Punjabi Essay on “Dharam Ate Insaniyat ”, “ਧਰਮ ਅਤੇ ਇਨਸਾਨੀਅਤ”, Punjabi Essay for Class 10, Class 12 ,B.A Students and Competitive Examinations.

ਧਰਮ ਅਤੇ ਇਨਸਾਨੀਅਤ

Dharam Ate Insaniyat 

ਧਰਮ ਦਾ ਅਰਥ : ਵੱਖ-ਵੱਖ ਧਰਮ-ਸ਼ਾਸਤਰਾਂ ਅਤੇ ਵਿਦਵਾਨਾਂ ਅਨੁਸਾਰ “ਧਰਮ ਦੇ ਅਰਥ ਹਨ-ਕਾਨੂੰਨ, ਕਰਤੱਵ, ਸਚਾਈ, ਹੱਕ, ਚੰਗੇ ਗੁਣ, ਕਿਸੇ ਵੱਲ ਸਾਡੇ ਫ਼ਰਜ਼ ਆਦਿ। ਭਾਵ ਪਰਮਾਤਮਾ ਦੀ ਭਗਤੀ, ਅਰਾਧਨਾ ਅਤੇ ਮਨੁੱਖ-ਜਾਤੀ ਦੀ ਸੇਵਾ ਵਰਗੇ ਫ਼ਰਜ਼ ਮਿਲ ਕੇ “ਧਰਮ” ਅਖਵਾਉਂਦੇ ਹਨ। ਧਰਮ ਕਿਸੇ ਅਸੂਲ ਨੂੰ ਥੰਮਦਾ, ਬਣਾਈ ਰੱਖਦਾ ਤੇ ਕਾਇਮ ਰੱਖਦਾ ਹੈ, ਧਰਮ ਜ਼ਿੰਦਗੀ ਨੂੰ ਜਿਉਣ-ਯੋਗ ਬਣਾਉਂਦਾ ਹੈ।

ਧਰਮੀ ਪੁਰਸ਼ : ਆਪਣੇ ਧਰਮ ਨਾਲ ਜੁੜਨ ਵਾਲਾ, ਫ਼ਰਜ਼ਾਂ ਨੂੰ ਪਛਾਣਨ ਵਾਲਾ ਅਤੇ ਆਪਣੇ ਇਖ਼ਲਾਕ ‘ਤੇ ਪਹਿਰਾ ਦੇਣ ਵਾਲਾ। ਵਿਅਕਤੀ ਹੀ ‘ਧਰਮੀ ਪੁਰਸ਼ ਹੁੰਦਾ ਹੈ ਤੇ ਅਸਲੀ ਇਨਸਾਨ ਵੀ ਉਹੋ ਹੀ ਹੁੰਦਾ ਹੈ। ਉਹੀ ਇਨਸਾਨੀਅਤ ਦੇ ਗੁਣਾਂ ਨਾਲ ਭਰਪੂਰ ਹੁੰਦਾ ਹੈ। ਧਰਮੀ ਪੁਰਸ਼ ਆਪਣੇ ਨਿੱਜੀ ਸਵਾਰਥ ਤੋਂ ਉੱਪਰ ਉੱਠ ਕੇ ਦੂਜਿਆਂ ਲਈ ਜਿਉਂਦਾ ਹੈ। ਉਹ ਆਪ ਸਦਾਚਾਰੀ ਹੁੰਦਾ ਹੈ ਤੇ ਸਦਾਚਾਰਕ ਕੀਮਤਾਂ , ਨੂੰ ਸਮਾਜ ਵਿਚ ਲਾਗੂ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਤਾਂ ਜੋ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

ਮਹਾਂਪੁਰਖਾਂ ਦਾ ਯੋਗਦਾਨ : ਸਭ ਧਰਮਾਂ ਦੇ ਮਹਾਂਪੁਰਖਾਂ ਨੇ ਆਪਣੇ ਸਮੇਂ ਵਿਚ ਸਮਾਜ ਵਿਚ ਨਰੋਈਆਂ ਕਦਰਾਂ-ਕੀਮਤਾਂ ਸਥਾਪਤ ਕਰਨ ਹਿਤ ਨਿੱਗਰ ਯੋਗਦਾਨ ਪਾਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਭਾਰਤ ਦੀ ਰਾਜਨੀਤਕ, ਸਮਾਜਕ, ਧਾਰਮਕ ਤੇ ਆਰਥਕ ਵਿਵਸਥਾ ਬੜੀ ਦਰਦਨਾਕ ਸੀ। ਸਮੇਂ ਦੇ ਸ਼ਾਸਕ ਬਆੜ ਬਣ ਚੁੱਕੇ ਸਨ, ਧਾਰਮਕ ਤੌਰ ‘ਤੇ ਪਖੰਡੀ ਆਗੂਆਂ, ਅੰਧ-ਵਿਸ਼ਵਾਸਾਂ ਤੇ ਫੋਕਟ ਕਰਮ-ਕਾਂਡਾਂ ਦਾ ਬੋਲਬਾਲਾ ਸੀ। ਸਮਾਜਕ ਤੌਰ ਤੇ ਛੂਤ-ਛਾਤ, ਜਾਤ-ਪਾਤ ਦਾ ਜ਼ਹਿਰ ਭਾਰਤ ਦੀ ਨਾੜ-ਨਾੜ ਵਿਚ ਫੈਲਿਆ ਆ ਸੀ। ਹਾਕਮਾਂ ਦੀ ਲੁੱਟ-ਖਸੁੱਟ ਨਾਲ ਭਾਰਤੀ ਜਨਤਾ ਕਰਾਹ ਰਹੀ ਸੀ: “ਧਰਮ ਪੰਖਿ ਕਰ ਉਡਰਿਆ’ ਵਾਲੀ ਸਥਿਤੀ ਸੀ। ਭਾਈ ਨੱਈਆ ਜੀ ਰਣਭੂਮੀ ਵਿਚ ਆਪਣੀ ਪਾਣੀ ਵਾਲੀ ਮਸ਼ਕ ਵਿਚੋਂ ਆਪਣਿਆਂ-ਪਰਾਇਆਂ ਜ਼ਖ਼ਮੀਆਂ ਨੂੰ ਪਾਣੀ ਪਿਲਾ ਰਹੇ ਸਨ। ਇਸੇ ਤਰਾਂ ਬਾਰਾਜਾ ਰਣਜੀਤ ਸਿੰਘ ਵੀ ਇਨਸਾਨੀਅਤ ਦੇ ਗੁਣਾਂ ਕਰਕੇ ਹੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹੇ ਹਨ। ਇਸ ਤੋਂ ਇਲਾਵਾ ਇਤਿਹਾਸ ਵਿਚੋਂ ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ ਮਿਲ ਜਾਂਦੀਆਂ ਹਨ ਜਿਨ੍ਹਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸਰਬਸੇਸ਼ਟ ਧਰਮ ਇਨਸਾਨੀਅਤ ਹੀ ਹੈ।

ਮਨੁੱਖ ਤੋਂ ਇਨਸਾਨ ਬਣਨਾ ਕਠਨ ਹੈ ਪਰ ਇਨਸਾਨੀਅਤ ਤਾਂ ਮਨੁੱਖ ਨੂੰ ਦੇਵਤਾ ਵੀ ਬਣਾ ਸਕਦੀ ਹੈ। ਅਜਿਹੇ ਮਨੁੱਖ ਇਨਸਾਨੀ ਜੀਵਨ ਨੂੰ ਨਵੀਂ ਸੇਧ ਵੀ ਪ੍ਰਦਾਨ ਕਰਦੇ ਹਨ । ਇਸ ਤਰ੍ਹਾਂ ਨਵਾਂ ਸਮਾਜ ਹੋਂਦ ਵਿਚ ਆਉਂਦਾ ਹੈ, ਜਿੱਥੇ ਸਾਰੇ ਹੀ ਮਿੱਤਰੋ , ਸੱਜਣ ਹੁੰਦੇ ਹਨ ਤੇ ਨਾ ਬੈਰੀ ਨਹੀ ਬੇਗਾਨਾ ਦਾ ਸਿਧਾਂਤ ਦਿੜ ਹੁੰਦਾ ਹੈ।

ਵਰਤਮਾਨ ਯੁੱਗ ਅਤੇ ਧਰਮ : ਵਰਤਮਾਨ ਦੌਰ ਵਿਚ ਧਰਮ ਨੂੰ ਸੌੜੇ ਅਰਥਾਂ ਵਿਚ ਵਰਤਿਆ ਜਾ ਰਿਹਾ ਹੈ। ਧਰਮ ਦੇ ਨਾਂ ‘ਤੇ ਲੜਾਈਆਂ-ਝਗੜੇ ਤੇ ਦੰਗੇ-ਫ਼ਸਾਦ ਹੋ ਰਹੇ ਹਨ। ਅਸਲੀ ਧਰਮ ਤਾਂ ਹੈ ਇਨਸਾਨੀਅਤ। ਅੱਜ ਵੀ ਸਾਡੇ ਸਮਾਜ ਦੀ ਹਾਲਤ ਉਸੇ ਤਰਾਂ ਦੀ ਹੈ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਦੀ ਸੀ। ਬਲਕਿ ਅੱਜ ਤਾਂ ਇਨਸਾਨੀਅਤ ਦਾ ਜਨਾਜ਼ਾ ਹੀ ਨਿਕਲ ਗਿਆ ਹੈ। ਧਰਮ, ਜੀਵਨ-ਜਾਚ ਨਾ ਰਹਿ ਕੇ ਇਕ ਹਥਿਆਰ ਬਣਦਾ ਜਾ ਰਿਹਾ ਹੈ। ਸਮਾਜ ਇਸ ਦੇ ਭਿਆਨਕ ਨਤੀਜੇ ਭੁਗਤ ਰਿਹਾ ਹੈ। ਸੱਚ ਦਾ ਧਰਮ ਅਲੋਪ ਹੋ ਰਿਹਾ ਹੈ ਤੇ ਝੂਠ, ਭਿਸ਼ਟਾਚਾਰ, ਹੇਰਾਫੇਰੀਆਂ, ਕਤਲੇਆਮ ਤੇ ਹੈਵਾਨੀਅਤ ਦਾ ਬੋਲਬਾਲਾ ਹੋ ਰਿਹਾ ਹੈ । ਮਨੁੱਖ ਵਹਿਸ਼ੀ ਹੋ ਗਿਆ ਹੈ। ਉਸ ਵਿਚੋਂ ਇਨਸਾਨੀਅਤ ਮਰ ਗਈ ਹੈ। ਅੱਜ ਸਾਡਾ ਸ਼ਾਸਨ ਵਰਗ ਵੀ ਅਧਰਮੀ ਹੋ ਗਿਆ ਹੈ। ਮਾਨੋ ਜਿਵੇਂ ਗੰਡਾ-ਰਾਜ ਹੀ ਪ੍ਰਧਾਨ ਹੋ ਗਿਆ। ਹੋਵੇ। ਧਰਮਹੀਣ ਸਮਾਜ ਵਿਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਪ੍ਰਧਾਨਤਾ ਹੋ ਗਈ ਹੈ ਤੇ ਧੀਰਜ ਤੇ ਸਬਰ-ਸੰਤੋਖ ਵਾਲੇ ਗੁਣ ਸਿਰਫ਼ ਉਪਦੇਸ਼ਾਂ ਵਿਚ ਜਾਂ ਕਿਤਾਬਾਂ ਦੇ ਸਫ਼ਿਆਂ ਵਿਚ ਹੀ ਦਫ਼ਨ ਹੋ ਗਏ ਹਨ। ਸਾਰੇ ਆਪ-ਹੁਦਰੇ ਹੋ ਗਏ ਹਨ, ਆਪੋ-ਧਾਪੀ ਪਈ ਹੋਈ ਹੈ, ਮਰਯਾਦਾਵਾਂ ਟੁੱਟ ਗਈਆਂ ਹਨ ਤੇ ਵਿਸ਼ਵਾਸ ਖ਼ਤਮ ਹੋ ਗਿਆ ਹੈ। ਹਮਦਰਦੀ ਤੇ ਆਪਣਾਪਣ ਅਲੋਪ ਹੋ ਗਿਆ ਹੈ, ਚਤਰਾਈ ਤੇ ਚੰਚਲਤਾ ਵਧ ਗਈ ਹੈ। ਇਹ ਸਭ ਕੁਝ ‘ਪੈਸੇ’ ਨੇ ਕਰਵਾਇਆ ਹੈ। ਪੈਸਾ, ਸ਼ੁਹਰਤ, ਰੁਤਬਾ ਤੇ ਕੁਰਸੀਆਂ ਦੀ ਭੁੱਖ ਨੇ ਮਨੁੱਖ ਨੂੰ ਹੈਵਾਨ ਬਣਾ ਦਿੱਤਾ ਹੈ। ਧਰਮ ਪੰਖ ਕਰ ਉਡਰਿਆ ਸੱਚ ਸਾਬਤ ਹੋ ਗਿਆ ਹੈ।

ਲੋਕਾਂ ਦਾ ਧਰਮ ਕੇਵਲ ਪੈਸਾ, ਜਾਇਦਾਦ, ਉੱਚੇ ਅਹੁਦੇ ਆਦਿ ਹੀ ਰਹਿ ਗਿਆ ਹੈ। ਇਸ ਨੂੰ ਪ੍ਰਾਪਤ ਨਹੀਂ ਬਲਕਿ ਹੜੱਪ ਕੀਤਾ ਜਾ ਰਿਹਾ ਹੈ | ਪੈਸੇ ਤੇ ਕਬਜ਼ਾ ਕਰਨ ਲਈ ਹਰ ਜਾਇਜ਼-ਨਜਾਇਜ਼ ਢੰਗ-ਤਰੀਕੇ ਵਰਤੇ ਜਾ ਰਹੇ ਹਨ। ਹਰ ਕੰਮ ਵਪਾਰ ਦੇ ਦ੍ਰਿਸ਼ਟੀਕੋਣ ਤੋਂ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਡਾਕਟਰੀ ਵਰਗਾ ਪਵਿੱਤਰ ਕਿੱਤਾ ਵੀ ਅੱਜ ਵਪਾਰ ਬਣ ਗਿਆ ਹੈ। ਇਲਾਜ ਮਹਿੰਗਾ ਤੇ ਮੌਤ ਸਸਤੀ ਹੋ ਗਈ ਹੈ। ਵਿੱਦਿਆ ਤੇ ਵਿਆਹ ਦਾ ਵਪਾਰੀਕਰਨ ਹੋ ਗਿਆ ਹੈ । ਇਨਸਾਨੀਅਤ ਇੱਥੋਂ ਤੱਕ ਮਰ ਚੁੱਕੀ ਹੈ ਕਿ ਜਿਊਂਦਿਆਂ ਨਾਲ ਤਾਂ ਹੇਰਾਫੇਰੀਆਂ ਇਕ ਪਾਸੇ ਰਹੀਆਂ, ਲੋਕ ਤਾਂ ਮੁਰਦਿਆਂ ਨੂੰ ਵੀ ਨਹੀਂ ਬਖ਼ਸ਼ ਰਹੇ। ਮੁਰਦਿਆਂ ਦੀਆਂ ਜੇਬਾਂ ਫਰੋਲੀਆਂ ਜਾਂਦੀਆਂ ਹਨ, ਕਾਤਲ ਬਰੀ ਹੋ ਰਹੇ ਹਨ। ਬੇਗੁਨਾਹ ਫਾਂਸੀ ਚੜ ਰਹੇ ਹਨ, ਪੀੜਤਾਂ ਨੂੰ ਇਨਸਾਫ਼ ਨਹੀਂ ਬਲਕਿ ਹੋਰ ਪੀੜਾਂ ਦਿੱਤੀਆਂ ਜਾ ਰਹੀਆਂ ਹਨ, ਸ਼ਾਸਕ ਵਰਗ ਤੇ ਘੁਟਾਲਿਆਂ ਤੇ ਵੱਧ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਚੱਲ ਰਹੇ ਹਨ। ਧਾਰਮਿਕਤਾ ਦੇ ਨਾਂ ‘ਤੇ ਡੇਰੇ ਆਦਿ ਹੋਂਦ ਵਿਚ ਆ ਰਹੇ ਹਨ। ਆੜ ਵਿਚ ਹਰ ਬਰਾਈ ਨੂੰ ਸਹਿਜੇ ਹੀ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਪ੍ਰਚਾਰਕਾਂ ਵਿਰੁੱਧ ਕਤਲ, ਬਲਾਤਕਾਰ ਆਦਿ ਦੇ ਦੋਸ਼ ਲੱਗ ਰਹੇ ਹਨ। ਜਬਰ-ਜ਼ੁਲਮ ਦੀ ਇੰਤਹਾ ਹੋ ਗਈ ਹੈ।

ਸਮਾਜ-ਸੇਵੀ ਸੰਸਥਾਵਾਂ : ਅੱਜ ਇਸ ਘੋਰ ਕਲਜੁਗ ਦੇ ਦੌਰ ਵਿਚ ਕੁਝ ਇਕ ਸਮਾਜ-ਸੇਵੀ ਸੰਸਥਾਵਾਂ ਹੋਂਦ ਵਿਚ ਆਈਆਂ ਹਨ ਦਾ ਉਦੇਸ਼ ਤੇ ਮਕਸਦ ਦੁਖੀਆਂ ਦੇ ਦੁੱਖ ਘੱਟ ਕਰਨੇ, ਹਮਦਰਦੀ ਦੀ ਭਾਵਨਾ ਨਾਲ ਉਨ੍ਹਾਂ ਪੀੜਤਾਂ ਦੀ  ਮਦਦ ਕਰਨੀ ਜਿਹੜੇ ਬਿਨਾ ਸਮਾਜ ਤੋਂ ਜਾਂ ਘਰ-ਪਰਿਵਾਰ ਤੋਂ ਦੁਰਕਾਰੇ ਹੋਏ ਹੁੰਦੇ ਹਨ, ਉਨ੍ਹਾਂ ਦੀ ਬਾਂਹ ਫੜਨੀ ਹੀ ਅਜਿਹੀਆਂ ਸੰਸਥਾਵਾਂ ਦਾ ਮਕਸਦ ਹੁੰਦਾ ਹੈ। ਭਾਸ਼ਟ ਆਸ਼ਰਮ ਬਿਰਧ-ਆਸ਼ਰਮ, ਪਿੰਗਲਵਾੜਾ ਸੁਸਾਇਟੀ (ਬਾਨੀ ਭਗਤ ਪੂਰਨ ਸਿੰਘ ਜੀ, ਮਦਰ ਟਰੇਸਾ ਗ਼ਰੀਬਾਂ ਤੇ ਦੁਖੀਆਂ ਦੀ ਮਸੀਹਾ, ਯੂਨੀਕ  ਹੋਮ ਜਲੰਧਰ ਪਬੰਧਕ ਬੀਬੀ ਪ੍ਰਕਾਸ਼ ਕੌਰ ਜੀ ਆਦਿ ਵਰਗੀਆਂ ਮਹਤਵਪੂਰਨ ਸੰਸਥਾਵਾਂ ਅਜਿਹੀਆਂ ਹਨ ਜਿਨਾਂ ਨੇ ਪੀੜਤਾਂ ਬੇਸਹਾਰਿਆਂ ਦੀ ਮਦਦ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਅਨੇਕਾਂ ਹੀ ਧਾਰਮਕ ਵੱਲੋਂ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ। ਵਿਆਹ ਕੀਤੇ ਜਾ ਰਹੇ ਹਨ ਆਦਿ। ਪਰਉਪਕਾਰੀ ਕੰਮ ਕਰਕੇ ਸ਼ਲਾਘਾਯੋਗ ਕਦਮ ਚੁੱਕੇ ਜਾ ਰਹੇ ਹਨ। ਅਜਿਹੀਆਂ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ।

ਸਾਰੰਸ਼: ਜੇ ਸੰਸਾਰ ਸਥਿਰ ਹੈ ਤਾਂ ਇਨ੍ਹਾਂ ਧਰਮੀ ਪੁਰਖਾਂ ਦੀ ਬਦੌਲਤ ਹੈ। ਸੰਸਾਰ ਵਿਚ ਧਰਮ ਵੀ ਜ਼ਿੰਦਾ ਹੈ ਤੇ ਧਰਮੀ ਪਰਖ ਵੀ ਤੇ ਧਰਮਰੋ ਕਿ ਬਹੁਤੇ ਲੋਕ ਅਧਰਮੀ ਬਣ ਗਏ ਹਨ ਕਿਉਂਕਿ ਉਹ ਧਰਮ ਤੋਂ ਡੋਲ ਗਏ ਹਨ। ਧਰਮ ਤਾਂ ਮੌਜੂਦ ਹੈ ਪਰ ਆਦਮੀ ਅੱਖਾਂ ਬੰਦ

ਆਦਮ ਨੇ ਦਰਵਾਜ਼ਾ ਬੰਦ ਕਰ ਲਿਆ ਹੈ, ਦੀਵਾ ਤਾਂ ਜਗ ਰਿਹਾ ਹੈ ਪਰ ਆਦਮੀ ਨੇ ਦੀਵੇ ਵੱਲ ਤੇ ਹੈ ਬਰਜ ਤਾਂ ਨਿਕਲਿਆ ਹੈ ਹੋ· ਵਰਖਾ ਤਾਂ ਹੋ ਰਹੀ ਹੈ ਪਰ ਉਹ ਭਿੱਜਣ ਤੋਂ ਬਚਦਾ ਹੈ, ਅਮਾਵਸ ਦੀ ਹਨੇਰੀ ਰਾਤ ਵਿਚ ਆਦਮੀ ਛੁਪਿਆ ਹੋਇਆ ਹੈ। ਉਹ ਭਟਕ ਗਿਆ ਹੈ, ਮਨੁੱਖਾ ਜਨਮ ਵਿਅਰਥ ਗੁਆ ਰਿਹਾ ਹੈ।

Leave a Reply