Punjabi Essay on “Hamari Samajik Kurutiya”, “ਸਾਡੀਆਂ ਸਮਾਜਕ ਕੁਰੀਤੀਆਂ”, Punjabi Essay for Class 10, Class 12 ,B.A Students and Competitive Examinations.

ਸਾਡੀਆਂ ਸਮਾਜਕ ਕੁਰੀਤੀਆਂ

Hamari Samajik Kurutiya 

 

 

ਭੁਮਿਕਾ : ਮਨੁੱਖ ਇਕ ਸਮਾਜਕ ਪ੍ਰਾਣੀ ਹੈ। ਉਹ ਸਮਾਜ ਤੋਂ ਵੱਖਰਾ ਹੋ ਕੇ ਕਦੇ ਵੀ ਜਿਉਂਦਾ ਨਹੀਂ ਰਹਿ ਸਕਦਾ। ਸਮਾਜ ਵਿਚ ਵਿਚਰਦਿਆਂ ਮਨੁੱਖ ਨੇ ਆਪਣੀ ਲੋੜ ਅਨੁਸਾਰ ਕਈ ਰੀਤਾਂ-ਰਸਮਾਂ ਬਣਾਈਆਂ ਹਨ। ਬਹੁਤ ਸਾਰੀਆਂ ਰਸਮਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਸਾਰੇ ਸਮਾਜ ਵੱਲੋਂ ਨਿਭਾਇਆ ਜਾਂਦਾ ਹੈ। ਸਮੇਂ ਦੇ ਪਰਿਵਰਤਨ ਨਾਲ ਕਈ ਰਸਮਾਂ ਵੀ ਬਦਲ ਜਾਂਦੀਆਂ ਹਨ ਤੇ ਕਈ ਨਵੀਆਂ ਬਣ ਜਾਂਦੀਆਂ ਹਨ ਪਰ ਜਦੋਂ ਕੁਝ ਰਸਮਾਂ ਸਮੇਂ ਅਨੁਸਾਰ ਨਹੀਂ ਬਦਲਦੀਆਂ ਤਾਂ ਇਹ ਸਮਾਜ ਦੇ ਮੱਥੇ ‘ਤੇ ਕਲੰਕ ਬਣ ਜਾਂਦੀਆਂ ਹਨ। ਇਹੋ ਹੀ ਸਮਾਜਕ ਬੁਰਾਈਆਂ ਹੁੰਦੀਆਂ ਹਨ। ਕੁਝ ਰੀਤਾਂ-ਰਸਮਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਖ਼ਾਮੀਆਂ ਨਾਲ ਭਰੀਆਂ ਹੁੰਦੀਆਂ ਹਨ ਤੇ ਜਿਨ੍ਹਾਂ ਦਾ ਕੋਈ ਲਾਭ ਹੋਣ ਦੀ ਬਜਾਏ ਨੁਕਸਾਨ ਵਧੇਰੇ ਹੁੰਦਾ ਹੈ। ਇਹ ਬੁਰੀਆਂ ਰੀਤਾਂ ਵੀ ਸਮਾਜਕ ਕੁਰੀਤੀਆਂ/ਬੁਰਾਈਆਂ ਹੀ ਹੁੰਦੀਆਂ ਹਨ।

ਦਾਜ ਦੀ ਕੁਰੀਤੀ : ਅੱਜ ਸਭ ਤੋਂ ਪ੍ਰਮੁੱਖ ਕੁਰੀਤੀ ਜੋ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੀ ਹੈ ਉਹ ਹੈ ਦਾਜ ਦਾ ਬੈਂਤ।ਲੱਖਾਂ ਹੀ ਕੀਮਤੀ ਜਾਨਾਂ ਇਸ ਦੀ ਭੇਟ ਚੜ ਚੁੱਕੀਆਂ ਹਨ। ਪ੍ਰਾਚੀਨ ਸਮੇਂ ਵਿਚ ਇਹ ਇਕ ਰੀਤ ਸੀ ਜਿਹੜੀ ਅੱਜ ਕੁਰੀਤੀ ਬਣ ਗਈ ਹੈ। ਲੜਕੇ ਵਾਲੇ ਆਪਣੇ ਲੜਕੇ ਦਾ ਵਿਆਹ ਲੜਕੀ ਨਾਲ ਨਹੀਂ ਬਲਕਿ ਉਸ ਦੇ ਪੇਕਿਆਂ ਵੱਲੋਂ ਦਿੱਤੇ ਗਏ ਦਾਜ ਨਾਲ ਕਰਦੇ ਹਨ। ਵਿਆਹ ਸੌਦੇਬਾਜ਼ੀ ਹੋ ਗਿਆ ਹੈ ਤੇ ਲੜਕੇ ਵਾਲੇ ਮੁੰਹੋਂ ਮੰਗ ਕੇ ਦਾਜ ਲੈਂਦੇ ਹਨ। ਜੇ ਉਨ੍ਹਾਂ ਦੀ ਮੰਗ ਪੂਰੀ ਨਾ ਹੋਵੇ ਤਾਂ ਉਹ ਆਪਣੀ ਨੂੰਹ ਨੂੰ ਤੰਗ ਕਰਨਾ ਸ਼ੁਰੂ ਕਰ ਦਿੰਦੇ ਹਨ। ਜਾਂ ਉਸ ਦਾ ਕਤਲ ਕਰ ਦਿੰਦੇ ਹਨ ਜਾਂ ਕਈ ਵਾਰ ਸਹੁਰਿਆਂ ਹੱਥੋਂ ਸਤਾਈ ਅਬਲਾ ਆਪ ਹੀ ਦਾਜ ਦੀ ਬਲੀ ਚੜ੍ਹ ਜਾਂਦੀ ਹੈ। ਕਿੰਨੀਆਂ ਹੀ ਅਬਲਾਵਾਂ ਭਾਰਤ ਵਿਚ ਦਾਜ ਦੀ ਬਲੀ ਚੜ੍ਹ ਚੁੱਕੀਆਂ ਹਨ।

ਵਿਆਹ ਸਮੇਂ ਫ਼ਜ਼ੂਲ-ਖ਼ਰਚੀ ਤੇ ਲੋਕ-ਵਿਖਾਵਾ: ਵਿਆਹ ਸਮੇਂ ਫ਼ਜ਼ੂਲ-ਖ਼ਰਚੀ ਏਨੀ ਕੁ ਵਧ ਗਈ ਹੈ ਕਿ ਲੜਕੇ-ਲੜਕੀ ਵਾਲੇ। ਆਪਣੀ ਫੋਕੀ ਸ਼ਾਨੋ-ਸ਼ੌਕਤ ਖ਼ਾਤਰ ਬੇਲੋੜਾ ਪੈਸਾ ਖ਼ਰਚ ਕਰਦੇ ਹਨ। ਲੋਕ-ਵਿਖਾਵੇ ਦੀ ਖ਼ਾਤਰ ਵਿਆਹ ਅਤੇ ਵਿਆਹ ਤੋਂ ਪਹਿਲਾਂ ਮੰਗਣੀ ਸ਼ਗਨ ਤੇ ਵੀ ਖੁੱਲ ਕੇ ਪਾਣੀ ਵਾਂਗ ਪੈਸਾ ਰੋੜਦੇ ਹਨ। ਮਹਿੰਗੇ ਤੋਂ ਮਹਿੰਗੇ ਪੈਲੇਸ ਬੁੱਕ ਕਰਨੇ, ਤਰ੍ਹਾਂ-ਤਰ੍ਹਾਂ ਦੇ ਖਾਣੇ ਬਣਾਉਣੇ, ਬੇਲੋੜੀਆਂ ਰਸਮਾਂ, ਇਹ ਸਾਰੀ ਫ਼ਜ਼ੂਲ-ਖ਼ਰਚੀ ਨਹੀਂ ਤਾਂ ਹੋਰ ਕੀ ਹੈ ?

ਪਕਵਾਨਾਂ ਦੀ ਬੇਅਦਬੀ : ਵਿਆਹਾਂ ਆਦਿ ਪ੍ਰੋਗਰਾਮਾਂ ਵਿਚ ਵੀ ਖਾਣੇ ਦੀ ਬੇਅਦਬੀ ਵਧੇਰੇ ਕੀਤੀ ਜਾਂਦੀ ਹੈ। ਜ਼ਰਾ ਉਨ੍ਹਾਂ ਦਾ ਖਿਆਲ। ਕਰੋ ਜਿਨ੍ਹਾਂ ਨੂੰ ਢੱਡ-ਭਰਵੀਂ ਰੱਜਵੀਂ ਰੋਟੀ ਵੀ ਨਸੀਬ ਨਹੀਂ ਹੁੰਦੀ।

ਮੰਗਣ ਦੀ ਬਰਾਈ : ਸਾਡੇ ਸਮਾਜ ਵਿਚ ਭੀਖ ਮੰਗਣਾ ਇਕ ਕਿੱਤਾ ਬਣ ਗਿਆ ਹੈ। ਕਈ ਮੰਗਤੇ ਤਾਂ ਸਰੀਰਕ ਪੱਖੋਂ ਉਣੇ, ਲੰਗਰੇ ਅਨੇ। ਜਾਂ ਕਿਸੇ ਹੋਰ ਮਜਬਰੀ ਦੇ ਮਾਰੇ ਹੁੰਦੇ ਹਨ ਪਰ ਕਈ ਹੱਟੇ-ਕੱਟੇ ਹੋ ਕੇ ਵੀ ਮੈਗਣ ਤੋਂ ਗੁਰੇਜ਼ ਨਹੀਂ ਕਰਦੇ। ਕਈ ਧਾਰਮਕ ਸੰਸਥਾਵਾਂ ਦੇ ਨਾਂ ‘ਤੇ ਜਬਰੀ ਉਗਰਾਹੀ ਕਰਦੇ ਹਨ ਤੇ ਕਈ ਮੰਗਤੇ ਜਿਨਾਂ ਨੂੰ ਲਾਗੀ ਵੀ ਕਿਹਾ ਜਾਂਦਾ ਹੈ, ਇਹ ਵੀ ਕਿਸੇ ਵੀ ਖੁਸ਼ੀ ਦੇ ਮੌਕੇ ‘ਤੇ ਆ ਕੇ ਵੱਧ ਤੋਂ ਵੱਧ । ਪੈਸੇ ਬਟੋਰਨੇ ਆਪਣਾ ਹੱਕ ਸਮਝਦੇ ਹਨ। ਹਰ ਰੋਜ਼ ਇਨ੍ਹਾਂ ਦਾ ਤਿਉਹਾਰ ਹੁੰਦਾ ਹੈ ਤੇ ਢੀਠ ਬਣ ਕੇ ਬੈਠੇ ਰਹਿੰਦੇ ਹਨ।

ਭਰੂਣ-ਹੱਤਿਆ : ਦਾਜ ਦੇ ਦੈਤ ਦੇ ਕਹਿਰ ਨੇ ਭਰੂਣ-ਹੱਤਿਆ ਵਿਚ ਲਗਾਤਾਰ ਵਾਧਾ ਕੀਤਾ ਹੈ ਜਿਹੜਾ ਹੁਣ ਰੁਕਣ ਦਾ ਨਾਂ ਨਹੀਂ ਲੈ । ਰਿਹਾ। ਜਾਪਦਾ ਹੈ ਕਿ ਸਮਾਜ ਨੇ ਪੱਕਾ ਨਿਸਚਾ ਕਰ ਲਿਆ ਹੈ ਕਿ ਲੜਕੀਆਂ ਦੀ ਮੌਤ ਕੁਦਰਤੀ ਨਹੀਂ ਹੋਣ ਦੇਣੀ। ਇਸ ਲਈ ਉਨ੍ਹਾਂ ਦੀ ਮੌਤ ਤੇ ਆਪ ਮੋਹਰ ਲਾਉਣ ਲੱਗ ਪਏ ਹਨ ਜਾਂ ਦਾਜ ਦੀ ਬਲੀ ਦੇ ਕੇ ਜਾਂ ਭਰੂਣ-ਹੱਤਿਆ ਕਰਕੇ ।‘ਭਾਰਤੀਆਂ ਦੀ ਮਾਨਸਿਕਤਾ ਵਿਚ ਜੀਵਹਤਿਆ ਪਾਪ ਹੈ ਸ਼ਾਇਦ ਭਰੂਣ-ਹੱਤਿਆ ਨਹੀਂ। ਅੱਜ ਭਰੂਣ-ਹੱਤਿਆ ਦੇ ਕਹਿਰ ਨੇ ਲੜਕੀਆਂ ਦੀ ਗਿਣਤੀ ਬਹੁਤ ਘਟਾ ਦਿੱਤੀ ਹੈ ਜੋ ਚਿੰਤਾ ਦਾ ਵਿਸ਼ਾ ਹੈ।

ਵਹਿਮਾਂ-ਭਰਮਾਂ ਵਿਚ ਵਿਸ਼ਵਾਸ : ਸਾਡਾ ਸਮਾਜ ਅਜੇ ਵੀ ਵਹਿਮਾਂ-ਭਰਮਾਂ ਦਾ ਸ਼ਿਕਾਰ ਹੋਇਆ ਪਿਆ ਹੈ। ਕੋਈ ਨਿੱਛ ਮਾਰ ਦੇਵੇ, ਬਲੀ ਰਸਤਾ ਕੱਟ ਜਾਵੇ, ਕੋਈ ਪਿੱਛੋਂ ਵਾਜ਼ ਮਾਰ ਦੇਵੇ ਤਾਂ ਅਸ਼ੁੱਭ ਮੰਨਿਆ ਜਾਂਦਾ ਹੈ ਜਾਂ ਵਾਰ, ਦਿਨ ਆਦਿ ਵੀ ਸ਼ੁੱਭ-ਅਸ਼ੁੱਭ ਸਮਝੇ ਜਾਂਦੇ ਹਨ | ਲੋਕਾਂ ਦੀ ਮਾਨਸਿਕਤਾ ਦਾ ਫਾਇਦਾ ਉਠਾ ਰਹੇ ਹਨ, ਪੰਡਤ, ਜੋਤਸ਼ੀ, ਤਾਂਤਰਿਕ, ਮੁੱਲਾਂ-ਮੌਲਵੀ, ਵਾਸਤੂ-ਸ਼ਾਸਤਰਵਾਲ ਆਦਿ। ਅੱਜ ਟੀ.ਵੀ. ਦੇ ਹਰ ਚੈਨਲ ‘ਤੇ ਜੋਤਸ਼ੀਆਂ ਦਾ ਬੋਲਬਾਲਾ ਹੈ। ਉਹ ਹਿ ਚਾਲ, ਦਿਸ਼ਾਵਾਂ, ਰਾਸ਼ੀਫਲ, ਨਗ ਤੇ ਕਈ ਹੋਰ ਬੇਲੋੜੇ ਉਪਾਅ ਦੱਸ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਲੋਕ ਠੱਗੇ ਜਾ ਰਹੇ ਹਨ, ਜੋਤਸ਼ੀਆਂ ਦਾ ਵਪਾਰ ਚਮਕ ਰਿਹਾ ਹੈ।

ਮਿਲਾਵਟਖੋਰੀ : ਅੱਜ ਸਾਡੇ ਭਾਰਤ ਵਿਚ ਮਿਲਾਵਟਖੋਰਾਂ, ਜਮਾਖੋਰਾਂ, ਰਿਸ਼ਵਤਖੋਰਾਂ, ਚੋਰ-ਬਜ਼ਾਰੀ ਤੇ ਸੀਨਾ-ਜ਼ੋਰਾਂ ਦਾ ਬੋਲਬਾਲਾ ਹੈ। ਦੁੱਧ ਤੋਂ ਲੈ ਕੇ ਜ਼ਹਿਰ ਤੱਕ ਹਰ ਚੀਜ਼ ਵਿਚ ਮਿਲਾਵਟ ਹੋ ਰਹੀ ਹੈ। ਕੋਈ ਚੀਜ਼ ਅਸਲੀ ਨਹੀਂ, ਹੋਰ ਤਾਂ ਹੋਰ ਜ਼ਹਿਰ ਵੀ ਅਸਲੀ ਨਹੀਂ। ਉਸ ਵਿਚ ਵੀ ਕੀੜੇ ਪੈ ਜਾਂਦੇ ਹਨ।

ਭਿਸ਼ਟਾਚਾਰ : ਭ੍ਰਿਸ਼ਟਾਚਾਰੀ, ਰਿਸ਼ਵਤਖੋਰਾਂ ਬਾਰੇ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਜਿਸ ਕੋਲ ਸੱਤਾ ਉਹ ਭਿਸ਼ਟ-ਰੱਤਾ। ਉਹ ਆਪਣੀ ਇਸ ਕਮਾਈ ਨੂੰ ਹੱਕ-ਹਲਾਲ ਦੀ ਕਮਾਈ ਸਮਝਦੇ ਹਨ। ਉਨਾਂ ਨੂੰ ਗਰੀਬਾਂ ਦਾ ਖੂਨ ਡੀਕ ਲਾ ਕੇ ਪੀਂਦਿਆਂ ਸ਼ਾਇਦ ਰੱਬ ਦਾ ਭੈਅ ਵੀ ਨਹੀਂ ਆਉਂਦਾ। ਉਹ ਆਪਣੀਆਂ ਜੇਬਾਂ ਭਰਨ ਲਈ ਲੋਕਾਂ ਦਾ ਖੂਨ ਨਿਚੋੜਦੇ ਹਨ। ਉਨ੍ਹਾਂ ਵਿਰੁੱਧ ਘਪਲਿਆਂ ਜਾਂ ਘੁਟਾਲਿਆਂ ਦੇ ਨਾਂਅ ਤੇ ਕੇਸ ਦਰਜ ਕੀਤੇ ਜਾਂਦੇ ਹਨ ਪਰ ਥੋੜੀ ਕੁ ਦੇਰ ਬਾਅਦ ਰਫ਼ਾ-ਦਫ਼ਾ ਹੋ ਜਾਂਦੇ ਹਨ।

ਬੇਰੁਜ਼ਗਾਰੀ : ਬੇਰੁਜ਼ਗਾਰੀ, ਗਰੀਬੀ, ਅਨਪੜ੍ਹਤਾ ਆਦਿ ਬੁਰਾਈਆਂ ਉਦੋਂ ਜਨਮ ਲੈਂਦੀਆਂ ਹਨ ਜਦੋਂ ਅਬਾਦੀ ਵਿਚ ਬਹਿਸਾਬਾ ਵਾਧਾ। ਹੋ ਰਿਹਾ ਹੋਵੇ। ਅਬਾਦੀ ਬਹੁਤੀ ਹੈਂ ਰੁਜ਼ਗਾਰ ਦੇ ਮੌਕੇ ਘੱਟ ਹਨ। ਕਾਬਲ ਤੇ ਯੋਗ ਲੋਕ ਵਿਹਲੇ ਫਿਰ ਰਹੇ ਹਨ, ਨੌਕਰੀਆਂ ਲਈ ਥਾਂ-ਥਾਂ ਭਟਕ। ਰਹੇ ਹਨ ਪਰ ਨੌਕਰੀਆਂ ਵਿਕ ਰਹੀਆਂ ਹਨ ਤੇ ਭਿਸ਼ਟਾਚਾਰੀ ਦੀ ਭੇਟ ਚੜ ਰਹੀਆਂ ਹਨ। ਜਿਹੜੇ ਬਜ਼ਗਾਰ ਹਨ ਉਨ੍ਹਾਂ ਨੇ ਆਪਣੀ ਰੋਜ਼ੀਰੋਟੀ ਦਾ ਵਸੀਲਾ ਕਿਵੇਂ ਚਲਾਉਣਾ ਹੈ ? ਕਈ ਤਾਂ ਸਮਾਜਕ ਬੁਰਾਈਆਂ ਜਿਵੇਂ ਚੋਰੀ, ਡਾਕੇ, ਕਤਲ, ਹੇਰਾਫੇਰੀਆਂ, ਲੁੱਟਾਂ-ਖੋਹਾਂ ਕਰ ਰਹੇ ਹਨ, ਜਿਸ ਨਾਲ ਮਾਹੌਲ ਖੌਫਜ਼ਦਾ ਹੋ ਗਿਆ ਹੈ।

ਨਸ਼ਾ ਅਤੇ ਲੁੱਟਾਂ-ਖੋਹਾਂ : ਅੱਜ ਦੇ ਨੌਜਵਾਨ ਨਸ਼ੇ ਦਾ ਸ਼ਿਕਾਰ ਹੋਏ ਪਏ ਹਨ ਪਰ ਨਸ਼ੇ ਨੇ ਉਨਾਂ ਨੂੰ ਗਰੀਬ ਤੇ ਕੰਗਾਲ ਕਰ ਦਿੱਤਾ ਹੈ। ਨਸ਼ਾਪੂਰਤੀ ਲਈ ਉਨਾਂ ਨੂੰ ਪੈਸਾ ਚਾਹੀਦਾ ਹੈ ਤੇ ਪੈਸਾ ਜਾਇਜ਼ ਢੰਗ ਨਾਲ ਕਮਾਉਣ ਦੇ ਉਹ ਕਾਬਲ ਨਹੀਂ ਰਹੇ ਕਿਉਂਕਿ ਨਸ਼ੇ ਨੇ ਸਰੀਰ ਖੋਖਲਾ ਕਰ ਦਿੱਤਾ ਹੈ। ਇਸ ਲਈ ਉਨਾਂ ਵੱਲੋਂ ਹਰ ਨਜਾਇਜ਼ ਢੰਗ-ਤਰੀਕੇ ਨਾਲ ਪੈਸਾ ਹੜੱਪ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅੱਜ-ਕੱਲ ਬਜ਼ਾਰਾਂ, ਘਰਾਂ, ਦੁਕਾਨਾਂ ਆਦਿ ਕਿਤੇ ਵੀ ਸੁਰੱਖਿਆ ਨਹੀਂ ਹੈ। ਦਿਨ-ਦਿਹਾੜੇ ਚੋਰੀਆਂ, ਲੁੱਟਾਂ-ਖੋਹਾਂ ਤੇ ਕਤਲ ਹੋ ਰਹੇ ਹਨ। ਚੋਰ-ਲੁਟੇਰੇ ਸੜਕਾਂ, ਬਜ਼ਾਰਾਂ ਤੇ ਔਰਤਾਂ ਦੇ ਪਰਸ, ਚੇਨੀਆਂ ਖੋਹ ਕੇ ਰਫ਼-ਚੱਕਰ ਹੋ ਜਾਂਦੇ ਹਨ। ਮੌਕਾ ਵੇਖ ਕੇ ਘਰਾਂ ਵਿਚੋਂ ਚੋਰੀਆਂ ਕਰਦੇ ਹਨ ਤੇ ਬੇਰਹਿਮੀ ਨਾਲ ਕਤਲ ਵੀ ਕਰ ਰਹੇ ਹਨ।

ਬਨਾਉਟੀ ਸੱਭਿਆਚਾਰ : ਪੰਜਾਬੀ ਸੱਭਿਆਚਾਰ ਦੇ ਨਾਂਅ ‘ਤੇ ਪਰੋਸਿਆ ਜਾ ਰਿਹਾ ਨੰਗੇਜ, ਅਸ਼ਲੀਲਤਾ, ਭੜਕਾਊ ਪਹਿਰਾਵਾ, ਲੱਚਰ ਗੀਤ, ਐਕਟਿੰਗ ਮਨੁੱਖ ਨੂੰ ਕਿੱਧਰ ਲੈ ਕੇ ਜਾ ਰਹੇ ਹਨ ? ਅੱਜ ਦਾ ਮਨੁੱਖ ਪੈਸੇ ਅਤੇ ਫੋਕੀ ਸ਼ੁਹਰਤ ਵਿਚ ਅੰਨਾ ਹੋਇਆ ਆਪਣੀ ਮਰਿਆਦਾ ਧਰਮ, ਵਿਰਸਾ, ਇਖ਼ਲਾਕ ਵੀ ਭੁੱਲ ਗਿਆ ਹੈ। ਕਹਿਣ ਨੂੰ ਤਾਂ ਕਿਹਾ ਜਾਂਦਾ ਹੈ ਕਿ ਇਹ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਹੈ ਪਰ ਸ਼ਾਇਦ ਪੱਛਮ ਵਿਚ ਵੀ ਅਜਿਹਾ ਭੜਕੀਲਾਪਨ ਨਾ ਹੋਵੇ ਤੇ ਉਹ ਵੀ ਕਿਸੇ ਬੰਦਸ਼ਾਂ ਦਾ ਪਾਲਣ ਕਰਦੇ ਹੋਣ | ਭਾਰਤੀਆਂ ਨੇ ਤਾਂ ਸ਼ਰਮ-ਹਯਾ ਛਿੱਕੇ ਟੰਗ ਦਿੱਤੀ ਹੈ।

ਇਸ ਤੋਂ ਇਲਾਵਾ ਪਰਿਵਾਰਕ ਰਿਸ਼ਤਿਆਂ ਵਿਚ ਤਰੇੜਾਂ, ਅਸਹਿਣਸ਼ੀਲਤਾ, ਆਪਣਿਆਂ ਹੱਥੋਂ ਆਪਣਿਆਂ ਦਾ ਬੇਰਹਿਮੀ ਨਾਲ ਕਤਲ, ਬਜ਼ੁਰਗਾਂ ਦਾ ਅਪਮਾਨ, ਬਿਰਧ-ਆਸ਼ਰਮਾਂ ਵੱਲ ਮੁਹਾਰਾਂ, ਕਲੱਬਾਂ ਤੇ ਹੋਟਲਾਂ ਨਾਲ ਲਗਾਅ, ਛੂਤ-ਛਾਤ, ਜਾਤ-ਪਾਤ, ਧਰਮ ਦੇ ਨਾਂ ‘ਤੇ ਦੰਗੇ-ਫ਼ਸਾਦ, ਰਾਜਨੀਤੀ ਵਿਚ ਗਿਰਾਵਟ, ਪੈਸੇ ਦੀ ਪੂਜਾ, ਆਦਿ ਬੁਰਾਈਆਂ ਤੇਜ਼ੀ ਨਾਲ ਵਧ ਰਹੀਆਂ ਹਨ।

ਸਾਰੰਸ਼ : ਸਮੁੱਚੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਇਸ ਦੇਸ਼ ਵਿਚ ਸਹੂਲਤਾਂ ਅੱਠ (ਘੱਟ) ਅਤੇ ਬੁਰਾਈਆਂ ਅਠਾਸੀ (ਵੱਧ) ਹਨ। ਇੱਥੇ ਵਿੱਦਿਆ ਦਾ ਵਪਾਰੀਕਰਨ ਹੋ ਰਿਹਾ ਹੈ। ਇੱਥੋਂ ਦਾ ਕਾਰੋਬਾਰ ਹੈ ਰਿਸ਼ਵਤ, ਹੇਰਾਫੇਰੀ, ਬਲੈਕ-ਮਾਰਕੀਟਿੰਗ, ਸਮਗਲਿੰਗ । ਸਿਆਸਤ ਹੈ ਲੱਟੋ ਤੇ ਰਾਜ ਕਰੋ। ਸਦਾਚਾਰ ਹੈ ਦਾਜ ਮੰਗਣਾ। ਧਰਮ ਹੈ ਭਰੂਣ-ਹੱਤਿਆ ਤੇ ਆਹਾਰ ਹੈ ਨਸ਼ਾ।

3 Comments

  1. raman November 20, 2019
  2. Divyansh Sharma December 3, 2020
  3. Jas June 21, 2024

Leave a Reply