Punjabi Essay on “Ek Chup So Sukh”, “ਇੱਕ ਚੁੱਪ ਸੌ ਸੁੱਖ”, Punjabi Essay for Class 10, Class 12 ,B.A Students and Competitive Examinations.

ਇੱਕ ਚੁੱਪ ਸੌ ਸੁੱਖ

Ek Chup So Sukh

ਮਨੁੱਖ ਤੇ ਜਾਨਵਰ ਵਿੱਚ ਇੱਕ ਵੱਡਾ ਫ਼ਰਕ ਇਹ ਹੈ ਕਿ ਰੱਬ ਨੇ ਮਨੁੱਖ ਨੂੰ ਆਪਣੇ ਭਾਵਾਂ ਨੂੰ ਪ੍ਰਗਟ ਕਰਨ ਲਈ ਭਾਸ਼ਾ ਦਿੱਤੀ ਹੈ। ਸਿਆਣਿਆਂ ਨੇ ਇਹ ਮੱਤ ਵੀ ਦਿੱਤੀ ਹੈ ਕਿ ਇਸ ਦਾ ਪ੍ਰਯੋਗ ਲੋੜ ਵੇਲੇ ਹੀ ਕਰਨਾ ਚਾਹੀਦਾ ਹੈ। ਇਸ ਨੂੰ ਹੀ ਡੂੰਘੇ ਅਰਥਾਂ ਵਿੱਚ ਚੁੱਪ ਕਿਹਾ ਗਿਆ ਹੈ। ਬਹੁਤਾ ਬੋਲਣਾ ਲੜਾਈ-ਝਗੜੇ ਦਾ ਕਾਰਨ ਬਣਦਾ ਹੈ। ਜੇ ਦਰੋਪਦੀ ਨੇ ਦੁਰਯੋਧਨ ਨੂੰ ਅੰਨ੍ਹੇ ਦਾ ਪੁੱਤਰ ਕਹਿ ਕੇ ਉਸ ਦਾ ਮਜ਼ਾਕ ਨਾ ਬਣਾਇਆ ਹੁੰਦਾ ਤਾਂ ਦੁਰਯੋਧਨ ਨੇ ਅਪਮਾਨ ਦਾ ਬਦਲਾ ਲੈਣ ਦੀ ਸਾਜਿਸ਼ ਨਾ ਰਚੀ ਹੁੰਦੀ ਤੇ ਸ਼ਾਇਦ ਮਹਾਂਭਾਰਤ ਹੀ ਨਾ ਹੁੰਦੀ। ਧਰਤੀ ਤੇ ਜਿੰਨੇ ਵੀ ਵਿਦਵਾਨ ਹੋਏ ਹਨ ਉਹ ਬਹੁਤ ਘੱਟ ਬੋਲਦੇ ਰਹੇ ਹਨ। ਦੋ ਅਖਾਣ ਬੜੇ ਮਸ਼ਹੂਰ ਹਨ ‘ਅੱਧ ਜਲ ਗਗਰੀ ਛਲਕਤ ਜਾਇ ਅਤੇ ਥੋਥਾ ਚਨਾ ਬਾਜੇ ਘਨਾ। ਇਹ ਅਖਾਣਾਂ ਦਾ ਭਾਵ ਹੈ ਕਿ ਖ਼ਾਲੀ ਤੇ ਸੱਖਣਾ ਮਨੁੱਖ ਜ਼ਿਆਦਾ ਬੋਲਦਾ ਹੈ ਤੇ ਵਿਦਵਾਨ ਚੁੱਪ ਰਹਿੰਦਾ ਹੈ। ਚੁੱਪ ਰਹਿਣ ਦੇ ਬੜੇ ਸੁੱਖ ਹਨ। ਮਨੁੱਖ ਦੀ । ਸਰੀਰਕ ਊਰਜਾ ਤੇ ਦਿਮਾਗੀ ਊਰਜਾ ਘੱਟ ਖ਼ਰਚ ਹੁੰਦੀ ਹੈ। ਕਈ ਵਾਰ ਮਨੁੱਖ ਅਸਾਵੀਂ ਤੇ ਦੁਖਦ ਸਥਿਤੀ ਵਿੱਚੋਂ ਬੱਚ ਨਿਕਲਦਾ ਹੈ। ਸਿਆਣਿਆਂ ਨੇ ਚੁੱਪ ਰਹਿਣ ਦੇ ਗੁਰ ਵੀ ਦੱਸੇ ਹਨ। ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ ਹੈ-

ਜਬ ਲਈ ਦੁਨੀਆਂ ਰਹੀਏ ਨਾਨਕ ਕਿਛੁ ਸੁਣੀਏ ਕਿਛੁ ਕਹੀਐ ? ਪਹਿਲੀ ਗੱਲ ਤਾਂ ਇਹ ਕਿ ਧਿਆਨ ਨਾਲਹਰ ਇੱਕ ਗੱਲ ਨੂੰ ਸੁਣੋ ਚੰਗਾ ਲੱਗੇ ਤਾਂ ਅਪਣਾ ਲਓ , ਬੁਰਾ ਲੱਗੇ ਤਾਂ ਬਿਨਾਂ ਬੋਲੇ ਛੱਡ ਦਿਉ । ਹਰ ਸਮੇਂ ਦੂਸਰਿਆਂ ਨੂੰ ਉਪਦੇਸ਼ ਦੇਣ ਤੋਂ ਗੁਰੇਜ਼ ਕਰੋ। ਇਹ ਗੁਰ ਤੁਹਾਨੂੰ ਕਦੇ ਬਹਿਸ ਵਿੱਚ ਨਹੀਂ ਪੈਣ ਦੇਵੇਗਾ ਅਤੇ ਜੇਕਲ ਕੋਈ ਅਜਿਹੀ ਸਥਿਤੀ ਆ ਜਾਵੇ ਤਾਂ ਚੁੱਪ ਕਰ ਜਾਉ। ਘਰਾਂ ਵਿੱਚ ਤੇ ਬਾਹਰ ਹੋਣ ਵਾਲੀਆਂ ਲੜਾਈਆਂ ਅਤੇ ਝਗੜੇ ਬਹੁਤਾ ਬੋਲਣ ਉਪਰ ਹੀ ਅਧਾਰਤ ਹੁੰਦੇ ਹਨ। ਦੋਵੇਂ ਧਿਰਾਂ ਆਪਣੀ ਹਉਮੈ ਦਿਖਾਉਂਦੀਆਂ ਹਨ, ਜਿਸਦੇ ਨਤੀਜੇ ਵਜੋਂ ਕਈ ਵਾਰ ਮਾਨਸਿਕ ਤੇ ਸਰੀਰਕ ਸੰਤੁਲਨ ਵਿਗੜ ਜਾਂਦਾ ਹੈ। ਇਸ ਲਈ ਜੇਕਰ ਜਿੰਦਗੀ ਵਿੱਚ ਸੁਖੀ ਰਹਿਣਾ ਚਾਹੁੰਦੇ ਹੋ ਤਾਂ ਘੱਟ ਬੋਲਣ ਦੀ ਆਦਤ ਨੂੰ ।  ਅਪਨਾਉ। ਇਸ ਲਈ ਠੀਕ ਹੀ ਕਿਹਾ ਗਿਆ ਹੈਂ ਇੱਕ ਚੁੱਪ ਸੌ ਸੁੱਖ।

Leave a Reply