Punjabi Essay on “Lohri”, “ਲੋਹੜੀ”, Punjabi Essay for Class 10, Class 12 ,B.A Students and Competitive Examinations.

ਲੋਹੜੀ

Lohri

 

ਭਾਰਤ ਵਿੱਚ ਕਈ ਤਿਉਹਾਰ ਮਨਾਏ ਜਾਂਦੇ ਹਨ। ਲੋਹੜੀ ਪੰਜਾਬੀਆਂ ਦਾ ਮੁੱਖ ਤਿਉਹਾਰ ਹੈ। ਇਹ ਪੰਜਾਬ ਦੀ ਖੁਸ਼ੀਆਂ ਭਰਿਆ-ਤਿਉਹਾਰ ਹੈ। ਇਹ ਜਨਵਰੀ ਦੇ ਮਹੀਨੇ ਮਾਘੀ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ । ਇਸ ਤਿਉਹਾਰ ਦੀ ਪਰੰਪਰਾ ਬਹੁਤ ਪੁਰਾਣੀ ਹੈ ਇਸ ਤਿਉਹਾਰ ਨਾਲ ਕਈ ਕਥਾਵਾਂ ਜੜੀਆਂ ਹੋਈਆਂ ਹਨ ਇਸ ਤਿਉਹਾਰ ਨਾਲ ਇੱਕ ਲੋਕ-ਕਥਾ ਸੰਬੰਧਿਤ ਹੈਇਸ ਦਿਲ ਡਾਕੂ ਦੁੱਲੇ ਭੱਟੀ ਨੇ ਇੱਕ ਗਰੀਬ ਬ੍ਰਾਹਮਣ ਦੀਆਂ ਧੀਆਂ ਸੁੰਦਰੀ ਤੇ ਮੰਦਰੀ ਦਾ ਵਿਆਹ ਆਪਣੇ ਹੱਥੀ ਕਰਵਾ ਕੇ ਉਹਨਾਂ ਨੂੰ ਦੁਸ਼ਟ ਹਾਕਮ ਦੇ ਚੰਗੁਲ ਤੋਂ ਬਚਾਇਆ ਸੀ। ਇਸ ਘਟਨਾ ਦੀ ਯਾਦ ਵਿੱਚ ਇਹ ਤਿਉਹਾਰ ਅੱਗ ਬਾਲ ਮਨਾਇਆ ਜਾਣ ਲੱਗਾ। ਅੱਜ ਵੀ ਬੱਚੇ ਲੋਹੜੀ ਮੰਗਦੇ ਹੋਏ ਇਹ ਗੀਤ ਗਾਉਂਦੇ ਹਨ- “ਸੁੰਦਰ ਮੁੰਦਰੀਏ, ਤੇਰਾ ਕੌਣ ਵਿਚਾਰਾ, ਦੁੱਲਾ ਭੱਟੀ ਵਾਲਾ | ਇਸ ਤਿਉਹਾਰ ਦਾ ਸੰਬੰਧ ਪੌਰਾਣਿਕ  ਕਥਾ ‘ਸਤੀ-ਦਹਿਨ ਨਾਲ ਵੀ ਜੋੜਿਆ ਜਾਂਦਾ ਹੈ। ਇੱਕ ਕਥਾ ਇਹ ਵੀ ਹੈ ਕਿ ਇਸ ਦਿਨ ਲੋਹੜੀ ਦੇਵੀ ਨੇ ਅਤਿਆਚਾਰੀ  ਰਾਕਸ਼ ਨੂੰ ਮਾਰਿਆ ਸੀ। ਲੋਹੜੀ ਸ਼ਬਦ ਦਾ ਮੂਲ ‘ਤਿਲ+ਰੋੜੀ ਹੈ। ਜੋ ਸਮਾਂ ਪਾ ਕੇ ਤਿਲੋੜੀ ਤੇ ਫੇਰ ਲੋਹੜੀ ਬਣਿਆ। ਇਸ  ਤਿਉਹਾਰ ਦਾ ਸੰਬੰਧ ਸਰਦੀ ਰੁੱਤ ਨਾਲ ਵੀ ਹੈ। ਸਰਦੀ ਦੀ ਰੁੱਤ ਪੂਰੇ ਜੋਰਾਂ ਤੇ ਹੁੰਦੀ ਹੈ। ਕਹਿੰਦੇ ਹਨ ਕਿ ਇਸ ਸਮੇਂ ਧੂਣੀਆਂ ਬਾਲ ਕੇ ਪਾਲੇ ਨੂੰ ਸਾੜਿਆ ਜਾਂਦਾ ਹੈ। ਸੱਚਮੁੱਚ ਹੀ ਇਸ ਤੋਂ ਬਾਅਦ | ਪਾਲਾ ਘਟਣਾ ਸ਼ੁਰੂ ਹੋ ਜਾਂਦਾ ਹੈ। ਜਿਸ ਘਰ ਵਿੱਚ ਮੁੰਡਾ ਜੰਮਿਆ ਹੋਵੇ, ਉਸ ਘਰ ਵਿੱਚ ਵਿਸ਼ੇਸ਼ ਰੌਣਕਾਂ ਹੁੰਦੀਆਂ ਹਨ। ਸਾਰੇ ਮੁਹੱਲੇ ਵਿੱਚ ਲੋਹੜੀ ਵੰਡੀ ਜਾਂਦੀ ਹੈ, ਜਿਸ ਵਿੱਚ ਮੂੰਗਫਲੀ, ਰਿਉੜੀਆਂ, ਗੱਚਕ, ਮੱਕੀ ਦੇ ਭੰਨੇ ਹੋਏ ਦਾਣੇ ਹੁੰਦੇ ਹਨ। ਲੋਹੜੀ ਮੰਗਣ ਵਾਲੇ ਮੁੰਡੇ-ਕੁੜੀਆਂ ਲੋਹੜੀ ਮੰਗਦੇ ਹਨ। ਖੁੱਲੇ ਵਿਹੜੇ ਵਿੱਚ ਲੱਕੜਾਂ ਤੇ ਪਾਥੀਆਂ ਇਕੱਠੀਆਂ ਕਰ ਕੇ ਵੱਡੀ ਧੂਣੀ ਬਾਲੀ ਜਾਂਦੀ ਹੈ। ਰਿਸ਼ਤੇਦਾਰ ਤੇ ਮੁਹੱਲੇ ਵਾਲੇ ਦੇਰ ਰਾਤ ਤੱਕ ਧੂਣੀ ਸੇਕਦੇ ਰਹਿੰਦੇ ਹਨ। ਕਈ ਘਰਾਂ ਵਿੱਚ ਗੀਤ ਸੰਗੀਤ ਦਾ ਪ੍ਰੋਗਰਾਮ ਕੀਤਾ ਜਾਂਦਾ ਹੈ ਮੁੰਡੇ ਭੰਗੜੇ ਪਾਉਂਦੇ ਹਨ। ਅੱਧੀ ਰਾਤ ਤੱਕ ਧੂਣੀ ਦੀ ਅੱਗ ਦੇ ਠੰਢੀ ਪੈਣ ਤੱਕ ਇਹ ਮਹਿਫਲ ਲੱਗੀ ਰਹਿੰਦੀ ਹੈ।

2 Comments

  1. navsimar kaur July 22, 2020
  2. Harsheen January 7, 2021

Leave a Reply