Punjabi Essay on “Kudrati Karopiya ”, “ਕੁਦਰਤੀ ਕਰੋਪੀਆਂ”, Punjabi Essay for Class 10, Class 12 ,B.A Students and Competitive Examinations.

ਕੁਦਰਤੀ ਕਰੋਪੀਆਂ

Kudrati Karopiya 

 

ਕਰੋਪੀਆਂ ਸਬੰਧੀ ਲੋਕ-ਵਿਸ਼ਵਾਸ : ਪੰਜਾਬੀ ਲੋਕਧਾਰਾ ਵਿਚ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਧਰਤੀ ਬਲਦ ਦੇ ਸਿਰਾਂ ਤੇ ਖੜੀ ਹੈ ਪਰ । ‘ ਸੀ ਗੁਰੂ ਨਾਨਕ ਦੇਵ ਜੀ ਨੇ ਇਸ ਵਿਚਾਰ ਦਾ ਖੰਡਨ ਇਸ ਤਰਕ ਦੇ ਅਧਾਰ ਤੇ ਕੀਤਾ ।

ਧਲ ਧਰਮ ਦਇਆ ਕਾ ਪੂਤ॥

ਸੰਤੋਖ ਥਾਪਿ ਰਖਿਆ ਜਿਨ ਸੁਤਿ॥

ਕੁਦਰਤ ਦੀ ਕਰੋਪ : ਭਾਵ ਧਰਤੀ ਟਿਕੀ ਹੈ ਧਰਮ, ਦਇਆ, ਵਿਸ਼ਵਾਸ ਤੇ ਸਬਰ-ਸੰਤੋਖ ਦੇ ਆਸਰੇ ਤੇ। ਪਰਮਾਤਮਾ ਨੇ ਤਾਂ : “ਬਿਨ ਥੰਮਾ ਗਗਨ ਰਹਾਇਆ॥ਹੈ, ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ : ਮਾਤਾ ਧਰਤੁ ਮਹਤ ਜਿਉਂ-ਜਿਉਂ ਧਰਤੀ ‘ਤੇ ਕਹਿਰ ਹੁੰਦੇ ਹਨ, ਜੁਲਮ ਵਧਦੇ ਹਨ ਤਾਂ ਧਰਤੀ ਕਰਲਾ ਉਠਦੀ ਹੈ, ਉਹ ਕੰਬ ਜਾਂਦੀ ਹੈ, ਜਿਸ ਨਾਲ ਭਿਆਨਕ ਤਬਾਹੀ ਹੋ ਜਾਂਦੀ ਹੈ ਤੇ ਮਨੁੱਖ ਦੀ ਮਾਨਸਕ ਸੋਚ ਨੇ ਇਸ ਨੂੰ ਕੁਦਰਤ ਦਾ ਕਰੋਪ ਕਿਹਾ ਹੈ। ਕੁਦਰਤੀ ਕਰੋਪੀਆਂ ਜਾਂ ਬਿਪਤਾਵਾਂ ਵਿਚ ਕੁਚਾਲ, ਹੜ੍ਹ, ਸੋਕਾ, ਚੱਕਰਵਾਤੀ ਤਫਾਨ ਤੋਂ ਸੁਨਾਮੀ ਲਹਿਰਾਂ ਵਰਗਾ ਕਹਿਰ ਸ਼ਾਮਲ ਹੈ। ਇਹ ਸਾਰੇ ਕਹਿਰ ਧਰਤੀ ਦੀ ਹੇਠਲੀ ਸਤਾ ਦੇ ਕਿਸੇ ਹਿਲ-ਜੁਲ ਕਾਰਨ ਹੁੰਦੇ ਹਨ।

ਭੂ-ਵਿਗਿਆਨੀਆਂ ਦੇ ਵਿਚਾਰ : ਭੂਚਾਲ ਦਾ ਅਰਥ ਹੈ ਭੂਮੀ ਦਾ ਚੱਲਣਾ (ਭੂਚਾਲ) ਜਾਂ ਉਸ ਵਿਚ ਪੈਦਾ ਹੋਣ ਵਾਲੀ ਕੰਬਣੀ ਜੋ ਕਿ ਵੱਖ-ਵੱਖ ਤਰ੍ਹਾਂ ਦੀਆਂ ਭੂਗੋਲਿਕ ਗਤੀਵਿਧੀਆਂ ਕਾਰਨ ਧਰਤੀ ਦੇ ਹੇਠਾਂ ਵਾਪਰਦੀ ਹੈ, ਜਿਸ ਦੇ ਨਤੀਜੇ ਬੜੇ ਵਿਨਾਸ਼ਕਾਰੀ ਤੇ ਮਾਰ ਹੁੰਦੇ ਹਨ।

ਮਨੁੱਖ ਨੂੰ ਵਿਗਿਆਨਕ ਸੋਝੀ ਨਾ ਹੋਣ ਕਾਰਨ ਹੀ ਉਸ ਨੇ ਇਸ ਗੇਲਿਕ ਪ੍ਰਕਿਰਿਆ ਸਬੰਧੀ ਮਿਥਾਂ ਘੜ ਲਈਆਂ ਤੋਂ ਇਸ ਨੂੰ ਦੇਵੀ-ਸਕਤੀ ਦੇ ਪ੍ਰਭਾਵ ਨਾਲ ਸੰਬੰਧਤ ਸਮਝਦਾ ਰਿਹਾ, ਜਦੋਂ ਕਿ ਅਜਿਹਾ ਨਹੀਂ ਹੈ |

ਭੂ-ਵਿਗਿਆਨੀ ਧਰਤੀ ਦੀ ਹੇਠਲੀ ਸਤਾ ਦਾ ਲਗਾਤਾਰ ਅਧਿਐਨ ਕਰਦੇ ਰਹਿੰਦੇ ਹਨ। ਜਿਵੇਂ ਕੁਝ ਵਿਗਿਆਨੀ ਚੰਨ ਤੇ ਪਹੁੰਚ ਚੁੱਕੇ ਹਨ। ਇਵੇਂ ਹੀ ਇਸ (ਭੂ-ਵਿਗਿਆਨ) ਖੇਤਰ ਦੇ ਵਿਗਿਆਨੀ ਧਰਤੀ ਹੇਠਲੀ ਸਤਾ ਦਾ ਨਿਰੀਖਣ ਕਰਦੇ ਹਨ। ਪ੍ਰਸਿੱਧ ਕੁ-ਵਿਗਿਆਨੀ। ਵੈਗਨਰ ਨੇ ‘ਮਹਾਂਦੀਪੀ ਵਿਸਥਾਪਨ ਸਿਧਾਂਤ ਨੂੰ ਪੇਸ਼ ਕੀਤਾ। ਇਸ ਸਿਧਾਂਤ ਅਨੁਸਾਰ ਸਾਰੇ ਮਹਾਂਦੀਪ ਧਰਤੀ ਦੇ ਉੱਪਰ ਤੈਰਦੀ ਅਵਸਥਾ ਵਿਚ ਹਨ ਅਤੇ ਸਾਗਰ ਵਿਚ ਇਹ ਇਕ ਪਲੇਟ ਵਾਂਗ ਹਨ ਤੇ ਧਰਾਤਲ ‘ਤੇ ਵਿਸ਼ਾਲ ਟੁਕੜੇ ਦੇ ਰੂਪ ਵਿਚ ਹਨ। ਕਈ ਵਾਰ ਇਨਾ ਧਰਾਤਲਾਂ। ਵਿਚਕਾਰ ਗਤੀਸ਼ੀਲਤਾ ਘਟਦੀ-ਵਧਦੀ ਰਹਿੰਦੀ ਹੈ ਤੇ ਇਸ ਦਾ ਅਸਰ ਧਰਤੀ ਉੱਤੇ ਵਾਪਰਦਾ ਹੈ ਜਿਸ ਨਾਲ ਭੂਚਾਲ, ਜਵਾਲਾਮੁਖੀ, ਧਰਤੀ। ਵਿੱਚ ਤਰੜਾ ਆਦਿ ਦਾ ਪੈ ਜਾਣਾ ਸੰਭਵ ਹੋ ਜਾਂਦਾ ਹੈ। ਅਜਿਹੀਆਂ ਸਾਰੀਆਂ ਕਿਰਿਆਵਾਂ ਨੂੰ ‘ਕੁਚਾਲ ਦਾ ਹੀ ਨਾਂ ਦਿੱਤਾ ਜਾ ਸਕਦਾ ਹੈ |

ਵਿਨਾਸ਼ਕਾਰੀ ਨਤੀਜੇ : ਮਹਾਂਦੀਪੀ ਧਰਾਤਲ ਤੇ ਸਾਗਰੀ ਧਰਾਤਲ ਵਿਚਕਾਰ ਇਕ ਨਿਸ਼ਚਿਤ ਤਾਲ-ਮੇਲ ਹੁੰਦਾ ਹੈ ਪਰ ਜਦੋਂ ਕਦੇ ਇਹ। ਤਾਲ-ਮੇਲ ਇਕ ਨਿਸਚਿਤ ਸੀਮਾ ਤੋਂ ਵਧ ਜਾਂਦਾ ਹੈ ਤਾਂ ਸੈਂਕੜੇ ਕਿਲੋਮੀਟਰ ਦਾ ਧਰਾਤਲ ਅਚਾਨਕ ਗਤੀਸ਼ੀਲ ਹੋ ਜਾਂਦਾ ਹੈ ਜਿਸ ਦੇ ਨਤੀਜੇ ਬਹੁਤ ਵਿਨਾਸ਼ਕਾਰੀ ਹੁੰਦੇ ਹਨ। ਧਰਤੀ ਵਿਚ ਵੱਡੀਆਂ-ਵੱਡੀਆਂ ਤਰੇੜਾਂ ਪੈ ਜਾਂਦੀਆਂ ਹਨ। ਜੰਗਲਾਂ ਵਿਚ ਅੱਗ ਲੱਗ ਜਾਂਦੀ ਹੈ; ਨਦੀਆਂ ਦੇ। ਰਸਤੇ ਬਦਲ ਜਾਂਦੇ ਹਨ ਜਾਂ ਉਨ੍ਹਾਂ ਦੇ ਬੰਨ ਟੁੱਟ ਜਾਂਦੇ ਹਨ, ਜਿਸ ਨਾਲ ਹੜ ਆ ਜਾਂਦੇ ਹਨ ਤੇ ਭਿਆਨਕ ਤਬਾਹੀ ਦਾ ਕਾਰਨ ਬਣਦੇ ਹਨ। ਹੁਣੇ-ਹੁਣੇ ਉੱਤਰ ਪ੍ਰਦੇਸ਼ ਵਿਚ ਧਰਤੀ ਵਿਚ ਵੱਡੀਆਂ-ਵੱਡੀਆਂ ਤਰੇੜਾਂ ਪੈ ਗਈਆਂ ਹਨ। ਇਕ ਕਾਰਨ ਤਾਂ ਇਸ ਦਾ ਇਹ ਵੀ ਹੈ ਕਿ ਧਰਤੀ ਤੇ ਪ੍ਰਦੂਸ਼ਣ ਵਧ ਗਿਆ ਹੈ , ਗਲੋਬਲ ਵਾਰਮਿੰਗ ਹੈ, ਧਰਤੀ ਹੇਠ ਗੈਸਾਂ ਦੀ ਭਰਮਾਰ ਹੈ। ਪਰ ਅਜੇ ਵੀ ਲੋਕ ਕਹਿ ਰਹੇ ਹਨ ਕਿ ਧਰਤੀ ਰੋ ਪਈ । ਹੈ ਕਿਉਂਕਿ ਧਰਤੀ ‘ਤੇ ਏਨਾ ਕਹਿਰ ਉਸ ਤੋਂ ਬਰਦਾਸ਼ਤ ਨਹੀਂ ਹੋਇਆ। ਵਾਤਾਵਰਨ ਪ੍ਰਦੂਸ਼ਤ ਹੋਣ ਨਾਲੋਂ ਵੱਡਾ ਕਹਿਰ ਹੋਰ ਕਿਹੜਾ ਹੁੰਦਾ ਹੈ ?

 

ਜਵਾਲਾਮੁਖੀ : ਕਈ ਵਾਰ ਧਰਤੀ ਦੇ ਹੇਠਾਂ ਹੋਣ ਵਾਲੇ ਪਰਿਵਰਤਨ ਕਾਰਨ ਧਰਤੀ ਦਾ ਕੋਈ ਭਾਗ ਉੱਚਾ ਵੀ ਉੱਠ ਜਾਂਦਾ ਹੈ ਅਤੇ ਕੋਈ ਹਿੱਸਾ ਨੀਵਾਂ ਰਹਿ ਜਾਂਦਾ ਹੈ ਜਾਂ ਧਰਤੀ ਹੇਠਾਂ ਨੂੰ ਧਸ ਜਾਂਦੀ ਹੈ । ਇਸ ਪ੍ਰਕਿਰਿਆ ਨਾਲ ਕਈ ਪਰਬਤ ਹੋਂਦ ਵਿਚ ਆ ਜਾਂਦੇ ਹਨ ਤੇ ਕਈ ਸ਼ਹਿਰਾਂ ਦੇ ਸ਼ਹਿਰ ਗਰਕ ਹੋ ਜਾਂਦੇ ਹਨ।

ਕਈ ਵਾਰ ਧਰਤੀ ਵਿਚੋਂ ਅੱਗ ਦੀਆਂ ਲਾਟਾਂ ਨਿਕਲਦੀਆਂ ਹਨ। ਇਸ ਨੂੰ ਜਵਾਲਾਮੁਖੀ ਵਿਸਫੋਟ ਕਿਹਾ ਜਾਂਦਾ ਹੈ।

ਧਰਤੀ ਉੱਪਰ ਹੀ ਕਈ ਵਾਰ ਵਿਗਿਆਨੀਆਂ ਵੱਲੋਂ ਪਰਮਾਣੂ ਵਿਸਫੋਟ ਕੀਤੇ ਜਾਂਦੇ ਹਨ ਜਿਵੇਂ ਪੋਖਰਨ ਧਮਾਕੇ, ਮਿਜ਼ਾਈਲਾਂ-ਅਗਨੀ, ਤਿਲ ਆਦਿ ਦੇ ਤਜਰਬਿਆਂ ਨਾਲ ਧਰਾਤਲ ਦੇ ਕਮਜ਼ੋਰ ਭਾਗ ਇਸ ਦੇ ਘੇਰੇ ਵਿਚ ਆ ਜਾਂਦੇ ਹਨ।

ਤੁਫ਼ਾਨੀ ਲਹਿਰਾਂ : ਜਦੋਂ ਕਈ ਵਾਰ ਸਮੁੰਦਰਾਂ ਵਿਚ ਵੀ ਕੁਝ ਵਿਕਾਰ ਪੈਦਾ ਹੁੰਦੇ ਹਨ ਤਾਂ ਮਹਾਂਸਾਗਰੀ ਲਹਿਰਾਂ ਅਤਿਅੰਤ ਤੇਜ਼ੀ ਨਾਲ ਕੇਂਦਰੀ ਖੇਤਰ ਤੋਂ ਅੱਗੇ ਵਧਦੀਆਂ ਹਨ। ਇਹ ਅੱਗੇ ਵਧਣ ਵਾਲੀਆਂ ਤੁਫ਼ਾਨੀ ਲਹਿਰਾਂ ਬਹੁਤ ਉੱਚੀਆਂ ਹੁੰਦੀਆਂ ਹਨ ਤੇ ਰਸਤੇ ਵਿਚ ਆਉਣ ਵਾਲੀ ਹਰ ਚੀਜ਼ ਨੂੰ ਤਹਿਸ-ਨਹਿਸ ਕਰ ਦਿੰਦੀਆਂ ਹਨ। ਇਨ੍ਹਾਂ ਲਹਿਰਾਂ ਦਾ ਮਾਰੂ ਪ੍ਰਭਾਵ ਸਮੁੰਦਰਾਂ ਦੇ ਕੰਢੇ ਵਸੇ ਇਲਾਕਿਆਂ ‘ਤੇ ਵਧੇਰੇ ਹੁੰਦਾ ਹੈ। ਜਿਵੇਂ ਇਡੋਨੇਸ਼ੀਆ ਵਿਚ 2004 ਈ: ਵਿਚ ‘ਸੁਨਾਮੀ ਲਹਿਰਾਂ ਦਾ ਕਹਿਰ ਵਾਪਰਿਆ ਸੀ। ਇਸ ਨਾਲ ਕਈ ਥਾਵਾਂ ਵਿਚ ਭਾਰੀ ਤਬਾਹੀ ਹੋਈ ਸੀ ਕਿਉਂਕਿ ਧਰਤੀ ਆਪਣੀ ਧਰੀ ਤੋਂ (Axis ) 025 ਮਿ. ਮੀ. ਖਿਸਕ ਗਈ ਸੀ।

ਗਲੋਬਲ ਵਾਰਮਿੰਗ : ਵਰਤਮਾਨ ਦੌਰ ਵਿਚ ਗਲੋਬਲ ਵਾਰਮਿੰਗ, ਵਾਤਾਵਰਨ ਪ੍ਰਦੂਸ਼ਤ ਹੋਣਾ, ਗਲੇਸ਼ੀਅਰਾਂ ਦਾ ਪਿਘਲਣਾ, ਬਰਫ਼ਾਂ ਦਾ ਪਿਘਲਣਾ, ਧਰਤੀ ਦਾ ਤਾਪਮਾਨ ਦਿਨੋ-ਦਿਨ ਵਧਣਾ, ਕਦੇ ਬਹੁਤ ਜ਼ਿਆਦਾ ਸਰਦੀ ਤੇ ਕਦੇ ਬਹੁਤ ਗਰਮੀ ਪੈਣੀ ਜਿੱਥੇ ਧਰਤੀ ਲਈ ਖ਼ਤਰਾ ਬਣੀ ਹੋਈ ਹੈ, ਉੱਥੇ ਮਨੁੱਖ ਲਈ ਚੁਣੌਤੀ ਵੀ ਹੈ । ਪੰਜਾਬ ਵਿਚ ਕਈ ਵਾਰ ਏਨੀ ਗਰਮੀ ਪੈਂਦੀ ਹੈ ਕਿ ਸੋਕਾ ਪੈ ਜਾਂਦਾ ਹੈ, ਸਾਰੇ ਪਾਸੇ ਗa ਮੰਚ ਜਾਂਦੀ ਹੈ। ਸਮੁੱਚੇ ਜੀਵ-ਜੰਤ ਤੇ ਮਨੁੱਖਤਾ ਇਸ ਮਾਰ ਦਾ ਸ਼ਿਕਾਰ ਹੁੰਦੀ ਹੈ। ਪਿਛਲੇ ਤਿੰਨ ਕੁ ਸਾਲਾਂ ਤੋਂ ਪੰਜਾਬ ਵਿਚ u n ਹੋਠਾਂ ਜਾਣਾ ਤੇ ਜਿਹੜਾ ਪਾਣੀ ਮਿਲ ਰਿਹਾ ਹੈ ਉਹ ਵੀ ਵਰਤੋਂ ਯੋਗ ਨਾ ਹੋਣਾ ਤੇ ਮੌਸਮ ਵਿਚ ਬੇਵਕਤ ਤਬਦੀਲੀਆਂ ਸੇਕੇ ਦਾ ਕਾਰਨ ਬਣਦੀਆਂ ਹਨ। ਫ਼ਸਲਾਂ ਨਹੀਂ ਹੁੰਦੀਆਂ, ਮੌਤਾਂ ਦੀ ਗਿਣਤੀ ਵਧ ਜਾਂਦੀ ਹੈ , ਚੀਜ਼ਾਂ ਦੇ ਭਾਅ ਅਸਮਾਨੀ ਚੜ੍ਹ ਜਾਂਦੇ ਹਨ ਤੇ ਕਈ ਵਾਰ ਮੈਨਸਨ। ਦੋਰਾਨ ਦਰਿਆਵਾਂ, ਨਦੀਆਂ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਟੱਪ ਜਾਂਦਾ ਹੈ ਤੇ ਹੜ੍ਹ ਆ ਜਾਂਦੇ ਹਨ। ਮੁੰਬਈ ਵਰਗੇ ਮਹਾਂਨਗਰ ਵਿਚ ਪਿਛਲੇ ਸਾਲ ਹੜਾਂ ਨੇ ਭਿਆਨਕ ਤਬਾਹੀ ਮਚਾਈ ਸੀ, ਸਮੁੱਚਾ ਜਨ-ਜੀਵਨ ਹੀ ਠੱਪ ਹੋ ਗਿਆ ਸੀ। ਗੁਜਰਾਤ ਵਿਚ ਆਏ ਭੂਚਾਲ ਨੇ ਹੱਦੋਂ ਵੱਧ ਭਿਆਨਕ ਤਬਾਹੀ ਮਚਾਈ ਸੀ, ਅਣਗਿਣਤ ਲੋਕ ਮਾਰੇ ਗਏ, ਸੰਚਾਰ-ਵਿਵਸਥਾ ਠੱਪ ਹੋ ਗਈ, ਅਣਗਿਣਤ ਲਾਸ਼ਾਂ ਧਰਤੀ ਦੇ ਮਲਬੇ ਹੇਠ ਦੇਬੀਆਂ ਰਹੀਆਂ, ਬਿਮਾਰੀਆਂ ਫੈਲ ਗਈਆਂ, ਦੁਬਾਰਾ ਜਨ-ਜੀਵਨ ਬਹਾਲ ਕਰਨਾ ਅਤਿ ਮੁਸ਼ਕਲ ਹੋ ਗਿਆ।

ਇਸ ਤੋਂ ਇਲਾਵਾ ਬੱਦਲ ਫਟਣੇ ਤੇ ਅਸਮਾਨੀ ਬਿਜਲੀ ਡਿਗਣੀ ਆਦਿ ਨਾਲ ਅੰਤਾਂ ਦਾ ਨੁਕਸਾਨ ਹੁੰਦਾ ਹੈ। ਹੁਣ ਤਾਂ ਜ਼ਰਾ ਕੁ ਬਿਜਲੀ ਲਿਸ਼ਕੇ ਤਾਂ ਝੱਟ ਹੀ ਕਿਤੇ ਨਾ ਕਿਤੇ ਮਾਰ ਕਰ ਦਿੰਦੀ ਹੈ।

ਸਾਰੰਸ਼ : ਸੋ, ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਕਿਰਤੀ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਏਨੀ ਭਿਆਨਕ ਤਬਾਹੀ ਮਚਾਉਂਦੀਆਂ ਹਨ ਕਿ ਕਿਸੇ ਨੂੰ ਆਪਣੀ ਜਾਨ-ਮਾਲ ਦੀ ਸੁਰੱਖਿਆ ਲਈ ਵੀ ਮੌਕਾ ਨਹੀਂ ਮਿਲਦਾ। ਵਿਗਿਆਨੀ ਭਾਵੇਂ ਨਿਰੰਤਰ ਬਜਾਂ ਕਰ ਰਹੇ ਹਨ ਪਰ ਫਿਰ ਵੀ ਕਿਤੇ ਭੁਚਾਲ ਆਉਣ ਸਬੰਧੀ ਅਗਾਊਂ ਜਾਣਕਾਰੀ ਨਹੀਂ ਮਿਲਦੀ। ਕੋਈ ਪਤਾ ਨਹੀਂ ਲਗਦਾ ਕਿ ਕਦੋਂ ਕੀ ਵਾਪਰ ਜਾਣਾ ਹੈ। ਪਰਮਾਤਮਾ ਦੀ ਲੀਲਾ ਅਪਰੰਪਾਰ ਹੈ : ਕਰੇ ਕਰਾਵੇ ਆਪੇ ਆਪਮਾਨਸ ਕੋ ਕਿਛੁ ਨਾਹੀ ਹਾਥ |

Leave a Reply