Punjabi Essay on “Mera Pind”, “ਮੇਰਾ ਪਿੰਡ”, Punjabi Essay for Class 10, Class 12 ,B.A Students and Competitive Examinations.

ਮੇਰਾ ਪਿੰਡ

Mera Pind

ਭਾਰਤ ਦੀ ਬਹੁਤੀ ਵਸੋਂ ਪਿੰਡਾਂ ਵਿਚ ਹੀ ਰਹਿੰਦੀ ਹੈ । ਸ਼ਹਿਰ ਦੀ ਤੜਕ-ਭੜਕ ਵਾਲੀ ਜ਼ਿੰਦਗੀ ਤੋਂ ਪਰੇ, ਪਿੰਡ ਕੁਦਰਤ ਦੀ ਗੋਦ ਵਿਚ ਵਸੇ ਹੁੰਦੇ ਹਨ । ਇਹੋ ਕਾਰਨ ਹੈ ਕਿ ਬਾਰ-ਬਾਰ ਉੱਥੇ ਜਾਣ ਨੂੰ ਦਿਲ ਕਰ ਆਉਂਦਾ ਹੈ ।

ਮੇਰੇ ਪਿੰਡ ਦਾ ਨਾਮ ਮਲਕਪੁਰ ਹੈ ਜੋ ਕਿ ਲੁਧਿਆਣੇ ਜ਼ਿਲ੍ਹੇ ਵਿਚ ਹੀ ਸਥਿਤ ਹੈ। ਲਗਭਗ | ਇਕ ਕਿਲੋਮੀਟਰ ਦੂਰ ਹੀ ਬੱਸ ਤੋਂ ਉਤਰ ਜਾਈਦਾ ਹੈ । ਬੱਸ ਤੋਂ ਉਤਰ ਕੇ ਪੈਦਲ ਹੀ ਪਿੰਡ ਤਕ ਪਹੁੰਚਣਾ ਪੈਂਦਾ ਹੈ । ਸੜਕ ਦੇ ਦੋਵੇਂ ਪਾਸੇ ਹਰੇ ਭਰੇ ਖੇਤਾਂ ਨੂੰ ਵੇਖ ਕੇ ਹੀ ਦਿਲ ਖੁਸ਼ ਹੋ ਜਾਂਦਾ ਹੈ ।

ਪਿੰਡ ਪਹੁੰਚਣ ਤੇ ਦੂਰੋਂ ਹੀ ਘਰ ਵਿਚ ਗਾਂਵਾ-ਮੱਝਾਂ ਦੀ ਭਰਮਾਰ ਦਿਸਦੀ ਹੈ । ਹਰ ਘਰ ਵਿਚ ਦੁੱਧ ਦਹੀਂ ਖੁਬ ਹੁੰਦਾ ਹੈ । ਛੋਟੀਆਂ-ਛੋਟੀਆਂ ਪੱਕੀਆਂ ਨਾਲੀਆਂ ਦੀ ਪਿੰਡ ਵਿਚ ਬਹੁਲਤਾ । ਹੈ। ਪਿੰਡ ਦੇ ਅੱਧ ਵਿਚਕਾਰ ਇਕ ਖੂਹ ਹੈ, ਜਿਸ ਤੋਂ ਅੱਜ ਕੱਲ੍ਹ ਵੀ ਕੁਝ ਲੋਕ ਪਾਣੀ ਭਰਦੇ ਹਨ । ਵਿਗਿਆਨਕ ਉਨਤੀ ਨਾਲ ਬੇਸ਼ਕ ਹਰ ਘਰ ਵਿਚ ਟੂਟੀਆਂ ਤੇ ਹੱਥ-ਨਲਕੇ ਲੱਗੇ ਹਨ ਪਰ ਤਾਂ ਵੀ । ਖੂਹ ਤੋਂ ਪਾਣੀ ਢੋਣ ਵਾਲੇ ਬਹੁਤ ਹਨ ।

ਮੇਰੇ ਪਿੰਡ ਦੇ ਬਾਹਰਵਾਰ ਪੰਚਾਇਤ-ਘਰ ਹੈ ਜਿਸ ਨੂੰ ਜੰਝ-ਘਰ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ । ਇਹ ਇਕ ਬਹੁਤ ਵੱਡਾ ਹਾਲ-ਕਮਰਾ ਹੈ, ਜਿੱਥੇ ਪੰਚਾਇਤ ਦੀਆਂ ਮੀਟਿੰਗਾਂ ਵੀ ਹੁੰਦੀਆਂ ਹਨ ਅਤੇ ਬਰਾਤਾਂ ਵੀ ਠਹਿਰਦੀਆਂ ਹਨ ।

ਪਿੰਡ ਦੇ ਇਕ ਪਾਸੇ ਪ੍ਰਾਇਮਰੀ ਸਕੂਲ ਹੈ। ਇਥੇ ਛੋਟੇ ਬੱਚੇ ਪ੍ਰਾਇਮਰੀ ਤੱਕ ਦੀ ਸਿੱਖਿਆ । ਪ੍ਰਾਪਤ ਕਰਦੇ ਹਨ ਤੇ ਉਸ ਤੋਂ ਬਾਅਦ ਨਾਲ ਦੇ ਪਿੰਡ ਪੜ੍ਹਨ ਜਾਂਦੇ ਹਨ ਜਿੱਥੇ ਕਿ ‘ਹਾਈ ਸਕੂਲ ਹੈ।

ਪਿੰਡ ਵਿਚ ਇਕ ਬਾਲਵਾੜੀ ਕੇਂਦਰ ਵੀ ਹੈ । ਇਹ ਇਕ ਕਮਰਾ ਹੀ ਹੈ ਜਿੱਥੇ ਪਿੰਡ ਦੇ ਛੋਟੇ-ਛੋਟੇ ਬੱਚੇ ਪੜ੍ਹਨ ਜਾਂਦੇ ਹਨ । ਟੀਚਰ ਉਨ੍ਹਾਂ ਬੱਚਿਆਂ ਨਾਲ ਖੇਡਦੀ, ਕਵਿਤਾਵਾਂ ਸਿਖਾਉਂਦੀ ਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਚੰਗੀਆਂ ਗੱਲਾਂ ਦੱਸਦੀ ਹੈ ।

ਕਈ ਤਰਾਂ ਦੇ ਰੁੱਖ ਲੱਗੇ ਹੋਏ ਹਨ । ਇਨ੍ਹਾਂ ਦੀ ਆਮਦਨੀ ਨਾਲ ਪਿੰਡ ਦੀ ਪੰਚਾਇਤ ਕਈ ਤਰ੍ਹਾਂ ਦੇ | ਕੰਮ ਕਰਦੀ ਹੈ । ਇਸ ਜ਼ਮੀਨ ਵਿਚ ਕਈ ਚਰਾਗਾਹਾਂ ਹਨ ਜਿਥੇ ਪਿੰਡ ਦੇ ਪਸ਼ ਘਾਹ ਚਰਦੇ ਹਨ ।

ਮੇਰਾ ਪਿੰਡ ਬੇਸ਼ਕ ਇਕ ਛੋਟਾ ਜਿਹਾ ਪਿੰਡ ਹੈ ਪਰ ਇਹ ਵਿਗਿਆਨ ਦੀ ਉਨਤੀ ਰਾਹੀਂ ਬਹੁਤ ਤਰੱਕੀ ਕਰ ਗਿਆ ਹੈ । ਹੌਲੀ ਹੌਲੀ ਕੱਚੇ ਘਰ ਘੱਟ ਹੁੰਦੇ ਜਾ ਰਹੇ ਹਨ ਤੇ ਉਨ੍ਹਾਂ ਦੀ ਥਾਂ ਪੱਕੇ ਮਕਾਨਾਂ ਨੇ ਲੈ ਲਈ ਹੈ । ਹੁਣ ਹਰ ਘਰ ਵਿਚ ਟਰੈਕਟਰ ਆਮ ਦਿਸਦੇ ਹਨ ਜਿਸ ਕਾਰਨ ਹਰ ਘਰ ਹੁਣ ਖੁਸ਼ਹਾਲ ਹੁੰਦਾ ਜਾ ਰਿਹਾ ਹੈ ।

ਖੇਤਾਂ ਵਿਚ ਟਿਊਬਵੈੱਲ ਆਮ ਲੱਗ ਗਏ ਹਨ ਜਿਸ ਕਾਰਨ ਹੁਣ ਫ਼ਸਲ ਦੀ ਪੈਦਾਵਾਰ  ਚੌਗੁਣੀ ਹੋਣ ਲੱਗ ਪਈ ਹੈ। ਨਵੇਂ ਢੰਗ ਦੀ ਖੇਤੀ ਕਰਨ ਨਾਲ ਵੀ ਫਸਲ ਦੀ ਪੈਦਾਵਾਰ ਵੱਧ ਗਈ

ਹੈ। ਮੇਰੇ ਪਿੰਡ ਦਾ ਹਰ ਘਰ ਖੁਸ਼ਹਾਲ ਹੈ । ਪਿੰਡ ਦੇ ਨੇੜੇ ਹੀ ਖੇਤ ਹਨ ਜਿਸ ਕਾਰਨ ਸ਼ੁਧ ਅਤੇ ਸਾਫ਼ ਹਵਾ ਪਿੰਡ ਵਿਚ ਆਉਂਦੀ ਰਹਿੰਦੀ ਹੈ । ਪਿੰਡ ਇਉਂ ਲੱਗਦਾ ਹੈ ਜਿਵੇਂ ਕੁਦਰਤ ਦੀ ਗੋਦ ਵਿਚ ਹੋਵੇ। ਪਿੰਡ ਦੇ ਲੋਕਾਂ ਦੀ ਸਾਦੀ ਤੇ ਸਪੱਸ਼ਟ ਜ਼ਿੰਦਗੀ ਦਿਲਾਂ ਨੂੰ ਮੋਹ ਲੈਂਦੀ ਹੈ । ਸਾਰੇ ਲੋਕ ਰੱਬ ਤੋਂ ਡਰਦੇ ਹਨ, ਕਦੇ ਕਿਸੇ ਗਰੀਬ ਗੁਰਬੇ ਨੂੰ ਨਜਾਇਜ਼ ਤੰਗ ਨਹੀਂ ਕਰਦੇ। ਸਾਰੇ ਪਿੰਡ ਦੇ ਲੋਕ, ਪੂਰਨ ਭਾਈਚਾਰੇ ਨਾਲ ਰਹਿੰਦੇ ਹਨ | ਇਉਂ ਲੱਗਦਾ ਹੈ ਜਿਵੇਂ ਪਿੰਡ ਵਿਚ ਹੀ ਸਵਰਗ ਹੋਵੇ । ਸਾਡੇ ਪਿੰਡ ਵਿੱਚ  ਵਸਦਾ ਹੈ ਰੱਬ ਲੋਕੋ ।

5 Comments

  1. Lovepreetsingh June 26, 2019
  2. Sndeep June 29, 2019
  3. ਹਰਪ੍ਰੀਤ ਸਿੰਘ August 31, 2019
  4. Jaismeen kaur December 20, 2020
  5. Punjabi jatt December 26, 2020

Leave a Reply