Punjabi Essay on “Bhagwan Shri Krishan Ji”, “ਭਗਵਾਨ ਸ੍ਰੀ ਕ੍ਰਿਸ਼ਨ ਜੀ ”, Punjabi Essay for Class 10, Class 12 ,B.A Students and Competitive Examinations.

ਭਗਵਾਨ ਸ੍ਰੀ ਕ੍ਰਿਸ਼ਨ ਜੀ

Bhagwan Shri Krishan Ji

ਸ੍ਰੀ ਕ੍ਰਿਸ਼ਨ ਜੀ ਮਹਾਂਭਾਰਤ ਕਾਲ ਦੇ ਇਕ ਮਸ਼ਹੂਰ ਰਾਜਾ ਤੇ ਅਵਤਾਰ ਸਨ । ਆਪ ਨੇ ਉਸ ਸਮੇਂ ਦੇ ਲੋਕਾਂ ਨੂੰ ਜ਼ੁਲਮ ਦਾ ਟਾਕਰਾ ਕਰਨ ਦਾ ਤਰੀਕਾ ਦੱਸਿਆ ਤੇ ਲੋਕਾਂ ਸਾਹਮਣੇ ਇਕ ਆਦਰਸ਼ ਜੀਵਨ ਦੀ ਮਿਸਾਲ ਕਾਇਮ ਕੀਤੀ ।

ਆਪ ਦੇ ਪਿਤਾ ਦਾ ਨਾਮ ਸ੍ਰੀ ਵਾਸਦੇਵ ਸੀ ਤੇ ਮਾਤਾ ਦਾ ਨਾਮ ਦੇਵਕੀ ਸੀ । ਆਪ ਦਾ ਮਾਮਾ  ਕੰਸ ਇਕ ਬਹੁਤ ਹੀ ਜ਼ਾਲਮ ਰਾਜਾ ਸੀ। ਉਸ ਨੂੰ ਜੋਤਸ਼ੀਆਂ ਰਾਹੀਂ ਦੱਸਿਆ ਗਿਆ ਸੀ ਕਿ ਉਸ ਦਾ ਭਾਣਜਾ ਹੀ ਉਸ ਦੀ ਮੌਤ ਦਾ ਕਾਰਨ ਬਣੇਗਾ । ਸੋ ਉਸ ਨੇ ਆਪਣੀ ਭੈਣ ਤੇ ਜੀ ਤਕ ਨੂੰ ਮੁਆਫ਼ ਨਹੀਂ ਕੀਤਾ ਸਗੋਂ ਉਨਾਂ ਨੂੰ ਕੈਦ ਵਿੱਚ ਸੁੱਟ ਦਿੱਤਾ ।

ਆਪਣੀ ਭੈਣ ਦੇ ਬੱਚਿਆਂ ਨੂੰ ਉਹ ਜਨਮ ਤੋਂ ਇਕ ਦਮ ਬਾਅਦ ਮਾਰ ਦੇਂਦਾ ਸੀ| ਸੋ ਇਕ-ਇਕ ਕਰਕੇ ਉਸਨੇ ਆਪਣੇ 7 ਭਾਣਜੇ-ਭਾਣਜੀਆਂ ਨੂੰ ਖਤਮ ਕਰ ਦਿੱਤਾ । ਅੱਠਵਾਂ ਬੱਚਾ ਹੋਣ ਤੋਂ ਪਹਿਲਾਂ ਹੀ  ਵਾਸਦੇਵ ਜੀ ਨੇ ਗੋਕਲ ਦੇ ਨੰਦ ਨਾਲ ਦਾ ਮਤਾ ਪਕਾ ਲਿਆ ਸੀ । ਸੋ ਬੱਚੇ ਦੇ ਪੈਦਾ ਹੋਣ ਤੇ ਵਾਸਦੇਵ ਬੱਚੇ ਨੂੰ ਲੈ ਕੇ ਛੁਪਦਾ ਛੁਪਾਉਂਦਾ ਗੋਕਲ ਜਾ ਪਹੁੰਚਿਆ । ਉਧਰ ਨੰਦ ਦੀ ਪਤਨੀ ਨੇ ਇਕ ਬੱਚੀ ਨੂੰ ਜਨਮ ਦਿੱਤਾ। ਰਾਤ ਦੇ ਹਨੇਰੇ ਵਿਚ ਹੀ ਬੱਚੇ ਵਟਾ ਲਏ ਗਏ । ਕੰਸ ਨੇ ਇਸ ਵਾਰ ਉਸ ਮਾਸੂਮ ਬੱਚੀ ਦੀ ਹੱਤਿਆ ਕਰ ਦਿੱਤੀ ਤੇ ਉਧਰ ਸ੍ਰੀ ਕ੍ਰਿਸ਼ਨ ਯਸ਼ੋਧਾ ਮਾਂ ਦੀ ਦੇਖ ਰੇਖ ਵਿੱਚ ਵੱਡੇ ਹੋਣ ਲੱਗੇ ।

Read More  Punjabi Story, Moral Story “Khargosh ate Kachua ”, “ਖਰਗੋਸ਼ ਅਤੇ ਕਛੂਆ” for Class 9, Class 10 and Class 12 PSEB.

ਜਦੋਂ ਕੰਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਕਈ ਯਤਨ ਕੀਤੇ ਕਿ ਬਾਲਕ ਕ੍ਰਿਸ਼ਨ 1 ਨੂੰ ਮਰਵਾ ਦਿੱਤਾ ਜਾਵੇ, ਪਰ ਕ੍ਰਿਸ਼ਨ ਜੀ ਆਪਣੀ ਚੁਸਤੀ ਕਾਰਨ ਹਰ ਵਾਰ ਬਚ ਜਾਂਦੇ ਰਹੇ ।

ਸੀ ਕ੍ਰਿਸ਼ਨ ਜੀ ਨੇ ਬਚਪਨ ਵਿੱਚ ਹੀ ਕਈ ਐਸੇ ਕੌਤਕ ਕੀਤੇ ਜਿਨ੍ਹਾਂ ਨੂੰ ਸੁਣ ਕੇ, ਵੇਖਣ ਸੁਣਨ ਵਾਲੇ ਮੂੰਹ ਵਿਚ ਉਂਗਲਾਂ ਪਾ ਲੈਂਦੇ ਸਨ । ਜਮਨਾ ਨਦੀ ਦੇ ਕਿਨਾਰੇ ਇੱਕ ਬਹੁਤ ਵੱਡਾ ਨਾਗ ਸੀ। ਕਿਹਾ ਜਾਂਦਾ ਹੈ ਕਿ ਉਸ ਦੇ 100 ਫਣ ਸਨ ! ਆਪ ਨੇ ਉਸ ਨੂੰ ਮਾਰ ਮੁਕਾਇਆ ਤੇ ਆਮ ਜਨਤਾ ਨੂੰ ਇਸ ਦੇ ਡਰ ਤੋਂ ਛੁਟਕਾਰਾ ਦਿਵਾਇਆ।

ਮਹਾਂਭਾਰਤ ਦੀ ਲੜਾਈ ਕੌਰਵਾਂ ਤੇ ਪਾਂਡਵਾਂ ਵਿਚਕਾਰ ਹੋਈ ਜਿਸ ਵਿੱਚ ਆਪ ਪਾਂਡਵਾਂ ਦੇ ਸਮੱਰਥਕ ਸਨ । ਆਪ ਨੇ ਉਸ ਸਮੇਂ ਉਨ੍ਹਾਂ ਨੂੰ ਸਿੱਖਿਆ ਦਿੱਤੀ ਜਦੋਂ ਕਿ ਅਰਜਨ ਰਿਸ਼ਤੇਦਾਰ ਕਾਰਨ ਦੁਸ਼ਮਣ ਤੇ ਵਾਰ ਕਰਨ ਤੋਂ ਡਗਮਗਾ ਰਿਹਾ ਸੀ । ਆਪ ਨੇ ਉਸ ਨੂੰ ਸਿੱਖਿਆ ਦਿੱਤੀ ਸਚਾਈ ਲਈ ਲੜਨਾ, ਜ਼ੁਲਮ ਦਾ ਟਾਕਰਾ ਕਰਨਾ ਤਾਂ ਪੁੰਨ ਦਾ ਕੰਮ ਹੈ । ਸੋ ਆਪ ਨੇ ਅਰਜਨ ਨੂੰ ਅਨਿਆਂ ਵਿਰੁੱਧ ਲੜਾਈ ਲਈ ਪਰੇਰਿਆ |

Read More  Punjabi Essay on “Nashabandi”, “ਨਸ਼ਾਬੰਦੀ”, Punjabi Essay for Class 10, Class 12 ,B.A Students and Competitive Examinations.

ਅੰਤ ਵਿੱਚ ਪਾਂਡਵਾਂ ਦੀ ਜਿੱਤ ਹੋਈ। ਭਗਵਾਨ ਸ੍ਰੀ ਕ੍ਰਿਸ਼ਨ ਗਰੀਬਾਂ ਦੇ ਸੱਚੇ ਹਮਦਰਦ ਸਨ | ਆਪਣੇ ਬਚਪਨ ਦੇ ਸਾਥੀ ਸਦਾ ਨੂੰ ਉਨ੍ਹਾਂ ਨੇ ਰੱਬ ਵਾਂਗ ਮਾਣ ਦਿੱਤਾ। ਆਪ ਨੇ ਉਸ ਨੂੰ ਤਖ਼ਤ ਉੱਤੇ ਬਿਠਾਇਆ । ਉਸ ਵੱਲੋਂ ਲਿਆਂਦੇ ਗਏ ਸੱਤੂ ਆਪ ਨੇ ਬੜੇ ਚਾਅ ਨਾਲ ਖਾਧੇ ।

ਭਗਵਾਨ ਸ੍ਰੀ ਕ੍ਰਿਸ਼ਨ ਮਨੁੱਖਤਾ ਦੇ ਸੱਚੇ ਸੇਵਕ, ਇਕ ਮਹਾਨ ਉਪਦੇਸ਼ਕ ਤੇ ਇਕ ਸੁਚੱਜੇ ਨੀਤੀਵਾਨ ਸਨ । ਹਿੰਦੂ ਧਰਮ ਵਿਚ ਆਪ ਨੂੰ ਵਿਸ਼ਨੂੰ ਦੇ ਅੱਠਵੇਂ ਅਵਤਾਰ ਕਰਕੇ ਪੂਜਿਆ ਜਾਂਦਾ ਹੈ । ‘ਗੀਤਾ’ ਵਿਚ ਆਪ ਦੇ ਉਪਦੇਸ਼ਾਂ ਦਾ ਵਰਣਨ ਹੈ। ਗੀਤਾ ਗਿਆਨ ਦਾ ਭੰਡਾਰ ਹੈ ਅਤੇ ਸਮੁੱਚੇ ਜਗਤ ਵਿੱਚ ਇਸ ਨੂੰ ਬੜੇ ਮਾਣ ਅਤੇ ਸਤਿਕਾਰ ਨਾਲ ਪੜ੍ਹਿਆ ਜਾਂਦਾ ਹੈ।

Leave a Reply