Punjabi Essay on “Cable TV – Var ja Shrap”, “ਕੇਬਲ ਟੀ.ਵੀ.- ਵਰ ਜਾਂ ਸਰਾਪ”, Punjabi Essay for Class 10, Class 12 ,B.A Students and Competitive Examinations.

ਕੇਬਲ ਟੀ.ਵੀ. ਵਰ ਜਾਂ ਸਰਾਪ

Cable TV – Var ja Shrap

 

ਭੂਮਿਕਾ : ਕੇਬਲ ਟੀ ਵੀ, ਵਿਗਿਆਨ ਦੀ ਅਦਭੁਤ ਦੇਣ ਹੈ। ਇਸ ਰਾਹੀਂ ਦੇਸ-ਵਿਦੇਸ ਦੇ ਟੀ.ਵੀ. ਚੈਨਲਾਂ ਦੇ ਪ੍ਰੋਗਰਾਮਾਂ ਨੂੰ ਸੈਟੇਲਾਈਟ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ ਤੇ ਇਸ ਨੂੰ ਘਰ-ਘਰ ਪਹੁੰਚਾਉਣ ਲਈ ਕੇਬਲਾਂ (ਤਾਰਾਂ ਦੀ ਮਦਦ ਲਈ ਜਾਂਦੀ ਹੈ।

ਪ੍ਰਮੁੱਖ ਤੌਰ ‘ਤੇ ਟੀ.ਵੀ. ਚੈਨਲਾਂ ਦੇ ਪ੍ਰੋਗਰਾਮਾਂ ਨੂੰ ਵੇਖਣ ਵਾਲਿਆਂ ਦੇ ਸਹਿਜੇ ਹੀ ਤਿੰਨ ਵਰਗ ਬਣ ਗਏ ਹਨ-ਪਹਿਲਾ ਬੱਚਿਆਂ ਦਾ ਵਰਗ ਹੈ ਜਿਹੜਾ ਕਾਰਟੂਨ ਚੈਨਲ ਵੇਖਣਾ ਪਸੰਦ ਕਰਦਾ ਹੈ। ਦੂਜਾ ਨੌਜਵਾਨ ਅਤੇ ਇਸਤਰੀਆਂ ਦਾ ਜਿਹੜਾ ਸੀਰੀਅਲ ਤੇ ਖੇਡਾਂ ਤੇ ਡਿਸਕਵਰੀ ਚੈਨਲ ਵੇਖਦਾ ਹੈ ਤੇ ਤੀਜਾ ਵਰਗ ਅਜਿਹੇ ਲੋਕਾਂ ਦਾ ਹੈ ਜਿਹੜਾ ਸਿਰਫ ਖ਼ਬਰਾਂ ਸੁਣਨਾ ਹੀ ਪਸੰਦ ਕਰਦਾ ਹੈ ਤੇ ਧਾਰਮਿਕ ਪ੍ਰੋਗਰਾਮਾਂ ਪ੍ਰਤੀ ਉਤਸ਼ਾਹਤ ਹੁੰਦਾ ਹੈ। ਇਸ ਤੋਂ ਇਲਾਵਾ ਕੇਬਲ ਟੀ.ਵੀ. ਤੇ ਪ੍ਰੋਗਰਾਮਾਂ ਦੀ ਕੋਈ ਸੀਮਾ ਨਹੀਂ ਹੈ। ਹਰ ਵਿਸ਼ਾ, ਹਰ ਸਮੱਸਿਆ, ਹਰ ਕਿਸਮ ਨਾਲ ਪ੍ਰਭਾਵਤ ਕਰਨ ਵਾਲੇ ਪ੍ਰੋਗਰਾਮ ਦਿਨ-ਰਾਤ ਪ੍ਰਸਾਰਤ ਹੁੰਦੇ ਰਹਿੰਦੇ ਹਨ। ਕੇਬਲ ਟੀ.ਵੀ. ਨੇ ਮਨੁੱਖ ਨੂੰ ਆਪਣਾ ਗੁਲਾਮ ਬਣਾ ਲਿਆ ਹੈ।

ਕੇਬਲ ਟੀ.ਵੀ. ਨੇ ਸਾਡੇ ਸਮੁੱਚੇ ਜੀਵਨ ਅਤੇ ਮਾਨਸਿਕਤਾ ਨੂੰ ਬੜੀ ਤੇਜ਼ੀ ਨਾਲ ਪ੍ਰਭਾਵਤ ਕੀਤਾ ਹੈ।ਇਸ ਦੇ ਬਹੁਤ ਸਾਰੇ ਲਾਭ ਵੀ ਹਨ ਤੇ ਨੁਕਸਾਨ ਵੀ। ਇਸ ਲਈ ਇਹ ਇਕ ਵਰ ਵੀ ਹੈ ਤੇ ਸਰਾਪ ਵੀ।

ਲਾਭ : ਕੇਬਲ ਟੀ.ਵੀ. ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਸਾਡੇ ਮਨੋਰੰਜਨ ਦਾ ਵਧੀਆ ਸਾਧਨ ਹੈ। ਹਰ ਵਿਅਕਤੀ ਆਪਣੀਆਂ ਰੁਚੀਆਂ ਅਨੁਸਾਰ ਪ੍ਰੋਗਰਾਮ ਵੇਖ ਸਕਦਾ ਹੈ। ਹਰ ਟੀ.ਵੀ. ਚੈਨਲ ‘ਤੇ ਕੋਈ ਨਾ ਕੋਈ ਰੁਮਾਂਟਿਕ, ਧਾਰਮਿਕ, ਸੱਭਿਆਚਾਰਕ ਅਤੇ ਇਤਿਹਾਸਕ ਜਾਂ ਕਿਸੇ ਵੀ ਕਿਸਮ ਦੇ ਮਨੋਰੰਜਨ ਨਾਲ ਸਬੰਧਤ ਪ੍ਰੋਗਰਾਮ ਚੱਲ ਰਿਹਾ ਹੁੰਦਾ ਹੈ।ਇਸ ਤੋਂ ਬਿਨਾਂ ਇਨਾਂ ਚੈਨਲਾਂ ‘ਤੇ 24 ਘੰਟੇ ਹੀ ਤਾਜ਼ੀਆਂ । ਖ਼ਬਰਾਂ ਤੇ ਘਟਨਾਵਾਂ ਆਦਿ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ। ਵਿਗਿਆਪਨਾਂ ਦੁਆਰਾ ਚੀਜ਼ਾਂ ਬਾਰੇ ਪਤਾ ਲਗਦਾ ਰਹਿੰਦਾ ਹੈ। ਕਈ ਪ੍ਰੋਗਰਾਮ ਅਜਿਹੇ ਹੁੰਦੇ ਹਨ ਜਿਨਾਂ ਤੋਂ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ, ਨਵੇਂ-ਨਵੇਂ ਫੈਸ਼ਨਾਂ ਬਾਰੇ ਗਿਆਨ ਹੁੰਦਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਰਾਜਸੀ ਘਟਨਾਵਾਂ ਤੇ ਉਥਲ-ਪੁਥਲ ਸਬੰਧੀ ਪ੍ਰੋਗਰਾਮ, ਬਹਿਸਾਂ, ਖੁਫ਼ੀਆ ਰਿਪੋਰਟਾਂ, ਜੁਰਮ ਤੇ ਹੋਰ ਗਤੀਵਿਧੀਆਂ, ਲੋਕਾਂ ਦੇ ਕਾਰਨਾਮੇ ਜਾਂ ਕਿਸੇ ਵੀ ਪ੍ਰੋਗਰਾਮ ਦੇ ਸਿੱਧੇ ਪ੍ਰਸਾਰਨ ਦਰਸ਼ਕਾਂ ਨੂੰ ਬਹੁਤ ਪ੍ਰਭਾਵਤ ਕਰਦੇ ਹਨ।

ਕੇਬਲ ਟੀ ਵੀ, ਇਕ ਸਰਾਪ ਵਜੋਂ : ਹਰ ਟੀ.ਵੀ. ਚੈਨਲ ਵੱਧ ਤੋਂ ਵੱਧ ਦਰਸ਼ਕਾਂ ਨੂੰ ਆਪਣੇ ਵੱਲ ਆਕਰਸ਼ਤ ਕਰਨਾ ਚਾਹੁੰਦਾ ਹੈ। ਟੀ.ਵੀ. ਤੇ ਕਈ ਪ੍ਰੋਗਰਾਮ ਅਜਿਹੇ ਵਿਖਾਏ ਜਾ ਰਹੇ ਹਨ ਜਿਨਾਂ ਦੇ ਬੁਰੇ ਪ੍ਰਭਾਵ ਸਾਡੇ ਪਰਿਵਾਰ ਤੇ ਪੈ ਰਹੇ ਹਨ ਖ਼ਾਸ ਕਰਕੇ ਬੱਚਿਆਂ ਤੋਂ ਅਤੇ ਨੌਜਵਾਨਾਂ ਤੇ। ਬੱਚੇ ਟੀ.ਵੀ. ਤੇ ਵਿਖਾਏ ਜਾਂਦੇ ਪ੍ਰੋਗਰਾਮਾਂ ਦੀ ਨਕਲ ਕਰਦੇ ਹਨ। ਬੱਚੇ ਹੀ-ਮੈਨ’ ਤੇ ‘ਸੁਪਰ-ਮੈਨ’ ਜਿਹੇ ਪ੍ਰੋਗਰਾਮ ਵੇਖ ਕੇ ਉਨ੍ਹਾਂ ਦੀਆਂ ਨਕਲਾਂ ਕਰਦੇ ਹਨ ਤੇ ਬਾਅਦ ਵਿਚ ਨੁਕਸਾਨ ਝੱਲਦੇ ਹਨ। ਇਹ ਸੋਚਣ ਵਾਲੀ ਗੱਲ ਹੈ ਕਿ ਇਸ ਦੀ ਤਿਆਰੀ ਲਈ ਕਿੰਨਾ ਵਕਤ ਬਰਬਾਦ ਹੁੰਦਾ ਹੈ। ਬੱਚੇ ਆਪਣੀ ਪੜਾਈ ਬਾਰੇ ਤਾਂ ਸੋਚ ਵੀ ਨਹੀਂ ਸਕਦੇ ਹੋਣਗੇ ਤੇ ਜਿਹੜੇ ਦਰਸ਼ਕ-ਬੱਚੇ ਇਹ ਪ੍ਰੋਗਰਾਮ ਵੇਖਦੇ ਹਨ, ਨਿਰਸੰਦੇਹ ਉਹ ਵੀ ਉਨ੍ਹਾਂ ਦੀ ਨਕਲ ਕਰਨਗੇ। ਪਹਿਲਾਂ ਤਾਂ ਟੀ.ਵੀ. ਪ੍ਰੋਗਰਾਮਾਂ ਤੇ ਦਾਗ਼ ਸੀ ਕਿ ਉਹ ਨੌਜਵਾਨਾਂ ਨੂੰ ਕੁਰਾਹੇ ਪਾਉਣ ਵਾਲੇ ਹੀ ਪ੍ਰੋਗਰਾਮ ਵਿਖਾਉਂਦੇ ਹਨ ਪਰ ਅੱਜ ਤਾਂ ਸਾਡੀ ਬਾਲ-ਪੀੜੀ (ਪਨੀਰੀ) ਹੀ ਇਸ ਬਿਮਾਰੀ ਦੀ ਗ੍ਰਿਫਤ ਵਿਚ ਆ ਗਈ ਹੈ ਤੇ ਭਵਿਖ ਤਾਂ ਧੁੰਦਲਾ ਹੀ ਨਹੀਂ ਗਹਿਰੇ ਕਾਲੇ-ਹਨੇਰੇ ਵਾਲਾ ਹੋ ਗਿਆ ਹੈ ਜਿਸ ਵਿਚੋਂ ਰੋਸ਼ਨੀ ਦੀ ਕੋਈ ਆਸ ਨਜ਼ਰ ਨਹੀਂ ਆਉਂਦੀ।

ਨੌਜਵਾਨ ਵਰਗ ਤਾਂ ਕਈ ਚਿਰ ਪਹਿਲਾਂ ਤੋਂ ਹੀ ਇਸ ਦੇ ਮਾੜੇ ਪ੍ਰਭਾਵਾਂ ਦਾ ਸ਼ਿਕਾਰ ਹੋ ਗਿਆ ਹੈ। ਪੱਛਮੀ ਸੱਭਿਆਚਾਰਾਂ ਦਾ ਨੰਗੇਜ, ਫੇਸ਼ਨ, ਪੰਮਾ, ਐਸ਼ਪ੍ਰਸਤੀ, ਖੁਸਤੀ, ਵੱਡਿਆਂ ਦਾ ਅਪਮਾਨ, ਨਿੱਕੀ-ਨਿੱਕੀ ਗੱਲ ਤੇ ਮਾਪਿਆਂ ਦੀ ਬੇਇਜ਼ਤੀ ਜਾਂ ਧਮਕੀਆਂ ਦੇਣੀਆਂ, ਆਪ-ਹੁਦਰਾਪਨ, ਕਲੱਬੀ ਜੀਵਨ, ਨਸ਼ਿਆਂ ਦਾ ਸੇਵਨ, ਗੁੰਡਾਗਰਦੀ, ਰੁਮਾਂਟਕ ਬਿਰਤੀਆਂ, ਕਾਮ-ਉਕਸਾਊ ਪ੍ਰੋਗਰਾਮ ਵੇਖਣੇ ਤੇ ਬਿਮਾਰ ਮਾਨਸਿਕਤਾ ਨੂੰ ਜਨਮ ਦੇਣਾ, ਜਿਸ ਤੋਂ ਸਿਰਫ਼ ਵਕਤੀ ਖੁਸ਼ੀਆਂ ਮਿਲ ਰਹੀਆਂ ਹਨ ਜਦ ਕਿ ਜੀਵਨ ਦਾ ਡੂੰਘਾ ਰਸ ਅਲੋਪ ਹੋ ਰਿਹਾ ਹੈ। ਵਪਾਰੀ ਆਪਣੇ ਲਾਭ ਲਈ ਹੱਦੋਂ ਵੱਧ ਅਸ਼ਲੀਲਤਾ ਪੇਸ਼ ਕਰ ਰਹੇ ਹਨ।

ਟੀਵੀ ਤੋਂ ਵਿਖਾਏ ਜਾਂਦੇ ਘਰੇਲ, ਪਰਿਵਾਰਕ ਤੇ ਸਮਾਜਕਤਾ ਦੇ ਨਾਂ ਤੇ ਸੀਰੀਅਲ ਕਈ-ਕਈ ਸਾਲਾਂ ਤੋਂ ਚਲਦੇ ਆ ਰਹੇ ਹਨ। ਇਹ ਗਰਾਮ ਸਮਾਜ ਨੂੰ ਸਹੀ ਸੇਧ ਦੇਣ ਦੀ ਬਜਾਏ ਪਰਿਵਾਰਾਂ ਵਿਚ ਲੜਾਈਆਂ ਜਾਂ ਟਕਰਾਵਾਂ ਦਾ ਕਾਰਨ ਵੀ ਬਣਦੇ ਹਨ। ਟੀ ਵੀ ਪ੍ਰਗਰਾਮਾਂ । ਰਾਹੀ ਜੁਰਮਾਂ ਵਿਚ ਵੀ ਵਾਧਾ ਹੋ ਰਿਹਾ ਹੈ । ਜਰਾਇਮਪੇਸ਼ਾ ਲੋਕਾਂ ਵੱਲੋਂ ਬੱਚਿਆਂ ਨੂੰ ਅਗਵਾ ਕਰ ਲੈਣਾ ਜਾਂ ਘਰੇਲੂ ਨੌਕਰਾਂ ਵੱਲੋਂ ਮਾਲਕਾਂ ਦਾ ਬੇਰਹਿਮੀ ਨਾਲ ਕਤਲ ਕਰਨਾ, ਟੀ. ਵੀ. ਦੀ ਬਦੌਲਤ ਹੀ ਹੈ।

ਕਬਲ ਟੀ ਵੀ. ਨੇ ਵਪਾਰ ਵਧਾਉਣ ਲਈ ਇਸ਼ਤਿਹਾਰਬਾਜ਼ੀ ਦਾ ਸਹਾਰਾ ਲਿਆ ਹੈ ਤੇ ਇਸ਼ਤਿਹਾਰਬਾਜ਼ੀ ਵਿਚ ਔਰਤ ਨੂੰ ਮੁੱਖ ਰੱਖਿਆ। ਗਿਆ ਹੈ। ਇਸ ਨਾਲ ਔਰਤ ਇਕ ਪੈਸਾ ਕਮਾਉਣ ਦਾ ਸਾਧਨ ਹੀ ਬਣ ਕੇ ਰਹਿ ਗਈ ਹੈ। ਫੈਸ਼ਨ-ਸ਼ੇਅ ਵਿਖਾਉਣੇ ਕਿਧਰ ਦੀ ਅਕਲਮੰਦੀ ਹੈ।

ਕੇਬਲ ਟੀ ਵੀ ਦੇ ਚੈਨਲਾਂ ਤੇ ਅੰਧ-ਵਿਸ਼ਵਾਸਾਂ ਨੂੰ ਵਧਾ-ਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਜਿੰਨੇ ਵੀ ਚੈਨਲ ਹਨ, ਹਰ ਇਕ ਤੇ ਜੋਤਸ਼ੀ, ਵਾਸਤੂ-ਸ਼ਾਸਤਰ , ਹਿ-ਦਿਸ਼ਾ ਦੱਸਣ ਵਾਲੇ, ਪਖੰਡੀ ਬਾਬੇ , ਲੈਪਟਾਪ ਲਾ ਕੇ ਜੀਵਨ ਦਾ ਹਾਲ ਦੱਸ ਰਹੇ ਹਨ, ਰਾਸ਼ੀ-ਫਲ ਦੱਸ ਰਹੇ ਹਨ ਤੇ ਜੀਵਨ ਵਿਚ ਆਉਣ ਵਾਲੀਆਂ ਔਕੜਾਂ ਨੂੰ ਦੂਰ ਕਰਨ ਲਈ ਬੇਲੋੜੇ ਉਪਾਅ ਦੱਸ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਨਗ, ਵਾਸਤੂ ਉਤਪਾਦਨ, ਰਾਸ਼ੀ ਦੇ ਨਾਲ ਸਬੰਧਤ ਹੋਰ ਅਨੇਕਾਂ ਵਸਤਾਂ ਮਹਿੰਗੇ ਭਾਅ ਵੇਚ ਕੇ ਮਾਲਾ-ਮਾਲ ਹੋ ਰਹੇ ਹਨ। ਸਮਾਜ ਵਿਚ ਵਾਪਰ ਰਹੇ ਅੰਧਵਿਸ਼ਵਾਸ ਨੂੰ ਜਿਉਂ ਦਾ ਤਿਉਂ ਹੀ ਵਧਾ-ਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਨਾ ਕਿ ਲੋਕਾਂ ਨੂੰ ਅੰਧ-ਵਿਸ਼ਵਾਸ ਵਿਚੋਂ ਕੱਢਿਆ ਜਾ ਰਿਹਾ ਹੈ।

ਸਾਰੰਸ਼ : ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਕੇਬਲ ਟੀ.ਵੀ. ਦੇ ਲਾਭ ਘੱਟ ਤੇ ਨੁਕਸਾਨ ਜ਼ਿਆਦਾ ਹਨ। ਵਸਤ, ਧਨ, ਸਿਹਤ, ਵਿਚਾਰਾਂ ਦੀ ਬਰਬਾਦੀ ਹੈ। ਇਹ ਸਿਰਫ਼ ਵਪਾਰ, ਅਸ਼ਲੀਲਤਾ ਤੇ ਅੰਧ-ਵਿਸ਼ਵਾਸਾਂ ਨਾਲ ਭਰਪੂਰ ਹੀ ਰਹਿ ਗਿਆ ਹੈ ਪਰ ਇਸ ਲਈ ਜ਼ਿੰਮੇਵਾਰ ਟੀ ਵੀ ਚੈਨਲ ਦੇ ਪ੍ਰਬੰਧਕ ਨਹੀਂ ਬਲਕਿ ਦਰਸ਼ਕ ਹਨ। ਉਹ ਅਜਿਹੇ ਪ੍ਰੋਗਰਾਮ ਵੇਖਣਾ ਪਸੰਦ ਕਰਦੇ ਹਨ ਤੇ ਉਨ੍ਹਾਂ ਦੀ ਪਸੰਦ ਨੂੰ ਧਿਆਨ ਵਿਚ ਰੱਖ ਕੇ ਪ੍ਰੋਗਰਾਮਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਭਾਵੇਂ ਇਸ ਦੇ ਬਹੁਤ ਸਾਰੇ ਲਾਭ ਹਨ ਪਰ ਸਾਡੇ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਲਾਭ ਹਾਸਲ ਕਰਨ ਹਨ ਜਾਂ ਆਪਣੇ ਪੈਰਾਂ ਤੋਂ ਆਪ ਕੁਹਾੜਾ ਮਾਰਨਾ ਹੈ।

Leave a Reply