Punjabi Essay on “Fashion”, “ਫ਼ੈਸ਼ਨ”, for Class 10, Class 12 ,B.A Students and Competitive Examinations.

ਫ਼ੈਸ਼ਨ

Fashion

ਜਾਣ-ਪਛਾਣ-ਅੱਜ-ਕਲ੍ਹ ਸਾਰੇ ਸੰਸਾਰ ਵਿਚ ਫ਼ੈਸ਼ਨਾਂ ਦਾ ਜ਼ੋਰ ਹੈ ਅਤੇ ਸਾਡੇ ਵਿਚੋਂ ਬਹੁਤ ਸਾਰੇ ਬੜੇ ਚਾ ਨਾਲ ਫੈਸ਼ਨ ਗੁਲਾਮ ਬਣਦੇ ਹਨ। ਦਿਨੋ-ਦਿਨ ਨਵੇਂ-ਨਵੇਂ ਫ਼ੈਸ਼ਨ ਦੇਖਣ ਵਿਚ ਆਉਂਦੇ ਹਨ | ਥਾਂ-ਥਾਂ ਫੈਸ਼ਨ-ਸ਼ ਇਕ ਚੈਨਲ ਸਾਰਾ ਦਿਨ ਦੁਨੀਆਂ ਭਰ ਦੇ ਫੈਸ਼ਨ ਹੀ ਵਿਖਾਉਂਦਾ ਰਹਿੰਦਾ ਹੈ | ਥਾਂ-ਥਾਂ ਫ਼ੈਸ਼ਨ ਦੇ ਕੋਰਸ ਖੁਲ਼ ਰਹੇ ਹਨ । ਕਰਕੇ ਵਾਧੇ ਦੀ ਚਾਲ ਸਮੇਂ ਨਾਲੋਂ ਵੀ ਵਧੇਰੇ ਤੇਜ ਹੈ ਅਤੇ ਇਨਾਂ ਦਾ ਹਰ ਪ੍ਰਕਾਰ ਦੇ ਲੋਕਾਂ ਵਿਚ ਜ਼ੋਰ ਹੈ । ਇਹ ਜੰਗਲ ਨੂੰ ਵਾਰੀ ਚਾਰੇ ਪਾਸੇ ਫੈਲ ਜਾਂਦੇ ਹਨ । ਪੱਛਮੀ ਦੁਨੀਆਂ ਫ਼ੈਸ਼ਨਾਂ ਦਾ ਘਰ ਹੈ ਅਤੇ ਇਨ੍ਹਾਂ ਵਿਚ ਇੰਨੀ ਤੇਜ਼ੀ ਨਾਲ ਨਵੀਨ ਹ ਕਿ ਕੋਈ ਕਹਿ ਨਹੀਂ ਸਕਦਾ ਕਿ ਅਗਲਾ ਫ਼ੈਸ਼ਨ ਕੀ ਹੋਵੇਗਾ । ਭਾਰਤੀ ਲੋਕ ਪੱਛਮੀ ਲੋਕਾਂ ਦੀ ਨਕਲ ਕਰਨ ਵਿਚ ਨਾ ਤੇ ਬੁਸ਼ ਅਨੁਭਵ ਕਰਦੇ ਹਨ । ਇਸੇ ਕਰਕੇ ਅਸੀਂ ਫੈਸ਼ਨਾਂ ਵਿਚ ਅੰਨੇਵਾਹ ਪੱਛਮ ਦੀ ਨਕਲ ਕਰ ਰਹੇ ਹਾਂ ।ਇਸ ਅਮੀਰ ਲੋਕਾਂ ਦਾ ਕਹਿਣਾ ਹੀ ਕੀ ਗ਼ਰੀਬ ਵੀ ਇਨ੍ਹਾਂ ਤੋਂ ਬਚੇ ਹੋਏ ਨਹੀਂ ।

ਫਸ਼ਨ ਦੀ ਵਰਤੋਂ-ਫੈਸ਼ਨ ਕਰਨ ਤੋਂ ਭਾਵ ਆਪਣੀ ਸੁੰਦਰਤਾ ਤੇ ਨਜ਼ਾਕਤ ਵਿਚ ਵਾਧਾ ਕਰਨਾ ਹੈ । ਪਰ ਇਕ ਮਨੁੱਖ ਖ਼ੁਸ਼ਾਮਦ ਨੂੰ ਪਸੰਦ ਕਰਦਾ ਹੈ ਅਤੇ ਉਹ ਇਹ ਨਹੀਂ ਚਾਹੁੰਦਾ ਕਿ ਉਸ ਨੂੰ ਆਲੇ-ਦੁਆਲੇ ਵਿਚ ਸਿੱਧਾ-ਸਾਦਾ ਸਮਝਿਆ ਜਾਵੇ । ਉਹ ਆਪਣੇ ਆਪ ਨੂੰ ਕੱਪੜਿਆਂ ਤੇ ਫ਼ੈਸ਼ਨਾਂ ਦੀਆਂ ਹੋਰ ਚੀਜ਼ਾਂ ਨਾਲ ਸਜਾ ਕੇ ਆਲੇ-ਦੁਆਲੇ ਵਿਚ ਆਪਣਾ ਪ੍ਰਭਾਵ ਪਾਉਣਾ ਚਾਹੁੰਦਾ ਹੈ । ਉਸ ਦੇ ਮਨ ਵਿਚ ਇਹ ਹੀਣਤਾ-ਭਾਵ ਰਹਿੰਦਾ ਹੈ ਕਿ ਜੇਕਰ ਉਸ ਨੇ ਚੰਗੇ ਤੇ ਨਵੀਨਤਮ ਫ਼ੈਸ਼ਨ ਅਨੁਸਾਰ ਕੱਪੜੇ ਨਾ ਪਾਏ ਹੋਣਗੇ, ਤਾਂ ਉਸ ਨੂੰ ਘਟੀਆ ਤੇ ਸਾਧਾਰਨ ਸਮਝਿਆ ਜਾਵੇਗਾ | ਉਹ ਆਪਣੇ ਆਪ ਨੂੰ ਦੂਜਿਆਂ ਦੇ ਮੁਕਾਬਲੇ ਵਿਚ ਵਿਸ਼ੇਸ਼ ਬਣਾ ਕੇ ਪੇਸ਼ ਕਰਨਾ ਚਾਹੁੰਦਾ ਹੈ ਤੇ ਇਸ ਲਈ ਉਹ ਫ਼ੈਸ਼ਨ ਦਾ ਆਸਰਾ ਲੈਂਦਾ ਹੈ ।

ਦਰਜ਼ੀਆਂ ਅਤੇ ਸਨਅੱਤਕਾਰਾਂ ਦਾ ਰੋਲ-ਫ਼ੈਸ਼ਨ ਨੂੰ ਵਧਾਉਣ ਵਿਚ ਦਰਜ਼ੀ ਅਤੇ ਸ਼ਿੰਗਾਰ ਦੀਆਂ ਚੀਜ਼ਾਂ ਬਣਾਉਣ ਵਾਲੇ ਸਨਅੱਤਕਾਰ ਵੀ ਜ਼ਿੰਮੇਵਾਰ ਹਨ ਕਿਉਂਕਿ ਉਹ ਨਿਤ ਨਵੇਂ ਫ਼ੈਸ਼ਨਾਂ ਦੀ ਕਾਢ ਕੱਢ ਕੇ ਤੇ ਉਨ੍ਹਾਂ ਨੂੰ ਪ੍ਰਚੱਲਤ ਕਰ ਕੇ ਹੀ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹਨ । ਇਸ ਆਧਾਰ ‘ਤੇ ਵਰਤਮਾਨ ਆਦਮੀਆਂ ਤੇ ਤੀਵੀਆਂ ਨੂੰ ‘ਦਰਜ਼ੀਆਂ ਦੇ ਬਣਾਏ’ ਆਖਣਾ ਗ਼ਲਤ ਨਹੀਂ । ਇਨ੍ਹਾਂ ਦੀਆਂ ਦੁਕਾਨਾਂ ਵਰਤਮਾਨ ਮਨੁੱਖਾਂ ਲਈ ਮੰਦਰਾਂ ਦੇ ਬਰਾਬਰ ਹਨ, ਜਿੱਥੋਂ ਉਹ ਮਨ-ਮਰਜ਼ੀ ਦੀ ਕਾਟ, ਡਿਜ਼ਾਈਨ ਤੇ ਰੰਗ ਦੇ ਸੂਟ ਪ੍ਰਾਪਤ ਕਰ ਲੈਂਦੇ ਹਨ।

ਫ਼ਿਲਮਾਂ ਦਾ ਪ੍ਰਭਾਵ-ਸਾਡੇ ਨੌਜਵਾਨ ਮੁੰਡੇ ਤੇ ਕੁੜੀਆਂ ਫ਼ਿਲਮਾਂ ਦੇ ਪ੍ਰਭਾਵ ਤੋਂ ਵੀ ਫ਼ੈਸ਼ਨ ਲੈਂਦੇ ਹਨ । ਜਦੋਂ ਉਹ ਫ਼ਿਲਮ ਦੇਖਣ ਜਾਂਦੇ ਹਨ, ਤਾਂ ਉਹ ਐਕਟਰਾਂ ਤੇ ਐਕਟੈਸਾਂ ਦੇ ਪਹਿਰਾਵਿਆਂ ਦੀ ਬੜੀ ਸੂਖ਼ਮਤਾ ਨਾਲ ਨਕਲ ਕਰਦੇ ਹਨ । ਇਸ ਪ੍ਰਕਾਰ ਅੱਖਾਂ ਨੂੰ ਪ੍ਰਭਾਵਿਤ ਕਰਨ ਵਾਲੀ ਫ਼ਿਲਮ ਤੋਂ ਤੁਰਿਆ ਫੈਸ਼ਨ ਬਾਜ਼ਾਰਾਂ ਵਿਚ ਹੋਰਨਾਂ ਨੂੰ ਪ੍ਰਭਾਵਿਤ ਕਰਦਾ ਹੈ ਤੇ ਫਿਰ ਫ਼ੈਸ਼ਨ ਪ੍ਰਚੱਲਤ ਹੋ ਜਾਂਦਾ ਹੈ । ਫ਼ੈਸ਼ਨ ਪ੍ਰਚੱਲਤ ਕਰਨ ਵਿਚ ਟੈਲੀਵਿਯਨ ਉੱਤੇ ਦਿਖਾਏ ਜਾਂਦੇ ਫ਼ੈਸ਼ਨ-ਸ਼ੋਆਂ ਦਾ ਵੀ ਭਾਰੀ ਹਿੱਸਾ ਹੈ |

ਫ਼ੈਸ਼ਨ ਦਾ ਫੈਲਣਾ-ਫ਼ੈਸ਼ਨ ਸਾਡੀ ਬਾਹਰਲੀ ਸੁੰਦਰਤਾ ਤੇ ਨਜ਼ਾਕਤ ਵਿਚ ਵਾਧਾ ਕਰਦੇ ਹਨ । ਇਸ ਨਾਲ ਅਸੀਂ ਆਪਣੇ ਵਿਚ ਵਿਸ਼ੇਸ਼ਤਾ ਅਤੇ ਨਵੀਨਤਾ ਪੈਦਾ ਕਰਦੇ ਹਾਂ, ਪਰ ਫ਼ੈਸ਼ਨ ਕੇਵਲ ਸਾਡੇ ਸਰੀਰਕ ਪਹਿਰਾਵੇ ਜਾਂ ਸਜਾਵਟ ਤਕ ਹੀ ਸੀਮਿਤ ਨਹੀਂ, ਸਗੋਂ ਇਨ੍ਹਾਂ ਦਾ ਹਮਲਾ ਸਾਡੇ ਡਰਾਇੰਗ ਰੂਮਾਂ ਤੇ ਹੋਰ ਅੱਗੇ ਤਕ ਹੋਇਆ ਹੈ । ਜਦੋਂ ਕੋਈ ਮਨੁੱਖ ਕਿਸੇ ਫ਼ੈਸ਼ਨ ਨੂੰ ਅਪਣਾਉਂਦਾ ਹੈ ਤਾਂ ਉਸ ਦੇ ਦੋਸਤ-ਮਿੱਤਰ, ਗੁਆਂਢੀ ਜਾਂ ਉਸ ਨੂੰ ਦੂਰੋਂ-ਨੇੜਿਓਂ ਦੇਖਣ ਵਾਲੇ ਸਭ ਉਹ ਫ਼ੈਸ਼ਨ ਨੂੰ ਅਪਣਾ ਲੈਂਦੇ ਹਨ ਤੇ ਇਸ ਤਰ੍ਹਾਂ ਹਰ ਪਾਸੇ ਇਕ ਭੇਡ-ਚਾਲ ਜਿਹੀ ਤੁਰ ਪੈਂਦੀ ਹੈ ।

ਫ਼ੈਸ਼ਨ ਦਾ ਵਿਦਿਆਰਥੀ ਵਰਗ ਉੱਤੇ ਹਮਲਾ-ਅੱਜ-ਕਲ ਫੈਸ਼ਨ ਦਾ ਜ਼ੋਰ ਸਭ ਤੋਂ ਜ਼ਿਆਦਾ ਹੈ ਅਤੇ ਇਸ ਦਾ ਸਭ ਤੋਂ ਕੇ ਹਮਲਾ ਵਿਦਿਆਰਥੀ ਵਰਗ ਉੱਤੇ ਹੋਇਆ ਹੈ | ਵਿਦਿਆਰਥੀ ਆਪਣੇ ਮਾਪਿਆਂ ਦਾ ਮੁਸ਼ਕਲ ਨਾਲ ਕਮਾਇਆ ਧਨ,ਕੀਮਤੀ ਸਮਾਂ ਅਤੇ ਸ਼ਕਤੀ ਨੂੰ ਚੰਗਾ ਪਹਿਰਾਵਾ ਪਹਿਨਣ ਅਤੇ ਆਪਣੇ ਆਪ ਨੂੰ ਸਜਾਉਣ ‘ਤੇ ਖਰਚ ਕਰਦੇ ਹਨ ਤੇ । ਅਰਾਂ ਉਹ ਆਪਣੇ ਸੋਹਣੇ, ਚੁਸਤ ਤੇ ਫੁਰਤੀਲੇ ਹੋਣ ਦਾ ਪ੍ਰਭਾਵ ਪਾਉਣਾ ਚਾਹੁੰਦੇ ਹਨ । ਇਸ ਦਾ ਸਿੱਟਾ ਇਹ ਹੁੰਦਾ ਹੈ ਪਰ ਆਪਣੀ ਪੜਾਈ ਵਲ ਇੰਨਾ ਧਿਆਨ ਨਹੀਂ ਦਿੰਦੇ, ਜਿੰਨਾ ਦੇਣਾ ਚਾਹੀਦਾ ਹੈ | ਕਾਲਜਾਂ ਦੇ ਮੁੰਡੇ ਤੇ ਕੁੜੀਆਂ ਇਕ-ਦੂਜ ਧੇਰੇ ਕੀਮਤੀ, ਸੋਹਣੇ ਤੇ ਫੈਸ਼ਨ ਵਿਚ ਨਵੀਨ ਕੱਪੜੇ ਪਾਉਣ ਦਾ ਮੁਕਾਬਲਾ ਕਰਨ ਵਿਚ ਲੱਗੇ ਰਹਿੰਦੇ ਹਨ । ਉਹ ਇਸ ਗ ਦੇ ਕੱਪੜੇ ਪਾਉਂਦੇ ਹਨ ਕਿ ਜੇਕਰ ਉਹ ਸੜਕ ‘ਤੇ ਤਿਕ ਕੇ ਡਿਗ ਪੈਣ ਤਾਂ ਉਹ ਆਪਣੇ ਆਪ ਨੂੰ ਸੰਭਾਲ ਨਹੀਂ ਸਕਦੇ ।ਉਹ ਸਰਦੀਆਂ ਵਿਚ ਵੀ ਗਾਗਲ ਲਾਉਂਦੇ  ਹਨ ਤੇ ਕਈ ਵਾਰ ਰਾਤ ਨੂੰ ਵੀ ਨਹੀਂ ਹੁੰਦੇ, ਤਾਂ ਜੋ ਉਹ ਸੁੰਦਰ ਤੇ ਚੁਸਤ ਦਿਖਾਈ ਦੇਣ | ਬਹੁਤ ਸਾਰੇ ਵਿਦਿਆਰਥੀਆਂ ਦੀ ਹਾਲਤ ਤਾਂ ਇਹ ਹੁੰਦੀ ਹੈ ਕਿ ਉਨ੍ਹਾਂ ਦੀ ਜੇਬ ਵਿਚ ਲਿਖਣ ਲਈ ਪੈਂਨ ਤਾਂ ਨਹੀਂ ਹੁੰਦਾ, ਪਰ ਸ਼ੀਸ਼ਾ ਤੇ ਕੰਘੀ ਜ਼ਰੂਰ ਹੁੰਦੇ ਹਨ । ਕਈ ਮੁੰਡੇ ਆਪਣੇ ਵਾਲ ਕੁੜੀਆਂ ਵਾਂਗ ਕਟਾਉਂਦੇ ਤੇ ਸੈਂਟ ਕਰਵਾਉਂਦੇ ਹਨ । ਮੈਂ ਇਕ ਫੈਸ਼ਨੇਬਲ ਮੁੰਡੇ ਨੂੰ ਜਾਣਦਾ ਹਾਂ, ਜਿਸ ਦਾ ਰੰਗ ਤਾਂ ਬਹੁਤ ਕਾਲਾ ਹੈ, ਪਰ ਉਹ ਇਹ ਆਖਣ ਵਿਚ ਬੜੀ ਸ਼ੇਖੀ ਸਮਝਦਾ ਹੈ ਕਿ ਮੈਂ ਹਰ ਰੋਜ਼ ਛੇ ਸਾਬਣ ਮਲ ਕੇ ਨਹਾਉਂਦਾ ਹਾਂ । ਉਸ ਨੇ ਸਿਰ ਉੱਤੇ ਪਟੇ ਰੱਖੇ ਹੋਏ ਹਨ । ਅਜਿਹੇ ਵਿਦਿਆਰਥੀ ਭਿੰਨ-ਭਿੰਨ ਫ਼ੈਸ਼ਨਾਂ ਦੇ ਸੂਟ ਤੇ ਜੁੱਤੀਆਂ ਰੱਖਦੇ ਹਨ ਤੇ ਆਪਣੀ ਦਾੜੀ ਤੇ ਮੁੱਛਾਂ ਨੂੰ ਵੀ ਕਿਸੇ ਨਵੇਂ ਫ਼ੈਸ਼ਨ ਵਿਚ ਢਾਲ ਕੇ ਕਟਵਾਉਂਦੇ ਹਨ |

ਫ਼ੈਸ਼ਨ ਦਾ ਕੁੜੀਆਂ ਉੱਤੇ ਹਮਲਾ-ਫ਼ੈਸ਼ਨ ਦੇ ਮਾਮਲੇ ਵਿਚ ਕੁੜੀਆਂ ਦੀ ਹਾਲਤ ਮੁੰਡਿਆਂ ਨਾਲੋਂ ਵੀ ਭੈੜੀ ਹੈ । ਉਹ ਆਪਣੀ ਗੱਲ-ਬਾਤ, ਪਹਿਰਾਵੇ, ਸਜਾਵਟ ਦੇ ਤੋਰ ਵਿਚ ਫ਼ਿਲਮ ਐਕਟੈਸਾਂ ਦੀ ਨਕਲ ਕਰਦੀਆਂ ਹਨ । ਕਦੇ ਉਹ ਤੰਗ ਸਲਵਾਰਾਂ ਪਾਉਂਦੀਆਂ ਹਨ ਤੇ ਕਦੇ ਖੁੱਲ੍ਹੀਆਂ । ਕਦੇ ਉਨ੍ਹਾਂ ਦੀਆਂ ਕਮੀਜ਼ਾਂ ਇੰਨੀਆਂ ਤੰਗ ਹੁੰਦੀਆਂ ਹਨ ਕਿ ਜੇਕਰ ਉਨ੍ਹਾਂ ਵਿਚ ਮੱਛਰ ਜਾਂ ਧਮੂੜੀ ਵੜ ਜਾਵੇ, ਤਾਂ ਉਸ ਨੂੰ ਕਮੀਜ਼ ਉਤਾਰੇ ਜਾਂ ਪਾੜੇ ਬਗੈਰ ਬਾਹਰ ਨਹੀਂ ਕੱਢਿਆ ਜਾ ਸਕਦਾ । ਉਹ ਆਪਣੇ ਦੁਪੱਟੇ ਨੂੰ ਮੋਢਿਆਂ ‘ਤੇ ਸੁੱਟਦੀਆਂ ਹਨ । ਜੇ ਜ਼ੀਨ ਪਾਉਣ ਤਾਂ ਦੁਪੱਟਾ ਲੈਂਦੀਆਂ ਹੀ ਨਹੀਂ । ਵਾਲਾਂ ਨੂੰ ਸ਼ਿੰਗਾਰਨ ਸਮੇਂ ਉਹ ਉਨ੍ਹਾਂ ਨੂੰ ਕਈ ਤਰਾਂ ਵਾਹੁੰਦੀਆਂ ਹਨ ਤੇ “ਪਛ` ਆਦਿ ਦੀ ਵਰਤੋਂ ਕਰ ਕੇ ਉਨ੍ਹਾਂ ਦੇ ਕਈ ਪ੍ਰਕਾਰ ਦੇ ਢਾਂਚੇ ਤਿਆਰ ਕਰਦੀਆਂ ਹਨ । ਅੱਜ-ਕਲ੍ਹ ਕੁੜੀਆਂ ਵਿਚ ਪੱਛਮੀ ਢੰਗ ਦੇ ਵਾਲ ਕਟਾਉਣ ਦਾ ਰਿਵਾਜ ਆਮ ਪ੍ਰਚੱਲਤ ਹੋ ਗਿਆ ਹੈ । ਉਹ ਬਹੁਤ ਸਾਰਾ ਪਾਊਡਰ, ਕਰੀਮ, ਲਿਪਸਟਿੱਕ ਤੇ ਹੋਰ ਸ਼ਿੰਗਾਰ ਦੀਆਂ ਚੀਜ਼ਾਂ ਵਰਤ ਕੇ ਆਪਣੇ ਆਪ ਨੂੰ ਸ਼ਿੰਗਾਰਦੀਆਂ ਹਨ । ਉਹ ਸੁੰਦਰ ਲੱਗਣ ਲਈ ਸਰਦੀਆਂ ਵਿਚ ਤੇ ਰਾਤ ਨੂੰ ਵੀ ਗਾਗਲ ਪਹਿਨ ਰੱਖਦੀਆਂ ਹਨ । ਕਾਲਜੀਏਟ ਕੁੜੀ ਫ਼ੈਸ਼ਨ ਤੋਂ ਬਿਨਾਂ ਮਰ ਜਾਣਾ ਚੰਗਾ ਸਮਝਦੀ ਹੈ । ਇਸ ਤੋਂ ਬਿਨਾਂ ਬਾਜ਼ਾਰਾਂ ਵਿਚ ਘੁੰਮਣਾ, ਸਿਨਮੇ ਜਾਣਾ, ਰੈਸਟੋਰੈਂਟਾਂ ਤੇ ਕਲੱਬਾਂ ਵਿਚ ਸਮਾਂ ਗੁਜ਼ਾਰਨਾ ਵੀ ਉਨ੍ਹਾਂ ਦੇ ਫੈਸ਼ਨ ਦਾ ਅੰਗ ਹੈ । ਇਸ ਪ੍ਰਕਾਰ ਉਹ ਰੁਮਾਂਟਿਕ ਸੰਸਾਰ ਵਿਚ ਵਿਚਰਦੀਆਂ ਹੋਈਆਂ ਆਪਣੀਆਂ ਜ਼ਿੰਮੇਵਾਰੀਆਂ ਤੇ ਜੀਵਨ ਦੀ ਹਕੀਕਤ ਨੂੰ ਭੁੱਲ ਜਾਂਦੀਆਂ ਹਨ ।

ਫੈਸ਼ਨ ਦੇ ਨੂਕਸਾਨ-ਫ਼ੈਸ਼ਨ ਦਾ ਹਮਲਾ ਕਾਲਜ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ‘ਤੇ ਹੀ ਨਹੀਂ ਹੋਇਆ ਸਗੋਂ ਆਮ ਨੌਜਵਾਨ ਆਦਮੀ ਤੇ ਤੀਵੀਆਂ ਵੀ ਫ਼ੈਸ਼ਨ ਦੇ ਸ਼ਿਕਾਰ ਹਨ । ਫਿਰ ਫੈਸ਼ਨ ਕੇਵਲ ਕੱਪੜਿਆਂ ਤਕ ਹੀ ਸੀਮਿਤ ਨਹੀਂ ਸਗੋਂ ਪਾਊਡਰ ਕਰੀਮ ਸੈਂਟ ਲਿਪਸਟਿਕ, ਐਨਕ, ਜੁੱਤੀਆਂ ਤੇ ਵਾਲ ਵਾਹੁਣ ਦੇ ਭਿੰਨ-ਭਿੰਨ ਤਰੀਕਿਆਂ ਤੋਂ ਬਿਨਾਂ ਹੋਰ ਬਹੁਤ ਕੁੱਝ, ਇਸ ਵਿਚ ਸ਼ਾਮਲ ਹੈ । ਅਸੀਂ ਭੁੱਖੇ ਰਹਿ ਸਕਦੇ ਹਾਂ, ਬਿਮਾਰ ਰਹਿ ਸਕਦੇ ਹਾਂ ਤੇ ਜੀਵਨ ਦੀਆਂ ਹੋਰ ਸਹੂਲਤਾਂ ਨੂੰ ਤਿਲਾਂਜਲੀ ਦੇ ਸਕਦੇ ਹਨ , ਪਰ ਫੈਸ਼ਨ ਤੋਂ ਬਿਨਾਂ ਨਹੀਂ ਰਹਿ ਸਕਦੇ । ਇਹ ਦੁੱਖ ਦੀ ਗੱਲ ਹੈ ਕਿ ਅਸੀਂ ਬਿਨਾਂ ਕੁੱਝ ਸੋਚਿਆਂ ਫ਼ੈਸ਼ਨਾਂ ਵਿਚਅੰਨੇ ਹੋ ਚੁੱਕੇ ਹਾਂ | ਅਸੀਂ ਕਦੇ ਨਹੀਂ ਸੋਚਿਆ ਕਿ ਪਾਊਡਰਾਂ-ਕਰੀਮਾਂ ਨਾਲ ਚਿਹਰੇ ਦਾ ਕੁਦਰਤੀ ਰੰਗ ਖਰਾਬ ਹੋ ਜਾਂਦਾ ਹੈ , ਕੱਪੜਿਆਂ ਨਾਲ ਸਾਡੇ ਸਰੀਰ ਵਿਚ ਲਹੂ ਦੇ ਦੌਰੇ ਨੂੰ ਨੁਕਸਾਨ ਪਹੁੰਚਦਾ ਹੈ ਤੇ ਤੰਗ ਜੁੱਤੀਆਂ ਸਾਡੀ ਸਭ-ਨਾਤੀ ਨੁਕਸਾਨ ਪਹੁੰਚਾਉਂਦੀਆਂ ਹਨ | ਸਜੇ-ਫ਼ਬੇ  ਮੁੰਡੇ ਕੁੜੀਆਂ ਇਕ-ਦੂਜੇ ਦੀ ਕਾਮ-ਹਵਸ ਦੇ ਸ਼ਿਕਾਰ ਬਣ ਕੇ ਜੀਵਨ ਦੇ ਠੀਕ ਮਾਰਗ ਤੋਂ ਭਟਕ ਜਾਂਦੇ ਹਨ ।

ਆਚਰਣ ਉਸਾਰੀ ਵਿਚ ਰੁਕਾਵਟ- ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਫ਼ੈਸ਼ਨ ਇਕ ਪ੍ਰਕਾਰ ਦੀ ਫ਼ਜ਼ੂਲ ਖਰਚੀ ਹੈ ਤੇ ਇਸ ਦਾ ਕੋਈ ਫਾਇਦਾ ਜਾਂ ਉਸਾਰੂ ਲਾਭ ਨਹੀਂ । ਕਈ ਵਾਰ ਪਤਲਾ ਜਾਂ ਸੁੱਕਾ ਜਿਹਾ ਮੁੰਡਾ ਜਦੋਂ ਆਪਣੀ ਖੁਰਾਕ ਤੇ ਖ਼ਰਚ ਕਰਨ ਦੀ ਥਾਂ ਫ਼ੈਸ਼ਨ ‘ਤੇ ਪੈਸੇ ਖ਼ਰਚ ਕਰ ਕੇ ਤੰਗ ਕੱਪੜੇ ਪਾ ਲੈਂਦਾ ਹੈ, ਤਾਂ ਉਹ ਇਕ ਕਾਰਟੂਨ ਪ੍ਰਤੀਤ ਹੁੰਦਾ  ਹੈ । ਫੈਸ਼ਨ ਨਾਲ ਸਾਡੇ ਵਿਚ ਫੋਕਾ ਅਭਿਮਾਨ ਪੈਦਾ ਹੁੰਦਾ ਹੈ, ਜੋ ਕਿ ਸਾਡੇ ਭਵਿੱਖ ਤੇ ਆਚਰਨ ਦੀ ਉਸਾਰੀ ਲਈ ਕਸਾਨਦਾਇਕ ਹੈ। ਕਿਹਾ ਜਾਂਦਾ ਹੈ ਕਿ ਜਿੰਨਾ ਕਿਸੇ ਦਾ ਸਾਦਾ ਤੇ ਸਾਧਾਰਨ ਪਹਿਰਾਵਾ ਹੋਵੇਗਾ ਉਨੇ ਹੀ ਉਸ ਦੇ ਵਿਚਾਰ ਉੱਚੇ ਹੋਣਗੇ ਅਤੇ ਉਸ ਦੀ ਜ਼ਿੰਦਗੀ ਪਵਿੱਤਰ ਹੋਵੇਗੀ ।

ਸਾਰ-ਅੰਸ਼-ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਰੀਰਕ ਪਹਿਰਾਵਾ ਜੀਵਨ ਦਾ ਇਕ ਜ਼ਰੂਰੀ ਅੰਗ ਹੈ । ਇਸ ਤੋਂ ਸਾਡੀਆਂ ਪਸੰਦਾਂ ਤੇ ਨਾ-ਪਸੰਦਾਂ ਦਾ ਪਤਾ ਲਗਦਾ ਹੈ । ਇੱਥੋਂ ਤਕ ਕਿ ਇਹ ਸਾਡੇ ਸੱਭਿਆਚਾਰ ਤੇ ਆਚਰਨ ਦੀ ਗੁਆਹੀ ਭਰਦਾ ਹੈ, ਪਰ ਇਹ ਦਿਖਾਵੇ ਭਰਪੂਰ ਤੇ ਫ਼ਜ਼ੂਲ-ਖ਼ਰਚਾਂ ਭਰਿਆ ਨਹੀਂ ਹੋਣਾ ਚਾਹੀਦਾ । ਇਹ ਸਾਫ਼-ਸੁਥਰਾ ਤੇ ਸਾਦਾ ਹੋਣਾ ਚਾਹੀਦਾ ਹੈ । ਅਤੇ ਮੌਸਮ ਤੇ ਵਾਤਾਵਰਨ ਦੇ ਅਨੁਸਾਰ ਹੋਣਾ ਚਾਹੀਦਾ ਹੈ । ਸੋਹਣਾ ਪਹਿਰਾਵਾ ਪਾਉਣਾ ਗੁਨਾਹ ਨਹੀਂ, ਪਰ ਇਹ ਸਰੀਰ ਦੇ ਅੰਗਾਂ ਨੂੰ ਨੰਗੇ ਕਰ ਕੇ ਉਨ੍ਹਾਂ ਦੀ ਪ੍ਰਦਰਸ਼ਨੀ ਕਰਨ ਵਾਲਾ ਅਢੁੱਕਵਾਂ ਨਹੀਂ ਹੋਣਾ ਚਾਹੀਦਾ | ਸਾਨੂੰ ਅੰਨ੍ਹੇ-ਵਾਹ ਫ਼ੈਸ਼ਨ-ਪ੍ਰਸ਼ਤ ਨਹੀਂ ਬਣਨਾ ਚਾਹੀਦਾ, ਸਗੋਂ ਇਨ੍ਹਾਂ ਨੂੰ ਅਪਣਾਉਂਦਿਆਂ ਸਾਦਗੀ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ।

One Response

  1. Divanshi Grover July 16, 2020

Leave a Reply