Punjabi Essay on “Apne hathi apna aape hi kaaj Suariye”, “ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸੁਆਰੀਐ”, Punjabi Essay for Class 10, Class 12 ,B.A Students and Competitive Examinations.

ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸੁਆਰੀਐ

Apne hathi apna aape hi kaaj Suariye

ਇਹ ਤੱਕ ਗੁਰੂ ਨਾਨਕ ਦੇਵ ਜੀ ਦੀ ਹੈ। ਇਸ ਦਾ ਭਾਵ ਹੈ ਕਿ ਜੇ ਮਨੁੱਖ ਨੇ ਕਿਸੇ ਵੀ ਕੰਮ ਵਿੱਚ ਸਫ਼ਲਤਾ ਪ੍ਰਾਪਤ ਕਰਨੀ ਹੈ, ਉਸ ਨੂੰ ਆਪਣਾ ਕੰਮ ਖੁਦ ਕਰਨਾ ਚਾਹੀਦਾ ਹੈ। ਉਸ ਨੂੰ ਦੂਸਰਿਆਂ ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਜਦੋਂ ਅਸੀਂ ਕਿਸੇ ਦੂਜੇ ਵਿਅਕਤੀ ਕੋਲੋਂ ਕੰਮ ਕਰਵਾਉਂਦੇ ਹਾਂ ਤਾਂ ਗਲਤੀ ਹੋਣ ਤੇ ਉਸ ਨੂੰ ਕੁੱਝ ਨਹੀਂ ਕਹਿ ਸਕਦੇ ਕਿਉਂ ਕਿ ਸਾਨੂੰ ਡਰ ਹੁੰਦਾ ਹੈ ਕਿ ਉਹ ਗੁੱਸਾ ਕਰੇਗਾ ਪਰ ਉਸ ਗਲਤੀ ਦਾ ਨਤੀਜਾ ਸਾਨੂੰ ਹੀ ਭੁਗਤਣਾ ਪੈਂਦਾ ਹੈ। ਇਸ ਲਈ ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਜੀਵਨ ਦੀ ਸਫ਼ਲਤਾ ਲਈ ਇਹ ਇੱਕ ਬਹੁਮੁੱਲਾ ਗੁਰ ਦੱਸਿਆ ਹੈ। ਇਸ ਕਥਨ ਵਿੱਚ ਅਟੱਲ ਸੱਚਾਈ ਹੈ ਤੇ ਇਹ ਜੀਵਨ ਦੀ ਸਫ਼ਲਤਾ ਦੀ ਕੁੰਜੀ ਹੈ। ਜਿਹੜੇ ਵਿਅਕਤੀ ਆਪਣਾ ਕੰਮ ਆਪਣੇ ਹੱਥੀਂ ਕਰਦੇ ਹਨ ਉਹ ਹਮੇਸ਼ਾ ਆਪਣੇ ਉਦੇਸ਼ ਵਿੱਚ ਸਫ਼ਲ ਹੁੰਦੇ ਹਨ ਪਰ ਜਿਹੜੇ ਦੂਜਿਆਂ ਤੇ ਨਿਰਭਰ ਕਰਦੇ ਹਨ, ਪੱਕੀ ਪਕਾਈ ਖਿਚੜੀ ਦੀ ਆਸ ਕਰਦੇ ਹਨ, ਹਮੇਸ਼ਾ ਨਿਰਾਸ਼ ਹੁੰਦੇ ਹਨ। ਅਸੀਂ ਆਪਣੇ ਜੀਵਨ ਵਿੱਚ ਕਈ ਅਜਿਹੀਆਂ ਉਦਾਹਰਨਾਂ ਦੇਖੀਆਂ ਜਾਂ  ਸੁਣੀਆਂ ਹੋਣਗੀਆਂ ਕਿ ਪਰਾਏ ਹੱਥਾਂ ਵਿੱਚ ਕਾਰੋਬਾਰ ਸੌਂਪਣ ਨਾਲ ਤਬਾਹੀ ਹੋ  ਗਈ। ਅਜੋਕੇ ਜੀਵਨ ਵਿੱਚ ਵਫ਼ਾਦਾਰ ਲੋਕ ਘੱਟ ਪਰ ਖ਼ੁਦਗਰਜ਼ ਜ਼ਿਆਦਾ ਮਿਲਦੇ ਹਨ। ਕੋਈ ਵੀ ਵਿਅਕਤੀ ਅਜਿਹਾ ਨਹੀਂ ਹੁੰਦਾ ਜੋ ਬਿਨਾਂ ਕਿਸੇ ਲਾਭ ਦੇ ਦੂਜੇ ਦਾ ਕੰਮ ਕਰੇ। ਕੰਮ ਕਰਨਾ ਹਰ ਵਿਅਕਤੀ ਦਾ ਫਰਜ਼ ਹੈ।ਵਿਹਲਾ ਰਹਿਣ  ਨਾਲ ਮਨੁੱਖ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਕੰਮ ਕਰਨ ਨਾਲ ਸਰੀਰ ਅਰੋਗ ਰਹਿੰਦਾ ਹੈ। ਵਿਹਲਾ ਮਨੁੱਖ ਨਾ ਆਪਣਾ ਕੁਝ ਸੁਆਰਨ ਦੀ ਸਮਰੱਥਾ ਰੱਖਦਾ ਹੈ ਤੇ ਨਾ ਹੀ ਸਮਾਜ ਦੀ। ਆਪਣਾ ਕੰਮ ਆਪ ਕਰਨ ਤੋਂ ਬਾਅਦ  ਆਤਮ-ਵਿਸ਼ਵਾਸ ਵੱਧਦਾ ਹੈ ਤੇ ਸਫ਼ਲਤਾ ਵੀ ਜ਼ਿਆਦਾ ਮਿਲਦੀ ਹੈ। ਆਪਣੇ ਹੱਥੀ ਆਪ ਕੰਮ ਕਰਨਾ ਇੱਕ ਅਜਿਹਾ ਅਸੂਲ ਹੈ ਜਿਸ ਤੇ ਚੱਲ ਕੇ ਮਨੁੱਖ ਸੱਚੀ  ਖੁਸ਼ੀ ਅਤੇ ਅਨੰਦ ਪ੍ਰਾਪਤ ਕਰ ਸਕਦਾ ਹੈ।

Leave a Reply