ਚੋਣਾਂ ਦਾ ਦ੍ਰਿਸ਼
Chona da Drish
ਭਾਰਤ ਇੱਕ ਪ੍ਰਜਾਤੰਤਰ ਦੇਸ਼ ਹੈ। ਇੱਥੇ ਹਰ ਪੰਜ ਸਾਲ ਬਾਅਦ ਪ੍ਰਾਂਤ ਦੀ ਸਰਕਾਰ ਤੇ ਕੇਂਦਰੀ ਸਰਕਾਰ ਬਣਾਉਣ ਲਈ ਚੋਣਾਂ ਕਰਾਈਆਂ ਜਾਂਦੀਆਂ ਹਨ। ਮਾਰਚ ਵਿੱਚ ਚੋਣਾਂ ਕਰਾਈਆਂ ਜਾਣੀਆਂ ਹਨ। ਮਿੱਥੀ ਮਿਤੀ ਤੋਂ ਇੱਕ ਮਹੀਨਾ ਪਹਿਲਾਂ ਚੋਣ ਲੜਨ ਵਾਲੇ ਨੇਤਾਵਾਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਉਮੀਦਵਾਰਾਂ ਦੀ ਗਿਣਤੀ ਤਾਂ ਬਹੁਤ ਜ਼ਿਆਦਾ ਹੈ ਪਰ ਅਸਲੀ ਮੁਕਾਬਲਾ ਅਕਾਲੀ ਤੇ ਕਾਂਗਰਸ ਦੇ ਵਿਚਕਾਰ ਹੈ। ਥਾਂ-ਥਾਂ ਤੇ ਜਲਸੇ ਹੋ ਰਹੇ ਹਨ। ਚੋਣ ਪ੍ਰਚਾਰ ਲਈ ਕਾਰਾਂ, ਟਰੱਕਾਂ, ਰਿਕਸ਼ਿਆਂ ਤੇ ਟੈਂਪੂਆਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਹਰ ਉਮੀਦਵਾਰ ਨੇ ਕੰਮ ਕਰਨ ਦਾ ਭਰੋਸਾ ਦਿਵਾਇਆ ਹੈ। ਹਰ ਉਮੀਦਵਾਰ ਜਨਤਾ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਸ਼ ਕਰ ਰਿਹਾ ਹੈ। ਕਈ ਉਮੀਦਵਾਰ ਤਾਂ ਨਜ਼ਾਇਜ਼ ਤਰੀਕਿਆਂ ਦੀ ਵਰਤੋਂ ਵੀ ਕਰ ਰਹੇ ਹਨ। ਉਹ ਗਰੀਬਾਂ ਦੀਆਂ ਝੁੱਗੀਆਂ ਵਿੱਚ ਜਾ-ਜਾ ਕੇ ਵੋਟਾਂ ਮੰਗ ਰਹੇ ਹਨ ਤੇ ਉਹਨਾਂ ਨੂੰ ਕੰਬਲ, ਕੱਪੜੇ ਤੇ ਸ਼ਰਾਬ ਵੰਡ ਰਹੇ ਹਨ। ਚੋਣਾਂ ਦਾ ਦਿਨ ਆ ਗਿਆ ਹੈ। ਪਿਛਲੇ 48 ਘੰਟਿਆਂ ਤੋਂ ਚੋਣ ਪ੍ਰਚਾਰ ਬੰਦ ਹੋ ਚੁੱਕਾ ਹੈ। ਸਵੇਰੇ 8 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਸਾਰੀਆਂ ਪਾਰਟੀਆਂ ਦੇ ਪੋਲਿੰਗ ਏਜੰਟਾਂ ਨੇ ਚੋਣ ਬੂਥ ਵਿੱਚ ਆਪਣੀ-ਆਪਣੀ ਥਾਂ ਮੱਲ ਲਈ ਹੈ। ਲੋਕ ਵੋਟਾਂ ਪਾਉਣ ਲਈ ਆਉਣੇ ਸ਼ੁਰੂ ਹੋ ਗਏ ਹਨ। ਇਹਨਾਂ ਵਿੱਚ ਜਵਾਨ, ਅੱਧਖੜ, ਬੁੱਢੇ, ਬੁੱਢੀਆਂ ਤੇ ਅਪਾਹਜ ਵੀ ਸ਼ਾਮਲ ਹਨ। ਉਮੀਦਵਾਰਾਂ ਦੇ ਸਾਥੀ ਗੱਲਾਂ-ਗੱਲਾਂ ਵਿੱਚ ਹੀ ਉਹਨਾਂ ਨੂੰ ਆਪਣੇ । ਹੱਕਾਂ ਵਿੱਚ ਵੋਟ ਦੇਣ ਲਈ ਸਮਝਾ ਰਹੇ ਹਨ। ਸੁਰੱਖਿਆ ਪ੍ਰਬੰਧ ਕਾਫ਼ੀ ਮਜਬੂਤ । ਹੈ। ਵੋਟਰ ਆਪਣੇ ਨੰਬਰ ਦੀ ਪਰਚੀ ਲੈ ਕੇ ਪੋਲਿੰਗ ਸਟੇਸ਼ਨ ਤੇ ਕਤਾਰਾਂ ਬੰਨੀ ਖੜੇ ਹਨ।ਕਰਮਚਾਰੀ ਉਹਨਾਂ ਦੀ ਪੜਤਾਲ ਕਰਕੇ ਉਹਨਾਂ ਨੂੰ ਵੋਟ ਪਾਉਣ ਲਈ ਕੇਚ ਰਹੇ ਹਨ।ਉਹ ਉਂਗਲੀ ਤੇ ਨਿਸ਼ਾਨ ਵੀ ਲਗਾਈ ਜਾ ਰਹੇ ਹਨ ਤਾਂ ਕਿ ਕਈ ਦੋਬਾਰਾ ਆ ਕੇ ਵੋਟ ਨਾ ਪਾ ਸਕੇ। ਵੋਟਿੰਗ ਮਸ਼ੀਨਾਂ ਦੀ ਸਹਾਇਤਾ ਨਾਲ ਕੰਮ ਜਲਦੀ ਭੁਗਤ ਰਿਹਾ ਹੈ। ਸਾਰੇ ਵੋਟਰ ਦਿੱਤੀ ਹੋਈ ਪਰਚੀ ਤੇ ਚੋਣ ਨਿਸ਼ਾਨ ਉੱਪਰ ਮੋਹਰ ਲਗਾ ਕੇ ਆਪਣੀ ਪਰਚੀ ਬੈਲਟ ਬਾਕਸ ਵਿੱਚ ਪਾ ਰਹੇ ਹਨ। ਸ਼ਾਮ ਤੱਕ ਵੋਟਰ ਇਸ ਤਰ੍ਹਾਂ ਵੋਟ ਪਾਈ ਜਾ ਰਹੇ ਸਨ। ਇੱਕ ਦੋ ਵਾਰ ਛੋਟੀ-ਮੋਟੀ ਲੜਾਈ ਵੀ ਹੋਈ। ਇੱਕ ਵਿਅਕਤੀ ਦੁਬਾਰਾ ਵੋਟ ਪਾਉਣ ਦੀ ਕੋਸ਼ਸ਼ ਕਰ ਰਿਹਾ ਸੀ ਉਮੀਦਵਾਰਾਂ ਨੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ : ਸ਼ਾਮ ਦੇ ਪੰਜ ਵਜੇ ਵੋਟਾਂ ਪਾਉਣ ਦਾ ਕੰਮ ਖ਼ਤਮ ਹੋ ਗਿਆ : ਚੋਣ ਅਫ਼ਸਰ ਨੇ ਵੋਟਿੰਗ ਖ਼ਤਮ ਕਰਨ ਦਾ ਐਲਾਨ ਕੀਤਾ। ਇਸ ਤਰ੍ਹਾਂ ਚੋਣਾ ਦਾ ਕੰਮ ਤਕਰੀਬਨ ਅਰਾਮ ਨਾਲ ਹੀ ਨਿਬੜ ਗਿਆ। ਉਦਵਾਰਾਂ ਦੀ ਜਿੱਤ ਅਬੰਧੀ ਅੰਦਾਜ਼ੇ ਲੱਗਣੇ ਸ਼ੁਰੂ ਹੋ ਗਏ ਹਨ। ਚੋਵੀ | ਘੰਟੇ ਵਿੱਚ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ ।