Punjabi Essay on “Anpadhta ki Samasya”, “ਅਨਪੜਤਾ ਦੀ ਸਮਸਿਆਵਾਂ”, Punjabi Essay for Class 10, Class 12 ,B.A Students and Competitive Examinations.

ਅਨਪੜਤਾ ਦੀ ਸਮਸਿਆਵਾਂ

Anpadhta ki Samasya 

ਭੂਮਿਕਾ : ਭਾਰਤ ਵਿਚ ਕਈ ਸਮੱਸਿਆਵਾਂ ਮੌਜੂਦ ਹਨ, ਜਿਵੇਂ ਗਰੀਬੀ, ਕੰਗਾਲੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰੀ, ਵਧਦੀ ਅਬਾਦੀ, ਅਨਪੜ੍ਹਤਾ ਆਦਿ। ਇਨ੍ਹਾਂ ਵਿਚੋਂ ਅਨਪੜਤਾ ਕੌਮ ਲਈ ਸਭ ਤੋਂ ਵੱਡਾ ਸਰਾਪ ਹੈ।

 

ਭਾਰਤ ਅਤੇ ਵਿੱਦਿਆ : ਭਾਰਤ ਵਿਚ ਅਨਪੜ੍ਹਤਾ ਦੀ ਸਮੱਸਿਆ ਪੈਦਾ ਹੋਣ ਪਿੱਛੇ ਕਈ ਕਾਰਨ ਹਨ, ਜਿਵੇਂ ਵਧਦੀ ਅਬਾਦੀ, ਬੇਰੁਜ਼ਗਾਰੀ, ਗਰੀਬੀ, ਅਨਿਸਚਿਤ ਭਵਿੱਖ ਅਤੇ ਪੜ੍ਹਾਈ ਵਿਚ ਰੁਝਾਨ ਘੱਟ ਹੋਣਾ ਆਦਿ। ਭਾਵੇਂ ਸਰਕਾਰ ਨੇ ਉਪਰਾਲਾ ਕੀਤਾ ਹੈ ਕਿ ਪ੍ਰਾਇਮਰੀ ਤੱਕ ਦੀ ਵਿੱਦਿਆ ਸਾਰਿਆਂ ਲਈ ਜ਼ਰੂਰੀ ਹੋਣੀ ਚਾਹੀਦੀ ਹੈ, ਇਸ ਲਈ ਇਹ ਪ੍ਰਾਇਮਰੀ ਵਿੱਦਿਆ ਮੁਫ਼ਤ ਮੁਹੱਈਆ ਕਰਵਾਈ ਵੀ ਜਾ ਰਹੀ ਹੈ । ਇਸ ਤੋਂ ਇਲਾਵਾ ਕਿਤਾਬਾਂ, ਵਰਦੀਆਂ ਤੇ ਵਜ਼ੀਫੇ ਵੀ ਦਿੱਤੇ ਜਾ ਰਹੇ ਹਨ ਅਤੇ ਹੁਣ ਸਰਕਾਰ ਨੇ ‘ਮਿਡ-ਡੇ-ਮੀਲ ਦਾ ਖ਼ਾਸ ਪ੍ਰਬੰਧ ਕੀਤਾ ਹੈ ਤਾਂ ਜੋ ਗਰੀਬ ਵਿਦਿਆਰਥੀਆਂ ਨੂੰ ਹਰ ਤਰਾਂ ਦੀਆਂ ਸਹੂਲਤਾਂ ਮਿਲਦੀਆਂ ਰਹਿਣ ਤੇ ਸਾਡੇ ਦੇਸ ਉੱਤੋਂ ਅਨਪੜਤਾ ਦਾ ਕਲੰਕ ਦੂਰ ਹੋ ਜਾਵੇ ਪਰ ਬਹੁਤ ਸਾਰੀ ਗਰੀਬ ਸ਼੍ਰੇਣੀ ਅਜਿਹੀ ਹੈ ਜਿਹੜੀ ਅਜਿਹੀਆਂ ਸਹੂਲਤਾਂ ਵੀ ਨਹੀਂ ਲੈ ਰਹੀ। ਇਸ ਤਰਾਂ ਅਨਪੜਤਾ ਪਾਇਮਰੀ ਪੱਧਰ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਬਹੁਤੇ ਵਿਦਿਆਰਥੀ ਪ੍ਰਾਇਮਰੀ ਤੋਂ ਬਾਅਦ ਪੜ੍ਹਾਈ ਛੱਡ ਦਿੰਦੇ ਹਨ। ਬੇਰੁਜ਼ਗਾਰੀ, ਮਹਿੰਗਾਈ ਤੇ ਭੁੱਖ ਨੇ ਬੱਚਿਆਂ ਨੂੰ ਬਚਪਨ ਵਿਚ ਹੀ ਕੰਮ ਕਰਨ ਲਾ ਦਿੱਤਾ ਹੈ। ਦਸਵੀਂ ਤੇ ਬਾਰਵੀਂ ਤੱਕ ਪਹੁੰਚਦਿਆਂ-ਪਹੁੰਚਦਿਆਂ ਗਿਣਤੀ ਘਟਣੀ ਸ਼ੁਰੂ ਹੋ ਜਾਂਦੀ ਹੈ। ਕੁਝ ਕੁ ਲੋਕ ਹਨ ਜਿਹੜੇ ਮਸਾਂ ਹੀ ਬਾਰਵੀਂ ਤੱਕ ਪੜ੍ਹਦੇ ਹਨ। ਅੱਗੋਂ ਬੀ.ਏ., ਐੱਮ.ਏ. ਤੱਕ ਪੜ੍ਹਨ ਦਾ ਰੁਝਾਨ ਘਟ ਰਿਹਾ ਹੈ, ਕੋਈ ਸਰਦਾਪੁੱਜਦਾ ਹੀ ਕੋਈ ਕਿੱਤਾਮੁਖੀ ਕੋਰਸ ਕਰਦਾ ਹੈ ਨਹੀਂ ਤਾਂ ਬਾਰਵੀਂ ਤੋਂ ਬਾਅਦ ਪੜ੍ਹਨਾ ਬੰਦ। ਬਾਰਵੀਂ ਤੱਕ ਦੀ ਪੜ੍ਹਾਈ ਵੀ ਅੱਜ ਦੇ ਦੌਰ ਵਿਚ ਅਨਪੜ੍ਹਤਾ ਦੇ ਬਰਾਬਰ ਹੀ ਹੈ।

ਇਸ ਦੇ ਨੁਕਸਾਨ : ਇਹ ਸਮੱਸਿਆ ਸਾਡੇ ਦੇਸ਼ ਅਤੇ ਕੌਮ ਲਈ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ ਕਿਉਂਕਿ ਅਨਪੜ੍ਹ ਵਿਅਕਤੀ ਨਾ ਤਾਂ ਚੰਗੇ ਨਾਗਰਿਕ ਦੇ ਕਰਤੱਵਾਂ ਦੀ ਠੀਕ ਪਾਲਣਾ ਕਰ ਸਕਦਾ ਹੈ ਤੇ ਨਾ ਹੀ ਆਪਣੇ ਫ਼ਰਜ਼ਾਂ ਤੇ ਹੱਕਾਂ ਨੂੰ ਪਛਾਣ ਸਕਦਾ ਹੈ। ਉਸ ਦੀ ਸੋਚ ਵੀ ਸੀਮਤ ਹੁੰਦੀ ਹੈ। ਕਈ ਵਾਰ ਤਾਂ ਉਹ ਆਪਣਾ ਨਫਾ-ਨੁਕਸਾਨ ਵੀ ਨਹੀਂ ਸੋਚ ਸਕਦਾ। ਸ਼ੋਸ਼ਕ ਵਰਗ ਵੱਲੋਂ ਸਮੇਂ-ਸਮੇਂ ਤੇ ਉਸ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਸਰਕਾਰੀ ਸਹੂਲਤਾਂ ਤੋਂ ਵਾਂਝਾ ਰਹਿ ਜਾਂਦਾ ਹੈ ਤੇ ਹਰ ਕੰਮ ਲਈ ਦੂਜਿਆਂ ‘ਤੇ ਨਿਰਭਰ ਹੋ ਜਾਂਦਾ ਹੈ।

ਪਿਛਾਂਹ-ਖਿੱਚ ਤੇ ਅਵਿਗਿਆਨਕ ਸੂਝ ਵਾਲਾ : ਅਨਪੜ੍ਹ ਵਿਅਕਤੀ ਦੇ ਖ਼ਿਆਲ ਵੀ ਪੁਰਾਣੇ ਹੁੰਦੇ ਹਨ। ਉਹ ਲਕੀਰ ਦਾ ਫਕੀਰ ‘ਵਹਿਮਾਂ-ਭਰਮਾਂ ਵਿਚ ਸਿਆ ਜਾਂਦਾ ਹੈ ਤੇ ਜਾਦੂ-ਟੂਣਿਆਂ ਵਿਚ ਵਿਸ਼ਵਾਸ ਕਰਨ ਲੱਗ ਪੈਂਦਾ ਹੈ। ਕਈ ਵਾਰ ਕਿਸੇ ਬਿਮਾਰੀ ਹੋਣ ‘ਤੇ ਉਹ ਡਾਕਟਰੀ ਇਲਾਜ ਨਾਲੋਂ ਪਖੰਡੀ ਬਾਬਿਆਂ ਦੇ ਝਾਂਸੇ ਵਿਚ ਆ ਜਾਂਦਾ ਹੈ, ਸਿੱਟੇ ਵਜੋਂ ਤੰਦਰੁਸਤ ਹੋਣ ਦੀ ਬਜਾਏ ਉਹ ਹੋਰ ਰੋਗੀ ਹੋ ਜਾਂਦਾ ਹੈ॥ ਉਹ ਕਿਸੇ ਵੀ ਗੱਲ ਨੂੰ ਤਰਕ ਦੇ ਅਧਾਰ ਤੇ ਨਹੀਂ ਸੋਚ ਸਕਦਾ। ਉਹ ਛੂਤ-ਛਾਤ, ਜਾਤ-ਪਾਤ ਤੇ ਫ਼ਿਰਕਪੁਣੇ ਦਾ ਸ਼ਿਕਾਰ ਹੋ ਜਾਂਦਾ ਹੈ। ਅਨਪੜ੍ਹ ਵਿਅਕਤੀ ਦੁਜਿਆਂ ਦੇ ਹੱਥਾਂ ਦਾ ਖਿਡੌਣਾ ਬਣ ਕੇ ਰਹਿ ਜਾਂਦਾ ਹੈ।

 

ਅਨਪੜ੍ਹਤਾ ਦੂਰ ਕਰਨ ਲਈ ਸੁਝਾਅ : ਦੇਸ ਵਿਚੋਂ ਅਨਪੜ੍ਹਤਾ ਦੂਰ ਕਰਨ ਲਈ ਸਰਕਾਰ ਤੇ ਜਨਤਾ ਦੇ ਸਾਂਝੇ ਉਦਮਾਂ ਦੀ ਲੋੜ ਹੈ । ਕਿਉਂਕਿ ਕਿਸੇ ਬੁਰਾਈ ਜਾਂ ਸਮੱਸਿਆ ਲਈ ਕੋਈ ਇਕ ਧਿਰ ਜੁੰਮੇਵਾਰ ਨਹੀਂ ਹੁੰਦੀ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਸਰਕਾਰ ਵੱਲੋਂ ਮੁਫ਼ਤ ਵਿੱਦਿਆ ਦਾ ਭਰਪੂਰ ਲਾਭ ਉਠਾਉਣ ਤੇ ਬੱਚਿਆਂ ਨੂੰ ਰੁਜ਼ਗਾਰ ‘ਤੇ ਲਾਇਆ ਜਾਵੇ। ਉਹ ਪੜ-ਲਿਖ ਕੇ ਵਧੀਆ ਰੁਜ਼ਗਾਰ ‘ਤੇ ਲੱਗਣ ਦੇ ਕਾਬਲ ਹੋ ਸਕਣਗੇ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਸਰਕਾਰੀ ਸਕੂਲਾਂ ਵਿਚ ਖ਼ਾਲੀ ਅਸਾਮੀਆਂ ਭਰੇ ਤੇ ਅਧਿਆਪਕਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਵੇ, ਵਿੱਦਿਆ ਦੇ ਖੇਤਰ ਵਿਚ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ ਨੂੰ ਭ੍ਰਿਸ਼ਟਾਚਾਰੀ ਦਾ ਰੰਗ ਨਾ ਲੱਗੇ। ਗਰੀਬੀ ਦੇ ਮੱਦੇਨਜ਼ਰ ਈਵਨਿੰਗ ਸੈਂਟਰ ਖੋਲ੍ਹੇ ਜਾ ਸਕਦੇ ਹਨ ਤਾਂ ਕਿ ਦਿਨੇ ਕੰਮ-ਕਾਰ ਤੋਂ ਵਿਹਲੇ ਹੋ ਕੇ ਸ਼ਾਮ ਨੂੰ ਹੀ ਪੜ੍ਹਾਈ ਕੀਤੀ ਜਾ ਸਕੇ। ਇਸਤਰੀਆਂ ਦੀ ਵਿੱਦਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਬੋਰਡ ਵਿਚੋਂ ਮੈਰਿਟ ਪੁਜ਼ੀਸ਼ਨਾਂ ਲੈਣ ਵਾਲ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਜਾਵੇ, ਵਜ਼ੀਫ਼ੇ ਵੀ ਦਿੱਤੇ ਜਾਣ ਪਰ ਅਜਿਹਾ ਕਰਨ ਦੀ ਥਾਂ ਸਰਕਾਰ ਨਿੱਜੀਕਰਨ ਵੱਲ  ਧਿਆਨ ਦੇ ਰਹੀ ਹੈ। ਵਿੱਦਿਆ ਦਾ ਨਿੱਜੀਕਰਨ ਕਰਨ ਨਾਲ ਵਿੱਦਿਆ ਦਾ ਵਪਾਰੀਕਰਨ ਹੋ ਜਾਣਾ ਹੈ, ਸਧਾਰ ਹੋਣ ਦੀ ਬਜਾਏ ਸਥਿਤੀ ਹੋਰ ਹੋ ਜਾਣੀ ਹੈ ਕਿਉਂਕਿ ਵਿੱਦਿਆ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਣੀ ਹੈ।

ਸਾਰੰਸ਼ : ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਅਨਪੜ੍ਹਤਾ ਇਕ ਗੰਭੀਰ ਸਮੱਸਿਆ ਹੈ। ਇਸ ਨੂੰ ਪਹਿਲ ਦੇ ਅਧਾਰ ‘ਤੇ ਦੂਰ ਕਰਨ ਦੀ ਲੋੜ । ਇਸ ਸਮੱਸਿਆਂ ਤੇ ਕਾਬੂ ਪਾਇਆ ਜਾ ਸਕਦਾ ਹੈ। ਕੇਵਲ ਕੁਝ ਸਾਰਥਕ ਯਤਨਾਂ ਦੀ ਲੋੜ ਹੈ. ਐਲਾਨਾਂ ਨੂੰ ਅਮਲ ਵਿਚ ਲਿਆਉਣ ਦੀ। ਤ ਹੈ ਤਾਂ ਹੀ ਅਸੀਂ ਸੰਸਾਰ ਨਾਲ ਕਦਮ ਮਿਲਾ ਕੇ ਤੁਰ ਸਕਦੇ ਹਾਂ।

Leave a Reply