Punjabi Essay on “Mother Teresa”, “ਮਦਰ ਟੈਰੇਸਾ”, Punjabi Essay for Class 10, Class 12 ,B.A Students and Competitive Examinations.

ਮਦਰ ਟੈਰੇਸਾ

Mother Teresa 

ਅਨਿਕ ਭਾਂਤਿ ਕਰਿ ਸੇਵਾ ਕਰੀਐ ॥

ਜੀਉ ਪਾਨ ਧਨੁ ਆਗੇ ਧਰੀਐ ॥

ਜਾਣ-ਪਛਾਣ: ਸੰਸਾਰ ਵਿਚ ਸਭ ਤੋਂ ਵੱਡਾ ਧਰਮ ਹੈ-ਮਨੁੱਖਤਾ ਨਾਲ ਪੇਮ ਮਾਨਵਤਾ ਨਾਲ ਪੇਮ ਕਿਸੇ ਵੀ ਧਰਮ, ਜਾਤੀ, ਕੰਮ ਅਤੇ ਲੋਂ ਉੱਚਾ ਅਤੇ ਸੁੱਚਾ ਹੁੰਦਾ ਹੈ। ਪੇਮ, ਪ੍ਰਭੂ ਦੀ ਪ੍ਰਾਪਤੀ ਦਾ ਪਹਿਲਾ ਮਾਰਗ ਵੀ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ । ਬਾਰ ਇਸ ਧਰਤੀ ਤੇ ਅਨੇਕਾਂ ਹੀ ਅਜਿਹੀਆਂ ਹਸਤੀਆਂ ਨੇ ਜਨਮ ਲਿਆ, ਜਿਨਾਂ ਨੇ ਪਰਉਪਕਾਰ ਨੂੰ ਹੀ ਆਪਣੀ ਜ਼ਿੰਦਗੀ ਦਾ ਮੁੱਖ ।ਮੰਨਿਆ। ਅਜਿਹੀਆਂ ਹਸਤੀਆਂ ਨੇ ਆਪਣਾ ਪੂਰਾ ਜੀਵਨ ਲੋੜਵੰਦਾਂ ਦੀ ਮਦਦ ਲਈ ਅਰਪਿਤ ਕਰ ਦਿੱਤਾ। ਇਨ੍ਹਾਂ ਵਿਚੋਂ ਇਕ ਸੀ ਅਦਰ ਟੈਰੇਸਾ। ਇਸ ਸ਼ਖ਼ਸੀਅਤ ਨੂੰ ਅੱਜ ਕੌਣ ਨਹੀਂ ਜਾਣਦਾ। ਆਪ ਨੇ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿਚ ਜਾ ਕੇ ਮਾਨਵਤਾ ਦੀ ਸੇਵਾ ਕੀਤੀ। wਥ, ਅਪਾਹਜ ਤੇ ਬੇਸਹਾਰਿਆਂ ਲਈ ਮਦਰ ਹਾਉਸ ਬਣਾਏ , ਉਨ੍ਹਾਂ ਦੇ ਆਸਰੇ ਬਣੇ, ਉਨਾਂ ਦੀ ਜ਼ਿੰਦਗੀ ਨੂੰ ਸਿੱਧੇ ਰਾਹੇ ਪਾਇਆ | ਗਰੀਬਾ, ਅਨਾਥਾਂ ਦੇ ਸਿਰ ਤੇ ਆਪਣੀ ਕਿਰਪਾ ਦਾ ਹੱਥ ਰੱਖ ਕੇ ਉਨ੍ਹਾਂ ਦੀ ‘ਮਾਂ’ ਬਣੀ।

ਜਨਮ ਅਤੇ ਬਚਪਨ : ਮਦਰ ਟੇਰੇਸਾ ਦਾ ਜਨਮ 27 ਅਗਸਤ, 1910 ਈਸਵੀ ਨੂੰ ਯੂਗੋਸਲਾਵੀਆ ਵਿਖੇ ਹੋਇਆ। ਆਪ ਦੇ ਮਾਤਾ। ਪਿਤਾ ਅਲਬਾਨੀਅਮ’ ਜਾਤੀ ਨਾਲ ਸਬੰਧ ਰੱਖਦੇ ਸਨ। ਬਚਪਨ ਤੋਂ ਹੀ ਆਪ ਦਾ ਮਨ ਧਾਰਮਕ ਕੰਮਾਂ ਪ੍ਰਤੀ ਰੁਚਿਤ ਸੀ। ਉਹ ਹਮੇਸ਼ਾ ਗਰੀਬਾਂ ਦੀ ਮਦਦ ਕਰਨ ਲਈ ਚਿੰਤਾਤੁਰ ਰਹਿੰਦੇ ਸਨ। ਆਪ ਅਜੇ ਬਾਰਾਂ ਕੁ ਵਰਿਆਂ ਦੇ ਹੀ ਸਨ ਜਦੋਂ ਆਪ ਨੂੰ ਇਸਾਈ ਮਿਸ਼ਨ ਦੀਆਂ ਸੇਵਾਵਾਂ ਬਾਰ ਜਾਣਕਾਰੀ ਮਿਲੀ। ਉਸ ਸਮੇਂ ਹੀ ਆਪ ਨੇ ਆਪਣੇ ਮਨ ਵਿਚ ਪੱਕਾ ਦਿੜ ਇਰਾਦਾ ਧਾਰਨ ਕਰ ਲਿਆ ਸੀ ਕਿ ਵੱਡੇ ਹੋ ਕੇ ਆਪਣਾ ਸਾਰਾ ਜੀਵਨ ਦੀਨ-ਦੁਖੀਆਂ ਦੀ ਮਦਦ ਅਤੇ ਉਨ੍ਹਾਂ ਦੀ ਸੇਵਾ ਵਿਚ ਬਿਤਾ ਦੇਵੇਗੀ।

ਭਾਰਤ ਆਉਣ ਦੀ ਰੀਝ : ਬੰਗਾਲ ਦੇ ਮਿਸ਼ਨਰੀਆਂ ਦੁਆਰਾ ਲਿਖੀਆਂ ਕਿਤਾਬਾਂ ਪੜ੍ਹ ਕੇ ਆਪ ਦੇ ਮਨ ਵਿਚ ਭਾਰਤ ਆਉਣ ਦੀ ਰੀਝ ਪੈਦਾ ਹੋਈ। ਉਹ 6 ਜਨਵਰੀ 1929 ਨੂੰ ਕਲਕੱਤਾ ਪਹੁੰਚ ਗਈ।ਕਲਕੱਤਾ ਪੁੱਜਣ ‘ਤੇ ਆਪ ਨੇ ਸੇਂਟ ਮੇਰੀ ਹਾਈ ਸਕੂਲ ਵਿਚ ਪੜ੍ਹਾਉਣਾ ਸ਼ਰ ਕਰ ਦਿੱਤਾ। ਬਾਅਦ ਵਿਚ ਉਹ ਇਸੇ ਸਕੂਲ ਦੀ ਮੁਖੀ ਵੀ ਬਣੀ। ਪਰ ਭਾਰਤ ਆਉਣ ਦਾ ਆਪ ਦਾ ਉਦੇਸ਼ ਮਾਨਵਤਾ ਦੀ ਸੇਵਾ ਕਰਨਾ ਸੀ ਜੋ ਸਕੂਲ ਦੀ ਚਾਰਦੀਵਾਰੀ ਵਿਚ ਰਹਿ ਕੇ ਅਧੂਰਾ ਜਿਹਾ ਜਾਪਦਾ ਸੀ । ਇਸ ਲਈ ਉਸ ਨੇ ਇਸ ਸੇਵਾ ਲਈ ਕੁਝ ਹੋਰ ਸੋਚਣਾ ਸ਼ੁਰੂ ਕਰ ਦਿੱਤਾ।

ਦਾਰਜੀਲਿੰਗ ਜਾਣਾ: 10 ਸਤੰਬਰ 1946 ਈਸਵੀ ਨੂੰ ਜਦੋਂ ਉਹ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦਾਰਜੀਲਿੰਗ ਜਾ ਰਹੀ ਸੀ ਤਾਂ ਉਦੋਂ ਹੀ ਉਸ ਨੇ ਗ਼ਰੀਬਾਂ ਦੀ ਸੇਵਾ ਕਰਨ ਦਾ ਮਨ ਬਣਾ ਲਿਆ। ਇਸ ਸੇਵਾ ਦੀ ਭਾਵਨਾ ਨੂੰ ਮਦਰ ਟੈਰੇਸਾ ਯਸੂ ਮਸੀਹ ਦੀ ਪ੍ਰਨਾ ਸਮਝਦੀ ਸੀ। ਉਹ ਜਦ ਤਕ ਜੀਵਤ ਰਹੀ 10 ਸਤੰਬਰ ਦੇ ਦਿਨ ਨੂੰ ਨਾ ਦਿਵਸ ਦੇ ਰੂਪ ਵਿਚ ਮਨਾਉਂਦੀ ਰਹੀ।

ਆਸ਼ਰਮ ਖੋਲਣੇ : 1947 ਵਿਚ ਉਸ ਨੇ ਕਲਕੱਤਾ ਵਿਖੇ ਭੁੱਗੀ-ਝੌਪੜੀ ਦੀ ਬਸਤੀ ਵਿਚ ਆਪਣਾ ਪਹਿਲਾ ਸਕੂਲ ਖੋਲਿਆ। ਇਸ ਤੋਂ ਇਲਾਵਾ ਸਰੀਰਕ ਅਤੇ ਮਾਨਸਿਕ ਰੋਗੀਆਂ ਲਈ ਕਲਕੱਤੇ ਵਿਖੇ ਹੀ ‘ਨਿਰਮਲ ਹਿਰਦਾ ਹੋਮ’ ਵੀ ਸਥਾਪਤ ਕੀਤਾ। ਇੱਥੇ ਹੀ ‘ਮਿਸ਼ਨਰੀ। ਆਫ ਚੈਰਿਟੀ ਦਾ ਮੁੱਖ ਦਫਤਰ ਹੈ, ਜੋ ਚੌਵੀ ਘੰਟੇ ਗਰੀਬਾਂ, ਅਨਾਥਾਂ ਤੇ ਬੇਸਹਾਰਿਆਂ ਦੀ ਮਦਦ ਲਈ ਖੁੱਲਾ ਰਹਿੰਦਾ ਹੈ। ਇਸ ਤੋਂ ਇਲਾਵਾ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਮਿਸ਼ਨਰੀ ਆਫ਼ ਚੈਰਿਟੀ ਦੀਆਂ ਕਈ ਸ਼ਾਖ਼ਾਵਾਂ ਹਨ। ਭਾਰਤ ਵਿਚ ਮਿਸ਼ਨਰੀ ਹਸਪਤਾਲ, ਅਨਾਥ ਬੱਚਿਆਂ ਤੇ ਬਜੁਰਗਾਂ ਦੀ ਦੇਖਭਾਲ ਲਈ ਕਈ ਕੇਂਦਰ ਸਥਾਪਤ ਕੀਤੇ ਗਏ ਹਨ। ਇਸ ਸਾਰੇ ਵਿਆਪਕ ਸੇਵਾ ਯੋਜਨਾ ਪਿਛੇ ਮਦਰ ਟੈਰੇਸਾ ਦੀ। ਮਹਾਨ ਸ਼ਖ਼ਸੀਅਤ ਹੀ ਰਿਣੀ ਹੈ।

ਪੁਰਸਕਾਰ : ਮਾਨਵਤਾ ਪ੍ਰਤੀ ਸੱਚੀ ਹਮਦਰਦੀ ਤੇ ਅਸਲ ਵਿਚ ਉਨ੍ਹਾਂ ਦੀਆਂ ਸੇਵਾਵਾਂ ਪ੍ਰਤੀ ਟੈਰੇਸਾ ਨੂੰ ਕਈ ਪਰਸਕਾਰ ਵੀ ਪ੍ਰਾਪਤ ਹੋਏ।1962 ਵਿਚ ਭਾਰਤ ਸਰਕਾਰ ਨੇ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਤ ਕੀਤਾ। 1964 ਵਿਚ ਪੋਪ ਪਾਲ ਨੇ ਭਾਰਤ ਯਾਤਰਾ ਦੌਰਾਨ। ਆਪਣੀ ਕਾਰ ਮਦਰ ਟੈਰੇਸਾ ਨੂੰ ਭੇਟ ਕੀਤੀ। ਬਾਅਦ ਵਿੱਚ ਇਸ ਕਾਰ ਦੀ ਨਿਲਾਮੀ ਤੋਂ ਪ੍ਰਾਪਤ ਹੋਈ ਰਾਸ਼ੀ ਨਾਲ ਮਦਰ ਟੈਰੇਸਾ ਨੇ ਕੋਹਰਿਆਂ ਦੀ ਬਸਤੀ ਬਣਾਈ। 19 ਦਸੰਬਰ 1979 ਵਿਚ ਆਪ ਨੂੰ ਵਿਸ਼ਵ ਦਾ ਸਰਬੋਤਮ ਪੁਰਸਕਾਰ ਨੋਬਲ ਪੁਰਸਕਾਰ ਮਿਲਿਆ। ਇਸ ਤੋਂ ਇਲਾਵਾ ਵਿਸ਼ਵ ਦੀਆਂ ਕਈ ਯੂਨੀਵਰਸਿਟੀਆਂ ਨੇ ਮਦਰ ਟੈਰੇਸਾ ਨੂੰ ਡਾਕਟਰੇਟ ਦੀ ਉਪਾਧੀ ਦੇ ਕੇ ਸਨਮਾਨਤ ਕੀਤਾ | ਪੁਰਸਕਾਰਾਂ ਦੀ ਰਾਸ਼ੀ ਨਾਲ। ਉਨਾਂ ਨੇ ਅਨਾਥ ਆਸ਼ਰਮਾਂ ਦੀ ਉਸਾਰੀ ਕੀਤੀ।

ਮੌਤ : 5 ਸਤੰਬਰ 1997 ਨੂੰ ਦਿਲ ਦੀ ਧੜਕਣ ਬੰਦ ਹੋਣ ਕਾਰਨ ਮਦਰ ਟੈਰੇਸਾ ਦਾ ਦਿਹਾਂਤ ਹੋ ਗਿਆ। ਆਪ ਭਾਵੇਂ ਕਿਸੇ ਸਰਕਾਰੀ ਪਦਵੀ ‘ਤੇ ਨਹੀਂ ਸੀ ਪਰ ਫਿਰ ਵੀ ਪੂਰੇ ਸਰਕਾਰੀ ਸਨਮਾਨਾਂ ਨਾਲ ਆਪ ਦਾ ਅੰਤਮ-ਸੰਸਕਾਰ ਕੀਤਾ ਗਿਆ । ਇਸ ਅੰਤਮ-ਸੰਸਕਾਰ ਵਿਚ ਭਾਰਤ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਤੋਂ ਇਲਾਵਾ ਵਿਸ਼ਵ ਦੀਆਂ ਕਈ ਉੱਚੀਆਂ ਹਸਤੀਆਂ ਸ਼ਾਮਲ ਸਨ।13 ਸਤੰਬਰ 1997 ਨੂੰ ਮਦਰ ਟੈਰੇਸਾ ਦੀ ਦੇਹ ਨੂੰ ਨੀਲੇ ਬਾਰਡਰ ਵਾਲੀ ਸਫੈਦ ਸਾੜੀ ਪਾ ਕੇ ਮਦਰ ਹਾਉਸ ਵਿਚ ਦਫਨਾਇਆ ਗਿਆ।

Leave a Reply