ਚੋਣਾਂ ਦਾ ਦ੍ਰਿਸ਼
Chunav da Drishya
ਭੂਮਿਕਾ : ਇਕ ਆਦਰਸ਼ ਰਾਜ-ਪ੍ਰਬੰਧ ਵਿਚ ਜਨਤਾ ਗੁਪਤ ਵੋਟਾਂ ਦੁਆਰਾ ਆਪਣੇ ਪ੍ਰਤੀਨਿਧ ਚੁਣਦੀ ਹੈ। ਜਿਸ ਰਾਜਸੀ ਪਾਰਟੀ ਦੇ ਜ਼ਿਆਦਾ ਉਮੀਦਵਾਰ ਜਿੱਤ ਜਾਂਦੇ ਹਨ ਉਹ ਨਿਸਚਿਤ ਸਮੇਂ ਲਈ ਮੰਤਰੀ-ਮੰਡਲ ਦੁਆਰਾ ਰਾਜ ਕਰਦੀ ਹੈ। ਜੇ ਉਸ ਦਾ ਰਾਜ ਲੋਕ-ਹਿਤੂ ਸਿੱਧ ਹੋਵੇ ਤਾਂ ਉਸ ਪਾਰਟੀ ਦੇ ਉਮੀਦਵਾਰਾਂ ਨੂੰ ਮੁੜ ਜਿਤਾਇਆ ਤੇ ਰਾਜਗੱਦੀ ‘ਤੇ ਬਿਠਾਇਆ ਜਾਂਦਾ ਹੈ ਪਰ ਇਸ ਤਰ੍ਹਾਂ ਦੀ ਰਾਜ-ਕਿਰਿਆ ਲਈ । ਵੋਟਰ ਦਾ ਆਰਥਕ ਤੌਰ ‘ਤੇ ਖ਼ੁਸ਼ਹਾਲ, ਪੜ੍ਹਿਆਂ-ਲਿਖਿਆ ਤੇ ਸੂਝਵਾਨ ਹੋਣਾ ਜ਼ਰੂਰੀ ਹੁੰਦਾ ਹੈ।
ਬਾਹਰ ਦਾ ਦ੍ਰਿਸ਼ : ਪੰਜਾਬ ਵਿਧਾਨਸਭਾ ਦੀਆਂ ਚੋਣਾਂ ਸਮੇਂ ਬਟਾਲਾ ਵਿਚ ਗੁਰੂ ਨਾਨਕ ਨਗਰ ਤੇ ਇਸ ਦੇ ਆਲੇ-ਦੁਆਲੇ ਦੀਆਂ ਵੋਟਾਂ । ਆਮ ਤੌਰ ‘ਤੇ ਖ਼ਾਲਸਾ ਸਕੂਲ ਵਿਚ ਪੈਂਦੀਆਂ ਹਨ। ਸਕੂਲ ਦੇ ਮੁੱਖ ਗੇਟ ਦੇ ਬਾਹਰ ਥੋੜੀ ਵਿੱਥ ‘ਤੇ ਸੜਕ ਕਿਨਾਰੇ ਰਾਜਸੀ ਪਾਰਟੀਆਂ ਸ਼ਾਮਿਆਨੇ ਤੇ ਕਨਾਤਾਂ ਨਾਲ ਆਪੋ-ਆਪਣਾ ਅਸਥਾਈ ਦਫ਼ਤਰ ਬਣਾ ਲੈਂਦੀਆਂ ਹਨ। ਇਸ ਨੂੰ ਕੁਰਸੀਆਂ, ਮੇਜ਼ਾਂ, ਦਰੀਆਂ, ਝੰਡੀਆਂ ਤੇ ਪਾਰਟੀ ਦੇ ਭਿੰਨ-ਭਿੰਨ ਇਸ਼ਤਿਹਾਰਾਂ ਨਾਲ ਸਜਾ ਲੈਂਦੀਆਂ ਹਨ। ਵੋਟਾਂ ਦੀਆਂ ਛਪੀਆਂ ਸੂਚੀਆਂ ਲੈ ਕੇ ਪਾਰਟੀ ਦੇ ਮੈਂਬਰ ਵੋਟਾਂ ਪੈਣ ਤੋਂ ਪਹਿਲਾਂ ਹੀ ਬੈਠ ਜਾਂਦੇ ਹਨ। ਅਨੁਸ਼ਾਸਨ ਦੀ ਸਥਾਪਤੀ ਲਈ ਲੋੜ ਅਨੁਸਾਰ ਪੁਲਿਸ ਖੜੀ ਹੋ ਜਾਂਦੀ ਹੈ।
ਚੋਣ-ਕਾਰਡ : ਹਰ ਵੋਟਰ ਪਹਿਲਾਂ ਆਪਣੀ ਪਾਰਟੀ ਦੇ ਦਫ਼ਤਰ ਵਿਚ ਜਾ ਕੇ ਚੋਣ-ਕਾਰਡ ਲੈਂਦਾ ਹੈ ਜਿਸ ਵਿਚ ਪਾਰਟੀ ਤੇ ਉਸ ਦੇ (ਚੋਣ ਲੜ ਰਹੇ) ਉਮੀਦਵਾਰ ਦਾ ਨਾਂ, ਚੋਣ-ਨਿਸ਼ਾਨ, ਵੋਟਰ ਦਾ ਨਾਂ, ਪਿਤਾ/ਮਾਤਾ ਦਾ ਨਾਂ, ਹਲਕੇ ਦਾ ਨੰਬਰ ਅਤੇ ਵੋਟ-ਨੰਬਰ ਲਿਖਿਆ ਹੁੰਦਾ ਹੈ। ਕਈ ਰਾਜਸੀ ਪਾਰਟੀਆਂ ਆਪਣੇ ਵੋਟਰਾਂ ਨੂੰ ਇਹ ਕਾਰਡ ਘਰ ਹੀ ਪਹੁੰਚਾ ਦਿੰਦੀਆਂ ਹਨ। ਕਈ ਸਿਆਣੇ ਵੋਟਰ ਕੇਵਲ ਆਪਣਾ ਵੋਟ ਨੰਬਰ ਲਿਖ ਕੇ ਲੈ ਜਾਂਦੇ ਹਨ ਤਾਂ ਜੋ ਕਿਸੇ ਪਾਰਟੀ ਨੂੰ ਪਤਾ ਹੀ ਨਾ ਲੱਗੇ ਕਿ ਉਹ ਕਿਸ ਨੂੰ ਵੋਟ ਪਾ ਰਹੇ ਹਨ।
ਵੋਟ-ਘਰ ਦਾ ਦ੍ਰਿਸ਼ : ਵੋਟਰ ਇਹ ਕਾਰਡ ਸਕੂਲ ਦੇ ਗੇਟ ‘ਤੇ ਖੜੇ ਸਿਪਾਹੀ ਨੂੰ ਵਿਖਾ ਕੇ ਅੰਦਰ ਚਲਾ ਜਾਂਦਾ ਹੈ ਅਤੇ ਵੋਟ-ਘਰ (Polling Booth) ਦੇ ਅੰਦਰ ਜਾਣ ਵਾਲੇ ਦਰਵਾਜ਼ੇ ਦੇ ਬਾਹਰ ਕਤਾਰ ਵਿਚ ਖੜ੍ਹਾ ਹੋ ਜਾਂਦਾ ਹੈ। ਇੱਥੇ ਖੜੇ ਸਿਪਾਹੀ ਤੇ ਉਸ ਦੇ ਸਹਾਇਕਾਂ ਨੇ ਮਰਦਾਨਾ ਤੇ ਜ਼ਨਾਨਾ ਦੋ ਕਤਾਰਾਂ ਬਣਵਾਈਆਂ ਹੁੰਦੀਆਂ ਹਨ। ਇਹ ਵਾਰੋ-ਵਾਰੀ ਵੋਟਰਾਂ ਨੂੰ ਅੰਦਰ ਭੇਜੀ ਜਾਂਦੇ ਹਨ। ਇਸ ਦਰਵਾਜ਼ੇ ਦੇ ਖੱਬੇ ਪਾਸੇ ਚੋਣ ਕਰਮਚਾਰੀ ਤੇ ਸਾਹਮਣੇ ਥੋੜੀ ਵਿੱਥ ‘ਤੇ ਸੱਜੇ ਪਾਸੇ ਚੋਣ ਲੜ ਰਹੇ ਉਮੀਦਵਾਰ ਜਾਂ ਉਨ੍ਹਾਂ ਦੇ ਨਾਮਜ਼ਦ ਕੀਤੇ ਏਜੰਟ ਬੈਂਚਾਂ ‘ਤੇ ਬੈਠੇ ਹੁੰਦੇ ਹਨ ਤਾਂ ਜੋ ਕੋਈ ਬੋਗਸ ਵੋਟ ਨਾ ਭੁਗਤਾ ਸਕੇ । ਦਰਵਾਜ਼ੇ ਦੇ ਸਾਹਮਣੇ ਕਮਰੇ ਦੇ ਵਿਚਕਾਰ ਮੁੱਖ ਚੋਣ-ਅਫ਼ਸਰ (Presiding Officer) ਆਪਣਾ ਦਫ਼ਤਰ ਲਾ ਕੇ ਬੈਠਾ ਹੁੰਦਾ ਹੈ। ਉਸ ਬਾਹਰ ਜਾਣ ਵਾਲੇ ਦਰਵਾਜ਼ੇ ਦੇ ਕੋਲ ਕਨਾਤ ਨਾਲ ਬਣਾਏ ਕੈਬਿਨ ਵਿਚ ਇਕ ਮੇਜ਼ ‘ਤੇ ਵੋਟਾਂ ਪਾਉਣ ਵਾਲਾ ਬਕਸਾ ਰੱਖਿਆ ਹੁੰਦਾ ਹੈ ਤਾਂ ਜੋ ਵੋਟਰ ਆਪਣੀ ਮਰਜ਼ੀ ਦੇ ਉਮੀਦਵਾਰ ਦੇ ਖ਼ਾਨੇ ‘ਤੇ ਮੋਹਰ ਲਾ ਕੇ ਵੋਟ-ਪੇਪਰ (Bullet Paper) ਬਕਸੇ ਵਿਚ ਪਾ ਕੇ ਬਾਹਰ ਚਲਾ ਜਾਵੇ।
ਬੇਨਿਯਮੀਆਂ : ਸ਼ੁਰੂ-ਸ਼ੁਰੂ ਵਿਚ ਆਮ ਤੌਰ ‘ਤੇ ਬਹੁਤ ਭੀੜ ਹੁੰਦੀ ਹੈ। ਬਾਅਦ ਵਿਚ ਬਿਮਾਰ ਤੇ ਬਿਰਧ ਆਉਂਦੇ ਹਨ। ਇਸ ਵੇਲੇ ਚਲਾਕ ਉਮੀਦਵਾਰ ਜਾਂ ਉਸ ਦੇ ਕਰਿੰਦੇ ਬੋਗਸ ਵੋਟਾਂ ਨੂੰ ਭੁਗਤਾਉਣ ਦੀ ਕੋਸ਼ਿਸ਼ ਕਰਦੇ ਹਨ। ਕਈ ਵਾਰੀ ਉਨ੍ਹਾਂ ਦਾ ਦਾਅ ਲੱਗ ਜਾਂਦਾ ਹੈ ਪਰ ਕਈ ਵਾਰੀ ਫੜੇ ਵੀ ਜਾਂਦੇ ਹਨ। ਕਈ ਵਾਰੀ ਕਿਸੇ ਨਾ ਕਿਸੇ ਕਾਰਨ ਰਾਜਸੀ ਪਾਰਟੀਆਂ ਵੋਟ-ਘਰ ਦੇ ਅੰਦਰ ਜਾਂ ਬਾਹਰ ਗੁੱਥਮ-ਗੁੱਥਾ ਵੀ ਹੈ। ਜਾਇਆ ਕਰਦੀਆਂ ਹਨ। ਕਈ ਵਾਰੀ ਰਾਜਸੀ ਪਾਰਟੀਆਂ ਸੀਨਾਜ਼ੋਰੀ ਤੋਂ ਕੰਮ ਲੈ ਕੇ ਮਨਮਾਨੀਆਂ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਅਜਿਹ ਅਯੋਗ ਕੰਮਾਂ ਨੂੰ ਰੋਕਣ ਲਈ ਪੁਲਿਸ ਤੇ ਮੁੱਖ ਚੋਣ ਅਫ਼ਸਰ ਹਰਕਤ ਵਿਚ ਆਉਂਦੇ ਹਨ ਅਤੇ ਅਮਨ-ਸ਼ਾਂਤੀ ਕਾਇਮ ਰੱਖਦੇ ਹਨ। ਜਿਸ ਵੋਟਰ ਦਾ ਨਾਂ ਜਾਂ ਉਸ ਦੇ ਪਿਤਾ ਦਾ ਨਾਂ ਗ਼ਲਤ ਛਪਿਆ ਹੋਵੇ, ਮੁੱਖ ਚੋਣ-ਅਫ਼ਸਰ ਏਜੰਟਾਂ ਦੀ ਸਲਾਹ ਨਾਲ ਉਸ ਦੇ ਯੋਗ ਜਾਂ ਅਯੋਗ ਹੋਣ ਦਾ ਨਿਰਨਾ ਦਿੰਦਾ ਹੈ।
ਵੋਟ ਪਾਉਣੀ: ਆਮ ਤੌਰ ਤੇ ਜਦ ਵੇਟਰ ਆਪਣੀ ਵਾਰੀ ‘ਤੇ ਅੰਦਰ ਜਾਂਦਾ ਹੈ ਤਾਂ ਪਹਿਲਾਂ ਚੋਣ ਕਰਮਚਾਰੀ ਉਸ ਦਾ ਸ਼ਨਾਖ਼ਤੀ ਕਾਰਡ (Identity Card ) ਚੈੱਕ ਕਰਕੇ ਤੇ ਚੋਣ ਕਾਰਡ ਨੂੰ ਆਪਣੀ ਵੋਟ-ਸੁਚੀ ਨਾਲ ਮੇਲ ਕੇ ਉਸ ਦਾ ਨਾਂ ਟਿੱਕ ਕਰਕੇ, ਅਗਲੇ ਕਰਮਚਾਰੀ ਕੋਲ ਭੇਜ ਹੈ। ਇਹ ਇਸ ਦੇ ਖੱਬੇ ਹੱਥ ਦੀ ਪਹਿਲੀ ਉਂਗਲੀ ਤੇ ਪੱਕੀ ਸਿਆਹੀ ਨਾਲ ਨਿਸ਼ਾਨ ਲਾ ਕੇ ਤੀਜੇ ਕੋਲ ਭੇਜ ਦਿੰਦਾ ਹੈ। ਇਹ ਵੋਟਰ ਕੋਲ ਵਖਤ ਜਾਂ ਅੰਗੂਠਾ ਲਵਾ ਕੇ ਵੇਟਰ ਨੂੰ ਕਨਾਤ ਦੇ ਬਣੇ ਕੈਬਿਨ ਵਿਚ ਭੇਜ ਦਿੰਦਾ ਹੈ।ਵੋਟਰ ਆਪਣੀ ਮਨਮਰਜ਼ੀ ਦੇ ਉਮੀਦਵਾਰ ਦੇ ਚੋਣ ਨਿਸ਼ਾਨ ਅਗੇ ਵੋਟਿੰਗ ਮਸ਼ੀਨ ਦੇ ਬਟਨ ਨੂੰ ਪ੍ਰੈੱਸ ਕਰਕੇ ਆਪਣੀ ਵੋਟ ਪਾ ਕੇ , ਦਜੇ ਦਰਵਾਜ਼ੇ ਰਾਹੀਂ ਬਾਹਰ ਨਿਕਲ ਜਾਂਦਾ ਹੈ। ਵੋਟ ਪਾਉਣ ਦੀ ਪਕਿਰਿਆ ਸਾਰੀਆਂ ਵੋਟਾਂ ਨਾਲ ਸਮਾਂ ਮੁੱਕਣ ਤੱਕ ਹੁੰਦੀ ਰਹਿੰਦੀ ਹੈ।
ਇਹ ਖੁਸ਼ੀ ਦੀ ਗੱਲ ਹੈ ਕਿ ਕਈ ਪ੍ਰਾਂਤਾਂ ਵਿਚ ਵੋਟਰ ਦਿਨ-ਬਦਿਨ ਸਿਆਣਾ ਹੁੰਦਾ ਜਾ ਰਿਹਾ ਹੈ। ਉਹ ਨਾ ਖ਼ਰੀਦਿਆ ਤੇ ਨਾ ਹੀ । ਬਕਾਇਆ ਜਾ ਸਕਦਾ ਹੈ। ਉਹ ਸੋਚ-ਸਮਝ ਕੇ ਯੋਗ ਉਮੀਦਵਾਰ ਨੂੰ ਵੋਟ ਪਾ ਰਿਹਾ ਹੈ। ਅਜਿਹੇ ਪ੍ਰਾਂਤਾਂ ਵਿਚ ਚੰਗੀ ਤਰੱਕੀ ਹੋ ਰਹੀ ਹੈ ਤੇ ਉਹ wਵਿਚ ਵੀ ਸਹਿਜੇ-ਸਹਿਜੇ ਤਾਕਤ ਫੜਦੇ ਜਾ ਰਹੇ ਹਨ। ਜੇ ਦੇਸ ਦੇ ਸਾਰੇ ਪ੍ਰਾਂਤ ਇਸ ਸਥਿਤੀ ਵਿਚ ਹੋ ਜਾਣ ਤਾਂ ਸਾਡਾ ਭਾਰਤ ਸਨ ਦੀ ਚਿੜੀ ਬਣ ਜਾਵੇਗਾ। ਕਾਸ਼ ! ਅਜਿਹੇ ਵੋਟਰਾਂ ਦਾ ਬੋਲਬਾਲਾ ਹੋ ਜਾਵੇ।