Punjabi Essay on “Nanak Dukhiya Sabhu Sansar”, “ਨਾਨਕ ਦੁਖੀਆ ਸਭੁ ਸੰਸਾਰ”, for Class 10, Class 12 ,B.A Students and Competitive Examinations.

ਨਾਨਕ ਦੁਖੀਆ ਸਭੁ ਸੰਸਾਰ

Nanak Dukhiya Sabhu Sansar

ਨਿਬੰਧ ਨੰਬਰ : 01

ਨਾਨਕ ਦੇਵ ਜੀ ਦਾ ਕਥਨ-‘ਨਾਨਕ ਦੁਖੀਆ ਸਭੁ ਸੰਸਾਰ’ ਗੁਰ ਨਾਨਕ ਦੇਵ ਜੀ ਦੀ ਉਚਾਰੀ ਹੋਈ ਤੁਕ ਹੈ ਇਸ ਵਿਚ ਸਾਡੇ ਕੇ ਜੀਵਨ ਦੀ ਇਕ ਕੌੜੀ ਸਚਾਈ ਭਰੀ ਹੋਈ ਹੈ । ਜਦੋਂ ਕੋਈ ਬਹੁਤ ਦੁਖੀ ਹੋਵੇ ਅਤੇ ਉਹ ਹੋਂਸਲਾ ਨਾ ਧਾਰ ਰਿਹਾ ਹੋਵੇ। ਤਾਂ ਉਸ ਨੂੰ ਹੌਂਸਲਾ ਦੇਣ ਲਈ ਇਹ ਤੁਕ ਅਸੀਂ ਆਮ ਉਚਾਰਦੇ ਹਾਂ । ਇਸ ਪ੍ਰਕਾਰ ਇਹ ਤਕ ਪੰਜਾਬੀ ਵਿਚ ਇਕ ਅਖਾਣ ਦਾ ਰੂਪ ਧਾਰ ਚੁੱਕੀ ਹੈ ।

ਸੰਸਾਰ ਵਿਚ ਸਾਰੇ ਦੁਖੀ ਹਨ-ਦੁਨੀਆਂ ਵਿਚ ਹਰ ਇਕ ਮਨੁੱਖ ਨੂੰ ਇਹ ਭੁਲੇਖਾ ਪਿਆ ਹੋਇਆ ਹੈ ਕਿ ਇਸ ਸੰਸਾਰ ਵਿਚ ਰ ਵੀ ਪ੍ਰੇਸ਼ਾਨ ਕਰਦੇ ਹਨ । ਗੁਰੂ ਨਾਨਕ ਦੇਵ ਜੀ ਨੇ ਆਪਣੇ ਇਸ ਵਚਨ ਨਾਲ ਸਾਡਾ ਇਹ ਭੁਲੇਖਾ ਤੇ ਪ੍ਰੇਸ਼ਾਨੀ ਦੂਰ ਕਰਨ ਆਏ ਹਨ ਤੇ ਬਾਕੀ ਸਾਰੇ ਲੋਕ ਸੁਖੀ ਹਨ ।ਇਸ ਭੁਲੇਖੇ ਕਾਰਨ ਉਸ ਦੇ ਦੁੱਖ ਉਸ ਨੂੰ ਦਾ ਯਤਨ ਕੀਤਾ ਹੈ । ਸ਼ੇਖ ਫ਼ਰੀਦ ਜੀ ਨੇ ਵੀ ਮਨੁੱਖੀ ਮਨ ਦੇ ਇਸ ਭੁਲੇਖੇ ਬਾਰੇ ਅਜਿਹਾ ਹੀ ਵਿਚਾਰ ਪੇਸ਼ ਕੀਤਾ ਹੈ । ਉਹ ਲਿਖਦੇ ਹਨ-

ਫ਼ਰੀਦਾ ਮੈਂ ਜਾਨਿਆ ਦੁਖ ਮੁਝ ਕੁ ਦੁਖ ਸਬਾਇਐ ਜਗੁ ॥

ਉੱਚੇ ਚੜ੍ਹ ਕੇ ਦੇਖਿਆ ਘਰਿ ਘਰਿ ਏਹਾ ਅਗੁ ॥

ਅਸਲ ਵਿਚ ਦੂਰ ਦੇ ਢੋਲ ਸੁਹਾਵਣੇ ਹੁੰਦੇ ਹਨ । ਜਦੋਂ ਅਸੀਂ ਅਮੀਰ ਲੋਕਾਂ ਦੀਆਂ ਕਾਰਾਂ ਤੇ ਆਲੀਸ਼ਾਨ ਕੋਠੀਆਂ ਨੂੰ ਦੇਖਦੇ ਹਾਂ ਤਾਂ ਸਾਨੂੰ ਇੰਝ ਪ੍ਰਤੀਤ ਹੁੰਦਾ ਹੈ ਕਿ ਇਨ੍ਹਾਂ ਨੂੰ ਕੋਈ ਦੁੱਖ ਨਹੀਂ ਹੋਵੇਗਾ । ਇਨ੍ਹਾਂ ਕੋਲ ਸ਼ਾਨਦਾਰ ਤੇ ਸੁੰਦਰ ਬਗੀਚੇ ਵਿਚ ਘਰੀ ਹੋਈ ਕੋਠੀ ਹੈ, ਕਮਰਿਆਂ ਅੰਦਰ ਗਰਮੀਆਂ ਵਿਚ ਏਅਰਕੰਡੀਸ਼ਨਾਂ ਤੇ ਸਰਦੀਆਂ ਵਿਚ ਹੀਟਰਾਂ ਦਾ ਪ੍ਰਬੰਧ ਹੈ, ਹਰ ਕਮਰਾ ਰੱਜ ਕੇ ਸ਼ਿੰਗਾਰਿਆ ਹੋਇਆ ਹੈ। ਘਰ ਵਿਚ ਧਨ, ਕੱਪੜਿਆਂ, ਗਹਿਣਿਆਂ ਤੇ ਹੀਰਿਆਂ ਮੋਤੀਆਂ ਦੀ ਕੋਈ ਘਾਟ ਨਹੀਂ, ਫਰਿਜ, ਟੈਲੀਵਿਜ਼ਨ, ਸੋਫ਼ੇ, ਟੈਲੀਫ਼ੋਨ, ਮੋਬਾਈਲ ਨੌਕਰ-ਚਾਕਰ ਸਭ ਕੁੱਝ ਇਨ੍ਹਾਂ ਦੇ ਘਰ ਵਿਚ ਹੈ । ਕਿਸੇ ਦੇ ਬਿਮਾਰ ਹੋਣ ‘ਤੇ ਉਹ ਝਟਪਟ ਜਿੰਨੇ ਮਰਜ਼ੀ ਚਾਹੁਣ ਡਾਕਟਰ ਇਕੱਠੇ ਕਰ ਸਕਦੇ ਤੇ ਦੇਸ਼ਾਂ-ਵਿਦੇਸ਼ਾਂ ਦਾ ਇਲਾਜ ਪ੍ਰਾਪਤ ਕਰ ਸਕਦੇ ਹਨ । ਅਸੀਂ ਇਨ੍ਹਾਂ ਲੋਕਾਂ ਦੇ ਅਜਿਹੇ ਠਾਠ-ਬਾਠ ਤੋਂ ਅੰਦਾਜ਼ਾ ਲਾਉਂਦੇ ਹਾਂ ਕਿ ਇਨ੍ਹਾਂ ਨੂੰ ਕੋਈ ਦੁੱਖ-ਤਕਲੀਫ਼ ਹੋ ਹੀ ਨਹੀਂ ਸਕਦੀ, ਪਰੰਤੂ ਇਹ ਗੱਲ ਨਹੀਂ । ਜੇਕਰ ਜ਼ਰਾ ਇਨ੍ਹਾਂ ਲੋਕਾਂ ਦੇ ਨੇੜੇ ਰਹਿਣ ਦਾ ਮੌਕਾ ਮਿਲੇ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ‘ਵੱਡਿਆਂ ਸਿਰਾਂ ਦੀਆਂ ਵੱਡੀਆਂ ਪੀੜਾਂ’ ਕਹਿਣ ਵਾਂਗ ਇਹ ਲੋਕ ਮਾਨਸਿਕ ਤੌਰ ‘ਤੇ ਬਹੁਤ ਹੀ ਪ੍ਰੇਸ਼ਾਨ ਹੁੰਦੇ ਹਨ । ਵਪਾਰ, ਇਨਕਮ ਟੈਕਸ, ਜਾਇਦਾਦ ਟੈਕਸ, ਕਾਲੇ ਧਨ ਦੀ ਸੰਭਾਲ ਆਦਿ ਦਾ ਫ਼ਿਕਰ ਉਨ੍ਹਾਂ ਦੀ ਜਾਨ ਨੂੰ ਖਾਂਦਾ ਰਹਿੰਦਾ ਹੈ ।ਉਨ੍ਹਾਂ ਦੀਆਂ ਇਨ੍ਹਾਂ ਚਿੰਤਾਵਾਂ ਦਾ ਸੰਸਾਰ ਵਿਚ ਕੋਈ ਇਲਾਜ ਨਹੀਂ ।ਉਹ ਬਲੱਡ ਪ੍ਰੈਸ਼ਰ, ਕੈਂਸਰ, ਸ਼ੂਗਰ ਤੇ ਦਿਲ ਦੇ ਰੋਗਾਂ ਦੇ ਬਿਮਾਰ ਬਣ ਕੇ ਹਰ ਸਮੇਂ ਦੁੱਖ ਅਤੇ ਪ੍ਰੇਸ਼ਾਨੀ ਵਿਚ ਦਿਨ ਗੁਜ਼ਾਰਦੇ ਹਨ ।

ਦੂਜੇ ਪਾਸੇ ਗ਼ਰੀਬ ਲੋਕ ਆਰਥਿਕ ਤੰਗੀਆਂ ਕਰਕੇ ਪ੍ਰੇਸ਼ਾਨ ਤੇ ਦੁਖੀ ਰਹਿੰਦੇ ਹਨ । ਉਹ ਘਰ ਦੀਆਂ ਲੋੜਾਂ ਜੋਗੇ ਪੈਸੇ ਨਹੀਂ ਕਮਾ ਸਕਦੇ, ਪਰ ਉਨ੍ਹਾਂ ਦਾ ਆਸਰਾ ਸਬਰ-ਸੰਤੋਖ ਹੁੰਦਾ ਹੈ, ਜਿਸ ਕਰਕੇ ਉਹ ਮਾਨਸਿਕ ਤੌਰ ‘ਤੇ ਘੱਟ ਦੁੱਖ ਭੋਗਦੇ ਹਨ ।

ਅਮੀਰਾਂ-ਗਰੀਬਾਂ ਦੇ ਸਾਂਝੇ ਦੁੱਖ-ਇਸ ਤੋਂ ਬਿਨਾਂ ਸੰਬੰਧੀਆਂ ਤੇ ਮਿੱਤਰਾਂ ਦੀ ਮੌਤ, ਬਿਮਾਰੀਆਂ, ਦੁਰਘਟਨਾਵਾਂ, ਧਨ ਦੀ ਚੋਰੀ, ਔਲਾਦ ਦਾ ਚੰਗੀ ਨਾ ਹੋਣਾ, ਆਦਿ ਬਹੁਤ ਸਾਰੇ ਅਜਿਹੇ ਦੁੱਖ ਹਨ, ਜਿਹੜੇ ਕਿਸੇ ਅਮੀਰ ਜਾਂ ਗ਼ਰੀਬ ਦਾ ਲਿਹਾਜ਼ ਨਹੀਂ ਕਰਦੇ । ਅੱਜ-ਕਲ੍ਹ ਬੇਰੁਜ਼ਗਾਰੀ ਵੀ ਬਹੁਤ ਸਾਰੇ ਲੋਕਾਂ ਲਈ ਦੁੱਖ ਦਾ ਕਾਰਨ ਹੈ । ਘਰਾਂ ਵਿਚ ਨੂੰਹਾਂ-ਸੱਸਾਂ ਦੀ ਲੜਾਈ, ਸੁਹਰੇ ਗਈ ਧੀ ਉੱਪਰ ਸਹੁਰਿਆਂ ਦਾ ਜਬਰ, ਪਤੀ-ਪਤਨੀ ਦਾ ਆਪਸੀ ਝਗੜਾ, ਨੌਕਰੀ ਵਾਲੀ ਥਾਂ ਉੱਪਰ ਝਗੜੇ ਆਦਿ ਵੀ ਵਰਤਮਾਨ ਮਨੁੱਖ ਲਈ ਦੁੱਖ ਦਾ ਕਾਰਨ ਹਨ ।

ਸੰਸਾਰ ਦੁੱਖਾਂ ਦਾ ਘਰ ਹੈ-ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸੰਸਾਰ ਦੁੱਖਾਂ ਦਾ ਘਰ ਹੈ । ਇਸ ਵਿਚ ਹਰ ਕੋਈ ਇਰ ਤੋਂ ਵੱਧ ਦੁਖੀ ਹੈ । ਸਦਾ ਸੁਖ ਨਾ ਅਮੀਰ ਨੂੰ ਹਾਸਲ ਹੈ ਤੇ ਨਾ ਹੀ ਗਰੀਬ ਨੂੰ । ਦੁੱਖ ਤਾਂ ਬਾਦਸ਼ਾਹਾਂ, ਅਵਤਾਰਾਂ ਤੇ ਪੀਰਾਂ ਪੈਗੰਬਰਾਂ ਦੇ ਸਿਰ ਵੀ ਆਏ ਹਨ । ਰਾਮਚੰਦਰ ਤੇ ਸੀਤਾ ਜੀ ਨੂੰ ਬਨਵਾਸ ਦਾ, ਪਾਡਵਾਂ ਨੂੰ ਭਰਾਵਾਂ ਦੀ ਦੁਸ਼ਮਣੀ ਦਾ, ਗੁਰ ਅਰਜਨ ਦੇਵ ਜੀ ਨੂੰ ਸਰਕਾਰੀ ਜਬਰ ਦਾ, ਗੁਰੂ ਗੋਬਿੰਦ ਸਿੰਘ ਨੂੰ ਸਾਰਾ ਪਰਿਵਾਰ ਸ਼ਹੀਦ ਕਰਵਾਉਣ ਦਾ, ਸ਼ਾਹ ਜਹਾਨ ਨੂੰ  ਪੁੱਤਰਾਂ ਦੀ ਕੈਦ ਵਿਚ ਪੈਣ ਦਾ ਤੇ ਸ਼ਿਵਾਜੀ ਨੂੰ ਔਰੰਗਜ਼ੇਬ ਦੇ ਧੋਖੇ ਦਾ ਦੁੱਖ ਸਹਾਰਨਾ ਪਿਆ ਸੀ | ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਦੁੱਖ ਤੋਂ ਕੋਈ ਅਮੀਰ-ਗ਼ਰੀਬ ਜਾਂ ਉੱਚ ਪਦਵੀ ਵਾਲਾ ਬਚ ਨਹੀਂ ਸਕਦਾ ।

ਦੁੱਖ ਦਾਰੂ ਹੈ –ਗੁਰੂ ਜੀ ਨੇ ਕਿਹਾ ਹੈ ਕਿ ਦੁੱਖ ਮਨੁੱਖੀ ਜੀਵਨ ਵਿਚ ਬਹੁਤ ਮਹੱਤਵਪੂਰਨ ਸਥਾਨ ਰੱਖਦੇ ਹਨ ।

ਉਹ ਫ਼ਰਮਾਉਂਦੇ ਹਨ :

ਦੁੱਖ ਦਾਰੂ ਸੁਖ ਰੋਗ ਭਇਆ ॥

ਅਰਥਾਤ ਦੁੱਖ ਮਨੁੱਖੀ ਸਰੀਰ ਲਈ ਦਾਰੂ ਹੈ, ਪਰੰਤੂ ਸੁਖ ਰੋਗ ਸਮਾਨ ਹਨ । ਦੁੱਖਾਂ ਵਿਚ ਫਸਿਆ ਬੰਦਾ ਸੁੱਖਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਦਾ ਹੈ ਤੇ ਬਹੁਤ ਸਾਰੇ ਉਸਾਰੂ ਕੰਮ ਕਰ ਜਾਂਦਾ ਹੈ, ਜੋ ਕਿ ਉਸ ਦਾ ਵਿਅਕਤੀਗਤ ਵਿਕਾਸ ਕਰਦੇ ਹਨ, ਜਿਸ ਨਾਲ ਉਸ ਦੀ ਸ਼ਖ਼ਸੀਅਤ ਉੱਚੀ ਹੁੰਦੀ ਹੈ, ਪਰੰਤੂ ਹਰ ਵੇਲੇ ਸੁਖ ਭੋਗਣ ਵਾਲੇ ਬੰਦੇ ਦੀ ਅਵਸਥਾ ਖੜ੍ਹੇ ਪਾਣੀ ਵਰਗੀ ਹੁੰਦੀ ਹੈ, ਜੋ ਕਿ ਬਦਬੂ ਛੱਡਦਾ ਹੈ, ਇਸ ਲਈ ਦੁੱਖਾਂ ਦਾ ਮਨੁੱਖੀ ਜੀਵਨ ਵਿਚ ਹੋਣਾ ਮਨੁੱਖੀ ਸੱਭਿਅਤਾ ਤੇ ਸ਼ਖ਼ਸੀਅਤ ਦੇ ਵਿਕਾਸ ਲਈ ਜ਼ਰੂਰੀ ਹੈ ।

ਦੁੱਖ-ਸੁਖ ਮਨੁੱਖੀ ਜੀਵਨ ਦਾ ਅੰਗ ਹਨ-ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਨੂੰ ਦੁੱਖਾਂ ਤੋਂ ਘਬਰਾਉਣਾ ਨਹੀਂ ਚਾਹੀਦਾ, ਸਗੋਂ ਇਨ੍ਹਾਂ ਨੂੰ ਮਨੁੱਖੀ ਜੀਵਨ ਦਾ ਸੁੱਖਾਂ ਵਾਂਗ ਹੀ ਅੰਗ ਸਮਝ ਕੇ ਸਵੀਕਾਰ ਕਰਨਾ ਚਾਹੀਦਾ ਹੈ । ਸੰਸਾਰ ਨੂੰ ਦੁੱਖਾਂ ਦਾ ਘਰ ਦੱਸਦਿਆ ਸੁਖ ਦੀ ਪ੍ਰਾਪਤੀ ਲਈ ਗੁਰੂ ਜੀ ਨੇ ਫ਼ਰਮਾਇਆ ਹੈ

ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਸ ਨਾਮੁ ਆਧਾਰ ॥

ਸਾਰ-ਅੰਸ਼-ਸੋ ਸਾਨੂੰ ਦੁੱਖ ਵਿਚ ਪ੍ਰਭੂ ਦੇ ਨਾਮ ਦਾ ਆਸਰਾ ਲੈਣਾ ਚਾਹੀਦਾ ਹੈ । ਉਸ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨਣਾ ਚਾਹੀਦਾ ਹੈ । ਇਸ ਦੇ ਨਾਲ ਮਨੁੱਖ ਵਿਚ ਆਤਮਿਕ ਬਲ ਪੈਦਾ ਹੁੰਦਾ ਹੈ ਤੇ ਉਹ ਦੁੱਖਾਂ ਨੂੰ ਪਛਾੜਨ ਲਈ ਸੰਘਰਸ਼ ਕਰਦਾ ਹੋਇਆ ਸੁਖ ਨੂੰ ਪ੍ਰਾਪਤ ਕਰਦਾ ਹੈ|

 

ਨਿਬੰਧ ਨੰਬਰ : 02

 

ਨਾਨਕ ਦੁਖੀਆ ਸਭ ਸੰਸਾਰ

Nanak Dukhiya Sabhu Sansar

 

 

ਰੂਪ-ਰੇਖਾ- ਭੂਮਿਕਾ, ਸੰਸਾਰ ਵਿੱਚ ਸਾਰੇ ਦੁਖੀ ਹਨ, ਅਮੀਰ ਕਿਉਂ ਦੁੱਖੀ ਹਨ, ਗਰੀਬਾਂ ਨੂੰ ਕਿਹੜੇ ਦੁੱਖ ਹਨ, ਅਮੀਰਾਂ ਗਰੀਬਾਂ ਦੇ ਸਾਂਝੇ ਦੁੱਖ, ਦੋ ਤਰ੍ਹਾਂ ਦੇ ਦੁੱਖ, ਗਰੀਬੀ ਵਿੱਚ ਖੁਸ਼ੀ, ਸੰਸਾਰ ਦੁੱਖਾਂ ਦਾ ਘਰ ਹੈ, ਦੁੱਖ ਦਾਰੂ ਹੈ, ਦੁੱਖ | ਸੁੱਖ ਜੀਵਨ ਦੇ ਅੰਗ, ਸਾਰ ਅੰਸ਼

ਭੂਮਿਕਾ- ਇੱਕ ਤੁਕ ਗੁਰੁ ਨਾਨਕ ਦੇਵ ਜੀ ਦੀ ਉਚਾਰੀ ਹੋਈ ਹੈ। ਇਸ ਵਿੱਚ ਅਟੱਲ ਸੱਚਾਈ ਹੈ ਕਿ ਅੱਜ ਹਰ ਇਨਸਾਨ ਦੁੱਖੀ ਹੈ। ਕਿਸੇ ਨੂੰ ਧਨ ਦੀ ਕਮੀ ਦੀ ਪਰੇਸ਼ਾਨੀ ਹੈ, ਕਿਸੇ ਨੂੰ ਔਲਾਦ ਵੱਲੋਂ ਜਾਂ ਪਤੀ-ਪਤਨੀ ਵੱਲੋਂ ਪਰੇਸ਼ਾਨੀ ਹੈ। ਕਿਸੇ ਕੋਲ ਧਨ ਬਹੁਤ ਹੈ ਪਰ ਖਾਣ ਵਾਲਾ ਕੋਈ ਨਹੀਂ ਭਾਵ ਔਲਾਦ ਨਹੀਂ ਹੈ। ਜਦੋਂ ਵੀ ਕੋਈ ਵੀ ਬਹੁਤ ਦੁੱਖੀ ਹੋਵੇ ਤਾਂ ਦੂਸਰਾ ਉਸ ਨੂੰ ਹੌਸਲਾ ਦੇਣ ਲਈ ਕਹਿ ਦਿੰਦਾ ਹੈ ‘ਨਾਨਕ ਦੁਖੀਆ ਸਭ ਸੰਸਾਰ |

ਸੰਸਾਰ ਵਿੱਚ ਸਾਰੇ ਦੁਖੀ ਹਨ- ਕਿਸੇ ਨਾਲ ਵੀ ਗੱਲ ਕਰੋ ਤਾਂ ਉਹ ਅਕਸਰ ਇਹੀ ਕਹੇਗਾ ਕਿ ਪਤਾ ਨਹੀਂ ਰੱਬ ਨੂੰ ਮੇਰੇ ਨਾਲ ਕੀ ਦੁਸ਼ਮਣੀ ਹੈ, ਹਮੇਸ਼ਾ ਮੈਨੂੰ ਹੀ ਦੁੱਖ ਦਿੰਦਾ ਰਹਿੰਦਾ ਹੈ। ਉਹ ਸੋਚਦਾ ਹੈ ਕਿ ਰੱਬ ਨੇ ਸਾਰੇ ਦੁੱਖ ਮੇਰੀ ਕਿਸਮਤ ਵਿੱਚ ਹੀ ਲਿਖ ਦਿੱਤੇ ਹਨ, ਬਾਕੀ ਸਭ ਸੁਖੀ ਹਨ। ਉਸ ਦਾ ਨੂੰ ਹੋਰ ਪਰੇਸ਼ਾਨ ਕਰਦਾ ਹੈ। ਸ਼ੇਖ ਫ਼ਰੀਦ ਜੀ ਨੇ ਮਨੁੱਖੀ ਮਨ ਦੇ ਇਸ ਭੁਲੇਖੇ ਬਾਰੇ ਇਸ ਤਰ੍ਹਾਂ ਵਿਚਾਰ ਪੇਸ਼ ਕੀਤੇ ਹਨ-

ਫ਼ਰੀਦਾ ਮੈਂ ਜਾਨਿਆ ਦੁਖ ਮੁਝ ਕੂ ਦੁਖ ਸਬਾਇਐ ਜਗ,

ਉੱਚੈ ਚੜ੍ਹ ਕੇ ਦੇਖਿਆ ਘਰਿ ਘਰਿ ਏਹਾ ਅਗੁ ।

ਇੱਕ ਪ੍ਰਸਿੱਧ ਅਖਾਣ ਹੈ ‘ਦੂਰ ਦੇ ਢੋਲ ਸੁਹਾਵਣੇ। ਜਦੋਂ ਅਸੀਂ ਕਿਸੇ ਅਮੀਰ ਆਦਮੀ ਨੂੰ ਦੇਖਦੇ ਹਾਂ ਜਿਸ ਕੋਲ ਸਾਰੀਆਂ ਸਹੂਲਤਾਂ ਹੁੰਦੀਆਂ ਹਨ, ਅਸੀਂ ਸੋਚਦੇ ਹਾਂ, “ਜ਼ਿੰਦਗੀ ਤਾਂ ਇਹ ਜੀ ਰਹੇ ਹਨ ਅਸੀਂ ਤਾਂ ਜ਼ਿੰਦਗੀ ਕੱਟ ਰਹੇ ਹਾਂ। ਅਸੀਂ ਗਲਤ ਸੋਚਦੇ ਹਾਂ। ਉਹਨਾਂ ਦੀਆਂ ਮੁਸੀਬਤਾਂ ਕਈ ਵਾਰ ਸਾਡੀਆਂ ਮੁਸ਼ਕਲਾਂ ਤੋਂ ਜ਼ਿਆਦਾ ਵੱਡੀਆਂ ਹੁੰਦੀਆਂ ਹਨ।

ਅਮੀਰ ਕਿਉਂ ਦੁੱਖੀ ਹਨ- ਜਿਸ ਕੋਲ ਬਹੁਤ ਪੈਸਾ ਹੋਵੇ ਤਾਂ ਲੱਗਦਾ ਹੈ। ਕਿ ਇਹ ਤਾਂ ਬੜਾ ਸੁਖੀ ਹੈ। ਅਰਾਮ ਦੇ ਸਾਰੇ ਸਾਧਨ ਉਸ ਕੋਲ ਹਨ, ਚਾਰੇ ਪਾਸੇ ਨੌਕਰ ਹਨ। ਪਰ ਉਸ ਨੂੰ ਹਰ ਸਮੇਂ ਪੈਸਾ ਸੰਭਾਲਣ ਦੀ ਚਿੰਤਾ ਰਹਿੰਦੀ ਹੈ। ਅੱਧੇ ਤੋਂ ਜ਼ਿਆਦਾ ਸਮਾਂ ਤੇ ਉਹ ਇਹ ਹੀ ਸੋਚਦਾ ਰਹਿੰਦਾ ਹੈ ਕਿ ਇਸ ਪੈਸੇ ਨੂੰ ਕਿਵੇਂ ਬਚਾਇਆ ਜਾਵੇ ਤਾਂ ਕਿ ਸਰਕਾਰ ਨੂੰ ਟੈਕਸ ਨਾ ਦੇਣਾ ਪਵੇ। ਚੋਟ, ਲੁਟੇਰੇ ਉਸ ਦੇ ਪਿੱਛੇ ਲੱਗੇ ਰਹਿੰਦੇ ਹਨ। ਉਸ ਕੋਲ ਮਨ ਦੀ ਸ਼ਾਂਤੀ ਨਹੀਂ ਹੁੰਦੀ। ਉਸ ਨੂੰ ਰਾਤ : ਨੂੰ ਗੋਲੀ ਖਾਏ ਬਿਨਾਂ ਨੀਂਦ ਨਹੀਂ ਆਉਂਦੀ। ਅਕਸਰ ਅਮੀਰਾਂ ਦੇ ਬੱਚੇ ਵਿਗੜ : ਜਾਂਦੇ ਹਨ, ਜੋ ਕਈ ਵਾਰ ਉਹਨਾਂ ਲਈ ਅਣਚਾਹੀਆਂ ਮੁਸੀਬਤਾਂ ਖੜ੍ਹੀਆਂ ਕਰ ਦਿੰਦੇ ਹਨ। ਉਹਨਾਂ ਦੀਆਂ ਚਿੰਤਾਵਾਂ ਦਾ ਕੋਈ ਇਲਾਜ ਨਹੀਂ ਹੁੰਦਾ। ਉਹ ਬਲੱਡ ਪ੍ਰੈਸ਼ਰ, ਸ਼ੂਗਰ ਤੇ ਦਿਲ ਦੇ ਰੋਗਾਂ ਦੇ ਮਰੀਜ਼ ਬਣ ਜਾਂਦੇ ਹਨ।

ਗਰੀਬਾਂ ਨੂੰ ਕਿਹੜੇ ਦੁੱਖ ਹਨ- ਅਮੀਰਾਂ ਲਈ ਕਈ ਵਾਰ ਜ਼ਿਆਦਾ ਪੈਸਾ । ਦੁੱਖ ਦਾ ਕਾਰਣ ਬਣਦਾ ਹੈ। ਗ਼ਰੀਬ ਆਰਥਿਕ ਤੰਗੀ ਕਾਰਨ ਦੁੱਖੀ ਹੁੰਦਾ ਹੈ। ਉਹ | ਸਾਰਾ ਦਿਨ ਮਿਹਨਤ ਕਰਦਾ ਹੈ ਪਰ ਫਿਰ ਵੀ ਬੱਚਿਆਂ ਨੂੰ ਤੇ ਪਤਨੀ ਨੂੰ ਸਾਰੀਆਂ ਸਹੂਲਤਾਂ ਦੇਣ ਤੋਂ ਨਾਕਾਮਯਾਬ ਰਹਿੰਦਾ ਹੈ।ਉਹ ਰੋਟੀ ਲਈ ਤਾਂ ਪੈਸੇ ਕਮਾ ਲੈਂਦਾ ਹੈ ਪਰ ਬਾਕੀ ਜ਼ਰੂਰਤਾਂ ਪੂਰੀਆਂ ਕਰਨ ਤੋਂ ਅਸਮਰੱਥ ਰਹਿੰਦਾ ਹੈ। ਕਈ ਵਾਰ ਜਦ ਅਚਾਨਕ ਕੋਈ ਵੱਡੀ ਬਿਮਾਰੀ ਆ ਜਾਂਦੀ ਹੈ ਤਾਂ ਉਹ ਸੋਚਦਾ ਹੈ ਕਿ ਦੁਨੀਆ ਵਿੱਚ ਮੇਰੇ ਤੋਂ ਜ਼ਿਆਦਾ ਕੋਈ ਦੁੱਖੀ ਨਹੀਂ ਹੈ।

ਅਮੀਰਾਂ-ਗਰੀਬਾਂ ਦੇ ਸਾਂਝੇ ਦੁੱਖ- ਕਈ ਅਜਿਹੇ ਦੁੱਖ ਹੁੰਦੇ ਹਨ ਜੋ ਅਮੀਰੀ ਗਰੀਬੀ ਦਾ ਲਿਹਾਜ਼ ਨਹੀਂ ਕਰਦੇ ਜਿਵੇਂ ਕਿਸੇ ਨੇੜਲੇ ਰਿਸ਼ਤੇਦਾਰ ਦੀ ਮੌਤਬਿਮ ਦੁਰਘਟਨਾ ਔਲਾਦ ਦੀ ਪਰੇਸ਼ਾਨੀ ਆਦਿ। ਘਰ ਵਿੱਚ ਵਿੱਚ ਪਤੀ ਪਤਨ ਨਾ ਬਣਨਾ, ਨੂੰਹ ਸੱਸ ਦੀ ਲੜਾਈ, ਵਿਆਹੀ ਧੀ ਦਾ ਦੁੱਖੀ ਹੋਣਾ ਵਰਗੀਆਂ ਪਰੇਸ਼ਾਨੀਆਂ ਵਰਤਮਾਨ ਮਨੁੱਖ ਦੀ ਜਿੰਦਗੀ ਵਿੱਚ ਆਮ ਦੇਖਣ ਨੂੰ ਮਿਲਦੀਆਂ ਹਨ |

ਦੋ ਤਰ੍ਹਾਂ ਦੇ ਦੁੱਖ- ਮਨੁੱਖ ਦੀ ਜ਼ਿੰਦਗੀ ਵਿੱਚ ਦੋ ਤਰ੍ਹਾਂ ਦੇ ਦੁੱਖ ਹੁੰਦੇ ਹਨਸਰੀਰਕ ਦੁੱਖ ਤੇ ਮਾਨਸਿਕ ਦੁੱਖ । ਸਰੀਰਕ ਦੁੱਖ ਤਾਂ ਦੇਖਣ ਵਾਲੇ ਨੂੰ ਪਤਾ ਲੱਗ ਜਾਂਦਾ ਹੈ। ਦੁਨੀਆਂ ਵਿੱਚ ਹਰ ਕਿਸੇ ਨੂੰ ਕੋਈ ਨਾ ਕੋਈ ਸਰੀਰਕ ਰੋਗ ਹੁੰਦਾ ਹੈ। ਹੈ। ਮਾਨਸਿਕ ਦੁੱਖ ਵਿੱਚ ਮਨੁੱਖ ਅੰਦਰ ਹੀ ਅੰਦਰ ਘੱਲਦਾ ਹੈ। ਕਈ ਵਾਰ ਮਾਨਸਿਕ ਦੁੱਖ ਕਿਸੇ ਦੂਸਰੇ ਨੂੰ ਦੱਸਿਆ ਵੀ ਨਹੀਂ ਜਾ ਸਕਦਾ । ਮਾਨਸਿਕ ਦੁੱਖ ਤਨਾਓ ਦਾ ਕਾਰਨ ਬਣ ਜਾਂਦੇ ਹਨ।

ਗਰੀਬੀ ਵਿੱਚ ਖੁਸ਼ੀ- ਹਰ ਸਮੇਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਅਮੀਰ ਆਦਮੀ ਪੈਸੇ ਨਾਲ ਸਭ ਕੁੱਝ ਖਰੀਦ ਸਕਦਾ ਹੈ ਪਰ ਅਜਿਹਾ ਨਹੀਂ ਹੁੰਦਾ। ਇੱਕ ਉਦਾਹਰਨ ਹੈ ਕਿ ਇੱਕ ਰਾਜਾ ਬਹੁਤ ਦੁੱਖੀ ਸੀ। ਉਸ ਨੂੰ ਕਿਸੇ ਵਿਦਵਾਨ ਨੇ ਕਿਹਾ ਕਿ ਕਿਸੇ ਅਜਿਹੇ ਵਿਅਕਤੀ ਦੀ ਕਮੀਜ਼ ਪਹਿਨ ਜੋ ਬਹੁਤ ਖੁਸ਼ ਹੋਵੇ ਤੇ। ਉਸ ਨੂੰ ਕੋਈ ਦੁੱਖ ਨਾ ਹੋਵੇ। ਦਰਬਾਰੀਆਂ ਨੇ ਸਾਰਾ ਜੱਗ ਛਾਣ ਮਾਰਿਆ ਪਰ ਕੋਈ ਅਜਿਹਾ ਨਾ ਮਿਲਿਆ, ਜਿਸ ਨੂੰ ਕੋਈ ਦੁੱਖ ਨਹੀਂ ਸੀ। ਅੰਤ ਵਿੱਚ ਇੱਕ ਮਨੁੱਖ ਘਾਹ ਤੇ ਲੰਮਾ ਪਿਆ ਹੋਇਆ ਸੀ ਦਰਬਾਰੀਆਂ ਨੇ ਪੁੱਛਿਆ, “ਤੂੰ ਬੜਾ ਖੁਸ਼ ਲੱਗ ਰਿਹਾ ਹੈਂ। ਕੀ ਤੈਨੂੰ ਜਿੰਦਗੀ ਵਿੱਚ ਕਦੀ ਕਿਸੇ ਮੁਸੀਬਤ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ ਉਸ ਨੇ ਜੁਆਬ ਦਿੱਤਾ ਕਿ ਮੈਂ ਦੁਨੀਆਂ ਦਾ ਸਭ ਤੋਂ ਸੰਤੁਸ਼ਟ ਆਦਮੀ ਹਾਂ। ਦਰਬਾਰੀਆਂ ਨੇ ਉਸ ਨੂੰ ਕਿਹਾ, “ਜੇ ਤੂੰ ਦੁਨੀਆਂ ਵਿੱਚ ਸਭ ਤੋਂ ਸੰਤੁਸ਼ਟ ਆਦਮੀ ਹੈ ਤਾਂ ਸਾਨੂੰ ਤੇਰੀ ਕਮੀਜ਼ ਚਾਹੀਦੀ ਹੈ ਕਿਉਂਕਿ ਉਸ ਕਮੀਜ ਨੂੰ ਪਾ ਕੇ ਸਾਡੇ ਮਹਾਰਾਜ ਦੇ ਸਾਰੇ ਦੁੱਖ ਦੂਰ ਹੋ ਜਾਣਗੇ । ਉਹ ਆਦਮੀ ਹੱਸ ਕੇ ਬੋਲਿਆ, “ਮੇਰੇ ਕੋਲ ਤਾਂ ਕਮੀਜ਼ ਹੀ ਨਹੀਂ ਹੈ, ਮੈਂ ਦਿਨ-ਰਾਤ ਨੰਗਾ ਹੀ ਰਹਿੰਦਾ ਹਾਂ।’ ਮਹਾਨ ਕਵੀ ਧਨੀ ਰਾਮ ਚਾਤ੍ਰਿਕ ਨੇ ਗ਼ਰੀਬੀ ਦਾ ਬਿਆਨ ਕਰਦੇ ਬੜੀ ਸੁੰਦਰ ਕਵਿਤਾ ਸੁਰਗੀ ਜੀਓੜੇ ਲਿਖੀ ਸੀ ਕਿ ਕਿਸ ਤਰ੍ਹਾਂ ਇੱਕ ਗਰੀਬ ਜੋੜਾ ਸ਼ਾਂਤਮਈ ਜੀਵਨ ਜੀਊਂਦਾ ਹੈ-

ਮਾਯਾ-ਧਾਰੀ ਜਿਸ ਸ਼ਾਂਤਮਈ ਜੀਵਣ ਹਿਤ ਘੁਲਦਾ ਰਹਿੰਦਾ ਹੈ,

ਉਹ ਇਸ ਕੱਖਾਂ ਦੀ ਕੁਲੀ ਵਿੱਚ, ਮਜ਼ਦੂਰ ਪਾਸ ਆ ਬਹਿੰਦਾ ਹੈ।

ਸ਼ਾਹੀ ਮਹਿਲਾਂ ਦੀਆਂ ਸੇਜਾਂ ਤੇ, ਜੋ ਨੀਂਦਰ ਤੋੜੇ ਕਸਦੀ ਹੈ,

ਉਹ ਏਸ ਬਹਿਸ਼ਤੇ ਆਆ ਕੇ, ਚਾਤ੍ਰਿਕ ਦੀਆਂ ਤਲੀਆਂ ਧਸਦੀ ਹੈ।

ਸੰਸਾਰ ਦੁੱਖਾਂ ਦਾ ਘਰ ਹੈ- ਇਸ ਸੰਸਾਰ ਵਿੱਚ ਹਰ ਕੋਈ ਇੱਕ ਦੂਸਰੇ ਤੋਂ ਜ਼ਿਆਦਾ ਦੁਖੀ ਹੈ। ਦੁੱਖ ਤਾਂ ਬਾਦਸ਼ਾਹਾਂ, ਪੀਰਾਂ, ਪੈਗੰਬਰਾਂ ਨੇ ਵੀ ਭੁਗਤੇ ਹਨ। ਰਾਮ ਚੰਦਰ ਜੀ ਦਾ ਬਨਵਾਸ ਤੋਂ ਜਾਣਾ, ਪਾਂਡਵਾਂ ਨੂੰ ਆਪਣੇ ਭਰਾਵਾਂ ਕੌਰਵਾਂ ਦੀ ਦੁਸ਼ਮਣੀ ਦਾ ਸਾਹਮਣਾ ਕਰਨਾ, ਗੁਰੂ ਅਰਜਨ ਦੇਵ ਜੀ ਦਾ ਤੱਤੀ ਤਵੀ ਤੇ ਬੈਠਣਾ, ਗੁਰੂ ਗੋਬਿੰਦ ਸਿੰਘ ਜੀ ਦਾ ਸਾਰੇ ਪਰਿਵਾਰ ਤੋਂ ਵਿਛੜਨਾ ਆਦਿ। ਇਸ | ਲਈ ਦੁੱਖਾਂ ਤੋਂ ਅਮੀਰ ਜਾਂ ਰਾਜੇ ਆਦਿ ਵੀ ਨਹੀਂ ਬੱਚ ਸਕਦੇ।

ਦੁੱਖ ਦਾਰੂ ਹੈ- ਇਹ ਇੱਕ ਸੱਚਾਈ ਹੈ ਕਿ ਦੁੱਖ ਮਨੁੱਖ ਦੇ ਜੀਵਨ ਵਿੱਚ ਮਹੱਤਵਪੂਰਨ ਸਥਾਨ ਰੱਖਦੇ ਹਨ।

ਦੁਖ ਦਾਰੂ ਸੁਖ ਰੋਗ ਭਇਆ॥

ਇਸ ਤੁਕ ਤੋਂ ਸਪੱਸ਼ਟ ਹੈ ਕਿ ਦੁੱਖ ਸਰੀਰ ਲਈ ਦਾਰੂ ਦਾ ਕੰਮ ਕਰਦੇ ਹਨ। | ਸੁੱਖ ਰੋਗ ਦੇ ਸਮਾਨ ਹਨ। ਦੁੱਖ ਵਿੱਚ ਮਨੁੱਖ ਸੁੱਖਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਦਾ ਹੈ ਤਾਂ ਕਈ ਵੱਡੇ-ਵੱਡੇ ਕੰਮ ਕਰਨ ਦੇ ਯੋਗ ਬਣ ਜਾਂਦਾ ਹੈ। ਇਸ ਤਰ੍ਹਾਂ | ਉਸ ਦਾ ਵਿਅਕਤੀਗਤ ਵਿਕਾਸ ਵੀ ਹੁੰਦਾ ਹੈ। ਹਰ ਸਮੇਂ ਸੁਖ ਭੋਗਣ ਨਾਲ | ਇਨਸਾਨ ਦੀ ਅਵਸਥਾ ਖੜ੍ਹੇ ਪਾਣੀ ਵਰਗੀ ਹੁੰਦੀ ਹੈ ਜਿਸ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸ਼ਖਸੀਅਤ ਦੇ ਵਿਕਾਸ ਲਈ ਦੁੱਖਾਂ ਦਾ ਹੋਣਾ ਜ਼ਰੂਰੀ ਹੈ।

ਦੁੱਖ-ਸੁੱਖ ਜੀਵਨ ਦੇ ਅੰਗ- ਇਸ ਸਾਰੀ ਚਰਚਾ ਤੋਂ ਬਾਅਦ ਅਸੀਂ ਕਹਿ । ਸਕਦੇ ਹਾਂ ਕਿ ਮਨੁੱਖ ਨੂੰ ਦੁੱਖ ਸਮੇਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਇਸ ਨੂੰ ਮਨੁੱਖੀ ਜੀਵਨ ਦਾ ਅੰਗ ਸਮਝ ਕੇ ਸਵੀਕਾਰ ਕਰਨਾ ਚਾਹੀਦਾ ਹੈ। ਸੰਸਾਰ ਨੂੰ ਦੁੱਖਾਂ ਦਾ ਘਰ ਦੱਸਦੇ ਹੋਏ ਗੁਰੂ ਜੀ ਨੇ ਕਿਹਾ ਹੈ-

ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਸ ਨਾਮੁ ਆਧਾਰ

ਸਾਰ-ਅੰਸ਼- ਇਸ ਦੁਨੀਆਂ ਵਿੱਚ ਹਰ ਕੋਈ ਦੁੱਖੀ ਹੈ। ਅਸੀਂ ਆਪਣੇ ਆਪ ਨੇ ਸਭ ਤੋਂ ਜ਼ਿਆਦਾ ਦੁੱਖੀ ਸਮਝਦੇ ਹਾਂ। ਸੋ ਸਾਨੂੰ ਦੁੱਖ ਵਿੱਚ ਪ੍ਰਭੂ ਦੇ ਨਾਮ ਦਾ ਆਸਰਾ ਲੈਣਾ ਚਾਹੀਦਾ ਹੈ। ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ। ‘ਸੁਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ’ ਇਸ ਨਾਲ ਮਨੁੱਖ ਵਿੱਚ ਆਤਮਿਕ ਬਲ ਪੈਦਾ ਹੁੰਦਾ ਹੈ ਤੇ ਉਹ ਦੁੱਖਾਂ ਨੂੰ ਪਛਾੜਨ ਲਈ ਸੰਘਰਸ਼ ਕਰਦਾ ਹੈ ਤੇ ਅੰਤ ਸੁਖ ਪ੍ਰਾਪਤ ਕਰਦਾ ਹੈ।

3 Comments

  1. Harman February 20, 2020
  2. Harman February 20, 2020
  3. Kanwarjit pruthi September 8, 2022

Leave a Reply