ਪ੍ਰਦੂਸ਼ਣ ਦੀ ਸਮਸਿਆ
Pradushan di Samasiya
ਅਰਥ : ਪ੍ਰਦੂਸ਼ਣ ਦਾ ਅਰਥ ਹੈ ਕਿਰਤਿਕ ਵਾਤਾਵਰਨ ਦਾ ਦੂਸ਼ਿਤ ਹੋ ਜਾਣਾ। ਜਦੋਂ ਪਾਣੀ ਅਤੇ ਹਵਾ ਵਿਚ ਗੰਧਲਾਪਣ ਆ ਜਾਂਦਾ ਹੈ ਤਾਂ ਜੀਵਾਂ, ਪੌਦਿਆਂ ਆਦਿ ਤੇ ਭੈੜਾ ਅਸਰ ਪੈਂਦਾ ਹੈ | ਅੱਜ ਦੇ ਮਨੁੱਖ ਨੇ ਆਪਣੇ ਸਵਾਰਥ ਅਤੇ ਲਾਪਰਵਾਹੀ ਨਾਲ ਸਾਰਾ ਵਾਤਾਵਰਨ ਗੰਧਲਾ ਕਰ ਲਿਆ ਹੈ ਤੇ ਇਸ ਪ੍ਰਦੂਸ਼ਤ ਵਾਤਾਵਰਨ ਤੋਂ ਪ੍ਰੇਸ਼ਾਨ ਵੀ ਹੈ ਕਿਉਂਕਿ ਇਸ ਤੋਂ ਅਨੇਕਾਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਤੇ ਹੋਰ ਵੀ ਕਈ ਸਮੱਸਿਆਵਾਂ ਖੜ੍ਹੀਆਂ ਹੋ ਗਈਆਂ ਹਨ।
ਕਾਰਨ : ਇਸ ਪ੍ਰਦੂਸ਼ਣ ਦੇ ਹੇਠਾਂ ਦਿੱਤੇ ਚਾਰ ਮੁੱਖ ਕਾਰਨ ਹਨ :
- ਅੱਜ ਭਾਰਤ ਦੀ ਅਬਾਦੀ 100 ਕਰੋੜ ਦੀ ਹੱਦ ਟੱਪ ਚੁੱਕੀ ਹੈ। ਵਧ ਰਹੀ ਅਬਾਦੀ ਕਰਕੇ ਸੀਮਤ ਧਰਤੀ ‘ਤੇ ਦਿਨ-ਦਿਨ ਕਾਰ ਵu। ਰਿਹਾ ਹੈ।
- ਵਧ ਰਹੀ ਵਸੋਂ ਦੀਆਂ ਲੋੜਾਂ ਦੀ ਪੂਰਤੀ ਲਈ ਇਕ ਤਾਂ ਖਾਦਾਂ ਦੁਆਰਾ ਧਰਤੀ ਤੋਂ ਵਧੇਰੇ ਉਪਜ ਹੋ ਰਹੀ ਹੈ ਦੂਜਾ ਨਵੇਂ ਕਾਰਖਾਨਿਆਂ ਦੁਆਰਾ ਰੋਜ਼ੀ-ਰੋਟੀ ਦੇ ਸਾਧਨ ਪੈਦਾ ਕੀਤੇ ਜਾ ਰਹੇ ਹਨ। ਇਹ ਦੋਵੇਂ ਕਾਰਨ ਵਾਯੂਮੰਡਲ ਨੂੰ ਦੂਸ਼ਿਤ ਕਰ ਰਹੇ ਹਨ। ਮਾਨ ਸਾਇੰਸ ਵਰ ਦੇ ਨਾਲ-ਨਾਲ ਸਰਾਪ ਦਾ ਕੰਮ ਵੀ ਕਰ ਰਹੀ ਹੈ।
- ਸਕੂਟਰਾਂ, ਕਾਰਾਂ, ਬੱਸਾਂ, ਟਰੱਕਾਂ-ਟਰਾਲੀਆਂ ਤੋਂ ਰੇਲਾਂ ਵਿਚ ਧੜਾ-ਧੜ ਵਾਧਾ ਪ੍ਰਦੂਸ਼ਣ ਦਾ ਵੱਡਾ ਕਾਰਨ ਬਣ ਰਿਹਾ ਹੈ।
- ਇਮਾਰਤਾਂ ਅਤੇ ਬਾਲਣ ਦੀ ਲੋੜ ਲਈ ਜਿੰਨੇ ਰੁੱਖ ਕੱਟੇ ਜਾ ਰਹੇ ਹਨ, ਓਨੇ ਲੱਗ ਨਹੀਂ ਰਹੇ। ਵਣ-ਮਹਾਉਤਸਵ ਮਨਾਏ ਤਾਂ ਜਾ ਰਹੇ ਹਨ ਪਰ ਬਹੁਤਾ ਕੰਮ ਫਾਈਲਾਂ ਤੱਕ ਹੀ ਸੀਮਤ ਹੈ।
ਇਸ ਤੋਂ ਇਲਾਵਾ ਵਿਗਿਆਨ ਵੱਲੋਂ ਕੀਤੇ ਜਾਂਦੇ ਪ੍ਰਮਾਣੂ ਤਜਰਬੇ ਵੀ ਵਾਤਾਵਰਨ ਦੂਸ਼ਿਤ ਕਰ ਰਹੇ ਹਨ।
ਕਿਸਮਾਂ: ਪਦੂਸ਼ਣ ਕਈ ਤਰ੍ਹਾਂ ਦਾ ਹੁੰਦਾ ਹੈ :
- ਜਲ-ਪ੍ਰਦੂਸ਼ਣ: ਪਾਣੀ ਦੀ ਮਹੱਤਤਾ ਦੱਸਦਿਆਂ ਗੁਰੂ ਨਾਨਕ ਦੇਵ ਜੀ ਲਿਖਦੇ ਹਨ:
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥
ਹੁਣ ਸਾਫ-ਸੁਥਰਾ ਪਾਣੀ ਵੀ ਨਹੀਂ ਮਿਲ ਰਿਹਾ, ਜਿਸ ਕਰਕੇ ਕਈ ਬਿਮਾਰੀਆਂ ਜ਼ੋਰ ਫੜ ਰਹੀਆਂ ਹਨ। ਕਾਰਖਾਨਿਆਂ ਤੇ ਸੰਘਣੀ ਅਬਾਦੀ ਵਾਲੇ ਸ਼ਹਿਰਾਂ ਤੋਂ ਨਿਕਲਦਾ ਜ਼ਹਿਰੀਲਾ ਪਾਣੀ ਨਦੀਆਂ ਦੇ ਸਾਫ਼ ਪਾਣੀ ਨੂੰ ਗੰਦਾ ਕਰ ਰਿਹਾ ਹੈ।
- ਹਵਾ ਪ੍ਰਦੂਸ਼ਣ : ਹਵਾ ਜੀਵਨ ਦਾ ਮੂਲ ਅਧਾਰ ਹੈ। ਪ੍ਰਦੂਸ਼ਤ ਹਵਾ ਦਾ ਖ਼ਤਰਾ ਪਰਮਾਣ ਖਤਰ ਨਾਲੋਂ ਘੱਟ ਨਹੀਂ ਹੈ। ਕੋਲੇ ਨਾਲ। ਚਲਣ ਵਾਲੇ ਸਵੈ-ਚਾਲਕ ਯੰਤਰ , ਭਾਵ ਤੇ ਪੈਟਰੋਲ ਨਾਲ ਚੱਲਣ ਵਾਲੇ ਇਜਣ ਅਤੇ ਬਿਜਲੀ ਦੀ ਸ਼ਕਤੀ ਜਿੱਥੇ ਉਦਯੋਗੀਕਰਨ ਦੀ ਚਾਲ। ਤੇਜ਼ ਕਰ ਰਹੇ ਹਨ, ਉੱਥੇ ਇਹ ਹਵਾ ਨੂੰ ਵੀ ਗੰਦਾ ਕਰ ਰਹੇ ਹਨ। ਉਦਯੋਗਾਂ ਦੀਆਂ ਚਿਮਨੀਆਂ ਵਿਚੋਂ ਨਿਕਲਣ ਵਾਲੇ ਧੁੰਏਂ , ਮੋਟਰ-ਗੱਡੀਆਂ, ਕੋਲ-ਤੇਲ ਨਾਲ ਚੱਲਣ ਵਾਲੀਆਂ ਭੱਠੀਆਂ, ਲੋਹ-ਕਾਰਖਾਨੇ ਤੋਂ ਪੈਟਰੋਲ-ਸੋਧਕ ਕਾਰਖਾਨੇ ਆਦਿ ਵਾਯੂ-ਮੰਡਲ ਵਿਚ ਸਲਫਰ , ਨਾਈਟਰੋਜਨ ਤੋਂ ਕਾਰਬਨ ਦੀ ਮਾਤਰਾ ਵਧਾ ਕ ਹਵਾ ਨੂੰ ਪ੍ਰਦੂਸ਼ਤ ਕਰ ਰਹੇ ਹਨ। ਨਾਲ ਇਨ੍ਹਾਂ ਗੈਸਾਂ ਦੇ ਵਧਣ ਨਾਲ ਜੀਵਾਂ ਦੀ ਮੁਢਲੀ ਲੋੜ ਆਕਸੀਜਨ ਦੀ ਮਾਤਰਾ ਘਟ ਰਹੀ ਹੈ।
- ਭੂਮੀ-ਪਦਣ : ਖੇਤੀ ਦੀ ਉਪਜ ਨੂੰ ਵਧਾਉਣ ਲਈ ਕਈ ਤਰ੍ਹਾਂ ਦੀਆਂ ਜ਼ਹਿਰੀਲੀਆਂ ਖਾਦਾਂ ਵਰਤੀਆਂ ਜਾ ਰਹੀਆਂ ਹਨ । ਜੀਅਜੰਤ ਤੋਂ ਦੋ ਦਿਨੋ-ਦਿਨ ਜ਼ਹਿਰੀਲੇ ਵਾਯੂ-ਮੰਡਲ ਦੀ ਲਪੇਟ ਵਿਚ ਆ ਰਹੇ ਹਨ । ਉਪਜ ਜ਼ਰੂਰ ਵਧ ਰਹੀ ਹੈ ਪਰ ਧਰਤੀ ਤੋਂ ਪੈਦਾ ਅੰਨ ਤੇ ਸਬਜ਼ੀਆਂ ਆਦਿ ਰਾਹੀਂ ਖਾਦਾਂ ਦਾ ਜ਼ਹਿਰ ਮਨੁੱਖਾਂ ਦੇ ਅੰਦਰ ਜਾ ਰਿਹਾ ਹੈ | ਫਲਾਂ ਨੂੰ ਪਕਾਉਣ ਲਈ ਵਰਤੀ ਜਾ ਰਹੀ ਰਸਾਇਣ ਨਾਲ ਵੀ ਕਈ ਰੰਗੇ ਧਾਵਾ ਬੋਲ ਰਹੇ ਹਨ। ਨਾਲ ਖੇਤੀ ਨੂੰ ਲੱਗੇ ਕੀੜਿਆਂ ਨੂੰ ਖ਼ਤਮ ਕਰਨ ਲਈ ਕ੩ਮਾਰ ਦਵਾਈਆਂ ਕੀੜਿਆਂ ਨੂੰ ਮਾਰ ਕੇ ਫ਼ਸਲ ਨੂੰ ਨਿਰਸੰਦੇਹ ਵਧਾ ਰਹੀਆਂ ਹਨ ਪਰ ਮਨੁੱਖਾਂ ਦੀ ਸਿਹਤ ‘ਤੇ ਮਾੜਾ ਅਸਰ ਵੀ ਪਾ ਰਹੀਆਂ ਹਨ। ਸਿਟ ਵਜ ਨਰੋਆ ਜੀਵਨ ਜਿਉਣਾ ਅਸੰਭਵ ਹੋ ਰਿਹਾ ਹੈ।
- ਧੁਨੀ-ਪ੍ਰਦੂਸ਼ਣ: ਆਵਾਜਾਈ ਦੇ ਸਾਧਨਾਂ ਤੇ ਕਾਰਖ਼ਾਨਿਆਂ ਦੀਆਂ ਮਸ਼ੀਨਾਂ ਦੀ ਅਵਾਜ਼ ਅਤੇ ਧਰਮ-ਅਸਥਾਨਾਂ, ਵਿਆਹ-ਸ਼ਾਦੀਆਂ ਤੇ ਜਗਰਾਤਿਆਂ ਤੋਂ ਮਾਈਕਾਂ ਦੀ ਉੱਚੀ-ਉੱਚੀ ਅਵਾਜ਼ ਧੁਨੀ-ਪ੍ਰਦੂਸ਼ਣ ਪੈਦਾ ਕਰ ਰਹੀ ਹੈ, ਜਿਸ ਕਰਕੇ ਲੋਕ ਬਲ ਹੋ ਰਹੇ ਹਨ, ਬਲੱਡ-ਪ੍ਰੈੱਸ਼ਰ. ਸਿਰ-ਦਰਦ ਤੇ ਨੀਂਦ ਨਾ ਆਉਣ ਦੇ ਰੋਗ ਵਧ ਰਹੇ ਹਨ।
ਸੋ, ਵੱਖ-ਵੱਖ ਤਰਾਂ ਦੇ ਪ੍ਰਦੂਸ਼ਣਾਂ ਕਰਕੇ ਬਿਮਾਰੀਆਂ ਵਧ ਰਹੀਆਂ ਹਨ , ਉਮਰਾਂ ਘਟ ਰਹੀਆਂ ਹਨ , ਪਰਮਾਤਮਾ ਦੀ ਸਭ ਤੋਂ ਉੱਤਮ | ਮਨੁੱਖਾ ਜੂਨ ਸਵਰਗ ਦੀ ਥਾਂ ਜਿਊਂਦੇ-ਜੀਅ ਨਰਕ ਵਿਚ ਪੈ ਰਹੀ ਹੈ।
ਸੁਝਾਅ : ਵਾਯੂ-ਮੰਡਲ ਨੂੰ ਸਾਫ਼-ਸੁਥਰਾ ਰੱਖਣ ਲਈ ਕੁਝ ਸੁਝਾਅ ਹੇਠਾਂ ਦਿੱਤੇ ਜਾਂਦੇ ਹਨ :
- ਸਿੱਖਿਆ ਵਿਭਾਗ, ਲੋਕ-ਸੰਪਰਕ ਵਿਭਾਗ, ਟੀ.ਵੀ., ਰੇਡੀਓ ਅਤੇ ਅਖ਼ਬਾਰਾਂ-ਰਸਾਲਿਆਂ ਰਾਹੀਂ ਜਨਤਾ ਨੂੰ ਪ੍ਰਦੂਸ਼ਣ ਦੇ ਖ਼ਤਰਿਆਂ
ਤੋਂ ਜਾਣੂ ਕਰਵਾਉਣਾ।
- ਡੰਗਰਾਂ ਦੇ ਮਲ-ਮੂਤਰ, ਆਲੇ-ਦੁਆਲੇ ਦਾ ਕੂੜਾ-ਕਰਕਟ, ਫਾਲਤੂ ਉਦਯੋਗਿਕ ਪਦਾਰਥ, ਗੰਦੇ ਪਾਣੀ ਅਤੇ ਗਨੇ-ਚਾਵਲਾਂ ਦੇ
ਛਿਲਕਿਆਂ ਨੂੰ ਵਰਤਣਾ।
- ਵੱਧ ਤੋਂ ਵੱਧ ਰੁੱਖ ਲਾਉਣਾ।
- ਪਸ਼ਣ ਸੰਬਧੀ ਪਾਸ ਕੀਤੇ ਗਏ ਕਾਨੂੰਨਾਂ, ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਨੀਤੀਆਂ ਅਤੇ ਉੱਚ ਤੇ ਉੱਚਤਮ ਅਦਾਲਤਾਂ ਦੇ
ਫੈਸਲਿਆਂ ਨੂੰ ਸਖ਼ਤੀ ਨਾਲ ਲਾਗੂ ਕਰਨਾ।
- ਜ਼ਹਿਰੀਲੀਆਂ ਗੈਸਾਂ ਪੈਦਾ ਕਰਨ ਵਾਲੇ ਕਾਰਖ਼ਾਨਿਆਂ ਨੂੰ ਬੰਦ ਕਰਨਾ।
- ਜਿੱਥੋਂ ਤੱਕ ਹੋ ਸਕੇ ਬਿਜਲੀ ਦੇ ਉਤਪਾਦਨ ਵਿਚ ਕੋਲੇ ਦੀ ਥਾਂ ਗੈਸ ਵਰਤਣਾ।
- ਏਅਰ-ਕੰਡੀਸ਼ਨਰਾਂ ਅਤੇ ਰੈਫਰੀਜਰੇਟਰਾਂ ਵਿਚੋਂ ਸੀ ਐੱਫ ਸੀ. ਦਾ ਬਦਲ ਲੱਭਣਾ।
- ਧੜਾਧੜ ਵਧ ਰਹੀ ਅਬਾਦੀ ‘ਤੇ ਸਖ਼ਤੀ ਨਾਲ ਰੋਕ ਲਾਉਣਾ। ਸਾਰੰਸ਼ ਇਹ ਕਿ ਪ੍ਰਦੂਸ਼ਣ ਦਾ ਖ਼ਤਰਾ ਪਰਮਾਣੁ ਖ਼ਤਰੇ ਨਾਲੋਂ ਘੱਟ ਨਹੀਂ। ਹਰ ਜੀਵ ਤੇ ਵਿਸ਼ੇਸ਼ ਕਰਕੇ ਸਰਕਾਰ ਨੂੰ ਇਸ ਸਮੱਸਿਆ ਸਬੰਧੀ ਜੰਗੀ ਪੱਧਰ ‘ਤੇ ਕਦਮ ਚੁੱਕਣੇ ਚਾਹੀਦੇ ਹਨ, ਅਵੇਸਲੇ ਨਹੀਂ ਰਹਿਣਾ ਚਾਹੀਦਾ।
Oh my God Very very easy