Punjabi Essay on “Bhrashtachar”, “ਭ੍ਰਿਸ਼ਟਾਚਾਰ”, Punjabi Essay for Class 10, Class 12 ,B.A Students and Competitive Examinations.

ਭ੍ਰਿਸ਼ਟਾਚਾਰ

Bhrashtachar 

 

ਭ੍ਰਿਸ਼ਟਾਚਾਰ  ਦਾ ਅਰਥ : ਭ੍ਰਿਸ਼ਟਾਚਾਰ ਨੂੰ ਅੰਗਰੇਜ਼ੀ ਵਿਚ Corruption ਕਿਹਾ ਜਾਂਦਾ ਹੈ ਜਿਸ ਤੋਂ ਭਾਵ ਹੈ-ਜਾਇਜ਼-ਨਜਾਇਜ਼ ਨਾਲ ਪੈਸਾ ਕਮਾਉਣਾ। ਦੂਸਰਿਆਂ ਦੀ ਕਿਰਤ-ਕਮਾਈ `ਤੇ ਪਲਣਾ ਅਤੇ ਲੋਕਾਂ ਦਾ ਖੂਨ ਚੂਸਣਾ। ਭ੍ਰਿਸ਼ਟਾਚਾਰ ਦੋ ਸ਼ਬਦਾਂ ਦੇ ਮੇਲ ਤੋਂ ੧ਆ ਹੈ-ਭਿਸ਼ਟ ਅਤੇ ਆਚਾਰ। ਭਾਵ ਭਿਸ਼ਟ ਹੋ ਚੁੱਕਿਆ ਆਚਰਨ।

ਉਸ਼ਟਾਚਾਰ ਇਕ ਲਾਹਨਤ : ਸਾਡੇ ਸਮਾਜ ਵਿਚ ਬਹੁਤ ਸਾਰੀਆਂ ਬੁਰਾਈਆਂ ਦੀ ਪ੍ਰਧਾਨਤਾ ਹੈ, ਭ੍ਰਿਸ਼ਟਾਚਾਰ ਸਾਰੀਆਂ ਬੁਰਾਈਆਂ ਦੀ। ਹੈ | ਅੱਜ ਸਦਾਚਾਰ ਦੀ ਥਾਂ ਭਿਸ਼ਟਾਚਾਰ ਨੇ ਮੱਲ ਲਈ ਹੈ। ਹਰ ਕੋਈ ਸਮੇਂ ਦੇ ਫੇਰ ਵਿਚ ਬਿਨਾਂ ਹੱਥੀਂ ਕਿਰਤ ਕੀਤਿਆਂ ਲਖਪਤੀ ਨਹੀਂ। ਕ ਕਰੋੜਪਤੀ ਬਣਨਾ ਚਾਹੁੰਦਾ ਹੈ। ਪੈਸਾ ਇਕੱਠਾ ਕਰਨ ਲਈ ਭਾਵੇਂ ਕਿੰਨੇ ਹੀ ਜਾਇਜ਼-ਨਜਾਇਜ਼ ਢੰਗ-ਤਰੀਕੇ ਕਿਉਂ ਨਾ ਅਪਣਾਉਣੇ ਪੈਣ ਮਨੁਖ ਦੀ ਇਨਸਾਨੀਅਤ, ਈਮਾਨ ਮਰ ਚੁੱਕਾ ਹੈ। ਪੈਸਾ ਕਮਾਉਣ ਲਈ ਉਹ ਆਪਣੇ-ਆਪ ਨੂੰ ਕਮੀਨਾਂ ਵੀ ਅਖਵਾ ਲਵੇ ਤਾਂ ਕੋਈ ਰਵਾਹ ਨਹੀਂ। ਪੈਸੇ ਨਾਲ ਵਿਅਕਤੀ ਦੀ ਹੈਸੀਅਤ ਵੀ ਖ਼ਰੀਦੀ ਜਾ ਸਕਦੀ ਹੈ।

ਪੈਸਾ ਕਮਾਉਣ ਦੇ ਢੰਗ : ਹਰ ਖੇਤਰ ਵਿਚ ਉਹ ਭਾਵੇਂ ਸਰਕਾਰੀ ਹੋਵੇ ਜਾਂ ਗੈਰ-ਸਰਕਾਰੀ, ਹੱਦੋਂ ਵੱਧ ਬੇਨਿਯਮੀਆਂ ਹਨ। ਸਿਫਾਰਸ਼ਾਂ ਨਾਲ ਲੋਕ ਦੁਰਾਚਾਰੀ ਤੇ ਭਿਸ਼ਟ ਬਣ ਗਏ ਹਨ। ਚਪੜਾਸੀ ਤੋਂ ਲੈ ਕੇ ਮੰਤਰੀਆਂ ਤੱਕ ਰਿਸ਼ਵਤ ਦਾ ਬੋਲਬਾਲਾ ਹੈ । ਘਪਲੇ ਹੋ ਕੇ ਹਨ, ਮਾਲ ਗਬਨ ਕੀਤਾ ਜਾ ਰਿਹਾ ਹੈ, ਵਧੀਕੀਆਂ ਹੋ ਰਹੀਆਂ ਹਨ, ਹੇਰਾਫੇਰੀਆਂ ਕਰਕੇ ਨਜਾਇਜ਼ ਕੰਮ ਕੀਤੇ ਜਾ ਰਹੇ ਹਨ ਪਰ ਇਹ ਸਾਰਾ ਬੋਝ ਆਮ ਜਨਤਾ ’ਤੇ ਹੀ ਪਾਇਆ ਜਾਂਦਾ ਹੈ। ਵੱਡੇ-ਵੱਡੇ ਅਫ਼ਸਰਾਂ, ਮੰਤਰੀਆਂ ਦੀਆਂ ਜੇਬਾਂ ਭਰਨ ਲਈ ਗਰੀਬਾਂ ਦਾ ਖੂਨ ਚੂਸਿਆ ਜਾਂਦਾ ਹੈ । ਬਲਰਾਜ ਸਾਹਨੀ ਨੇ ਠੀਕ ਹੀ ਕਿਹਾ ਹੈ ‘ਚੰਦ ਲੋਕਾਂ ਦੀਆਂ ਜੇਬਾਂ ਭਰਨ ਲਈ ਬਹੁ-ਗਿਣਤੀ ਦੀਆਂ ਜੇਬਾਂ ਖ਼ਾਲੀ ਕੀਤੀਆਂ ਜਾਂਦੀਆਂ। ਹਨ।

Read More  Punjabi Essay on “Mere Pita Ji”, “ਮੇਰੇ ਪਿਤਾ ਜੀ”, for Class 10, Class 12 ,B.A Students and Competitive Examinations.

 

ਭਾਰਤ ਵਿਚ ਭਿਸ਼ਟਾਚਾਰ ਦਾ ਪਿਛੋਕੜ : ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਪਹਿਲੇ ਪ੍ਰਧਾਨ ਮੰਤਰੀ ਪੰ: ਜਵਾਹਰ ਲਾਲ ਨਹਿਰੂ ਦੇ । ਰਾਜ-ਕਾਲ ਵਿਚ ਇਹ ਕੈਂਸਰ ਕਿਤੇ-ਕਿਤੇ ਦਿਸਣ ਲੱਗ ਪਿਆ। ਸ੍ਰੀਮਤੀ ਇੰਦਰਾ ਗਾਂਧੀ ਦੇ ਰਾਜ-ਸ਼ਾਸਨ ਵਿਚ ਭਾਵੇਂ ਸੰਕਟ-ਕਾਲ ਦੇ । ਅਧਿਕਾਰਾਂ ਨੇ ਇਸ ਨੂੰ ਵਧਣ ਨਾ ਦਿੱਤਾ ਪਰ ਇਸ ਦੀ ਜੜ ਕਾਇਮ ਰਹੀ। ਰਾਜੀਵ ਗਾਂਧੀ ਦੇ ਰਾਜ ਵਿਚ ਇਸ ਦੀਆਂ ਜੜਾਂ ਫੈਲਣ ਲੱਗ ਪਈਆਂ। ਉਪਰੰਤ ਨਰਸਿਮਾ ਰਾਓ ਦੇ ਕਾਲ ਵਿਚ ਕਈ ਰਾਜਸੀ ਨੇਤਾ ਕਰੋੜਾਂ ਰੁਪਿਆਂ ਦੇ ਘਪਲਿਆਂ ਵਿਚ ਕਚਹਿਰੀਆਂ ਵਿਚ ਪੇਸ਼ ਹੋ ਕੇ । ਨਸ਼ਰ ਹੋਣ ਲੱਗ ਪਏ । ਕਈਆਂ ਵਿਰੁੱਧ ਜੱਜਾਂ ਨੇ ਸਜ਼ਾਵਾਂ ਵੀ ਸੁਣਾਈਆਂ। ਅਨਪੜ ਜਨਤਾ ਦੀਆਂ ਅੱਖਾਂ ਖੁੱਲ੍ਹੀਆਂ। ਸਿੱਟੇ ਵਜੋਂ ਕੇਂਦਰ ਤੇ ਕਈ ਪ੍ਰਾਂਤਾਂ ਵਿਚ ਰਾਜਸੀ ਸੱਤਾ ਕਿਸੇ ਇਕ ਪਾਰਟੀ ਨੂੰ ਮਿਲਣੀ ਬੰਦ ਹੋ ਗਈ ਅਤੇ ਮਿਲੀ-ਜੁਲੀ ਸਰਕਾਰ ਦਾ ਯੁੱਗ ਅਰੰਭ ਹੋ ਗਿਆ।

ਹਰ ਖੇਤਰ ਵਿਚ ਭਿਸ਼ਟਾਚਾਰ ਦਾ ਬੋਲਬਾਲਾ : ਖੇਤੀਬਾੜੀ ਵਿਭਾਗ ਵਿਚ ਮਿੱਟੀ ਦੀ ਪਰਖ, ਬੀਜਾਂ, ਰੋਗ-ਨਿਵਾਰਕ ਦਵਾਈਆਂ ਤੇ । ਖਾਦਾਂ ਦੇਣ ਦਾ ਕੰਮ ਮੁੱਠੀ ਗਰਮ ਕੀਤਿਆਂ ਹੋ ਰਿਹਾ ਹੈ। ਪਿੰਡ ਦੇ ਸਰਪੰਚ, ਪੰਚਾਇਤ ਸਕੱਤਰ, ਬਲਾਕ-ਸੰਮਤੀ ਤੇ ਪੰਚਾਇਤ-ਅਫ਼ਸਰ ਸਰਕਾਰੀ ਗਰਾਂਟਾਂ ਡੂੰਗੀ ਜਾ ਰਹੇ ਹਨ। ਬਿਜਲੀ ਵਿਭਾਗ ਵਿਚ ਬਿਜਲੀ ਦੀ ਚੋਰੀ ਬਿਜਲੀ-ਕਰਮਚਾਰੀਆਂ ਨਾਲ ਮਿਲਜੁਲ ਕੇ ਹੋ ਰਹੀ ਹੈ। ਟੈਲੀਫ਼ੋਨ-ਵਿਭਾਗ ਵਿਚ ਬਹੁਤਾ ਕੰਮ ਗੁਪਤ ਫੀਸ ਨਾਲ ਹੋ ਰਿਹਾ ਹੈ। ਬੱਸਾਂ ਵਿਚ ਭਾਵੇਂ ਜਨਤਾ ਦੀ ਕੋਈ ਸਵਾਰੀ ਬੇ-ਟਿਕਟੀ ਨਹੀਂ ਹੁੰਦੀ ਪਰ ਸਰਕਾਰੀ ਖ਼ਜ਼ਾਨੇ ਵਿਚ ਪੂਰੀ ਰਕਮ ਜਮਾ ਨਹੀਂ ਹੁੰਦੀ। ਹਸਪਤਾਲਾਂ ਵਿਚ ਮਰੀਜ਼ਾਂ ਲਈ ਆਈਆਂ ਸਰਕਾਰੀ ਦਵਾਈਆਂ ਬਾਹਰਲੀਆਂ ਦੁਕਾਨਾਂ ਵਿਚ ਵਿਕਦੀਆਂ ਹਨ। ਵਿਚਾਰੇ ਗਰੀਬ ਕਰਜ਼ੇ ਚੁੱਕ ਕੇ ਦੁਆਈਆਂ ਢੋਂਹਦੇ ਰਹਿੰਦੇ ਹਨ। ਨਾਲੇ ਸਰਕਾਰੀ ਡਾਕਟਰਾਂ ਦਾ ਧਿਆਨ ਸਰਕਾਰੀ ਹਸਪਤਾਲ ਨਾਲੋਂ ਘਰੋਗੀ ਕਲੀਨਿਕਾਂ ਨੂੰ ਚਲਾਉਣ ਵੱਲ ਵਧੇਰੇ ਹੈ । ਰੇਲਵੇ-ਵਿਭਾਗ ਵਿਚ ਭਾਵੇਂ ਕੰਪਿਊਟਰਾਂ ਦੀ ਵਰਤੋਂ ਨੇ ਕੁਝ ਠੱਲ ਪਾਈ ਹੈ ਪਰ ਫਿਰ ਵੀ ਟਿਕਟ-ਚੈੱਕਰ , ਮਾਲ ਬੁੱਕ ਕਰਨ ਵਾਲੇ ਤੇ ਹੋਰ ਕਰਮਚਾਰੀ ਜਿਵੇਂ-ਕਿਵੇਂ ਆਪਣੇ ਹੱਥ ਰੰਗ ਹੀ ਲੈਂਦੇ ਹਨ। ਪੁਲਿਸ ਵਿਭਾਗ ਵਿਚ ਤਾਂ ਕੇਵਲ ਐੱਫ.ਆਈ.ਆਰ. ਦਰਜ ਕਰਾਉਣ ਲਈ ਕਈ ਪਾਪੜ ਵੇਲਣੇ ਪੈਂਦੇ ਹਨ।ਵਿਜੀਲੈਂਸ ਵਿਭਾਗ ਭਿਸ਼ਟਾਚਾਰ ਨੂੰ ਨੱਥ ਪਾਉਣ ਲਈ ਬਣਾਇਆ ਗਿਆ ਪਰ ਇਸ ਦੇ ਜੁੰਮੇਵਾਰ ਕਰਮਚਾਰੀ ਵੀ ਰੰਗੇ ਹੱਥੀਂ ਫੜੇ ਗਏ ਹਨ। ਵਿਦਿਅਕ ਵਿਭਾਗ ਵਿਚ ਤਾਂ ਦਾਖ਼ਲੇ ਵੇਲੇ ਹੀ ।

Read More  Punjabi Essay on “Dussehra da Tyohar”, “ਦੁਸਹਿਰੇ ਦਾ ਤਿਉਹਾਰ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਮੁੰਹ-ਮੰਗੀ ਡੋਨੇਸ਼ਨ ਲਈ ਜਾਂਦੀ ਹੈ। ਨਕਲ ਦੀ ਬਿਮਾਰੀ ਘਟੀ ਜ਼ਰੂਰ ਹੈ ਪਰ ਖ਼ਤਮ ਨਹੀਂ ਹੋਈ। ਸਕੂਲ-ਮੁਖੀ ਅਜੇ ਵੀ ਵੱਖ-ਵੱਖ ਫੰਡਾਂ ਨੂੰ ਹੜੱਪੀ ਜਾ ਰਹੇ ਹਨ। ਅਧਿਆਪਕ ਸਕੂਲ/ਕਾਲਜ ਵਿਚ ਦਿਲ ਲਾ ਕੇ ਪੜ੍ਹਾਉਣ ਨਾਲੋਂ ਘਰ ਪ੍ਰਾਈਵੇਟ ਪੜਾਉਣ ਵਿਚ ਲੱਗੇ ਹੋਏ ਹਨ । ਲੋਕਨਿਰਮਾਣ ਵਿਭਾਗ ਵਿਚ ਤਾਂ ਠੇਕੇ ‘ਤੇ ਦਿੱਤੇ ਕੰਮਾਂ ਵਿਚ ਨਿਸਚਿਤ ਕਮਿਸ਼ਨ ਤਾਂ ਸਬੰਧਤ ਅਫ਼ਸਰਾਂ ਨੂੰ ਦੇਣੀ ਹੀ ਪੈਂਦੀ ਹੈ ਪਰ ਇਸ ਤੋਂ ਛੁੱਟ ਸੀਮੈਂਟ, ਰੇਤ, ਬਜਰੀ, ਲੱਕ, ਸਰੀਆ ਤੇ ਇੱਟਾਂ ਆਦਿ ਦੀ ਵੀ ਘਪਲੇਬਾਜ਼ੀ ਹੋ ਰਹੀ ਹੈ। ਨਹਿਰਾਂ ‘ਤੇ ਲੱਗੀਆਂ ਇੰਗਲਾਰਨਾਂ ਤੇ ਸੀਵਰੇਜ ਮੈਨਹੋਲਾਂ ਦੇ ਦੇਗੀ ਢੱਕਣ ਅਕਸਰ ਗਾਇਬ ਹੋ ਜਾਂਦੇ ਹਨ। ਸਰਕਾਰੀ ਨੌਕਰੀ ਲੈਣ ਜਾਂ ਬਦਲੀ ਕਰਾਉਣ, ਕਿਸੇ ਕੰਮ ਲਈ ਲਾਇਸੰਸ ਲੈਣ, ਵਿਦੇਸ਼ ਜਾਣ ਲਈ ਪਾਸਪੋਰਟ-ਵੀਜ਼ਾ ਲੈਣ ਆਦਿ ਅਨੇਕ ਕੰਮ ਚੜ੍ਹਾਵੇ ਚਾੜ੍ਹਨ ਨਾਲ ਹੋ ਰਹੇ ਹਨ। ਵਪਾਰ ਵਿਚ ਤਾਂ ਹੋਰ ਵੀ ਮੰਦਾ ਹਾਲ ਹੈ-ਓ ਵਿਚ ਗੀਸ, ਮਸਾਲੇ ਵਿਚ ਲਿੱਦ, ਕਾਲੀ-ਮਿਰਚ ਵਿਚ ਪਪੀਤੇ ਦੇ ਬੀਜ, ਹਲਦੀ ਵਿਚ ਪੀਲਾ ਰੰਗ. ਤਾਜ਼ੀ ਸਬਜ਼ੀ ਵਿਚ ਬਾਸੀ ਸਬਜ਼ੀ-ਗੱਲ ਕੀ ਜ਼ਹਿਰ ਵੀ ਸ਼ੁੱਧ ਨਹੀਂ ਮਿਲ ਰਿਹਾ। ਮਰੀਜ਼ ਸ਼ੁੱਧ ਦਵਾਈਆਂ ਖੁਣੋਂ ਹਸਪਤਾਲਾਂ ਵਿਚ ਤੜਫ਼ ਰਹੇ ਹਨ | ਅੱਜ ਗੁਰਧਾਮਾਂ ਦੀ ਮਾਇਆ ਵੀ ਜੰਦਰੇ ਲੱਗੀਆਂ ਗੋਲਕਾਂ ਦੇ ਹੁੰਦਿਆਂ ਪੁਜਾਰੀਆਂ, ਗ੍ਰੰਥੀਆਂ ਤੇ ਮੌਲਵੀਆਂ ਦੁਆਰਾ ਖਿਸਕਾਈ ਜਾ ਰਹੀ ਹੈ। ਕਈ ਪੱਤਰਕਾਰ ਮੁੱਠੀ ਗਰਮ ਹੋਣ ‘ਤੇ ਕਿਸੇ ਦੀ ਕਰਤੂਤ ਨੂੰ ਜਨਤਾ ਤੱਕ ਨਹੀਂ ਪਹੁੰਚਾਉਂਦੇ। ਆਵਾ ਹੀ ਊਤਿਆ ਹੋਇਆ ਹੈ।

Read More  Punjabi Essay on “ਸੁਤੰਤਰਤਾ ਦਿਵਸ - 15 ਅਗਸਤ ”, “ Independence Day” Punjabi Essay, Paragraph, Speech for Class 8, 9, 10, 12 Students Examination.

One Response

  1. mandeep March 4, 2019

Leave a Reply