ਨਾਨਕ ਦੁਖੀਆ ਸਭ ਸੰਸਾਰ
Nanak Dukhiya Sabh Sansar
ਹਰ ਇਨਸਾਨ ਇਹ ਸੋਚਦਾ ਹੈ ਕਿ ਦੁਨੀਆਂ ਵਿੱਚ ਮੇਰੇ ਤੋਂ ਜ਼ਿਆਦਾ ਦੁੱਖੀ ਕੋਈ ਨਹੀਂ ਪਰ ਇਹ ਸਾਡਾ ਸਭ ਦਾ ਵਹਿਮ ਹੁੰਦਾ ਹੈ ਕਿਉਂਕਿ ਦੁੱਖ-ਸੁੱਖ ਜੀਵਨ ਦਾ ਅੰਗ ਹਨ। ਗੁਰੂ ਨਾਨਕ ਦੇਵ ਜੀ ਦੀ ਇਸ ਤੁੱਕ ਰਾਹੀਂ ਸਾਡਾ ਸਭ ਦਾ ਇਹ ਭਰਮ ਦੂਰ ਹੋ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਇਸ ਤੁੱਕ ਰਾਹੀਂ ਸਾਨੂੰ ਸਮਝਾਇਆ ਹੈ ਕਿ ਜਿਸ ਘਰ ਨੂੰ ਅਸੀਂ ਨਹੀਂ ਦੇਖਿਆ ਉਹ ਸੁਖੀ ਲੱਗਦਾ ਹੈ ਪਰ ਕਈ ਵਾਰ ਜਿਹੜੇ ਮਨੁੱਖ ਸਾਨੂੰ ਖੁਸ਼ ਦਿਖਾਈ ਦਿੰਦੇ ਹਨ ਅੰਦਰੂਨੀ ਤੌਰ ਤੇ ਉਹ ਗਮਾਂ ਨਾਲ ਘਿਰੇ ਹੁੰਦੇ ਹਨ। ਸ਼ੇਖ ਫ਼ਰੀਦ ਜੀ ਨੇ ਵੀ ਮਨੁੱਖ ਦੇ ਇਹਨਾਂ ਭੁਲੇਖਿਆਂ ਬਾਰੇ ਕੁਝ ਇਸ ਤਰ੍ਹਾਂ ਕਿਹਾ ਹੈ-
‘ਫ਼ਰੀਦਾ ਮੈਂ ਜਾਨਿਆ, ਦੁਖ ਮੁਝ ਕੋ, ਦੁਖ ਸਬਾਇਐ ਜਗੁ,
ਉੱਚੇ ਚੜ ਕੇ ਦੇਖਿਆ ਘਰਿ ਘਰਿ ਏਹਾ ਅੱਗ ।
ਇਸ ਕਥਨ ਦਾ ਇਹ ਭਾਵ ਹੈ ਕਿ “ਮੈਂ ਸਮਝਿਆ ਸੀ ਕਿ ਕੇਵਲ ਮੈਂ ਹੀ ਦੁਖੀ ਹਾਂ, ਪਰ ਸੁਖੀ ਕੋਈ ਨਹੀਂ ਹੈ। ਸੋਚ ਵਿਚਾਰ ਕਰਕੇ ਪਤਾ ਲੱਗਿਆ ਕਿ ਦੁੱਖਾਂ ਦੀ ਅੱਗ ਹਰ ਇੱਕ ਘਰ ਵਿੱਚ ਲੱਗੀ ਹੋਈ ਹੈ। ਅਸੀਂ ਸੋਚਦੇ ਹਾਂ ਕਿ ਮਹਿਲਾਂ ਵਿੱਚ ਰਹਿਣ ਵਾਲੇ ਰਾਜੇ ਮਹਾਰਾਜੇ ਬਹੁਤ ਸੁੱਖੀ ਹਨ ਪਰ ਉਹ ਸਾਡੇ ਤੋਂ ਜ਼ਿਆਦਾ ਦੁਖੀ ਹੁੰਦੇ ਹਨ ਉਹਨਾਂ ਨੂੰ ਹਰ ਸਮੇਂ ਇਹੀ ਡਰ ਲੱਗਦਾ ਰਹਿੰਦਾ ਹੈ ਕਿ ਸਾਡੀ ਗੱਦੀ ਨਾ ਖੁਸ ਜਾਏ। ਉਹਨਾਂ ਦੇ ਘਰ ਦੀਆਂ ਛੋਟੀਆਂ-ਛੋਟੀਆਂ ਗੱਲਾਂ ਅਖ਼ਬਾਰਾਂ ਦੀਆਂ ਖ਼ਬਰਾਂ ਬਣ ਜਾਂਦੀਆਂ ਹਨ। ਗਰੀਬ ਇਸ ਤੋਂ ਜ਼ਿਆਦਾ ਸੁਖੀ ਹੁੰਦਾ ਹੈ ਕਿਉਂਕਿ ਉਸ ਕੋਲ ਕੁਝ ਹੁੰਦਾ ਹੀ ਨਹੀਂ ਤੇ ਉਸ ਨੂੰ ਕੁਝ ਖੁਸਣ ਦਾ ਡਰ ਵੀ ਨਹੀਂ ਨੰਦਾ। ਦੁੱਖ ਤਾਂ ਵੱਡੇ-ਵੱਡੇ ਬਾਦਸ਼ਾਹਾਂ, ਪੀਰਾਂ, ਪੈਗੰਬਰਾਂ ਦੇ ਸਿਰ ਵੀ ਆਏ ਹਨ। ਇਹਨਾਂ ਤੋਂ ਕੋਈ ਨਹੀਂ ਬੱਚ ਸਕਦਾ। ਗੁਰੂ ਜੀ ਕਹਿੰਦੇ ਹਨ ਕਿ ਜਦੋਂ ਮਨੁੱਖ ਕਿਸੇ ਰੱਖ ਜਾਂ ਮੁਸੀਬਤ ਵਿੱਚ ਹੁੰਦਾ ਹੈ ਤਾਂ ਉਹ ਉਸ ਮੁਸੀਬਤ ਵਿੱਚੋਂ ਨਿਕਲਣ ਲਈ ਦੀ ਪ੍ਰਕਾਰ ਦੇ ਸੰਘਰਸ਼ ਕਰਦਾ ਹੈ। ਇਸ ਤਰ੍ਹਾਂ ਕਰਦਾ ਹੋਇਆ ਉਹ ਬਹੁਤ ਕੁਝ ਦਾ ਹੈ ਤੇ ਨਵੀਆਂ ਮੰਜ਼ਲਾਂ ਪ੍ਰਾਪਤ ਕਰਦਾ ਹੈ। ਜਿਸ ਨੂੰ ਕੋਈ ਦੁੱਖ ਨਹੀਂ। ਬਾਖੀ ਹੁੰਦਾ ਹੋਇਆ ਵੀ ਦੁਖੀ ਹੈ। ਇਸ ਕਰਕੇ ਮਨੁੱਖ ਨੂੰ ਕਦੀ ਵੀ ਦੁੱਖਾਂ ਬਰਾਉਣਾ ਨਹੀਂ ਚਾਹੀਦਾ ਹੈ ਜੋ ਸਾਡੇ ਤੋਂ ਜ਼ਿਆਦਾ ਦੁਖੀ ਹੈ, ਉਸ ਨੂੰ ਦੇਖ ਕੇ ਕੁੱਝ ਸਿਖਣਾ ਚਾਹੀਦਾ ਹੈ। ਦੁੱਖ ਸੁੱਖ ਜੀਵਨ ਦਾ ਅਟੁੱਟ ਅੰਗ ਹਨ। ਇਹ ਸਦਾ ਨਾਲ-ਨਾਲ ਹੀ ਚਲਦੇ ਹਨ।