Punjabi Essay on “Kirat Di Mahanta”, “ਕਿਰਤ ਦੀ ਮਹਾਨਤਾ ”, Punjabi Essay for Class 10, Class 12 ,B.A Students and Competitive Examinations.

ਕਿਰਤ ਦੀ ਮਹਾਨਤਾ 

Kirat Di Mahanta 

ਜਾਂ

ਕਰ ਮਜੂਰੀ ਖਾਹ ਚੂਰੀ

Kar Majuri Khah Churi

 

ਭੂਮਿਕਾ : ਰੋਜ਼ੀ-ਰੋਟੀ ਦੀ ਪ੍ਰਾਪਤੀ ਲਈ ਹਰ ਮਨੁੱਖ ਕੋਈ ਨਾ ਕੋਈ ਹੀਲਾ-ਵਸੀਲਾ ਕਰਦਾ ਹੈ ਕਿਉਂਕਿ ਵਿਹਲੇ ਰਹਿ ਕੇ ਜੀਵਨ ਦੀਆਂ । ਮੁਢਲੀਆਂ ਲੋੜਾਂ ਦੀ ਪੂਰਤੀ ਅਸੰਭਵ ਹੈ। ਇਸ ਲਈ ਹਰ ਕੋਈ ਆਪਣੀ ਸਰੀਰਕ ਅਤੇ ਮਾਨਸਕ ਸਮਰੱਥਾ ਅਨੁਸਾਰ ਕੋਈ ਨਾ ਕੋਈ ਕਾਰੋਬਾਰ ਕਰ ਰਿਹਾ ਹੈ, ਕੋਈ ਮਜ਼ਦੂਰ ਹੈ ਤੇ ਕੋਈ ਅਫਸਰ । ਜੀਵਨ ਨਿਰਬਾਹ ਕਰਨ ਲਈ ਕੋਈ ਹੱਥੀਂ ਕਿਰਤ ਕਰਦਾ ਹੈ, ਕੋਈ ਮੰਗ ਕੇ ਖਾਂਦਾ ਹੈ, ਕੋਈ । ਵਿਹਲੜ ਹੈ, ਕੋਈ ਲੁਟੇਰਾ ਆਦਿ ਹੈ ਪਰ ਹੱਥੀਂ ਕਿਰਤ ਕਰਕੇ ਜੋ ਆਤਮਿਕ ਅਨੰਦ ਮਿਲਦਾ ਹੈ, ਉਹ ਕਿਸੇ ਹੋਰ ਤਰੀਕੇ ਨਾਲ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਕਿਰਤ ਕਰਨਾ ਮਨੁੱਖ ਦੇ ਜੀਵਨ ਦਾ ਪ੍ਰਮੁੱਖ ਅੰਗ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਮਨੁੱਖ ਨੂੰ ਇਹ ਉਪਦੇਸ਼ ਦਿੱਤਾ ਹੈ। “ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ।

ਅਰਥ : ਕਿਰਤ ਦਾ ਅਰਥ ਹੁੰਦਾ ਹੈ, ਦਸਾਂ-ਨਹੁੰਆਂ ਦੀ ਕਿਰਤ, ਹੱਕ-ਹਲਾਲ ਦੀ ਕਮਾਈ ਤੇ ਇਮਾਨਦਾਰੀ ਨਾਲ ਕੀਤੀ ਹੋਈ। ਘਾਲਣਾ। ਜਿਹੜੇ ਵਿਅਕਤੀ ਆਪਣੇ ਹੱਥੀਂ ਕਿਰਤ ਕਰਕੇ ਜੀਵਨ ਬਸਰ ਕਰਦੇ ਹਨ, ਉਨਾਂ ਨੂੰ ਆਤਮਿਕ ਅਨੰਦ ਦੀ ਪ੍ਰਾਪਤੀ ਹੁੰਦੀ ਹੈ। ਹੱਕਹਲਾਲ ਦੀ ਕਮਾਈ ਪੂਜਾ-ਪਾਠ ਦੇ ਬਰਾਬਰ ਹੁੰਦੀ ਹੈ। ਅਜਿਹੀ ਘਾਲਣਾ ਘਾਲ ਕੇ ਮਨੁੱਖ ਭਾਵੇਂ ਰੁੱਖੀ-ਮਿੱਸੀ ਵੀ ਖਾ ਲਵੇ ਤਾਂ ਵੀ ਉਸ ਨੂੰ ਅਨੰਦਮਈ ਹੁਲਾਰਾ (ਚਰੀ ਖਾਣ ਵਰਗਾ ਸੁਆਦ) ਮਹਿਸੂਸ ਹੁੰਦਾ ਹੈ। ਇਸੇ ਲਈ ਸਿਆਣਿਆਂ ਨੇ ਕਿਹਾ ਹੈ ‘ਕਰ ਮਜੂਰੀ ਖਾਹ ਚੂਰੀ |’

ਦਸਾਂ-ਨਹੁੰਆਂ ਦੀ ਕਿਰਤ ਜਾਂ ਖੂਨ-ਪਸੀਨੇ ਦੀ ਕਮਾਈ ਹੀ ਸਹੀ ਅਰਥਾਂ ਵਿਚ ‘ਸੱਚੀ ਕਿਰਤ ਹੁੰਦੀ ਹੈ। ਇਹ ਉਹ ਹੱਕ-ਹਲਾਲ ਦੀ ਕਮਾਈ ਹੁੰਦੀ ਹੈ ਜਿਸ ਦਾ ਨਿਸਤਾਰਾ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਵਿਚੋਂ ਦੁੱਧ ਅਤੇ ਮਲਕ ਭਾਗ ਦੇ ਕਵਾਨਾਂ ਵਿਚੋਂ ਲਹੂ ਨਿਚੋੜ ਕੇ ਅਸਲੀਅਤ ਸਭ ਨੂੰ ਦੱਸ ਦਿੱਤੀ ਸੀ।

ਗੁਰਬਾਣੀ ਵਿਚ ਕਿਰਤ ਦੀ ਮਹਾਨਤਾ : ਗੁਰਬਾਣੀ ਵਿਚ ਵੀ ਸੰਸਾਰਕ ਧੰਦਿਆਂ ਤੋਂ ਮੂੰਹ ਮੋੜ ਕੇ ਭੱਜਣਾ ਜਾਂ ਸੰਨਿਆਸ ਧਾਰਨ ਕਰ ਲੈਣਾ ਪ੍ਰਵਾਨ ਨਹੀਂ। ਸਿੱਧ ਗੋਸ਼ਟ ਵਿਚ ਗੁਰੂ ਨਾਨਕ ਦੇਵ ਜੀ ਨੇ ਗਿਸਤ ਦਾ ਤਿਆਗ ਕਰਕੇ ਗਿਸਤੀਆਂ ਤੋਂ ਹੀ ਮੰਗ ਕੇ ਖਾਣ ਦੀ ਕਰੜੇ। ਬਦਾਂ ਵਿਚ ਨਿੰਦਾ ਕੀਤੀ ਹੈ। ਕਿਰਤ ਦਾ ਸਿਧਾਂਤ ‘ਹੱਥ ਕਾਰ ਵੱਲ ਚਿੱਤ ਕਰਤਾਰ ਵੱਲ ਜੋੜਨ ਦਾ ਵੀ ਉਪਦੇਸ਼ ਦਿੰਦਾ ਹੈ। ਕਿਰਤ ਵਿਚ ਜੇਨ ਰਹਿਣਾ ਹੀ ਜ਼ਿੰਦਗੀ ਹੈ। ਗੁਰੂ ਅਰਜਨ ਦੇਵ ਜੀ ਨੇ ਵੀ ਕਿਹਾ ਹੈ :

ਉਦਮ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥

ਵਿਹਲੜ ਤੇ ਭਿਸ਼ਟ : ਜਿਹੜਾ ਵਿਅਕਤੀ ਹੱਥੀਂ ਕਿਰਤ ਨਹੀਂ ਕਰਦਾ, ਵਿਹਲਾ ਰਹਿੰਦਾ ਹੈ ਜਾਂ ਨਜਾਇਜ਼ ਤਰੀਕਿਆਂ ਨਾਲ ਧਨ ਇਕੱਠਾ ਕਰਦਾ ਹੈ ਤੇ ਪਰਿਵਾਰ ਦੀ ਪਰਵਰਸ਼ ਕਰਦਾ ਹੈ, ਉਸ ਦੀ ਕਮਾਈ ਹਰਾਮ ਦੀ ਕਮਾਈ ਹੁੰਦੀ ਹੈ। ਗਰੀਬਾਂ ਦਾ ਖੂਨ ਚੂਸ ਕੇ ਆਪਣੀਆਂ ਤਿਜੋਰੀਆਂ ਭਰਨੀਆਂ ਕਿਰਤ ਨਹੀਂ ਅਖਵਾ ਸਕਦੀ। ਭਾਵੇਂ ਕੋਈ ਛਲ-ਕਪਟ ਤੇ ਧੋਖੇ-ਫਰੇਬ ਨਾਲ ਮਾਇਆ ਦੇ ਅੰਬਾਰ ਤਾਂ ਲਾ ਲੈਂਦਾ ਹੈ ਪਰ ਉਸ ਦਾ ਮਨ ਬੇਚੈਨ ਰਹਿੰਦਾ ਹੈ, ਉਸ ਦੇ ਅੰਦਰ ਅਪਰਾਧੀ ਭਾਵਨਾ ਤੜਫਦੀ ਰਹਿੰਦੀ ਹੈ। ਭਾਵੇਂ ਉਹ ਇਸ ਦਾ ਇਜ਼ਹਾਰ ਨਹੀਂ ਕਰ ਸਕਦਾ ਪਰ ਉਸ ਨੂੰ ਮਾਨਸਕ ਸ਼ਾਂਤੀ ਨਹੀਂ ਮਿਲਦੀ। ਸਿੱਟੇ ਵਜੋਂ ਉਹ ਕਈ ਸਰੀਰਕ ਤੇ ਮਾਨਸਕ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ।

ਅੱਜ ਦੇ ਦੌਰ ਵਿਚ ਭਿਸ਼ਟ ਸਾਧਨਾਂ ਰਾਹੀਂ ਧਨ ਇਕੱਠਾ ਕੀਤਾ ਜਾ ਰਿਹਾ ਹੈ। ਗਰੀਬਾਂ ਦੇ ਮੂੰਹ ਵਿਚੋਂ ਰੋਟੀ ਖੋਹੀ ਜਾ ਰਹੀ ਹੈ। ਬਲਰਾਜ ਸਾਹਨੀ ਦੇ ਵਿਚਾਰਾਂ ਅਨੁਸਾਰ ‘ਗਿਣਤੀ ਦੇ ਲੋਕਾਂ ਦੀਆਂ ਜੇਬਾਂ ਭਰਨ ਲਈ ਬਹੁਗਿਣਤੀ ਦੀਆਂ ਜੇਬਾਂ ਖ਼ਾਲੀ ਕੀਤੀਆਂ ਜਾ ਰਹੀਆਂ ਹਨ। ਇਹ ਕੋਈ ਇਨਸਾਨੀਅਤ ਨਹੀਂ-ਕਿਰਤ-ਕਮਾਈ ਦਾ ਢੰਗ ਨਹੀਂ, ਇਹ ਤਾਂ ਗਰੀਬ-ਮਾਰ ਹੈ । ਵਿਹਲੜਾਂ ਦਾ ਵੀ ਕੋਈ ਅੰਤ ਨਹੀਂ। ਉਹ ਰੋਟੀ ਖਾਣ ਲਈ ਧਾਰਮਕ ਅਸਥਾਨਾਂ ਤੇ ਜਾ ਡੇਰੇ ਲਾਉਂਦੇ ਹਨ, ਕਈ ਧਾਰਮਕ ਸਥਾਨਾਂ ਦੇ ਨਾਂ ਤੇ ਜਬਰੀ ਉਗਰਾਹੀ ਕਰਦੇ ਹਨ ਤੇ ਕਈ ਮੰਗ ਕੇ ਖਾਂਦੇ ਹਨ। ਇਹ ਸਭ ਤੋਂ ਵੱਡੀ ਬੁਰਾਈ ਹੈ ਜਦੋਂਕਿ ਕੋਈ ਵੀ ਧਰਮ ਵਿਹਲੜਾਂ ਤੇ ਭਿਖਾਰੀਆਂ ਦੇ ਹੱਕ ਵਿਚ ਨਹੀਂ ਹੈ। ਵੱਡੇ-ਵੱਡੇ ਸੰਤਮਹਾਂਪੁਰਸ਼ ਆਪਣੇ ਧਰਮ-ਅਸਥਾਨਾਂ ਤੋਂ ਸਾਰੇ ਮਨੁੱਖਾਂ ਨੂੰ ਮਿਹਨਤ ਦਾ ਸਬਕ ਪੜ੍ਹਾਉਂਦੇ ਹਨ। ਗੁਰੂ ਸਾਹਿਬਾਨ ਨੇ ਬਹੁਤ ਸਾਰੇ ਸਿੱਖਾਂ ਨੂੰ ਕਿਰਤ ਵੱਲ ਪ੍ਰੇਰਿਤ ਕੀਤਾ ਤੇ ਉਨ੍ਹਾਂ ਦੀ ਕਿਰਤ ਕਮਾਈ ਤੋਂ ਪ੍ਰਭਾਵਤ ਹੋ ਕੇ ਆਪਣੇ ਹਿਰਦੇ ਨਾਲ ਲਾਇਆ। 

 

ਕਿਰਤੀ ਦੇ ਗੁਣ : ਕਿਰਤ ਕਰਨੀ ਹੈ ਤਨੋਂ-ਮਨੋਂ ਜਿਸ ਨਾਲ ਸਾਡਾ ਮਾਲਕ ਖੁਸ਼ ਹੋਵੇ।ਕਿਹਾ ਜਾਂਦਾ ਹੈ ‘ਨੌਕਰੀ ਕੀਤੇ ਨਖ਼ਰਾ ਭੀ ਪਰ ਜੇ ਤੁਸੀਂ ਨਖ਼ਰਿਆਂ ਨਾਲ ਨੌਕਰੀ ਕਰੋਗੇ, ਮਾਲਕ ਦੇ ਅੱਗੇ ਜਵਾਬ-ਕਲਾਮੀ ਕਰੋਗੇ ਤਾਂ ਮਾਲਕ ਨੂੰ ਇਹ ਮਨਜ਼ੂਰ ਨਹੀਂ। ਗੁਰਬਾਣੀ ਵਿਚ ਫਰਮਾਇਆ ਹੈ :

ਚਾਕਰੁ ਲਗੈ ਚਾਕਰੀ ਨਾਲੇ ਗਾਰਬ ਵਾਦ॥

ਗਲਾ ਕਰੇ ਘਣੇਰੀਆ ਖਸਮ ਨਾ ਪਾਏ ਸਾਦ॥

ਕਿਰਤ ਕਰੋ ਪਰ ਫਲ ਦੀ ਆਸ ਨਾ ਰੱਖੋ ਪਰ ਕਿਰਤ ਕਦੇ ਵੀ ਵਿਅਰਥ ਨਹੀਂ ਜਾਂਦੀ। ਪ੍ਰੋ: ਪੂਰਨ ਸਿੰਘ ਨੇ ਵੀ ਸੁੱਚੀ ਕਿਰਤ ਦੀ ਵਡਿਆਈ ਤੇ ਮਹੱਤਤਾ ਬਿਆਨ ਕਰਦਿਆਂ ਕਿਹਾ ਹੈ ਕਿ ਕਿਰਤ ਕਰਨ ਵਾਲੇ ਦੇ ਅੰਦਰ ਪਿਆਰ ਤੇ ਮਿੱਤਰਤਾ ਜਿਹੇ ਦੈਵੀ ਗੁਣ ਸਹਿਜ-ਸੁਭਾਅ ਹੀ ਆ ਜਾਂਦੇ ਹਨ ਜਿਹੜੇ ਮਾਲਤੀ ਦੇ ਫੁੱਲਾਂ ਵਾਂਗ ਆਪਣੀ ਸੁਗੰਧੀ ਚਾਰੇ ਪਾਸੇ ਖਿਲਾਰ ਦਿੰਦੇ ਹਨ ਤੇ ਜਿਹੜਾ ਵਿਅਕਤੀ ਕਿਰਤ ਨਹੀਂ ਕਰਦਾ ਅਤੇ ਵਿਹਲਾ ਰਹਿੰਦਾ ਹੈ, ਉਹ ਜੀਵਨ ਦੇ ਮਰਮਾਂ (ਖੁਸ਼ੀਆਂ) ਨੂੰ ਮਹਿਸੂਸ ਨਹੀਂ ਕਰ ਸਕਦਾ। ਜਿਹੜਾ ਵਿਅਕਤੀ ਹਰ ਵਕਤ ਸਹਿਜ-ਸੁਭਾਅ ਕੰਮ। ਵਿਚ ਲੱਗਾ ਰਹਿੰਦਾ ਹੈ, ਉਸ ਨੂੰ ਮਾੜਾ ਸੋਚਣ ਦੀ ਵੀ ਵਿਹਲ ਨਹੀਂ ਮਿਲਦੀ ਤੇ ਜਿਹੜੇ ਵਿਹਲੇ ਹੁੰਦੇ ਹਨ ਉਹ ਸ਼ੈਤਾਨ ਬਣ ਜਾਂਦੇ ਹਨ। ਵਿਹਲਾ ਮਨ ਸ਼ੈਤਾਨ ਦਾ ਘਰ’ ਹੁੰਦਾ ਹੈ।

ਦੋਸ਼ਾਂ ਦੇ ਮਹਾਨ ਬਣਨ ਦਾ ਰਾਜ਼ : ਜਪਾਨੀ ਲੋਕ ਕਿਰਤ ਦੇ ਆਸਰੇ ਹੀ ਬੜੀ ਤੇਜ਼ੀ ਨਾਲ ਦੁਨੀਆ ਵਿਚ ਆਪਣਾ ਨਾਂ ਕਮਾ ਸਕੇ ਅਮਰੀਕਾ ਦੇ ਲੋਕ ਵੀ ਕਿਰਤ ਨੂੰ ਹੀ ਪ੍ਰਜਾ ਮੰਨਦੇ ਹਨ। ਉਹ ਕੰਮ ਕਰਦਿਆਂ ਕੰਮ ਵੱਲ ਹੀ ਇਕਾਗਰ ਰਹਿੰਦੇ ਹਨ, ਬੇਲੋੜੀਆਂ ਗੱਲਾਂ ਕਰਕੇ ਵਕਤ ਬਰਬਾਦ ਨਹੀਂ ਕਰਦੇ। ਜਦੋਂਕਿ ਭਾਰਤੀ ਕੰਮ ਘੱਟ ਤੇ ਛੁੱਟੀਆਂ ਵੱਧ ਮਾਣਨਾ ਚਾਹੁੰਦੇ ਹਨ । ਉਹ ਵਿਹਲੇ ਰਹਿ ਕੇ ਤੇ ਵਕਤ ਬਰਬਾਦ ਕਰਕੇ ਖੁਸ਼ ਹੁੰਦੇ ਹਨ ਤੇ ਆਪਣਾ ਨੁਕਸਾਨ ਕਰ ਲੈਂਦੇ ਹਨ। ਭਾਰਤੀ ਕੰਮ-ਚਰ ਤੇ ਵਿਹਲੜਾਂ ਦੀ ਗਿਣਤੀ ਵਿਚ ਮੋਢੀ ਹਨ। ਬਹੁਤੇ ਲੋਕ । ਪੂਜਾ ਨੂੰ ਹੀ ਕੰਮ ਸਮਝਦੇ ਹਨ ਜਦੋਂ ਕਿ ਸਚਾਈ ਇਹ ਹੈ ਕਿ ਪ੍ਰਮਾਤਮਾ ਵੀ ਉਨ੍ਹਾਂ ਦੀ ਹੀ ਮਦਦ ਕਰਦਾ ਹੈ ਜਿਹੜੇ ਆਪਣੀ ਮਦਦ ਆਪ ਕਰਨਾ ਜਾਣਦੇ ਹਨ ‘ਮਿਹਨਤ ਮੇਰੀ ਰਹਿਮਤ ਤੇਰੀ ।

ਸਾਰੰਸ਼ : ਕਿਰਤੀ ਕਦੇ ਭੁੱਖਾ ਨਹੀਂ ਮਰਦਾ, ਉਹ ਦੁੱਖਾਂ-ਤਕਲੀਫ਼ਾਂ ਤੋਂ ਨਹੀਂ ਘਬਰਾਉਂਦਾ, ਉਸ ਨੂੰ ਆਪਣੀ ਮਿਹਨਤ ਤੇ ਵਿਸ਼ਵਾਸ ਹੁੰਦਾ ਹੈ, ਉਹ ਕਿਸਮਤ ‘ਤੇ ਵਿਸ਼ਵਾਸ ਨਹੀਂ ਕਰਦਾ ਬਲਕਿ ਮਿਹਨਤ ਤੇ ਕਰਦਾ ਹੈ। ਉਹ ਜਿੱਥੇ ਵੀ ਜਾਂਦਾ ਹੈ ਮਿਹਨਤ ਕਰਕੇ ਖੁਸ਼ੀਆਂ ਮਾਣਦਾ ਹੈ ਉਹ ਜਿਸ ਵੀ ਕੰਮ ਨੂੰ ਛੰਹਦਾ ਹੈ, ਸਫ਼ਲਤਾ ਉਸ ਦੇ ਪੈਰ ਚੁੰਮਦੀ ਹੈ, ਮਿਹਨਤ ਦੇ ਨਾਲ-ਨਾਲ ਸੰਤੋਖ ਉਸ ਦਾ ਲੱਛਣ ਹੁੰਦਾ ਹੈ।ਉਸ ਦਾ ਬਚਾਅ ਹੀ ਅਜਿਹਾ ਬਣ ਜਾਂਦਾ ਹੈ ਕਿ ਉਹ ਨਿਰਮਾਣ ਹੋ ਕੇ ਕੰਮ ਵੱਲ ਹੀ ਰੁੱਝਿਆ ਰਹਿੰਦਾ ਹੈ। ਉਸ ਵਿਚ ਸਿਦਕ, ਸਬਰ-ਸੰਤੋਖ ਆ ਜਾਂਦਾ ਹੈ ਉਹ ਮਿਹਨਤ ਦੀ ਕਮਾਈ ਨਾਲ ਆਪਣੀਆਂ ਲੋੜਾਂ ਵੀ ਪੂਰੀਆਂ ਕਰਦਾ ਹੈ ਤੇ ਨਾਲ-ਨਾਲ ਉਸ ਦਾ ਸਰੀਰ ਵੀ ਅਰੋਗ ਤੇ ਨਰੋਆ ਰਹਿੰਦਾ ਹੈ ਪਰ ਅਜੋਕੇ ਪਦਾਰਥਵਾਦੀ ਯੁੱਗ ਵਿਚ ਮਨੁੱਖ ਦੀਆਂ ਲੋੜਾਂ ਦਾ ਕੋਈ ਅੰਤ ਨਹੀਂ ਜਿਨ੍ਹਾਂ ਨੂੰ ਪੂਰੀਆਂ ਕਰਨ ਲਈ ਉਹ ਭਿਸ਼ਟ ਧੰਦਿਆਂ ਦਾ ਓਟ ਆਸਰਾ ਲੈਂਦਾ ਹੈ। ਬੇਰੁਜ਼ਗਾਰੀ ਵਧ ਰਹੀ ਹੈ, ਲੋੜਾਂ ਵਧ ਰਹੀਆਂ ਹਨ, ਮਜ਼ਦੂਰੀ ਵੀ ਨਹੀਂ ਮਿਲ ਰਹੀ ਤੇ ਜਿਹੜੀ ਮਿਲਦੀ ਹੈ, ਉਸ ਨਾਲ ਹੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਮਹਿੰਗਾਈ ਨੇ ਕਮਰ ਤੋੜ ਦਿੱਤੀ ਹੈ , ਬਾਲ-ਮਜ਼ਦੂਰੀ ਵੀ ਵਧ ਗਈ ਹੈ ਜਦੋਂ ਕਿ ਕੰਮ ਕਰਨ ਦੀ ਉਮਰ ਨਿਸਚਿਤ ਕੀਤੀ ਗਈ ਹੈ ਪਰ ਲੋਕ ਮਜਬੂਰ ਹਨ, ਮਾਨਸਕ ਤੌਰ ‘ਤੇ ਪਰੇਸ਼ਾਨ ਹਨ। ਪਰ ਫਿਰ ਵੀ ਉੱਦਮ, ਲਗਨ ਤੇ ਹਿੰਮਤ ਹੋਣੀ ਚਾਹੀਦੀ ਹੈ । ਰੁਜ਼ਗਾਰ ਮਿਲ ਹੀ ਜਾਂਦਾ ਹੈ, ਉੱਦਮ ਅੱਗੇ ਵੀ ਲਛਮੀ ਹੈ । ਸੋ, ਸਾਨੂੰ ਸੁੱਚੀ ਕਿਰਤ ਕਰਨੀ ਚਾਹੀਦੀ ਹੈ। ਕਿਰਤੀ ਦੀ ਹਰ ਪਾਸੇ ਕਦਰ ਹੁੰਦੀ। ਹੈ। ਕਿਰਤ ਹੀ ਪੂਜਾ ਹੈ। ਇਸੇ ਕੇ ਸਿਆਣਿਆਂ ਨੇ ਕਿਹਾ ਹੈ : ਕਰ ਮਜੂਰੀ ਖਾਹ ਚੂਰੀ।

One Response

  1. Tegbir Singh April 24, 2020

Leave a Reply