Punjabi Essay on “Anpadhta di Samasiya”, “ਅਨਪੜ੍ਹਤਾ ਦੀ ਸਮੱਸਿਆ”, Punjabi Essay for Class 10, Class 12 ,B.A Students and Competitive Examinations.

ਅਨਪੜ੍ਹਤਾ ਦੀ ਸਮੱਸਿਆ

Anpadhta di Samasiya 

ਰੂਪ-ਰੇਖਾ- ਭੁਮਿਕਾ, ਭਾਰਤ ਦੇਸ਼ ਵਿੱਚ ਅਨਪੜਤਾ, ਅਜ਼ਾਦੀ ਸਮੇਂ ਭਾਰਤ ਦੀ ਅਵਸਥਾ, ਲੜਕੀਆਂ ਦੀ ਸਿੱਖਿਆ ਤੇ ਰੋਕ, ਵਿੱਦਿਆ ਦੇ ਪਸਾਰ ਦੇ ਯਤਨ, ਅਨਪੜ੍ਹਤਾ ਦੇ ਨੁਕਸਾਨ, ਦੂਰ ਕਰਨ ਦੇ ਉਪਾਅ, ਸਾਰ-ਅੰਸ਼

ਭੂਮਿਕਾ- ਸਦੀਆਂ ਦੀ ਗੁਲਾਮੀ ਤੋਂ ਭਾਰਤ ਨੇ ਰਾਜਨੀਤਿਕ ਅਜ਼ਾਦੀ ਤਾਂ ਪ੍ਰਾਪਤ ਕਰ ਲਈ ਹੈ, ਪਰ ਇਸ ਅਜ਼ਾਦੀ ਦੇ ਸਹੀ ਅਰਥਾਂ ਨੂੰ ਸਮਝਣ ਲਈ ਤੇ ਦੇਸ਼ ਦੀ ਖੁਸ਼ਹਾਲੀ ਲਈ ਪੜ੍ਹਾਈ-ਲਿਖਾਈ ਬਹੁਤ ਜ਼ਰੂਰੀ ਹੈ। ਬੜੇ ਅਫ਼ਸੋਸ ਦੀ ਗੱਲ ਹੈ ਕਿ ਅਜੇ ਵੀ ਸਾਡੇ ਦੇਸ਼ ਦੇ ਲੋਕ

ਸਿੱਖਿਅਤ ਨਹੀਂ ਹਨ। ਪੱਛੜਿਆਂ ਇਲਾਕਿਆਂ ਵਿੱਚ ਅਨਪੜ੍ਹਤਾ ਦਾ ਬੋਲ-ਬਾਲਾ ਹੈ। ਅਨਪੜ੍ਹ ਲੋਕ ਇਸ ਦਾ ਮਹੱਤਵ ਅਜੇ ਤੱਕ ਵੀ ਨਹੀਂ ਸਮਝ ਸਕੇ ਹਨ।

ਭਾਰਤ ਦੇਸ਼ ਵਿੱਚ ਅਨਪੜ੍ਹਤਾ- ਭਾਰਤ ਸਦੀਆਂ ਤੱਕ ਗੁਲਾਮ ਰਿਹਾ ਹੈ। ਇਹ ਇੱਕ ਪਛੜਿਆ ਦੇਸ਼ ਹੈ। ਪਹਿਲਾਂ ਨਾਲੋਂ ਅਸੀਂ ਕਾਫ਼ੀ ਤਰੱਕੀ ਕੀਤੀ ਹੈ। ਪਰ ਫਿਰ ਵੀ ਅਸੀਂ ਕੁਝ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ, ਜਿਵੇਂਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਆਦਿ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਨਾਲ ਇੱਕ ਹੋਰ ਵੱਡੀ ਸਮੱਸਿਆ ਵੀ ਜੁੜੀ ਹੋਈ ਹੈ, ਉਹ ਹੈ ਅਨਪੜ੍ਹਤਾ ਸਾਡੇ ਦੇਸ਼ ਵਿੱਚ ਅਜੇ ਵੀ ਅੱਧੀ ਜਨਸੰਖਿਆ ਅਜਿਹੀ ਹੈ, ਜਿਸ ਲਈ ਕਾਲਾ ਅੱਖਰ ਬੈਂਸ ਬਰਾਬਰ ਹੈ। ਸੋ ਅਸੀਂ ਸੋਚ ਹੀ ਸਕਦੇ ਹਾਂ ਕਿ ਭਾਰਤ ਕਿਵੇਂ ਉੱਨਤੀ ਦੀਆਂ ਲੀਹਾਂ ਤੇ ਜਾ ਸਕਦਾ ਹੈ। ਇੱਕ ਸਰਵੇਖਣ ਦੇ ਅਨੁਸਾਰ ਅਜੇ ਸਾਡੇ ਦੇਸ਼ ਦੇ 5 ਕਰੋੜ ਬੱਚੇ ਸਕੂਲ ਨਹੀਂ ਜਾ ਰਹੇ ਹਨ। ਸਰਕਾਰ ਨੇ ਲੜਕੀਆਂ ਲਈ ਮੁਫ਼ਤ ਸਿੱਖਿਆ ਤੇ ਖਾਣੇ ਦਾ ਪ੍ਰਬੰਧ ਵੀ ਕੀਤਾ ਹੈ ਇਸ ਦੇ ਬਾਵਜੂਦ ਵੀ ਪੱਛੜੀ ਸ਼੍ਰੇਣੀ ਦੇ ਲੋਕ ਸਕੂਲਾਂ ਵਿੱਚ ਨਹੀਂ ਪਹੁੰਚਦੇ। ਕੁਝ ਬੱਚੇ ਪ੍ਰਾਇਮਰੀ ਸਿੱਖਿਆ ਤੋਂ ਬਾਅਦ ਆਉਣਾ ਛੱਡ ਦਿੰਦੇ ਹਨ। 10-20% ਹੀ ਦਸਵੀਂ ਪਾਸ ਕਰਦੇ ਹਨ। ਪਿੰਡਾਂ ਵਿੱਚ ਰਹਿਣ ਵਾਲੇ ਬੱਚਿਆਂ ਦੇ ਮਾਂ-ਬਾਪ ਮੁੰਡਿਆਂ ਨੂੰ ਸਕੂਲ ਭੇਜਦੇ ਹਨ ਪਰ ਹਾੜੀਸਾਉਣੀ ਦੀਆਂ ਫ਼ਸਲਾਂ ਦੀ ਕਟਾਈ-ਬਿਜਾਈ ਸਮੇਂ ਭੇਜਣਾ ਬੰਦ ਕਰ ਦਿੰਦੇ ਹਨ।

ਅਜ਼ਾਦੀ ਸਮੇਂ ਭਾਰਤ ਦੀ ਅਵਸਥਾ ਜਿਸ ਸਮੇਂ ਸਾਡਾ ਭਾਰਤ ਅਜ਼ਾਦ ਹੋਇਆ ਸੀ ਉਸ ਸਮੇਂ ਪੜ੍ਹੇ-ਲਿਖੇ ਲੋਕਾਂ ਦੀ ਸੰਖਿਆ ਅੱਜ ਦੇ ਮੁਕਾਬਲੇ ਬਹੁਤ ਘੱਟ ਸੀ। ਲੜਕੀਆਂ ਨੂੰ ਤਾਂ ਸਕੂਲ ਭੇਜਿਆ ਹੀ ਨਹੀਂ ਸੀ ਜਾਂਦਾ। ਇਹ ਧਾਰਨਾ ਬਣੀ ਹੋਈ ਸੀ ਕਿ ਇਹਨਾਂ ਨੇ ਤਾਂ ਚੁੱਲਾ-ਚੌਕਾ ਹੀ ਸਾਂਭਣਾ ਹੈ, ਪੜ੍ਹ-ਲਿਖ ਕੇ ਕੀ ਕਰਨਗੀਆਂ। ਲੜਕਿਆਂ ਵਿੱਚੋਂ ਵੀ ਬਹੁਤ ਘੱਟ ਲੋਕ ਉਚੇਰੀ ਵਿੱਦਿਆ ਪ੍ਰਾਪਤ ਕਰਦੇ ਸਨ। ਕਈ ਲੋਕਾਂ ਨੂੰ ਤਾਂ ਆਪਣੇ ਦਸਤਖ਼ਤ ਵੀ ਕਰਨੇ ਨਹੀਂ ਸਨ ਆਉਂਦੇ।

ਲੜਕੀਆਂ ਦੀ ਸਿੱਖਿਆ ਤੇ ਰੋਕ- ਅੱਜ ਦੇ ਯੁੱਗ ਵਿੱਚ ਤਾਂ ਲੜਕੀਆਂ ਦੀ ਪੜ੍ਹਾਈ ਤੇ ਧਿਆਨ ਦਿੱਤਾ ਜਾਣ ਲੱਗ ਪਿਆ ਹੈ। ਭਾਰਤ ਦੇ ਕੁਝ ਇਲਾਕੇ ਅਜੇ ਵੀ ਅਜਿਹੇ ਹਨ, ਜਿੱਥੇ ਲੜਕੀਆਂ ਨੂੰ ਪੜ੍ਹਨ ਦੀ ਇਜਾਜ਼ਤ ਨਹੀਂ ਹੈ। ਪੱਛੜੀਆਂ ਸ਼੍ਰੇਣੀਆਂ ਦੇ ਲੋਕ ਤਾਂ ਅਜੇ ਵੀ ਇਹ ਸਮਝਦੇ ਹਨ ਕਿ ਲੜਕੀਆਂ ਦਾ ਬਾਹਰ ਜਾਣਾ ਸੁਰੱਖਿਅਤ ਨਹੀਂ ਹੈ, ਇਸ ਕਰਕੇ ਹੀ ਉਹ ਸਕੂਲ ਵੀ ਨਹੀਂ ਜਾ ਸਕਦੀਆਂ ਅਸਲ ਵਿੱਚ ਤਾਂ ਸੱਚਾਈ ਇਹ ਹੈ ਕਿ ਲੜਕੀ ਪੜ-ਲਿਖ ਜਾਵੇਗੀ ਤਾਂ ਉਹ ਸਾਰੇ ਪਰਿਵਾਰ ਨੂੰ ਸਿੱਖਿਆ ਦੇ ਸਕੇਗੀ। ਜ਼ਰੂਰੀ ਨਹੀਂ ਕਿ ਲੜਕੀਆਂ ਪੜ੍ਹ-ਲਿਖ ਕੇ ਨੌਕਰੀਆਂ ਹੀ ਕਰਨ। ਜੇ ਉਹ ਪੜੀਆਂ-ਲਿਖੀਆਂ ਹੋਣਗੀਆਂ ਤਾਂ ਘੱਟੋ-ਘੱਟ ਆਪਣੇ ਬੱਚਿਆਂ ਨੂੰ ਪੜ੍ਹਾ ਸਕਣਗੀਆਂ ਤੇ ਘਰ ਦੇ ਕੁੱਝ ਕੰਮ ਕਰਨ ਦੇ ਕਾਬਲ ਹੋ ਜਾਣਗੀਆਂ।

ਵਿੱਦਿਆ ਦੇ ਪਸਾਰ ਦੇ ਯਤਨ- ਭਾਰਤ ਸਰਕਾਰ ਨੇ ਵਿੱਦਿਆ ਦੇ ਪਸਾਰ ਲਈ ਸ਼ਲਾਘਾਯੋਗ ਕਦਮ ਉਠਾਏ ਹਨ, ਪਰ ਇਸ ਵਿੱਚ ਵੀ ਸਾਰਿਆਂ ਦੇ ਸਾਥ ਦੀ ਜ਼ਰੂਰਤ ਹੈ। ਅਧਿਆਪਕਾਵਾਂ ਨੂੰ ਚਾਹੀਦਾ ਹੈ ਕਿ ਜੇ ਬੱਚੇ ਕੁਝ ਸਮਾਂ ਸਕੂਲ ਆਉਣ ਤੋਂ ਬਾਅਦ ਛੱਡ ਦਿੰਦੇ ਹਨ ਤਾਂ ਪੁੱਛ-ਗਿੱਛ ਕੀਤੀ ਜਾਵੇ ਕਿ ਉਹ ਇੱਸ ਤਰ੍ਹਾਂ ਕਿਉਂ ਕਰ ਰਹੇ ਹਨ। ਬੱਚਿਆਂ ਦੇ ਮਾਂ-ਬਾਪ ਵੀ ਸਹਿਯੋਗ ਨਹੀਂ ਦਿੰਦੇ। ਸਰਕਾਰ ਨੂੰ ਵੀ ਜਿੰਨਾ ਪੈਸਾ ਵਿੱਦਿਆ ਦਾਨ ਲਈ ਖਰਚਣਾ ਚਾਹੀਦਾ ਹੈ ਉਹ ਖ਼ਰਚ ਨਹੀਂ ਕਰਦੀ। ਸੰਵਿਧਾਨ ਅਨੁਸਾਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਪ੍ਰਾਇਮਰੀ ਵਿੱਦਿਆ ਨੂੰ ਮੁਫ਼ਤ ਤੇ ਲਾਜ਼ਮੀ ਬਣਾਵੇ ਪਰ ਸਰਕਾਰ ਇਸ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਹੀਂ ਨਿਭਾ ਰਹੀ। ਕਈ ਸਕੂਲਾਂ ਵਿੱਚ ਅਧਿਆਪਕਾਵਾਂ ਦੀ ਭਰਤੀ ਹੀ ਨਹੀਂ ਕੀਤੀ ਜਾਂਦੀ। ਜੇ ਭਰਤੀ ਕੀਤੀ ਵੀ ਜਾਂਦੀ ਹੈ ਤਾਂ ਅਧਿਆਪਕ ਦੁਰ ਦੇ ਪਿੰਡਾਂ ਵਿੱਚ ਜਾਣਾ ਹੀ ਨਹੀਂ ਚਾਹੁੰਦੇ।ਉਹ ਸਾਲ-ਸਾਲ ਦੀਆਂ ਛੁੱਟੀਆਂ ਲੈ ਕੇ ਘਰ ਬੈਠ ਜਾਂਦੇ ਹਨ। ਫਲਸਰੂਪ ਬੱਚੇ ਵੀ ਆਉਣਾ ਬੰਦ ਕਰ ਦਿੰਦੇ ਹਨ।

ਅਨਪੜ੍ਹਤਾ ਦੇ ਨੁਕਸਾਨ- ਅਨਪੜ੍ਹਤਾ ਇੱਕ ਸਰਾਪ ਹੈ। ਅਨਪੜ੍ਹ ਮਨੁੱਖ ਚੰਗੇ ਨਾਗਰਿਕ ਦੇ ਕਰਤੱਵਾਂ ਦੀ ਪਾਲਣਾ ਕਦੇ ਵੀ ਠੀਕ ਢੰਗ ਨਾਲ ਨਹੀਂ ਕਰ ਸਕਦਾ। ਉਹ ਆਪਣੇ ਫ਼ਰਜਾਂ ਨੂੰ ਨਿਭਾਉਣ ਵਿੱਚ ਅਸਮਰੱਥ ਰਹਿੰਦਾ ਹੈ। ਅਨਪੜ੍ਹਤਾ ਨਾਲ ਮਨੁੱਖ ਅੰਧ-ਵਿਸ਼ਵਾਸੀ ਜਾਂ ਲਾਈਲੱਗ ਬਣ ਜਾਂਦਾ ਹੈ। ਉਸ ਨੂੰ ਕਿਸੇ ਚੀਜ਼ ਦਾ ਗਿਆਨ ਨਹੀਂ ਹੁੰਦਾ, ਸੋ ਕੋਈ ਵੀ ਉਸ ਨੂੰ ਮੂਰਖ ਬਣਾ ਦਿੰਦਾ ਹੈ। ਉਹ ਛੂਤ-ਛਾਤ, ਜਾਤ-ਪਾਤ ਤੇ ਫ਼ਿਰਕੂਵਾਦ ਆਦਿ ਦਾ ਸ਼ਿਕਾਰ ਬਣ ਜਾਂਦਾ ਹੈ। ਉਹ ਬਿਮਾਰੀ ਦੀ ਹਾਲਤ ਵਿੱਚ ਵੀ ਵਹਿਮਾਂ-ਭਰਮਾਂ ਤੇ ਟੂਣਿਆਂ ਆਦਿ ਵਿੱਚ ਵੀ ਫਸਿਆ ਰਹਿੰਦਾ ਹੈ। ਉਹ ਪਿਛਾਂਹ-ਖਿੱਚੂ ਬਣ ਜਾਂਦਾ ਹੈ ਤੇ ਉਸਦੀ ਸੋਚ ਛੋਟੀ ਹੀ ਰਹਿ ਜਾਂਦੀ ਹੈ । ਅਨਪੜ੍ਹ ਆਦਮੀ ਗਰੀਬੀ ਦਾ ਸ਼ਿਕਾਰ ਵੀ ਬਣਦਾ ਹੈ ਕਿਉਂਕਿ ਉਹ ਆਪਣੀ ਆਮਦਨ ਨੂੰ ਵਧਾਉਣ ਦੇ ਤਰੀਕਿਆਂ ਬਾਰੇ ਸੋਚਣ ਤੋਂ ਅਸਮਰੱਥ ਹੁੰਦਾ ਹੈ। ਜੇ ਇੱਕ ਕਿਸਾਨ ਅਨਪੜ੍ਹ ਹੋਵੇ ਤਾਂ ਇਹ ਖੇਤੀ ਦੇ ਆਧੁਨਿਕ ਢੰਗਾਂ ਤੋਂ ਜਾਣੂ ਨਹੀਂ ਹੋ ਸਕਦਾ, ਨਤੀਜੇ ਵਜੋਂ ਉਹ ਉਪਜ ਨਹੀਂ ਵਧਾ ਸਕਦਾ, ਜੇ ਉਹ ਉਪਜ ਨਹੀਂ ਵਧਾਏਗਾ ਤਾਂ ਉਸ ਦੀ ਆਮਦਨੀ ਵਧੇਗੀ ਨਹੀਂ ਪਰ ਖ਼ਰਚਾ ਵੱਧਦਾ ਜਾਵੇਗਾ। ਅਨਪੜ੍ਹਤਾ ਸਰੀਰਕ, ਮਾਨਸਿਕ ਤੇ ਨੈਤਿਕ ਵਿਕਾਸ ਵਿੱਚ ਰੁਕਾਵਟ ਦਾ ਕਾਰਨ ਬਣਦੀ ਹੈ।

ਦੂਰ ਕਰਨ ਦੇ ਉਪਾਦੇਸ਼ ਵਿੱਚੋਂ ਅਨਪੜ੍ਹਤਾ ਦੀ ਦੁਰੀ ਲਈ ਸਰਕਾਰ, ਅਧਿਆਪਕਾਵਾਂ ਤੇ ਮਾਂਬਾਪ ਦੇ ਸਾਂਝੇ ਸਹਿਯੋਗ ਦੀ ਲੋੜ ਹੈ। ਸਰਕਾਰ ਵਿੱਦਿਆ ਦੇ ਪਸਾਰ ਲਈ ਫੰਡ ਵਧਾਵੇ। ਦੇਸ਼ ਵਿੱਚ ਸਕੂਲ ਤੇ ਕਾਲਜ ਵਧਾਏ ਜਾਣ। ਪ੍ਰਾਇਮਰੀ ਤੱਕ ਵਿੱਦਿਆਲਾਜ਼ਮੀ ਤੇ ਮੁਫ਼ਤ ਹੋਣੀ ਚਾਹੀਦੀ ਹੈ। ਬਾਲਗਾਂ ਦੀ ਪੜ੍ਹਾਈ ਲਈ ਸ਼ਾਮ ਨੂੰ ਸਕੂਲ | ਖੋਲਣੇ ਚਾਹੀਦੇ ਹਨ। ਲੜਕੀਆਂ ਦੀ ਵਿੱਦਿਆ ਲਈ ਖ਼ਾਸ ਤੌਰ ਤੇ ਧਿਆਨ | ਦੇਣਾ ਚਾਹੀਦਾ ਹੈ। ਪਿੰਡਾਂ ਆਦਿ ਵਿੱਚ ਵੀ ਖ਼ਾਸ ਪ੍ਰੋਗਰਾਮ ਆਯੋਜਿਤ ਕਰਨੇ ਚਾਹੀਦੇ ਹਨ ਤੇ ਪੜ੍ਹਾਈ ਦੇ ਮਹੱਤਵ ਬਾਰੇ ਸਮਝਾਉਣਾ ਚਾਹੀਦਾ ਹੈ। ਪਿੰਡਾਂ ਦੇ ਲੋਕਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਪੜ੍ਹਾਈ ਲੜਕੇ ਤੇ ਲੜਕੀਆਂ ਦੋਹਾਂ ਲਈ ਜ਼ਰੂਰੀ ਹੈ। ਜੇ ਮਾਂ ਪੜ੍ਹੀ-ਲਿਖੀ ਹੋਵੇਗੀ ਤਾਂ ਉਹ ਆਪਣੇ ਬੱਚਿਆਂ ਦੀ ਦੇਖ-ਭਾਲ ਚੰਗੀ ਤਰ੍ਹਾਂ ਕਰ ਸਕੇਗੀ। ਹੁਸ਼ਿਆਰ ਵਿਦਿਆਰਥੀਆਂ ਨੂੰ ਵਜ਼ੀਫੇ ਦੇ | ਕੇ ਉਤਸ਼ਾਹਿਤ ਕਰਨਾ ਚਾਹੀਦਾ ਹੈ। ਸਰਕਾਰ ਸਰਕਾਰੀ ਤੇ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਦਿੱਤੀ ਜਾਣ ਵਾਲੀ ਮਾਇਕ ਸਹਾਇਤਾ ਤੇ ਟੀਚਰਾਂ ਦੀ ਗਿਣਤੀ ਨੂੰ | ਘਟਾ ਰਹੀ ਹੈ।

ਸਾਰ-ਅੰਸ਼- ਸਮੁੱਚੇ ਤੌਰ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਗੰਭੀਰ ਸਮਸਿਆ ਹੈ। ਜੇ ਇਸ ਦਾ ਹੱਲ ਨਹੀਂ ਕੀਤਾ ਗਿਆ ਤਾਂ ਸਾਡਾ ਦੇਸ਼ ਕਦੇ ਵੀ ਤਰੱਕੀ ਨਹੀਂ ਕਰ ਸਕੇਗਾ। ਅਸੀਂ ਕਦੇ ਵੀ ਵਿਕਸਿਤ ਦੇਸ਼ਾਂ ਦਾ ਮੁਕਾਬਲਾ ਨਹੀਂ ਕਰ ਸਕਾਂਗੇ। ਆਓ ਅਸੀਂ ਸਾਰੇ ਰਲ ਕੇ ਇਸ ਸਮੱਸਿਆ ਨੂੰ ਦੂਰ ਕਰਨ ਦਾ ਬੀੜਾ ਉਠਾਈਏ ਤੇ ਇਹ ਕਾਮਨਾ ਕਰੀਏ ਹਰ ਭਾਰਤੀ ਪੜਿਆ-ਲਿਖਿਆ ਹੋਵੇ।

2 Comments

  1. Nandini Behal January 10, 2019
  2. Nandini Behal January 10, 2019

Leave a Reply