Punjabi Essay on “Bhrun Hatiya”, “ਭਰੂਣ ਹੱਤਿਆ”, Punjabi Essay for Class 10, Class 12 ,B.A Students and Competitive Examinations.

ਭਰੂਣ ਹੱਤਿਆ

Bhrun Hatiya 

ਰੂਪ-ਰੇਖਾ- ਭੂਮਿਕਾ, ਪਿੱਤਰ ਪ੍ਰਧਾਨ ਸਮਾਜਕ ਢਾਂਚੇ ਦੀ ਜਿੰਮੇਵਾਰੀ, ਕੁੜੀ ਦੇ ਵਿਆਹ ਨੂੰ ਸਮੱਸਿਆ ਸਮਝਣਾ, ਵਿਗਿਆਨ ਦੀਆਂ ਕਾਢਾਂ ਦਾ ਅਸਰ, ਔਰਤਾਂ ਤੇ ਅਪਰਾਧ ਕਰਨ ਵੱਲ ਇੱਕ ਹੋਰ ਕਦਮ, ਸਖ਼ਤ ਕਾਨੂੰਨ । ਬਣਾਉਣ ਦੀ ਲੋੜ, ਸਾਰ-ਅੰਸ਼

ਭੂਮਿਕਾ- ਭਰੂਣ ਹੱਤਿਆ ਇੱਕ ਅਜਿਹੀ ਸਮਾਜਿਕ ਬੁਰਾਈ ਹੈ, ਜਿਹੜੀ ਭਾਰਤ ਦੇਸ਼ ਲਈ ਇੱਕ ਲਾਹਨਤ ਦੇ ਬਰਾਬਰ ਹੈ। ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ ਸੀ। ਸੋ ਕਿਉਂ ਮੰਦਾ ਆਖੀਏ ਜਿਤੁ ਜੰਮਹਿ ਰਾਜਾਨ’। ਭਾਰਤੀ ਸਮਾਜ ਵਿੱਚ ਔਰਤ ਨੂੰ ਦੇਵੀ ਕਿਹਾ ਜਾਂਦਾ ਹੈ।

 

ਕੁਆਰੀਆਂ ਛੋਟੀਆਂ ਬੱਚੀਆਂ ਨੂੰ ਕੰਜਕਾਂ ਕਿਹਾ ਜਾਂਦਾ ਹੈ। ਲੋਕ ਉਹਨਾਂ ਦੀ ਪੂਜਾ ਕਰਦੇ ਹਨ ਤੇ ਪੈਰ ਛੂੰਹਦੇ ਹਨ। ਇਹਨਾਂ ਕੰਜਕਾਂ ਨੂੰ ਹੀ ਗਰਭ ਵਿੱਚ ਮਾਰ ਦਿੱਤਾ ਜਾਂਦਾ ਹੈ, ਉਹਨਾਂ ਨੂੰ ਜਨਮ ਹੀ ਨਹੀਂ ਲੈਣ ਦਿੱਤਾ ਜਾਂਦਾ, ਇਸੇ ਨੂੰ ਹੀ ਭਰੂਣ ਹੱਤਿਆ ਕਿਹਾ ਜਾਂਦਾ ਹੈ। ਇਹ ਬੁਰਾਈ ਕਈ ਸਮੇਂ ਤੋਂ ਚਲਦੀ ਆ ਰਹੀ ਹੈ। ਮੱਧ ਕਾਲ ਦੇ ਦੌਰਾਨ ਜਦੋਂ ਕੁੜੀ ਪੈਦਾ ਹੁੰਦੀ ਸੀ ਤਾਂ ਉਸ ਨੂੰ ਅੱਕ ਚਟਾ ਕੇ ਜਾਂ ਹੋਰ ਕਿਸੇ ਤਰੀਕੇ ਰਾਹੀਂ ਖ਼ਤਮ ਕਰ ਦਿੱਤਾ ਜਾਂਦਾ ਸੀ। ਉਸ ਨੂੰ ਮਾਰਨ ਵੇਲੇ ਉਸ ਦੇ ਵੱਡੇ-ਵਡੇਰੇ ਕਹਿ ਦਿੰਦੇ ਸਨ, “ਆਪ ਨਾ ਦੁਬਾਰਾ ਆਵੀਂ ਵੀਰਾ ਘੱਲੀ” ਇਸ ਦਾ ਮਤਲਬ ਹੈ ਕਿ ਤੂੰ ਦੁਬਾਰਾ ਨਾ ਜਨਮ ਲਈ ਤੇ ਭਰਾ ਨੂੰ ਭੇਜੀ । ਅਜੋਕੇ ਯੁੱਗ ਵਿੱਚ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਮਸ਼ੀਨਾਂ ਰਾਹੀਂ ਪਤਾ ਲੱਗ ਜਾਂਦਾ ਹੈ ਕਿ ਔਰਤ ਦੇ ਗਰਭ ਵਿੱਚ ਲੜਕਾ ਹੈ ਜਾਂ ਲੜਕੀ। ਲੜਕਾ ਚਾਹੁਣ ਵਾਲੇ ਲੜਕੀ ਨੂੰ ਜਨਮ ਦੇਣ ਤੋਂ ਪਹਿਲਾਂ ਹੀ ਮਾਰ ਦਿੰਦੇ ਹਨ। ਉਹਨਾਂ ਨੂੰ ਕਿਸੇ ਧਰਮ ਜਾਂ ਕਾਨੂੰਨ ਦਾ ਕੋਈ ਡਰ ਨਹੀਂ । ਹੋਰ ਤਾਂ ਹੋਰ ਜਿਹੜੀ ਔਰਤ ਦੋ ਜਾਂ ਤਿੰਨ ਲੜਕੀਆਂ ਨੂੰ ਜਨਮ ਦੇ ਦੇਵੇ ਉਸ ਨੂੰ ਹੀ ਕੋਸਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇੱਥੋਂ ਤੱਕ ਕਿ ਉਹਨਾਂ ਦੀਆਂ ਸੱਸਾਂ ਆਪਣੇ ਮੁੰਡੇ ਦੇ ਦੂਜੇ ਵਿਆਹ ਬਾਰੇ ਸੋਚਣਾ ਸ਼ੁਰੂ ਕਰ ਦਿੰਦੀਆਂ ਹਨ ਕਿ ਸ਼ਾਇਦ ਲੜਕਾ ਹੋ ਜਾਵੇ।

ਪਿੱਤਰ ਪ੍ਰਧਾਨ ਸਮਾਜਕ ਢਾਂਚੇ ਦੀ ਜ਼ਿੰਮੇਵਾਰੀ- ਇਸ ਕੁਰੀਤੀ ਲਈ ਸਾਡਾ ਪਿੱਤਰ ਸਮਾਜ ਜ਼ਿੰਮੇਵਾਰ ਹੈ। ਇਸ ਸਮਾਜ ਨੇ ਸ਼ੁਰੂ ਤੋਂ ਹੀ ਮੁੰਡੇ ਤੇ ਕੁੜੀ ਵਿੱਚ ਅੰਤਰ ਰੱਖਿਆ ਹੈ। ਔਰਤਾਂ ਨੂੰ ਗੁਲਾਮ ਜਾਂ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਉਹ ਨਾ ਹੀ ਘਰ ਤੋਂ ਬਾਹਰ ਨਿਕਲਦੀਆਂ ਸਨ ਤੇ ਨਾ ਹੀ ਉਹਨਾਂ ਦੀ ਆਮਦਨ ਦਾ ਕੋਈ ਸਾਧਨ ਸੀ। ਉਹ ਹਰ ਚੀਜ਼ ਲਈ ਮਰਦ ਤੇ ਨਿਰਭਰ ਹੁੰਦੀਆਂ ਸਨ। ਮਰਦ ਉਹਨਾਂ ਉੱਪਰ ਰੋਅਬ ਪਾਉਣਾ ਆਪਣਾ ਹੱਕ ਸਮਝਦਾ ਸੀ। ਜੇ ਕਿਸੇ ਔਰਤ ਦੀ ਇੱਜ਼ਤ ਤੇ ਕੋਈ ਮਰਦ ਹੱਥ ਪਾਉਂਦਾ ਸੀ ਤਾਂ ਵੀ ਔਰਤ ਨੂੰ ਹੀ ਜਿੰਮੇਵਾਰ

ਠਹਿਰਾਇਆ ਜਾਂਦਾ ਸੀ। ਮਰਦ ਇਸ ਗੁਨਾਹ ਨੂੰ ਸ਼ਾਨ ਸਮਝਦੇ ਸਨ। ਇਸ ਦਾ ਨਤੀਜਾ ਵੀ ਔਰਤ ਨੂੰ ਹੀ ਭੁਗਤਣਾ ਪੈਂਦਾ ਸੀ, ਸਰੀਰਕ ਅਤੇ ਸਮਾਜਿਕ ਤੌਰ ਤੇ ਮੁਸੀਬਤ ਔਰਤ ਲਈ ਹੀ ਹੁੰਦੀ ਸੀ। ਪੁਰਾਣੇ ਜ਼ਮਾਨੇ ਦੇ ਰਾਜੇ, ਮਹਾਰਾਜੇ ਕਈ-ਕਈ ਰਾਣੀਆਂ ਰੱਖਣ ਦੇ ਸ਼ੌਕੀਨ ਹੁੰਦੇ ਹਨ।

ਕੁੜੀ ਦੇ ਵਿਆਹ ਨੂੰ ਸਮੱਸਿਆ ਸਮਝਣਾ- ਸਾਡੇ ਦੇਸ਼ ਵਿੱਚ ਦਾਜ ਦੀ ਪ੍ਰਥਾ ਪ੍ਰਚਲੱਤ ਹੋਣ ਕਰਕੇ ਲੋਕ ਕੁੜੀ ਦੇ ਵਿਆਹ ਨੂੰ ਸਮਸਿਆ ਸਮਝਦੇ ਹਨ। ਅੱਜ ਦੇ ਜ਼ਮਾਨੇ ਵਿੱਚ ਮੱਧ ਵਰਗੀ ਪਰਿਵਾਰ ਲਈ ਕੁੜੀ ਦਾ ਵਿਆਹ ਕਰਨਾ ਔਖਾ ਹੋ ਗਿਆ ਹੈ। ਗ਼ਰੀਬ ਤਾਂ ਬੁਰੀ ਤਰ੍ਹਾਂ ਪੀਸੇ ਜਾਂਦੇ ਹਨ। ਵਿਆਹ ਵਿੱਚ ਕੀਤੀਆਂ ਜਾਣ ਵਾਲੀਆਂ ਰਸਮਾਂ ਦਾ ਖ਼ਰਚਾ ਦਿਨ-ਪ੍ਰਤੀਦਿਨ ਵੱਧਦਾ ਹੀ ਜਾ ਰਿਹਾ ਹੈ। ਲੋਕ ਇੱਕ ਦੂਸਰੇ ਨੂੰ ਦੇਖਾ-ਦੇਖੀ ਹੀ ਇਸ ਬੁਰਾਈ ਵਿੱਚ ਵਾਧਾ ਕਰਦੇ ਜਾ ਰਹੇ ਹਨ। ਆਮ ਆਦਮੀ ਕਿਧਰੋਂ ਨਾ ਕਿਧਰੋਂ ਧੰਨ ਇਕੱਠਾ ਕਰਕੇ ਆਪਣੀ ਧੀ ਦਾ ਵਿਆਹ ਕਰ ਦਿੰਦਾ ਹੈ, ਪਰ ਫਿਰ ਵੀ ਸਹੁਰੇ ਘਰ ਜਾ ਕੇ ਧੀ ਨੂੰ ਤਾਹਨੇ ਸੁਣਨੇ ਪੈਂਦੇ ਹਨ। ਜੇ ਸਹੁਰੇ ਜ਼ਿਆਦਾ ਤੰਗ ਕਰਦੇ ਹਨ ਤਾਂ ਲੜਕੀ ਚਾਹੁੰਦੇ ਹੋਏ ਵੀ ਤਲਾਕ ਲੈਣ ਦਾ ਕਦਮ ਨਹੀਂ ਉਠਾ ਸਕਦੀ। ਇਸ ਦਾ ਪਹਿਲਾ ਕਾਰਨ ਇਹ ਹੈ ਕਿ ਦੁਬਾਰਾ ਜਲਦੀ ਕੋਈ ਵੀ ਉਸ ਲੜਕੀ ਨਾਲ ਸ਼ਾਦੀ ਨਹੀਂ ਕਰਦਾ। ਦੂਸਰਾ ਦੁਬਾਰਾ ਸ਼ਾਦੀ ਕਰਨ ਲਈ ਮਾਪਿਆਂ ਨੂੰ ਫਿਰ ਤੋਂ ਦਾਜ ਦੇਣਾ ਪੈਂਦਾ ਹੈ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਮਾਂ-ਬਾਪ ਧੀ ਦੇ ਜਨਮ ਤੇ ਹੀ ਰੋਕ ਲਗਾ ਦਿੰਦੇ ਹਨ।

ਵਿਗਿਆਨ ਦੀਆਂ ਕਾਢਾਂ ਦਾ ਅਸਰ- ਵਿਗਿਆਨ ਨੇ ਇਹੋ ਜਿਹੀਆਂ ਮਸ਼ੀਨਾਂ ਬਣਾ ਦਿੱਤੀਆਂ ਹਨ ਜੋ ਪਹਿਲਾਂ ਹੀ ਲੜਕੇ ਤੇ ਲੜਕੀ ਬਾਰੇ ਦੱਸ ਦਿੰਦੀਆਂ ਹਨ। ਅਲਟਰਾ ਸਾਊਂਡ ਸਿਸਟਮ ਰਾਹੀਂ ਅੱਠ ਹਫ਼ਤੇ ਦੇ ਗਰਭ ਵਿੱਚ ਹੀ ਲਿੰਗ ਪਰਖ ਸੰਭਵ ਹੁੰਦੀ ਹੈ। ਇਸ ਮਸ਼ੀਨ ਦੀ ਕਾਢ ਤਾਂ ਇਸ ਕਰਕੇ ਹੋਈ ਸੀ ਕਿ ਬੱਚੇ ਦੀ ਸਿਹਤ ਬਾਰੇ ਪਹਿਲਾਂ ਹੀ ਪਤਾ ਲਗਾਇਆ ਜਾ ਸਕੇ ਪਰ ਭਾਰਤ ਦੇਸ਼ ਦੇ ਲੋਕਾਂ ਨੇ ਇਸ ਦੀ ਵਰਤੋਂ ਗਲਤ ਢੰਗਾਂ ਲਈ ਸ਼ੁਰੂ ਕਰ ਦਿੱਤੀ। ਇਹਨਾਂ ਗਲਤ ਢੰਗਾਂ ਦੀ ਵਰਤੋਂ ਵਿੱਚ ਡਾਕਟਰਾਂ ਨੇ ਸਭ ਤੋਂ ਜ਼ਿਆਦਾ ਸਹਿਯੋਗ ਦਿੱਤਾ। ਡਾਕਟਰ ਆਪਣੇ ਨੈਤਿਕ ਫਰਜ਼ਾਂ ਨੂੰ ਭੁੱਲ ਕੇ ਪੈਸਾ ਕਮਾਉਣ ਦੇ ਤਰੀਕੇ ਵਧਾਉਣ ਲੱਗ ਪਏ । ਡਾਕਟਰਾਂ ਨੂੰ ਤਾਂ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਕਿਉਂਕਿ ਉਹ ਮਰਦੇ। ਹੋਏ ਬੰਦੇ ਦੀ ਜਾਨ ਬਚਾਉਂਦੇ ਹਨ। ਪੈਸਾ ਕਮਾਉਣ ਖ਼ਾਤਰ ਉਹਨਾਂ ਨੇ ਥਾਂ-ਥਾਂ ਤੇ ਟੈਸਟ ਸੈਂਟਰ ਖੋਲ੍ਹ ਦਿੱਤੇ ਅਤੇ ਨਾਲ ਹੀ ਭਰੂਣ ਨੂੰ ਗਰਭ ਵਿੱਚ ਮੁਕਾਉਣ ਦੀਆਂ ਸਹੂਲਤਾਂ ਵੀ ਦੇ ਦਿੱਤੀਆਂ। ਡਾਕਟਰਾਂ ਨੇ ਵਿਗਿਆਪਨ ਦਿੱਤੇ ਤੇ ਲਿੰਗ

ਟੈਸਟ ਕਰਵਾਓ ਤੇ ਸੁਰੱਖਿਅਤ ਹੋ ਜਾਓ ਆਦਿ ਦੇ ਨਾਹਰੇ ਦੇ ਕੇ ਕਈ ਬੱਚੀਆਂ | ਗਰਭ ਵਿੱਚ ਹੀ ਮਾਰ ਦਿੱਤੀਆਂ। ਸਰਕਾਰ ਸਮਾਂ ਰਹਿੰਦੇ ਹੀ ਸੁਚੇਤ ਹੋ ਗਈ। ਕੁੱਝ ਮਾਂ ਬਾਪਾਂ ਨੂੰ ਵੀ ਇਸ ਪਾਪ ਤੋਂ ਡਰ ਲੱਗਣ ਲੱਗ ਪਿਆ ਤਾਂ ਭਰੂਣ ਹੱਤਿਆ ਘੱਟ ਹੋ ਗਈ। ਹਰਿਆਣਾ ਵਿੱਚ ਅਜੇ

ਵੀ ਸਥਿਤੀ ਭਿਆਨਕ ਹੈ। ਉੱਥੇ 1000 ਮਰਦਾਂ ਦੇ ਮੁਕਾਬਲੇ 874 ਔਰਤਾਂ ਹਨ। ਸਰਵੇਖਣ ਦੇ ਅਨੁਸਾਰ ਹਰ ਰਾਜ ਵਿੱਚ ਮਰਦਾਂ ਦੇ ਮੁਕਾਬਲੇ ਔਰਤਾਂ ਘੱਟ ਹਨ।

ਔਰਤਾਂ ਤੇ ਅਪਰਾਧ ਵੱਲ ਇੱਕ ਹੋਰ ਕਦਮ- ਜੇ ਮਰਦ ਤੇ ਔਰਤ ਬਰਾਬਰ ਨਹੀਂ ਹੋਣਗੇ ਤਾਂ ਇਸ ਦਾ ਨੁਕਸਾਨ ਵੀ ਔਰਤਾਂ ਨੂੰ ਹੀ ਹੈ ਉਹ ਸਮਾਜ ਵਿੱਚ ਸੁਰੱਖਿਅਤ ਨਹੀਂ ਹੋ ਸਕਣਗੀਆਂ। ਸਰੀਰਕ ਅਪਰਾਧ ਹੋਰ ਵੱਧਣ ਦੀ ਸੰਭਾਵਨਾ ਹੈ।ਸਖ਼ਤ ਕਾਨੂੰਨ ਬਣਾਉਣ ਦੀ ਲੋੜ- ਸਰਕਾਰ ਨੇ ਇਸ ਕੁਰੀਤੀ ਨੂੰ ਖ਼ਤਮ ਕਰਨ ਦੀ 100% ਕੋਸ਼ਿਸ਼ ਕੀਤੀ ਹੈ। 1994 ਵਿੱਚ ਬਣੇ ਕਾਨੂੰਨ ਅਨੁਸਾਰ ਇਸ ਕੁਰੀਤੀ ਦੇ ਗੁਨਾਹਗਾਰ ਡਾਕਟਰਾਂ ਤੇ ਮਾਂ-ਬਾਪ ਨੂੰ ਸਖ਼ਤ ਸਜ਼ਾਵਾਂ ਦੇਣ ਦਾ ਹੁਕਮ ਦਿੱਤਾ ਗਿਆ ਹੈ ਜਿੱਥੇ-ਜਿੱਥੇ ਵੀ ਅਲਟਰਾ ਸਾਊਂਡ ਦੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ ਉੱਥੇ ਖ਼ਾਸ ਨਿਗਰਾਨੀ ਰੱਖੀ ਜਾਂਦੀ ਹੈ। ਲੋਕ ਅਜੇ ਵੀ ਨਿਡਰ ਹੋ ਕੇ ਇਹ ਕੰਮ ਕਰਨ ਦੀ ਕੋਸ਼ਸ਼ ਕਰਦੇ ਹਨ। ਪੁੱਤਾਂ ਦੇ ਸਿਹਤ ਵਿਭਾਗ ਦੀ ਅਤੇ ਜ਼ਿਲਿਆਂ ਵਿੱਚ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਡਿਊਟੀ ਬਣਦੀ ਹੈ। ਕਿ ਉਹ ਸੁਚੇਤ ਰਹਿਣ ਤੇ ਇਸ ਕੰਮ ਨੂੰ ਰੋਕਣ ਲਈ ਸਖ਼ਤੀ ਵਰਤਣ ਇਸ ਗੱਲ ਦਾ ਪ੍ਰਚਾਰ ਟੈਲੀਵੀਜ਼ਨ ਤੇ ਬਾਰ-ਬਾਰ ਕੀਤਾ ਜਾਵੇ ਕਿ ਭਰੂਣ ਹੱਤਿਆ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ।

ਸਾਰ-ਅੰਸ਼- ਭਰੂਣ ਹੱਤਿਆ ਇੱਕ ਬਹੁਤ ਵੱਡਾ ਪਾਪ ਹੈ। ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆ ਕੇ ਔਰਤਾਂ ਨੂੰ ਇਸ ਕੁਰੀਤੀ ਤੋਂ ਮੁਕਤ ਕਰਵਾਉਣਾ ਪਵੇਗਾ। ਬੁੱਧੀ-ਜੀਵੀ ਵਰਗ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਲੇਖਾਂ ਰਾਹੀਂ ਇਸ ਅਤਿਆਚਾਰ ਵਿਰੁੱਧ ਅਵਾਜ਼ ਚੁੱਕਣ। ਦਾਜ ਦੀ ਪ੍ਰਥਾ ਨੂੰ ਵੀ ਖ਼ਤਮ ਕਰ ਹੋਣਾ ਚਾਹੀਦਾ ਹੈ। ਸਮਾਜ ਦੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਕੁੜੀ ਤੇ ਮੰਡੇ ਵਿੱਚ ਕੋਈ ਫ਼ਰਕ ਨਾ ਕਰਨ। ਜਿਸ ਤਰ੍ਹਾਂ ਮੁੰਡਿਆਂ ਦੇ ਜਨਮ ਸਮੇਂ ਸ਼ਗਨ ਕੀਤੇ ਜਾਂਦੇ ਹਨ, ਉਸ ਤਰ੍ਹਾਂ ਕੁੜੀਆਂ ਦੇ ਜਨਮ ਸਮੇਂ ਵੀ ਖੁਸ਼ੀਆਂ ਮਨਾਈਆਂ

ਸਮਾਜ ਦਾ ਪੁਰਾਣੀਆਂ ਪਰੰਪਰਾਵਾਂ ਤੋਂ ਮੁਕਤ ਹੋਣਾ ਬਹੁਤ ਜਰੂਰੀ ਹੈ। ਦਾ ਸਮੇਂ ਲੋੜ ਹੈ ਸਮਾਜ ਔਰਤਾਂ ਨੂੰ ਉਹਨਾਂ ਦਾ ਉਚਿਤ ਸਥਾਨ ਦੇਵੇ ਤਾਂ ਹੀ ਜੇ ਸਮਾਜ ਦੀ ਉਸਾਰੀ ਸੰਭਵ ਹੈ। ਜਿੱਥੇ ਔਰਤਾਂ ਨਾਲ ਬਰਾ ਵਰਤਾਓ ਹੁੰਦਾ * ਉਸ ਘਰ ਵਿੱਚ ਤਾਂ ਦੇਵਤੇ ਵੀ ਨਿਵਾਸ ਨਹੀਂ ਕਰਦੇ। ਇਸ ਲਈ ਬੜਾ ਜ਼ਰੂਰੀ ਹੈ ਕਿ ਭਰੂਣ ਹੱਤਿਆ ਨੂੰ ਰੋਕਿਆ ਜਾਵੇ।

Leave a Reply