Punjabi Essay on “Mere Pita Ji”, “ਮੇਰੇ ਪਿਤਾ ਜੀ”, for Class 10, Class 12 ,B.A Students and Competitive Examinations.

ਮੇਰੇ ਪਿਤਾ ਜੀ

Mere Pita Ji

ਬਹੁਤ ਹੀ ਹਸਮੁੱਖ ਸੁਭਾਅ ਦੇ ਮਾਲਕ ਹਨ, ਮੇਰੇ ਪਿਤਾ ਜੀ। ਉਹ ਬਹੁਤ ਵੱਡੇ ਘਰ ਨਾਲ , ਸੰਬੰਧ ਨਹੀਂ ਸੀ ਰੱਖਦੇ । ਇਹੋ ਕਾਰਨ ਹੈ ਕਿ ਉਹ ਜ਼ਿੰਦਗੀ ਵਿਚ ਬਹੁਤ ਮਿਹਨਤ ਕਰਦੇ ਰਹ ਹਨ । ਜਿੰਨੀ ਵੀ ਪੜ੍ਹਾਈ ਉਨ੍ਹਾਂ ਨੇ ਕੀਤੀ ਹੈ, ਸਾਰੀ ਦੀ ਸਾਰੀ ਨੌਕਰੀ ਕਰਦੇ ਹੋਏ ਹੀ ਕੀਤੀ ਹੈ। ਮਿਹਨਤੀ ਹੋਣ ਕਾਰਨ ਉਨ੍ਹਾਂ ਨੇ ਮੈਨੂੰ ਹਮੇਸ਼ਾਂ ਮਿਹਨਤ ਕਰਨ ਦੀ ਹੀ ਸਿੱਖਿਆ ਦਿੱਤੀ ਹੈ। ਇਮਾਨਦਾਰੀ ਉਨ੍ਹਾਂ ਦੀ ਰਗ-ਰਗ ਵਿਚ ਵਸੀ ਹੋਈ ਹੈ ।

ਕੋਈ ਵੀ ਨਜਾਇਜ਼ ਚੀਜ਼ ਉਹ ਆਪਣੇ ਘਰ ਦੀ ਚਾਰ-ਦਿਵਾਰੀ ਵਿਚ ਨਹੀਂ ਆਉਣ ਦਿੰਦੇ । ਰੱਬ ਨੂੰ ਸਵੇਰੇ ਸ਼ਾਮ ਯਾਦ ਕਰਦੇ ਹਨ । ਕੁਝ  ਸਮਾਂ ਉਹ ਇਸ ਪਾਸੇ ਵਲ ਜ਼ਰੂਰ ਲਾਉਂਦੇ ਹਨ ।

ਇਸ ਕਰਕੇ ਉਹ ਕੋਈ ਵੀ ਕੰਮ ਐਸਾ ਨਹੀਂ । ਕਰਦੇ ਜਿਸ ਨੂੰ ਉਨ੍ਹਾਂ ਦੀ ਆਤਮਾ ਨਾ ਮੰਨੇ । ਕਈ ਵਾਰ ਉਹ ਠੀਕ ਗੱਲ ਲਈ ਚੱਟਾਨ ਵਾਂਗ ਅੜ ਵੀ ਜਾਂਦੇ ਹਨ । ਪ੍ਰਮਾਤਮਾ ਉਨ੍ਹਾਂ ਦਾ ਸਾਇਆ ਸਦਾ ਸਾਡੇ ਸਿਰ ਤੇ ਬਣਾਈ ਰੱਖੇ।

Leave a Reply