Punjabi Essay on “Dhwani Pradusha”, “ਧੁਨੀ ਪ੍ਰਦੂਸ਼ਣ”, for Class 10, Class 12 ,B.A Students and Competitive Examinations.

ਸ਼ੋਰ ਪ੍ਰਦੂਸ਼ਣ

Shor Pradushan

ਜਾਂ

ਧੁਨੀ ਪ੍ਰਦੂਸ਼ਣ

Dhwani Pradushan

ਜਾਂ

ਰੌਲਾ-ਰੱਪਾ

Raula-Rappa

 

ਸ਼ੋਰ ਉਹ ਰੌਲਾ-ਰੱਪਾ ਹੈ, ਜੋ ਬੇਅਰਾਮੀ ਤੇ ਬੇਚੈਨੀ ਪੈਦਾ ਕਰਦਾ ਹੈ । ਅੱਜ ਪੱਤਿਆਂ, ਪੰਛੀਆਂ, ਚਲਦੇ ਪਾਣੀ ਤੇ ਹਵਾ, ਸਮੁੰਦਰੀ ਲਹਿਰਾਂ ਅਤੇ ਬੱਦਲਾਂ ਦੀ ਗਰਜ ਆਦਿ ਮਨਮੋਹਕ ਕੁਦਰਤੀ ਅਵਾਜ਼ਾਂ ਉਦਯੋਗਿਕ ਯੁਗ ਦੇ ਤਿੱਖੇ, ਚੁੱਭਵੇ ਤੇ ਉੱਚੇ ਸ਼ੋਰ ਵਿਚ ਦਬ ਕੇ ਰਹਿ ਗਈਆਂ ਹਨ । ਮਨੁੱਖੀ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਸ਼ਹਿਰਾਂ ਤੇ ਮਹਾਂਨਗਰਾਂ ਦੇ ਵਾਸੀ ਗਰਭ ਅਵਸਥਾ ਤੋਂ ਮੌਤ ਤਕ ਉੱਚੇ ਸ਼ੋਰ ਦੇ ਲਗਾਤਾਰ ਤਾਸ ਹੇਠ ਜਿਉਂਦੇ ਹਨ । ਇਸ ਸ਼ੋਰ ਪ੍ਰਦੂਸ਼ਣ ਦੀ ਮਾਤਰਾ ਦੀ ਵਿਭਿੰਨਤਾ ਵਿਚ ਲਗਾਤਾਰ ਵਾਧਾ ਹੋਣ ਨਾਲ ਮਨੁੱਖੀ ਸੁਣਨ-ਸ਼ਕਤੀ ਅਤੇ ਸਿਹਤ ਉੱਤੇ ਬਹੁਤ ਬੁਰਾ ਅਸਰ ਹੋ ਰਿਹਾ ਹੈ । ਇਸ ਸਥਿਤੀ ਤੋਂ ਇਹ ਅੰਦਾਜ਼ਾ ਲਾਇਆ ਗਿਆ ਹੈ ਕਿ 2050 ਤਕ ਮਹਾਂਨਗਰਾਂ ਦੇ ਬਹੁਤੇ ਲੋਕ ਤਾਂ ਬੋਲੇ ਹੀ ਹੋ ਜਾਣਗੇ । ਉੱਬ ਬਹੁਤੇ ਲੋਕ ਸ਼ੋਰ ਨੂੰ ਚੁਪ-ਚੁਪੀਤੇ ਸਹਿ ਰਹੇ ਹਨ ਤੇ ਸਮਝਦੇ ਹਨ ਕਿ ਮਨੁੱਖ ਨੂੰ ਤਕਨੀਕੀ ਪ੍ਰਾਪਤੀਆਂ ਦਾ ਅਨੰਦ ਲੈਣ ਲਈ ਇਸ ਨੂੰ ਬਰਦਾਸ਼ਤ ਕਰਨਾ ਹੀ ਪਵੇਗਾ | ਅਸਲ ਵਿਚ ਸ਼ੋਰ ਆਪ ਹੁਦਰੀਆਂ, ਬੇਲੋੜੀਆਂ, ਤੇ ਅਣਇੱਛਤ ਅਵਾਜ਼ਾਂ ਦਾ ਉਹ ਜਮਘਟਾ ਹੈ, ਜੋ ਬੇਅਰਾਮੀ ਤੇ ਬੇਚੈਨੀ ਪੈਦਾ ਕਰਦਾ ਹੈ ਤੇ ਸਾਡੇ ਜੀਵਨ ਦੇ ਪ੍ਰਮੁੱਖ ਪੱਖਾਂ ਨੂੰ ਕਾਫ਼ੀ ਨੁਕਸਾਨ ਪੁਚਾਉਂਦਾ ਹੈ ।

ਸ਼ੇਰ ਦਾ ਮਾਪ-ਸ਼ੋਰ ਮਾਪਣ ਦਾ ਨਾਪ ਡੈਸੀਬਲ (db) ਹੈ, ਜੋ ਮਨੁੱਖੀ ਕੰਨ ਦੁਆਰਾ ਸੁਣੀ ਜਾ ਸਕਣ ਵਾਲੀ ਹਲਕੀ ਅਵਾਜ਼ ਉੱਪਰ ਨਿਰਭਰ ਕਰਦਾ ਹੈ । ਇਸ ਪੈਮਾਨੇ ਦਾ ਮਾਪ ਲਾਗਰਿਥਮਕ ਹੈ, ਜਿਸਦਾ ਮਤਲਬ ਹੈ 10 ਗਲਾ ਅਵਾਜ਼ । 20 ਡੈਸੀਬਲ ਦਾ ਮਤਲਬ ਹੈ 100 ਗੁਣਾ ਤੇ 30 ਦਾ ਮਤਲਬ ਹੈ 1000 ਗੁਣਾ ਜ਼ਿਆਦਾ ਅਵਾਜ ॥ ਫੁਸਫਸਾਹਟ, ਮਨੁੱਖੀ ਸਾਹ ਅਤੇ ਰੁੱਖਾਂ ਦੀ ਸਰਸਰ ਦੀ ਅਵਾਜ਼ ਦਾ ਪੱਧਰ 10 ਡੈਸੀਬਲ ਹੁੰਦਾ ਹੈ ਪਰ ਘਰ ਦੀ ਕੰਧ ਨਾਲ ਈ ਟਿਕ-ਟਿਕ ਦਾ ਪੱਧਰ 30 ਡੈਸੀਬਲ ਹੁੰਦਾ ਹੈ ਤੇ ਇੰਨਾ ਹੀ ਮਨੁੱਖੀ ਗੱਲ-ਬਾਤ ਦਾ । ਆਵਾਜਾਈ ਦੇ ਸਾਧਨਾਂ ਦਾ ਹੋਣਾ 60 ਤੋਂ 90 ਡੈਸੀਬਲ ਹੁੰਦਾ ਤੇ ਵਿਆਹ-ਸ਼ਾਦੀਆਂ ਉੱਪਰ ਲੱਗੇ ਲਾਊਡ ਸਪੀਕਰਾਂ ਦਾ 120 ਡੈਸੀਬਲ । 25 ਮੀਟਰ ਦ ‘ਤੇ ਜੱਟ ਜਹਾਜ਼ ਦਾ ਸ਼ੋਰ 140 ਡੈਸੀਬਲ ਤਕ ਪਹੁੰਚ ਜਾਂਦਾ ਹੈ । ਉਦਯੋਗਾਂ ਤੋਂ ਉਤਪੰਨ ਅਵਾਜ਼ ਦਾ ਪੱਧਰ 90 ਤੋਂ 20 ਡੈਸੀਬਲ ਤਕ ਹੁੰਦਾ ਹੈ । ਵਿਸ਼ਵ ਸਿਹਤ ਸੰਸਥਾ ਦੁਆਰਾ ਨਿਰਧਾਰਿਤ ਮਨੁੱਖੀ ਸਿਹਤ ਲਈ ਨਿਰਧਾਰਿਤ ਸੁਰੱਖਿਆ ਅਵਾ ਪੱਧਰ ਦਿਨ ਲਈ 55 ਡੈਸੀਬਲ ਤੇ ਰਾਤ ਲਈ 45 ਡੈਸੀਬਲ ਹੈ ।

ਸ਼ੋਰ ਦੇ ਸੋਮੇ-ਸ਼ੋਰ ਦੇ ਸੋਮਿਆਂ ਵਿਚ ਆਵਾਜਾਈ ਦੇ ਸਾਧਨ-ਸਕੂਟਰ, ਮੋਟਰ ਸਾਈਕਲ, ਬੱਸਾਂ, ਕਾਰਾਂ, ਜੀਪਾਂ, ਟਰੱਕ ਟਰੈਕਟਰ, ਟਰਾਲੀਆਂ, ਟੈਂਪੂ, ਰੇਲ-ਗੱਡੀਆਂ ਤੇ ਹਵਾਈ-ਜਹਾਜ਼ ਹਨ । ਉਦਯੋਗਾਂ ਦੀਆਂ ਮਸ਼ੀਨਾਂ, ਕੰਪਰੈਸਰ, ਮੋਟਰਾਂ, ਪੰਪ ਜੈਨਰੇਟਰ, ਘੁੱਗੂ, ਧਾਰਮਿਕ ਸਥਾਨਾਂ ਅਤੇ ਜੰਝ-ਘਰਾਂ (ਮੈਰਿਜ ਪੈਲੇਸਾਂ), ‘ ਸਮਾਜਿਕ ਤੇ ਧਾਰਮਿਕ ਸਮਾਗਮਾਂ ਅਤੇ ਤਿਉਹਾਰ ਸਮੇਂ ਲੱਗੇ ਲਾਊਡ ਸਪੀਕਰ ਅਤੇ ਚਲਾਏ ਜਾਂਦੇ ਪਟਾਕੇ ਸ਼ੋਰ ਪ੍ਰਦੂਸ਼ਣ ਦੇ ਮੁੱਖ ਸੋਮੇਂ ਹਨ । ਇਨ੍ਹਾਂ ਤੋਂ ਇਲਾਵਾ ਸ਼ੋਰ-ਪ੍ਰਦੂਸ਼ਣ ਦੇ ਹੋਸ਼ ਸੋਮੇ ਹਨ-ਕੁੱਤਿਆਂ ਦਾ ਭੌਕਣਾ, ਫੇਰੀ ਤੇ ਰੇੜੀ ਲਾ ਕੇ ਸਮਾਨ ਦਾ ਵੇਚਣਾ, ਲੀਕ ਕਰ ਰਹੀਆਂ ਟੂਟੀਆਂ, ਪੁਰਾਣੇ ਤੇ ਖ਼ਰਾਬ ਵਾਸ਼ਰ ਅਤੇ ਰੋ ਰਹੇ ਬੱਚੇ । ਲਾਊਡ ਸਪੀਕਰਾਂ ਤੇ ਪਟਾਕਿਆਂ ਤੋਂ ਪੈਦਾ ਹੋਇਆ ਸ਼ੋਰ 112 ਡੈਸੀਬਲ ਤੋਂ ਉੱਪਰ ਹੁੰਦਾ ਹੈ, ਜੋ ਕਿ ਮਨੁੱਖੀ ਸਿਹਤ ਲਈ ਕਾਫ਼ੀ ਗੰਭੀਰ ਹੁੰਦਾ ਹੈ । ਸਾਈਲੈਂਸਰ ਤੋਂ ਬਿਨਾਂ ਚਲ ਰਿਹਾ ਵਾਹਨ 110 ਡੈਸੀਬਲ ਤਕ ਦਾ ਸ਼ੋਰ ਪੈਦਾ ਕਰਦੇ ਹਨ । ਇਕ ਸੈੱਟ ਆਪਣੀ ਉਡਾਣ ਭਰਨ ਸਮੇਂ 140 ਡੈਸੀਬਲ ਤਕ ਦਾ ਸ਼ੋਰ ਪੈਦਾ ਕਰਦਾ ਹੈ, ਜੋ ਕਿ ਵਿਸ਼ਾਲ ਆਲੇ-ਦੁਆਲੇ ਨੂੰ ਪ੍ਰਭਾਵਿਤ ਕਰਦਾ ਹੈ ।

ਭਾਰਤ ਵਿਚ ਸ਼ੋਰ ਤੇ ਇਸਦੀ ਰੋਕ-ਥਾਮ-ਉਂਝ ਤਾਂ ਸ਼ੋਰ ਇਕ ਅੰਤਰ-ਰਾਸ਼ਟਰੀ ਵਰਤਾਰਾ ਹੈ । ਵਿਸ਼ਵ ਦਾ ਲਗਪਗ ਹਰ ਇਕ ਸ਼ਹਿਰ ਇਸਦੇ ਬੁਰੇ ਪ੍ਰਭਾਵਾਂ ਦਾ ਸ਼ਿਕਾਰ ਹੈ, ਪਰੰਤੂ ਭਾਰਤ ਵਿਚ ਇਸਦੀ ਹਾਲਤ ਵਧੇਰੇ ਗੰਭੀਰ ਹੈ । ਮੁੰਬਈ ਇੱਥੋਂ ਦਾ ਸਭ ਤੋਂ ਵੱਧ ਰੌਲੇ-ਰੱਪੇ ਵਾਲਾ ਸ਼ਹਿਰ ਹੈ । ਇੱਥੇ ਲਗਪਗ 10 ਲੱਖ ਵਾਹਨ ਆਵਾਜਾਈ ਦੇ ਕਾਰਜਾਂ ਵਿਚ ਜੁੱਟੇ ਰਹਿੰਦੇ ਹਨ । ਜਿਸ ਕਾਰਨ ਇੱਥੇ ਦਿਨ ਤੇ ਰਾਤ ਦਾ ਔਸਤ ਅਵਾਜ਼ੀ ਪੱਧਰ 75 ਡੈਸੀਬਲ ਹੈ ਅਤੇ ਹਵਾਈਅੱਡਿਆਂ ਕੋਲ ਇਹ 105 ਡੈਸੀਬਲ ਤਕ ਪਹੁੰਚ ਜਾਂਦਾ ਹੈ । ਹੋਰਨਾਂ ਮਹਾਂਨਗਰਾਂ ਦਿੱਲੀ, ਕੋਲਕਾਤਾ, ਬੰਗਲੌਰ, ਕਾਨਪੁਰ ਤੇ ਨਾਗਪੁਰ ਵਿਚ ਵੀ ਲਗਪਗ ਇਹੋ ਜਿਹੀ ਹਾਲਤ ਹੈ । ਇਕ ਰਿਪੋਰਟ ਅਨੁਸਾਰ ਦਿੱਲੀ ਦੇ 32 ਮੁੱਖ ਚੌਰਾਹਿਆਂ ਵਿਚ ਸ਼ੋਰ 80 ਤੋਂ 90 ਡੈਸੀਬਲ ਤਕ ਪਹੁੰਚ ਜਾਂਦਾ ਹੈ । ਪੰਜਾਬ ਦੇ ਮੁੱਖ ਸ਼ਹਿਰਾਂ-ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਪਟਿਆਲਾ ਵਿਚ ਵੀ ਸ਼ੋਰ-ਪ੍ਰਦੂਸ਼ਣ ਜ਼ੋਰਾਂ ‘ਤੇ ਹੈ । ਦੇਸ਼ ਦੇ ਸਾਰੇ ਮਹਾਂਨਗਰਾਂ ਤੇ ਨਗਰਾਂ ਦੇ ਸੈਰ-ਸਪਾਟੇ ਦੇ ਖੇਤਰਾਂ ਵਿਚ ਲੋਕ ਸਮਾਜਿਕ, ਧਾਰਮਿਕ ਜਾਂ ਰਾਜਸੀ ਸਮਾਗਮਾਂ ਦੇ ਨਾਂ ‘ਤੇ ਉੱਚੀ-ਉੱਚੀ ਲਾਊਡ-ਸਪੀਕਰ ਤੇ ਰਿਕਾਰਡ ਪਲੇਅਰ ਲਾ ਕੇ ਖੂਬ ਰੌਲਾ-ਰੱਪਾ ਪਾਉਂਦੇ ਹਨ । ਇਸ ਦੇ ਮਨੁੱਖੀ ਸਿਹਤ ਉੱਤੇ ਬਹੁਤ ਬੁਰੇ ਪ੍ਰਭਾਵ ਪੈਂਦੇ ਹਨ । ਇਸ ਕਰਕੇ ਸ਼ੋਰ ਦੇ ਸੋਮਿਆਂ ਨੂੰ ਕੰਟਰੋਲ ਕਰਨ ਅਤੇ ਇਸ ਦੇ ਪਸਾਰ ਨੂੰ ਰੋਕਣ ਲਈ ਸ਼ੋਰ ਦੇ ਮੁੱਖ ਸੋਮਿਆਂ ਦੀ ਪਛਾਣ ਕਰਨੀ, ਉਨ੍ਹਾਂ ਦੇ ਸ਼ੋਰ ਦਾ ਮਿਆਰ ਸਥਾਪਿਤ ਕਰਨਾ, ਰਾਜਨੀਤਕ ਸੱਤਾ ਵਲੋਂ ਇਸ ਸੰਬੰਧੀ ਕਾਨੂੰਨ ਬਣਾਉਣਾ, ਦੋਸ਼ੀਆਂ ਨੂੰ ਸਜ਼ਾ ਦੇਣ ਲਈ ਸਰਕਾਰੀ ਮਸ਼ੀਨਰੀ ਸਥਾਪਿਤ ਕਰਨਾ, ਲੋਕਾਂ ਨੂੰ ਸ਼ੋਰ ਪ੍ਰਦੂਸ਼ਣ ਦੇ ਨੁਕਸਾਨਾਂ ਦੀ ਜਾਣਕਾਰੀ ਦੇਣਾ, ਰੇਲਵੇ ਲਾਈਨਾਂ ਤੇ ਸੜਕਾਂ ਨੇੜੇ ਰਿਹਾਇਸ਼ੀ ਖੇਤਰਾਂ ਦੀ ਸਥਾਪਨਾ | ਕਰਨਾ, ਖੁੱਲ੍ਹੀਆਂ ਅਬਾਦੀਆਂ ਨੂੰ ਤਰਜੀਹ ਦੇਣਾ ਆਦਿ ਕਦਮ ਚੁੱਕਣੇ ਜ਼ਰੂਰੀ ਹਨ।

ਸ਼ੋਰ ਦੇ ਬੁਰੇ ਪ੍ਰਭਾਵ-ਸ਼ੋਰ ਦੇ ਬੁਰੇ ਪ੍ਰਭਾਵਾਂ ਸੰਬੰਧੀ ਖੋਜ ਕਾਰਜ ਪਿਛਲੇ ਲਗਪਗ 100 ਸਾਲਾਂ ਤੋਂ ਜਾਰੀ ਹੈ । ਲੰਮ) ਤੋਂ ਸ਼ੇਰ-ਗੁਲ ਵਾਲੇ ਵਾਤਾਵਰਨ ਵਿਚ ਕੰਮ ਕਰਨ ਵਾਲੇ ਬੰਦਿਆਂ ਵਿਚ ਬੋਲੇਪਨ ਦਾ ਹੋਣਾ ਇਕ ਕਿੱਤਾ-ਸੰਬੰਧਿਤ ਦੋਸ਼ ਹੀ ਮਨਿਆ ਜਾਂਦਾ ਰਿਹਾ | ਬੀਤੀ ਅੱਧੀ ਸਦੀ ਤੋਂ ਮਨੁੱਖਾਂ ਅਤੇ ਪਸ਼ੂਆਂ ਉੱਤੇ ਹੋਏ ਤਜ਼ਰਬਿਆਂ ਤੋਂ ਸ਼ੋਰ ਦੇ ਮਨੋਵਿਗਿਆਨਿਕ, ਜੀਵ-ਵਿਗਿਆਨਿਕ ਅਤੇ ਸਰੀਰਕ ਪੱਧਰ ਉੱਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਜਾਣਕਾਰੀ ਇਕੱਤਰ ਕੀਤੀ ਗਈ ਹੈ ਤੇ ਭਵਿੱਖ ਵਿਚ ਇਸ ਦੇ ਮਨੋਵਿਗਿਆਨਿਕ ਅਤੇ ਜੈਨੇਟਿਕ ਪ੍ਰਭਾਵਾਂ ਬਾਰੇ ਵੀ ਪਤਾ ਲੱਗਣ ਦੀ ਉਮੀਦ ਹੈ । ਸ਼ੋਰ ਦੇ ਪ੍ਰਭਾਵ ਪ੍ਰਤੱਖ ਵੀ ਹਨ ਤੇ ਅ ਖ ਵੀ । ਇਹ ਥੋੜੇ ਸਮੇਂ ਦੇ ਵੀ ਹੋ ਸਕਦੇ ਹਨ ਤੇ ਲੰਮੇ ਸਮੇਂ ਦੇ ਵੀ । ਇਨ੍ਹਾਂ ਸਾਰਿਆਂ ਦਾ ਸੰਬੰਧ ਸ਼ੋਰ ਦੀ ਆਵਤੀ, ਅਰਸੇ, ਤੀਬਰਤਾ ਤੇ ਕਿਸਮ ਆਦਿ ਨਾਲ ਹੈ। ਮਾਹਿਰਾਂ ਦਾ ਵਿਚਾਰ ਹੈ ਕਿ 90 ਡੈਸੀਬਲ ਵਧੇਰੇ ਜ਼ੋਰ ਲਗਾਤਾਰ 10 ਮਿੰਟ ਤਕ ਰਹਿਣ ਨਾਲ ਮਨੁੱਖ ਦੀ ਸੁਣਨ-ਪ੍ਰਣਾਲੀ ਉੱਪਰ ਨੁਕਸਾਨਦੇਹ ਪ੍ਰਭਾਵ ਪਾਉਂਦਾ ਹੈ ।100 ਡੈਸੀਬਲ ਤੋਂ ਵਧੇਰੇ ਸ਼ੋਰ ਤਾਂ ਪੱਕਾ ਬੋਲਾਪਨ ਪੈਦਾ ਕਰ ਦਿੰਦਾ ਹੈ । ਤੇਜ਼ ਤੇ ਲਗਾਤਾਰ ਸ਼ੋਰ ਖੂਨ ਦੀਆਂ ਨਾੜੀਆਂ ਨੂੰ ਸੁਕੇੜ ਕੇ ਖੂਨ ਦਾ ਦਬਾਓ ਵਧਾ ਦਿੰਦਾ ਹੈ, ਜਿਸ ਨਾਲ ਦਿਲ ਦਾ ਦੌਰਾ ਵੀ ਪੈ ਸਕਦਾ ਹੈ । ਅਚਾਨਕ ਤੇ ਰੁਕ-ਰੁਕ ਕੇ ਸੁਣਾਈ ਦੇਣ ਵਾਲੀ ਉੱਚੀ ਅਵਾਜ਼ ਪੈਪਟਿਕ ਅਲਸਰ, ਅੰਤੜੀਆਂ ਦੇ ਰੋਗ, ਅਲਰਜੀ ਤੇ ਚਿੜਚਿੜਾਪਨ ਪੈਦਾ ਕਰ ਦਿੰਦੀ ਹੈ । ਇਸ ਨਾਲ ਮਨੁੱਖੀ ਕਾਰਜਾਂ ਵਿਚ ਵਿਘਨ ਤੇ ਮਨ ਵਿਚ ਪਰੇਸ਼ਾਨੀ ਪੈਦਾ ਹੁੰਦੀ ਹੈ ਤੇ ਥਕੇਵਾਂ ਜਲਦੀ ਹੁੰਦਾ ਹੈ । ਬਹੁਤੇ ਸਮਾਜਿਕ ਤੇ ਨਾ-ਮਿਲਵਰਤਨ ਵੀ ਇਸ ਤੋਂ ਪੈਦਾ ਹੁੰਦੇ ਹਨ । ਬਹੁਤਾ ਗੰਭੀਰ ਪੱਧਰ ਦਾ ਸ਼ੋਰ ਭੈੜੇ ਦਿਮਾਗੀ ਰੋਗ, ਆਤਮਘਾਤੀ ਤੇ ਕਾਤਲਾਨਾ ਰੁਚੀਆਂ, ਵਹਿਮਪੂਰਨ ਵਿਚਾਰ ਤੇ ਪਾਗਲਪਨ ਪੈਦਾ ਕਰ ਦਿੰਦਾ ਹੈ । ਸ਼ੋਰ-ਗੁੱਲ ਵਾਲੀਆਂ ਫੈਕਟਰੀਆਂ ਵਿਚ ਸ਼ਾਂਤ ਵਾਤਾਵਰਨ ਵਾਲੀਆਂ ਫੈਕਟਰੀਆਂ ਨਾਲੋਂ ਵਧੇਰੇ ਦੁਰਘਟਨਾਵਾਂ ਵਾਪਰਦੀਆਂ ਹਨ |

ਇਸ ਕਰਕੇ ਸ਼ੋਰ ਨੂੰ ਕਾਬੂ ਵਿਚ ਕਰਨ ਲਈ ਸ਼ੋਰ ਦੇ ਸੋਮਿਆਂ ਨੂੰ ਕੰਟਰੋਲ ਕਰਨ, ਸ਼ੋਰ ਦੇ ਪਸਾਰ ਨੂੰ ਰੋਕਣਾ ਤੇ ਉਤੇ ਸਰੋਤਿਆਂ ਦੀ ਸੁਰੱਖਿਆ ਲਈ ਕਦਮ ਚੁੱਕਣੇ ਜ਼ਰੂਰੀ ਹਨ।

Leave a Reply