Punjabi Essay on “Anpadta di Samasya”, “ਅਨਪੜ੍ਹਤਾ ਦੀ ਸਮੱਸਿਆ”, for Class 10, Class 12 ,B.A Students and Competitive Examinations.

ਅਨਪੜ੍ਹਤਾ ਦੀ ਸਮੱਸਿਆ

Anpadta di Samasya

ਸਾਡੇ ਦੇਸ਼ ਵਿਚ ਅਨਪੜ੍ਹਤਾ-ਭਾਰਤ ਇਕ ਪਛੜਿਆ ਦੇਸ਼ ਹੈ । ਇਸ ਦਾ ਕਾਰਨ ਇਸ ਦੀ ਸਦੀਆਂ ਦੀ ਗੁਲਾਮੀ ਹੈ । ਇਸ ਦੇਸ਼ ਵਿਚ ਜਿੱਥੇ ਗਰੀਬੀ, ਕੰਗਾਲੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਵਧਦੀ-ਅਬਾਦੀ ਆਦਿ ਸਮੱਸਿਆਵਾਂ ਮੌਜੂਦ ਹਨ, ਉੱਥੇ ਅਨਪੜਤਾ ਵੀ ਇਕ ਵੱਡੀ ਸਮੱਸਿਆ ਹੈ । ਸਾਡੇ ਦੇਸ਼ ਵਿਚ 52.11% ਲੋਕ ਅਜਿਹੇ ਹਨ, ਜਿਨ੍ਹਾਂ ਲਈ ਕਾਲਾ ਅੱਖਰ ਬੈਂਸ ਬਰਾਬਰ ਹੈ । ਉਹ ਇੱਲ ਦਾ ਨਾਂ ਕੋਕੋ ਨਹੀਂ ਜਾਣਦੇ । ਇਸ ਪ੍ਰਕਾਰ ਲਗਪਗ ਅੱਧੀ ਜਨ-ਸੰਖਿਆ ਅਨਪੜ੍ਹ ਹੁੰਦਿਆਂ ਭਾਰਤ ਕਿੰਨੀ ਕੁ ਤਰੱਕੀ ਕਰ ਸਕਦਾ ਹੈ, ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ । ਹੁਣੇ ਜਿਹੇ ਹੋਏ ਇਕ ਸਰਵੇਖਣ ਅਨੁਸਾਰ ਇਸ ਸਮੇਂ ਸਾਡੇ ਦੇਸ਼ ਵਿਚ ਲਗਪਗ 6 ਕਰੋੜ ਬੱਚੇ ਸਕੂਲ ਨਹੀਂ ਜਾ ਰਹੇ ਅਤੇ ਸਕੂਲਾਂ ਵਿਚ ਜਿੰਨੇ ਬੱਚੇ ਦਾਖ਼ਲ ਹੁੰਦੇ ਹਨ, ਉਨ੍ਹਾਂ ਵਿਚੋਂ ਕੇਂਵਲ 8% ਹੀ ਦਸਵੀਂ ਪਾਸ ਕਰਦੇ ਹਨ ਤੇ ਬਾਕੀ ਕਿਸੇ ਨਾ ਕਿਸੇ ਕਾਰਨ ਪਹਿਲਾਂ ਹੀ ਸਕੂਲ ਛੱਡ ਜਾਂਦੇ ਹਨ ।

ਇਸ ਦੇ ਨੁਕਸਾਨ-ਅਨਪੜ੍ਹਤਾ ਅਜ਼ਾਦ ਭਾਰਤ ਲਈ ਇਕ ਸਰਾਪ ਹੈ । ਅਨਪੜ ਆਦਮੀ ਨਾ ਤਾਂ ਚੰਗੇ ਨਾਗਰਿਕ ਦੇ ਕਰਤੱਵਾਂ ਦੀ ਠੀਕ ਪਾਲਣਾ ਕਰ ਸਕਦਾ ਹੈ ਤੇ ਨਾ ਹੀ ਆਪਣੇ ਫ਼ਰਜ਼ਾਂ ਦੀ ਚੰਗੀ ਤਰ੍ਹਾਂ ਪਛਾਣ ਕਰ ਸਕਦਾ ਹੈ । ਉਹ ਅੰਧ-ਵਿਸ਼ਵਾਸੀ, ਲਕੀਰ ਦਾ ਫ਼ਕੀਰ ਤੇ ਲਾਈਲੱਗ ਹੁੰਦਾ ਹੈ । ਉਹ ਆਪਣੀ ਅਵਿਕਸਿਤ ਬੁੱਧੀ ਕਾਰਨ ਛੂਤ-ਛਾਤ, ਜਾਤ-ਪਾਤ, ਫ਼ਿਰਕੂਪੁਣੇ ਤੇ ਪਾਂਤਵਾਦ ਦਾ ਸ਼ਿਕਾਰ ਹੁੰਦਾ ਹੈ । ਉਹ ਨਾ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਠੀਕ ਤਰ੍ਹਾਂ ਸਮਝ ਸਕਦਾ ਹੈ ਤੇ ਨਾ ਹੀ ਉਸ ਦੇ ਕਲਿਆਣ ਵਿਚ – ਕੋਈ ਠੋਸ ਹਿੱਸਾ ਪਾ ਸਕਦਾ ਹੈ । ਉਹ ਵਹਿਮਾਂ-ਭਰਮਾਂ ਵਿਚ ਲਿਆ ਹੋਇਆ, ਜਾਦੂ-ਟੂਣਿਆਂ ਤੇ ਝਾੜਿਆਂ ਵਿਚ ਵਿਸ਼ਵਾਸ ਕਰਨ ਵਾਲਾ ਹੁੰਦਾ ਹੈ । ਉਹ ਦੇਸ਼ ਦੀਆਂ ਮਹੱਤਵਪੂਰਨ ਸਮੱਸਿਆਵਾਂ ਨੂੰ ਹੱਲ ਕਰਨ ਤੇ ਵਿਕਾਸ-ਕਾਰਜਾਂ ਵਿਚ ਵੀ ਯੋਗ ਹਿੱਸਾ ਨਹੀਂ ਪਾ ਸਕਦਾ, ਸਗੋਂ ਉਹ ਪਿਛਾਂਹ-ਖਿੱਚੂ ਤੇ ਅਵਿਗਿਆਨਿਕ ਸੂਝ ਵਾਲਾ ਹੁੰਦਾ ਹੈ | ਵਰਤਮਾਨ ਸਮੇਂ ਵਿਚ ਇਕ ਅਨਪੜ੍ਹ ਆਦਮੀ ਆਮ ਕਰਕੇ ਗਰੀਬੀ ਹੀ ਭੋਗਦਾ ਹੈ ਕਿਉਂਕਿ ਉਹ ਉਹਨਾਂ ਤਰੀਕਿਆਂ ਬਾਰੇ ਨਾ। ਸੋਚ ਸਕਦਾ ਹੈ ਤੇ ਨਾ ਹੀ ਉਹਨਾਂ ਉੱਤੇ ਅਮਲ ਕਰ ਸਕਦਾ ਹੈ , ਜਿਨ੍ਹਾਂ ਨਾਲ ਉਹ ਆਪਣੀ ਆਮਦਨ ਵਿਚ ਵਾਧਾ ਕਰ ਸਕੇ ।ਇਕ ਅਨਪੜ ਕਿਸਾਨ ਆਪਣੀ ਉਪਜ ਨੂੰ ਵਧਾਉਣ ਲਈ ਨਵੀਆਂ ਤਕਨੀਕਾਂ ਨੂੰ ਸਮਝਣ ਤੋਂ ਅਸਮਰਥ ਹੁੰਦਾ ਹੈ । ਅਨਪੜਤਾ ਹੀ ਮਨੁੱਖ ਨੂੰ ਲੋਕ-ਰਾਜ ਵਿਚ ਸਾਰਥਕ ਰੋਲ ਅਦਾ ਨਹੀਂ ਕਰਨ ਦਿੰਦੀ ਤੇ ਮਨੁੱਖ ਗੈਰ-ਸਮਾਜੀ ਤੇ ਚੁਸਤ ਚ ਨਹੀਂ ਕਰਨ ਦਿੰਦੀ ਤੇ ਮਨੁੱਖ ਗੁਰ-ਸਮਾਜੀ ਤੇ ਚੁਸਤ ਚਲਾਕ ਅਨਸਰਾਂ ਦੇ ਹੱਥਾਂ ਵਿਚ ਖੇਡਣ ਰਹਿ ਜਾਂਦਾ ਹੈ | ਮੁੱਕਦੀ ਗੱਲ ਇਹ ਹੈ ਕਿ ਅਨਪੜਤਾ ਆਦਮੀ ਦੇ ਸਰੀਰਿਕ, ਮਾਨਸਿਕ ਤੇ ਨੈਤਿਕ ਵਿਕਾਸ ਵਿਚ ਰੁਕਾਵ ਪੈਦਾ ਕਰਦੀ ਹੈ ।

ਆਜਾਦੀ ਮਿਲਣ ਸਮੇਂ ਦੀ ਅਵਸਥਾ-ਸਾਡੇ ਦੇਸ਼ ਦੇ ਅਜ਼ਾਦ ਹੋਣ ਸਮੇਂ ਇਹ ਸਮੱਸਿਆ ਬੜੀ ਗੰਭੀਰ ਸੀ । ਸਮਾਜ ਦੇ ਗ ਨੂੰ ਆਮ ਕਰਕੇ ਵਿੱਦਿਆ ਤੋਂ ਵਾਂਝਾ ਹੀ ਰੱਖਿਆ ਜਾਂਦਾ ਧੀ ਬਾਰ ਘੱਟ ਲੋਕ ਅਜਿਹੇ ਹੁੰਦੇ ਸਨ, ਜਿਨ੍ਹਾਂ ਨੇ ਉਚੇਰੀ ਵਿੱਦਿਆ ਪ੍ਰਾਪਤ ਕੀਤੀ ਹੋਵੇ । ਬਹੁਤਿਆਂ ਨੂੰ ਤਾਂ ਆਪਣੇ ਦਸਖ਼ਤ ਕਰਨੇ ਵੀ ਨਹੀਂ ਵਾਝਾ ਹੀ ਰਖਿਆ ਜਾਂਦਾ ਸੀ । ਬਾਲਗ਼ ਤੇ ਬਾਲਕ ਆਮ ਕਰਕੇ ਅਨਪੜ੍ਹ ਹੀ ਹੁੰਦੇ ਸਨ |

ਵਿੱਦਿਆ ਦੇ ਪਸਾਰ ਲਈ ਢਿੱਲੇ ਯਤਨ-ਅਜ਼ਾਦ ਭਾਰਤ ਦੀ ਸਰਕਾਰ ਨੇ ਦੇਸ਼ ਵਿਚ ਵਿੱਦਿਆ ਦੇ ਪਸਾਰ ਲਈ ਕਦਮ ਤਾ ਉਠਾਏ ਹਨ, ਜਿਸ ਕਰਕੇ 1947 ਤੋਂ ਪਿੱਛੋਂ ਸਕੂਲਾਂ ਦੀ ਗਿਣਤੀ 2 ਲੱਖ 30 ਹਜ਼ਾਰ ਤੋਂ ਵੱਧ ਕੇ 1997 ਵਿਚ 7 ਲੱਖ 44 ਹਜ਼ਾਰ, ਅਧਿਆਪਕਾਂ ਦੀ ਗਿਣਤੀ 6 ਲੱਖ 24 ਹਜ਼ਾਰ ਤੋਂ ਵੱਧ ਕੇ 28 ਲੱਖ 36 ਹਜ਼ਾਰ ਤੇ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵੀ 1 ਕਰੋੜ 90 ਲੱਖ ਤੋਂ 14 ਕਰੋੜ 94 ਲੱਖ ਹੋ ਗਈ ਦੱਸੀ ਜਾਂਦੀ ਰਹੀ ਹੈ ਤੇ ਸਰਬ ਸਿੱਖਿਆ ਅਭਿਆਨ ਦੁਆਰਾ ਅਨਪੜ੍ਹਤਾ ਵਿਰੁੱਧ ਜੰਗ ਆਰੰਭਣ ਦੀਆਂ ਗੱਲਾਂ ਹੁੰਦੀਆਂ ਹਨ, ਪਰੰਤੂ ਹਕੀਕਤ ਵਿਚ ਸਾਡੇ ਦੇਸ਼ ਵਿਚ ਸਰਕਾਰ ਨੇ ਵਿੱਦਿਆ ਦੇ ਪ੍ਰਸਾਰ ਵਲ ਸੰਜੀਦਗੀ ਨਾਲ ਧਿਆਨ ਨਹੀਂ ਦਿੱਤਾ | 1966 ਵਿਚ ਜਿੱਥੇ ਡੀ. ਐੱਸ. ਕੋਠਾਰੀ ਦੀ ਅਗਵਾਈ ਵਿਚ ਬਣੇ ਐਜੁਕੇਸ਼ਨ ਕਮਿਸ਼ਨ ਨੇ ਵਿੱਦਿਆ ਉੱਤੇ ਕੌਮੀ ਆਮਦਨ ਦਾ 6% ਖ਼ਰਚ ਕਰਨ ਦੀ ਸਲਾਹ ਦਿੱਤੀ ਸੀ, ਉੱਥੇ ਸਾਡੀ ਸਰਕਾਰ ਕੇਵਲ 3.7% ਦੇ ਲਗਪਗ ਹੀ ਖ਼ਰਚ ਕਰ ਰਹੀ ਹੈ ਤੇ ਜਦੋਂ ਦਾ ਲੱਗੇ ਉਸ ਵਿਚ ਵੀ ਕਟੌਤੀ ਕਰ ਦਿੰਦੀ ਹੈ । ਫਲਸਰੂਪ ਸਮੁੱਚੇ ਦੇਸ਼ ਵਿਚ ਵਿੱਦਿਆ ਦਾ ਪੱਧਰ ਡਿਗ ਰਿਹਾ ਹੈ । ਪੰਜਾਬ ਦੇ 13592 ਪ੍ਰਾਇਮਰੀ ਸਕੂਲਾਂ ਵਿਚ ਹੀ ਅਧਿਆਪਕਾਂ ਦੀਆਂ 8758 ਅਸਾਮੀਆਂ ਖਾਲੀ ਪਈਆਂ ਹਨ ਤੇ ਉੱਥੇ ਪੜਾਈ ਦਾ ਕੰਮ ਚੌੜ-ਚੁਪਟ ਹੈ । ਅੱਗੋਂ ਸਰਕਾਰ ਖ਼ਰਚੇ ਨੂੰ ਹੋਰ ਘਟਾਉਣ ਲਈ ਜਾਂ ਤਾਂ ਆਰਜ਼ੀ ਅਧਿਆਪਕ ਰੱਖ ਰਹੀ ਹੈ, ਜਾਂ ਠੇਕੇ ਉੱਤੇ । ਇਸ ਕਰਕੇ ਪੰਜਾਬ ਵਿਚ ਪੜ੍ਹਿਆਂ-ਲਿਖਿਆਂ ਦੀ ਦਰ ਕੇਵਲ 6.5% ਹੀ ਹੈ । ਸੰਵਿਧਾਨ ਅਨੁਸਾਰ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ। ਕਿ ਉਹ ਪ੍ਰਾਇਮਰੀ ਵਿੱਦਿਆ ਨੂੰ ਮੁਫ਼ਤ ਤੇ ਲਾਜ਼ਮੀ ਬਣਾਵੇ । ਪਰੰਤੂ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਹੀਂ ਨਿਭਾਇਆ । ਨੈਨੀ ਪਾਲਖੀਵਾਲ ਅਨੁਸਾਰ ਸਾਡੀ ਸਰਕਾਰ ਦੀ ਵਿੱਦਿਆ ਦੇ ਪਸਾਰ ਵਲੋਂ ਕੋਤਾਹੀ ਅਜ਼ਾਦੀ ਤੋਂ ਪਿੱਛੋਂ ਸਭ ਤੋਂ ਵੱਡੀ ਮਾਰੁ ਗ਼ਲਤੀ ‘ ਹੈ । ਇਸ ਕਰਕੇ ਸਾਡੇ ਦੇਸ਼ ਵਿਚ ਨਾ ਬੱਚਿਆਂ ਦੀ ਪੜ੍ਹਾਈ ਯਕੀਨੀ ਬਣ ਸਕੀ ਹੈ ਤੇ ਨਾ ਬਾਲਗ਼ ਵਿੱਦਿਆ ਦੀਆਂ ਢੋਲ-ਢਮੱਕੇ ਨਾਲ ਸ਼ੁਰੂ ਹੋਈਆਂ ਸਕੀਮਾਂ ਨੂੰ ਕੋਈ ਫਲ ਲੱਗਾ ਹੈ ।

ਅਨਪੜ੍ਹਤਾ ਕਿਵੇਂ ਦੂਰ ਹੋਵੇ-ਦੇਸ਼ ਵਿਚੋਂ ਅਨਪੜ੍ਹਤਾ ਨੂੰ ਖ਼ਤਮ ਕਰਨ ਲਈ ਸਰਕਾਰ ਦੇ ਨਾਲ ਆਮ ਲੋਕ ਤੇ ਅਧਿਆਪਕਾਂ ਦੇ ਸਾਂਝੇ ਯਤਨਾਂ ਦੀ ਜ਼ਰੂਰਤ ਹੈ । ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਭ ਤੋਂ ਪਹਿਲਾਂ ਵਿੱਦਿਆ ਦੇ ਪ੍ਰਸਾਰ ਨੂੰ ਪਹਿਲ ਦੇਣਾ ਆਪਣੀਆਂ ਨੀਤੀਆਂ ਵਿਚ ਸ਼ਾਮਿਲ ਕਰੇ ਤੇ ਇਸ ਲਈ ਦਿਲ ਖੋਲ੍ਹ ਕੇ ਫੰਡ ਤੇ ਸਹਾਇਤਾ ਦੇਵੇ । ਇਸ ਤੋਂ ਇਲਾਵਾ ਦੇਸ਼ ਵਿਚ ਸਕੂਲਾਂ ਅਤੇ ਕਾਲਜਾਂ ਦੀ ਗਿਣਤੀ ਵਧਾਈ ਜਾਵੇ | ਪਾਇਮਰੀ ਤਕ ਵਿੱਦਿਆ ਲਾਜ਼ਮੀ ਤੇ ਮੁਫ਼ਤ ਹੋਣੀ ਚਾਹੀਦੀ ਹੈ । ਬਾਲਗਾਂ ਦੀ ਵਿੱਦਿਆ ਲਈ ਈਵਨਿੰਗ ਸੈਂਟਰ ਖੋਲ੍ਹੇ ਜਾਣ, ਤਾਂ ਜੋ ਉਹ ਦਿਨੇ ਆਪਣਾ ਕੰਮ-ਕਾਰ ਤੇ ਸ਼ਾਮ ਵੇਲੇ ਆਪਣੀ ਪੜ੍ਹਾਈ ਕਰ ਸਕਣ । ਇਸਤਰੀਆਂ ਦੀ ਵਿਦਿਆ ਵਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ । ਕੇਵਲ ਪੜ੍ਹੀਆਂ-ਲਿਖੀਆਂ ਇਸਤਰੀਆਂ ਹੀ ਬੱਚਿਆਂ ਦੀ ਯੋਗ ਢੰਗ ਨਾਲ ਪਾਲਣਾ ਕਰ ਸਕਦੀਆਂ ਹਨ ਤੇ ਉਹਨਾਂ ਨੂੰ ਵਿੱਦਿਆ ਪ੍ਰਾਪਤੀ ਲਈ ਪ੍ਰੇਰ ਸਕਦੀਆਂ ਹਨ । ਸਰਕਾਰ ਨੂੰ ਇਹ ਵੀ ਚਾਹੀਦਾ ਹੈ। ਕ ਵਿੱਦਿਆ ਦੇ ਪਸਾਰ ਲਈ ਕੰਮ ਕਰਨ ਵਾਲੀਆਂ ਸਭਾਵਾਂ ਤੇ ਕਮੇਟੀਆਂ ਦੀ ਮਾਇਕ ਸਹਾਇਤਾ ਵੀ ਕਰੇ ਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਇਨਾਮ ਅਤੇ ਵਜ਼ੀਫੇ ਵੀ ਦੇਵੇ । ਪਰ ਅਜਿਹਾ ਕਰਨ ਦੀ ਥਾਂ ਸਰਕਾਰ ਵਲੋਂ ਵਿੱਦਿਆ ਦੇ ਨਿੱਜੀਕਰਨ ਨੂੰ ਉਤਸ਼ਾਹ ਦੇ ਕੇ ਅਤੇ ਸਰਕਾਰੀ ਤੇ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਦਿੱਤੀ ਜਾਣ ਵਾਲੀ ਮਾਇਕ ਸਹਾਇਤਾ ਤੇ ਟੀਚਰਾਂ ਦੀ ਗਿਣਤੀ ਨੂੰ ਘਟਾਇਆ ਜਾ ਰਿਹਾ ਹੈ, ਜਿਸ ਨਾਲ ਦਿਨੋ-ਦਿਨ ਵਿੱਦਿਆ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ |

ਸਾਰ-ਅੰਸ਼-ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਦੇਸ਼ ਵਿਚ ਅਨਪੜਤਾ ਇਕ ਗੰਭੀਰ ਸਮੱਸਿਆ ਹੈ । ਇਸ ਨੂੰ ਦੂਰ ਕੀਤੇ ਬਿਨਾਂ ਅਸੀਂ ਵਿਕਸਿਤ ਦੇਸ਼ਾਂ ਨਾਲ ਕਦਮ ਨਹੀ ਮਿਲਾ ਸਕਦੇ । ਇਸ ਕਰਕੇ ਸਾਡੀ ਸਰਕਾਰ ਨੂੰ ਚਾਹੀਦ ਤੋਂ ਪੁੱਟਣ ਲਈ ਹਰ ਲੋੜੀਦਾ ਕਦਮ ਚੁੱਕੇ ।

One Response

  1. Abhinav July 2, 2019

Leave a Reply