Punjabi Essay on “Padhai wich kheda di tha”, “ਪੜਾਈ ਵਿਚ ਖੇਡਾਂ ਦੀ ਥਾਂ”, for Class 10, Class 12 ,B.A Students and Competitive Examinations.

ਪੜਾਈ ਵਿਚ ਖੇਡਾਂ ਦੀ ਥਾਂ

Padhai wich kheda di tha

ਜਾਂ

ਵਿਦਿਆਰਥੀ ਅਤੇ ਖੇਡਾਂ

Vidyarthi ate kheda

ਮਨੁੱਖੀ ਜੀਵਨ ਦਾ ਜ਼ਰੂਰੀ ਅੰਗ-ਖੇਡਾਂ ਮਨੁੱਖੀ ਜੀਵਨ ਦਾ ਬਹੁਤ ਜ਼ਰੂਰੀ ਅੰਗ ਹਨ । ਇਹ ਸਾਡੇ ਸਰੀਰਕ ਤੇ ਆਤਮਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ । ਇਨ੍ਹਾਂ ਦੀ ਸਾਡੇ ਸਰੀਰ ਨੂੰ ਇਸੇ ਪ੍ਰਕਾਰ ਹੀ ਲੋੜ ਹੈ, ਜਿਵੇਂ ਖ਼ੁਰਾਕ, ਹਵਾ ਤੇ ਪਾਣੀ ਆਦਿ ਦੀ ਲੋੜ ਹੈ । ਜਿੱਥੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਖੁਰਾਕ ਆਪਣਾ ਹਿੱਸਾ ਪਾਉਂਦੀ ਹੈ, ਉੱਥੇ ਖੇਡਾਂ ਵੀ ਸਾਡੇ ਸਰੀਰ ਨੂੰ ਖੁਰਾਕ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੇ ਯੋਗ ਬਣਾਉਂਦੀਆਂ ਹਨ । ਇਹ ਸਾਡੇ ਦਿਨ ਭਰ ਦੇ ਦਿਮਾਗੀ ਅਤੇ ਸਰੀਰਕ ਥਕੇਵੇਂ ਨੂੰ ਦੂਰ ਕਰ ਦਿੰਦੀਆਂ ਹਨ । ਫਲਸਰੂਪ ਸਾਡੇ ਸਰੀਰ ਵਿਚ ਤਾਜ਼ਗੀ ਤੇ ਫੁਰਤੀ ਪੈਦਾ ਹੁੰਦੀ ਹੈ ।

ਉੱਨਤ ਕੌਮਾਂ ਤੇ ਖੇਡਾਂ-ਸੰਸਾਰ ਦੀਆਂ ਉੱਨਤ ਕੌਮਾਂ ਖੇਡਾਂ ਦੀ ਮਹਾਨਤਾ ਨੂੰ ਚੰਗੀ ਤਰ੍ਹਾਂ ਸਮਝਦੀਆਂ ਹਨ । ਇਸੇ ਕਰਕੇ ਹੀ ਉਹ ਜੀਵਨ ਦੇ ਹਰ ਖੇਤਰ ਵਿਚ ਖੇਡਾਂ ਨੂੰ ਬਹੁਤ ਮਹਾਨਤਾ ਦਿੰਦੀਆਂ ਹਨ । ਉੱਨਤ ਦੇਸ਼ਾਂ ਵਿਚ ਖੇਡਾਂ ਦਾ ਵਿਦਿਆਰਥੀਆਂ ਜਾਂ ਨੌਜਵਾਨਾਂ ਲਈ ਹੀ ਨਹੀਂ, ਸਗੋਂ ਵਡੇਰੀ ਉਮਰ ਦੇ ਬੰਦਿਆਂ ਲਈ ਵੀ ਹੈ । ਇਨ੍ਹਾਂ ਦੇਸ਼ਾਂ ਵਿਚ ਨਿ ਨੂੰ ਕਲੱਬਾਂ ਪੂਰਾ ਕਰਦੀਆਂ ਹਨ । ਅਸੀਂ ਜਾਣਦੇ ਹਾਂ ਕਿ ਖੇਡਾਂ ਦਾ ਉਤਸ਼ਾਹ ਵਧਾਉਣ ਲਈ ਬਹੁਤ ਸਾਰੇ ਅੰਤਰ-ਰਾਸ਼ਟ ‘ਤੇ ਮੁਕਾਬਲੇ ਹੁੰਦੇ ਰਹਿੰਦੇ ਹਨ ।

ਸਰੀਰਕ ਅਰੋਗਤਾ-ਖੇਡਾਂ ਸਾਡੇ ਸਰੀਰ ਨੂੰ ਅਰੋਗ ਤੇ ਤਕੜਾ ਰੱਖਣ ਵਿਚ ਭਾਰੀ ਹਿੱਸਾ ਪਾਉਂਦੀਆਂ ਹਨ | ਖੇਡਾਂ ਵਿਚ ਲੈਣ ਨਾਲ ਸਾਡੇ ਸਰੀਰ ਵਿਚ ਖੂਨ ਦਾ ਦੌਰਾ ਤੇਜ਼ ਹੁੰਦਾ ਹੈ । ਫੇਫੜਿਆਂ ਨੂੰ ਤਾਜ਼ੀ ਹਵਾ ਮਿਲਦੀ ਹੈ ਤੇ ਪਾਚਨ-ਸ਼ਕਤੀ ਤੇ ਹੈ । ਫੇਫੜਿਆਂ ਨੂੰ ਤਾਜ਼ੀ ਹਵਾ ਮਿਲਣ ਨਾਲ ਖੂਨ ਸਾਫ਼ ਹੁੰਦਾ ਹੈ ਅਤੇ ਪਾਚਨ-ਸ਼ਕਤੀ ਦੇ ਤੇਜ਼ ਹੋਣ ਨਾਲ ਸਾਡਾ ਸਰੀਰ ਦੇ ਖੁਰਾਕ ਵਿਚੋਂ ਵੱਧ ਤੋਂ ਵੱਧ ਲੋੜੀਂਦੇ ਤੱਤਾਂ ਨੂੰ ਆਪਣੇ ਵਿਚ ਜਜ਼ਬ ਕਰਦਾ ਹੈ । ਹਰ ਰੋਜ਼ ਖੇਡਾਂ ਵਿਚ ਹਿੱਸਾ ਲੈਣ ਵਾਲੇ ਦਾ ਸਰੀਰ ਅਰੋਗ ਰਹਿੰਦਾ ਹੈ ਤੇ ਉਨਾਂ ਦੇ ਅੰਦਰ ਬਿਮਾਰੀਆਂ ਦਾ ਮੁਕਾਬਲਾ ਕਰਨ ਦੀ ਇੰਨੀ ਸ਼ਕਤੀ ਹੁੰਦੀ ਹੈ ਕਿ ਰੋਗ ਦੇ ਲਾਗੇ ਫਟਕ ਨਹੀਂ ਸਕਦੇ | ਖੇਡਾਂ ਵਿਚ ਹਿੱਸਾ ਲੈਣ ਨਾਲ ਸਰੀਰ ਦੇ ਕਈ ਰੋਗ ਉਂਝ ਹੀ ਦੂਰ ਹੋ ਜਾਂਦੇ ਹਨ | ਖੇਡਾਂ ਨੂੰ ਭਾਗ ਲੈਣ ਵਾਲਿਆਂ ਦੇ ਸਰੀਰ ਵਿਚ ਹਮੇਸ਼ਾ ਚਸਤੀ ਤੇ ਤਾਜ਼ਗੀ ਰਹਿੰਦੀ ਹੈ ਤੇ ਉਨ੍ਹਾਂ ਦਾ ਚਿਹਰਾ ਖਿੜਿਆ ਰਹਿੰਦਾ ਹੈ ·

ਦਿਮਾਗੀ ਅਰੋਗਤਾ-ਸਰੀਰ ਦੇ ਅਰੋਗ ਰਹਿਣ ਨਾਲ ਮਨੁੱਖ ਆਪਣੇ ਦਿਮਾਗ਼ ਤੋਂ ਵੀ ਵੱਧ ਤੋਂ ਵੱਧ ਲਾਭ ਉਠਾ ਸਰ ਹੈ । ਖੇਡਾਂ ਨਾਲ ਦਿਮਾਗ਼ ਦੀ ਗਹਿਣ ਕਰਨ ਦੀ ਸ਼ਕਤੀ ਵਧਦੀ ਹੈ । ਇਨ੍ਹਾਂ ਨਾਲ ਦਿਮਾਗ ਤਾਜ਼ਾ ਤੇ ਚੁਸਤ ਰਹਿੰਦਾ ਹੈ । ਨਾਲ ਯਾਦ-ਸ਼ਕਤੀ ਤੇ ਸੋਚ-ਸ਼ਕਤੀ ਵਧਦੀ ਹੈ । ਇਨ੍ਹਾਂ ਤੋਂ ਬਿਨਾਂ ਨਿਰੇ ਕਿਤਾਬੀ-ਕੀੜੇ ਜ਼ਿੰਦਗੀ ਦੀ ਦੌੜ ਵਿਚ ਪਿੱਛੇ ਰਹਿ ਜਾਂਦੇ ਹਨ ।

ਆਚਰਨ ਦੀ ਉਸਾਰੀ-ਸਰੀਰਕ ਅਤੇ ਦਿਮਾਗੀ ਅਰੋਗਤਾ ਤੋਂ ਬਿਨਾਂ ਖੇਡਾਂ ਮਨੁੱਖ ਦੇ ਆਚਰਨ ਦੀ ਉਸਾਰੀ ਵੀ ਕਰਦੀ ਹਨ । ਜਦੋਂ ਅਸੀਂ ਦੂਜਿਆਂ ਨਾਲ ਮਿਲ ਕੇ ਖੇਡਦੇ ਹਾਂ, ਤਾਂ ਸਾਡੇ ਵਿਚ ਇਕ-ਦੂਜੇ ਦੀ ਸਹਾਇਤਾ ਕਰਨ, ਇਕ-ਦੂਜੇ ਨਾਲ ਚੰਗਾ ਵਿਹਾਰ ਕਰਨ, ਕਿਸੇ ਨਾਲ ਵਧੀਕੀ ਨਾ ਕਰਨ ਤੇ ਆਪਣੀ ਗ਼ਲਤੀ ਮੰਨ ਲੈਣ, ਧੋਖਾ ਨਾ ਕਰਨ, ਕਪਤਾਨ ਦਾ ਹੁਕਮ ਮੰਨਣ ਆਪਣੀ ਜਿੱਤ ਲਈ ਜ਼ੋਰ ਲਾਉਣ, ਨੇਮਾਂ ਦੀ ਪਾਲਣਾ ਕਰਨ ਤੇ ਮਿਲ ਕੇ ਚਲਣ ਦੇ ਗੁਣ ਪੈਦਾ ਹੁੰਦੇ ਹਨ ।

ਮਨ ਦਾ ਟਿਕਾਓ-ਖੇਡਾਂ ਮਨੁੱਖੀ ਜੀਵਨ ਵਿਚ ਟਿਕਾਓ ਪੈਦਾ ਕਰਦੀਆਂ ਹਨ । ਖੇਡਾਂ ਵਿਚ ਲੱਗ ਕੇ ਮਨੁੱਖ ਸੰਸਾਰਿਕ ਝੰਜਟਾਂ, ਫ਼ਿਕਰਾਂ ਤੇ ਸੋਚਾਂ ਨੂੰ ਭੁੱਲ ਜਾਂਦਾ ਹੈ ਤੇ ਕਈ ਵਾਰ ਉਹ ਖੇਡ ਦੀ ਮਸਤੀ ਵਿਚ ਆਪਣੇ ਆਪ ਨੂੰ ਵੀ ਭੁੱਲ ਜਾਂਦਾ ਹੈ । ਇਸ ਕਰਕੇ ਖੇਡਾਂ ਦੀ ਭਾਰੀ ਮਨੋਵਿਗਿਆਨਿਕ ਮਹਾਨਤਾ ਹੈ । ਇਹ ਮਨੁੱਖੀ ਮਨ ਵਿਚ ਇਕਾਗਰਤਾ ਪੈਦਾ ਕਰ ਕੇ ਆਚਰਨ ਦੀ ਉਸਾਰੀ ਕਰਦੀਆਂ ਹਨ ।

ਦਿਲ-ਪਰਚਾਵਾ-ਖੇਡਾਂ ਦਿਲ-ਪਰਚਾਵੇ ਦਾ ਇਕ ਬਹੁਤ ਹੀ ਵਧੀਆ ਸਾਧਨ ਹਨ । ਇਨ੍ਹਾਂ ਨਾਲ ਸੰਸਾਰਿਕ ਸੋਚਾਂ ਤੇ ਫ਼ਿਕਰਾਂ ਤੋਂ ਮੁਕਤ ਹੋਏ ਮਨੁੱਖ ਦੇ ਮਨ ਵਿਚ ਖੁਸ਼ੀ ਨੱਚਦੀ ਹੈ । ਉਸ ਨੂੰ ਕਈ ਮੌਕਿਆਂ ‘ਤੇ ਖੁੱਲ੍ਹ ਕੇ ਹੱਸਣ ਦਾ ਮੌਕਾ ਮਿਲਦਾ ਹੈ । ਇਸ ਤਰ੍ਹਾਂ ਉਸ ਦਾ ਮਨ ਖਿੜਦਾ ਹੈ । ਖਿੜਿਆ ਮਨ ਆਲੇ-ਦੁਆਲੇ ਵਿਚ ਮਹਿਕ ਖਿਲਾਰਦਾ ਹੈ ਤੇ ਸਰੀਰ ਰੂਪੀ ਮਸ਼ੀਨ ਲਈ ਤੇਲ ਦਾ ਕੰਮ ਕਰਦਾ ਹੈ । ਕਿਹਾ ਜਾਂਦਾ ਹੈ ‘ਸੌ ਦਾਰੂ ਤੇ ਇਕ ਘਿਓ ਪਰ ਜੇਕਰ ਅਸੀਂ ਇਸ ਤਰ੍ਹਾਂ ਕਹਿ ਦੇਈਏ ‘ਸੌ ਦਾਰੂ ਤੇ ਇਕ ਖੇਡ’ ਤਾਂ ਗਲਤ ਨਹੀਂ ਕਿਉਂਕਿ ਘਿਓ ਤਾਂ ਹੀ ਸਰੀਰ ਨੂੰ ਕੋਈ ਲਾਭ ਪੁਚਾਉਂਦਾ ਹੈ, ਜੇਕਰ ਖੇਡਾਂ ਵਿਚ ਹਿੱਸਾ ਲਿਆ ਜਾਵੇ । ਵਿਹਲੜ ਮਨੁੱਖ ਦੇ ਸਰੀਰ ਨੂੰ ਵੱਡੀ ਤੋਂ ਵੱਡੀ ਚਿਕਿੱਤਸਾ ਕੋਈ ਲਾਭ ਨਹੀਂ ਪੁਚਾ ਸਕਦੀ ।ਫਿਰ ਘਿਓ ਜਾਂ ਚਿਕਿੱਤਸਾ ਤਾਂ ਬਹੁਤ ਹੀ ਮਹਿੰਗੇ ਹਨ, ਪਰ ਖੇਡਾਂ ਦੇ ਸਾਧਨ ਬੜੇ ਮਾਮੂਲੀ ਖ਼ਰਚ ਨਾਲ ਤੇ ਬਹੁਤ ਵਾਰੀ ਮੁਫ਼ਤ ਹੀ ਪ੍ਰਾਪਤ ਹੋ ਜਾਂਦੇ ਹਨ ।

ਮਨੋਵਿਗਿਆਨਕ ਲਾਭ-ਮਨੋਵਿਗਿਆਨੀਆਂ ਦੇ ਵਿਚਾਰ ਅਨੁਸਾਰ ਮਨੁੱਖ ਵਿਚ ਆਤਮ-ਗੌਰਵ ਦੀ ਇਕ ਜਮਾਂਦਰੂ ਰੁਚੀ ਹੈ, ਜਿਸ ਅਨੁਸਾਰ ਹਰ ਮਨੁੱਖ ਦੁਸਰੇ ਤੋਂ ਅੱਗੇ ਨਿਕਲਣਾ ਚਾਹੁੰਦਾ ਹੈ । ਖੇਡਾਂ ਨਾ ਕੇਵਲ ਮਨੁੱਖ ਦੀ ਇਸ ਰਚੀ ਨੂੰ ਸੰਤੁਸ਼ਟ ਹੀ ਕਰਦੀਆਂ ਹਨ, ਸਗੋਂ ਉਸ ਨੂੰ ਇਸ ਰੁਚੀ ਦੀ ਵੱਧ ਤੋਂ ਵੱਧ ਸੰਤੁਸ਼ਟੀ ਕਰਨ ਦਾ ਢੰਗ ਵੀ ਸਿਖਾਉਂਦੀਆਂ ਹਨ ।

ਆਸ਼ਾਵਾਦ ਜਗਾਉਣਾ-ਖੇਡਾਂ ਵਿਚ ਭਾਗ ਲੈਣ ਵਾਲਾ ਮਨੁੱਖ ਜੀਵਨ ਦੀ ਖੇਡ ਨੂੰ ਦਲੇਰੀ ਨਾਲ ਖੇਡਦਾ ਹੈ ਤੇ ਉਹ ਹਰ ਔਕੜ ਵਿਚੋਂ ਨਿਕਲਣ ਲਈ ਲੱਕ ਬੰਨ੍ਹ ਰੱਖਦਾ ਹੈ । ਉਹ ਕਿਸੇ ਥਾਂ ਇਕ ਵਾਰ ਹਾਰ ਖਾ ਕੇ ਨਿਰਾਸ਼ ਨਹੀਂ ਹੁੰਦਾ, ਸ੍ਰੀ ਆਸ਼ਾਵਾਦੀ ਰਹਿੰਦਾ ਹੈ ।

ਮੁਕਾਬਲੇ ਦੀਆਂ ਖੇਡਾਂ-ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਖੇਡਾਂ ਦੀ ਮਨੁੱਖੀ ਜੀਵਨ ਵਿਚ ਬਹੁਤ ਮਹਾਨਤਾ ਹੈ । ਮੁਕਾਬਲੇ ਦੀਆਂ ਖੇਡਾਂ ਜਾਂ ਰਲ-ਮਿਲ ਕੇ ਖੇਡੀਆਂ ਜਾਣ ਵਾਲੀਆਂ ਖੇਡਾਂ ਦੀ ਰੀਸ ਨਹੀਂ । ਵਿਅਕਤੀਗਤ ਖੇਡਾਂ ਇਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ, ਇਸ ਕਰਕੇ ਸਾਨੂੰ ਵੱਧ ਤੋਂ ਵੱਧ ਮੁਕਾਬਲੇ ਦੀਆਂ ਖੇਡਾਂ ਵਿਚ ਭਾਗ ਲੈਣਾ ਚਾਹੀਦਾ ਹੈ ਦਿਮਾਗੀ ਕੰਮ ਕਰਨ ਵਾਲਿਆਂ ਲਈ ਸਰੀਰ ਨੂੰ ਹਰਕਤ ਵਿਚ ਲਿਆਉਣ ਵਾਲੀਆਂ ਖੇਡਾਂ ਲਾਭਦਾਇਕ ਹਨ ਅਤੇ ਸਰੀਰਕ , ਕੰਮ ਕਰਨ ਵਾਲਿਆਂ ਲਈ ਦਿਮਾਗੀ ਖੇਡਾਂ, ਪਰ ਇਨ੍ਹਾਂ ਵਿਚੋਂ ਵਧੇਰੇ ਲਾਭ ਸਰੀਰ ਨੂੰ ਹਰਕਤ ਵਿਚ ਲਿਆਉਣ ਵਾਲੀਆ ਖੇਡਾਂ ਦਾ ਹੈ।

ਖੇਡਾਂ ਜੀਵਨ ਲਈ-ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਖੇਡਾਂ ਨੂੰ ਨਿਸ਼ਚਿਤ ਸਮਾਂ ਹੀ ਦੇਣਾ ਚਾਹੀਦਾ ਹੈ । ਕਈ ਵਾਰ ਮਨੁੱਖ ਨੂੰ ਖੇਡਾਂ ਖੇਡਣ ਦਾ ਪਾਗਲਪਨ ਜਿਹਾ ਹੋ ਜਾਂਦਾ ਹੈ ਤੇ ਉਹ ਹਰ ਸਮੇਂ ਖੇਡਾਂ ਵਿਚ ਮਸਤ ਰਹਿੰਦਾ ਹੈ । ਇਸ ਪ੍ਰਕਾਰ । ਉਸ ਦਾ ਸਮਾਂ ਨਸ਼ਟ ਹੁੰਦਾ ਹੈ ਤੇ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਫਲਤਾ ਨਾਲ ਨਿਭਾਉਣ ਦੇ ਅਯੋਗ ਰਹਿੰਦਾ ਹੈ । ਇਸ | ਲਈ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ‘ਖੇਡਾਂ ਜੀਵਨ ਲਈ ਹਨ ਨਾ ਕਿ ਜੀਵਨ ਖੇਡਾਂ ਲਈ ।

One Response

  1. Palvinderkaur August 31, 2019

Leave a Reply