Punjabi Essay on “Mera Aitihasik Nayak”, “ਮੇਰਾ ਇਤਿਹਾਸਿਕ ਨਾਇਕ”, Punjabi Essay for Class 10, Class 12 ,B.A Students and Competitive Examinations.

ਮੇਰਾ ਇਤਿਹਾਸਿਕ ਨਾਇਕ

Mera Aitihasik Nayak

ਜਾਣ-ਪਛਾਣ : ਮਹਾਰਾਜਾ ਰਣਜੀਤ ਸਿੰਘ ਮੇਰਾ ਇਤਿਹਾਸਿਕ ਨਾਇਕ ਹੈ। ਮੈਂ ਉਸ ਨੂੰ ਇਸ ਲਈ ਆਪਣਾ ਇਤਿਹਾਸਿਕ ਨਾਇਕ ਸਮਝਦਾ ਹਾਂ ਕਿਉਂਕਿ ਉਹ ਪੰਜਾਬ ਦੇ ਸਭ ਮਜ਼ਬਾਂ ਦੇ ਲੋਕਾਂ ਨੂੰ ਇਕੋ ਜਿੰਨਾ ਪਿਆਰ ਕਰਦਾ ਸੀ। ਉਹ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨੂੰ ਇਕ ਨਜ਼ਰ ਨਾਲ ਵੇਖਦਾ ਸੀ। ਸਭ ਧਰਮਾਂ ਦੇ ਲੋਕ ਵੀ ਉਸ ਨੂੰ ਇਕੋ ਜਿੰਨਾ ਸਤਿਕਾਰ ਕਰਦੇ ਸਨ ਅਤੇ ਆਪਣਾ ਪ੍ਰਿਯ ਮਹਾਰਾਜਾ ਸਮਝਦੇ ਸਨ।

ਸਭ ਧਰਮਾਂ ਨੂੰ ਬਰਾਬਰੀ ਦੇਣਾ : ਮਹਾਰਾਜਾ ਰਣਜੀਤ ਸਿੰਘ ਹਿੰਦੂਆਂ ਦੇ ਮੰਦਰਾਂ, ਸਿੱਖਾਂ ਦੇ ਗੁਰਦੁਆਰਿਆਂ ਅਤੇ ਮੁਸਲਮਾਨਾਂ ਦੀਆਂ ਮਸਜਿਦਾਂ ਨੂੰ ਇਕੋ ਜਿੰਨੀ ਸਹਾਇਤਾ ਦੇਂਦਾ ਸੀ। ਉਸ ਲਈ ਸਭ ਮਜ਼ਬਾਂ ਦੇ ਧਰਮ ਅਸਥਾਨ ਇਕ ਬਰਾਬਰ ਸਨ। ਕਿਹਾ ਜਾਂਦਾ ਹੈ ਕਿ ਇਕ ਵਾਰ ਲਾਹੌਰ ਦੇ ਸਿੱਖਾਂ ਨੇ ਸ਼ਿਕਾਇਤ ਕੀਤੀ ਕਿ ਮੁਸਲਮਾਨ ਸਵੇਰੇ-ਸਵੇਰੇ ਮਸਜਿਦ ਵਿਚ ਬਾਂਗ ਦੇ ਕੇ ਸਾਡੀ ਨੀਂਦਰ ਉਚਾਟ ਕਰ ਦੇਂਦੇ ਹਨ। ਇਸ ਲਈ ਬਾਂਗ’ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਜਾਏ। ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਉਹ ਇਸ ਸ਼ਰਤ ਉੱਤੇ ‘ਬਾਂਗ’ ਦੇਣ ਨੂੰ ਬੰਦ ਕਰ ਸਕਦਾ ਹੈ ਕਿ ਸਿੱਖ ਸਭ ਮੁਸਲਮਾਨਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਨਮਾਜ਼ ਪੜ੍ਹਣ ਲਈ ਬੁਲਾ ਕੇ ਲਿਆ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਹਰ ਮਜ਼ਬ ਅਤੇ ਉਸ ਦੀ ਪ੍ਰਾਰਥਨਾ ਦਾ ਇਕੋ ਜਿਹਾ ਸਤਿਕਾਰ ਕਰਦਾ ਸੀ।

ਬਿਨਾਂ ਭੇਦਭਾਵ ਭਰਤੀ : ਮਹਾਰਾਜਾ ਰਣਜੀਤ ਸਿੰਘ ਆਪਣੀ ਫੌਜ ਵਿਚ ਹਰ ਮਜ਼ਬ ਦੇ ਲੋਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਭਰਤੀ ਕਰਦਾ ਸੀ। ਕਈ ਹਿੰਦੂ ਅਤੇ ਮੁਸਲਮਾਨ ਵੀ ਉਸ ਦੀ ਫੌਜ ਵਿਚ ਵੱਡੇ-ਵੱਡੇ ਅਫਸਰ ਸਨ। ਉਸ ਦੀ ਫੌਜ ਦਾ ਸਭ ਤੋਂ ਪ੍ਰਸਿੱਧ ਜਰਨੈਲ ਦੀਵਾਨ ਮੋਹਕਮ ਚੰਦ ਸੀ, ਜਿਹੜਾ ਗੁਜਰਾਂਵਾਲੇ ਦਾ ਇਕ ਹਿੰਦੂ ਦੁਕਾਨਦਾਰ ਸੀ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਆਪਣੇ ਮੰਤਰੀ ਚੁਣਨ ਵੇਲੇ ਵੀ ਮਜ਼ਬ ਦਾ ਕੋਈ ਭੇਦਭਾਵ ਨਹੀਂ ਸੀ ਰੱਖਦਾ। ਫਕੀਰ ਅਜ਼ੀਜ਼-ਉ-ਦੀਨ ਉਸ ਦਾ ਵਿਦੇਸ਼ ਮੰਤਰੀ ਅਤੇ ਦੀਵਾਨ ਦੀਨਾ ਨਾਥ ਉਸ ਦਾ ਵਿੱਤ ਮੰਤਰੀ ਸੀ। ਮਹਾਰਾਜਾ ਰਣਜੀਤ ਸਿੰਘ ਇਨ੍ਹਾਂ ਦੋਹਾਂ ਮੰਤਰੀਆਂ ਨੂੰ · ਆਪਣੇ ਰਾਜ ਦੇ ਮਜ਼ਬੂਤ ਥੰਮ ਸਮਝਦਾ ਸੀ।

ਸਭ ਲੋਕਾਂ ਦੇ ਹਮਦਰਦ : ਮਹਾਰਾਜਾ ਰਣਜੀਤ ਸਿੰਘ ਸਭ ਗਰੀਬ ਲੋਕਾਂ ਦਾ ਹਮਦਰਦ ਅਤੇ ਸਹਾਇਕ ਸੀ। ਉਹਨਾਂ ਦੇ ਦਿਲ ਵਿਚ ਸਭ ਗਰੀਬਾਂ ਲਈ ਬੜਾ ਪਿਆਰ ਸੀ। ਕਹਿੰਦੇ ਹਨ ਕਿ ਇਕ ਵਾਰ ਪੰਜਾਬ ਵਿਚ ਕਾਲ ਪੈ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹੀ ਭੰਡਾਰ ਦੇ ਦਰਵਾਜ਼ੇ ਸਭ ਲੋਕਾਂ ਲਈ ਖੋਲ੍ਹ ਦਿੱਤੇ। ਸਭ ਲੋਕ ਅਨਾਜ ਦੀਆਂ ਪੰਡਾਂ ਆਪਣੇ ਸਿਰਾਂ ਉੱਤੇ ਚੁੱਕ ਕੇ ਆਪਣੇ-ਆਪਣੇ ਘਰ ਲੈ ਜਾਣ ਲੱਗੇ। ਇਕ ਗਰੀਬ ਬੁੱਢੇ ਨੇ ਵੀ ਅਨਾਜ ਦੀ ਪੰਡ ਬੰਨ੍ਹ ਲਈ। ਪਰ ਉਹ ਉਸ ਨੂੰ ਚੁੱਕ ਨਾ ਸਕਿਆ। ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਸਭ ਕੁਝ ਵੇਖ ਰਿਹਾ ਸੀ। ਉਸ ਨੇ ਉਸ ਬੁੱਢੇ ਦੀ ਪੰਡ ਆਪਣੇ ਸਿਰ ਉੱਤੇ ਚੁੱਕ ਲਈ ਅਤੇ ਉਸ ਦੇ ਘਰ ਜਾ ਕੇ ਛੱਡ ਆਇਆ।

ਰੋਹਬ-ਦਾਅਬ ਵਾਲਾ ਰਾਜਾ : ਗਰੀਬਾਂ ਦੀਆਂ ਪੰਡਾਂ ਆਪਣੇ ਸਿਰ ਉੱਤੇ ਚੁੱਕਣ ਵਾਲਾ ਮਹਾਰਾਜਾ ਰਣਜੀਤ ਸਿੰਘ ਸੰਸਾਰ ਦੇ ਸਭ ਦੋਸ਼ਾਂ ਵਿਚ ਬੜਾ ਰੋਹਬ-ਦਾਅਬ ਰੱਖਦਾ ਸੀ। ਸੰਸਾਰ ਦੇ ਸਭ ਦੇਸ਼ਾਂ ਦੇ ਬਾਦਸ਼ਾਹ ਉਸ ਦਾ ਸਿੱਕਾ ਮੰਨਦੇ ਸਨ ਅਤੇ ਉਸ ਨਾਲ ਮਿੱਤਰਤਾ ਦਾ ਹੱਥ ਵਧਾਉਣ ਲਈ ਤਰਲੇ ਲੈਂਦੇ ਸਨ। ਅਫਗਾਨਿਸਤਾਨ, ਬਲੋਚਿਸਤਾਨ, ਈਰਾਨ, ਮਿਸਰ , ਫਰਾਂਸ, ਇਟਲੀ ਅਤੇ ਜਰਮਨੀ ਦੇ ਹਾਕਮ ਉਸ ਦੀ ਮਿਤਾ ਲੋਚਦੇ ਸਨ। ਅੰਗਰੇਜ਼ ਸਾਰੇ ਭਾਰਤ ਉੱਤੇ ਰਾਜ ਕਰ ਰਹੇ ਸਨ ਪਰ ਉਹ ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਉੱਤੇ ਉਦੋਂ ਤੱਕ ਭੈੜੀ ਅੱਖ ਨਾਲ ਵੇਖਣ ਦੀ ਹਿੰਮਤ ਨਹੀਂ ਕਰ ਸਕੇ, ਜਦ ਤੱਕ ਮਹਾਰਾਜਾ ਰਣਜੀਤ ਸਿੰਘ ਇਸ ਧਰਤੀ ‘ਤੇ ਰਹੇ।

ਨਿਆਂ ਪਸੰਦ ਹਾਕਮ : ਮਹਾਰਾਜਾ ਰਣਜੀਤ ਸਿੰਘ ਬੜਾ ਨਿਆਂ ਪਸੰਦ ਹਾਕਮ ਸੀ। ਉਸ ਦੇ ਰਾਜ ਵਿਚ ਹਰੇਕ ਛੋਟੇ ਵੱਡੇ ਮਨੁੱਖ ਲਈ ਇਕੋ ਜਿਹਾ ਨਿਆਂ ਹੁੰਦਾ ਸੀ। ਉਹ ਵੱਡੇ ਅਫਸਰਾਂ ਨੂੰ ਸਜ਼ਾ ਦੇਣ ਤੋਂ ਕਦੀ ਪਿੱਛੇ ਨਹੀਂ ਸੀ ਹੱਟਦਾ, ਪਰ ਗਰੀਬ ਲੋਕਾਂ ਉੱਤੇ ਅਨਿਆਂt ਨੂੰ ਵੀ ਸਹਾਰ ਨਹੀਂ ਸੀ ਸਕਦਾ। ਉਸ ਦਾ ਨਿਆਂ ਪ੍ਰਬੰਧ ਬੜਾ ਚੰਗਾ ਸੀ। ਉਹ ਆਪ ਮੌਕੇ ਉੱਤੇ ਜਾ ਕੇ ਅਪਰਾਧ ਦੀ ਜਾਂਚ ਕਰਦਾ ਸੀ ਅਤੇ ਅਪਰਾਧੀਆਂ ਨੂੰ ਉੱਚਿਤ ਦੰਡ ਦੇਂਦਾ ਸੀ। ਉਸ ਦੇ ਰਾਜ ਸਮੇਂ ਕਿਸੇ ਅਪਰਾਧੀ ਨੂੰ ਫਾਂਸੀ ਦੀ ਸਜ਼ਾ ਨਹੀਂ ਸੀ ਦਿੱਤੀ ਗਈ, ਪਰ ਫਿਰ ਵੀ ਉਸ ਦੇ ਰਾਜ ਵਿਚ ਬਹੁਤ ਘੱਟ ਅਪਰਾਧ ਹੁੰਦੇ ਸਨ। ਉਸ ਦੇ ਰਾਜ ਵਿਚ ਚੌਰੀ ਅਤੇ ਡਾਕੇ ਦਾ ਕਿਸੇ ਨੂੰ ਡਰ ਨਹੀਂ ਸੀ, ਕਿਉਂਕਿ ਸਭ ਪਾਸੇ ਅਮਨ ਚੈਨ ਦਾ ਦੌਰਾ ਸੀ। ਉਸ ਦੇ ਰਾਜ ਵਿਚ ਔਰਤਾਂ ਬਿਨਾਂ ਖੱਟਕੇ ਗਹਿਣੇ ਪਾ ਕੇ ਇੱਕਲੀਆਂ ਸਵਰ ਕਰਦੀਆਂ ਸਨ। ਪਰ ਕਿਸੇ ਵੀ ਚੋਰ ਜਾਂ ਡਾਕੂ ਦੀ ਹਿੰਮਤ ਨਹੀਂ ਸੀ ਪੈਂਦੀ ਕਿ ਕਿਸੇ ਇਕ ਔਰਤ ਦੇ ਵੀ ਗਹਿਣੇ ਖੋਹ ਕੇ ਨੱਸ ਜਾਏ।

ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਉਮਰ ਵਿਚ ਕਈ ਲੜਾਈਆਂ ਲੜੀਆਂ ਸਨ . ਪਰ ਉਸ ਨੇ ਕਦੀ ਕਿਸੇ ਵੈਰੀ ਤੋਂ ਹਾਰ ਨਹੀਂ ਸੀ ਖਾਧੀ।ਉਹ ਆਪਣੀ ਫੌਜੀ ਸ਼ਕਤੀ ਨੂੰ ਹੋਰ ਹਸਤ ਕਰਕੇ ਅੰਗਰੇਜ਼ਾਂ ਨਾਲ ਟੱਕਰ ਲੈਣ ਦਾ ਇਰਾਦਾ ਵੀ ਆਪਣੇ ਦਿਲ ਵਿਚ ਰੱਖਦਾ ਸੀ। ਪਰ ਉਸ ਦਾ ਇਹ ਇਰਾਦਾ ਉਸ ਦੇ ਦਿਲ ਵਿਚ ਹੀ ਰਹਿ ਗਿਆ, ਕਿਉਂ ਜੋ ਪ੍ਰਮਾਤਮਾ ਨੇ ਛੇਤੀ ਹੀ ਉਸ ਨੂੰ ਆਪਣੇ ਕੋਲ ਬੁਲਾ ਲਿਆ। ਉਹ ਸਦਾ ‘ਸ਼ੇਰੇ ਪੰਜਾਬ’ ਦੇ ਨਾਂ ਨਾਲ ਪ੍ਰਸਿੱਧ ਰਹੇਗਾ।

Leave a Reply