Punjabi Essay on “Basant Rut”, “ਬਸੰਤ ਰੁੱਤ”, for Class 10, Class 12 ,B.A Students and Competitive Examinations.

ਬਸੰਤ ਰੁੱਤ

Basant Rut

ਭਾਰਤ ਰੁੱਤਾਂ ਦਾ ਦੇਸ਼ ਹੈ । ਇੱਥੇ ਆਪਣੀ-ਆਪਣੀ ਵਾਰੀ ਨਾਲ ਛੇ ਰੁੱਤਾਂ ਆਉਂਦੀਆਂ ਹਨ । ਇਨ੍ਹਾਂ ਸਾਰੀਆਂ ਵਿਚ ਬਸੰਤ ਰੁੱਤਾਂ ਦੀ ਰਾਣੀ ਹੈ। ਇਹ ਰੁੱਤ ਸਭ ਰੁੱਤਾਂ ਤੋਂ ਵਧੇਰੇ ਹਰਮਨ-ਪਿਆਰੀ ਹੈ । ਜਦੋਂ ਸਾਰੇ ਲੋਕ ਪਾਲੇ ਨਾਲ ਕੰਬ ਰਹੇ ਹੁੰਦੇ ਹਨ, ਤਾਂ ਉਨ੍ਹਾਂ ਦੀਆਂ ਅੱਖਾਂ ਬਸੰਤ ਤੇ ਲੱਗੀਆਂ ਹੁੰਦੀਆਂ ਹਨ ਕਿ ਕਦੋਂ ਬਸੰਤ ਦਾ ਦਿਨ ਆਵੇ ਤੇ ਪਾਲੇ ਦੇ ਜਾਣ ਦਾ ਯਕੀਨ ਬਣੇ । ਬਸੰਤ ਰੁੱਤ ਆਉਣ ‘ਤੇ ਲੋਕ ਸੁਖ ਦਾ ਸਾਹ ਲੈਂਦੇ ਹਨ ਤੇ ਉਹ ਬੜੇ ਪ੍ਰਸੰਨ ਹੁੰਦੇ ਹਨ ।ਹਰ ਕੋਈ ਸਮਝਦਾ ਹੈ ਕਿ ਹੁਣ ਖੁੱਲ੍ਹੀ, ਨਿੱਘੀ ਤੇ ਹਰ ਇਕ ਨੂੰ ਨਵਾਂ ਰੂਪ ਦੇਣ ਵਾਲੀ ਰੁੱਤ ਆ ਗਈ ਹੈ ।

ਖ਼ੁਸ਼ੀਆਂ ਦਾ ਪ੍ਰਗਟਾਵਾਬਸੰਤ ਪੰਚਮੀ ਦਾ ਸਵਾਗਤ ਕਰਨ ਲਈ ਥਾਂ-ਥਾਂ ‘ਤੇ ਵਿਸ਼ੇਸ਼ ਪ੍ਰਕਾਰ ਦੇ ਸਮਾਗਮ ਹੁੰਦੇ ਹਨ। ਇਸ ਦਿਨ ਮੇਲੇ ਲਗਦੇ ਹਨ iਖਿਡੌਣਿਆਂ ਤੇ ਮਠਿਆਈਆਂ ਦੀਆਂ ਦੁਕਾਨਾਂ ਸਜਦੀਆਂ ਹਨ । ਲੋਕ ਬਸੰਤੀ ਰੰਗ ਦੇ ਕੱਪੜੇ ਪਾਉਂਦੇ। ਹਨ | ਬਸੰਤੀ ਰੰਗ ਦੀਆਂ ਪੱਗਾਂ ਬੰਦੇ ਹਨ | ਘਰ-ਘਰ ਬਸੰਤੀ ਹਲਵਾ, ਚਾਵਲ ਅਤੇ ਕੇਸਰੀ ਰੰਗ ਦੀ ਖੀਰ ਬਣਾਈ ਜਾਂਦੀ ਹੈ । ਬੱਚੇ ਅਤੇ ਜਵਾਨ ਪਤੰਗਬਾਜ਼ੀ ਕਰਦੇ ਹਨ । ਪੀਲੇ ਰੰਗ ਦੇ ਪਤੰਗਾਂ ਨੂੰ ਰੰਗ-ਬਰੰਗੀਆਂ ਡੋਰਾਂ ਨਾਲ ਆਕਾਸ਼ ਵਿਚ ਉਡਾ ਕੇ ਆਪਣਾ ਮਨ ਬਹਿਲਾਉਂਦੇ ਹਨ| ਮੇਲਿਆਂ ਵਿੱਚ ਪਹਿਲਵਾਨਾਂ ਦੀਆਂ ਕੁਸ਼ਤੀਆਂ ਅਤੇ ਹੋਰ ਖੇਡ-ਤਮਾਸ਼ਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ । ਬੱਚੇ ਤੇ ਕੁੜੀਆਂ ਪੰਘੂੜੇ ਝੂਟਦੇ ਹਨ ।

ਇਸ ਦਿਨ ਦਾ ਸੰਬੰਧ ਬਾਲ ਹਕੀਕਤ ਰਾਏ ਧਰਮੀ ਦੀ ਸ਼ਹੀਦੀ ਨਾਲ ਵੀ ਹੈ ।ਇਸ ਦਿਨ ਉਸ ਵੀਰ ਨੂੰ ਆਪਣੇ ਧਰਮ ਵਿੱਚ ਪੱਕਾ ਹੋਣ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ । ਇਸ ਦਿਨ ਉਸ ਵੀਰ ਦੀ ਯਾਦ ਵਿਚ ਕਵੀ ਦਰਬਾਰ ਹੁੰਦੇ ਹਨ ਤੇ ਉਸ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਂਦੀਆਂ ਹਨ ।

ਸੁਹਾਵਣੀ ਰੁੱਤਇਹ ਰੱਤ ਆ ਜਾਂਦੀਆਂ ਹਨ । ਸੁਹਾਵਣੀ ਰੁੱਤ-ਇਹ ਰੁੱਤੇ ਬਹੁਤ ਹੀ ਸੁਹਾਵਣੀ ਹੁੰਦੀ ਹੈ । ਨਾ ਸਰਦ ਰੁੱਤ ਦਾ ਪਾਲਾ ਤੇ ਨਾ ਗਰਮ ਰੁੱਤ ਦੀ ਗਰਮੀ, ਸਹੀ ਇਹ ਨਿੱਘੀ ਤੇ ਮਨ-ਭਾਉਣੀ ਹੁੰਦੀ ਹੈ । ਜੀਵ-ਜੰਤੂਆਂ ਅਤੇ ਪੌਦਿਆਂ ਵਿਚ ਨਵੇਂ ਜੀਵਨ ਦਾ ਸੰਚਾਰ ਹੁੰਦਾ ਹੈ ਦਰੱਖ਼ਤਾਂ ਤੋਂ ਛੋਟੇ ਟਿਆਂ ਦੇ ਪੱਤੇ, ਜੋ ਕਿ ਸਰਦੀ ਦੇ ਕੱਕਰਾਂ ਨੇ ਝਾੜ ਦਿੱਤੇ ਹੁੰਦੇ ਹਨ, ਮੁੜ ਹਰੇ-ਭਰੇ ਹੋਣ ਲਗਦੇ ਹਨ | ਟਹਿਣੀਆਂ ਵਿੱਚ ਨਿੱਕੇ ਪੱਤੇ ਇਸ ਤਰਾਂ ਨਿਕਲਣ ਲਗਦੇ ਹਨ, ਜਿਵੇਂ ਆਲਣੇ ਦੇ ਬੋਟਾਂ ਦੀਆਂ ਖੰਭੀਆਂ ਨਿਕਲ ਰਹੀਆਂ ਹੋਣ । ਪੰਜਾਬੀ ਦੇ ਕਵੀ ਧਨੀ ਰਾਮ ਚਾਤ੍ਰਿਕ ਨੇ ਬਸੰਤ ਰੁੱਤ ਦੇ ਕੁਦਰਤੀ ਆਲੇ-ਦੁਆਲੇ ਦਾ ਚਿਤਰਨ ਬੜੇ ਸੁੰਦਰ ਸ਼ਬਦਾਂ ਨਾਲ ਕੀਤਾ ਹੈ :

ਕੱਕਰਾਂ ਨੇ ਲੁੱਟ ਪੁੱਟ ਨੰਗ ਕਰ ਛੱਡੇ ਰੁੱਖ,

ਹੋ ਗਏ ਨਿਹਾਲ ਅੱਜ ਪੰਗਰ ਕੇ ਡਾਲੀਆਂ |

ਡਾਲੀਆਂ ਕਚਾਹ ਵਾਂਗ ਕੁਲੀਆਂ ਨੂੰ ਜਿੰਦ ਪਈ

ਆਲਣੇ ਦੇ ਬੋਟਾਂ ਵਾਂਗ ਖੰਭੀਆਂ ਉਛਾਲੀਆਂ

ਨੂੰ ਬਾਗਾਂ ਵਿਚ ਬੂਟਿਆਂ ਨੇ ਡੋਡੀਆਂ ਉਡਾਰੀਆਂ ਨੇ

ਮਿੱਠੀ ਮਿੱਠੀ ਪੌਣ ਆ ਕੇ ਸੁੱਤੀਆਂ ਉਠਾਲੀਆਂ |

ਖਿੜ ਖਿੜ ਹੱਸਦੀਆਂ ਵਸਦਾ ਜਹਾਨ ਵੇਖ,

ਗੁੱਟੇ ਉੱਤੇ ਕੇਸਰ ਗੁਲਾਬ ਉੱਤੇ ਲਾਲੀਆਂ

ਸਜੀਫਬੀ ਕੁਦਰਤਸੱਚਮੁੱਚ ਹੀ ਬਸੰਤ ਰੁੱਤ ਵਿਚ ਕੁਦਰਤ ਇਕ ਸਜ-ਵਿਆਹੀ ਨਾਰ ਵਾਂਗ ਸਜਦੀ ਹੈ । ਦਰੱਖ਼ਤਾਂ ਤੇ . | ਪੌਦਿਆਂ ਦੇ ਨਵੇਂ ਪੱਤੇ ਅਤੇ ਫੁਲਦਾਰ ਬੂਟਿਆਂ ਦੇ ਰੰਗ-ਬਰੰਗੇ ਫੁੱਲ ਇਕ ਵਾਰ ਤਾਂ ਮਨ ਨੂੰ ਮੁਗਧ ਕਰ ਦਿੰਦੇ ਹਨ। ਸਰੋਂ ਦੇ ਬਸੰਤੀ ਰੰਗ ਦੇ ਫੁੱਲਾਂ ਨਾਲ ਭਰਿਆ ਹੋਇਆ ਆਲਾ-ਦੁਆਲਾ ਇਸ ਤਰਾਂ ਲਗਦਾ ਹੈ, ਜਿਵੇਂ ਕੁਦਰਤ ਪੀਲੇ ਗਹਿਣੇ ਪਹਿਨ ਕੇ ਬਸੰਤ ਦਾ ਤਿਉਹਾਰ ਮਨਾ ਰਹੀ ਹੋਵੇ । ਬਾਗਾਂ ਵਿਚ ਕਿਧਰੇ ਗੁਲਾਬ ਦੇ ਫੁੱਲ ਮਨ ਨੂੰ ਮੋਹਿਤ ਕਰਦੇ ਹਨ, ਕਿਧਰੇ ਕਲੀਆਂ ਸ਼ਖੁਆ ਛੱਡਦੀਆਂ ਹਨ ਕਿਧਰੇ ਸਰਜਮੁੱਖੀ ਭੂਮਦੇ ਹਨ ਤੇ ਕਿਧਰੇ ਗੇਂਦੇ ਦੇ ਫੁੱਲ ਮਹਿਕਾਂ ਵੰਡਦੇ ਹਨ | ਭੌਰੇ, ਸ਼ਹਿਦ ਦੀਆਂ ਮੱਖੀਆਂ ਤੇ ਤਿਤਲੀਆਂ ਫੁੱਲਾਂ ਉਪਰ ਉਡਾਰੀਆਂ ਮਾਰਦੀਆਂ ਤੇ ਖ਼ੁਸ਼ੀ ਵਿਚ ਨੱਚਦੀਆਂ ਹਨ। ਇਨ੍ਹਾਂ ਦਿਨਾਂ ਵਿਚ ਅੰਬਾਂ ‘ਤੇ ਬੂਰ ਆ ਜਾਂਦਾ ਹੈ ਤੇ ਨਿੱਕੀਆਂ-ਨਿੱਕੀਆਂ ਅੰਬੀਆਂ ਤੁਰ ਪੈਂਦੀਆਂ ਹਨ | ਕੋਇਲ ਦੀ ਕੂ-ਕੂ ਸੁਣ ਕੇ ਹਰ ਇਕ ਦੇ ਮਨ ਨੂੰ ਮਸਤੀ ਚੜ੍ਹਦੀ ਹੈ।ਇਸ ਸਮੇਂ ਵਿਚ ਹਾੜੀ ਦੀ ਫ਼ਸਲ ਨਿੱਸਰ ਰਹੀ ਹੁੰਦੀ ਹੈ ਤੇ ਹਰ ਪਾਸਾ ਹਰਾ-ਭਰਾ ਤੇ ਫੁੱਲਾਂ ਨਾਲ ਲੱਦਿਆ ਦਿਖਾਈ ਦਿੰਦਾਂ ਹੈ| ਹਰ ਕਿਸੇ ਦਾ ਮਨ ਕਰਦਾ ਹੈ ਕਿ ਉਹ ਇਸ ਸੁਗੰਧਿਤ ਵਾਤਾਵਰਨ ਵਿਚ ਬਾਹਰ ਜਾ ਕੇ ਆਪਣਾ ਮਨ ਪ੍ਰਸਨ ਕਰੇ|

.ਬਸੰਤ ਤੇ ਕਵਿਤਾ ਭਾਰਤ ਦੀ ਕੋਈ ਭਾਸ਼ਾ ਹੀ ਅਜਿਹੀ ਹੋਵੇਗੀ, ਜਿਸ ਦੇ ਕਵੀਆਂ ਨੇ ਬਸੰਤ ਰੁੱਤ ਦੀ ਮਹਿr ” ਲਿਖੀ ਹੋਵੇ । ਬਸੰਤ ਰੁੱਤ ਦੀ ਸੁੰਦਰਤਾ ਸੰਬੰਧੀ ਬਹੁਤ ਸਾਰੇ ਲੋਕ-ਗੀਤ ਵੀ ਮਿਲਦੇ ਹਨ । ਇਹ ਰੁੱਤ ਮਨੁੱਖ ਦੀ ਸਿਹਤ ਨੂੰ ਬਣਾਉਣ ਤੇ ਨਿਖ਼ਾਰਨ ਲਈ ਬੜੀ ਢੁੱਕਵੀਂ ਹੈ । ਇਸ ਵਿਚ ਸਾਨੂੰ ਹਰ ਰੋਜ਼ ਸਵੇਰੇ ਹੈ ਨ ਚਾਹੀਦੀ ਹੈ, ਕਸਰਤ ਕਰਨੀ ਅਤੇ ਸਿਹਤ-ਵਧਾਊ ਭੋਜਨ ਖਾਣਾ ਚਾਹੀਦਾ ਹੈ । ਸਮੁੱਚੇ ਤੌਰ ‘ਤੇ ਬਸੰਤ ਰੁੱਤ ਪੰਜਾਬ ਦੀਆਂ ਰੁੱਤਾਂ ਵਿਚੋਂ ਸਭ ਤੋਂ ਵੱਧ ਮਹੱਤਵਪੂਰਨ ਰੱਤ ਹੈ । ਇਸ ਰੁੱਤ ਵਿਚ ਨਵੇਂ ਜੀਵਨ,ਨਵੇਂ ਮੌਸਮ ਤੇ ਨਵੀਆਂ ਰੀਝਾਂ ਦਾ ਸੰਚਾਰ ਹੁੰਦਾ ਹੈ।

Leave a Reply