ਮਾਤ-ਭਾਸ਼ਾ ਦੀ ਮਹਾਨਤਾ
Matri Bhasha ki Mahanta
ਚਾਰ ਦਾ ਸਾਧਨ : ਭਾਸ਼ਾ ਸੰਚਾਰ ਦਾ ਇਕ ਅਜਿਹਾ ਸਾਧਨ ਹੈ, ਜਿਸ ਰਾਹੀਂ ਮਨੁੱਖ ਆਪਣੇ ਮਨ ਦੇ ਹਾਵ-ਭਾਵ ਦੂਜਿਆਂ ਸਾਹਮਣੇ ਪ੍ਰਗਟ ਕਰਦਾ ਹੈ ਤੇ ਦੂਜਿਆਂ ਦੇ ਵਿਚਾਰ ਸੁਣਦਾ ਹੈ ਤੇ ਸਮਝਦਾ ਹੈ। ਇਹ ਵਿਚਾਰਾਂ ਦੇ ਅਦਾਨ-ਪ੍ਰਦਾਨ ਦਾ ਇਕ ਮਹੱਤਵਪੂਰਨ ਸਾਧਨ ਹੈ।
ਕੰਮ ਦਾ ਵਿਰਸਾ : ਭਾਸ਼ਾ ਕੌਮ ਦਾ ਵਿਰਸਾ ਹੁੰਦੀ ਹੈ। ਹਰ ਇਲਾਕੇ, ਪੁੱਤ ਜਾਂ ਦੇਸ ਵਿਚ ਇਕ ਖ਼ਾਸ ਭਾਸ਼ਾ ਬੋਲੀ ਜਾਂਦੀ ਹੈ, ਜੋ ਉਸ ਦੇਸ ਦੀ ਮਾਤ-ਭਾਸ਼ਾ ਅਖਵਾਉਂਦੀ ਹੈ; ਜਿਵੇਂ ਪੰਜਾਬ ਦੀ ਮਾਤ-ਭਾਸ਼ਾ ਪੰਜਾਬੀ, ਬੰਗਾਲ ਦੀ ਬੰਗਾਲੀ ਜਾਂ ਬੰਗਲਾ ਆਦਿ।
ਹਾਵ-ਭਾਵ ਦਾ ਪ੍ਰਗਟਾਅ : ਮਾਤ-ਭਾਸ਼ਾ, ਉਹ ਭਾਸ਼ਾ ਹੁੰਦੀ ਹੈ ਜਿਸ ਨੂੰ ਅਸੀਂ ਬਚਪਨ ਤੋਂ ਹੀ ਆਪਣੇ ਘਰ-ਪਰਿਵਾਰ ਤੋਂ ਸੁਣਦੇ, ਸਮਝਦੇ ਤੇ ਬੋਲਦੇ ਆ ਰਹੇ ਹੁੰਦੇ ਹਾਂ। ਇਸ ਬੋਲੀ ਦਾ ਹਰ ਅੱਖਰ, ਹਰ ਸ਼ਬਦ ਅਚੇਤ ਰੂਪ ਵਿਚ ਹੀ ਸਾਡੇ ਜ਼ਿਹਨ ਵਿਚ ਵੱਸ ਜਾਂਦਾ ਹੈ ਜਾਂ ਖੂਨ ਵਿਚ ਰਚ ਜਾਂਦਾ ਹੈ। ਬਾਅਦ ਵਿਚ ਵਿਅਕਤੀ ਭਾਵੇਂ ਕਿੰਨੀਆਂ ਵੀ ਹੋਰ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰ ਲਵੇ, ਪਰ ਜੋ ਨੇੜਤਾ ਉਸ ਦੀ ਆਪਣੀ ਮਾਂ-ਬੋਲੀ ਨਾਲ ਰਹਿੰਦੀ ਹੈ, ਉਹ ਕਿਸੇ ਹੋਰ ਦੂਜੀ ਬੋਲੀ ਨਾਲ ਨਹੀਂ ਹੋ ਸਕਦੀ ਕਿਉਂਕਿ ਇਸ ਨੂੰ (ਮਾਂ-ਬੋਲੀ ਨੂੰ ਅਸੀਂ ਸਿੱਖਣ ਤੋਂ ਪਹਿਲਾਂ ਹੀ ਸੁਣਨਾ ਤੇ ਸਮਝਣਾ ਸ਼ੁਰੂ ਕਰ ਦਿੰਦੇ ਹਾਂ। ਇਸ ਲਈ ਆਪ-ਮੁਹਾਰੇ ਹਿਣ ਕੀਤੀ ਹੋਈ ਭਾਸ਼ਾ ਸਾਡੀ ਮਾਂ-ਬੋਲੀ ਬਣ ਜਾਂਦੀ ਹੈ। ਇਸ ਨਾਲ ਸਾਡੀ ਅਟੁੱਟ ਸਾਂਝ ਪੈ ਜਾਂਦੀ ਹੈ।
ਵਿਦਿਆ ਪ੍ਰਾਪਤੀ ਦਾ ਸਾਧਨ : ਮਾਤ-ਭਾਸ਼ਾ ਰਾਹੀਂ ਹੀ ਅਸੀਂ ਆਪਣੇ ਮਨ ਦੇ ਹਾਵ-ਭਾਵ ਤੇ ਵਲਵਲਿਆਂ ਨੂੰ ਸਹੀ, ਸਫਲ ਹੋ ਸਾਰਥਕ ਢੰਗ ਨਾਲ ਪ੍ਰਗਟ ਕਰ ਸਕਦੇ ਹਾਂ। ਦੂਜੀਆਂ ਭਾਸ਼ਾਵਾਂ ਵਿਚ ਅਸੀਂ ਭਾਵੇਂ ਕਿੰਨੀ ਵੀ ਮੁਹਾਰਤ ਹਾਸਲ ਕਰ ਲਈਏ ਪਰ ਜੋ ਸਹਿਜਤਾ ਮਾਤ-ਭਾਸ਼ਾ ਵਿਚ ਹੁੰਦੀ ਹੈ, ਉਹ ਕਿਸੇ ਹੋਰ ਵਿਚ ਨਹੀਂ ਹੋ ਸਕਦੀ।ਦੂਜੀਆਂ ਭਾਸ਼ਾਵਾਂ ਨੂੰ ਅਪਣਾ ਕੇ ਵੀ ਸਾਡੇ ਮਨ ਤੇ ਇਕ ਬੋਝ, ਤਣਾਅ ਜਿਹਾ ਬਣਿਆ ਰਹਿੰਦਾ ਹੈ ਕਿ ਕਿਤੇ ਅਸੀਂ ਕੁਝ ਗਲਤ ਤਾਂ ਨਹੀਂ ਬੋਲ ਰਹੇ ? ਜਾਂ ਕੀ ਅਗਲਾ ਸਾਡਾ ਮਜ਼ਾਕ ਹੀ ਤਾਂ ਨਹੀਂ ਬਣਾ ਲਵੇਗਾ ? ਆਦਿ।ਜਦ ਕਿ ਮਾਤ-ਭਾਸ਼ਾ ਨਾਲ ਸਾਨੂੰ ਜ਼ਿਹਨੀ ਸਕੂਨ ਮਿਲਦਾ ਹੈ। ਮਾਤ-ਭਾਸ਼ਾ ਰਾਹੀਂ ਗਲਤੀਆਂ ਦੀ ਗੁੰਜਾਇਸ਼ ਨਾਂ-ਮਾਤਰ ਜਿਹੀ ਹੁੰਦੀ ਹੈ (ਸਿਵਾਇ ਲਿਖਣ ਲੱਗਿਆਂ ਸ਼ਬਦ ਜੋੜਾਂ ਵਿਚ)।
ਜੇਕਰ ਵਿਦਿਆ-ਪਾਪਤੀ ਦੀ ਗੱਲ ਕਰੀਏ, ਤਾਂ ਜੋ ਮਕਾਮ ਮਾਤ-ਭਾਸ਼ਾ ਦੇ ਮਾਧਿਅਮ ਰਾਹੀਂ ਵਿਦਿਆ ਹਾਸਲ ਕਰਕੇ ਕੀਤਾ ਜਾ ਸਕਦਾ । ਹ, ਉਹ ਦੂਜੀਆਂ ਭਾਸ਼ਾਵਾਂ ਦੇ ਮਾਧਿਅਮ ਰਾਹੀਂ ਨਹੀਂ ਹੋ ਸਕਦਾ। ਔਖੇ ਤੋਂ ਔਖੇ ਵਿਸ਼ੇ ਨੂੰ ਵੀ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ | ਸਿਖਿਆ-ਸ਼ਾਸਤਰੀ ਤੇ ਮਨੋਵਿਗਿਆਨੀ ਵੀ ਇਸ ਵਿਚਾਰ ਨਾਲ ਸਹਿਮਤ ਹਨ। ਅੱਜ ਰੂਸ, ਜਰਮਨ, ਜਪਾਨ, ਚੀਨ ਆਦਿ ਵਿਕਸਤ ਮੁਲਕਾਂ ਵਿਚ ਉੱਚ-ਵਿਦਿਆ ਤੱਕ ਦੀ ਪੜਾਈ ਦਾ ਮਾਧਿਅਮ ਉਨਾਂ ਦੀਆਂ ਆਪਣੀਆਂ ਮਾਤ-ਭਾਸ਼ਾਵਾਂ ਹਨ।
ਮਾਤ-ਭਾਸ਼ਾ ਪੰਜਾਬੀ ਦੀ ਸਥਿਤੀ : ਪੰਜਾਬ ਦੀ ਮਾਤ-ਭਾਸ਼ਾ ਪੰਜਾਬੀ ਹੈ, ਜੋ ਬੜੀ ਮਿੱਠੀ ਤੇ ਪਿਆਰੀ ਬੋਲੀ ਹੈ। ਇਸ ਭਾਸ਼ਾ ਵਿਚ ਮਣਾਂ-ਮੂੰਹੀਂ ਸਾਹਿਤ ਰਚਿਆ ਗਿਆ ਹੈ। ਇਸ ਦੇ ਜ਼ਰੀਏ ਹੀ ਕਈ ਨਾਮਵਰ ਸਾਹਿਤਕਾਰਾਂ ਨੇ ਆਪਣੀ ਪਛਾਣ ਬਣਾਈ ਹੈ। ਭਾਸ਼ਾ ਨੇ ਇੱਥੋਂ ਦੇ ਲੋਕਧਾਰਾਈ ਵਿਰਸੇ ਨੂੰ ਅਮੀਰ ਬਣਾਇਆ ਹੈ। ਸਰਕਾਰ ਵੱਲੋਂ ਮੁਢਲੀ ਵਿੱਦਿਆ ਨੂੰ ਮਾਤ-ਭਾਸ਼ਾ ਪੰਜਾਬੀ ਦੇ ਮਾਧਿਅਮ ਵਿਚ ਕਰਵਾਏ ਜਾਣ ਦਾ ਉਪਰਾਲਾ ਕੀਤਾ ਗਿਆ ਹੈ।
ਪਰ ਅਫ਼ਸੋਸ ! ਅੱਜ ਪੰਜਾਬੀ ਭਾਸ਼ਾ ਦੀ ਬੇਕਦਰੀ ਇਸ ਦੇ ਆਪਣਿਆਂ ਵੱਲੋਂ ਕੀਤੀ ਜਾ ਰਹੀ ਹੈ। ਅੱਜ ਘਰਾਂ ਵਿਚ ਵੀ ਹਿੰਦੀ ਜਾਂ ਹਿੰਦੀ ਪੰਜਾਬੀ ਬੋਲਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਸਕੂਲਾਂ ਵਿਚ ਵੀ ਹਿੰਦੀ ਤੇ ਅੰਗਰੇਜ਼ੀ ਬੋਲਣ ਤੇ ਪੜ੍ਹਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅੱਜ ਦੀ ਪੰਜਾਬੀ ਨੂੰ ਸਭ ਤੋਂ ਵੱਧ ਖ਼ਤਰਾ ਹਿੰਦੀ ਭਾਸ਼ਾ ਤੋਂ ਹੈ। ਦੂਜੀਆਂ ਭਾਸ਼ਾਵਾਂ ਸਿੱਖਣੀਆਂ ਚੰਗੀ ਗੱਲ ਹੈ ਪਰ ਆਪਣੀ ਭਾਸ਼ਾ ਨਾਲੋਂ ਨਾਤਾ ਤੋੜ ਦੇਣਾ ਕਿੱਧਰ ਦੀ ਸਿਆਣਪ ਹੈ। ਇਹ ਵੀ ਸੱਚ ਹੈ ਕਿ ਜੋ ਆਪਣੀ ਭਾਸ਼ਾ ਤੋਂ ਮੂੰਹ ਮੋੜ ਕੇ ਦੂਜੀਆਂ ਭਾਸ਼ਾਵਾਂ ਨੂੰ ਅਪਣਾ ਲੈਂਦੇ ਹਨ, ਉਹ ਇਕ ਕਿਸਮ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜੇ ਜਾਂਦੇ ਹਨ। ਕਈਆਂ ਦੀ ਹਾਲਤ ਤਾਂ ਏਨੀ ਤਰਸਯੋਗ ਹੁੰਦੀ ਹੈ ਕਿ ਉਹ ਦੂਜੀਆਂ ਭਾਸ਼ਾਵਾਂ ਨੂੰ ਮੂੰਹ ਮਾਰਦੇ ਹੋਏ ਆਪਣੀ ਭਾਸ਼ਾ ਵੀ ਭੁੱਲ ਜਾਂਦੇ ਹਨ। ਉਨ੍ਹਾਂ ਦੀ ਸ਼ਬਦਵਲੀ ਤੇ ਸੁਰ ਹਾਸੋਹੀਣੀ ਹੋ ਜਾਂਦੀ ਹੈ। ਅੱਜ ਪੰਜਾਬੀਆਂ ਨੂੰ ਆਪਣੀ ਮਾਤ-ਭਾਸ਼ਾ ਪੰਜਾਬੀ ਦੱਸਣ ਵਿਚ ਪਤਾ ਨਹੀਂ ਕਿਉਂ ਝਿਜਕ ਆ ਰਹੀ ਹੈ ?
ਟੈਗੋਰ ਦਾ ਪ੍ਰਭਾਵ : ਇਕ ਵਾਰ ਬਲਰਾਜ ਸਾਹਨੀ ਆਪਣੀਆਂ ਅੰਗਰੇਜ਼ੀ ਭਾਸ਼ਾ ਵਿਚ ਲਿਖੀਆਂ ਕਵਿਤਾਵਾਂ ਲੈ ਕੇ ਰਵਿੰਦਰਨਾਥ ਟੈਗੋਰ ਜੀ ਕੋਲ ਗਏ। ਤਾਂ ਉਨ੍ਹਾਂ ਨੇ ਪਹਿਲਾ ਪ੍ਰਸ਼ਨ ਕੀਤਾ ਤੁਹਾਡੀ ਮਾਤ-ਭਾਸ਼ਾ ਕਿਹੜੀ ਹੈ ?? ਤਾਂ ਬਲਰਾਜ ਸਾਹਨੀ ਨੇ ਉੱਤਰ ਦਿੱਤਾ, “ਪੰਜਾਬੀ”। “ਫਿਰ ਤੁਸੀਂ ਪੰਜਾਬੀ ਵਿਚ ਕਿਉਂ ਨਹੀਂ ਲਿਖਦੇ ?” ਇਹ ਉਨ੍ਹਾਂ ਦਾ ਦੂਜਾ ਪ੍ਰਸ਼ਨ ਸੀ। ਉਨ੍ਹਾਂ ਨੇ ਮਾਤ-ਭਾਸ਼ਾ ਦੀ ਮਹੱਤਤਾ ਬਾਰੇ । ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਹ ਆਪ ਵੀ ਆਪਣੀਆਂ ਰਚਨਾਵਾਂ ਮਾਤ-ਭਾਸ਼ਾ ਬੰਗਾਲੀ ਵਿਚ ਲਿਖਦੇ ਸਨ।ਤਾਂ ਬਲਰਾਜ ਸਾਹਨੀ ਅਜਿਹੇ ਪ੍ਰਭਾਵਤ ਹੋਏ ਕਿ ਆਪਣੀਆਂ ਰਚਨਾਵਾਂ ਪੰਜਾਬੀ ਭਾਸ਼ਾ ਵਿਚ ਲਿਖਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਲਈ ਸਾਨੂੰ ਆਪਣੀ ਮਾਂ-ਬੋਲੀ ਨਾਲੋਂ ਨਾਤਾ ਕਦੇ ਵੀ ਨਹੀਂ ਤੋੜਨਾ ਚਾਹੀਦਾ। ਇਸ ਕਰਕੇ ਅਸੀਂ ਆਪਣੀ ਪਛਾਣ ਆਪ ਹੀ ਗੁਆ ਬੈਠਦੇ ਹਾਂ । ਇਸ ਸਬੰਧੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਥਨ ਹੈ :
‘ਘਰ ਘਰ ਮੀਆਂ ਸਭਨਾਂ ਜੀਆਂ, ਬੋਲੀ ਅਵਰ ਤੁਮਾਰੀ॥
Thank you