Punjabi Essay on “Gurbaksh Singh Preetlari ”, “ਗੁਰਬਖਸ਼ ਸਿੰਘ ਪ੍ਰੀਤਲੜੀ”, Punjabi Essay for Class 10, Class 12 ,B.A Students and Competitive Examinations.

ਗੁਰਬਖਸ਼ ਸਿੰਘ ਪ੍ਰੀਤਲੜੀ

Gurbaksh Singh Preetlari 

ਜਾਣ-ਪਛਾਣ : ਗੁਰਬਖਸ਼ ਸਿੰਘ ਆਧੁਨਿਕ ਪੰਜਾਬੀ ਗੱਦ ਦਾ ਇਕ ਪਸਿੱਧ ਲੇਖਕ ਹੋਇਆ ਹੈ। ਆਪ ਦੀ ਰਚਨਾ ਨਾਲ ਪੰਜਾਬੀ ਗੱਦ ਸਾਹਿਤ ਵਿਚ ਇਕ ਨਵੇਂ ਯੁੱਗ ਦੀ ਸਿਰਜਨਾ ਆਰੰਭ ਹੋਈ ਹੈ। ਆਪ ਨੇ ਪੰਜਾਬੀ ਗੱਦ ਨੂੰ ਧਰਮ ਦੀ ਚਾਰਦੀਵਾਰੀ ਵਿਚੋਂ ਕੱਢ ਕੇ ਵਿਆਪਕਤਾ ਅਤੇ ਸੁਖਰਸ਼ਤਾ ਪ੍ਰਦਾਨ ਕੀਤੀ ਹੈ। ਆਪ ਨੇ ਗੱਦ ਦੇ ਕਈ ਰੂਪਾਂ ਉੱਤੇ ਆਪਣੀ ਕਲਮ ਅਜ਼ਮਾਈ ਹੈ।

ਜਨਮ ਅਤੇ ਵਿੱਦਿਆ : ਗੁਰਬਖਸ਼ ਸਿੰਘ ਦਾ ਜਨਮ 20 ਅਪ੍ਰੈਲ, ਸੰਨ 1895 ਨੂੰ ਸਿਆਲਕੋਟ (ਪਾਕਿਸਤਾਨ) ਵਿਚ , ਪਿਸ਼ੌਰਾ ਸਿੰਘ ਦੇ ਘਰ ਹੋਇਆ। ਸਿਆਲਕੋਟ ਵਿਚ ਹੀ ਮੈਟਿਕ ਤੱਕ ਵਿਦਿਆ ਪ੍ਰਾਪਤ ਕੀਤੀ। ਫਿਰ ਐਫ ਸੀ. ਕਾਲਜ ਲਾਹੌਰ ਵਿਚ ਵਿੱਦਿਆ ਪ੍ਰਾਪਤ ਕਰਨ ਪਿੱਛੋਂ ਰੁੜਕੀ ਵਿਚ ਓਵਰਸੀਅਰ ਦੀ ਡਿਗਰੀ ਪ੍ਰਾਪਤ ਕੀਤੀ। ਆਪ ਫੌਜ ਵਿਚ ਭਰਤੀ ਹੋ ਗਏ। ਫਿਰ ਆਪ ਨੇ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਤੋਂ ਸਿਵਲ ਇੰਜੀਨੀਅਰਿੰਗ ਕੀਤੀ। ਦੇਸ਼ ਵਾਪਸ ਪਰਤ ਕੇ ਰੇਲਵੇ ਵਿਚ ਇੰਜੀਨੀਅਰ ਦੀ ਨੌਕਰੀ ਕੀਤੀ। ਆਪ ਨੌਕਰੀ ਖਾਤਰ ਬਸਰਾ, ਬਗਦਾਦ ਅਤੇ ਈਰਾਨ ਵੀ ਗਏ। ਸੰਨ 1932 ਵਿਚ ਨੌਕਰੀ ਛੱਡ ਕੇ ਖੇਤੀਬਾੜੀ ਫਾਰਮ ਬਣਾ ਕੇ ਗੁਜ਼ਾਰਾ ਕਰਨਾ ਆਰੰਭ ਕਰ ਦਿੱਤਾ। ਫਿਰ ਅੰਮ੍ਰਿਤਸਰ ਵਿਖੇ ਲੋਪੋਕੀ ਨੇੜੇ ਪ੍ਰੀਤ ਨਗਰ ਪਿੰਡ ਅਬਾਦ ਕੀਤਾ ਅਤੇ ਸੰਨ 1933-34 ਵਿਚ ਪ੍ਰੀਤ ਲੜੀ ਮਾਸਿਕ ਪੱਤ੍ਰਿਕਾ ਚਾਲੂ ਕੀਤੀ। ਆਪ ਨੇ ਆਪਣੇ ਇਸ ਮਾਸਿਕ ਪੱਤਰ ਰਾਹੀਂ ਵਿਸ਼ਾਲ ਗੱਦ ਰਚਨਾ ਕੀਤੀ ਹੈ। ਛੇਤੀ ਹੀ ਆਪ ਦਾ ਇਹ ਰਸਾਲਾ ਪਾਠਕਾਂ ਵਿਚ ਹਰਮਨ ਪਿਆਰਾ ਹੋ ਗਿਆ ਅਤੇ ਪ੍ਰੀਤ ਲੜੀ ਪੰਜਾਬੀ ਸਾਹਿਤ ਦੇ ਅਕਾਸ਼ ਉੱਤੇ ਸੂਰਜ ਵਾਂਗ ਚਮਕਣ ਲੱਗਾ।

ਰਚਨਾਵਾਂ : ਆਪਣੇ ਸਮੁੱਚੇ ਜੀਵਨ ਕਾਲ ਵਿਚ ਆਪ ਨੇ ਪੰਜਾਬੀ ਸਾਹਿਤ ਨੂੰ ਬਹੁਤ ਧਨਵਾਨ ਕੀਤਾ। ਆਪ ਨੇ ਸਾਹਿਤ ਰਚਨਾ ਦਾ ਕੰਮ ਅਮਰੀਕਾ ਵਿਚ ਹੀ ਸ਼ਰ ਕਰ ਦਿੱਤਾ ਸੀ। ਮੇਰੇ ਦਾਦੀ ਜੀ’ ਅਤੇ ‘ਰਾਜਕੁਮਾਰੀ ਲਤਿਕਾ ਪਹਿਲਾਂ ਅਮਰੀਕਾ ਵਿਚ ਹੀ ਛਪੇ ਸਨ। ਪੀਤ` ਭਾਵ ਪਿਆਰ ਦਾ ਉਹ ਸ਼ੈਦਾਈ ਸੀ ਅਤੇ ਇਸੇ ਨੂੰ ਮੁੱਖ ਰੱਖ ਕੇ ਅੱਗੇ ਵਧਿਆ। ਆਪ ਨੇ ਆਪਣੀ ਹਰ ਸੱਧਰ ਨੂੰ ਨਿਬੰਧਾਂ ਵਿਚ ਪੇਸ਼ ਕੀਤਾ। ਵਾਰਤਕ ਵੀ ਕਵਿਤਾ ਵਾਂਗ ਲਿਖੀ ਅਤੇ ਅਗਾਂਹ ਵਧੂ ਵਿਚਾਰ ਪੇਸ਼ ਕੀਤੇ। ਗੁਰਬਖਸ਼ ਸਿੰਘ ਨੇ ਆਪਣੇ ਜੀਵਨ ਕਾਲ ਵਿਚ ਜਿਹੜੀਆਂ ਨਿਬੰਧ ਰਚਨਾਵਾਂ ਲਿਖੀਆਂ ਹਨ ਉਹ ਇਸ ਤਰਾਂ ਹਨ-ਸਾਵੀਂ ਪੱਧਰੀ ਜ਼ਿੰਦਗੀ, ਮੇਰੀਆਂ ਅਭੁੱਲ ਯਾਦਾਂ, ਖੁਲ੍ਹਾ ਦਰ, ਸਾਡੇ ਵਾਰਸ, ਪ੍ਰਸੰਨ ਲੰਮੀ ਉਮਰ, ਭੱਖਵੀਂ ਗਿਆਨ ਚੰਗਿਆੜੀ, ਨਵਾਂ ਸ਼ਿਵਾਲਾ, ਬੰਦੀ ਛੋੜ ਗੁਰੂ ਨਾਨਕ ਅਤੇ ਪਰਮ ਮਨੁੱਖ ਹਨ। ਆਪ ਨੇ ਆਪਣੀ ਸ਼ੈ-ਜੀਵਨੀ ਤਿੰਨ ਹਿੱਸਿਆਂ ਵਿਚ ਲਿਖੀ।

ਆਪ ਨੇ ਦਰਜਨ ਕੁ ਕਹਾਣੀ ਸੰਗ੍ਰਹਿ ਰਚੇ ਹਨ ਜਿਹਨਾਂ ਵਿਚੋਂ ਭਾਈ ਸੈਨਾ, ਨਾਮ ਪ੍ਰੀਤ ਦਾ ਜਾਦੂ, ਪ੍ਰੀਤ ਕਹਾਣੀਆਂ, ਸ਼ਬਨਮ, ਮੇਰੀ ਗੁਲਬਦਨ, ਅਨੋਖੇ ਤੇ ਇਕੱਲੇ, ਇਸ਼ਕ ਜਿਨ੍ਹਾਂ ਦੇ ਹੱਡੀ ਰੱਚਿਆ ਅਤੇ ਰੰਗ ਸਹਿਕਦਾ ਦਿਲ ਅਤੇ ਵੀਣਾ ਵਿਨੋਦ ਸਿੱਧ ਹਨ। ਇਸ ਤੋਂ ਇਲਾਵਾ ਗੁਰਬਖਸ਼ ਸਿੰਘ ਨੇ ਨਾਟਕਾਂ ਉੱਤੇ ਵੀ ਆਪਣਾ ਹੱਥ ਅਜ਼ਮਾਇਆ ਹੈ। ਆਪ ਨੇ ਕੇਵਲ ਚਾਰ ਨਾਟਕ ਲਿਖੇ ਹਨ-ਰਾਜਕੁਮਾਰੀ ਲਤਿਕਾ, ਪੂਰਬ ਪੱਛਮ, ਪ੍ਰੀਤ ਮੁਕਟ ਅਤੇ ਪੀਤ ਰਾਣੀ। ਆਪ ਦੇ ਚਾਰੇ ਨਾਟਕ ਪੰਜਾਬੀ ਸਾਹਿਤ ਦਾ ਖਜ਼ਾਨਾ ਹਨ ਜਿਸ ਵਿਚ ਉਸ ਨੇ ਮੱਧ ਸ਼੍ਰੇਣੀ ਨੂੰ ਪੇਸ਼ ਕੀਤਾ ਹੈ। ਕਹਾਣੀ ਪੱਖੋਂ ਨਾਟਕ ਬੜੇ ਸਫਲ ਹਨ ਪਰ ਤਕਨੀਕ ਢਿੱਲੀ

ਅੰਗਰੇਜ਼ੀ ਦੇ ਲੇਖਕ ਰਸਕਿਨ ਦਾ ਅਸਰ : ਆਪ ਦੇ ਜੀਵਨ ਉੱਤੇ ਅੰਗਰੇਜ਼ੀ ਲਿਖਾਰੀਆਂ ਦਾ ਅਸਰ ਵੀ ਚੰਗਾ ਚੋਖਾ ਸੀ। ਅੰਗਰੇਜ਼ੀ ਲੇਖਕ ਰਸਕਿਨ ਦਾ ਪ੍ਰਭਾਵ ਵੀ ਆਪ ਉੱਤੇ ਕਾਫ਼ੀ ਸੀ ਅਤੇ ਉਹ ਉਸਨੂੰ ਬਹੁਤ ਮੰਨਦੇ ਸਨ। ਪੰਜਾਬੀ ਬੋਲੀ ਵਿਚ ਆਪ ਰਸਕਿਨ ਵਾਂਗ ਨਵੇਂ-ਨਵੇਂ ਸ਼ਬਦ ਘੜ ਕੇ ਪੇਸ਼ ਕਰਦੇ ਸਨ। ਇਸ ਲਈ ਆਪ ਨੂੰ ਸ਼ਬਦਾਂ ਦਾ ਜਾਦੂਗਰ ਅਤੇ ਬੋਲੀ ਦਾ ਉਸਤਾਦ ਆਖਿਆ ਜਾਂਦਾ ਹੈ।

ਸੁਧਾਰਕ ਅਤੇ ਆਦਰਸ਼ਵਾਦੀ ਲੇਖਕ : ਗੁਰਬਖਸ਼ ਸਿੰਘ ਇਕ ਆਦਰਸ਼ ਅਤੇ ਸੁਧਾਰਕ ਲੇਖਕ ਸੀ। ਆਪ ਨੇ ਇਕ ਸਿਆਣੇ ਲੇਖਕ ਵਾਂਗ ਸਮਾਜ ਸੁਧਾਰ ਦਾ ਕੰਮ ਸ਼ੁਰੂ ਕੀਤਾ। ਆਪ ਨੇ ਆਪਣੀਆਂ ਲਿਖਤਾਂ ਰਾਹੀਂ ਅਜਿਹਾ ਆਦਰਸ਼ ਭਾਈਚਾਰਾ ਕਾਇਮ ਕਰਨਾ ਚਾਹਿਆ, ਜਿੱਥੇ ਸਾਰੇ ਸੁਖਾਵੀਂ ਜ਼ਿੰਦਗੀ ਜੀਉਣ। ਆਪ ਦੇ ਪਹਿਲੇ ਦੌਰ ਦੀਆਂ ਲਿਖਤਾਂ ਆਦਰਸ਼ਵਾਦੀ ਸਨ। ਪਰ ਫਿਰ ਆਪ ਨੂੰ ਸਮਾਜਵਾਦੀ ਵਿਚਾਰਧਾਰਾ ਦਾ ਅਸਰ ਪੈਣ ਕਰਕੇ ਆਪ ਨੇ ਆਪਣੀਆਂ ਰਚਨਾਵਾਂ ਦਾ ਮੋੜ ਉੱਧਰ ਨੂੰ ਹੀ ਮੋੜ ਲਿਆ। ਆਪ ਨੇ ਆਪਣੀਆਂ ਲਿਖਤਾਂ, ਖਾਸ ਕਰਕੇ ਕਹਾਣੀਆਂ ਅਤੇ ਨਾਟਕਾਂ ਵਿਚ ਪਿਆਰ ਕਬਜ਼ਾ ਨਹੀਂ, ਪਛਾਣ ਹੈ’ ਦਾ ਸਿਧਾਂਤ ਪੇਸ਼ ਕੀਤਾ ਹੈ।

ਪੱਤਰਕਾਰ ਲੇਖਕ : ਅਸਲ ਵਿਚ ਗੁਰਬਖਸ਼ ਸਿੰਘ ਪੱਤਰਕਾਰ ਲੇਖਕ ਸੀ। ਆਪ ਨੇ ਜੋ ਕੁਝ ਲਿਖਿਆ ਪੀਤ-ਲੜੀ’ ਲਈ ਲਿਖਿਆ। ਜਿੰਨੇ ਵੀ ਲੇਖ ਆਦਿ ਲਿਖੇ ਉਹੈ “ਪੀੜ ਲੜੀ ਦੇ ਪਾਠਕਾਂ ਲਈ ਹੀ ਲਿਖੇ। ਪਾਠਕਾਂ ਦੀ ਮੰਗ ਉੱਤੇ ਆਪ ਨੇ ਹਰ ਵਿਸ਼ੇ ਉੱਤੇ ਲੇਖ ਲਿਖੇ। ਆਪ ਨੇ ਜੀਵਨ ਦੇ ਹਰੇਕ ਪੱਖ ਨੂੰ ਆਪਣੀ ਕਲਮ ਦੀ ਛੋਹ ਦਿੱਤੀ।

ਵਿਗਿਆਨਿਕ ਦ੍ਰਿਸ਼ਟੀਕੋਣ : ਭਾਵੇਂ ਗੁਰਬਖਸ਼ ਸਿੰਘ ਦੀ ਲੇਖਣੀ ਨੇ ਪੰਜਾਬੀ ਸੱਭਿਆਚਾਰ ਉੱਤੇ ਡੂੰਘਾ ਅਸਰ ਪਾਇਆ ਪਰ ਆਪ ਦਾ ਨਜ਼ਰੀਆ ਵਿਗਿਆਨਿਕ ਸੀ। ਆਪ ਨੂੰ ਸੰਸਾਰ ਦਾ ਤਜ਼ਰਬਾ ਸੀ। ਆਪ ਨੇ ਜੋ ਕੁਝ ਲਿਖਿਆ, ਉਹੀ ਆਪਣੇ ਉੱਤੇ ਵਰਤਦੇ ਸਨ ਅਤੇ ਫਿਰ ਪਾਠਕਾਂ ਨੂੰ ਪੇਸ਼ ਕਰਦੇ ਸਨ।

ਸਵਰਗਵਾਸ : ਇਹ ਪੰਜਾਬੀ ਦਾ ਸਾਹਿਤਕ ਵੱਡਮੁੱਲਾ ਹੀਰਾ 20 ਅਗਸਤ, ਸੰਨ 1977 ਨੂੰ ਇਸ ਨਸ਼ਵਰ ਸੰਸਾਰ ਨੂੰ ਛੱਡ ਕੇ ਕਿਸੇ ਅਣਦੱਸੀ ਥਾਂ ਨੂੰ ਤੁਰ ਗਿਆ। ਆਪ ਬੋਲੀ, ਸ਼ੈਲੀ ਅਤੇ ਖਿਆਲਾਂ ਦੇ ਸ਼ੈਦਾਈ ਸਨ।

Leave a Reply