Punjabi Essay on “Hathan bajh krariya very hoi na meet”, “ਹੱਥਾਂ ਬਾਝ ਕਰਾਰਿਆ ਵੈਰੀ ਹੋਇ ਨਾ ਮਿੱਤ”, Punjabi Essay for Class 10, Class 12 ,B.A Students and Competitive Examinations.

ਹੱਥਾਂ ਬਾਝ ਕਰਾਰਿਆ ਵੈਰੀ ਹੋਇ ਨਾ ਮਿੱਤ

Hathan bajh krariya very hoi na meet

ਇਸ ਤੁਕ ਦਾ ਅਰਥ ਹੈ ਕਿ ਜਦੋਂ ਤੱਕ ਅਸੀਂ ਆਪਣੇ ਵੈਰੀ ਨਾਲ ਸਖ਼ਤੀ ਨਾਲ ਪੇਸ਼ ਨਾ ਆਈਏ, ਉਹ ਉਨੀ ਦੇਰ ਤੱਕ ਸਿੱਧਾ ਨਹੀਂ ਹੁੰਦਾ। ਕਿਹਾ ਜਾਂਦਾ ਹੈ- ਅਨਿਆਂ ਕਰਨਾ ਪਾਪ ਹੈ ਤਾਂ ਅਨਿਆਂ ਸਹਿਣ ਕਰਨਾ ਵੀ ਪਾਪ ਹੈ। ਜੇ ਵੈਰੀ ਨਾਲ ਸ਼ਰਾਫਤ ਨਾਲ ਪੇਸ਼ ਆਈਏ ਤਾਂ ਉਹ ਹੋਰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਸੋਚਦਾ ਹੈ ਕਿ ਸਾਹਮਣੇ ਵਾਲਾ ਡਰ ਗਿਆ ਹੈ। ਇਹ ਗੱਲ ਵੀ ਠੀਕ ਹੈ ਕਿ ਲੜਾਈ ਕਰਨਾ ਚੰਗੀ ਗੱਲ਼ ਨਹੀਂ ਹੈ ਪਰ ਜੇ ਵੈਰੀ ਅੱਗੇ ਹੀ ਵੱਧਦਾ ਜਾਵੇ ਤਾਂ ਉਸ ਨਾਲ ਮੁਕਾਬਲਾ ਕਰਨਾ ਹੀ ਪੈਂਦਾ ਹੈ। ਵੈਸੇ ਵੀ ਅੱਜ ਕੱਲ ਦੇ ਜ਼ਮਾਨੇ ਵਿੱਚ ਸ਼ਰੀਫ਼ਾਂ ਦਾ ਗੁਜ਼ਾਰਾ ਨਹੀਂ ਹੈ। ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ ਕਿ ਜ਼ੁਲਮ ਕਰਨ ਵਾਲੇ ਉਦੋਂ ਤੱਕ ਜ਼ੁਲਮ ਕਰਦੇ ਰਹੇ ਜਦੋਂ ਤੱਕ ਦੂਜੀ ਧਿਰ ਨੇ ਦੋ ਹੱਥ ਨਹੀਂ ਕੀਤੇ। ਸ਼ੇਰ ਹਰ ਸਮੇਂ ਬੱਕਰੀ ਨੂੰ ਝਪਟਣਾ ਚਾਹੁੰਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਉਹ ਮੁਕਾਬਲਾ ਨਹੀਂ ਕਰ ਸਕਦੀ। ਮੁਗਲ ਹਾਕਮਾਂ ਨੇ ਸਿੱਖ ਗੁਰੂਆਂ ਤੇ ਅਤਿਅੰਤ ਜ਼ੁਲਮ ਢਾਹੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਦਾ ਖ਼ਾਤਮਾ ਕਰਨ ਲਈ ਤਲਵਾਰ ਚੁੱਕ ਲਈ ਤਾਂ ਸਿੱਖਾਂ ਨੇ ਮਿਲ ਕੇ ਮੁਗਲ ਰਾਜ ਦੀਆਂ ਨੀਹਾਂ ਹਿਲਾ ਦਿੱਤੀਆਂ। ਸੰਸਾਰ ਦੇ ਸ਼ਾਂਤੀ ਪਸੰਦ ਲੋਕਾਂ ਨੇ ਹਿਟਲਰ ਦਾ  ਮੂੰਹ ਭੰਨਿਆ। ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਲਈ ਗਰਮ ਦਲ ਨੇ ਮਰੋ ਜਾਂ ਮਾਰੋ ਦੀ ਨੀਤੀ ਅਪਣਾਈ ਤਾਂ ਉਹਨਾਂ ਨੂੰ ਵੀ ਭਾਰਤ ਛੱਡ ਕੇ ਜਾਣਾ ਹੀ ਪਿਆ। ਇਸ ਲਈ ਇਹ ਸਪੱਸ਼ਟ ਹੈ ਕਿ ਆਪਣੇ ਹੱਕਾਂ ਦੀ ਰੱਖਿਆ ਲਈ ਲੜਾਈ ਕਰਨੀ ਹੀ ਪੈਂਦੀ ਹੈ। ਇਸ ਤੋਂ ਬਿਨਾਂ ਵੈਰੀ ਸਿਰ ਤੇ ਚੜ੍ਹਦਾ ਜਾਂਦਾ ਹੈ, ਉਸ ਨੂੰ ਸਿੱਧਾ ਰਸਤਾ ਦਿਖਾਉਣ ਲਈ ਉਂਗਲੀ ਟੇਡੀ ਕਰਨੀ ਹੀ ਪੈਂਦੀ ਹੈ। ਜੇਕਰ ਕੋਈ ਇੱਟ ਚੁੱਕਦਾ ਹੈ ਤਾਂ ਉਸ ਨੂੰ ਪੱਥਰ ਦਿਖਾਓ ਤਾਂ ਹੀ ਉਸ ਦੀ ਅਕਲ ਟਿਕਾਣੇ ਆਉਂਦੀ ਹੈ। ਵੈਰੀ ਨੂੰ ਸਿੱਧੇ ਰਾਹ ਪਾਉਣ ਲਈ ਆਪਣੇ-ਆਪ ਨੂੰ ਮਜ਼ਬੂਤ ਬਣਾਉਣਾ ਹੈ ਪੈਂਦਾ ਹੈ। ਵੈਰੀ ਦਾ ਮੂੰਹ ਮੋੜਨ ਲਈ ਤਾਕਤ ਦੀ ਵਰਤੋਂ ਜ਼ਰੂਰੀ ਹੁੰਦੀ ਹੈ। ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਦੀ ਵਧੀਕੀ ਬਰਦਾਸ਼ਤ ਨਾ ਕਰੋ |

Leave a Reply