ਨਿਰਮਲ ਵਾਤਾਵਰਨ ਦੂਸ਼ਿਤ ਹੋ ਜਾਵੇ ਤਾਂ ਮਨੁੱਖੀ ਜੀਵਨ ਦਾ ਵਿਕਾਸ ਰੁਕ ਜਾਵੇਗਾ। ਪ੍ਰਦੂਸ਼ਨ ਨਾਲ ਨਿਰੇ ਜੀਵ-ਜੰਤੂਆਂ ਦਾ ਵਿਕਾਸ ਹੀ ਨਹੀਂ ਰੁਕਦਾ ਸਗੋਂ ਰੁੱਖ-ਬੂਟੇ ਵੀ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹੁੰਦੇ ਹਨ। ਪ੍ਰਦੂਸ਼ਨ ਅਜੋਕੇ ਯੁੱਗ ਦੀ ਪ੍ਰਮੁੱਖ ਸਮੱਸਿਆ ਹੈ।
ਵਾਤਾਵਰਨ ਪ੍ਰਦੂਸ਼ਨ ਦਿਵਸ- ਹਵਾਵਾਂ ਗੰਦਗੀ ਦੀ ਵਿਸ਼ਾਲ ਮਾਤਰਾ ਨਾਲ ਬੋਝਲ ਹੁੰਦੀਆਂ ਜਾ ਰਹੀਆਂ ਹਨ। ਬੱਸਾਂ, ਕਾਰਾਂ ਦਾ ਧੂੰਆਂ, ਸ਼ਹਿਰ ਦੇ ਗੰਦੇ ਨਾਲਿਆਂ ਦੀ ਬਦਬੂ, ਗੰਦਗੀ ਦੇ ਢੇਰ, ਫ਼ਸਲਾਂ ਉੱਤੇ ਛਿੜਕੀਆਂ ਜਾਂਦੀਆਂ ਕੀੜੇ ਮਾਰ ਦਵਾਈਆਂ ਸਭ ਹਵਾ ਨੂੰ ਦੂਸ਼ਿਤ ਕਰ ਰਹੇ ਹਨ। ਇਹੀ ਗੰਦੀ ਹਵਾ ਸਾਡੇ ਸਭ ਦੇ ਅੰਦਰ ਜਾਂਦੀ ਹੈ। ਇਸ ਚਿੰਤਾਜਨਕ ਸਥਿਤੀ ਤੇ ਵਿਚਾਰ ਕਰਨ ਲਈ ਹਰ ਸਾਲ 5 ਜੂਨ ਨੂੰ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ ਤਾਂ ਕਿ ਲੋਕ ਸਚੇਤ ਹੋ ਜਾਣ ਕਿ ਪ੍ਰਦੂਸ਼ਨ ਵਧਣਾ ਮਨੁੱਖ ਲਈ ਕਿੰਨਾ ਹਾਨੀਕਾਰਕ ਹੈ।
ਕਾਰਖ਼ਾਨਿਆਂ ਰਾਹੀਂ ਪ੍ਰਦੂਸ਼ਣ- ਸਾਡੇ ਦੇਸ਼ ਵਿੱਚ ਭਾਰਤ ਦੇ ਵੱਡੇ-ਵੱਡੇ ਪਾਂਤਾਂ ਵਿੱਚ ਕਾਰਖ਼ਾਨਿਆਂ ਅਤੇ ਮਿੱਲਾਂ ਦੀ ਭਰਮਾਰ ਹੋ ਗਈ ਹੈ। ਇਹਨਾਂ ਕਾਰਖ਼ਾਨਿਆਂ ਦੀਆਂ ਚਿਮਨੀਆਂ ਵਿੱਚੋਂ ਹਰ ਸਮੇਂ ਧੂੰਆਂ ਨਿਕਲਦਾ ਹੈ ਜੋ ਵਾਤਾਵਰਨ ਨੂੰ ਦੂਸ਼ਿਤ ਕਰਦਾ ਹੈ। ਦਵਾਈਆਂ ਬਣਾਉਣ ਵਾਲੇ ਕਾਰਖ਼ਾਨਿਆਂ ਦੀਆਂ ਚਿਮਨੀਆਂ ਵਿੱਚੋਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ, ਜੋ ਹਵਾ ਨੂੰ ਦਸ਼ਿਤ ਕਰਦੀਆਂ ਹਨ। ਜਦੋਂ ਇਹ ਦੂਸ਼ਿਤ ਅਤੇ ਜ਼ਹਿਰੀਲੀ ਗੈਸ ਸਾਹ ਰਾਹੀਂ ਸਾਡੇ ਅੰਦਰ ਜਾਂਦੀ ਹੈ ਤਾਂ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਜਿਨ੍ਹਾਂ ਵਿੱਚੋਂ ਕਈ ਲਾ-ਇਲਾਜ ਹੁੰਦੀਆਂ ਹਨ।
ਵਾਹਨਾਂ ਰਾਹੀਂ ਪ੍ਰਦੂਸ਼ਣ- ਸ਼ਹਿਰਾਂ ਵਿੱਚ ਸਕੂਟਰ, ਕਾਰਾਂ, ਬੱਸਾਂ ਆਦਿ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਰਹਿੰਦੇ ਹਨ। ਕਈ ਵਾਹਨ ਇੰਨਾ ਜ਼ਿਆਦਾ ਧੂੰਆਂ ਛੱਡਦੇ ਹਨ ਕਿ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ।ਉਹਨਾਂ ਦੇ ਧੂੰਏਂ ਨਾਲ ਵਾਤਾਵਰਨ ਦੁਸ਼ਿਤ ਹੋ ਜਾਂਦਾ ਹੈ। ਜੋ ਪਦੁਸ਼ਨ ਨੂੰ ਵਧਾਉਂਦਾ ਹੈ। ਅੱਜ ਕੱਲ੍ਹ ਡੀਜ਼ਲ ਅਤੇ ਪੈਟਰੋਲ ਸੁੱਧ ਨਹੀਂ ਮਿਲਦਾ। ਇਹਨਾਂ ਚੀਜਾਂ ਵਿੱਚ ਮਿਲਾਵਟ ਹੁੰਦੀ ਹੈ। ਮਿਲਾਵਟ ਕਰਕੇ ਉਹ ਕਾਲਾ ਧੂੰਆਂ ਛੱਡਦੇ ਹਨ। ਇਹ ਧੂੰਆਂ ਸੜਕ ਤੇ ਜਾਂਦੇ ਸਾਰੇ ਮਨੁੱਖਾਂ ਲਈ ਘਾਤਕ ਸਿੱਧ ਹੋ ਸਕਦਾ ਹੈ। ਖ਼ਾਸ ਕਰਕੇ ਬੱਚੇ ਇਸ ਨਾਲ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ।
ਗੰਦੇ ਨਾਲਿਆਂ ਤੇ ਸੀਵਰੇਜ਼ ਰਾਹੀਂ ਪਦੁਸ਼ਨ- ਸ਼ਹਿਰਾਂ ਵਿੱਚ ਗੰਦੇ ਪਾਣੀ ਦੇ ਨਾਲੇ ਤੇ ਸੀਵਰੇਜ਼ ਬੰਦ ਹੋ ਜਾਣ ਕਾਰਨ ਪਾਣੀ ਦਾ ਨਿਕਾਸ ਬੰਦ ਹੋ ਜਾਂਦਾ ਹੈ। ਜਿਸ ਕਾਰਨ ਸੀਵਰੇਜ਼ ਦਾ ਗੰਦਾ ਪਾਣੀ ਸੜਕਾਂ ਤੇ ਵਗਣਾ ਸ਼ੁਰੂ ਹੋ ਜਾਂਦਾ ਹੈ। ਇਹ ਗੰਦਾ ਪਾਣੀ ਵਾਤਾਵਰਨ ਨੂੰ ਦੂਸ਼ਿਤ ਕਰ ਦਿੰਦਾ ਹੈ। ਕਈ ਲੋਕ ਕੂੜਾਕਰਕਟ ਵੀ ਸੜਕਾਂ ਤੇ ਸੁੱਟ ਦਿੰਦੇ ਹਨ। ਕਈ ਵਾਰ ਬਹੁਤ ਸਾਰਾ ਕੂੜਾ ਸੜਕਾਂ ਦੇ ਕੋਨੇ ਤੇ ਪਿਆ ਨਜ਼ਰ ਆਉਂਦਾ ਹੈ। ਇਹ ਕੂੜੇ ਦੇ ਢੇਰ ਵਾਤਾਵਰਨ ਨੂੰ ਗੰਦਾ ਕਰ ਦਿੰਦੇ ਹਨ ਤੇ ਬਦਬੂ ਫੈਲਾਉਂਦੇ ਹਨ।
ਫ਼ਸਲਾਂ ਉੱਤੇ ਛਿੜਕੀਆਂ ਜਾਂਦੀਆਂ ਦਵਾਈਆਂ ਰਾਹੀਂ ਪ੍ਰਦੂਸ਼ਨ- ਕਿਸਾਨ ਨੇ ਆਪਣੀਆਂ ਫ਼ਸਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਕਈ ਦਵਾਈਆਂ ਦਾ ਛਿੜਕਾ ਕਰਦੇ ਹਨ। ਉਹਨਾਂ ਦਵਾਈਆਂ ਦੀ ਬਦਬੂ ਸਾਡੇ ਸਾਹ ਰਾਹੀਂ ਅੰਦਰ ਜਾਂਦੀ ਹੈ। ਇਹ ਪ੍ਰਦੂਸ਼ਨ ਵਿੱਚ ਵੀ ਵਾਧਾ ਕਰਦੀ ਹੈ। ਇਸ ਤਰ੍ਹਾਂ ਮਨੁੱਖ ਦੇ ਅੰਦਰ ਜ਼ਹਿਰ ਪਲਦਾ ਹੈ।
ਦੂਰ ਕਰਨ ਦੇ ਉਪਾਅ- ਕਾਰਖ਼ਾਨਿਆਂ ਦੇ ਕਚਰੇ, ਪ੍ਰਦੂਸ਼ਿਤ ਜਲ ਅਤੇ ਮਲ-ਮੂਤਰ ਨੂੰ ਨਦੀਆਂ-ਸਮੁੰਦਰਾਂ ਵਿੱਚ ਨਹੀਂ ਸੁੱਟਿਆ ਜਾਣਾ ਚਾਹੀਦਾ। ਕਈ ਮਨੁੱਖ ਨਦੀਆਂ ਦੇ ਕਿਨਾਰੇ ਨਹਾਉਂਦੇ-ਹੋਂਦੇ ਹਨ, ਉਸ ਤੇ ਰੋਕ ਲਗਾਉਣੀ ਚਾਹੀਦੀ ਹੈ। ਇਸਤਰੀਆਂ ਨੂੰ ਨਦੀਆਂ ਜਾਂ ਦਰਿਆਵਾਂ ਦੇ ਕੰਢੇ ਤੇ ਕੱਪੜੇ ਧੋਣ ਦੀ ਆਗਿਆ ਨਹੀਂ ਹੋਣੀ ਚਾਹੀਦੀ। ਕਾਰਖ਼ਾਨਿਆਂ ਦੀਆਂ ਚਿਮਨੀਆਂ ਦੀ ਹਰ ਦਸ-ਪੰਦਰਾਂ ਦਿਨ ਪਿੱਛੋਂ ਸਫ਼ਾਈ ਹੋਣੀ ਚਾਹੀਦੀ ਹੈ। ਤੇਜ਼ਾਬੀ ਪਾਣੀ ਲਈ ਟੈਂਕ ਬਣਾਉਣੇ ਚਾਹੀਦੇ ਹਨ। ਸਮੇਂ-ਸਮੇਂ ਤੇ ਨਦੀਆਂ, ਖੂਹਾਂ, ਤਲਾਬਾਂ ਆਦਿ ਜਲ ਸਾਧਨਾਂ ਦੀ ਸਫ਼ਾਈ ਕਰਵਾਉਣੀ ਚਾਹੀਦੀ ਹੈ। ਸਕੂਟਰਾਂ, ਬੱਸਾਂ-ਮੋਟਰਾਂ ਅਤੇ ਗੱਡੀਆਂ ਨੂੰ ਵਰਕਸ਼ਾਪ ਵਿੱਚ ਲਿਜਾ ਕੇ ਸਰਵਿਸ ਕਰਾਉਣੀ ਚਾਹੀਦੀ ਹੈ ਤਾਂ ਕਿ ਕਿਸੇ ਤਕਨੀਕੀ ਖ਼ਰਾਬੀ ਦੇ ਕਾਰਨ ਇਹ ਵਾਹਨ ਵਧੇਰੇ ਜ਼ਹਿਰੀਲਾ ਧੂੰਆਂ ਛੱਡ ਕੇ ਵਾਤਾਵਰਨ ਨੂੰ ਦੂਸ਼ਿਤ ਨ ਬਣਾਉਣ। ਸ਼ੁੱਧ ਪੈਟਰੋਲ ਤੇ ਡੀਜ਼ਲ ਦੀ ਵਰਤੋਂ ਕਰਨੀ ਚਾਹੀਦੀ ਹੈ। ਸ਼ਹਿਰ ਦੇ ਸੀਵਰੇਜ਼ਾਂ ਦੀ ਸਮੇਂ-ਸਮੇਂ ਤੇ ਸਫ਼ਾਈ ਹੋਣੀ ਚਾਹੀਦੀ ਹੈ। ਸ਼ਹਿਰ ਵਿੱਚ ਸੜਕਾਂ ਦੇ ਕਿਨਾਰਿਆਂ ਤੇ ਗੰਦਗੀ ਦੇ ਢੇਰ ਨਹੀਂ ਹੋਣੇ ਚਾਹੀਦੇ। ਜੰਗਲਾਂ ਦੇ ਕੱਟਣ ਤੇ ਰੋਕ ਲਗਾਈ ਜਾਵੇ। ਭਾਰਤ ਸਰਕਾਰ ਨੇ ਪ੍ਰਦੂਸ਼ਨ ਨੂੰ ਰੋਕਣ ਲਈ ਕਈ ਕਾਨੂੰਨ ਬਣਾਏ ਹਨ, ਪਰ ਇਹਨਾਂ ਉੱਪਰ ਅਮਲ ਕੋਈ ਨਹੀਂ ਕਰਦਾ। ਸਰਕਾਰ ਨੂੰ ਚਾਹੀਦਾ ਹੈ ਕਿ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰੋ।
ਸਾਰ-ਅੰਸ਼- ਜੇ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਬੱਚੇ ਨਿਰੋਗ ਹੋਣ ਤਾਂ ਇਹ ਜ਼ਰੂਰੀ ਹੈ ਕਿ ਉਹ ਸਾਫ਼-ਸੁਥਰੇ ਵਾਤਾਵਰਨ ਵਿੱਚ ਪਲਣ। ਮਨੁੱਖਾਂ ਦੇ ਸਰੀਰ ਦੀ ਅਰੋਗਤਾ ਲਈ ਇਹ ਜ਼ਰੂਰੀ ਹੈ ਕਿ ਉਹਨਾਂ ਨੂੰ ਸਾਫ਼ ਪਾਣੀ ਤੇ ਸ਼ੁੱਧ ਹਵਾ ਮਿਲੇ। ਇਹ ਸਭ ਤਾਂ ਹੀ ਸੰਭਵ ਹੋ ਸਕੇਗਾ ਜਦੋਂ ਸਾਡੇ ਆਲੇ-ਦੁਆਲੇ ਦਾ ਵਾਤਾਵਰਨ ਸਾਫ਼ ਹੋਵੇਗਾ ਜੋ ਕਿ ਮਨੁੱਖਾਂ ਦੀ ਅਰੋਗਤਾ ਲਈ ਸੰਜੀਵਨੀ ਬੂਟੀ ਦੇ ਸਮਾਨ ਹੈ।
ਹਰ ਉਦਯੋਗਿਕ ਇਕਾਈ ਦੇ ਮਾਲਕ ਦਾ ਇਹ ਫਰਜ਼ ਬਣਦਾ ਹੈ ਕਿ ਮਨੁੱਖਤਾ ਦੀ ਭਲਾਈ ਲਈ, ਨਵੀਂ ਪੀੜੀ ਨੂੰ ਸਿਹਤ ਅਤੇ ਅਰੋਗ ਜੀਵਨ ਪ੍ਰਦਾਨ ਕਰਵਾਉਣ ਲਈ, ਪ੍ਰਦੂਸ਼ਨ ਨੂੰ ਵਧਣ ਤੋਂ ਰੋਕਣ ਵਾਲੇ ਯੰਤਰਾਂ ਦਾ ਪ੍ਰਯੋਗ ਕਰਨ। ਇਸ ਤਰ੍ਹਾਂ ਦੇਸ਼ ਦੇ ਲੋਕਾਂ ਦੀ ਮਦਦ ਤਾਂ ਹੋਵੇਗੀ ਹੀ, ਸਰਕਾਰ ਨੂੰ ਵੀ ਸਹਾਇਤਾ ਮਿਲੇਗੀ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਸ ਖੇਤਰ ਵਿੱਚ ਨਿੱਤ ਹੋ ਰਹੀਆਂ ਨਵੀਆਂ ਖੋਜਾਂ ਨੂੰ ਅਪਣਾਈਏ ਅਤੇ ਪ੍ਰਦੂਸ਼ਿਤ ਹੋ ਰਹੇ ਪ੍ਰਾਕ੍ਰਿਤਕ ਵਾਤਾਵਰਨ ਨੂੰ ਬਚਾਉਣ ਵਿੱਚ ਯੋਗਦਾਨ ਪਾਈਏ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਫ਼ ਵਾਤਾਵਰਨ ਹੀ ਸਾਨੂੰ ਅਰੋਗ ਸਿਹਤ ਅਤੇ ਲੰਮੀ ਉਮਰ ਬਖ਼ਸ਼ਦਾ ਹੈ।
Thanks for this essay ?
Hi Preeti, Thanks for Appreciate our work
Thanks for this essay really appreciating
Awesome essay
nice You helped me a lot
Nice you helped me a lot