Punjabi Essay on “Ankhi Dithe Viyah da Haal ”, “ਅੱਖੀਂ ਡਿੱਠੇ ਵਿਆਹ ਦਾ ਹਾਲ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਅੱਖੀਂ ਡਿੱਠੇ ਵਿਆਹ ਦਾ ਹਾਲ

Ankhi Dithe Viyah da Haal 

ਮੇਰਾ ਬਰਾਤੇ ਜਾਣਾ : ਪਿਛਲੇ ਐਤਵਾਰ ਮੇਰੇ ਦੋਸਤ ਦੇ ਵੱਡੇ ਭਰਾ ਦਾ ਵਿਆਹ ਸੀ। ਉਸਦੀ ਬਰਾਤ ਸਾਡੇ ਸ਼ਹਿਰ ਤੋਂ ਕੋਈ 20 ਕੁ ਕਿਲੋਮੀਟਰ ਦੂਰ ਆਦਮਪੁਰ ਦੇ ਕੋਲ ਇਕ ਪਿੰਡ ਡਰੋਲੀ ਕਲਾਂ ਵਿਚ ਜਾਣੀ ਸੀ। ਮੈਂ ਉਸ ਬਰਾਤ ਵਿਚ ਸ਼ਾਮਿਲ ਹੋ ਗਿਆ | ਬਰਾਤ ਵਿਚ 100 ਕੁ ਆਦਮੀ ਸਨ। ਅਸੀਂ ਸਾਰੇ ਸ਼ਾਮ ਦੇ 5 ਕੁ ਵਜੇ ਇਕ ਬੱਸ ਵਿਚ ਸਵਾਰ ਹੋ ਕੇ ਤੁਰ  ਪਏ। ਸ਼ਾਮ ਦੇ ਕੋਈ ਸਾਢੇ ਕੁ 6 ਵਜੇ ਅਸੀਂ ਪਿੰਡ ਪਹੁੰਚੇ।

ਮਿਲਣੀ: ਅਸੀਂ ਸਾਰੇ ਬੱਸ ਵਿਚੋਂ ਉਤਰੇ ਅਤੇ ਮਿਲਣੀ ਲਈ ਖੜੇ ਹੋ ਗਏ। ਲੜਕੀ ਵਾਲਿਆਂ ਦੇ ਰਿਸ਼ਤੇਦਾਰਾਂ ਨੇ ਸ਼ਬਦ ਪੜੇ ਅਤੇ ਅਰਦਾਸ ਕਰਨ ਪਿੱਛੋਂ ਮਿਲਣੀਆਂ ਹੋਈਆਂ। ਪਹਿਲੀ ਮਿਲਣੀ ਸੁਰਿੰਦਰ ਦੇ ਪਿਤਾ ਅਤੇ ਲੜਕੀ ਦੇ ਪਿਤਾ ਦੀ ਸੀ। ਫਿਰ ਮਾਮਿਆਂ, ਚਾਚਿਆਂ ਅਤੇ ਭਰਾਵਾਂ ਦੀਆਂ ਮਿਲਣੀਆਂ ਹੋਈਆਂ।

ਰਾਤ ਦਾ ਭੋਜਨ ਅਤੇ ਸਜਾਵਟ : ਇਸ ਤੋਂ ਪਿਛੋਂ ਸਾਨੂੰ ਮਠਿਆਈ ਨਾਲ ਚਾਹ ਪਿਲਾਈ ਗਈ ਅਤੇ ਫਿਰ ਰੋਟੀ ਦੀ ਵਾਰੀ ਆਈ। ਜਿਸ ਉੱਪਰ ਬਹੁਤ ਜ਼ਿਆਦਾ ਪੈਸਾ ਖਰਚ ਕੀਤਾ ਹੋਇਆ ਸੀ। ਲੜਕੀ ਵਾਲੇ ਕਾਫ਼ੀ ਅਮੀਰ ਜਾਪਦੇ ਸਨ। ਉਹਨਾਂ ਦਾ ਸਾਰਾ ਘਰ ਕੀਮਤੀ ਸ਼ਾਮਿਆਨਿਆਂ ਅਤੇ ਬਿਜਲੀ ਦੀਆਂ ਰੌਸ਼ਨੀਆਂ ਨਾਲ ਲਿਸ਼ਲਿਸ਼ ਕਰ ਰਿਹਾ ਸੀ।

ਲਾਉਡ ਸਪੀਕਰ ਤੇ ਗਾਣੇ : ਰਾਤ ਵੇਲੇ ਸਾਡੇ ਨਾਲ ਆਏ ਲਾਊਡ ਸਪੀਕਰ ਵਾਲੇ ਨੇ ਅਸ਼ਲੀਲ ਗਾਣੇ ਲਾਉਣੇ ਸ਼ੁਰੂ ਕਰ ਦਿੱਤੇ, ਜਿਹਨਾਂ ਵਿਰੁੱਧ ਪਿੰਡ ਦੇ ਕੁਝ ਸਿਆਣਿਆਂ ਨੇ ਇਤਰਾਜ਼ ਕੀਤਾ, ਪਰ ਬਹੁਤੇ ਜਾਂਵੀ ਕਹਿ ਰਹੇ ਸਨ ਕਿ ਉਹ ਖੁਸ਼ੀ ਮਨਾ ਰਹੇ ਹਨ। ਮਾਮਲਾ | ਕੁਝ ਵਿਗੜਦਾ ਲੱਗਿਆ, ਪਰ ਬਰਾਤ ਵਿਚਲੇ ਕੁਝ ਸਿਆਣਿਆਂ ਦੇ ਸਮਝਾਉਣ ਨਾਲ ਅਤੇ ਲੜਕੀ ਦੇ ਬਾਪ ਦੀ ਬੇਨਤੀ ‘ਤੇ ਅਜਿਹੇ ਰਿਕਾਰਡ ਲਾਉਣੇ ਬੰਦ ਕਰ ਦਿੱਤੇ ਗਏ।

ਵੇਰੇ ਅਤੇ ਭੋਜਨ : ਦੁਜੇ ਦਿਨ ਸਵੇਰੇ ਫੇਰੇ ਹੋਏ ਅਤੇ ਫਿਰ ਮਠਿਆਈ ਦੇ ਨਾਲ ਚਾਹ ਪ੍ਰੋ ਗਈ। ਇਸ ਤਰ੍ਹਾਂ ਦੁਪਹਿਰ ਹੋ ਗਈ। ਦੋ ਵਜੇ ਦੁਪਹਿਰ ਦੀ ਰੋਟੀ ਲਈ ਬੁਲਾਵਾ ਆਇਆ। ਦੁਪਹਿਰ ਦੇ ਭੋਜਨ ਵਿਚ ਕਈ ਪਕਵਾਨ ਸ਼ਾਮਿਲ ਸਨ। ਇਕ ਬਹੁਤ ਵਧੀਆ ਕਿਸਮ ਦਾ ਭੋਜਨ ਸੀ, ਜੋ ਕਿ ਕੋਈ ਗਰੀਬ ਆਦਮੀ ਨਹੀਂ ਦੇ ਸਕਦਾ। ਜਦੋਂ ਅਸੀਂ ਇਹ ਭੋਜਨ ਖਾਣ ਜਾ ਰਹੇ ਸਾਂ, ਤਾਂ ਸਾਡੇ ਨਾਲ ਦੋ ਜਾਂਵੀ ਸ਼ਰਾਬ ਪੀ ਕੇ ਭੰਗੜਾ ਪਾ ਰਹੇ ਸਨ ਅਤੇ ਰੁਪਏ ਵਾਰ ਰਹੇ ਸਨ। ਇਕ ਦੋ ਸ਼ਰਾਬੀਆਂ ਨੇ ਛੋਟੀਆਂ-ਛੋਟੀਆਂ ਸ਼ਰਾਰਤਾਂ ਵੀ ਕੀਤੀਆਂ।

ਦਹੇਜ ਅਤੇ ਵਰੀ : ਖਾਣਾ ਖਾਣ ਮਗਰੋਂ ਸੁਰਿੰਦਰ ਦੇ ਪਿਤਾ ਜੀ ਨੇ ਵਰੀ ਦਾ ਕੀਮਤੀ ਆਨ ਦਿਖਾਇਆ ਅਤੇ ਫਿਰ ਕੁੜੀ ਵਾਲਿਆਂ ਨੇ ਦਹੇਜ ਦਾ। ਅਖੀਰ ਲੜਕੀ ਨੂੰ ਤੋਰ ਦਿੱਤਾ ਗਿਆ। ਤੁਰਨ ਸਮੇਂ ਸੁਰਿੰਦਰ ਦੇ ਪਿਤਾ ਨੇ ਲਾੜੀ-ਲਾੜੇ ਉੱਪਰੋਂ ਪੈਸੇ ਸੁੱਟੇ।

ਫਜ਼ੂਲ ਖ਼ਰਚੀ : ਇਹ ਸਾਰਾ ਕੁਝ ਦੇਖ ਕੇ ਮੇਰਾ ਮਨ ਹੈਰਾਨ ਹੋ ਰਿਹਾ ਸੀ ਕਿ ਸਾਡਾ ਸਮਾਜ ਵਿਆਹਾਂ ਉੱਤੇ ਕਿਸ ਤਰ੍ਹਾਂ ਫਜ਼ੂਲ ਖਰਚੀ ਕਰਦਾ ਹੈ ਅਤੇ ਰੁਪਏ ਨੂੰ ਉਪਯੋਗੀ ਕੰਮਾਂ ਵਿਚ ਲਾਉਣ ਦੀ ਬਜਾਏ ਵਿਆਹ ਉੱਪਰ ਰੋੜਦਾ ਹੈ। ਮੈਨੂੰ ਪਤਾ ਲੱਗਾ ਕਿ ਸੁਰਿੰਦਰ ਦੇ ਪਿਤਾ ਨੇ ਲੱਖਾਂ ਰੁਪਏ ਵਿਆਜ ਉੱਤੇ ਕਰਜ਼ ਲਿਆ ਸੀ। ਮੈਨੂੰ ਇਹ ਗੱਲ ਬੜੀ ਮੂਰਖਤਾ ਵਾਲੀ ਲੱਗੀ ਕਿ ਕਿਸੇ ਥਾਂ ਤੋਂ ਰੁਪਏ ਉਧਾਰ ਲੈ ਕੇ ਕੋਈ ਕੰਮ ਤੋਰਨ ਦੀ ਥਾਂ ਉਸ ਨੂੰ ਵਿਆਹ ਤੇ ਰੋੜ ਦਿੱਤਾ ਜਾਵੇ। ਆਖਰ ਗਹਿਣਿਆਂ, ਕੱਪੜਿਆਂ ਨੂੰ ਕਿਸੇ ਨੇ ਕੀ ਕਰਨਾ ਹੈ, ਜੇਕਰ ਮਨ ਨੂੰ ਕਰਜ਼ੇ ਦਾ ਬੋਝ ਚੁੱਕਣਾ ਪਵੇ। ਵਿਆਹ ਵੇਲੇ ਬਹੁਤੀ ਜੰਝ ਲਿਜਾਣੀ ਜਾਂ ਬੁਲਾਉਣੀ, ਉਸਦੀ ਮਠਿਆਈਆਂ ਅਤੇ ਮਹਿੰਗੇ ਭੋਜਨ ਨਾਲ ਸੇਵਾ ਕਰਨੀ ਕੋਈ ਠੀਕ ਗੱਲ ਨਹੀਂ ਜਦਕਿ ਸਾਡੇ ਆਸੇ-ਪਾਸੇ ਗਰੀਬੀ ਅਤੇ ਭੁੱਖਮਰੀ ਫੈਲੀ ਹੋਈ ਹੈ। ਦਾਜ ਦੇਣ ਅਤੇ ਲੈਣ ਦੀ ਅਲਾਮਤ ਬੜੀ ਭੈੜੀ ਹੈ, ਜਿਸ ਵਿਚ ਲੜਕੀ ਦੇ ਗੁਣ ਨਹੀਂ ਦੇਖੇ ਜਾਂਦੇ, ਸਗੋਂ ਉਸਦੇ ਮਾਪਿਆਂ ਦਾ ਰੁਪਇਆ-ਪੈਸਾ ਦੇਖਿਆ ਜਾਂਦਾ ਹੈ। ਅਜਿਹੇ ਵਿਆਹਾਂ ਨੂੰ ਵਿਆਹ ਨਹੀਂ, ਸਗੋਂ ਫੁਆਰੀ ਹੀ ਕਿਹਾ ਜਾ ਸਕਦਾ ਹੈ।

ਸ਼ਰਾਬ ਦੀ ਬੁਰਾਈ : ਵਿਆਹ ਸਮੇਂ ਸ਼ਰਾਬ ਪੀਣ ਦੀ ਕੋਈ ਵੀ ਤਾਰੀਫ ਨਹੀਂ ਕਰਦਾ, ਕਿਉਂਕਿ ਸ਼ਰਾਬੀ ਆਪਣੇ ਹੋਸ਼-ਹਵਾਸ ਗੁਆ ਕੇ ਸ਼ਰਾਰਤਾਂ ਕਰਦੇ ਹਨ। ਇਸ ਕਰਕੇ ਵਿਆਹ ਹਰ ਤਰ੍ਹਾਂ ਦੇ ਹੋਣੇ ਚਾਹੀਦੇ ਹਨ। ਇਹਨਾਂ ਵਿਚ ਵਿਖਾਵੇ ਅਤੇ ਫਜ਼ੂਲ-ਖਰਚੀ ਕਰਨ ਨੂੰ ਇਕ ਸਮਾਜਿਕ ਅਪਰਾਧ ਸਮਝ ਕੇ ਤਿਆਗਣਾ ਚਾਹੀਦਾ ਹੈ।

ਲਾੜੀ ਨੂੰ ਘਰ ਲਿਆਣਾ : ਸ਼ਾਮੀਂ ਪੰਜ ਵਜੇ ਅਸੀਂ ਵਾਪਸ ਘਰ ਪਹੁੰਚ ਗਏ। ਲਾੜੀ ਨੂੰ ਬੱਸ ਵਿਚੋਂ ਉਤਾਰ ਕੇ ਘਰ ਲਿਆਂਦਾ ਗਿਆ। ਸੱਸ ਨੇ ਪਾਣੀ ਵਾਰ ਕੇ ਪੀਤਾ। ਵਹੁਟੀ ਅਤੇ ਲਾੜੇ ਦੇ ਘਰ ਪਹੁੰਚਣ ਮਗਰੋਂ ਸਾਰੇ ਜਾਂਵੀ ਆਪਣੇ-ਆਪਣੇ ਘਰਾਂ ਨੂੰ ਤੁਰਨ ਲੱਗੇ।

One Response

  1. ਵਿਸ਼ਾਲ October 22, 2019

Leave a Reply