ਮੇਰਾ ਮਨ ਭਾਉਂਦਾ ਕਵੀ
Mera man pasand Kavi
ਰੂਪ-ਰੇਖਾ- ਭੂਮਿਕਾ, ਜਨਮ ਅਤੇ ਪਿਛੋਕੜ, ਵਿੱਦਿਆ, ਸਮਾਜਿਕ ਅਤੇ ਸਾਹਿਤਕ ਸਰਗਰਮੀਆਂ, ਸਨਮਾਨ, ਰਚਨਾਵਾਂ, ਛੋਟੀਆਂ ਕਵਿਤਾਵਾਂ, ਛੋਟੀਆਂ ਕਵਿਤਾਂ ਦਾ ਵੱਡਾ ਕਵੀ, ਕੁਦਰਤੀ ਦਾ ਕਵੀ, ਦੇਸ਼ ਪਿਆਰ ਦਾ। ਕਵੀ, ਲੰਮੇਰੀਆਂ ਕਵਿਤਾਵਾਂ, ਸਾਰ ਅੰਸ਼
ਭੁਮਿਕਾ- ਪੰਜਾਬੀ ਸਾਹਿਤ ਵਿੱਚ ਬਾਬਾ ਫਰੀਦ, ਸ਼ਾਹ ਹੁਸੈਨ, ਬੁੱਲੇ ਸ਼ਾਹ, ਵਾਰਸ ਸ਼ਾਹ, ਪ੍ਰੋ: ਪੂਰਨ ਸਿੰਘ, ਧਨੀ ਰਾਮ ਚਾਤ੍ਰਿਕ, ਅੰਮ੍ਰਿਤਾ ਪ੍ਰੀਤਮ, ਪ੍ਰੋ: ਮੋਹਨ ਸਿੰਘ ਤੇ ਸ਼ਿਵ ਕੁਮਾਰ ਵਰਗੇ ਉੱਘੇ ਕਵੀ ਹੋਏ ਹਨ, ਪਰ ਇਹਨਾਂ ਵਿੱਚੋਂ ਮੇਰਾ ਮਨ ਭਾਉਂਦਾ ਕਵੀ ਭਾਈ ਵੀਰ ਸਿੰਘ ਹੈ। ਭਾਈ ਵੀਰ ਸਿੰਘ ਜੀ 19ਵੀਂ ਸਦੀ ਦੇ ਅੰਤ ਤੇ 20 ਸਦੀ ਦੇ ਆਰੰਭ ਵਿੱਚ ਪੰਜਾਬੀ ਦੇ ਇੱਕ ਅਜਿਹੇ ਕਵੀ ਹੋਏ ਹਨ, ਜਿਨ੍ਹਾਂ ਨੇ ਨਾ ਕੇਵਲ ਕਵਿਤਾ ਦੀਆਂ ਪੁਰਾਤਨ ਰਵਾਇਤਾਂ ਨੂੰ ਤੋੜ ਕੇ ਆਧੁਨਿਕ ਨਿੱਕੀ ਕਵਿਤਾ ਤੇ ਮਹਾਂ-ਕਾਵਿ ਨੂੰ ਜਨਮ ਦਿੱਤਾ, ਸਗੋਂ ਵਾਰਤਕ ਨੂੰ ਵੀ ਨਵਾਂ ਰੂਪ ਅਤੇ ਸ਼ੈਲੀ ਦਿੱਤੀ।
ਜਨਮ ਅਤੇ ਪਿਛੋਕੜ- ਭਾਈ ਵੀਰ ਸਿੰਘ ਦਾ ਜਨਮ 1872 ਨੂੰ ਅੰਮ੍ਰਿਤਸਰ ਵਿਖੇ, ਡਾਕਟਰ ਚਰਨ ਸਿੰਘ ਦੇ ਘਰ ਹੋਇਆ। ਆਪ ਦੇ ਪਿਤਾ ਤੇ ਨਾਨਾ ਸੰਸਕ੍ਰਿਤ ਅਤੇ ਬ੍ਰਜ ਭਾਸ਼ਾ ਦੇ ਵਿਦਵਾਨ ਸਨ।
ਵਿੱਦਿਆ- ਆਪ ਨੇ 1891 ਵਿੱਚ ਦਸਵੀਂ ਪ੍ਰੀਖਿਆ ਪਾਸ ਕੀਤੀ ਤੇ ਜ਼ਿਲ੍ਹਾ ਬੋਰਡ ਅੰਮ੍ਰਿਤਸਰ ਵੱਲੋਂ ਸੋਨੇ ਦਾ ਤਗਮਾ ਪ੍ਰਾਪਤ ਕੀਤਾ।
ਸਮਾਜਿਕ ਅਤੇ ਸਾਹਿਤਕ ਸਰਗਰਮੀਆਂ- ਸਿੰਘ ਸਭਾ ਲਹਿਰ ਦਾ ਜਨਮ ਹੋਣ ਤੇ ਆਪ ਨੇ ਲਹਿਰ ਦੀ ਅਗਵਾਈ ਸੰਭਾਲੀ ਅਤੇ ਖਾਲਸਾ ਟ੍ਰੈਕਟ ਸੁਸਾਇਟੀ ਦੀ ਨੀਂਹ ਰੱਖੀ। ਚੀਫ਼ ਖਾਲਸਾ ਦੀਵਾਨ ਦੀ ਸਥਾਪਨਾ ਵੀ ਆਪ ਦੀਆਂ ਕੋਸ਼ਿਸ਼ਾਂ ਨਾਲ ਹੀ ਹੋਈ। ਆਪ ਨੇ ਕਈ ਸੁਧਾਰਕ ਤੇ ਲੋਕ ਹਿਤੂ ਕੇਂਦਰ ਖੋਲੇ।
ਸਨਮਾਨ- ਸੰਨ 1949 ਵਿੱਚ ਪੰਜਾਬ ਯੂਨੀਵਰਸਿਟੀ ਨੇ ਆਪ ਨੂੰ ਡਾਕਟਰ ਆਫ਼ ਓਰੀਐਂਟਲ ਬਰਨਿੰਗ ਦੀ ਡਿਗਰੀ ਦਿੱਤੀ। ਸੰਨ 1952 ਵਿੱਚ ਆਪ ਪੰਜਾਬ ਵਿਧਾਨ ਸ਼ਦ ਅਤੇ 2 ਸਾਲਾਂ ਮਗਰੋਂ ਸਾਹਿਤ ਅਕਾਦਮੀ ਦੇ ਮੈਂਬਰ ਨਾਮਜ਼ਦ ਹੋਏ। 1956 ਈਸਵੀ ਵਿੱਚ ਆਪ ਨੂੰ ਪਦਨ ਭੂਸ਼ਨ ਦੀ ਉਪਾਧੀ ਮਿਲੀ।
ਰਚਨਾਵਾਂ- ਆਪ ਨੇ ਪੰਜਾਬੀ ਸਾਹਿਤ ਨੂੰ ਹੇਠ ਲਿਖੀਆਂ ਕਾਵਿ-ਰਚਨਾਵਾਂ ਦਿੱਤੀਆਂ-
ਰਾਣਾ ਸੂਰਤ ਸਿੰਘ (ਮਹਾਂ-ਕਾਵਿ), ਲਹਿਰਾਂ ਦੇ ਹਾਰ’, ‘ਬਿਜਲੀਆਂ ਦੇ ਹਾਰ, ਮਟਕ ਹੁਲਾਰੇ’, ‘ਕੰਬਦੀ ਕਲਾਈ’, ‘ਕੰਤ ਸਹੇਲੀ, ਪ੍ਰੀਤ ਵੀਣਾ ਤੇ ਮੇਰੇ | ਸਾਈਆ ਜੀਓ (ਸਾਰੇ ਕਾਵਿ ਸੰਗ੍ਰਹਿ) ।
ਛੋਟੀਆਂ ਕਵਿਤਾਵਾਂ- 1905 ਤੋਂ ਮਗਰੋਂ ਭਾਈ ਵੀਰ ਸਿੰਘ ਨੇ ਛੋਟੀਆਂ | ਕਵਿਤਾਵਾਂ ਦੀ ਰਚਨਾ ਆਰੰਭ ਕੀਤੀ। ਆਪ ਨੂੰ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਕਿਹਾ ਜਾਂਦਾ ਹੈ। ‘ਲਹਿਰਾਂ ਦੇ ਹਾਰ’ ਪੁਸਤਕ ਦੇ ਭਾਗ, ਤੇਲ ਤੁਪਕੇ ਵਿੱਚ ਭਾਈ ਵੀਰ ਸਿੰਘ ਦੀਆਂ ਸਾਰੀਆਂ ਕਵਿਤਾਵਾਂ ਚਾਰ-ਚਾਰ ਤੁਕਾਂ ਦੀਆਂ ਹਨ। ਇਸ ਸਮੁਹ ਵਿੱਚ 56 ਤੁਰਿਆਈਆ ਹਨ। ਇਹਨਾਂ ਦੇ ਵਿਸ਼ੇ ਅਧਿਆਤਮਕ ਅਤੇ ਸਦਾਚਾਰਕ ਹਨ। ਜੀਵ-ਆਤਮਾ ਲਈ ਅਰੂਪ ਦੀ ਖਿੱਚ ਨੂੰ ਥਾਂ-ਥਾਂ ਬਿਆਨ ਕੀਤਾ ਗਿਆ ਹੈ।
ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ- ਭਾਈ ਵੀਰ ਸਿੰਘ ਦੀਆਂ ਛੋਟੀਆਂ ਕਵਿਤਾਵਾਂ ਕਲਾ ਦੇ ਪੱਖੋਂ ਉਹਨਾਂ ਦੀਆਂ ਲੰਮੀਆਂ ਕਵਿਤਾਵਾਂ ਨਾਲੋਂ ਮਹਾਨ ਹਨ। ਭਾਈ ਵੀਰ ਸਿੰਘ ਜੀ ਛੋਟੀਆਂ ਕਵਿਤਾਵਾਂ ਵਿੱਚ ਵੱਡੀ ਗੱਲ ਨੂੰ ਬੜੇ ਸੁੰਦਰ ਢੰਗ ਨਾਲ ਚਾਰ-ਚਾਰ ਸਤਰਾਂ ਵਿੱਚ ਕਹਿ ਜਾਂਦੇ ਹਨ।ਉਹਨਾਂ ਦੀਆਂ ਕਵਿਤਾਵਾਂ – ਦਾ ਪ੍ਰਭਾਵ ਇੰਨਾ ਜ਼ੋਰਦਾਰ ਹੈ ਕਿ ਉਹਨਾਂ ਦੀਆਂ ਕਈ ਸਤਰਾਂ ਪਾਠਕਾਂ ਨੂੰ ਪੜ੍ਹਦਿਆਂ-ਪੁਦਿਆਂ ਯਾਦ ਹੋ ਜਾਂਦੀਆਂ ਹਨ ਜਿਵੇਂ-
(ਉ) ‘ਦੇਹ ਇਕ ਬੂੰਦ ਸੁਰਾਹੀਉਂ ਸਾਨੂੰ,
ਇਕ ਹੀ ਦੇਹ ਸਾਈਂ ।’
(ਅ) ਹੋਸ਼ਾ ਨਾਲੋਂ ਮਸਤੀ ਚੰਗੀ,
ਰੱਖਦੀ ਸਦਾ ਟਿਕਾਣੇ।
(ੲ) ‘ਮੋੜ ਨੈਣਾਂ ਦੀ ਵਾਗ ਵੇ,
ਮਨ! ਮੋੜ ਨੈਣਾ ਦੀ ਵਾਂਗ।
ਕੁਦਰਤ ਦਾ ਕਵੀ- ਆਪ ਨੂੰ ਪੰਜਾਬੀ ਦਾ ‘ਵਰਡਜ਼ਵਰਥ’ ਆਖਿਆ ਜਾਂਦਾ ਹੈ। ਆਪ ਦੀ ਕੁਦਰਤ ਇੱਕ ਜੀਉਂਦੀ ਜਾਗਦੀ ਹਸਤੀ ਹੈ। ਉਸ ਵਿੱਚ ਕਾਦਰ ਦਾ ਜਲਵਾ ਹੈ। ਆਪ ਨੇ ਕੁਦਰਤ ਨੂੰ ਸਿੱਖਿਆ ਦਿੰਦੀ ਹੋਈ ਦਿਖਾਇਆ ਹੈ। ਕੁਦਰਤ ਤੋਂ ਖੇੜਾ ਲਿਆ ਹੈ ਤੇ ਕੁਦਰਤ ਦਾ ਮਾਨਵੀਕਰਨ ਕੀਤਾ ਹੈ ਜਿਵੇਂ-
(ਉ) “ਵੈਰੀ ਨਾਗ ਤੇਰਾ ਪਹਿਲਾ ਝਲਕਾ, ਜਦ ਅੱਖੀਆਂ ਵਿੱਚ ਵਜਦਾ
ਕੁਦਰਤ ਦੇ ਕਾਦਰ ਦਾ ਜਲਵਾ, ਲੈ ਲੈਂਦਾ ਇੱਕ ਸਜਦਾ।
(ਅ) ਗੁਲਦਾਊਦੀਆਂ ਆਈਆਂ, ਸਾਡੀਆਂ ਗੁਲਦਾਊਦੀਆਂ ਆਈਆਂ।
ਰੱਲ ਮਿਲ ਦਿਓ ਵਧਾਈਆਂ ਸਹੀਓ, ਰਲ ਮਿਲ ਦਿਓ ਵਧਾਈਆਂ।
ਦੇਸ਼ ਪਿਆਰ ਦਾ ਕਵੀ- ਆਪ ਦੀਆਂ ਕਵਿਤਾਵਾਂ ਵਿੱਚ ਦੇਸ਼ ਪਿਆਰ ਦੀ ਵੀ ਝਲਕ ਮਿਲਦੀ ਹੈ। ਆਪ ਦੁਖੀਆਂ ਅਤੇ ਗਰੀਬਾਂ ਦੇ ਦੁੱਖਾਂ ਨੂੰ ਦੇਖ ਕੇ ਦੁਖੀ ਹੁੰਦੇ ਹਨ ਜਿਵੇਂ-
“ਦੁਨੀਆਂ ਦਾ ਦੁਖ ਦੇਖ ਦੇਖ, ਦਿਲ ਦਬਦਾ ਦਬਦਾ ਜਾਵੇ।
ਹਾਇ ਹੁਨਰ ਤੇ ਹਾਇ ਵਿੱਦਿਆ, ਹਾਇ ਦੇਸ਼ ਦੀ ਤਾਕਤ।
ਹਾਇ ਹਿੰਦ ਫਲ ਫਾੜੀਆਂ ਹਰ ਸਿਲ ਕਹਿੰਦੀ ਹੋਈ “
ਲੰਮੇਰੀਆਂ ਕਵਿਤਾਵਾਂ- ਭਾਈ ਵੀਰ ਸਿੰਘ ਦੀਆਂ ਮੇਰੀਆਂ ਕਵਿਤਾਵਾਂ ਦਾ ਵੀ ਆਧੁਨਿਕ ਸਾਹਿਤ ਵਿੱਚ ਮਹੱਤਵਪੂਰਨ ਸਥਾਨ ਹੈ। ਉਹਨਾਂ ਦੀਆਂ ਪ੍ਰਸਿੱਧ ਲੰਮੇਰੀਆਂ ਕਵਿਤਾਵਾਂ ਹਨ- ਜੀਵਨ ਕੀ ਹੈ, ‘ਨਰਗਸ’, ਹਿਮਾਲ ਗੰਗਾ ਸਮੰਦਰ’, ‘ਅਰਸ਼ੀ ਯਾਰਾਂ ਦੇ ਵਿਛੋੜੇ’, ‘ਬਲਬਲ ਤੇ ਰਾਹੀਂ, “ਪੁਸ਼ਪਾਵਤਾ ਤੇ ਚੰਦਾਵਤ’, ‘ਬਿਸਮਲ ਸੋਰ’, ਫੁਡਿਆ ਤੋਤਾ, “ਅਟਕ ਮਰਦ ਦਾ ਕੁੱਤਾ , ‘ਕੁਤਬ ਦੀ ਲਾਠ’, ‘ਬੇਲਾ ਭੁਆਨੀ, ਗੰਗਾ ਰਾਮ’, ‘ਨਿਸ਼ਾਤ, ਨੂਰ ਜਹ ‘ਪਦਮ ਬਿਛ ਦੀ ਬਹਾਰ, ਪਿਆਰ ਤੇ ਫਰਜ਼ ਦੀਆਂ ਦੇਵੀਆਂ’, ‘ਫਰਮੁਰ ਵਿਲਕਣੀ ਆਦਿ।
ਸਾਰ-ਅੰਸ਼- ਉਪਰੋਕਤ ਸਾਰੀ ਵਿਚਾਰ ਤੋਂ ਇਹ ਸਿੱਧ ਹੁੰਦਾ ਹੈ ਕਿ ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਸਨ।ਉਹਨਾਂ ਨੇ ਪੰਜਾਬੀ ਵਿੱਚ ਮਹਾਂਕਾਵਿ ਲਿਖਣ ਦੀ ਪਹਿਲ ਕੀਤੀ ਤੇ ਛੋਟੀਆਂ ਕਵਿਤਾਵਾਂ ਲਿਖਣ ਦੀ ਪਿਰਤ ਪਾਈ ਉਹਨਾਂ ਨੇ ਆਧੁਨਿਕ ਪੰਜਾਬੀ ਕਵਿਤਾ ਨੂੰ ਨਵੀਆਂ ਸੇਧਾਂ ਦਿੱਤੀਆਂ। ਉਹ ਕੇਵਲ ਆਧੁਨਿਕ ਪੰਜਾਬੀ ਕਵਿਤਾ ਦੇ ਹੀ ਜਨਮ-ਦਾਤਾ ਤੇ ਪਥ-ਪ੍ਰਦਰਸ਼ਕ ਨਹੀਂ, ਸਗੋਂ ਆਧੁਨਿਕ ਵਾਰਤਕ ਵਿੱਚ ਨਵੀਂ ਸ਼ੈਲੀ ਤੇ ਨਵੇਂ ਰੂਪਾਂ ਨੂੰ ਜਨਮ ਦੇਣ ਵਾਲੇ ਮਹਾਨ ਵਾਰਤਕਕਾਰ ਸਨ। ਪੰਜਾਬੀ ਸਾਹਿਤ ਦਾ ਇਹ ਸੂਰਜ ਮਾਂ ਬੋਲੀ ਦੀ । ਸੇਵਾ ਕਰਕੇ 1957 ਵਿੱਚ ਸਾਨੂੰ ਸਦੀਵੀ ਵਿਛੋੜਾ ਦੇ ਗਿਆ।