Punjabi Essay on “Mobile Phone ate is di Varto”, “ਮੋਬਾਈਲ ਫ਼ੋਨ ਅਤੇ ਇਸ ਦੀ ਵਰਤੋਂ”, Punjabi Essay for Class 10, Class 12 ,B.A Students and Competitive Examinations.

ਮੋਬਾਈਲ ਫ਼ੋਨ ਅਤੇ ਇਸ ਦੀ ਵਰਤੋਂ

Mobile Phone ate is di Varto

 

ਜਾਣ-ਪਛਾਣ : ਵਰਤਮਾਨ ਯੁੱਗ ਵਿਚ ਸੂਚਨਾ-ਸੰਚਾਰ ਦਾ ਸਭ ਤੋਂ ਵੱਧ ਹਰਮਨ-ਪਿਆਰਾ ਸਾਧਨ ਹੈ-ਮੋਬਾਈਲ ਫੋਨ ਜਿਸ ਨੂੰ ਸੈੱਲਫੋਨ ਵੀ ਕਿਹਾ ਜਾਂਦਾ ਹੈ। ਇਹ ਨਿੱਕਾ ਜਿਹਾ ਯੰਤਰ ਸਾਡਾ ਹਰ ਵਕਤ ਦਾ ਸਾਥੀ ਬਣ ਗਿਆ ਹੈ। ਅੱਜ ਦੀ ਤੇਜ਼ ਰਫ਼ਤਾਰ ਤੇ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਇਸ ਤੋਂ ਬਿਨਾਂ ਗੁਜ਼ਾਰਾ ਅਸੰਭਵ ਜਾਪਦਾ ਹੈ ਜਿੱਥੇ ਕੁਝ ਸਾਲ ਪਹਿਲਾਂ ਮੋਬਾਈਲ ਰੱਖਣਾ ਰੁਤਬੇ ਦੀ ਨਿਸ਼ਾਨੀ ਸੀ, ਉੱਥੇ ਅੱਜ ਇਹ ਹਰ ਇਕ ਦੀ ਲੋੜ ਬਣ ਗਿਆ ਹੈ। ਇਸ ਦੇ ਚਮਤਕਾਰੀ ਲਾਭਾਂ ਤੋਂ ਪ੍ਰਭਾਵਤ ਹੋ ਕੇ ਹਰ ਕੋਈ, ਭਾਵੇਂ ਉਹ ਵੱਡੇ ਤੋਂ ਵੱਡਾ ਉਦਯੋਗਪਤੀ ਜਾਂ ਮੰਤਰੀ ਹੋਵੇ ਜਾਂ ਦਿਹਾੜੀਦਾਰ ਕਾਮਾ, ਦੁਕਾਨਦਾਰ ਜਾਂ ਵਿਦਿਆਰਥੀ ਆਦਿ ਕੋਈ ਵੀ ਹੋਵੇ, ਇਸ ਦੀ ਵਰਤੋਂ ਕਰ ਰਿਹਾ ਹੈ।

ਮੋਬਾਈਲ ਫੋਨ ਦੇ ਲਾਭ : ਮੋਬਾਈਲ ਫੋਨ ਦੀਆਂ ਖੂਬੀਆਂ ਨੇ ਇਸ ਨੂੰ ਏਨਾ ਉਪਯੋਗੀ ਬਣਾ ਦਿੱਤਾ ਹੈ ਕਿ ਇਸ ਦੀ ਵਰਤੋਂ ਸਿਰਫ਼ ਲੋੜ ਅਨੁਸਾਰ ਹੀ ਨਹੀਂ ਬਲਕਿ ਲੋੜ ਤੋਂ ਵੱਧ ਵੀ ਕੀਤੀ ਜਾ ਰਹੀ ਹੈ। ਇਸ ਦੇ ਲਾਭ ਕਿਸੇ ਚਮਤਕਾਰ ਜਾਂ ਕਿਸ਼ਮੇ ਨਾਲੋਂ ਘੱਟ ਨਹੀਂ ਹਨ ਪਰ ਇਹ । ਕੋਈ ਕੁਦਰਤ ਦਾ ਕ੍ਰਿਸ਼ਮਾ ਨਹੀਂ ਬਲਕਿ ਵਿਗਿਆਨ ਦਾ ਕ੍ਰਿਸ਼ਮਾ ਹੈ |

ਮੋਬਾਈਲ ਫੋਨ ਦਾ ਸਭ ਤੋਂ ਵੱਡਾ ਪਹਿਲਾ ਲਾਭ ਇਹ ਹੈ ਕਿ ਇਹ ਸਾਡੇ ਕੋਲ ਪਰਸ ਜਾਂ ਜੇਬ ਵਿਚ ਮੌਜੂਦ ਰਹਿੰਦਾ ਹੈ। ਇਸ ਲਈ ਅਸੀਂ ਜਦੋਂ ਵੀ ਚਾਹੀਏ ਕਿਸ ਨੂੰ ਕਿਸੇ ਵੀ ਵੇਲੇ ਫੋਨ ਕਰ ਸਕਦੇ ਹਾਂ। ਸਾਨੂੰ ਕਿਸੇ ਐੱਸ ਟੀ ਡੀ. ‘ਤੇ ਜਾਣ ਦੀ ਜਾਂ ਕਿਸੇ ਦੇ ਇੰਤਜ਼ਾਰ ਕਰਨ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਇਸ ਰਾਹੀਂ ਫੋਨ ਕਰਨ ਤੇ ਲਾਈਨਾਂ ਦੇ ਬਿਜ਼ੀ ਹੋਣ ਦਾ ਝੰਜਟ ਰਹਿੰਦਾ ਹੈ। ਬੱਸ ਨੰਬਰ ਡਾਇਲ ਕਰੋ ਤੇ ਤੁਰੰਤ ਹੀ ਦੂਜੀ ਪਾਰਟੀ ਨਾਲ ਸੰਪਰਕ ਸਥਾਪਤ ਹੋ ਜਾਂਦਾ ਹੈ। ਇਸ ਨਾਲ ਮਿੰਟਾਂ-ਸਕਿੰਟਾਂ ਵਿਚ ਹੀ ਤੁਹਾਡਾ ਸੰਦੇਸ਼ ਜਾਂ ਗੱਲ-ਬਾਤ ਤੁਹਾਡੇ ਮਿੱਤਰਪਿਆਰਿਆਂ ਜਾਂ ਸਕੇ-ਸਬੰਧੀਆਂ ਤੱਕ ਪਹੁੰਚ ਸਕਦੀ ਹੈ ਜਿਸ ਦੇ ਸਿੱਟੇ ਵਜੋਂ ਜ਼ਿੰਦਗੀ ਵਿਚ ਤੇਜ਼ੀ, ਦਿੜਤਾ ਤੇ ਸੁਖਾਲਾਪਣ ਆਉਂਦਾ ਹੈ।

ਦੂਜਾ ਲਾਭ ਇਹ ਹੈ ਕਿ ਫੋਨ ਕਰਨ ਵਾਲੇ ਦਾ ਨੰਬਰ ਤੁਹਾਡੇ ਫੋਨ ‘ਤੇ ਆ ਜਾਂਦਾ ਹੈ। ਤੁਸੀਂ ਨੰਬਰ ਵੇਖ ਕੇ ਝੱਟ ਹੀ ਅਗਲੇ ਬਾਰੇ ਜਾਣ ਸਕਦੇ ਹੋ ਕਿ ਫੋਨ ਕਿਸ ਵੱਲੋਂ ਕੀਤਾ ਜਾ ਰਿਹਾ ਹੈ। ਹੁਣ ਤਾਂ ਨੰਬਰ ਦੇ ਨਾਲ-ਨਾਲ ਫੋਟੋ ਵੀ ਆਉਣ ਲੱਗ ਪਈ ਹੈ। ਇਸ ਤੋਂ ਇਲਾਵਾ ਜੇ ਕਿਸੇ ਕਾਰਨ ਦੂਜੀ ਧਿਰ ਫੋਨ ਸੁਣਨ ਤੋਂ ਅਸਮਰਥ ਰਹਿੰਦੀ ਹੈ ਤਾਂ ਤੁਸੀਂ ਉਸ ਦੇ ਮੋਬਾਈਲ ‘ਤੇ ਸੁਨੇਹਾ ਲਿਖ ਕੇ ਵੀ ਭੇਜ ਸਕਦੇ ਹੋ ਜਿਸ ਨੂੰ ਉਹ ਬਾਅਦ ਵਿਚ ਵੀ ਪੜ੍ਹ ਸਕਦਾ ਹੈ।

ਤੀਸਰਾ ਲਾਭ ਇਹ ਹੈ ਕਿ ਇਸ ਦੀ ਮੌਜੂਦਗੀ ਵਿਚ ਤੁਹਾਨੂੰ ਕੋਈ ਡਾਇਰੀ ਅਤੇ ਪੈਂਨ ਆਪਣੇ ਕੋਲ ਰੱਖਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਸ ਵਿਚ ਹੀ ਸਾਰੇ ਨੰਬਰ ਅੱਖਰ-ਕ੍ਰਮ ਅਨੁਸਾਰ ਫੀਡ ਕੀਤੇ ਜਾ ਸਕਦੇ ਹਨ ਤੇ ਲੋੜ ਪੈਣ ‘ਤੇ ਪੂਰੇ ਦਾ ਪੂਰਾ ਨੰਬਰ ਡਾਇਲ ਕੀਤਾ ਜਾ ਸਕਦਾ ਹੈ।

ਇਸ ਵਿਚ ਘੜੀ ਦਾ ਮੌਜੂਦ ਹੋਣਾ ਵੀ ਬਹੁਤ ਵੱਡਾ ਲਾਭ ਹੈ। ਇਸ ਤੋਂ ਅਸੀਂ ਘੜੀ ਦਾ ਵੀ ਕੰਮ ਲੈ ਸਕਦੇ ਹਾਂ ਤੇ ਅਲਾਰਮ ਵੀ ਲਾ ਸਕਦੇ ਹਾਂ। ਇਸ ਤੋਂ ਇਲਾਵਾ ਕੈਲਕੁਲੇਟਰ ਦੀ ਵਰਤੋਂ ਇਸ ਰਾਹੀਂ ਕੀਤੀ ਜਾ ਸਕਦੀ ਹੈ। ਫੋਟੋਗ੍ਰਾਫ਼ੀ, ਵੀਡੀਓ-ਫਿਲਮ ਤੇ ਰਿਕਾਰਡਿੰਗ ਆਦਿ ਵੀ ਕੀਤੀ ਜਾ ਸਕਦੀ ਹੈ।

ਕਾਰੋਬਾਰ ਵਿਚ ਲਾਭ : ਇਸ ਰਾਹੀਂ ਖ਼ਰੀਦੋ-ਫ਼ਰੋਖ਼ਤ, ਆਰਡਰ ਬੁੱਕ ਕਰਵਾਉਣੇ, ਲੈਣ-ਦੇਣ, ਭੁਗਤਾਨ ਆਦਿ ਕਰ ਸਕਦੇ ਹਾਂ ਜਿਸ ਨਾਲ ਸਮਾਂ ਅਤੇ ਸਰੀਰਕ ਮਿਹਨਤ ਬਚ ਸਕਦੀ ਹੈ ਤੇ ਕੰਮ ਵੀ ਵੇਲੇ ਸਿਰ ਨਿਪਟ ਜਾਂਦਾ ਹੈ।

ਮਨੋਰੰਜਨ ਦਾ ਸਾਧਨ : ਸੈੱਲਫੋਨ ਵਿਚ ਦਿਲਪ੍ਰਚਾਵੇ ਦੇ ਬਹੁਤ ਸਾਰੇ ਸਾਧਨ ਮੌਜੂਦ ਹੁੰਦੇ ਹਨ ਜਿਸ ਨਾਲ ਸਾਨੂੰ ਇਕੱਲਤਾ ਦਾ ਅਹਿਸਾਸ ਨਹੀਂ ਹੁੰਦਾ। ਇਸ ਵਿਚ ਐੱਸ.ਐੱਮ.ਐੱਸ. ਰਾਹੀਂ ਜਿੱਥੇ ਦੂਜਿਆਂ ਨਾਲ ਕਈ ਕਿਸਮ ਦੇ ਸੰਚਾਰ ਪੈਦਾ ਕੀਤੇ ਜਾ ਸਕਦੇ ਹਨ, ਉੱਥੇ ਨਾਲ-ਨਾਲ। ਹੀ ਆਪਸ ਵਿਚ ਲਤੀਫ਼ੇਬਾਜ਼ੀਆਂ ਦਾ ਆਦਾਨ-ਪ੍ਰਦਾਨ ਕਰਕੇ ਮਨੋਰੰਜਨ ਵੀ ਕੀਤਾ ਜਾ ਸਕਦਾ ਹੈ।

ਜਰਮ-ਪੜਤਾਲੀ ਏਜੰਸੀਆਂ ਲਈ ਲਾਭਦਾਇਕ : ਮੋਬਾਈਲ ਫੋਨ ਦਾ ਲਾਭ ਜੁਰਮ-ਪੜਤਾਲ ਏਜੰਸੀਆਂ ਨੂੰ, ਪੁਲਿਸ ਤੇ ਹੋਰਨਾਂ। ਗੁਪਤਚਰ ਏਜੰਸੀਆਂ ਨੂੰ ਵੀ ਹੁੰਦਾ ਹੈ। ਦਰਅਸਲ ਅਮਰੀਕਾ ਵਿਚ 1921 ਈ: ਵਿਚ ਇਸ ਦੀ ਵਰਤੋਂ ਹੀ ਡੈਟਰਾਈਟ ਮਿਸ਼ੀਗਨ ਪੁਲਿਸ ਨੇ ਸ਼ਰ ਕੀਤੀ ਸੀ ਤਾਂ ਜੋ ਜਰਾਇਮ-ਪੇਸ਼ਾ ਲੋਕਾਂ ਤੱਕ ਅਸਾਨੀ ਨਾਲ ਪਹੁੰਚ ਕੀਤੀ ਜਾ ਸਕੇ । ਕਿਉਂਕਿ ਇਸ ਵਿਚ ਆਉਣ ਤੇ ਜਾਣ ਵਾਲੀਆਂ ਸਾਰੀਆਂ ਕਾਲਾਂ ਦਾ ਰਿਕਾਰਡ ਵਿਸਥਾਰ ਸਹਿਤ ਦਰਜ ਕੀਤਾ ਜਾ ਸਕਦਾ ਹੈ, ਜਿਸ ਦੀ ਮਦਦ ਨਾਲ ਗੁਪਤਚਰ ਏਜੰਸੀਆਂ ਜਰਾਇਮ ਪੇਸ਼ਾ ਲੋਕਾਂ ਤੱਕ ਪਹੁੰਚ ਕੇ ਉਨਾਂ ਵਿਰੁੱਧ ਕਾਰਵਾਈਆਂ ਕਰ ਸਕਦੀਆਂ ਹਨ।

ਨੌਜਵਾਨਾਂ ਵਿਚ ਇਸ ਦੀ ਵਰਤੋਂ: ਨੌਜਵਾਨਾਂ ਅਤੇ ਵਿਦਿਆਰਥੀਆਂ ਵਿਚ ਇਸ ਦੀ ਵਰਤੋਂ ਲੋੜ ਤੋਂ ਵਧੇਰੇ ਹੋ ਰਹੀ ਹੈ। ਉਹ ਇਸ ਦੀ ਦਰਵਰਤੋਂ ਵਧੇਰੇ ਕਰ ਰਹੇ ਹਨ। ਕਈਆਂ ਲਈ ਤਾਂ ਇਹ ਆਪਣੀ ਅਮੀਰੀ ਤੇ ਹਾਈ-ਸਟੇਟਸ ਦਾ ਚਿੰਨ ਬਣ ਗਿਆ ਹੈ। ਵਿਦਿਆਰਥੀਆਂ ਵਿਚ ਵੀ ਬਹੁ-ਮੰਤਵੀ ਸੈੱਲਫੋਨ ਪ੍ਰਾਪਤ ਕਰਨ ਦੀ ਹੋੜ ਲੱਗੀ ਹੋਈ ਹੈ ਜਿਸ ਵਿਚ ਕੈਲਡਰ, ਕੈਮਰਾ, ਕੰਟੈਕਟ ਨੰਬਰ, ਈਮੇਲ ਇੰਟਰਨੈੱਟ ਬ੍ਰਾਉਜ਼ਰ, ਮਲਟੀ ਟੋਨਲ ਰਿੰਗ ਟੋਨਾ, ਵੀਡੀਓ ਸਿਸਟਮਸ, ਐੱਮ ਪੀ 3 ਪਲੇਅਰ, ਰੇਡੀਓ ਤੇ ਟੀ.ਵੀ. ਦੇ ਪ੍ਰੋਗਰਾਮ ਆਦਿ ਸਭ ਕੁਝ ਮੌਜੂਦ  ਹੋਣ।

ਮੋਬਾਈਲ ਫੋਨ ਦੀਆਂ ਹਾਨੀਆਂ : ਮੋਬਾਈਲ ਫੋਨ ਦੇ ਜਿੱਥੇ ਅਨੇਕਾਂ ਲਾਭ ਹਨ, ਉੱਥੇ ਇਸ ਦੀ ਵਰਤੋਂ ਅਤੇ ਵਧੇਰੇ ਵਰਤੋਂ ਖਤਰੇ ਤੋਂ ਖ਼ਾਲੀ ਨਹੀਂ ਹੈ। ਇਸ ਦੀ ਵਧੇਰੇ ਵਰਤੋਂ ਨੌਜਵਾਨ ਵਰਗ ਅਤੇ ਵਿਦਿਆਰਥੀਆਂ ਵੱਲੋਂ ਕੀਤੀ ਜਾ ਰਹੀ ਹੈ। ਭਾਵੇਂ ਕਿ ਵਿਦਿਆਰਥੀਆਂ ਨੂੰ ਦੀ ਲੋੜ ਨਹੀਂ ਪਰ ਉਹ ਹੀ ਵਰਗ ਇਸ ਦੀ ਦੁਰਵਰਤੋਂ ਕਰਨ ਤੇ ਤੁਲਿਆ ਹੋਇਆ ਹੈ। ਕੈਮਰੇ ਵਾਲੇ ਫ਼ੋਨਾਂ ਤੇ ਐੱਮ ਲੱਚਰਤਾ ਤੇ ਅਸ਼ਲੀਲਤਾਂ ਵਿਚ ਬਹੁਤ ਜ਼ਿਆਦਾ ਵਾਧਾ ਕਰ ਦਿੱਤਾ ਹੈ। ਕਈ ਵਾਰ ਤਾਂ ਆਪਣੇ ਹੀ ਸੰਗੀ-ਸਾਥੀਆਂ ਦੀਆਂ ਗਲ ਲੈ ਕੇ ਉਨਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ। ਅਨੈਤਿਕਤਾ ਤੋਂ ਨਗਜਵਾਦ ਦੀਆਂ ਘਟਨਾਵਾਂ ਆਮ ਹੀ ਸੁਣਨ ਨੂੰ ਮਿਲਦੀ ਵਿਦਿਆਰਥੀਆਂ ਦਾ ਧਿਆਨ ਪੜਾਈ ਵੱਲ ਘੱਟ ਤੇ ਐੱਮ ਐੱਮ ਐੱਸ. ਤੇ ਵਧੇਰੇ ਹੋ ਗਿਆ ਹੈ।

ਸਮਾਜ-ਵਿਰੋਧੀ ਅਨਸਰ, ਗੰਡਾ ਪਾਰਟੀਆਂ, ਧੋਖੇਬਾਜ਼ ਅਤੇ ਕੈਦੀ ਇਸ ਦੀ ਦੁਰਵਰਤੋਂ ਕਰਨ ਵਿਚ ਸਭ ਤੋਂ ਅੱਗੇ ਹਨ। ਸਾਰੇ ਜਾਇਜ਼ਨਜਾਇਜ਼, ਛਲ-ਕਪਟੀ ਧੰਦੇ, ਬਲੈਕਮੇਲਿੰਗ, ਧੋਖਾਧੜੀਆਂ, ਲੁੱਟਾਂ-ਖੋਹਾਂ ਤੇ ਇੱਥੋਂ ਤੱਕ ਕਿ ਕਤਲ ਤੱਕ ਦੇ ਕੰਮਾਂ ਨੂੰ ਇਸੇ ਰਾਹੀਂ ਅੰਜਾਮ ਦਿੱਤਾ ਜਾਂਦਾ ਹੈ। ਵੱਡੇ ਤੋਂ ਵੱਡੇ ਜਰਮ, ਚੋਰੀ, ਡਾਕੇ ਜਾਂ ਅੱਤਵਾਦੀ ਕਾਰਵਾਈਆਂ ਵਿਚ ਇਸੇ ਦਾ ਹੀ ਬੋਲਬਾਲਾ ਹੈ। ਜੇਲਾਂ ਵਿਚ ਬੰਦ ਕੈਦੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੋਂ ਹੀ ਇਸ ਦੀ ਵਰਤੋਂ ਕਰਕੇ ਬਾਹਰ ਦੇ ਲੋਕਾਂ ਨਾਲ ਸੰਪਰਕ ਬਣਾਈ ਰੱਖਦੇ ਹਨ ਤੇ ਜਿਸ ਨਾਲ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਜਾਂਦਾ ਹੈ। ਕੈਦੀ ਜੇਲਾਂ ਤੋੜ ਕੇ ਭੱਜਣ ਵਿਚ ਕਾਮਯਾਬ ਹੋ ਰਹੇ ਹਨ। ਨਕਲੀ ਕਰੰਸੀ ਤੇ ਨਸ਼ੇ ਦਾ ਵਪਾਰ ਇਸ ਦੀ ਬਦਲਤ ਹੀ ਦੂਜੇ ਦੇਸ਼ਾਂ ਨਾਲ ਸੰਬੰਧ ਸਥਾਪਤ ਕਰਕੇ ਅਸਾਨੀ ਨਾਲ ਚੱਲ ਰਿਹਾ ਹੈ । ਇਸ ਤਰ੍ਹਾਂ ਜਰਾਇਮ ਪੇਸ਼ਾ ਤੇ ਸਮਾਜ-ਵਿਰੋਧੀ ਅਨਸਰਾਂ ਵੱਲੋਂ ਇਸ ਦੀ ਦੁਰਵਰਤੋਂ ਕਰਕੇ ਸਾਰਾ ਮਾਹੌਲ ਖੌਫ਼ਜ਼ਦਾ ਹੋ ਰਿਹਾ ਹੈ।

ਇਸ ਤੋਂ ਬਿਨਾਂ ਇਸ ਦੀ ਹੱਦ ਤੋਂ ਵੱਧ ਵਰਤੋਂ ਨਾਲ ਸਭ ਤੋਂ ਵੱਡਾ ਨੁਕਸਾਨ ਸਿਹਤ ‘ਤੇ ਪੈ ਰਿਹਾ ਹੈ। ਇਸ ਦਾ ਬੁਰਾ ਪ੍ਰਭਾਵ ਸਿੱਧਾ ਦਿਮਾਗ ਅਤੇ ਸਰੀਰ ‘ਤੇ ਪੈ ਰਿਹਾ ਹੈ। ਹੈਂਡਸੈੱਟ ਅਤੇ ਸਟੇਸ਼ਨ (ਟਾਵਰ) ਵਿਚੋਂ ਨਿਕਲਦੀਆਂ ਰੇਡੀਓ-ਫੀਕੁਐਂਸੀ ਰੇਡੀਏਸ਼ਨ ਕਿਰਨਾਂ ਨਾਲ ਸਰੀਰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਦਿਲ ਦੀਆਂ ਬਿਮਾਰੀਆਂ ਤੇ ਹੋਰ ਕਈ ਨਾਮੁਰਾਦ ਬਿਮਾਰੀਆਂ ਹਮਲਾ ਕਰ ਰਹੀਆਂ ਹਨ। ਸਾਰੇ ਦੇਸ ਵਿਚ ਦਿਨੋ-ਦਿਨ ਇਸ ਦੇ ਟਾਵਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਹ ਸਮੁੱਚੇ ਜੀਅ-ਜੰਤ ਅਤੇ ਪਸ਼ੂ-ਪੰਛੀਆਂ ਤੋਂ ਇਲਾਵਾ ਵਾਤਾਵਰਨ ਵਿਚ ਵੀ ਨੁਕਸਾਨ ਪਹੁੰਚਾ ਰਹੇ ਹਨ।

ਇਸ ਦੀ ਵਧੇਰੇ ਅਤੇ ਵਕਤ-ਬੇਵਕਤ ਵਰਤੋਂ ਕਰਨ ਨਾਲ ਮਾਨਸਿਕ ਸੰਤੁਲਨ ਗੁਆਚ ਜਾਂਦਾ ਹੈ। ਅੱਜ-ਕੱਲ੍ਹ ਲੋਕਾਂ ਵਿਚ ਵੱਖਰੀਆਂ-ਵੱਖਰੀਆਂ ਰਿਗ-ਟੋਨਾਂ ਭਰਵਾਉਣ ਦਾ ਭੂਤ ਜਿਹਾ ਸਵਾਰ ਹੋਇਆ ਹੈ।

ਸਾਰੰਸ਼ ਤੋਂ ਸੁਝਾਅ : ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ਪੈਸਾ-ਬਟੋਰੂ ਕੰਪਨੀਆਂ ਨਿੱਤ ਨਵੇਂ-ਨਵੇਂ ਅਤੇ ਬਹੁਮੰਤਵੀ ਹੈਂਡਸੈੱਟ ਬਜ਼ਾਰ ਵਿਚ ਲਿਆ ਕੇ ਅਤੇ ਹੋਰ ਕਈ ਕਿਸਮ ਦੀਆਂ ਸਹੂਲਤਾਂ ਦਾ ਲਾਲਚ ਦੇ ਕੇ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਤ ਕਰ ਰਹੀਆਂ ਹਨ ਤੇ ਆਪ ਮਾਲਾ-ਮਾਲ ਹੋ ਰਹੀਆਂ ਹਨ। ਇਨ੍ਹਾਂ ਕੰਪਨੀਆਂ ਦਾ ਕਪਟ-ਜਾਲ ਲੋਕਾਂ ਨੂੰ ਦਿਨੋ-ਦਿਨ ਕੰਗਾਲ ਤੇ ਕਰਜ਼ਾਈ ਬਣਾਈ ਜਾ ਰਿਹਾ ਹੈ ਤੇ ਨਾਲ ਹੀ ਉਨ੍ਹਾਂ ਦੀ ਸਿਹਤ ਨਾਲ ਵੀ ਖਿਲਵਾੜ ਕਰ ਰਿਹਾ ਹੈ। ਸੈੱਲਫੋਨ ਦੇ ਏਨੇ ਜ਼ਿਆਦਾ ਲਾਭ ਹਨ ਪਰ ਲੋਕ ਇਸ ਦੀ ਦੁਰਵਰਤੋਂ ਕਰਕੇ ਆਪਣਾ ਨਕਸਾਨ ਆਪ ਹੀ ਕਰ ਰਹੇ ਹਨ। ਇਸ ਬੇਮਿਸਾਲ ਯੰਤਰ ਦੀ ਸੂਝ-ਬੂਝ ਨਾਲ ਵਰਤੋਂ ਕਰਨੀ ਚਾਹੀਦੀ ਹੈ। ਵਿਦਿਆਰਥੀਆਂ ਕੋਲ ਇਸ ਦੀ ਮਨਾਹੀ ਹੋਣੀ ਚਾਹੀਦੀ ਹੈ। ਜੇਲਾਂ ਆਦਿ ਵਿਚ ਵੀ ਕੈਦੀਆਂ ‘ਤੇ ਨਜ਼ਰ ਰੱਖਣ ਲਈ ਤੇ ਫੋਨ ਦੀ ਦੁਰਵਰਤੋਂ ਰੋਕਣ ਲਈ ਜੈਮਰ ਲਾਏ ਜਾਣੇ ਚਾਹੀਦੇ ਹਨ ਤੇ ਹੋਰ ਵੀ ਪੁਖ਼ਤਾ ਪ੍ਰਬੰਧ ਕਰਨੇ ਚਾਹੀਦੇ ਹਨ। ਵਾਹਨ ਚਲਾਉਂਦੇ ਸਮੇਂ ਤੇ ਸਮਾਗਮਾਂ ਵਿਚ ਸ਼ਿਰਕਤ ਸਮੇਂ ਇਸ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ। ਸਾਨੂੰ ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਇਸ ਨੂੰ ਪਰਸ ਜਾਂ ਜੇਬ ਵਿਚ ਹੀ ਰੱਖਣਾ ਚਾਹੀਦਾ ਹੈ। ਜੇ ਹੋ ਸਕੇ ਤਾਂ ਈਅਰ ਫੋਨ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਟਾਵਰ ਅਬਾਦੀ ਅਤੇ ਸਕੂਲਾਂ ਆਦਿ ਦੇ ਨਜ਼ਦੀਕ ਨਹੀਂ ਹੋਣੇ ਚਾਹੀਦੇ, ਘਰਾਂ ਦੀਆਂ ਛੱਤਾਂ ‘ਤੇ ਤਾਂ ਬਿਲਕੁਲ ਹੀ ਗੈਰ-ਕਾਨੂੰਨੀ ਕਰਾਰ ਦਿੱਤੇ ਜਾਣੇ ਚਾਹੀਦੇ ਹਨ। ਐੱਸ.ਐੱਮ.ਐੱਸ. ਆਦਿ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ, ਦੂਜਿਆਂ ਦੀ ਸਹੂਲਤ ਤੇ ਉਨ੍ਹਾਂ ਦੇ ਵਕਤ ਦੇ ਰੁਝੇਵਿਆਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ, ਵਕਤ ਬੇ-ਵਕਤ ਕਿਸੇ ਨੂੰ ਫੋਨ ਨਹੀਂ ਕਰਨਾ ਚਾਹੀਦਾ। “ਮਿਸ ਕਾਲਾਂ ਕਰਨ ਤੋਂ ਬਚਿਆ ਜਾਵੇ। ਅਜਿਹੀਆਂ ਸਾਵਧਾਨੀਆਂ ਵਰਤ ਕੇ ਮਨੁੱਖ ਆਪਣੇ ਵੱਲੋਂ ਆਪ ਸਹੇੜੇ ਖ਼ਤਰਿਆਂ ਤੋਂ ਬਚ ਸਕਦਾ ਹੈ।

2 Comments

  1. Sahil July 19, 2019
  2. Arsh May 30, 2024

Leave a Reply