Punjabi Essay on “Akhbar de Labh te Haniya”, “ਅਖ਼ਬਾਰ  ਦੇ ਲਾਭ ਤੇ ਹਾਨੀਆਂ”, for Class 10, Class 12 ,B.A Students and Competitive Examinations.

ਅਖ਼ਬਾਰ  ਦੇ ਲਾਭ ਤੇ ਹਾਨੀਆਂ

Akhbar de Labh te Haniya

ਜਾਂ

ਸਮਾਚਾਰ ਦੇ ਲਾਭ ਤੇ ਹਾਨੀਆਂ

Samachar de Labh te Haniya

ਨਿਬੰਧ ਨੰਬਰ :01

ਜਾਣ-ਪਛਾਣ-ਅਖ਼ਬਾਰਾਂ ਵਰਤਮਾਨ ਜੀਵਨ ਦਾ ਇਕ ਮਹੱਤਵਪੂਰਨ ਅੰਗ ਹਨ ।ਇਹ ਮਨੁੱਖ ਦੀ ਵੱਧ ਤੋਂ ਵੱਧ ਜਾਣਨ ਦੀ ਰੁਚੀ ਨੂੰ ਸੰਤੁਸ਼ਟ ਕਰਦੀਆਂ ਹਨ । ਸਵੇਰੇ ਉੱਠਦਿਆਂ ਤਾਜ਼ੀਆਂ ਤੇ ਗਰਮਾ-ਗਰਮ ਖ਼ਬਰਾਂ ਨਾਲ ਭਰੀ ਅਖ਼ਬਾਰ ਜਦੋਂ ਘਰ  ਆ ਜਾਂਦੀ ਹੈ, ਤਾਂ ਮੈਂ ਸਭ ਕੁੱਝ  ਛੱਡ ਕੇ ਇਸ ਨੂੰ ਫੜ ਲੈਂਦਾ ਹਾਂ ਤੇ ਜਦੋਂ ਤਕ ਇਸ ਵਿਚੋਂ ਮਹੱਤਵਪੂਰਨ ਖ਼ਬਰਾਂ ਨੂੰ ਪੜ ਲੈਂਦਾ, ਮੇਰਾ ਇਸਨੂੰ ਛੱਡਣ ‘ਤੇ ਹੀ ਨਹੀਂ ਕਰਦਾ ।

ਇਨਾਂ ਦੀ ਲੋਕ-ਪ੍ਰਿਅਤਾ ਨੂੰ ਦੇਖ ਕੇ ਹਰ ਰਾਜਨੀਤਿਕ ਪਾਰਟੀ, ਧਾਰਮਿਕ ਸੰਸਥਾ, ਲੋਕ-ਭਲਾਈ ਜਾਂ ਵਪਾਰਕ ਸੰਸਥਾ ਲੋਕਾਂ ਤਕ ਆਪਣੇ ਵਿਚਾਰ ਪੇਸ਼ ਕਰਨ ਲਈ ਕੋਈ ਨਾ ਕੋਈ ਅਖ਼ਬਾਰ ਕੱਢਣ ਦੇ ਯਤਨ ਵਿਚ ਰਹਿੰਦੀ ਹੈ । ਬਹੁਤ ਸਾਰੀਆਂ ਅਖ਼ਬਾਰਾਂ ਬੁੱਧੀਜੀਵੀ ਲੋਕਾਂ ਵਲੋਂ  ਵਿਅਕਤੀਗਤ ਤੌਰ ਤੇ ਵੀ ਕੱਢੀਆਂ ਜਾਂਦੀਆਂ ਹਨ । ਇਨ੍ਹਾਂ ਦੀ ਵੱਡੀ ਮੰਗ ਕਾਰਨ ਹੀ ਆ ਸਟ ਤੇ ਕੰਪਿਊਟਰੀਕ੍ਰਿਤ ਮਸ਼ੀਨਾਂ ਦੀ ਮੱਦਦ ਨਾਲ ਇਨਾਂ ਨੂੰ ਵੱਡੀ ਗਿਣਤੀ ਵਿਚ ਛਾਪਿਆ ਜਾਂਦਾ ਹੈ | ਅਖ਼ਬਾਰਾਂ ਦੇ ਕਈ ਵਰਗ ਹਨ, ਜਿਵੇਂ ਰੋਜ਼ਾਨਾ, ਸਪਤਾਹਿਕ, ਪੰਦਰਾਂ-ਰੋਜ਼ਾ ਮਾਸ਼ਕ ਤੈਮਾਸਕ ਆਦਿ | ਸਰਕਾਰ ਵੀ ਇਨ੍ਹਾਂ ਨੂੰ ਲੋਕਾਂ ਕਰ ਪਹੁੰਚਾਉਣ ਲਈ ਡਾਕ ਤੇ ਢੋਅ-ਢੁਆਈ ਦੀਆਂ ਸਹੂਲਤਾਂ ਦਿੰਦੀ ਹੈ ਅਤੇ ਇਸ਼ਤਿਹਾਰਾਂ ਨਾਲ ਅਖ਼ਬਾਰਾਂ ਦੀ ਆਰਥਿਕ ਸਹਾਇਤਾ ਵੀ ਕਰਦੀ ਹੈ ।

ਅਖ਼ਬਾਰਾਂ ਤੋਂ ਸਾਨੂੰ ਬਹੁਤ ਸਾਰੇ ਲਾਭ ਹਨ, ਜੋ ਕਿ ਹੇਠ ਲਿਖੇ ਹਨ-

ਤਾਜ਼ੀਆਂ ਖ਼ਬਰਾਂ ਦਾ ਮਿਲਣਾ-ਅਖ਼ਬਾਰਾਂ ਦਾ ਸਾਨੂੰ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਸਵੇਰੇ ਉੱਠਦਿਆਂ ਹੀ ਸਾਨੂੰ ਦੁਨੀਆਂ ਭਰ ਦੀਆਂ ਖ਼ਬਰਾਂ ਲਿਆ ਦਿੰਦੀਆਂ ਹਨ । ਅਸੀਂ ਘਰ ਬੈਠੇ-ਬਿਠਾਏ ਸੰਸਾਰ ਭਰ ਦੇ ਹਾਲਾਤਾਂ ਤੋਂ ਜਾਣੂ ਹੋ ਜਾਂਦੇ ਹਾਂ | ਅਸੀਂ ਜਾਣ ਜਾਂਦੇ ਹਾਂ ਕਿ ਕਿੱਥੇ 

ਹੜਤਾਲ ਹੋਈ ਹੈ, ਜਿੱਥੇ ਮੁਜ਼ਾਹਰੇ ਹੋਏ ਹਨ, ਜਿੱਥੇ ਪੁਲਿਸ ਨੇ ਲਾਠੀ-ਗੋਲੀ ਚਲਾਈ ਹੈ, ਕਿੱਥੇ ਦੁਰਘਟਨਾਵਾਂ ਹੋਈਆਂ ਹਨ, ਕਿੱਥੇ ਅਤਿਵਾਦੀ ਕਾਰਵਾਈਆਂ ਹੋਈਆਂ ਹਨ ਤੇ ਕਿੱਥੇ ਕੋਈ ਕੁਦਰਤੀ ਕਹਿਰ ਵਾਪਰਿਆ ਹੈ । ਇਨ੍ਹਾਂ ਤੋਂ ਸਾਨੂੰ ਦੁਨੀਆਂ ਦੇ ਦੇਸ਼ਾਂ ਦੇ ਰਾਜਨੀਤਿਕ, ਆਰਥਿਕ  ਤੇ ਭਾਈਚਾਰਕ ਸੰਬੰਧਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਹੁੰਦੀ ਹੈ । ਇਸ ਪ੍ਰਕਾਰ ਅਖ਼ਬਾਰਾਂ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਸੰਸਾਰ ਭਰ ਦੀਆਂ ਖ਼ਬਰਾਂ ਘਰ ਬੈਠਿਆਂ-ਬਿਠਾਇਆਂ ਸਾਡੇ ਮੇਜ਼ ਜਾਂ ਮੰਜੇ ਉੱਤੇ ਪੁਚਾ ਦਿੰਦੀਆਂ ਹਨ ।ਇਹ ਵਰਤਮਾਨ ਕਾਲ ਵਿਚ ਸੰਸਾਰ ਦਾ  ਲੋਕ-ਪ੍ਰਿਆ ਸਾਧਨ ਹੈ ।ਟੈਲੀਵਿਯਨ ਦੇ ਭਿੰਨ-ਭਿੰਨ ਨਿਊਜ਼ ਚੈਨਲਾਂ ਦੇ ਰਾਤ-ਦਿਨ ਖ਼ਬਰਾਂ ਪ੍ਰਸਾਰਨ ਦੇ ਬਾਵਜੂਦ ਅਖ਼ਬਾਰਾਂ ਦੀਆਂ ਖ਼ਬਰਾਂ ਦਾ ਆਪਣਾ ਵਿਸ਼ੇਸ਼ ਮਹੱਤਵ ਹੈ ।

ਗਿਆਨ ਦਾ ਸੋਮਾ-ਅਖ਼ਬਾਰਾਂ ਤੋਂ ਅਸੀਂ ਭਿੰਨ-ਭਿੰਨ ਖੇਤਰਾਂ ਤੇ ਵਿਸ਼ਿਆਂ ਸੰਬੰਧੀ ਅੰਕੜਿਆਂ, ਤੱਥਾਂ, ਵਿਗਿਆਨ ਦੀਆਂ ਕਾਢਾਂ ਤੇ ਖੋਜਾਂ, ਖੇਡਾਂ, ਵਣਜ-ਵਪਾਰ, ਸਟਾਕ-ਮਾਰਕਿਟ, ਸਰਕਾਰੀ ਨੀਤੀਆਂ, ਕਾਨੂੰਨਾਂ ਸਭਿਆਚਾਰ, ਵਿੱਦਿਆ, ਸਿਹਤ,ਚਿਕਿਤਸਾ ਵਿਗਿਆਨ , ਮਨੋਰੰਜਨ ਦੇ ਸਾਧਨਾਂ, ਖੇਤੀ ਦੇ ਬੀਜਾਂ, ਦਵਾਈਆਂ ਤੇ ਮਸ਼ੀਨਾਂ ਅਤੇ ਸਾਹਿਤਕ ਰਚਨਾਵਾਂ ਤੇ ਕਲਾ ਕਿਰਤਾਂ ਬਾਰੇ ਲਗਾਤਾਰ ਤਾਜ਼ੀ ਤੋਂ ਤਾਜ਼ੀ ਜਾਣਕਾਰੀ ਪ੍ਰਾਪਤ ਕਰਦੇ ਰਹਿੰਦੇ ਹਾਂ, ਜਿਸ ਨਾਲ ਮਨੁੱਖੀ ਸੂਝ-ਬੂਝ ਤਿਖੇਰੀ ਹੁੰਦੀ ਹੈ ਤੇ ਸਭਿਆਚਾਰ ਉੱਨਤੀ ਕਰਦਾ ਹੈ।

ਵਪਾਰਕ ਉੱਨਤੀ-ਇਸ ਤੋਂ ਇਲਾਵਾ ਅਖ਼ਬਾਰਾਂ ਵਿਚ ਵਪਾਰਕ ਅਦਾਰਿਆਂ ਵਲੋਂ ਆਪਣੀਆਂ ਚੀਜ਼ਾਂ ਬਾਰੇ ਇਸ਼ਤਿਹਾਰ ਦਿੱਤੇ ਜਾਂਦੇ ਹਨ, ਜਿਸ ਨਾਲ ਦੇਸ਼ ਵਿਚ ਮੰਗ ਵਧਦੀ ਹੈ, ਜਿਸਦੇ ਸਿੱਟੇ ਵਜੋਂ ਕਾਰਖ਼ਾਨਿਆਂ ਦੀ ਪੈਦਾਵਾਰ  ਵਿਚ ਸੁਧਾਰ ਅਤੇ ਤੇਜ਼ੀ ਆਉਂਦੀ ਤੇ ਰੁਜ਼ਗਾਰ ਦੇ ਮੌਕੇ ਵਧਦੇ ਹਨ |

ਆਸ ਦੀ ਕਿਰਨ-ਇਸ ਤੋਂ ਇਲਾਵਾ ਅਸੀਂ ਅਖ਼ਬਾਰਾਂ ਵਿਚੋਂ ਰੋਜ਼ਗਾਰ ਲਈ ਖ਼ਾਲੀ ਥਾਵਾਂ ਦੀ ਜਾਣਕਾਰੀ ਪ੍ਰਾਪਤ ਕਰੋ ਸਕਦੇ ਹਾਂ । ਇਸ ਪ੍ਰਕਾਰ ਅਖ਼ਬਾਰਾਂ ਹਰ ਘਰ ਵਿਚ ਰੋਜ਼ ਆਸ ਦੀ ਨਵੀਂ ਕਿਰਨ ਲੈ ਕੇ ਆਉਂਦੀਆਂ ਹਨ

ਮਨੋਰੰਜਨ ਦਾ ਸਾਧਨ-ਅਖ਼ਬਾਰਾਂ ਵਿਚ ਛਪੀਆਂ ਕਹਾਣੀਆਂ, ਚੁਟਕਲੇ ਤੇ ਅਨੇਕਾਂ ਦਿਲਚਸਪ ਖ਼ਬਰਾ ਸਾਡਾ ਕਾਫ਼ੀ ਮਨੋਰੰਜਨ ਕਰਦੀਆਂ ਹਨ । ਇਨ੍ਹਾਂ ਵਿਚੋਂ ਹੀ ਅਸੀਂ ਦਿਲ-ਪਰਚਾਵੇ ਦੇ ਸਾਧਨਾਂ ਫ਼ਿਲਮਾਂ, ਰੇਡੀਓ ਤੇ ਟੈਲੀਵਿਜ਼ਨ ਦੇ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਦੇ  ਹਾਂ |

ਜਾਗਿਤੀ ਪੈਦਾ ਕਰਨਾ-ਅਖ਼ਬਾਰਾਂ, ਖ਼ਬਰਾਂ, ਸੂਚਨਾਵਾਂ, ਇਸ਼ਤਿਹਾਰਾਂ, ਸੰਪਾਦਕੀ ਲੇਖਾਂ, ਖੋਜ ਭਰਪੂਰ ਲੇਖਾਂ, ਮਕ A ਨੇ ਕੀਤੇ ਤੱਥਾਂ ਵਿਅੰਗ-ਲੇਖਾਂ, ਚੈਟ, ਚੋਭਾਂ ਤੇ ਪੜਚੋਲ ਭਰੀਆਂ ਟਿੱਪਣੀਆਂ ਅਤੇ ਹੱਥਾਂ ਤੇ ਅੰਕੜਿਆਂ ਨੂੰ ਲੋਕਾਂ ਤਕ ਪਹੁੰਚਾ ਕੇ ਉਨਾਂ ਨੂੰ ਆਪਣੇ ਆਲੇ-ਦੁਆਲੇ ਦੇ ਕੰਮੀ, ਕੌਮਾਂਤਰੀ, ਰਾਜਸੀ, ਸਮਾਜਿਕ, ਆਰਥਿਕ, ਧਾਰਮਿਕ ਤੇ ਸਭਿਆਚਾਰਕ ਵਾਤਾਵਰਨ ਬਾਰੇ ਖੂਬ ਜਾਗ੍ਰਿਤ ਕਰਦੀਆਂ ਹਨ ਤੇ ਇਸ ਤਰ੍ਹਾਂ ਮਨੁੱਖ ਨੂੰ ਆਪਣੇ ਆਲੇ-ਦੁਆਲੇ ਵਿੱਚ ਸਾਰਥਕ ਰੋਲ ਅਦਾ ਕਰਨ ਲਈ ਤਿਆਰ ਕਰਦੀਆਂ ਹਨ । ਲੋਕਾਂ ਦੇ ਜਾਗਿਤ ਹੋਣ ਨਾਲ ਸਰਕਾਰ, ਪੁਲਿਸ, ਸਮਾਜ ਵਿਰੋਧੀ ਅਨਸਰਾਂ ਤੇ ਭ੍ਰਿਸ਼ਟਾਚਾਰ ਲੋਕਾ ਨੂੰ ਵੀ ਸੰਭਲ ਕੇ ਚਲਣਾ ਪੈਂਦਾ ਹੈ ।

ਰੁਜ਼ਗਾਰ  ਦਾ ਸਾਧਨ-ਅਖ਼ਬਾਰਾਂ ਦੀ ਤਿਆਰੀ, ਖ਼ਬਰਾਂ ਦੀ ਇਕੱਤਰਤਾ ਤੇ ਸੰਪਾਦਨ, ਛਪਾਈ ਤੇ ਇਨਾਂ ਨੂੰ ਭਿੰਨ -ਭਿੰਨ ਸ਼ਹਿਰਾਂ ਤੇ ਪਿੰਡਾਂ ਦੇ ਘਰ-ਘਰ ਤਕ ਪੁਚਾਉਣ ਲਈ ਬਹੁਤ ਸਾਰੇ ਲੋਕ ਕੰਮ ਕਰਦੇ ਹਨ। ਇਸ ਤਰਾਂ ਇਨਾਂ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਪ੍ਰਾਪਤ ਹੁੰਦਾ ਹੈ ।

ਇਤਿਹਾਸ ਸਿਰਜਣਾਅਖ਼ਬਾਰਾਂ ਹਰ ਰੋਜ਼ ਦੀਆਂ ਘਟਨਾਵਾਂ ਤੇ ਤੱਥਾਂ ਦਾ ਵੇਰਵਾ ਸੰਭਾਲ ਕੇ ਹਰ ਰੋਜ਼ ਇਕ ਇਤਿਹਾਸਿਕ ਸਾਮਗਰੀ ਦੀ ਸੰਭਾਲ ਕਰਦੀਆਂ ਹਨ, ਜੋ ਮਗਰੋਂ ਇਤਿਹਾਸ ਖੋਜੀਆਂ ਤੋਂ ਇਲਾਵਾ ਹੋਰਨਾਂ ਖੇਤਰਾਂ ਸੰਬੰਧੀ ਜਾਣਕਾਰੀ ਇਕੱਤਰ ਕਰਨ ਦੇ ਕੰਮ ਆਉਂਦੀ ਹੈ ।

ਸਮਾਜ-ਵਿਰੋਧੀ ਸ਼ਕਤੀਆਂ ਤੇ ਸਰਕਾਰੀ ਅਦਾਰਿਆਂ ਵਿਚ ਡਰ-ਅਖ਼ਬਾਰਾਂ ਆਪਣੀ ਸੂਚਨਾ ਪ੍ਰਸਾਰਨ ਦੀ ਸੁਤੰਤਰ ਸ਼ਕਤੀ ਕਾਰਨ ਖੁਫੀਆਂ ਰਿਪੋਰਟਾਂ ਛਾਪ ਕੇ ਸਮਾਜ-ਵਿਰੋਧੀ ਸ਼ਕਤੀਆਂ ਤੇ ਸਰਕਾਰੀ ਅਦਾਰਿਆਂ ਵਿਚ ਡਰ ਪੈਦਾ ਕਰਦੀਆਂ ਹਨ ਤੇ ਉਨ੍ਹਾਂ ਨੂੰ ਗ਼ੈਰ ਕਾਨੂੰਨੀ ਕੰਮ ਕਰਨ ਤੇ ਭ੍ਰਿਸ਼ਟ ਤਰੀਕੇ ਅਪਣਾਉਣ ਤੋਂ ਰੋਕ ਕੇ ਸਮਾਜ ਵਿਚ ਸਾਰਥਕ ਤੇ ਜ਼ਿੰਮੇਵਾਰੀ ਭਰਿਆ ਰੋਲ ਅਦਾ ਕਰਨ ਦੇ ਯੋਗ ਵੀ ਬਣਾਉਂਦੀਆਂ ਹਨ ।

ਰੱਦੀ ਵੇਚਣਾ-ਅਖ਼ਬਾਰਾਂ ਉੱਪਰ ਖ਼ਰਚੇ ਪੈਸੇ ਫ਼ਜ਼ੂਲ ਨਹੀਂ ਜਾਂਦੇ।ਜਿੱਥੇ ਅਖ਼ਬਾਰਾਂ ਦੇ ਉੱਪਰ ਲਿਖੇ ਬਹੁਤ ਸਾਰੇ ਲਾਭ ਹਨ, ਉੱਥੇ ਇਨ੍ਹਾਂ ਦੇ ਕਾਗਜ਼ ਨੂੰ ਰੱਦੀ ਦੇ ਰੂਪ ਵਿਚ ਵੇਚ ਕੇ ਪੈਸੇ ਵੱਟ ਲਏ ਜਾਂਦੇ ਹਨ । ਇਸ ਕਰਕੇ ਸਾਨੂੰ ਅਖ਼ਬਾਰ ਖ਼ਰੀਦਣ ਤੇ ਕੋਈ ਖ਼ਾਸ ਖ਼ਰਚ ਨਹੀਂ ਕਰਨਾ  ਪੈਂਦਾ ।

ਕਈ ਵਾਰ ਅਖ਼ਬਾਰਾਂ ਇੰਨਾ ਲਾਭ ਪੁਚਾਉਣ ਤੋਂ ਇਲਾਵਾ ਸਮਾਜ ਨੂੰ ਨੁਕਸਾਨ ਵੀ ਪਹੁੰਚਾਉਂਦੀਆਂ ਹਨ ।

ਭੜਕਾਊ ਵਿਚਾਰ-ਅਖ਼ਬਾਰਾਂ ਆਮ ਤੌਰ ‘ਤੇ ਖ਼ਬਰਾਂ ਨੂੰ ਆਪਣੀ ਪਾਲਿਸੀ ਅਨੁਸਾਰ ਵਧਾ-ਚੜਾ ਕੇ ਤੇ ਤਰੋੜ-ਮਰੋੜ ਕੇ ਛਾਪਦੀਆਂ ਹਨ, ਜਿਨ੍ਹਾਂ ਦਾ ਆਮ ਲੋਕਾਂ ਤੇ ਖ਼ਾਸ ਕਰਕੇ ਨੌਜਵਾਨਾਂ ਉੱਪਰ ਬੁਰਾ ਅਸਰ ਪੈਂਦਾ ਹੈ । ਇਸ ਤਰ੍ਹਾਂ ਇਹ ਲੋਕਾਂ ਦੇ ਧਾਰਮਿਕ ਤੇ ਰਾਜਨੀਤਿਕ  ਵਿਸ਼ਵਾਸਾਂ ਉੱਪਰ ਸੱਟ ਮਾਰ ਕੇ ਗੜਬੜ ਫੈਲਾਉਣ ਵਿਚ ਹਿੱਸਾ ਪਾਉਂਦੀਆਂ ਹਨ । ਕਈ ਵਾਰ ਖ਼ੁਦਗਰਜ਼ ਤੇ ਸਵਾਰਥੀ ਹੱਥਾਂ ਵਿਚ ਚਲ ਰਹੀਆਂ ਅਖ਼ਬਾਰਾਂ ਝੂਠੀਆਂ ਖ਼ਬਰਾਂ ਛਾਪ ਕੇ ਬਲਦੀ ਉੱਪਰ ਤੇਲ ਪਾਉਂਦੀਆਂ ਹਨ । ਪਰ ਮੈਂ ਅਖ਼ਬਾਰਾਂ ਦੇ ਅਜਿਹੇ ਪ੍ਰਚਾਰ ਤੇ ਪ੍ਰਾਪੇਗੰਡੇ ਤੋਂ  ਪੂਰੀ ਤਰਾਂ ਖ਼ਬਰਦਾਰ ਰਹਿੰਦਾ ਹਾਂ ਤੇ ਕਈ ਵਾਰ ਅਖ਼ਬਾਰਾਂ ਨੂੰ ਉਨ੍ਹਾਂ ਦੀਆਂ ਅਜਿਹੀਆਂ ਗੱਲਾਂ ਵਿਰੁੱਧ ਚਿੱਠੀਆਂ ਵੀ ਲਿਖਦਾ ਹਾਂ ।

ਅਸ਼ਲੀਲਤਾ-ਅਖ਼ਬਾਰਾਂ ਵਿਚ ਨੰਗੀਆਂ ਫੋਟੋਆਂ, ਅਸ਼ਲੀਲ, ਰੁਮਾਂਟਿਕ ਤੇ ਮਨਘੜਤ ਕਹਾਣੀਆਂ ਅਤੇ ਘਟਨਾਵਾਂ ਦਾ ਛਪਣਾ ਨੌਜਵਾਨਾਂ ਦੇ ਆਚਰਨ ‘ਤੇ ਬੁਰਾ ਅਸਰ ਪਾਉਂਦਾ ਹੈ ।

ਆਧੁਨਿਕ ਜੀਵਨ ਦੀ ਮਹੱਤਵਪੂਰਨ ਲੋੜ-ਬੇਸ਼ਕ ਅਖ਼ਬਾਰਾਂ ਦੀਆਂ ਕੁੱਝ ਹਾਨੀਆਂ ਵੀ ਹਨ, ਪਰੰਤ ਇਨਾਂ ਦੇ ਲਾਭ ਬਹੁਤ ਮਹੱਤਵਪੂਰਨ ਹਨ । ਇਨ੍ਹਾਂ ਤੋਂ ਬਿਨਾਂ ਸਾਡਾ ਅਜੋਕਾ ਜੀਵਨ ਚਲ ਹੀ ਨਹੀਂ ਸਕਦਾ । ਇਸੇ ਕਰਕੇ ਸੰਸਾਰ ਭਰ ਵਿਚ ਇਨ੍ਹਾਂ ਦੇ ਵਿਕਾਸ ਵਲ ਵਿਸ਼ੇਸ਼  ਧਿਆਨ ਦਿੱਤਾ ਜਾਂਦਾ ਹੈ । ਇਸ ਲਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕਤੰਤਰੀ ਸਰਕਾਰਾਂ ਕਾਨੂੰਨ ਅਨੁਸਾਰ ਇਨ੍ਹਾਂ ਨੂੰ ਸਭ ਕੁੱਝ ਲਿਖਣ ਦੀ ਖੁੱਲ੍ਹ ਦਿੰਦੀਆਂ ਹਨ, ਬਸ਼ਰਤੇ ਕਿ ਉਹ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਨਾ ਮਾਰੇ ਤੇ ਨਾ ਹੀ ਰਾਸ਼ਟਰ ਵਿਰੋਧੀ ਹੋਵੇ । ਇਨ੍ਹਾਂ  ਰਾਹੀਂ ਸਰਕਾਰ ਲੋਕਾਂ ਦੀਆਂ ਔਕੜਾਂ ਤੋਂ ਜਾਣੂ ਹੁੰਦੀ ਹੈ ਤੇ ਉਹ ਉਨ੍ਹਾਂ ਦੇ ਦੁੱਖਾਂ ਨੂੰ ਦਰ ਕਰਨ ਤੇ ਮੰਗਾਂ ਦੀ ਪੂਰਤੀ ਵਲ ਧਿਆਨ ਦਿੰਦੀ ਹੈ | ਅਖ਼ਬਾਰਾਂ ਲੋਕ-ਰਾਇ ਨੂੰ ਬਣਾਉਣ ਵਿਚ ਵਿਸ਼ੇਸ਼ ਹਿੱਸਾ ਪਾਉਂਦੀਆਂ ਹਨ ਤੇ ਇਕ ਪੁਖ਼ਤਾ ਰਾਜਸੀ, ਆਰਥਿਕ ਤੇ ਸਮਾਜਿਕ ਪ੍ਰਬੰਧ  ਸਥਾਪਿਤ ਕਰਨ ਵਿਚ ਸਹਾਈ ਹੁੰਦੀਆਂ ਹਨ ।

 

ਅਖ਼ਬਾਰਾਂ ਦੇ ਲਾਭ-ਹਾਨੀਆਂ

Akhbara de labh te haniya 

 

 

ਨਿਬੰਧ ਨੰਬਰ :02

ਰੂਪ-ਰੇਖਾ- ਭੂਮਿਕਾ, ਤਾਜ਼ੀਆਂ ਖ਼ਬਰਾਂ ਦੀ ਜਾਣਕਾਰੀ, ਗਿਆਨ ਵਿੱਚ ਵਾਧਾ, ਵਪਾਰਕ ਉੱਨਤੀ, ਘਰੇਲੂ ਇਸ਼ਤਿਹਾਰ, ਰੁਜ਼ਗਾਰ ਦਾ ਸਾਧਨ, ਮਨੋਰੰਜਨ ਦਾ ਸਾਧਨ, ਸੰਪਾਦਕੀ ਲੇਖਾਂ ਤੋਂ ਜਾਣਕਾਰੀ, ਜਾਗ੍ਰਿਤੀ ਪੈਦਾ ਕਰਨਾ, ਸਮਾਜ ਵਿਰੋਧੀ ਸ਼ਕਤੀਆਂ ਤੇ ਸਰਕਾਰੀ ਅਦਾਰਿਆ ਵਿੱਚ ਡਰ, ਰੱਦੀ ਵੇਚਣਾ, ਭੜਕਾਊ ਵਿਚਾਰ, ਅਸ਼ਲੀਲਤਾ, ਸਾਰ-ਅੰਸ਼

 

 

ਭੂਮਿਕਾ- ਅਖ਼ਬਾਰ ਸ਼ਬਦ ‘ਖ਼ਬਰਾਂ’ ਸ਼ਬਦ ਦਾ ਬਹੁ-ਵਚਨ ਹੈ। ਕਿਹਾ ਜਾਂਦਾ ਹੈ ਕਿ ਅਖ਼ਬਾਰ ਦਾ ਆਰੰਭ ਤੇਰਵੀਂ ਸਦੀ ਵਿੱਚ ਇਟਲੀ ਵਿੱਚ ਹੋਇਆ ਸੀ। ਭਾਰਤ ਵਿੱਚ ਸਭ ਤੋਂ ਪਹਿਲਾਂ 1785 ਈਸਵੀ ਵਿੱਚ ‘ਬੰਗਾਲ ਗਜ਼ਟ’ ਨਾਂ ਦਾ ਅਖ਼ਬਾਰ ਛਪਿਆ ਸੀ। ਅੱਜ ਭਾਰਤ ਵਿੱਚ ਵੱਖ-ਵੱਖ ਬੋਲੀਆਂ ਵਿੱਚ ਛਪਣ ਵਾਲੇ ਅਖ਼ਬਾਰਾਂ ਦੀ ਗਿਣਤੀ ਬਹੁਤ ਵਧੇਰੇ ਹੈ। ਅਖ਼ਬਾਰਾਂ ਵਰਤਮਾਨ ਜੀਵਨ ਦਾ ਇੱਕ ਮਹੱਤਵਪੂਰਨ ਅੰਗ ਹਨ। ਇਹ ਮਨੁੱਖ ਦੀ ਵੱਧ ਤੋਂ ਵੱਧ ਜਾਣਨ ਦੀ ਰੁਚੀ ਨੂੰ ਸੰਤੁਸ਼ਟ ਕਰਦੀਆਂ ਹਨ। ਜ਼ਿਆਦਾਤਰ ਲੋਕ ਸਵੇਰ ਦੀ ਪਹਿਲੀ ਚਾਹ ਦੀਆਂ । ਚੁਸਕੀਆਂ ਲੈਂਦੇ ਹੋਏ ਅਖ਼ਬਾਰ ਪੜ੍ਹਨ ਦੇ ਆਦੀ ਹੁੰਦੇ ਹਨ। ਹਰ ਰਾਜਨੀਤਿਕ ਪਾਰਟੀ, ਧਾਰਮਿਕ ਸੰਸਥਾ ਜਾਂ ਵਪਾਰਕ ਸੰਸਥਾ ਲੋਕਾਂ ਤੱਕ ਆਪਣੇ ਵਿਚਾਰ ਪੇਸ਼ ਕਰਨ ਦੀ ਕੋਈ-ਨਾ-ਕੋਈ ਅਖ਼ਬਾਰ ਕੱਢਣ ਦੇ ਯਤਨ ਵਿੱਚ ਰਹਿੰਦੇ ਹਨ। ਅਖ਼ਬਾਰਾਂ ਦੇ ਕਈ ਵਰਗ ਹਨ, ਜਿਵੇਂ ਰੋਜ਼ਾਨਾ, ਸਪਤਾਹਿਕ, ਪੰਦਰਾਂ ਰੋਜ਼ਾ, ਮਾਸਿਕ, ਤੈਮਾਸਿਕ ਆਦਿ। ਇਹਨਾਂ ਵਿੱਚੋਂ ਸਭ ਤੋਂ ਵਧੇਰੇ ਦੈਨਿਕ ਰੋਜ਼ਾਨਾ) ਅਖ਼ਬਾਰਾਂ ਲੋਕਪ੍ਰਿਯ ਹਨ।

 

ਲਾਭ 

ਤਾਜ਼ੀਆਂ ਖ਼ਬਰਾਂ ਦੀ ਜਾਣਕਾਰੀ- ਅਖ਼ਬਾਰਾਂ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਸਾਨੂੰ ਦੇਸ਼-ਵਿਦੇਸ਼ ਦੀਆਂ ਤਾਜ਼ੀਆਂ ਖ਼ਬਰਾਂ ਦਿੰਦੀਆਂ ਹਨ। ਅਸੀਂ | ਘਰ ਬੈਠੇ ਹੀ ਦੇਸ਼-ਵਿਦੇਸ਼ ਦੀਆਂ ਘਟਨਾਵਾਂ ਬਾਰੇ ਦਿਨ ਚੜਦੇ ਸਾਰ ਹੀ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ। ਅਸੀਂ ਘਰ ਬੈਠੇ ਹੀ ਸੰਸਾਰ ਭਰ ਦੇ ਹਾਲਾਤਾਂ ਤੋਂ ਜਾਣੂ ਹੋ ਜਾਂਦੇ ਹਾਂ। ਇਹ ਸਰਕਾਰ ਦੇ ਲੋਕਾਂ ਲਈ ਕੀਤੇ ਜਾ ਰਹੇ ਕੰਮ ਅਤੇ ਸਰਕਾਰ ਦੇ ਕੰਮਾਂ ਬਾਰੇ ਲੋਕਾਂ ਦਾ ਪ੍ਰਤੀਕਰਮ ਪ੍ਰਗਟਾਉਂਦੀਆਂ ਹਨ। ਅਸੀਂ ਘਰ ਬੈਠੇ ਹੀ ਜਾਣ ਸਕਦੇ ਹਾਂ ਕਿ ਕਿੱਥੇ ਹੜਤਾਲ ਹੋਈ ਹੈ, ਜਿੱਥੇ ਦੁਰਘਟਨਾਵਾਂ ਹੋਈਆਂ ਹਨ ਜਾਂ ਕਿੱਥੇ ਕੋਈ ਕੁਦਰਤੀ ਕਹਿਰ ਵਾਪਰਿਆ ਹੈ। ਇਸ ਤਰ੍ਹਾਂ ਅਖ਼ਬਾਰਾਂ ਸੰਸਾਰ ਭਰ ਦੀ ਜਾਣਕਾਰੀ ਸਵੇਰੇ-ਸਵੇਰੇ ਸਾਡੇ ਮੇਜ਼ ਜਾਂ ਮੰਜੇ ਤੇ ਪਹੁੰਚਾ ਦਿੰਦੀਆਂ ਹਨ। ਭਾਵੇਂ ਟੈਲੀਵੀਜ਼ਨ ਰਾਹੀਂ ਸਾਡੇ ਤੱਕ ਖ਼ਬਰਾਂ ਨਾਲ-ਦੇ| ਨਾਲ ਹੀ ਪੁੱਜ ਜਾਂਦੀਆਂ ਹਨ ਪਰ ਫਿਰ ਵੀ ਅਖ਼ਬਾਰਾਂ ਦਾ ਸਥਾਨ ਨਿਵੇਕਲਾ ਹੀ ਹੈ।

 

ਗਿਆਨ ਵਿੱਚ ਵਾਧਾ- ਅਖ਼ਬਾਰਾਂ ਤੋਂ ਸਾਨੂੰ ਭਿੰਨ-ਭਿੰਨ ਖੇਤਰਾਂ ਤੇ ਵਿਸ਼ਿਆਂ ਸਬੰਧੀ ਅੰਕੜਿਆਂ, ਵਿਗਿਆਨ ਦੀਆਂ ਖੋਜਾਂ, ਖੇਡਾਂ, ਵਣਜ-ਵਪਾਰ, ਸਰਕਾਰੀ ਨੀਤੀਆਂ, ਕਾਨੂੰਨਾਂ, ਸੱਭਿਆਚਾਰ, ਵਿੱਦਿਆ, ਸਿਹਤ, ਸਾਹਿਤਕ ਰਚਨਾਵਾਂ ਤੇ ਕਲਾ-ਕਿਰਤਾਂ ਬਾਰੇ ਤਾਜ਼ੀ ਤੇ ਭਰਪੂਰ ਜਾਣਕਾਰੀ ਮਿਲਦੀ ਹੈ। ਕਈ ਸੂਝਵਾਨਪ੍ਰਵਾਨ ਤੇ ਵਿਦਵਾਨ ਆਪਣੇ ਬਹੁਮੁੱਲੇ ਵਿਚਾਰ ਲੇਖ ਦੇ ਰੂਪ ਵਿੱਚ ਅਖ਼ਬਾਰਾਂ ਨੂੰ ਭੇਜ ਦਿੰਦੇ ਹਨ, ਉਹਨਾਂ ਵਿਚਾਰਾਂ ਦਾ ਪਾਠਕਾਂ ਨੂੰ ਕਈ ਵਾਰ ਬਹੁਤ ਲਾਭ ਪੰਜਦਾ ਹੈ। ਇਸ ਤਰ੍ਹਾਂ ਅਖ਼ਬਾਰਾਂ ਸਾਡੇ ਨਿੱਤ ਦੇ ਗਿਆਨ ਭੰਡਾਰ ਵਿੱਚ ਵਾਧਾ ਕਰਦੀਆਂ ਹਨ।

 

ਵਪਾਰਕ ਉੱਨਤੀ- ਅਖ਼ਬਾਰਾਂ ਵਪਾਰੀਆਂ ਦੇ ਜੀਵਨ ਦਾ ਅਟੁੱਟ ਅੰਗ ਹਨ। ਵਪਾਰੀ ਅਖ਼ਬਾਰਾਂ ਵਿੱਚ ਆਪਣੇ ਵਪਾਰ ਸਬੰਧੀ ਭਿੰਨ-ਭਿੰਨ ਚੀਜ਼ਾਂ ਦੇ ਇਸ਼ਤਿਹਾਰ ਦਿੰਦੇ ਹਨ, ਜਿਸ ਨਾਲ ਦੇਸ਼ ਵਿੱਚ ਮੰਗ ਵੱਧਦੀ ਹੈ, ਜਿਸ ਦੇ ਸਿੱਟੇ ਵਜੋਂ ਕਾਰਖ਼ਾਨਿਆਂ ਦੀ ਪੈਦਾਵਾਰ ਵਿੱਚ ਸੁਧਾਰ ਅਤੇ ਤੇਜ਼ੀ ਆਉਂਦੀ ਹੈ ਤੇ ਰੁਜ਼ਗਾਰ ਦੇ ਮੌਕੇ ਵੱਧਦੇ ਹਨ।

 

ਘਰੇਲੂ ਇਸ਼ਤਿਹਾਰ- ਅਖ਼ਬਾਰਾਂ ਘਰੇਲੂ ਇਸ਼ਤਿਹਾਰਾਂ ਰਾਹੀਂ ਵਰ ਜਾਂ ਕੰਨਿਆ ਦੀ ਲੋੜ ਦੇ ਇਸ਼ਤਿਹਾਰ ਛਾਪ ਕੇ ਸਮਾਜ ਦੀ ਸੇਵਾ ਕਰਦੀਆਂ ਹਨ।

 

ਰੁਜ਼ਗਾਰ ਦਾ ਸਾਧਨ- ਅਖ਼ਬਾਰਾਂ ਦੀ ਤਿਆਰੀ, ਖ਼ਬਰਾਂ ਦੀ ਇਕੱਤਰਤਾ ਤੇ ਸੰਪਾਦਨ, ਛਪਾਈ ਤੇ ਇਹਨਾਂ ਨੂੰ ਭਿੰਨ-ਭਿੰਨ ਸ਼ਹਿਰਾਂ ਤੇ ਪਿੰਡਾਂ ਦੇ ਘਰ-ਘਰ ਤੱਕ ਪਹੁੰਚਾਉਣ ਲਈ ਬਹੁਤ ਸਾਰੇ ਲੋਕ ਕੰਮ ਕਰਦੇ ਹਨ; ਇਸ ਤਰ੍ਹਾਂ ਇਹਨਾਂ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਪ੍ਰਾਪਤ ਹੁੰਦਾ ਹੈ। ਇਸ ਤੋਂ ਇਲਾਵਾ ਅਖ਼ਬਾਰਾਂ ਵਿੱਚੋਂ ਰੁਜ਼ਗਾਰ ਲਈ ਖ਼ਾਲੀ ਥਾਵਾਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਤੇ ਕਈ ਬੇਰੁਜ਼ਗਾਰ ਇਸ ਤਰ੍ਹਾਂ ਨੌਕਰੀ ਪ੍ਰਾਪਤ ਕਰਦੇ ਹਨ। ਇਸ ਪ੍ਰਕਾਰ ਅਖ਼ਬਾਰਾਂ ਆਸ ਦੀ ਕਿਰਨ ਸਾਬਤ ਹੁੰਦੀਆਂ ਹਨ।

 

ਸੰਪਾਦਕੀ ਲੇਖਾਂ ਤੋਂ ਜਾਣਕਾਰੀ- ਅਖ਼ਬਾਰਾਂ ਵਿੱਚ ਅਖ਼ਬਾਰ ਦੇ ਸੰਪਾਦਕ ਵੱਲੋਂ ਸੰਪਾਦਕੀ ਲੇਖ ਵੀ ਲਿਖੇ ਹੁੰਦੇ ਹਨ। ਇਹ ਆਮ ਤੌਰ ਤੇ ਦੇਸ਼ ਦੀ ਬਦਲਦੀ ਹੋਈ ਸੱਭਿਆਚਾਰਕ, ਆਰਥਿਕ, ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਸਥਿਤੀ ਨਾਲ ਸੰਬੰਧਿਤ ਹੁੰਦੇ ਹਨ। ਇਹ ਲੇਖ ਆਲੋਚਨਾਤਮਕ, ਉਸਾਰੂ ਤੇ ਸੁਝਾ ਪੂਰਨ ਹੁੰਦੇ ਹਨ। ਇਹਨਾਂ ਰਾਹੀਂ ਵੱਖੋ-ਵੱਖਰੇ ਵਿਚਾਰਾਂ ਸਬੰਧੀ ਸਾਡਾ ਦਿਸ਼ਟੀਕੋਣ ਸਪੱਸ਼ਟ ਹੁੰਦਾ ਹੈ।

ਮਨੋਰੰਜਨ ਦੇ ਸਾਧਨ- ਅਖ਼ਬਾਰਾਂ ਵਿੱਚ ਸਾਡੇ ਮਨੋਰੰਜਨ ਲਈ ਚੁਟਕਲੇ, ਕਹਾਣੀਆਂ ਅਤੇ ਕਾਰਟੂਨ ਆਦਿ ਵੀ ਮਿਲਦੇ ਹਨ। ਇਹਨਾਂ ਵਿੱਚ ਤਕਰੀਬਨ ਹਰ ਉਮਰ ਦੇ ਮਨੁੱਖ ਲਈ ਦਿਲਚਪਸੀ ਦਾ ਮਸਾਲਾ ਹੁੰਦਾ ਹੈ। ਖਾਸ ਤੌਰ ਤੇ ਐਤਵਾਰ ਦੇ ਐਡੀਸ਼ਨ ਵਿੱਚ ਤਾਂ ਮਨੋਰੰਜਨ ਦਾ ਹਿੱਸਾ ਕਾਫੀ ਜ਼ਿਆਦਾ ਹੁੰਦਾ ਹੈ। ਇਹਨਾਂ ਵਿੱਚੋਂ ਅਸੀਂ ਦਿਲ-ਪਰਚਾਵੇ ਦੇ ਸਾਧਨਾਂ, ਫ਼ਿਲਮਾਂ, ਰੇਡੀਓ ਤੇ ਟੈਲੀਵੀਜ਼ਨ ਦੇ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ।

 

ਜਾਗਤੀ ਪੈਦਾ ਕਰਨਾ- ਅਖ਼ਬਾਰਾਂ ਮਨੁੱਖ ਨੂੰ ਖ਼ਬਰਾਂ, ਸੂਚਨਾਵਾਂ, ਖੋਜ ਭਰਪੂਰ ਲੇਖਾਂ, ਵਿਅੰਗ-ਲੇਖਾਂ, ਟਿੱਪਣੀਆਂ ਆਦਿ ਦੇ ਭਰਪੂਰ ਮਨੋਰੰਜਨ ਤੇ ਗਿਆਨ ਦੇ ਕੇ ਉਹਨਾਂ ਨੂੰ ਆਪਣੇ ਆਲੇ-ਦੁਆਲੇ ਦੇ ਕੌਮੀ, ਰਾਜਸੀ, ਸਮਾਜਿਕ, ਆਰਥਿਕ, ਧਾਰਮਿਕ ਤੇ ਸੱਭਿਆਚਾਰਕ ਵਾਤਾਵਰਨ ਬਾਰੇ ਖੁਬ ਜਾਗਿਤ ਕਰਦੀਆਂ ਹਨ। ਇਹ ਮਨੁੱਖ ਨੂੰ ਆਪਣੇ ਆਲੇ-ਦੁਆਲੇ ਵਿੱਚ ਸਾਰਥਕ ਰੋਲ ਅਦਾ ਕਰਨ ਲਈ ਤਿਆਰ ਕਰਦੀਆਂ ਹਨ |

 

ਸਮਾਜ-ਵਿਰੋਧੀ ਸ਼ਕਤੀਆਂ ਤੇ ਸਰਕਾਰੀ ਅਦਾਰਿਆਂ ਵਿੱਚ ਡਰ- ਅਖ਼ਬਾਰ ਆਪਣੀ ਸੂਚਨਾ ਪ੍ਰਸਾਰਨ ਦੀ ਸੁਤੰਤਰ ਸ਼ਕਤੀ ਕਾਰਨ ਖੂਫੀਆ ਰਿਪੋਰਟਾਂ ਛਾ ਕੇ ਸਮਾਜ-ਵਿਰੋਧੀ ਸ਼ਕਤੀਆਂ ਤੇ ਸਰਕਾਰੀ ਅਦਾਰਿਆਂ ਵਿੱਚ ਡਰ ਪੈਦਾ ਕਰਦੀਆਂ ਹਨ ਤੇ ਉਹਨਾਂ ਨੂੰ ਗੈਰ ਕਾਨੂੰਨੀ ਕੰਮ ਕਰਨ ਤੇ ਭ੍ਰਿਸ਼ਟ ਤਰੀਕੇ ਅਪਣਾਉਣ ਤੋਂ ਰੋਕ ਕੇ ਸਮਾਜ ਵਿੱਚ ਸਾਰਥਕ ਤੇ ਜ਼ਿੰਮੇਵਾਰੀ ਭਰਿਆ ਰੋਲ ਅਦਾ ਕਰਨ ਦੇ ਯੋਗ ਵੀ ਬਣਾਉਂਦੀਆਂ ਹਨ।

 

ਰੱਦੀ ਵੇਚਣਾ- ਅਖ਼ਬਾਰ ਉੱਤੇ ਖ਼ਰਚੇ ਹੋਏ ਪੈਸੇ ਵਿਅਰਥ ਨਹੀਂ ਜਾਂਦੇ।ਇਸ ਦੇ ਇੰਨੇ ਲਾਭ ਹੋਣ ਦੇ ਬਾਵਜੂਦ ਇਹਨਾਂ ਨੂੰ ਕਾਗਜ਼ ਦੇ ਰੂਪ ਵਿੱਚ ਵੇਚ ਕੇ ਪੈਸੇ ਵੱਟ ਲਏ ਜਾਂਦੇ ਹਨ।

 

ਹਾਨੀਆਂ 

ਭੜਕਾਊ ਵਿਚਾਰ- ਕਈ ਵਾਰ ਅਖ਼ਬਾਰਾਂ ਦੇ ਸੰਪਾਦਕ ਧਾਰਮਿਕ ਭਾਵਨਾ ਉਭਾਰ ਕੇ ਅਤੇ ਝੂਠੀਆਂ ਖ਼ਬਰਾਂ ਛਾਪ ਕੇ ਲੋਕਾਂ ਵਿੱਚ ਫਿਰਕੂ ਫਸਾਦ ਵੀ ਕਰਾ ਦਿੰਦੇ ਹਨ। ਅਖ਼ਬਾਰਾਂ ਆਮ ਤੌਰ ਤੇ ਖ਼ਬਰਾਂ ਨੂੰ ਵਧਾ-ਚੜ੍ਹਾ ਕੇ ਛਾਪਦੀਆਂ ਹਨ, ਜਿਨਾਂ ਦਾ ਆਮ ਲੋਕਾਂ ਤੇ ਖਾਸ ਕਰਕੇ ਨੌਜੁਆਨਾਂ ਉੱਪਰ ਬੁਰਾ ਅਸਰ ਪੈਂਦਾ ਹੈ ਕਈ ਵਾਰ ਖੁਦਗਰਜ਼ ਤੇ ਸੁਆਰਥੀ ਹੱਥਾਂ ਵਿੱਚ ਚਲ ਰਹੀਆਂ ਅਖ਼ਬਾਰਾਂ ਝੂਠੀਆਂ ਖ਼ਬਰਾਂ ਛਾਪ ਕੇ ਬਲਦੀ ਉੱਤੇ ਤੇਲ ਪਾਉਂਦੀਆਂ ਹਨ।

 

ਅਸ਼ਲੀਲਤਾ- ਅਖ਼ਬਾਰਾਂ ਵਿੱਚ ਨੰਗੀਆਂ ਫੋਟੋਆਂ, ਅਸ਼ਲੀਲ, ਰੁਮਾਂਟਿਕ ਤੇ ਮਨਘੜਤ ਕਹਾਣੀਆਂ ਅਤੇ ਘਟਨਾਵਾਂ ਦਾ ਛੱਪਣਾ ਨੌਜੁਆਨਾਂ ਦੇ ਆਚਰਨ ਤੋਂ ਬੁਰਾ ਅਸਰ ਪਾਉਂਦਾ ਹੈ।

 

ਸਾਰ-ਅੰਸ਼- ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਖ਼ਬਾਰਾਂ ਦੀਆਂ ਕੁਝ ਹਾਨੀਆ ਵੀ ਹਨ, ਪਰ ਇਹਨਾਂ ਤੋਂ ਬਿਨਾਂ ਅਜੋਕਾ ਜੀਵਨ ਨਹੀਂ ਚਲ ਸਕਦਾ। ਇਹਨਾਂ | ਰਾਹੀਂ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਤੋਂ ਜਾਣ ਹੁੰਦੀ ਹੈ ਤੇ ਉਹ ਉਹਨਾਂ ਦੇ ਦੁ । ਦੁਰ ਕਰਨ ਤੇ ਮੰਗਾਂ ਦੀ ਪੂਰਤੀ ਵੱਲ ਧਿਆਨ ਦਿੰਦੀ ਹੈ। ਅਖ਼ਬਾਰਾਂ ਲੋਕ-ਰਾ ਨੂੰ ਬਣਾਉਣ ਵਿੱਚ ਵਿਸ਼ੇਸ਼ ਹਿੱਸਾ ਪਾਉਂਦੀਆਂ ਹਨ। ਇਹ ਇੱਕ ਪੁਖਤਾ ਰਾਜਸੀ, ਆਰਥਿਕ ਤੇ ਸਮਾਜਿਕ ਪ੍ਰਬੰਧ ਸਥਾਪਤ ਕਰਨ ਵਿੱਚ ਸਹਾਈ ਹੁੰਦੀਆਂ ਹਨ। ਪੱਤਰਕਾਰੀ ਬਹੁਤ ਮਾਣ-ਵਾਲਾ ਅਤੇ ਪਵਿੱਤਰ ਕਿੱਤਾ ਹੈ। ਅਖ਼ਬਾਰਾਂ ਦੇ ਸਪਾ ਨੂੰ ਚਾਹੀਦਾ ਹੈ ਕਿ ਉਹ ਅਖ਼ਬਾਰਾਂ ਵਿੱਚ ਉਸਾਰ ਲੇਖ ਅਤੇ ਬੱਚੀਆਂ ਖ਼ਬਰਾਂ ਤੇ ਕੇ ਅਖ਼ਬਾਰਾਂ ਨੂੰ ਲੋਕਾਂ ਲਈ ਵਰਦਾਨ ਸਿੱਧ ਕਰਨ।

4 Comments

  1. Gagandeep singh December 24, 2019
  2. Gurkirat singh February 23, 2020
    • Mandeep Kaur August 15, 2020
  3. Manjot Singh September 29, 2020

Leave a Reply