Punjabi Essay on “Diwali da Tyohar”, “ਦੀਵਾਲੀ ਦਾ ਤਿਉਹਾਰ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਦੀਵਾਲੀ ਦਾ ਤਿਉਹਾਰ

Diwali da Tyohar

 

ਭਾਰਤ ਤਿਉਹਾਰਾਂ ਦਾ ਦੇਸ਼ : ਭਾਰਤ ਇਕ ਤਿਉਹਾਰਾਂ ਦਾ ਦੇਸ਼ ਹੈ। ਕੁਝ ਤਿਉਹਾਰ ਸਾਡੇ ਇਤਿਹਾਸਿਕ ਵਿਰਾਸਤ ਨਾਲ ਸੰਬੰਧਿਤ ਹਨ ਅਤੇ ਕੁਝ ਧਾਰਮਿਕ ਵਿਰਾਸਤ ਨਾਲ। ਦੀਵਾਲੀ ਭਾਰਤ ਵਿਚ ਹਰ ਸਾਲ ਮਨਾਇਆ ਜਾਣ ਵਾਲਾ ਇਕ ਖਾਸ ਤਿਉਹਾਰ ਹੈ। ਇਸ ਦਾ ਸੰਬੰਧ ਵੀ ਭਾਰਤ ਦੇ ਧਾਰਮਿਕ ਅਤੇ ਇਤਿਹਾਸਿਕ ਵਿਰਸੇ ਨਾਲ ਹੀ ਹੈ।

ਘਰ ਦੀ ਸਫ਼ਾਈ : ਇਸ ਸਾਲ ਅਸੀਂ ਆਪਣੇ ਘਰ ਵਿਚ ਦੀਵਾਲੀ ਬੜੀ ਧੂਮ-ਧਾਮ ਨਾਲ ਮਨਾਈ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਅਸੀਂ ਆਪਣੇ ਘਰ ਦੇ ਸਾਰੇ ਕਮਰਿਆਂ ਨੂੰ ਅੰਦਰੋਂ-ਬਾਹਰੋਂ ਸਾਫ ਕੀਤਾ ਅਤੇ ਰੰਗ ਰੋਗਨ ਅਤੇ ਸਫੈਦੀ ਆਦਿ ਕਰਾਈ। ਇਸ ਪ੍ਰਕਾਰ ਸਾਡੇ ਘਰਾਂ ਨੂੰ ਇਕ ਨਵਾਂ ਰੂਪ ਮਿਲਿਆ।

ਇਤਿਹਾਸਿਕ ਪਿਛੋਕੜ : ਮੇਰੇ ਮਾਤਾ ਜੀ ਨੇ ਮੈਨੂੰ ਦੱਸਿਆ ਕਿ ਇਸ ਦਿਨ ਸੀ ਰਾਮ ਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਅਤੇ ਰਾਵਣ ਨੂੰ ਮਾਰ ਕੇ ਵਾਪਸ ਅਯੁੱਧਿਆ ਪੁੱਜੇ ਸਨ। ਉਸ ਦਿਨ ਲੋਕਾਂ ਨੇ ਖੁਸ਼ੀ ਵਿਚ ਦੀਪਮਾਲਾ ਕੀਤੀ ਸੀ ਅਤੇ ਉਸ ਦਿਨ ਦੀ ਯਾਦ ਵਿਚ ਅਜੇ ਵੀ ਇਹ ਤਿਉਹਾਰ ਮਨਾਇਆ ਜਾਂਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਜੀ ਜਹਾਂਗੀਰ ਦੀ ਕੈਦ ਤੋਂ ਰਿਹਾਅ ਹੋ ਕੇ ਆਏ ਸਨ । ਸਿੱਖ ਕੌਮ ਉਸ ਦਿਨ ਦੀ ਯਾਦ ਵਿਚ ਇਹ ਤਿਉਹਾਰ ਮਨਾਉਂਦੇ ਹਨ।ਉਹਨਾਂ ਦੱਸਿਆ ਕਿ ਪੰਜਾਬ ਵਿਚ ਅੰਮ੍ਰਿਤਸਰ ਦੀ ਦੀਵਾਲੀ ਦੇਖਣ ਯੋਗ ਹੁੰਦੀ ਹੈ।

ਬਾਜ਼ਾਰ ਦਾ ਦ੍ਰਿਸ਼ : ਇਹਨਾਂ ਦਿਨਾਂ ਵਿਚ ਅਸੀਂ ਜਦੋਂ ਘਰੋਂ ਬਾਹਰ ਨਿਕਲਦੇ ਸਾਂ, ਤਾਂ ਬਾਜ਼ਾਰਾਂ ਨੂੰ ਵੀ ਦੀਵਾਲੀ ਮਨਾਉਣ ਦੀ ਤਿਆਰੀ ਵਿਚ ਸਜੇ ਹੋਏ ਦੇਖਦੇ ਸਾਂ। ਜਗਾ-ਜਗਾ ਪਟਾਕਿਆਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਸਨ ਅਤੇ ਬੱਚੇ ਪਟਾਕੇ ਖਰੀਦ ਕੇ ਇੱਧਰਉੱਧਰ ਨੱਚਦੇ-ਟੱਪਦੇ ਉਹਨਾਂ ਨੂੰ ਚਲਾ ਰਹੇ ਸਨ।

ਪਟਾਕੇ ਖਰੀਦਣਾ: ਦੀਵਾਲੀ ਤੋਂ ਇਕ ਦਿਨ ਪਹਿਲਾਂ ਮੈਂ ਆਪਣੇ ਭਰਾ ਅਤੇ ਭੈਣ ਨੂੰ ਨਾਲ ਲੈ ਕੇ ਪਟਾਕੇ ਖਰੀਦਣ ਗਿਆ।ਮੇਰੇ ਮਾਤਾ ਜੀ ਨੇ ਮੈਨੂੰ ਪਟਾਕੇ ਖਰੀਦਣ ਲਈ ਇਕ ਸ ਰੁਪਏ ਦਿੱਤੇ। ਅਸੀਂ 90 ਰੁਪਏ ਦੇ ਪਟਾਕੇ ਖਰੀਦੇ ਜਿਹਨਾਂ ਵਿਚ ਆਤਿਸ਼ਬਾਜ਼ੀਆ, ਮਮਬਤੀਆਂ, ਅਨਾਰ, ਜਹਾਜ਼, ਟੈਂਕ-ਤੋੜ, ਮਿਜ਼ਾਈਲ ਅਤੇ ਬਿਜਲੀਆਂ ਆਦਿ ਸ਼ਾਮਿਲ ਸਨ।

ਦੀਵਾਲੀ ਦਾ ਦਿਨ : ਹੁਣ ਦੀਵਾਲੀ ਦਾ ਦਿਹਾੜਾ ਆ ਗਿਆ। ਮੇਰੇ ਮਾਤਾ ਜੀ ਨੇ ਸ਼ੁੱਭ ਦਿਨ ਹੋਣ ਕਰਕੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਇਸ਼ਨਾਨ ਕਰਨ ਲਈ ਕਿਹਾ। ਫਿਰ ਉਹਨਾਂ ਕੁਝ ਦੀਵੇ ਲਿਆ ਕੇ ਧੋ ਕੇ ਬਾਹਰ ਸੱਕਣੇ ਰੱਖ ਦਿੱਤੇ। ਉਹਨਾਂ ਨੇ ਘਰ ਵਿਚ ਕੁਝ ਮਿੱਠੀਆਂ-ਮਿੱਠੀਆਂ ਵਸਤਾਂ ਪਕਾਉਣੀਆਂ ਸ਼ੁਰੂ ਕਰ ਦਿੱਤੀਆਂ। ਸ਼ਾਮ ਤੱਕ ਮੇਰੇ ਪਿਤਾ ਜੀ ਅਤੇ ਵੱਡਾ ਭਰਾ ਵੀ ਪੁੱਜ ਗਏ, ਜਿਹੜੇ ਸਾਡੇ ਲਈ ਮਠਿਆਈ ਅਤੇ ਬਹੁਤ ਸਾਰੇ ਪਟਾਕੇ ਲੈ ਕੇ ਆਏ।

ਦੀਵਾਲੀ ਮਨਾਉਣਾ : ਸ਼ਾਮ ਪਈ ਅਤੇ ਹਨੇਰਾ ਹੋ ਗਿਆ। ਮੇਰੇ ਮਾਤਾ ਜੀ ਨੇ ਪਹਿਲਾਂ ਪੰਜ ਦੀਵੇ ਜਗਾਏ ਅਤੇ ਮੱਥਾ ਟੇਕਿਆ। ਇਕ ਦੀਵਾ ਉਹਨਾਂ ਗੁਰਦੁਆਰੇ ਭੇਜ ਦਿੱਤਾ। ਫਿਰ ਹੋਰ ਦੀਵੇ ਜਗਾ ਕੇ ਮਕਾਨ ਦੇ ਬਨੇਰਿਆਂ ਉੱਤੇ ਅਤੇ ਇੱਧਰ-ਉੱਧਰ ਰੱਖ ਦਿੱਤੇ। ਅਸੀਂ ਮੋਮਬੱਤੀਆਂ ਜਗਾ ਕੇ ਇੱਧਰ-ਉੱਧਰ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਾਰਾ ਘਰ ਰੌਸ਼ਨੀ ਨਾਲ ਭਰ ਗਿਆ ਅਸੀਂ ਮਕਾਨ ਉੱਪਰ ਚੜ੍ਹ ਕੇ ਆਲੇ-ਦੁਆਲੇ ਨਜ਼ਰ ਮਾਰੀ ਤਾਂ ਦੀਵੇ ਹੀ ਦੀਵੇ ਜੱਗਦੇ ਦਿਖਾਈ ਦੇ ਰਹੇ ਸਨ। ਕਈ ਲੋਕਾਂ ਨੇ ਬਿਜਲੀ ਦੇ ਰੰਗ-ਬਰੰਗੇ ਬੱਲਬ ਲਾਏ ਹੋਏ ਸਨ। ਚਾਰ ਚੁਫੇਰਿਉਂ ਪਟਾਕੇ ਚੱਲਣ ਦੀ ਆਵਾਜ਼ ਲਗਾਤਾਰ ਆ ਰਹੀ ਸੀ ਤੇ ਆਤਸ਼ਬਾਜ਼ੀਆਂ ਹਨੇਰੇ ਨੂੰ ਚੀਰਦੀਆਂ ਹੋਈਆਂ ਸਿਤਾਰਿਆਂ ਦੀ ਬਾਰਸ਼ ਕਰ ਰਹੀਆਂ ਸਨ।

ਕੁਝ ਚਿਰ ਬਾਅਦ ਅਸੀਂ ਵੀ ਪਟਾਕੇ ਵਜਾਉਣੇ ਸ਼ੁਰੂ ਕਰ ਦਿੱਤੇ। ਮੇਰੇ ਪਿਤਾ ਜੀ, ਮੇਰਾ ਵੱਡਾ ਭਰਾ ਅਤੇ ਮੈਂ ਵੱਡੇ-ਵੱਡੇ ਪਟਾਕੇ ਚਲਾ ਰਹੇ ਸਾਂ।ਉਹਨਾਂ ਦੀ ਆਵਾਜ਼ ਸਾਡੇ ਕੰਨ ਪਾੜ | ਰਹੀ ਸੀ ਅਤੇ ਉਹਨਾਂ ਵਿਚੋਂ ਨਿਕਲਦੀ ਅੱਗ ਨਾਲ ਸਾਡੀਆਂ ਅੱਖਾਂ ਚੁੰਧਿਆ ਰਹੀਆਂ ਸਨ। ਮੇਰਾ ਛੋਟਾ ਭਰਾ ਗੋਲਡੀ ਅਤੇ ਨਿੱਕੀ ਭੈਣ ਨਵਨੀਤ ਫੁੱਲਝੜੀਆਂ ਚਲਾ ਕੇ ਬਹੁਤ ਖ਼ੁਸ਼ ਹੋ ਰਹੇ ਸਨ।

ਪਟਾਕੇ ਚਲਾਉਣ ਮਗਰੋਂ : ਕੋਈ ਦੋ ਘੰਟੇ ਮਗਰੋਂ ਅਸੀਂ ਪਟਾਕੇ ਚਲਾ ਕੇ ਰਾਤ ਦੇ ਦਸ ਵਜੇ ਵਿਹਲੇ ਹੋਏ ਅਤੇ ਫਿਰ ਅਸੀਂ ਸਾਰੇ ਇਕ ਥਾਂ ਇਕੱਠੇ ਹੋ ਕੇ ਮਠਿਆਈਆਂ ਖਾਣ ਲੱਗੇ। ਇਸ ਸਮੇਂ ਬਾਹਰੋਂ ਕਿਸੇ ਲੜਾਈ ਝਗੜੇ ਦਾ ਸ਼ੋਰ ਸੁਣਾਈ ਦਿੱਤਾ। ਸਾਨੂੰ ਪਤਾ ਲੱਗਾ ਕਿ ਕੁਝ ਲੋਕਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਆਪਸ ਵਿਚ ਲੜ ਰਹੇ ਸਨ।

ਬੁਰਾਈਆਂ ਅਤੇ ਅੰਧ-ਵਿਸ਼ਵਾਸ : ਪਿਤਾ ਜੀ ਨੇ ਸਿਆ ਕਿ ਕਈ ਲੋਕ ਦੀਵਾਲੀ ਦੀ ਰਾਤ ਨੂੰ ਜੁਆ ਖੇਡਦੇ ਹਨ ਜੋ ਕਿ ਇਕ ਭੈੜੀ ਗੱਲ ਹੈ। ਫਿਰ ਮੇਰੇ ਮਾਤਾ ਜੀ ਨੇ ਇਕ ਸਲਾਈ ਨੂੰ ਦੀਵੇ ਦੀ ਕਾਲਖ ਲਾ ਕੇ ਅੱਖਾਂ ਵਿਚ ਪਾਉਣ ਲਈ ਕਿਹਾ ਅਤੇ ਆਖਿਆ ਕਿ ਜਿਹੜਾ ਇਸ ਨੂੰ ਨਾ ਪਾਵੇ ਉਹ ਖੋਤੇ ਦੀ ਜੂਨ ਪੈਂਦਾ ਹੈ। ਅਸੀਂ ਸਾਰਿਆਂ ਨੇ ਤਾਂ ਅੱਖਾਂ ਵਿਚ ਉਹ ਰਾਖ ਪਾ ਲਈ ਪਰ ਮੇਰੇ ਪਿਤਾ ਜੀ ਨੇ ਇਸ ਨੂੰ ਵਹਿਮ ਸਮਝਦੇ ਹੋਏ ਨਾ ਪਾਇਆ।

ਲਛਮੀ ਦੀ ਪੂਜਾ : ਰਾਤ ਨੂੰ ਸੌਣ ਵੇਲੇ ਮਾਤਾ ਜੀ ਨੇ ਕਮਰੇ ਦਾ ਬੂਹਾ ਖੁੱਲਾ ਰੱਖਿਆ ਅਤੇ ਸਾਨੂੰ ਦੱਸਿਆ ਕਿ ਦੀਵਾਲੀ ਦੀ ਰਾਤ ਨੂੰ ਘਰ ਵਿਚ ਲਛਮੀ ਆਉਂਦੀ ਹੈ ਇਸ ਲਈ ਬੂਹਾ ਖੋਲ੍ਹ ਕੇ ਰੱਖਣਾ ਚਾਹੀਦਾ ਹੈ। ਮਾਤਾ ਜੀ ਨੇ ਦੱਸਿਆ ਕਿ ਕਈ ਲੋਕ ਤਾਂ ਸਾਰੀ ਰਾਤ ਲਛਮੀ ਦੀ ਪੂਜਾ ਕਰਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਕਈ ਲੋਕ ਆਪਣੀਆਂ ਮੰਨਤਾਂ ਪਰੀਆਂ ਕਰਨ ਲਈ ਚੌਰਾਹਿਆਂ ਆਦਿ ਵਿਚ ਟੋਟਕੇ ਵੀ ਕਰਦੇ ਹਨ। ਇਹ ਗੱਲਾਂ ਕਰਦਿਆਂ-ਕਰਦਿਆਂ ਹੀ ਸਾਨੂੰ ਨੀਂਦ ਆ ਗਈ।

Leave a Reply