ਦਿਨੋ-ਦਿਨ ਵਧ ਰਹੀ ਮਹਿੰਗਾਈ
Dino Din Badh Rahi Mahangai
ਭੂਮਿਕਾ: ਵਸਤਾਂ ਦੀਆਂ ਕੀਮਤਾਂ ਵਿਚ ਹੱਦੋਂ ਵੱਧ ਵਾਧਾ ਹੋ ਜਾਣ ਨੂੰ ਮਹਿੰਗਾਈ ਕਿਹਾ ਜਾਂਦਾ ਹੈ। ਪਿਛਲੇ ਕਈ ਸਾਲਾਂ ਤੋਂ ਮਹਿੰਗਾਈ ਦੀ ਸਮੱਸਿਆ ਦੀ ਗੰਭੀਰਤਾ ਨੇ ਸੰਸਾਰ ਭਰ ਵਿਚ ਰਿਕਾਰਡ ਤੋੜ ਵਾਧਾ ਕੀਤਾ ਹੈ ਜੋ ਅਜੇ ਵੀ ਨਿਰੰਤਰ ਜਾਰੀ ਹੈ। ਭਾਰਤ ਵਿਚ ਚੀਜ਼ਾਂ ਦੀਆਂ ਕੀਮਤਾਂ ਦੇ ਵਾਧੇ ਦੀ ਰਫ਼ਤਾਰ ਬੜਾ ਭਿਆਨਕ ਤੇ ਖੌਫਨਾਕ ਰੂਪ ਧਾਰਨ ਕਰ ਗਈ ਹੈ।
ਦਿਨੋ-ਦਿਨ ਵਧ ਰਹੀ ਮਹਿੰਗਾਈ ਦੇ ਕਾਰਨ ਹੇਠ ਲਿਖੇ ਹਨ:
ਵਧ ਰਹੀ ਅਬਾਦੀ : ਭਾਰਤ ਵਿਚ ਨਿਰੰਤਰ ਤੇ ਬਰੋਕ ਵਧ ਰਹੀ ਅਬਾਦੀ ਇਕ ਚਿੰਤਾਜਨਕ ਵਿਸ਼ਾ ਹੈ। ਇਹ ਆਪਣੇ ਨਾਲ ਹੋਰ ਵੀ ਕਈ ਮੁਸੀਬਤਾਂ ਖੜੀਆਂ ਕਰ ਲੈਂਦੀ ਹੈ | ਵਸਤਾਂ ਦੇ ਉਤਪਾਦਨ ਤੇ ਪੈਦਾਵਾਰ ਵਿਚ ਬੇਸ਼ਕ ਵਾਧਾ ਹੋਇਆ ਹੈ ਪਰੰਤੂ ਇਹ ਵਾਧਾ ਤੇਜ਼ੀ ਨਾਲ ਵਧ ਰਹੀ ਅਬਾਦੀ ਦੀ ਲੋੜ ਨਾਲੋਂ ਘੱਟ ਹੈ। ਮੰਗ ਨਾਲੋਂ ਪੂਰਤੀ ਵੱਧ ਹੈ , ਇਸ ਲਈ ਮਹਿਗਾਈ ਦਾ ਹੋਣਾ ਲਾਜ਼ਮੀ ਹੈ।
ਵਸਤਾਂ ਦੇ ਉਤਪਾਦਨ ਵਿਚ ਸਵੈ-ਨਿਰਭਰਤਾ ਦਾ ਨਾ ਹੋਣਾ : ਮਹਿੰਗਾਈ ਵੱਧ ਹੋਣ ਦਾ ਕਾਰਨ ਇਹ ਵੀ ਹੈ ਕਿ ਸਾਡਾ ਦੇਸ ਵਸਤਾਂ ਦੇ ਉਤਪਾਦਨ ਵਿਚ ਸਵੈ-ਨਿਰਭਰ ਨਹੀਂ ਹੈ, ਜਿਸ ਕਰਕੇ ਉਸ ਨੂੰ ਮਹਿੰਗੇ ਭਾਅ ਬਾਹਰੋਂ ਚੀਜ਼ਾਂ ਮੰਗਵਾਉਣੀਆਂ ਪੈਂਦੀਆਂ ਹਨ।
ਦੋਸ਼ਪੂਰਨ ਆਯਾਤ-ਨਿਰਯਾਤ ਨੀਤੀ : ਸਾਡੀ ਆਯਾਤ-ਨਿਰਯਾਤ (Import-Export ) ਨੀਤੀ ਵਿਚ ਵੀ ਦੋਸ਼ ਹਨ। ਸਾਡੇ ਦੇਸ ਵੱਧ ਪੈਸਾ ਕਮਾਉਣ ਦੇ ਲਾਲਚ ਵਿਚ ਆਪਣੀਆਂ ਵਸਤਾਂ ਦੂਜੇ ਮੁਲਕਾਂ ਨੂੰ ਸਪਲਾਈ ਕਰ ਦਿੰਦਾ ਹੈ ਤੇ ਸਾਡੀਆਂ ਆਪਣੀਆਂ ਲੋੜਾਂ ਅਧੂਰੀਆਂ ਰਹਿ ਜਾਂਦੀਆਂ ਹਨ। ਇਸੇ ਤਰ੍ਹਾਂ ਕਈ ਵਾਰ ਵਿਦੇਸ਼ਾਂ ਦੀਆਂ ਮਹਿੰਗੀਆਂ ਵਸਤਾਂ ਨੂੰ ਵੱਧ ਤੋਂ ਵੱਧ ਟੈਕਸ ਭਰ ਕੇ ਮੰਗਵਾਉਂਦੇ ਹਾਂ ਤਾਂ ਮਹਿਗਾਈ ਦਾ ਵਧਣਾ ਯਕੀਨਨ ਹੀ ਹੈ।
ਕੁਦਰਤੀ ਕਰੋਪੀਆਂ : ਕਈ ਵਾਰ ਹੜ, ਭੁਚਾਲ , ਸੋਕਾ ਆਦਿ ਵਰਗੀਆਂ ਕੁਦਰਤੀ ਕਰੋਪੀਆਂ ਦੀ ਮਾਰ ਵੀ ਮਹਿੰਗਾਈ ਵਧਣ ਲਈ ਜੰਮੇਵਾਰ ਹੁੰਦੀ ਹੈ ਕਿਉਂਕਿ ਵਸਤਾਂ ਦੀ ਘਾਟ ਪੈਦਾ ਹੋ ਜਾਂਦੀ ਹੈ ਅਤੇ ਦੁਕਾਨਦਾਰ ਵੱਧ ਮੁਨਾਫਾ ਕਮਾਉਣ ਲਈ ਮਾਲ ਗੁਦਾਮਾਂ ਵਿਚ ਜਮਾਂ ਕਰ ਲੈਂਦੇ ਹਨ ਤੇ ਫਿਰ ਮਹਿੰਗੇ ਭਾਅ ਵੇਚਦੇ ਹਨ।
ਕਾਲਾ ਧਨ ਅਤੇ ਜਮਾਖੋਰੀ: ਕਾਲਾ ਧਨ ਜਮਾਂ ਹੋਣਾ, ਮਾਲ ਨੂੰ ਗੁਦਾਮਾਂ ਵਿਚ ਓਵਰਲੋਡ ਕਰਕੇ ਰੱਖਣਾ ਤੇ ਮੁਦਰਾ ਦਾ ਫੈਲਾਅ ਮਹਿੰਗਾਈ ਲਈ ਮੁਢਲੇ ਤੌਰ ਤੇ ਜ਼ਿੰਮੇਵਾਰ ਕਾਰਨ ਹਨ। ਜ਼ਖੀਰੇਬਾਜ਼ ਇਹ ਸੋਚ ਕੇ ਮਾਲ ਦਬਾ ਲੈਂਦੇ ਹਨ (ਗੁਦਾਮ ਕਰ ਲੈਂਦੇ ਹਨ ਕਿ ਜਦੋਂ ਇਸ ਚੀਚ ਦੀ ਚਾਰੇ ਪਾਸੇ ਕਿੱਲਤ (ਕਮੀ) ਹੋ ਜਾਵੇਗੀ ਤਾਂ ਵੱਧ ਤੋਂ ਵੱਧ ਭਾਅ ਨਿਸਚਿਤ ਕਰਕੇ ਇਸ ਨੂੰ ਮੁਨਾਫੇ ਸਹਿਤ ਵੇਚਿਆ ਜਾਵੇਗਾ ਤੇ ਉਹ ਵਸਤਾਂ ਦੀ ਘਾਟ ਤੇ ਮਨਮਰਜ਼ੀ ਦਾ ਭਾਅ ਲਾਉਂਦੇ ਹਨ।
ਨਿੱਜੀਕਰਨ : ਜਦੋਂ ਕਿਸੇ ਅਦਾਰੇ ਦੀ ਵਾਗਡੋਰ ਨਿੱਜੀ ਕੰਪਨੀਆਂ ਦੇ ਹੱਥ ਸੌਂਪੀ ਜਾਂਦੀ ਹੈ ਤਾਂ ਇਹ ਵਸਤਾਂ ਦਾ ਮਨਮਰਜ਼ੀ ਦਾ ਮੁੱਲ ਤੈਅ ਕਰਦੀਆਂ ਹਨ ਕਿਉਂਕਿ ਇਨ੍ਹਾਂ ‘ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੁੰਦਾ, ਇਸ ਲਈ ਇਨ੍ਹਾਂ ਦੇ ਨਿਰਧਾਰਤ ਮੱਲਾਂ ਦਾ ਕੋਈ ਵਿਰੋਧ ਵੀ ਨਹੀਂ। ਕਰ ਸਕਦਾ।
ਘਾਟੇ ਦਾ ਬਜਟ : ਹਰ ਸਾਲ ਸਰਕਾਰ ਘਾਟੇ ਦਾ ਬਜਟ ਪੇਸ਼ ਕਰਦੀ ਹੈ ਜਿਸ ਵਿਚ ਕਰਜ਼ਾ ਮਾਫੀ ਤੇ ਕਈ ਹੋਰ ਕਿਸਮਾਂ ਦਾ ਵਰਨਣ ਹੁੰਦਾ ਹੈ ਪਰ ( ਬਜਟ ਵਿਚ ਲਿਖਤੀ ਤੌਰ ਤੇ ਘਾਟੇ ਦਾ ਬਜਟ ਹੁੰਦਾ ਹੈ। ਉਸ ਨੂੰ ਪੂਰਾ ਕਰਨ ਲਈ ਆਮ ਜਨਤਾ ਦੇ ਮੋਢਿਆਂ ‘ਤੇ ਟੈਕਸ, ਵੇਟ, ਚੰਗੀ ਆਦਿ ਦਾ ਭਾਰ ਪਾਇਆ ਜਾਂਦਾ ਹੈ ਜੋ ਕੀਮਤਾਂ ਨੂੰ ਵਧਾ ਦਿੰਦੇ ਹਨ।
ਸਰਕਾਰੀ ਖ਼ਰਚਿਆਂ ਵਿਚ ਵਾਧਾ : ਆਮ ਵਿਅਕਤੀ ਨੂੰ ਰੋਟੀ ਮਿਲੇ ਜਾਂ ਨਾ ਮਿਲੇ ਪਰ ਸਰਕਾਰੀ ਮੰਤਰੀਆਂ ਨੇ ਦੋ ਵਕਤ ਦੀ ਰੋਟੀ ਆਲੀਸ਼ਾਨ ਹੋਟਲਾਂ ਵਿਚੋਂ ਹੀ ਖਾਣੀ ਹੈ। ਇਸ ਲਈ ਮਹਿੰਗਾਈ ਦਾ ਵਧਣਾ ਲਾਜ਼ਮੀ ਹੈ ਕਿਉਂਕਿ ਸਰਕਾਰੀ ਖਰਚੇ ਕਿੱਥੋਂ ਪ੍ਰੇ ਕਰਨੇ ਹਨ । ਸਰਕਾਰੀ ਖ਼ਰਚ ਏਨੇ ਜ਼ਿਆਦਾ ਵਧ ਚੁੱਕੇ ਹਨ ਕਿ ਹੈਰਾਨੀ ਦੀ ਹੱਦ ਪਾਰ ਕਰ ਗਏ ਹਨ।
ਦੇਸ਼ ਦੀ ਸੁਰੱਖਿਆ : ਇਸ ਤੋਂ ਇਲਾਵਾ ਮਹਿੰਗਾਈ ਦਾ ਸਬੰਧ ਦੇਸ ਦੀ ਸੁਰੱਖਿਆ ਨਾਲ ਵੀ ਹੈ, ਜਿਵੇਂ ਗਹਿ-ਯੁੱਧ ਜਾਂ ਦੂਸਰੇ ਦੇਸ਼ਾਂ ਨਾਲ ਯੁੱਧ, ਅਸਫਲ ਯੋਜਨਾਵਾਂ ਆਦਿ ਮਹਿੰਗਾਈ ਦੇ ਵਾਧੇ ਲਈ ਜ਼ਿੰਮੇਵਾਰ ਹਨ।
ਮਹਿਗਾਈ ਦੇ ਪ੍ਰਭਾਵ : ਮਹਿਗਾਈ ਨਾਲ ਕਈ ਸਮਾਜਕ ਬੁਰਾਈਆਂ ਹੋਂਦ ਵਿਚ ਆ ਜਾਂਦੀਆਂ ਹਨ। ਜਿਵੇਂ ਭਿਸ਼ਟਾਚਾਰੀ, ਕਾਲਾ ਧਨ । ਚੋਰ-ਬਜ਼ਾਰੀ, ਜਮਾਖੋਰੀ, ਆਦਿ।
ਇਸ ਨੂੰ ਰੋਕਣ ਦੇ ਉਪਾਅ : ਵਧਦੀ ਅਬਾਦੀ ਤੇ ਰੁਕਾਵਟ ਪਾਉਣੀ ਚਾਹੀਦੀ ਹੈ | ਅਸਿੱਧੇ ਟੈਕਸ ਘਟਾਉਣੇ ਚਾਹੀਦੇ ਹਨ, ਵਪਾਰਕ ਨੀਤੀਆਂ ਲਈ ਨਿਯਮ ਤੇ ਸ਼ਰਤਾਂ ਹੋਣੀਆਂ ਚਾਹੀਦੀਆਂ ਹਨ, ਆਯਾਤ-ਨਿਰਯਾਤ ਢੰਗਾਂ ਵਿਚ ਸੁਧਾਰ ਲਿਆਉਣਾ, ਕਾਲੇ ਧਨ ਦਾ ਖ਼ਾਤਮਾ, ਮੁਦਰਾ ਦੇ ਫੋਲਾਅ ਤੋਂ ਰੋਕ, ਜਮਾਖੋਰਾਂ, ਚੋਰ-ਬਜਾਰੀ, ਸਮੱਗਲਰਾਂ, ਰਿਸ਼ਵਤਖੋਰਾਂ, ਜ਼ਖੀਰੇਬਾਜੀ ਨਾਲ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਬਜਟ ਵਿਚ ਅਜਿਹੀ ਵਿਵਸਥਾ ਕੀਤੀ ਜਾਵੇ ਕਿ ਨਿੱਜੀ ਕੰਪਨੀਆਂ ਆਪਣੀ ਮਨਮਰਜ਼ੀ ਅਨੁਸਾਰ ਕੀਮਤਾਂ ਨਾ ਵਧਾ ਸਕਣ। ਕੁਦਰਤੀ ਕਰੋਪੀਆਂ ਨਾਲ ਨਜਿੱਠਣ ਲਈ ਪਹਿਲਾਂ ਪ੍ਰਬੰਧ ਕੀਤੇ ਜਾਣ, ਆਰਥਕ ਕਾਣੀਵੰਡ ਦੂਰ ਹੋਵੇ, ਸਰਕਾਰੀ ਖ਼ਰਚੇ ਘਟਾਏ ਜਾਣ, ਨਿਤਾਪ੍ਰਤੀ। ਦੀਆਂ ਵਸਤਾਂ ਦੇ ਭਾਅ ਘੱਟ ਤੋਂ ਘੱਟ ਹੋਣ, ਜਿਹੜੇ ਸਰਕਾਰ ਵੱਲੋਂ ਮਿਥੇ ਜਾਣ । ਅਜਿਹੇ ਕੁਝ ਠੋਸ ਕਦਮ ਚੁੱਕ ਕੇ ਉਪਰਾਲੇ ਕੀਤੇ ਜਾਣ ਤਾਂ। ਹੋ ਸਕਦਾ ਹੈ ਕਿ ਮਹਿੰਗਾਈ ਤੇ ਕਾਬੂ ਪਾ ਲਿਆ ਜਾਵੇ । ਇਨਾਂ ਵਿਚ ਕੇਵਲ ਸਰਕਾਰੀ ਖ਼ਰਚੇ ਹੀ ਸੀਮਤ ਕਰ ਦਿੱਤੇ ਜਾਣ ਅਤੇ ਜਮਾਂਖੋਰਾਂ ਵਿਰੁੱਧ ਮੁਹਿੰਮ ਵਿੱਢੀ ਜਾਵੇ ਤਾਂ ਯਕੀਨਨ ਮਹਿੰਗਾਈ ਘਟ ਸਕਦੀ ਹੈ।
ਸਾਰੰਸ਼ : ਨਿਰਸੰਦੇਹ ਮਹਿਗਾਈ ਇਕ ਵਿਸ਼ਵ-ਵਿਆਪੀ ਸਮੱਸਿਆ ਹੈ ਪਰ ਸਾਡੇ ਦੇਸ ਵਿਚ ਇਸ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ । ਹਰ ਚੀਜ਼ ਅੱਗ ਦੇ ਭਾਅ ਵਿਕ ਰਹੀ ਹੈ। ਸਰਕਾਰ ਨੇ ਗਰੀਬ ਜਨਤਾ ਲਈ ਭਾਵੇਂ ਰਾਸ਼ਨ ਦੇ ਡੀਪੂ ਖੋਲੇ ਹਨ ਪਰ ਉਨ੍ਹਾਂ ਦਾ ਲਾਭ ਵੀ ਅਮੀਰ ਤੇ ਅਸਰ-ਰਸੂਖ ਵਾਲੇ ਲੋਕ ਹੀ ਲੈ ਰਹੇ ਹਨ। ਇੱਥੇ ਤਾਂ ਘਟੀਆ ਕਿਸਮ ਦੀਆਂ ਚੀਜ਼ਾਂ ਦੀ ਵਿਕਰੀ ਜ਼ੋਰਾਂ ‘ਤੇ ਹੈ । ਇਸ ਤੋਂ ਇਲਾਵਾ ਸਰਕਾਰੀ ਗੁਦਾਮਾਂ ਵਿਚ ਹਰ ਸਾਲ ਅਰਬਾਂ ਰੁਪਈਆਂ ਦਾ ਅਨਾਜ ਬਰਬਾਦ ਹੋ ਰਿਹਾ ਹੈ । ਜੇ ਅਨਾਜ ਦੀ ਵੰਡ ਸਾਵੀਂ ਕਰ ਦਿੱਤੀ ਜਾਵੇ ਤਾਂ ਗਰੀਬ ਜਨਤਾ ਕਿਉਂ ਕੁਰਲਾਵੇ ? ਇਕ ਵਿਅਕਤੀ ਕਰੋੜਾਂ ਰੁਪਏ ਦਾ ਬੰਗਲਾ ਖ਼ਰੀਦ ਰਿਹਾ ਹੈ, 68 ਲੱਖ ਦੇ ਤਿੰਨ ਕਮਰਿਆਂ ਵਾਲਾ ਘਰ ਖ਼ਰੀਦ ਰਿਹਾ ਹੈ ਤੇ ਦੂਜੇ ਪਾਸੇ ਅਨੇਕਾਂ ਹੀ ਲੋਕ ਸੜਕਾਂ ਤੋਂ ਜ਼ਿੰਦਗੀ ਬਸਰ ਕਰ ਰਹੇ ਹਨ। ਸਰਕਾਰ ਪਰਮਾਣੂ ਸਮਝੌਤੇ ਜਾਂ ਹੋਰ ਸਮਝੌਤੇ ਕਰਕੇ ਗਰੀਬਾਂ ਤੇ ਟੈਕਸਾਂ। ਦਾ ਬੋਝ ਪਾ ਰਹੀ ਹੈ ਪਰ ਮਹਿਗਾਈ ਤੇ ਕਾਬੂ ਪਾਉਣ ਵਿਚ ਅਸਫਲ ਹੋ ਰਹੀ ਹੈ। ਮਹਿੰਗਾਈ ‘ਤੇ ਕਾਬੂ ਪਾ ਕੇ ਹੀ ਦੇਸ ਦੀ ਤਰੱਕੀ ਤੇ ਖੁਸ਼ਹਾਲੀ ਹੋ ਸਕਦੀ ਹੈ। ਜੇਕਰ ਸਮੱਸਿਆਵਾਂ ਹਨ ਤਾਂ ਉਨ੍ਹਾਂ ਦੇ ਹੱਲ ਵੀ ਤਾਂ ਹਨ, ਨਹੀਂ ਤਾਂ ਸਮਾਜਕ ਬੁਰਾਈਆਂ ‘ਤੇ ਰੋਕ ਲਾਉਣੀ ਅਤਿ-ਮੁਸ਼ਕਲ ਹੋ ਜਾਵੇਗੀ।