Punjabi Essay on “Mithat nivi Nanaka Gun Changiayiya Tatu”, “ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ”, for Class 10, Class 12 ,B.A Students and Competitive Examinations.

ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ

Mithat nivi Nanaka Gun Changiayiya Tatu

ਮਿਠਤ ਦੀ ਮਹਾਨਤਾ-ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ’ ਦੇ ਮਹਾਂਵਾਕ ਵਿਚ ਗੁਰੂ ਨਾਨਕ ਦੇਵ ਜੀ ਦੀ ਦੱਸਿਆ ਹੈ ਕਿ ਮਿਠਾਸ ਅਰਥਾਤ ਨਿਮਰਤਾ ਹੀ ਸਾਰੇ ਗੁਣਾਂ ਤੇ ਚੰਗਿਆਈਆਂ ਦਾ ਤੱਤ ਹੈ । ਹਰ ਇਕ ਮਨੁੱਖ ਦੀ ਜ਼ਬਾਨ ਵਿਚ ਮਿਠਾਸ ਹੋਣੀ ਚਾਹੀਦੀ ਹੈ । ਇਨ੍ਹਾਂ ਤੁਕਾਂ ਦੇ ਭਾਵ ਨੂੰ ਗੁਰੂ ਜੀ ਨੇ ਇਸ ਦੇ ਨਾਲ ਕਹੀਆਂ ਹੋਰਨਾਂ ਤੁਕਾਂ ਵਿੱਚ ਸਪੱਸ਼ਟ ਕੀਤਾ। ਹੈ । ਗੁਰੂ ਜੀ ਫ਼ਰਮਾਉਂਦੇ ਹਨ-

ਨਾਨਕ ਫਿਕਾ ਬੋਲੀਆਂ, ਤਨੁ ਮਨੁ ਫਿਕਾ ਹੋਇ ॥

ਫਿਕੋ ਫਿੱਕਾ ਸੱਦੀਐ ਫਿਕੇ ਫਿਕੀ ਸੋਇ ।

ਰਸਨਾ ਫਿੱਕਾ ਬੋਲਣਾ ਨਿੱਤ ਨਿੱਤ ਹੋਇ ਖੁਆਰ ॥

ਇਨ੍ਹਾਂ ਸਤਰਾਂ ਦਾ ਅਰਥ ਹੈ ਕਿ ਜੇਕਰ ਅਸੀਂ ਕਿਸੇ ਨੂੰ ਮਾੜਾ ਬੋਲਦੇ ਹਾਂ, ਤਾਂ ਮਨ ਤੇ ਸਰੀਰ ਉੱਤੇ ਇਸ ਦਾ ਬੁਰਾ ਅਸਰ . ਪੈਂਦਾ ਹੈ । ਮਾੜਾ ਬੋਲਣ ਵਾਲੇ ਨੂੰ ਸਾਰੇ ਭੈੜਾ ਹੀ ਆਖਦੇ ਹਨ | ਅਜਿਹਾ ਆਦਮੀ ਹਰ ਰੋਜ਼ ਤੇ ਹਰ ਥਾਂ ਖੁਆਰ ਹੁੰਦਾ ਹੈ ।

ਮਿਠਾਸ ਨਾਲ ਕਿਤੇ ਹਾਰ ਨਹੀਂ ਹੁੰਦੀ-ਅਸੀਂ ਆਮ ਜੀਵਨ ਵਿਚ ਵੇਖਦੇ ਹਾਂ ਕਿ ਮਿੱਠਾ ਬੋਲਣ ਵਾਲਾ ਤੇ ਨੀਵਾਂ ਰਹਿਣ ਵਾਲਾ ਜੀਵਨ ਵਿਚ ਕਿਸੇ ਥਾਂ ਤੇ ਧੋਖਾ ਨਹੀਂ ਖਾਂਦਾ | ਜਦੋਂ ਕੋਈ ਬਹੁਤ ਗੁੱਸੇ ਭਰਿਆ ਵਿਅਕਤੀ ਆ ਰਿਹਾ ਹੋਵੇ, ਤਾਂ ਉਸ ਦਾ ਵਿਰੋਧੀ ਅੱਗੋਂ ਸਖ਼ਤ ਦੀ ਥਾਂ ਨਰਮ ਹੋ ਜਾਵੇ, ਤਾਂ ਉਸ ਦਾ ਵੀ ਗੁੱਸਾ ਉਤਾਰ ਦਿੰਦਾ ਹੈ । ਭਾਈ ਗੁਰਦਾਸ ਜੀ ਨੇ ਆਪਣੀ ਇਕ ਵਾਰ ਵਿਚ ਅੱਗ ਅਤੇ ਪਾਣੀ ਦਾ ਮੁਕਾਬਲਾ ਕੀਤਾ ਹੈ ।ਉਨ੍ਹਾਂ ਦੱਸਿਆ ਹੈ ਕਿ ਅੱਗ ਦੀਆਂ ਲਾਟਾਂ ਵਿਚ ਨਿਮਰਤਾ ਨਹੀਂ, ਇਸੇ ਕਰਕੇ ਹੀ ਉਹ ਉੱਪਰ ਵਲ ਵਧਦੀਆਂ ਹਨ । ਇਸ ਦੇ ਮੁਕਾਬਲੇ ਪਾਣੀ ਸਦਾ ਨੀਵੇਂ ਪਾਸੇ ਵਲ ਹੀ ਚਲਦਾ ਹੈ ਅਤੇ ਨਾਲ ਹੀ ਪਾਣੀ ਅੱਗ ਵਾਂਗ ਗਰਮ ਨਹੀਂ, ਸਗੋਂ ਠੰਢਾ ਵੀ ਹੁੰਦਾ ਹੈ ।

ਮਨੁੱਖ ਭਾਵੇਂ ਕਿੰਨਾ ਵੀ ਗਿਆਨਵਾਨ ਕਿਉਂ ਨਾ ਹੋਵੇ, ਜੇਕਰ ਉਸ ਵਿਚ ਮਿੱਠਤ ਨਹੀਂ, ਤਾਂ ਉਸ ਦਾ ਸਭ ਗਿਆਨ ਵਿਅਰਥ ਹੈ । ਇਸ ਤਰ੍ਹਾਂ ਦੀਆਂ ਕਈ ਉਦਾਹਰਨਾਂ ਸਾਨੂੰ ਆਮ ਜੀਵਨ ਵਿਚੋਂ ਮਿਲ ਸਕਦੀਆਂ ਹਨ । ਜੇ ਕਿਤੇ ਦੋ ਵਿਅਕਤੀ ਗੱਲ-ਬਾਤ ਕਰ ਰਹੇ ਹੋਣ, ਤਾਂ ਇਕ ਜ਼ਰਾ ਕੌੜਾ ਬੋਲ ਪਵੇ, ਤਾਂ ਉੱਥੇ ਹੀ ਝਗੜਾ ਵਧ ਜਾਂਦਾ ਹੈ । ਇਸ ਤਰ੍ਹਾਂ ਦੀਆਂ ਹੋਰ ਉਦਾਹਰਨਾਂ ਵੀ ਦਿੱਤੀਆਂ ਜਾ ਸਕਦੀਆਂ ਹਨ ।

ਨਿਰਮਾਣ ਵਿਅਕਤੀ ਗੁਣਾਂ ਭਰਪੂਰ ਹੁੰਦਾ ਹੈਗੁਰੂ ਨਾਨਕ ਦੇਵ ਜੀ ਨੇ ‘ਆਸਾ ਦੀ ਵਾਰ’ ਵਿਚ ਨਿਮਰਤਾ ਦੇ ਬਹੁਤ ਸਾਰੇ ਦੇ ਮੌੜ ਗਣ ਸਾਡੇ ਸਾਹਮਣੇ ਪੇਸ਼ ਕੀਤੇ ਹਨ , ਜਿਵੇਂ-

‘ਧਰ ਤਰਾਜੂ ਤੋਲੀਐ ਨਿਵੈ ਸੋ ਗਉਰਾ ਹੋਇ ।

ਮਾ ਹੈ ਭਾਵ ਜਦੋਂ ਅਸੀ ਕਿਸੇ ਚੀਜ਼ ਨੂੰ ਤੱਕੜੀ ਵਿਚ ਪਾ ਕੇ ਤੋਲਦੇ ਹਾਂ, ਤਾਂ ਜਿਹੜਾ ਪਾਸਾ ਭਾਰਾ ਹੋਵੇਗਾ, ਉਹ ਸਦਾ ਹੇਠਾਂ ਵਲ ਹੈ । ਕਹਿਣ ਤੋਂ ਭਾਵ ਇਹ ਹੈ ਕਿ ਨੀਵੀਂ (ਨਿਮਰਤਾ) ਵਾਲਾ ਉਹੋ ਮਨੁੱਖ ਹੁੰਦਾ ਹੈ, ਜਿਹੜਾ ਗੁਣਾਂ ਨਾਲ ਭਰਪੂਰ ਹੋਵੇ ਤੋਂ ਹੈ ਪਰ ਨਾਲ ਹੀ ਗੁਰੂ ਜੀ ਇਹ ਵੀ ਚਿਤਾਵਨੀ ਦਿੰਦੇ ਹਨ ਕਿ ਪਾਪੀ ਆਦਮੀ ਪਾਖੰਡੀ ਹੁੰਦਾ ਹੈ ਤੇ ਉਹ ਬਹੁਤ ਹੀ ਨੀਵਾਂ ਹੋ ਕੇ ਦਸਦਾ ਹੈ, ਅਜਿਹੀ ਨਿਮਰਤਾ ਵਿਅਰਥ ਹੈ ਕਿਉਂਕਿ ਉਸ ਦੇ ਮਨ ਵਿਚ ਖੋਟ ਹੈ, ਅਜਿਹਾ ਮਨੁੱਖ ਖ਼ੁਦਗਰਜ਼ੀ ਤੇ ਲਾਲਸਾ ਨਾਲ ਭਰਿਆ ਹੁੰਦਾ ਹੈ |

ਮਹਾਂਪੁਰਸ਼ਾਂ ਦਾ ਗੁਣ-ਅਸਲ ਵਿਚ ਨਿਮਰਤਾ ਤੇ ਮਿੱਠਤ ਦਾ ਗੁਣ ਪੂਰੀ ਤਰ੍ਹਾਂ ਮਹਾਂਪੁਰਖਾਂ ਵਿਚ ਹੀ ਪ੍ਰਵੇਸ਼ ਕਰਦਾ, ਕਿਉਂਕਿ ਇਸ ਗੁਣ ਨੂੰ ਗ੍ਰਹਿਣ ਕਰਨ ਲਈ ਹਉਮੈਂ ਨੂੰ ਮਾਰਨਾ ਬਹੁਤ ਜ਼ਰੂਰੀ ਹੈ । ਹਉਮੈਂ ਹੀ ਨਿਮਰਤਾ ਤੇ ਮਿੱਠਤ ਦੇ ਰਸਤੇ ਵਿਚ ਰੁਕਾਵਟ ਹੈ । ਇਹ ਹੀ ਦੀਰਘ ਰੋਗ ਹੈ । ਇਸ ਰੋਗ ਤੋਂ ਮੁਕਤ ਲੋਕ ਮਹਾਂਪੁਰਸ਼ ਹੁੰਦੇ ਹਨ । ਉਹ ਨਿਮਾਣੇ, ਨਿਮਰ ਤੇ ਮਿੱਠੇ ਸੁਭਾਅ ਦੇ ਮਾਲਕ ਹੁੰਦੇ ਹਨ । ਇਸੇ ਕਰਕੇ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਆਪਣੇ ਲਈ ਅਤਿਅੰਤ ਨਿਰਮਾਣਤਾ ਵਾਲੇ ਸ਼ਬਦ “ਨੀਚ ਦਾਸ’ ਤੇ ‘ਢਾਡੀ’ ਆਦਿ ਵਰਤੇ ਹਨ ।

ਇਹੋ ਜਿਹੇ ਗੁਣ ਬਹੁਤ ਹੀ ਘੱਟ ਲੋਕਾਂ ਵਿਚ ਦੇਖਣ ਵਿਚ ਆਉਂਦੇ ਹਨ । ਗੁਰੂ ਅਮਰਦਾਸ ਜੀ ਬਹੁਤ ਬੁੱਢੇ ਸਨ । ਗੁਰੂ | ਅੰਗਦ ਦੇਵ ਜੀ ਦੇ ਪੁੱਤਰ ਨੇ ਉਨ੍ਹਾਂ ਦੇ ਲੱਤ ਮਾਰੀ, ਤਾਂ ਗੁਰੂ ਜੀ ਉਸ ਦਾ ਪੈਰ ਘੁੱਟਣ ਲੱਗ ਪਏ ਅਤੇ ਆਖਣ ਲੱਗੇ, ”ਤੇਰੇ ਕੋਮਲ ਪੈਰਾਂ ਨੂੰ ਸੱਟ ਤਾਂ ਨਹੀਂ ਲੱਗੀ ? ‘ਦੇਖੋ, ਕਿੰਨੀ ਨਿਮਰਤਾ ਹੈ |

ਸਖ਼ਤ ਘਾਲਣਾ ਦੀ ਲੋੜ-ਨਿਮਰਤਾ ਪ੍ਰਾਪਤ ਕਰਨ ਲਈ ਬਹੁਤ ਸਖ਼ਤ ਘਾਲਣਾ ਘਾਲਣੀ ਪੈਂਦੀ ਹੈ । ਇਸ ਨੂੰ ਪ੍ਰਾਪਤ ਕਰਨਾ ਖਾਲਾ ਜੀ ਦਾ ਵਾੜਾ ਨਹੀਂ ਹਰ ਮਾੜਾ-ਮੋਟਾ ਆਦਮੀ ਵੀ ਆਪਣੀ ਆਕੜ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ । ਹਰ ਇਕ ਆਪਣੇ ਆਪ ਨੂੰ ਉੱਚਾ ਸਮਝ ਕੇ

ਖ਼ੁਸ਼ ਹੁੰਦਾ ਹੈ । ਇਹ ਸਭ ਮਨੋ-ਕਿਰਿਆਵਾਂ ਹੀ ਹਨ। ਜਦੋਂ ਕਿਸੇ ਨੂੰ ਗੁੱਸਾ ਆਉਂਦਾ ਹੈ, ਤਾਂ ਉਹ ਅੱਗਾ-ਪਿੱਛਾ ਨਹੀਂ ਦੇਖਦਾ, ਉਸ ਵਿਚ ਨਿਮਰਤਾ ਦਾ ਕਿਤੇ ਨਾਮ-ਨਿਸ਼ਾਨ ਵੀ ਨਜ਼ਰ ਨਹੀਂ ਆਉਂਦਾ |

ਗੁੱਸਾ ਅਪਰਾਧਾਂ ਦਾ ਬਾਪ ਹੈ-ਗੁੱਸੇ ਵਿਚ ਆ ਕੇ ਆਦਮੀ ਕਈ ਕਿਸਮ ਦੇ ਅਪਰਾਧ ਵੀ ਕਰ ਦਿੰਦਾ ਹੈ । ਉਹ ਕੱਪੜਿਆਂ ਤੋਂ ਬਾਹਰ ਹੋ ਜਾਂਦਾ ਹੈ, ਜਿਸ ਦੇ ਬਹੁਤ ਭਿਆਨਕ ਨਤੀਜੇ ਨਿਕਲਦੇ ਹਨ । ਇਹ ਬਹੁਤ ਅਭਿਆਸ ਨਾਲ ਹੀ ਸੰਭਵ ਹੋ ਸਕਦਾ ਹੈ ਕਿ ਅਸੀਂ ਨਿਮਰਤਾ ਭਰਪੂਰ ਬਣ ਸਕੀਏ ।

ਮਿਠਾਸ ਕਿਵੇਂ ਧਾਰਨ ਕਰੀਏ-ਸਾਨੂੰ ਹਰ ਇਕ ਨੂੰ ਸਤਿਕਾਰ ਦੀ ਨਜ਼ਰ ਨਾਲ ਦੇਖਣਾ ਚਾਹੀਦਾ ਹੈ । ਸਦਾ ਆਪਣੇ ਆਪ ਨੂੰ ਚੁਗਲੀ-ਨਿੰਦਿਆ ਤੋਂ ਦੂਰ ਰੱਖਣਾ ਚਾਹੀਦਾ ਹੈ । ਕੋਈ ਦੁਸ਼ਮਣ ਵੀ ਘਰ ਆ ਜਾਵੇ, ਤਾਂ ਉਸ ਨਾਲ ਪਿਆਰ-ਭਰਿਆ ਵਰਤਾਉ ਕਰਨਾ ਚਾਹੀਦਾ ਹੈ। ਇਕ ਦਾ ਭਲਾ ਕਰਨਾ, ਹਰ ਇਕ ਤੋਂ ਭਲਾ ਚਾਹੁਣਾ, ਕਿਸੇ ਨੂੰ ਨਫ਼ਰਤ ਨਾ ਕਰਨੀ, ਗ਼ਲਤੀ ਮੁਆਫ਼ ਕਰ ਦੇਣੀ, ਆਪਣੇ ਅੰਦਰ ਪਵਿੱਤਰਤਾ, ਦਇਆ, ਉਪਕਾਰ, ਸੰਤੋਖ ਤੇ ਸੱਚ ਵਰਗੇ ਗੁਣ ਲਿਆਉਣੇ ਹੀ ਨਿਮਰਤਾ ਹੈ । ਇਸ ਤਰਾਂ ਦੀ ਜਬਾਨ ਬੋਲੀ ਜਾਵੇ, ਜਿਸ ਵਿੱਚ ਮਿਠਾਸ ਹੋਵੇ । ਜੇਕਰ ਹਉਮੈਂ ਨੂੰ ਮਾਰ ਕੇ ਮਨ ਨੂੰ ਨਿਰਮਾਣ ਕਰਨ ਦਾ ਯਤਨ ਕੀਤਾ ਜਾਵੇ, ਤਾਂ ਜ਼ਬਾਨ ਮਿੱਠੇ ਸ਼ਬਦ ਹੀ ਬੋਲੇਗੀ । ਕੁੜੱਤਣ ਤਾਂ ਹੰਕਾਰ, ਸੈਮਾਨੇ ਤੇ ਈਰਖਾ ਵਿਚੋਂ ਪੈਦਾ ਹੁੰਦੀ ਹੈ ।ਨਿਰਮਾਣਤਾ ਤੇ ਪਿਆਰ ਵਿਚੋਂ ਕੜੱਤਣ ਨਹੀਂ, ਸਗੋਂ ਮਿਠਾਸ ਪੈਦਾ ਹੁੰਦੀ ਹੈ । ਇਸੇ ਲਈ ਸਾਨੂੰ ਜ਼ਬਾਨ ਦੀ ਮਿਠਾਸ ਦਾ ਗੁਣ ਧਾਰਨ ਕਰਨ ਲਈ ਨਿਰਮਾਣਤਾ ਤੇ ਪਿਆਰ ਦੇ ਗੁਣਾਂ ਨੂੰ ਧਾਰਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਗੁਣਾਂ ਅਤੇ ਚੰਗਿਆਈਆਂ ਦਾ ਤੱਤ ਹੈ | ਅਜਿਹੇ ਆਦਮੀ ਨੂੰ ਹਰ ਥਾਂ ਇੱਜ਼ਤ, ਮਾਣ ਤੇ ਸਤਿਕਾਰ ਮਿਲਦਾ ਹੈ ।

5 Comments

  1. Satti May 11, 2019
  2. Jaspreet October 22, 2019
  3. Rohan December 23, 2019
  4. Richa September 11, 2020
  5. Sukhman October 26, 2022

Leave a Reply